18 ਸਭ ਤੋਂ ਪਹਿਲਾਂ ਤਾਂ ਮੈਨੂੰ ਖ਼ਬਰ ਮਿਲੀ ਹੈ ਕਿ ਜਦੋਂ ਤੁਸੀਂ ਮੰਡਲੀ ਵਿਚ ਇਕੱਠੇ ਹੁੰਦੇ ਹੋ, ਤਾਂ ਤੁਹਾਡੇ ਵਿਚ ਫੁੱਟ ਪਈ ਹੁੰਦੀ ਹੈ। ਮੈਂ ਕੁਝ ਹੱਦ ਤਕ ਇਸ ਗੱਲ ʼਤੇ ਯਕੀਨ ਵੀ ਕਰਦਾ ਹਾਂ। 19 ਬਿਨਾਂ ਸ਼ੱਕ ਤੁਹਾਡੇ ਵਿਚ ਧੜੇਬਾਜ਼ੀਆਂ ਹੋਣੀਆਂ ਹੀ ਹਨ+ ਤਾਂਕਿ ਜਿਨ੍ਹਾਂ ਇਨਸਾਨਾਂ ਤੋਂ ਪਰਮੇਸ਼ੁਰ ਖ਼ੁਸ਼ ਹੈ, ਉਹ ਤੁਹਾਡੇ ਵਿਚ ਵੱਖਰੇ ਨਜ਼ਰ ਆਉਣ।