-
ਰੋਮੀਆਂ 16:25, 26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਭਰਾਵੋ, ਮੈਂ ਜਿਸ ਖ਼ੁਸ਼ ਖ਼ਬਰੀ ਦਾ ਐਲਾਨ ਕਰਦਾ ਹਾਂ ਅਤੇ ਯਿਸੂ ਮਸੀਹ ਦਾ ਪ੍ਰਚਾਰ ਕਰਦਾ ਹਾਂ, ਉਸ ਦੇ ਜ਼ਰੀਏ ਪਰਮੇਸ਼ੁਰ ਤੁਹਾਨੂੰ ਮਜ਼ਬੂਤ ਬਣਾ ਸਕਦਾ ਹੈ। ਇਹ ਸੰਦੇਸ਼ ਪਵਿੱਤਰ ਭੇਤ+ ਦੇ ਜ਼ਰੀਏ ਪ੍ਰਗਟ ਕੀਤਾ ਗਿਆ ਹੈ ਜੋ ਲੰਬੇ ਸਮੇਂ ਤੋਂ ਗੁਪਤ ਰੱਖਿਆ ਗਿਆ ਸੀ। 26 ਪਰ ਹੁਣ ਧਰਮ-ਗ੍ਰੰਥ ਵਿਚ ਦਰਜ ਭਵਿੱਖਬਾਣੀਆਂ ਰਾਹੀਂ ਇਸ ਭੇਤ ਨੂੰ ਜ਼ਾਹਰ ਕਰ ਦਿੱਤਾ ਗਿਆ ਹੈ। ਸਾਡੇ ਹਮੇਸ਼ਾ ਜੀਉਣ ਵਾਲੇ ਪਰਮੇਸ਼ੁਰ ਨੇ ਹੁਕਮ ਦਿੱਤਾ ਹੈ ਕਿ ਸਾਰੀਆਂ ਕੌਮਾਂ ਨੂੰ ਇਸ ਭੇਤ ਬਾਰੇ ਦੱਸਿਆ ਜਾਵੇ ਤਾਂਕਿ ਕੌਮਾਂ ਉਸ ਉੱਤੇ ਨਿਹਚਾ ਕਰ ਕੇ ਉਸ ਦੀਆਂ ਆਗਿਆਕਾਰ ਬਣਨ।
-
-
ਅਫ਼ਸੀਆਂ 3:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਭਾਵੇਂ ਮੈਂ ਸਾਰੇ ਪਵਿੱਤਰ ਸੇਵਕਾਂ ਵਿਚ ਛੋਟਿਆਂ ਨਾਲੋਂ ਵੀ ਛੋਟਾ ਹਾਂ,+ ਫਿਰ ਵੀ ਮੇਰੇ ਉੱਤੇ ਅਪਾਰ ਕਿਰਪਾ ਕੀਤੀ ਗਈ ਸੀ+ ਤਾਂਕਿ ਮੈਂ ਗ਼ੈਰ-ਯਹੂਦੀ ਕੌਮਾਂ ਨੂੰ ਮਸੀਹ ਦੇ ਬੇਸ਼ੁਮਾਰ ਖ਼ਜ਼ਾਨੇ ਬਾਰੇ ਖ਼ੁਸ਼ ਖ਼ਬਰੀ ਸੁਣਾਵਾਂ 9 ਅਤੇ ਲੋਕਾਂ ਨੂੰ ਇਹ ਦੱਸਾਂ ਕਿ ਇਸ ਭੇਤ ਦੀਆਂ ਗੱਲਾਂ ਕਿਵੇਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ+ ਜਿਸ ਭੇਤ ਨੂੰ ਸਾਰੀਆਂ ਚੀਜ਼ਾਂ ਨੂੰ ਬਣਾਉਣ ਵਾਲੇ ਪਰਮੇਸ਼ੁਰ ਨੇ ਸਦੀਆਂ ਤੋਂ ਗੁਪਤ ਰੱਖਿਆ ਸੀ।
-