-
ਮੱਤੀ 5:34-37ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਪਰ ਮੈਂ ਤੁਹਾਨੂੰ ਕਹਿੰਦਾ ਹਾਂ: ਕਦੀ ਸਹੁੰ ਨਾ ਖਾਓ,+ ਨਾ ਸਵਰਗ ਦੀ ਕਿਉਂਕਿ ਉਹ ਪਰਮੇਸ਼ੁਰ ਦਾ ਸਿੰਘਾਸਣ ਹੈ; 35 ਨਾ ਧਰਤੀ ਦੀ ਕਿਉਂਕਿ ਉਹ ਉਸ ਦੇ ਪੈਰ ਰੱਖਣ ਦੀ ਚੌਂਕੀ ਹੈ;+ ਨਾ ਯਰੂਸ਼ਲਮ ਦੀ ਕਿਉਂਕਿ ਉਹ ਮਹਾਰਾਜੇ ਦਾ ਸ਼ਹਿਰ ਹੈ।+ 36 ਆਪਣੇ ਸਿਰ ਦੀ ਸਹੁੰ ਨਾ ਖਾਹ ਕਿਉਂਕਿ ਤੂੰ ਆਪਣੇ ਸਿਰ ਦਾ ਇਕ ਵੀ ਵਾਲ਼ ਚਿੱਟਾ ਜਾਂ ਕਾਲਾ ਨਹੀਂ ਕਰ ਸਕਦਾ। 37 ਬੱਸ ਤੁਹਾਡੀ ‘ਹਾਂ’ ਦੀ ਹਾਂ ਅਤੇ ਤੁਹਾਡੀ ‘ਨਾਂਹ’ ਦੀ ਨਾਂਹ ਹੋਵੇ+ ਕਿਉਂਕਿ ਇਸ ਤੋਂ ਜ਼ਿਆਦਾ ਜੋ ਵੀ ਕਿਹਾ ਜਾਂਦਾ ਹੈ ਉਹ ਸ਼ੈਤਾਨ* ਵੱਲੋਂ ਹੁੰਦਾ ਹੈ।+
-