ਮੱਤੀ 10:9, 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਤੁਸੀਂ ਆਪਣੇ ਕਮਰਬੰਦ ਵਿਚ ਸੋਨੇ, ਚਾਂਦੀ ਤੇ ਤਾਂਬੇ ਦੇ ਸਿੱਕੇ ਨਾ ਲੈ ਕੇ ਜਾਓ,+ 10 ਨਾ ਸਫ਼ਰ ਵਾਸਤੇ ਖਾਣੇ ਵਾਲਾ ਝੋਲ਼ਾ, ਨਾ ਦੋ-ਦੋ ਕੁੜਤੇ,* ਨਾ ਜੁੱਤੀਆਂ ਦਾ ਜੋੜਾ ਅਤੇ ਨਾ ਹੀ ਡੰਡਾ ਲੈ ਕੇ ਜਾਓ+ ਕਿਉਂਕਿ ਕਾਮਾ ਆਪਣੇ ਖਾਣੇ ਦਾ ਹੱਕਦਾਰ ਹੈ।+ ਲੂਕਾ 10:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਸ ਲਈ ਉਸੇ ਘਰ ਵਿਚ ਰਹਿਓ+ ਅਤੇ ਜੋ ਵੀ ਉਹ ਤੁਹਾਨੂੰ ਖਾਣ-ਪੀਣ ਨੂੰ ਦੇਣ, ਖਾ-ਪੀ ਲਿਓ+ ਕਿਉਂਕਿ ਕਾਮਾ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ।+ ਐਵੇਂ ਘਰ ਨਾ ਬਦਲਦੇ ਰਹਿਓ। ਰੋਮੀਆਂ 15:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਇਹ ਸੱਚ ਹੈ ਕਿ ਭਰਾਵਾਂ ਨੇ ਦਿਲੋਂ ਇਸ ਤਰ੍ਹਾਂ ਕੀਤਾ ਹੈ। ਪਰ ਉਹ ਯਰੂਸ਼ਲਮ ਵਿਚ ਪਵਿੱਤਰ ਸੇਵਕਾਂ ਦੇ ਕਰਜ਼ਦਾਰ ਹਨ ਕਿਉਂਕਿ ਪਵਿੱਤਰ ਸੇਵਕਾਂ ਨੇ ਪਰਮੇਸ਼ੁਰ ਤੋਂ ਮਿਲੀਆਂ ਚੀਜ਼ਾਂ ਹੋਰ ਕੌਮਾਂ ਨਾਲ ਸਾਂਝੀਆਂ ਕੀਤੀਆਂ ਹਨ, ਇਸ ਲਈ ਉਨ੍ਹਾਂ ਨੂੰ ਵੀ ਪਵਿੱਤਰ ਸੇਵਕਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।+ 1 ਕੁਰਿੰਥੀਆਂ 9:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਜੇ ਅਸੀਂ ਤੁਹਾਡੇ ਵਿਚ ਪਰਮੇਸ਼ੁਰੀ ਚੀਜ਼ਾਂ ਦੇ ਬੀ ਬੀਜੇ ਹਨ, ਤਾਂ ਕੀ ਇਸ ਗੱਲ ਦੀ ਆਸ ਰੱਖਣੀ ਗ਼ਲਤ ਹੈ ਕਿ ਤੁਸੀਂ ਸਾਡੀਆਂ ਭੌਤਿਕ ਲੋੜਾਂ ਪੂਰੀਆਂ ਕਰੋ?+ 1 ਕੁਰਿੰਥੀਆਂ 9:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਸ ਤਰ੍ਹਾਂ, ਪ੍ਰਭੂ ਨੇ ਹੁਕਮ ਦਿੱਤਾ ਸੀ ਕਿ ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਵਾਲੇ ਖ਼ੁਸ਼ ਖ਼ਬਰੀ ਦੇ ਆਸਰੇ ਹੀ ਆਪਣਾ ਗੁਜ਼ਾਰਾ ਕਰਨ।+
9 ਤੁਸੀਂ ਆਪਣੇ ਕਮਰਬੰਦ ਵਿਚ ਸੋਨੇ, ਚਾਂਦੀ ਤੇ ਤਾਂਬੇ ਦੇ ਸਿੱਕੇ ਨਾ ਲੈ ਕੇ ਜਾਓ,+ 10 ਨਾ ਸਫ਼ਰ ਵਾਸਤੇ ਖਾਣੇ ਵਾਲਾ ਝੋਲ਼ਾ, ਨਾ ਦੋ-ਦੋ ਕੁੜਤੇ,* ਨਾ ਜੁੱਤੀਆਂ ਦਾ ਜੋੜਾ ਅਤੇ ਨਾ ਹੀ ਡੰਡਾ ਲੈ ਕੇ ਜਾਓ+ ਕਿਉਂਕਿ ਕਾਮਾ ਆਪਣੇ ਖਾਣੇ ਦਾ ਹੱਕਦਾਰ ਹੈ।+
7 ਇਸ ਲਈ ਉਸੇ ਘਰ ਵਿਚ ਰਹਿਓ+ ਅਤੇ ਜੋ ਵੀ ਉਹ ਤੁਹਾਨੂੰ ਖਾਣ-ਪੀਣ ਨੂੰ ਦੇਣ, ਖਾ-ਪੀ ਲਿਓ+ ਕਿਉਂਕਿ ਕਾਮਾ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ।+ ਐਵੇਂ ਘਰ ਨਾ ਬਦਲਦੇ ਰਹਿਓ।
27 ਇਹ ਸੱਚ ਹੈ ਕਿ ਭਰਾਵਾਂ ਨੇ ਦਿਲੋਂ ਇਸ ਤਰ੍ਹਾਂ ਕੀਤਾ ਹੈ। ਪਰ ਉਹ ਯਰੂਸ਼ਲਮ ਵਿਚ ਪਵਿੱਤਰ ਸੇਵਕਾਂ ਦੇ ਕਰਜ਼ਦਾਰ ਹਨ ਕਿਉਂਕਿ ਪਵਿੱਤਰ ਸੇਵਕਾਂ ਨੇ ਪਰਮੇਸ਼ੁਰ ਤੋਂ ਮਿਲੀਆਂ ਚੀਜ਼ਾਂ ਹੋਰ ਕੌਮਾਂ ਨਾਲ ਸਾਂਝੀਆਂ ਕੀਤੀਆਂ ਹਨ, ਇਸ ਲਈ ਉਨ੍ਹਾਂ ਨੂੰ ਵੀ ਪਵਿੱਤਰ ਸੇਵਕਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।+
11 ਜੇ ਅਸੀਂ ਤੁਹਾਡੇ ਵਿਚ ਪਰਮੇਸ਼ੁਰੀ ਚੀਜ਼ਾਂ ਦੇ ਬੀ ਬੀਜੇ ਹਨ, ਤਾਂ ਕੀ ਇਸ ਗੱਲ ਦੀ ਆਸ ਰੱਖਣੀ ਗ਼ਲਤ ਹੈ ਕਿ ਤੁਸੀਂ ਸਾਡੀਆਂ ਭੌਤਿਕ ਲੋੜਾਂ ਪੂਰੀਆਂ ਕਰੋ?+
14 ਇਸ ਤਰ੍ਹਾਂ, ਪ੍ਰਭੂ ਨੇ ਹੁਕਮ ਦਿੱਤਾ ਸੀ ਕਿ ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਵਾਲੇ ਖ਼ੁਸ਼ ਖ਼ਬਰੀ ਦੇ ਆਸਰੇ ਹੀ ਆਪਣਾ ਗੁਜ਼ਾਰਾ ਕਰਨ।+