15 ਇਸੇ ਕਰਕੇ ਮਸੀਹ ਨਵੇਂ ਇਕਰਾਰ ਦਾ ਵਿਚੋਲਾ ਹੈ+ ਤਾਂਕਿ ਸੱਦੇ ਗਏ ਲੋਕ ਵਾਅਦਾ ਕੀਤੀ ਗਈ ਵਿਰਾਸਤ ਪ੍ਰਾਪਤ ਕਰ ਸਕਣ ਜੋ ਹਮੇਸ਼ਾ ਰਹੇਗੀ।+ ਇਹ ਸਭ ਕੁਝ ਉਸ ਦੀ ਮੌਤ ਦੇ ਜ਼ਰੀਏ ਹੀ ਮੁਮਕਿਨ ਹੋਇਆ ਹੈ+ ਕਿਉਂਕਿ ਉਸ ਨੇ ਰਿਹਾਈ ਦੀ ਕੀਮਤ ਅਦਾ ਕਰ ਕੇ ਉਨ੍ਹਾਂ ਨੂੰ ਪਾਪਾਂ ਤੋਂ ਮੁਕਤ ਕੀਤਾ ਹੈ ਜਿਹੜੇ ਉਨ੍ਹਾਂ ਨੇ ਪਹਿਲੇ ਇਕਰਾਰ ਅਧੀਨ ਰਹਿੰਦਿਆਂ ਕੀਤੇ ਸਨ।