2 ਇਸ ਤੋਂ ਤੁਰੰਤ ਬਾਅਦ ਪਵਿੱਤਰ ਸ਼ਕਤੀ ਮੇਰੇ ਉੱਤੇ ਆਈ ਅਤੇ ਦੇਖੋ! ਸਵਰਗ ਵਿਚ ਇਕ ਸਿੰਘਾਸਣ ਸੀ ਅਤੇ ਉਸ ਸਿੰਘਾਸਣ ਉੱਤੇ ਕੋਈ ਬੈਠਾ ਹੋਇਆ ਸੀ।+ 3 ਜਿਹੜਾ ਸਿੰਘਾਸਣ ਉੱਤੇ ਬੈਠਾ ਹੋਇਆ ਸੀ, ਉਹ ਯਸ਼ਬ ਅਤੇ ਲਾਲ ਅਕੀਕ ਵਾਂਗ ਚਮਕ ਰਿਹਾ ਸੀ+ ਅਤੇ ਸਿੰਘਾਸਣ ਦੇ ਆਲੇ-ਦੁਆਲੇ ਇਕ ਸਤਰੰਗੀ ਪੀਂਘ ਸੀ ਜੋ ਦੇਖਣ ਨੂੰ ਪੰਨੇ ਵਰਗੀ ਲੱਗਦੀ ਸੀ।+