-
ਯਿਰਮਿਯਾਹ 31:31-34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 “ਦੇਖੋ! ਉਹ ਦਿਨ ਆ ਰਹੇ ਹਨ,” ਯਹੋਵਾਹ ਕਹਿੰਦਾ ਹੈ, “ਜਦੋਂ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇਕ ਨਵਾਂ ਇਕਰਾਰ ਕਰਾਂਗਾ।+ 32 ਇਹ ਇਕਰਾਰ ਉਸ ਇਕਰਾਰ ਵਰਗਾ ਨਹੀਂ ਹੋਵੇਗਾ ਜਿਹੜਾ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਉਸ ਦਿਨ ਕੀਤਾ ਸੀ ਜਿਸ ਦਿਨ ਮੈਂ ਉਨ੍ਹਾਂ ਦਾ ਹੱਥ ਫੜ ਕੇ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ ਯਹੋਵਾਹ ਕਹਿੰਦਾ ਹੈ, ‘ਭਾਵੇਂ ਮੈਂ ਉਨ੍ਹਾਂ ਦਾ ਅਸਲੀ ਮਾਲਕ* ਸੀ, ਪਰ ਫਿਰ ਵੀ ਉਨ੍ਹਾਂ ਨੇ ਮੇਰਾ ਇਕਰਾਰ ਤੋੜਿਆ।’”+
33 “ਉਨ੍ਹਾਂ ਦਿਨਾਂ ਤੋਂ ਬਾਅਦ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਇਹ ਇਕਰਾਰ ਕਰਾਂਗਾ,” ਯਹੋਵਾਹ ਕਹਿੰਦਾ ਹੈ। “ਮੈਂ ਆਪਣਾ ਕਾਨੂੰਨ ਉਨ੍ਹਾਂ ਦੇ ਮਨਾਂ ਵਿਚ ਪਾਵਾਂਗਾ+ ਅਤੇ ਇਹ ਕਾਨੂੰਨ ਮੈਂ ਉਨ੍ਹਾਂ ਦੇ ਦਿਲਾਂ ʼਤੇ ਲਿਖਾਂਗਾ।+ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ।”+
34 “ਉਨ੍ਹਾਂ ਵਿੱਚੋਂ ਕੋਈ ਵੀ ਆਪਣੇ ਗੁਆਂਢੀ ਨੂੰ ਤੇ ਆਪਣੇ ਭਰਾ ਨੂੰ ਇਹ ਕਹਿ ਕੇ ਸਿੱਖਿਆ ਨਹੀਂ ਦੇਵੇਗਾ: ‘ਯਹੋਵਾਹ ਨੂੰ ਜਾਣੋ!’+ ਕਿਉਂਕਿ ਉਹ ਸਾਰੇ, ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ, ਮੈਨੂੰ ਜਾਣਦੇ ਹੋਣਗੇ,”+ ਯਹੋਵਾਹ ਕਹਿੰਦਾ ਹੈ। “ਮੈਂ ਉਨ੍ਹਾਂ ਦੀ ਗ਼ਲਤੀ ਮਾਫ਼ ਕਰਾਂਗਾ ਅਤੇ ਮੈਂ ਉਨ੍ਹਾਂ ਦਾ ਪਾਪ ਦੁਬਾਰਾ ਯਾਦ ਨਹੀਂ ਕਰਾਂਗਾ।”+
-