17 “ਹੇ ਮਨੁੱਖ ਦੇ ਪੁੱਤਰ, ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਹਰ ਕਿਸਮ ਦੇ ਪੰਛੀਆਂ ਅਤੇ ਸਾਰੇ ਜੰਗਲੀ ਜਾਨਵਰਾਂ ਨੂੰ ਕਹਿ, “ਇਕੱਠੇ ਹੋ ਜਾਓ ਅਤੇ ਆਓ। ਮੇਰੀ ਬਲ਼ੀ ਦੇ ਆਲੇ-ਦੁਆਲੇ ਇਕੱਠੇ ਹੋ ਜਾਓ ਜੋ ਮੈਂ ਤੁਹਾਡੇ ਲਈ ਤਿਆਰ ਕਰ ਰਿਹਾ ਹਾਂ। ਮੈਂ ਇਜ਼ਰਾਈਲ ਦੇ ਪਹਾੜਾਂ ਉੱਤੇ ਇਕ ਵੱਡੀ ਬਲ਼ੀ ਤਿਆਰ ਕੀਤੀ ਹੈ।+ ਤੁਸੀਂ ਮਾਸ ਖਾਓਗੇ ਅਤੇ ਖ਼ੂਨ ਪੀਓਗੇ।+