-
ਬਿਵਸਥਾ ਸਾਰ 7:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਤੁਸੀਂ ਆਪਣੀਆਂ ਕੁੜੀਆਂ ਦੇ ਵਿਆਹ ਉਨ੍ਹਾਂ ਦੇ ਮੁੰਡਿਆਂ ਨਾਲ ਅਤੇ ਉਨ੍ਹਾਂ ਦੀਆਂ ਕੁੜੀਆਂ ਦੇ ਵਿਆਹ ਆਪਣੇ ਮੁੰਡਿਆਂ ਨਾਲ ਨਾ ਕਰਿਓ। ਇਸ ਤਰ੍ਹਾਂ ਤੁਸੀਂ ਉਨ੍ਹਾਂ ਨਾਲ ਰਿਸ਼ਤੇਦਾਰੀ ਨਾ ਜੋੜਿਓ+ 4 ਕਿਉਂਕਿ ਉਹ ਤੁਹਾਡੇ ਪੁੱਤਰਾਂ ਨੂੰ ਪਰਮੇਸ਼ੁਰ ਦੀ ਭਗਤੀ ਕਰਨ ਤੋਂ ਹਟਾ ਦੇਣਗੀਆਂ ਅਤੇ ਆਪਣੇ ਦੇਵਤਿਆਂ ਦੇ ਪਿੱਛੇ ਲਾ ਲੈਣਗੀਆਂ।+ ਫਿਰ ਯਹੋਵਾਹ ਦਾ ਗੁੱਸਾ ਤੁਹਾਡੇ ਉੱਤੇ ਭੜਕੇਗਾ ਅਤੇ ਉਹ ਤੁਹਾਨੂੰ ਝੱਟ ਨਾਸ਼ ਕਰ ਦੇਵੇਗਾ।+
-
-
ਨਹਮਯਾਹ 13:25, 26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਇਸ ਲਈ ਮੈਂ ਉਨ੍ਹਾਂ ਨੂੰ ਝਿੜਕਿਆ ਅਤੇ ਉਨ੍ਹਾਂ ਨੂੰ ਫਿਟਕਾਰਿਆ ਤੇ ਕੁਝ ਆਦਮੀਆਂ ਨੂੰ ਕੁੱਟਿਆ,+ ਉਨ੍ਹਾਂ ਦੇ ਵਾਲ਼ ਪੁੱਟੇ ਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਸਹੁੰ ਖੁਆਈ: “ਤੁਸੀਂ ਆਪਣੀਆਂ ਧੀਆਂ ਉਨ੍ਹਾਂ ਦੇ ਪੁੱਤਰਾਂ ਨੂੰ ਨਹੀਂ ਦਿਓਗੇ ਅਤੇ ਉਨ੍ਹਾਂ ਦੀਆਂ ਧੀਆਂ ਆਪਣੇ ਪੁੱਤਰਾਂ ਜਾਂ ਆਪਣੇ ਲਈ ਨਹੀਂ ਲਓਗੇ।+ 26 ਕੀ ਇਜ਼ਰਾਈਲ ਦੇ ਰਾਜੇ ਸੁਲੇਮਾਨ ਨੇ ਇਨ੍ਹਾਂ ਕਰਕੇ ਹੀ ਪਾਪ ਨਹੀਂ ਕੀਤਾ ਸੀ? ਬਹੁਤ ਸਾਰੀਆਂ ਕੌਮਾਂ ਵਿਚ ਉਸ ਵਰਗਾ ਕੋਈ ਰਾਜਾ ਨਹੀਂ ਸੀ;+ ਪਰਮੇਸ਼ੁਰ ਉਸ ਨੂੰ ਪਿਆਰ ਕਰਦਾ ਸੀ+ ਜਿਸ ਕਰਕੇ ਪਰਮੇਸ਼ੁਰ ਨੇ ਉਸ ਨੂੰ ਸਾਰੇ ਇਜ਼ਰਾਈਲ ਦਾ ਰਾਜਾ ਬਣਾਇਆ। ਪਰ ਵਿਦੇਸ਼ੀ ਪਤਨੀਆਂ ਨੇ ਤਾਂ ਉਸ ਤੋਂ ਵੀ ਪਾਪ ਕਰਵਾਇਆ।+
-