ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਹਿਜ਼ਕੀਏਲ—ਅਧਿਆਵਾਂ ਦਾ ਸਾਰ ਹਿਜ਼ਕੀਏਲ ਅਧਿਆਵਾਂ ਦਾ ਸਾਰ 1 ਬਾਬਲ ਵਿਚ ਹਿਜ਼ਕੀਏਲ ਨੂੰ ਪਰਮੇਸ਼ੁਰ ਵੱਲੋਂ ਦਰਸ਼ਣ (1-3) ਯਹੋਵਾਹ ਦੇ ਸਵਰਗੀ ਰਥ ਦਾ ਦਰਸ਼ਣ (4-28) ਤੂਫ਼ਾਨ, ਬੱਦਲ ਅਤੇ ਅੱਗ (4) ਚਾਰ ਜੀਉਂਦੇ ਪ੍ਰਾਣੀ (5-14) ਚਾਰ ਪਹੀਏ (15-21) ਬਰਫ਼ ਵਾਂਗ ਲਿਸ਼ਕਦਾ ਫ਼ਰਸ਼ (22-24) ਯਹੋਵਾਹ ਦਾ ਸਿੰਘਾਸਣ (25-28) 2 ਹਿਜ਼ਕੀਏਲ ਦੀ ਨਬੀ ਵਜੋਂ ਨਿਯੁਕਤੀ (1-10) ‘ਚਾਹੇ ਉਹ ਤੇਰੀ ਗੱਲ ਸੁਣਨ ਜਾਂ ਨਾ ਸੁਣਨ’ (5) ਕੀਰਨਿਆਂ ਦੀ ਲਪੇਟਵੀਂ ਪੱਤਰੀ (9, 10) 3 ਹਿਜ਼ਕੀਏਲ ਨੂੰ ਪਰਮੇਸ਼ੁਰ ਵੱਲੋਂ ਪੱਤਰੀ ਖਾਣ ਦਾ ਹੁਕਮ (1-15) ਹਿਜ਼ਕੀਏਲ ਦੀ ਪਹਿਰੇਦਾਰ ਵਜੋਂ ਨਿਯੁਕਤੀ (16-27) ਲਾਪਰਵਾਹੀ ਕਰਕੇ ਖ਼ੂਨ ਦਾ ਦੋਸ਼ੀ (18-21) 4 ਯਰੂਸ਼ਲਮ ਦੀ ਘੇਰਾਬੰਦੀ ਦਰਸਾਈ ਗਈ (1-17) 390 ਦਿਨ ਅਤੇ 40 ਦਿਨ ਪਾਪ ਚੁੱਕੇ (4-7) 5 ਯਰੂਸ਼ਲਮ ਦਾ ਡਿਗਣਾ ਦਰਸਾਇਆ ਗਿਆ (1-17) ਨਬੀ ਦੇ ਹਜਾਮਤ ਕੀਤੇ ਗਏ ਵਾਲ਼ਾਂ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ (1-4) ਯਰੂਸ਼ਲਮ ਦੂਜੀਆਂ ਕੌਮਾਂ ਨਾਲੋਂ ਵੀ ਭੈੜਾ (7-9) ਬਾਗ਼ੀਆਂ ਨੂੰ ਤਿੰਨ ਤਰੀਕਿਆਂ ਨਾਲ ਸਜ਼ਾ (12) 6 ਇਜ਼ਰਾਈਲ ਦੇ ਪਹਾੜਾਂ ਦੇ ਖ਼ਿਲਾਫ਼ (1-14) ਘਿਣਾਉਣੀਆਂ ਮੂਰਤਾਂ ਦੀ ਬੇਇੱਜ਼ਤੀ (4-6) “ਤੁਹਾਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ” (7) 7 ਅੰਤ ਆ ਗਿਆ ਹੈ (1-27) ਅਜਿਹੀ ਬਿਪਤਾ ਜਿਹੜੀ ਪਹਿਲਾਂ ਕਦੇ ਨਹੀਂ ਆਈ (5) ਪੈਸਾ ਗਲੀਆਂ ਵਿਚ ਸੁੱਟਿਆ ਜਾਵੇਗਾ (19) ਮੰਦਰ ਨੂੰ ਭ੍ਰਿਸ਼ਟ ਕੀਤਾ ਜਾਵੇਗਾ (22) 8 ਹਿਜ਼ਕੀਏਲ ਨੂੰ ਦਰਸ਼ਣ ਵਿਚ ਯਰੂਸ਼ਲਮ ਲਿਜਾਇਆ ਗਿਆ (1-4) ਮੰਦਰ ਵਿਚ ਘਿਣਾਉਣੇ ਕੰਮ ਦੇਖੇ (5-18) ਤੀਵੀਆਂ ਤਮੂਜ਼ ਦੇਵਤੇ ਲਈ ਰੋ ਰਹੀਆਂ ਸਨ (14) ਆਦਮੀ ਸੂਰਜ ਦੀ ਪੂਜਾ ਕਰ ਰਹੇ ਸਨ (16) 9 ਨਾਸ਼ ਕਰਨ ਵਾਲੇ ਛੇ ਆਦਮੀ ਅਤੇ ਕਲਮ-ਦਵਾਤ ਵਾਲਾ ਆਦਮੀ (1-11) ਨਿਆਂ ਪਵਿੱਤਰ ਸਥਾਨ ਤੋਂ ਸ਼ੁਰੂ ਹੋਵੇਗਾ (6) 10 ਪਹੀਆਂ ਦੇ ਵਿਚਕਾਰੋਂ ਅੱਗ ਲਈ ਗਈ (1-8) ਕਰੂਬੀਆਂ ਅਤੇ ਪਹੀਆਂ ਦਾ ਵਰਣਨ (9-17) ਪਰਮੇਸ਼ੁਰ ਦੀ ਮਹਿਮਾ ਮੰਦਰ ਤੋਂ ਹਟ ਗਈ (18-22) 11 ਦੁਸ਼ਟ ਹਾਕਮਾਂ ਨੂੰ ਦੋਸ਼ੀ ਠਹਿਰਾਇਆ ਗਿਆ (1-13) ਸ਼ਹਿਰ ਦੀ ਤੁਲਨਾ ਪਤੀਲੇ ਨਾਲ (3-12) ਵਾਪਸ ਲਿਆਉਣ ਦਾ ਵਾਅਦਾ (14-21) “ਮਨ ਦਾ ਸੁਭਾਅ ਨਵਾਂ” ਬਣਾਇਆ ਗਿਆ (19) ਪਰਮੇਸ਼ੁਰ ਦੀ ਮਹਿਮਾ ਯਰੂਸ਼ਲਮ ਤੋਂ ਹਟ ਗਈ (22, 23) ਹਿਜ਼ਕੀਏਲ ਦਰਸ਼ਣ ਵਿਚ ਕਸਦੀਮ ਵਾਪਸ ਆਇਆ (24, 25) 12 ਨਾਟਕੀ ਅੰਦਾਜ਼ ਵਿਚ ਗ਼ੁਲਾਮੀ ਵਿਚ ਜਾਣ ਦੀ ਭਵਿੱਖਬਾਣੀ (1-20) ਗ਼ੁਲਾਮੀ ਲਈ ਸਾਮਾਨ (1-7) ਮੁਖੀ ਹਨੇਰੇ ਵਿਚ ਚਲਾ ਜਾਵੇਗਾ (8-16) ਚਿੰਤਾ ਦੀ ਰੋਟੀ, ਡਰ ਦਾ ਪਾਣੀ (17-20) ਧੋਖਾ ਦੇਣ ਵਾਲੀ ਗੱਲ ਝੂਠੀ ਨਿਕਲੀ (21-28) “ਮੇਰੀ ਕੋਈ ਵੀ ਗੱਲ ਪੂਰੀ ਹੋਣ ਵਿਚ ਦੇਰ ਨਹੀਂ ਲੱਗੇਗੀ” (28) 13 ਝੂਠੇ ਨਬੀਆਂ ਦੇ ਖ਼ਿਲਾਫ਼ (1-16) ਚਿੱਟੀ ਕਲੀ ਫੇਰੀ ਕੰਧ ਡਿਗ ਪਵੇਗੀ (10-12) ਝੂਠੀਆਂ ਭਵਿੱਖਬਾਣੀਆਂ ਕਰਨ ਵਾਲੀਆਂ ਔਰਤਾਂ ਦੇ ਖ਼ਿਲਾਫ਼ (17-23) 14 ਮੂਰਤੀ-ਪੂਜਕਾਂ ਨੂੰ ਦੋਸ਼ੀ ਠਹਿਰਾਇਆ ਗਿਆ (1-11) ਯਰੂਸ਼ਲਮ ਸਜ਼ਾ ਤੋਂ ਬਚ ਨਹੀਂ ਸਕਦਾ (12-23) ਧਰਮੀ ਆਦਮੀ ਨੂਹ, ਦਾਨੀਏਲ ਅਤੇ ਅੱਯੂਬ (14, 20) 15 ਯਰੂਸ਼ਲਮ ਇਕ ਨਿਕੰਮੀ ਅੰਗੂਰੀ ਵੇਲ (1-8) 16 ਯਰੂਸ਼ਲਮ ਲਈ ਪਰਮੇਸ਼ੁਰ ਦਾ ਪਿਆਰ (1-63) ਉਸ ਬੱਚੀ ਵਾਂਗ ਮਿਲੀ ਜਿਸ ਨੂੰ ਬਾਹਰ ਸੁੱਟਿਆ ਗਿਆ ਸੀ (1-7) ਪਰਮੇਸ਼ੁਰ ਨੇ ਉਸ ਨੂੰ ਸਜਾਇਆ ਅਤੇ ਉਸ ਨਾਲ ਵਿਆਹ ਦਾ ਇਕਰਾਰ ਕੀਤਾ (8-14) ਉਹ ਬੇਵਫ਼ਾ ਹੋ ਗਈ (15-34) ਹਰਾਮਕਾਰੀ ਕਰਨ ਦੀ ਸਜ਼ਾ (35-43) ਸਾਮਰਿਯਾ ਅਤੇ ਸਦੂਮ ਨਾਲ ਤੁਲਨਾ (44-58) ਪਰਮੇਸ਼ੁਰ ਨੇ ਆਪਣਾ ਇਕਰਾਰ ਯਾਦ ਰੱਖਿਆ (59-63) 17 ਦੋ ਉਕਾਬਾਂ ਅਤੇ ਇਕ ਅੰਗੂਰੀ ਵੇਲ ਦੀ ਬੁਝਾਰਤ (1-21) ਇਕ ਨਰਮ ਲਗਰ ਵੱਡਾ ਦਿਆਰ ਬਣ ਗਈ (22-24) 18 ਹਰ ਕੋਈ ਆਪਣੇ ਪਾਪਾਂ ਲਈ ਆਪ ਜ਼ਿੰਮੇਵਾਰ ਹੈ (1-32) ਜਿਹੜਾ ਇਨਸਾਨ ਪਾਪ ਕਰਦਾ ਹੈ, ਉਹੀ ਮਰੇਗਾ (4) ਪੁੱਤਰ ਆਪਣੇ ਪਿਤਾ ਦੇ ਪਾਪਾਂ ਦੀ ਸਜ਼ਾ ਨਹੀਂ ਭੁਗਤੇਗਾ (19, 20) ਦੁਸ਼ਟ ਇਨਸਾਨ ਦੀ ਮੌਤ ਤੋਂ ਖ਼ੁਸ਼ੀ ਨਹੀਂ ਹੁੰਦੀ (23) ਤੋਬਾ ਕਰਨ ਨਾਲ ਜ਼ਿੰਦਗੀ ਮਿਲਦੀ ਹੈ (27, 28) 19 ਇਜ਼ਰਾਈਲ ਦੇ ਮੁਖੀਆਂ ਬਾਰੇ ਵਿਰਲਾਪ ਦਾ ਗੀਤ (1-14) 20 ਇਜ਼ਰਾਈਲ ਦੀ ਬਗਾਵਤ ਦਾ ਇਤਿਹਾਸ (1-32) ਇਜ਼ਰਾਈਲ ਨੂੰ ਵਾਪਸ ਲਿਆਉਣ ਦਾ ਵਾਅਦਾ (33-44) ਦੱਖਣ ਦੇ ਖ਼ਿਲਾਫ਼ ਭਵਿੱਖਬਾਣੀ (45-49) 21 ਪਰਮੇਸ਼ੁਰ ਦੇ ਨਿਆਂ ਦੀ ਤਲਵਾਰ ਮਿਆਨ ਵਿੱਚੋਂ ਕੱਢੀ ਗਈ (1-17) ਬਾਬਲ ਦੇ ਰਾਜੇ ਦਾ ਯਰੂਸ਼ਲਮ ʼਤੇ ਹਮਲਾ (18-24) ਇਜ਼ਰਾਈਲ ਦੇ ਦੁਸ਼ਟ ਮੁਖੀ ਨੂੰ ਹਟਾਇਆ ਜਾਵੇਗਾ (25-27) “ਮੁਕਟ ਉਤਾਰ ਦੇ” (26) ‘ਜਦ ਤਕ ਉਹ ਨਹੀਂ ਆਉਂਦਾ ਜਿਸ ਦਾ ਕਾਨੂੰਨੀ ਹੱਕ ਹੈ’ (27) ਅੰਮੋਨੀਆਂ ਦੇ ਖ਼ਿਲਾਫ਼ ਤਲਵਾਰ (28-32) 22 ਖ਼ੂਨੀ ਸ਼ਹਿਰ ਯਰੂਸ਼ਲਮ (1-16) ਇਜ਼ਰਾਈਲ ਧਾਤ ਦੀ ਮੈਲ਼ ਵਾਂਗ (17-22) ਇਜ਼ਰਾਈਲ ਦੇ ਆਗੂਆਂ ਅਤੇ ਲੋਕਾਂ ਨੂੰ ਸਜ਼ਾ ਸੁਣਾਈ ਗਈ (23-31) 23 ਦੋ ਬੇਵਫ਼ਾ ਭੈਣਾਂ (1-49) ਆਹਾਲਾਹ ਅੱਸ਼ੂਰ ਦੇ ਨਾਲ (5-10) ਆਹਾਲੀਬਾਹ ਬਾਬਲ ਅਤੇ ਮਿਸਰ ਦੇ ਨਾਲ (11-35) ਦੋਵੇਂ ਭੈਣਾਂ ਨੂੰ ਸਜ਼ਾ (36-49) 24 ਯਰੂਸ਼ਲਮ ਜੰਗਾਲਿਆ ਹੋਇਆ ਪਤੀਲਾ (1-14) ਹਿਜ਼ਕੀਏਲ ਦੀ ਪਤਨੀ ਦੀ ਮੌਤ ਇਕ ਨਿਸ਼ਾਨੀ (15-27) 25 ਅੰਮੋਨ ਦੇ ਖ਼ਿਲਾਫ਼ ਭਵਿੱਖਬਾਣੀ (1-7) ਮੋਆਬ ਦੇ ਖ਼ਿਲਾਫ਼ ਭਵਿੱਖਬਾਣੀ (8-11) ਅਦੋਮ ਦੇ ਖ਼ਿਲਾਫ਼ ਭਵਿੱਖਬਾਣੀ (12-14) ਫਲਿਸਤ ਦੇ ਖ਼ਿਲਾਫ਼ ਭਵਿੱਖਬਾਣੀ (15-17) 26 ਸੋਰ ਦੇ ਖ਼ਿਲਾਫ਼ ਭਵਿੱਖਬਾਣੀ (1-21) “ਜਾਲ਼ ਸੁਕਾਉਣ ਵਾਲੀ ਜਗ੍ਹਾ” (5, 14) ਪੱਥਰ ਅਤੇ ਮਿੱਟੀ ਪਾਣੀ ਵਿਚ ਸੁੱਟੇ ਗਏ (12) 27 ਸੋਰ ਦੇ ਡੁੱਬਦੇ ਜਹਾਜ਼ ਬਾਰੇ ਵਿਰਲਾਪ ਦਾ ਗੀਤ (1-36) 28 ਸੋਰ ਦੇ ਰਾਜੇ ਦੇ ਖ਼ਿਲਾਫ਼ ਭਵਿੱਖਬਾਣੀ (1-10) “ਮੈਂ ਈਸ਼ਵਰ ਹਾਂ” (2, 9) ਸੋਰ ਦੇ ਰਾਜੇ ਬਾਰੇ ਵਿਰਲਾਪ ਦਾ ਗੀਤ (11-19) ‘ਤੂੰ ਅਦਨ ਵਿਚ ਸੀ’ (13) ‘ਰਾਖੀ ਕਰਨ ਵਾਲਾ ਕਰੂਬੀ’ (14) “ਤੂੰ ਬੁਰਾਈ ਦੇ ਰਾਹ ਪੈ ਗਿਆ” (15) ਸੀਦੋਨ ਦੇ ਖ਼ਿਲਾਫ਼ ਭਵਿੱਖਬਾਣੀ (20-24) ਇਜ਼ਰਾਈਲ ਨੂੰ ਵਾਪਸ ਲਿਆਂਦਾ ਜਾਵੇਗਾ (25, 26) 29 ਫ਼ਿਰਊਨ ਦੇ ਖ਼ਿਲਾਫ਼ ਭਵਿੱਖਬਾਣੀ (1-16) ਬਾਬਲ ਨੂੰ ਮਿਸਰ ਇਨਾਮ ਵਿਚ ਮਿਲੇਗਾ (17-21) 30 ਮਿਸਰ ਦੇ ਖ਼ਿਲਾਫ਼ ਭਵਿੱਖਬਾਣੀ (1-19) ਨਬੂਕਦਨੱਸਰ ਦੇ ਹਮਲੇ ਬਾਰੇ ਭਵਿੱਖਬਾਣੀ (10) ਫ਼ਿਰਊਨ ਦੀ ਤਾਕਤ ਚੂਰ-ਚੂਰ (20-26) 31 ਉੱਚੇ ਦਿਆਰ ਯਾਨੀ ਮਿਸਰ ਦਾ ਡਿਗਣਾ (1-18) 32 ਫ਼ਿਰਊਨ ਅਤੇ ਮਿਸਰ ਬਾਰੇ ਵਿਰਲਾਪ ਦਾ ਗੀਤ (1-16) ਮਿਸਰ ਨੂੰ ਬੇਸੁੰਨਤੇ ਲੋਕਾਂ ਨਾਲ ਦਫ਼ਨਾਇਆ ਜਾਵੇਗਾ (17-32) 33 ਪਹਿਰੇਦਾਰ ਦੀਆਂ ਜ਼ਿੰਮੇਵਾਰੀਆਂ (1-20) ਯਰੂਸ਼ਲਮ ਦੇ ਨਾਸ਼ ਦੀ ਖ਼ਬਰ (21, 22) ਖੰਡਰਾਂ ਦੇ ਵਾਸੀਆਂ ਲਈ ਸੰਦੇਸ਼ (23-29) ਲੋਕ ਸੰਦੇਸ਼ ਮੁਤਾਬਕ ਨਹੀਂ ਚੱਲਣਗੇ (30-33) ਹਿਜ਼ਕੀਏਲ “ਪਿਆਰ ਦਾ ਗੀਤ ਗਾਉਣ ਵਾਲੇ ਵਾਂਗ ਹੈ” (32) “ਉਨ੍ਹਾਂ ਵਿਚ ਇਕ ਨਬੀ ਹੁੰਦਾ ਸੀ” (33) 34 ਇਜ਼ਰਾਈਲ ਦੇ ਚਰਵਾਹਿਆਂ ਦੇ ਖ਼ਿਲਾਫ਼ ਭਵਿੱਖਬਾਣੀ (1-10) ਯਹੋਵਾਹ ਆਪਣੀਆਂ ਭੇਡਾਂ ਦੀ ਦੇਖ-ਭਾਲ ਕਰਦਾ ਹੈ (11-31) ਮੇਰਾ “ਸੇਵਕ ਦਾਊਦ” ਉਨ੍ਹਾਂ ਦਾ ਚਰਵਾਹਾ ਬਣੇਗਾ (23) “ਸ਼ਾਂਤੀ ਦਾ ਇਕਰਾਰ” (25) 35 ਸੇਈਰ ਦੇ ਪਹਾੜਾਂ ਖ਼ਿਲਾਫ਼ ਭਵਿੱਖਬਾਣੀ (1-15) 36 ਇਜ਼ਰਾਈਲ ਦੇ ਪਹਾੜਾਂ ਖ਼ਿਲਾਫ਼ ਭਵਿੱਖਬਾਣੀ (1-15) ਇਜ਼ਰਾਈਲ ਦੀ ਵਾਪਸੀ (16-38) ‘ਮੈਂ ਆਪਣਾ ਮਹਾਨ ਨਾਂ ਪਵਿੱਤਰ ਕਰਾਂਗਾ’ (23) “ਅਦਨ ਦੇ ਬਾਗ਼ ਵਰਗਾ” (35) 37 ਸੁੱਕੀਆਂ ਹੱਡੀਆਂ ਦੀ ਘਾਟੀ ਦਾ ਦਰਸ਼ਣ (1-14) ਦੋ ਸੋਟੀਆਂ ਆਪਸ ਵਿਚ ਜੋੜੀਆਂ ਜਾਣਗੀਆਂ (15-28) ਇਕ ਰਾਜੇ ਅਧੀਨ ਇਕ ਕੌਮ (22) ਹਮੇਸ਼ਾ ਕਾਇਮ ਰਹਿਣ ਵਾਲਾ ਸ਼ਾਂਤੀ ਦਾ ਇਕਰਾਰ (26) 38 ਇਜ਼ਰਾਈਲ ʼਤੇ ਗੋਗ ਦਾ ਹਮਲਾ (1-16) ਗੋਗ ਉੱਤੇ ਯਹੋਵਾਹ ਦਾ ਗੁੱਸਾ (17-23) ‘ਕੌਮਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ’ (23) 39 ਗੋਗ ਅਤੇ ਉਸ ਦੀਆਂ ਫ਼ੌਜਾਂ ਦਾ ਵਿਨਾਸ਼ (1-10) ਹਮੋਨ-ਗੋਗ ਦੀ ਘਾਟੀ ਵਿਚ ਕਬਰਸਤਾਨ (11-20) ਇਜ਼ਰਾਈਲ ਦੀ ਵਾਪਸੀ (21-29) ਇਜ਼ਰਾਈਲ ਉੱਤੇ ਪਰਮੇਸ਼ੁਰ ਦੀ ਸ਼ਕਤੀ ਪਾਈ ਗਈ (29) 40 ਹਿਜ਼ਕੀਏਲ ਨੂੰ ਦਰਸ਼ਣ ਵਿਚ ਇਜ਼ਰਾਈਲ ਲਿਜਾਇਆ ਗਿਆ (1, 2) ਹਿਜ਼ਕੀਏਲ ਨੇ ਦਰਸ਼ਣ ਵਿਚ ਮੰਦਰ ਦੇਖਿਆ (3, 4) ਵਿਹੜੇ ਅਤੇ ਦਰਵਾਜ਼ੇ (5-47) ਬਾਹਰਲਾ ਪੂਰਬੀ ਦਰਵਾਜ਼ਾ (6-16) ਬਾਹਰਲਾ ਵਿਹੜਾ; ਦੂਜੇ ਦਰਵਾਜ਼ੇ (17-26) ਅੰਦਰਲਾ ਵਿਹੜਾ ਅਤੇ ਦਰਵਾਜ਼ੇ (27-37) ਮੰਦਰ ਦੀ ਸੇਵਾ ਲਈ ਕੋਠੜੀਆਂ (38-46) ਵੇਦੀ (47) ਮੰਦਰ ਦੀ ਦਲਾਨ (48, 49) 41 ਮੰਦਰ ਦਾ ਪਵਿੱਤਰ ਸਥਾਨ (1-4) ਕੰਧ ਅਤੇ ਆਲੇ-ਦੁਆਲੇ ਦੀਆਂ ਕੋਠੜੀਆਂ (5-11) ਪੱਛਮੀ ਇਮਾਰਤ (12) ਇਮਾਰਤਾਂ ਦੀ ਮਿਣਤੀ (13-15ੳ) ਪਵਿੱਤਰ ਸਥਾਨ ਦੇ ਅੰਦਰ (15ਅ-26) 42 ਰੋਟੀ ਖਾਣ ਵਾਲੇ ਕਮਰਿਆਂ ਦੀਆਂ ਇਮਾਰਤਾਂ (1-14) ਮੰਦਰ ਦੀਆਂ ਚਾਰੇ ਕੰਧਾਂ ਦੀ ਮਿਣਤੀ (15-20) 43 ਮੰਦਰ ਯਹੋਵਾਹ ਦੀ ਮਹਿਮਾ ਨਾਲ ਭਰ ਗਿਆ (1-12) ਵੇਦੀ (13-27) 44 ਪੂਰਬੀ ਦਰਵਾਜ਼ਾ ਬੰਦ ਰਹੇਗਾ (1-3) ਪਰਦੇਸੀਆਂ ਬਾਰੇ ਨਿਯਮ (4-9) ਲੇਵੀਆਂ ਅਤੇ ਪੁਜਾਰੀਆਂ ਬਾਰੇ ਨਿਯਮ (10-31) 45 ਜ਼ਮੀਨ ਦਾ ਪਵਿੱਤਰ ਹਿੱਸਾ ਅਤੇ ਸ਼ਹਿਰ (1-6) ਮੁਖੀ ਦਾ ਹਿੱਸਾ (7, 8) ਮੁਖੀ ਈਮਾਨਦਾਰੀ ਨਾਲ ਚੱਲਣ (9-12) ਲੋਕਾਂ ਵੱਲੋਂ ਦਾਨ ਅਤੇ ਮੁਖੀ (13-25) 46 ਖ਼ਾਸ ਮੌਕਿਆਂ ʼਤੇ ਚੜ੍ਹਾਵੇ (1-15) ਮੁਖੀ ਦੀ ਵਿਰਾਸਤ ਦੀ ਜ਼ਮੀਨ (16-18) ਬਲ਼ੀਆਂ ਦਾ ਮਾਸ ਉਬਾਲਣ ਲਈ ਜਗ੍ਹਾ (19-24) 47 ਮੰਦਰ ਤੋਂ ਪਾਣੀ ਦਾ ਚਸ਼ਮਾ (1-12) ਪਾਣੀ ਡੂੰਘਾ ਹੁੰਦਾ ਗਿਆ (2-5) ਮ੍ਰਿਤ ਸਾਗਰ ਦਾ ਪਾਣੀ ਮਿੱਠਾ ਹੋ ਗਿਆ (8-10) ਦਲਦਲੀ ਥਾਵਾਂ ਦਾ ਪਾਣੀ ਮਿੱਠਾ ਨਹੀਂ ਹੋਇਆ (11) ਭੋਜਨ ਅਤੇ ਇਲਾਜ ਲਈ ਦਰਖ਼ਤ (12) ਦੇਸ਼ ਦੀਆਂ ਸਰਹੱਦਾਂ (13-23) 48 ਜ਼ਮੀਨ ਦੀ ਵੰਡ (1-29) ਸ਼ਹਿਰ ਦੇ 12 ਦਰਵਾਜ਼ੇ (30-35) ਸ਼ਹਿਰ ਦਾ ਨਾਂ, “ਯਹੋਵਾਹ ਉੱਥੇ ਹੈ।” (35)