-
ਇਬਰਾਨੀਆਂ 10:19-22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਇਸ ਲਈ ਭਰਾਵੋ, ਅਸੀਂ ਯਿਸੂ ਦੇ ਖ਼ੂਨ ਦੇ ਜ਼ਰੀਏ ਉਸ ਰਾਹ ਉੱਤੇ ਨਿਡਰ* ਹੋ ਕੇ ਤੁਰ ਸਕਦੇ ਹਾਂ ਜੋ ਪਵਿੱਤਰ ਸਥਾਨ ਦੇ ਅੰਦਰ ਜਾਂਦਾ ਹੈ।+ 20 ਉਸ ਨੇ ਸਾਡੇ ਲਈ ਇਹ ਨਵਾਂ ਰਾਹ ਖੋਲ੍ਹਿਆ ਹੈ ਜੋ ਸਾਨੂੰ ਜ਼ਿੰਦਗੀ ਵੱਲ ਲੈ ਜਾਂਦਾ ਹੈ। ਉਸ ਨੇ ਪਰਦੇ ਵਿੱਚੋਂ ਦੀ ਲੰਘ ਕੇ ਇਹ ਰਾਹ ਖੋਲ੍ਹਿਆ ਹੈ।+ ਇਹ ਪਰਦਾ ਉਸ ਦਾ ਆਪਣਾ ਸਰੀਰ ਹੈ। 21 ਸਾਡਾ ਪੁਜਾਰੀ ਉੱਤਮ ਹੈ ਅਤੇ ਪਰਮੇਸ਼ੁਰ ਦੇ ਘਰਾਣੇ ਦਾ ਨਿਗਰਾਨ ਹੈ,+ 22 ਇਸ ਲਈ ਆਓ ਆਪਾਂ ਸੱਚੇ ਦਿਲੋਂ ਅਤੇ ਪੂਰੀ ਨਿਹਚਾ ਨਾਲ ਪਰਮੇਸ਼ੁਰ ਦੇ ਹਜ਼ੂਰ ਆਈਏ ਕਿਉਂਕਿ ਸਾਡੇ ਦਿਲਾਂ ਨੂੰ ਸ਼ੁੱਧ* ਕੀਤਾ ਗਿਆ ਹੈ, ਸਾਡੀ ਦੋਸ਼ੀ ਜ਼ਮੀਰ ਨੂੰ ਸਾਫ਼ ਕੀਤਾ ਗਿਆ ਹੈ+ ਅਤੇ ਸਾਡੇ ਸਰੀਰਾਂ ਨੂੰ ਸਾਫ਼ ਪਾਣੀ ਨਾਲ ਧੋਤਾ ਗਿਆ ਹੈ।+
-