ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਹਿਜ਼ਕੀਏਲ 41
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਹਿਜ਼ਕੀਏਲ—ਅਧਿਆਵਾਂ ਦਾ ਸਾਰ

      • ਮੰਦਰ ਦਾ ਪਵਿੱਤਰ ਸਥਾਨ (1-4)

      • ਕੰਧ ਅਤੇ ਆਲੇ-ਦੁਆਲੇ ਦੀਆਂ ਕੋਠੜੀਆਂ (5-11)

      • ਪੱਛਮੀ ਇਮਾਰਤ (12)

      • ਇਮਾਰਤਾਂ ਦੀ ਮਿਣਤੀ (13-15ੳ)

      • ਪਵਿੱਤਰ ਸਥਾਨ ਦੇ ਅੰਦਰ (15ਅ-26)

ਹਿਜ਼ਕੀਏਲ 41:1

ਫੁਟਨੋਟ

  • *

    ਇਬ, “ਮੰਦਰ।” ਅਧਿਆਇ 41 ਅਤੇ 42 ਵਿਚ ਜਿੱਥੇ ਵੀ ਪਵਿੱਤਰ ਸਥਾਨ ਦੇ ਬਾਹਰਲੇ ਕਮਰੇ (ਪਵਿੱਤਰ ਕਮਰੇ) ਜਾਂ ਪੂਰੇ ਪਵਿੱਤਰ ਸਥਾਨ (ਪਵਿੱਤਰ ਅਤੇ ਅੱਤ ਪਵਿੱਤਰ ਕਮਰੇ) ਦੀ ਗੱਲ ਕੀਤੀ ਗਈ ਹੈ, ਉੱਥੇ ਇਬਰਾਨੀ ਵਿਚ “ਮੰਦਰ” ਸ਼ਬਦ ਵਰਤਿਆ ਗਿਆ ਹੈ।

  • *

    ਇੱਥੇ ਲੰਬੇ ਹੱਥ ਦੇ ਨਾਪ ਦੀ ਗੱਲ ਕੀਤੀ ਗਈ ਹੈ। ਵਧੇਰੇ ਜਾਣਕਾਰੀ 2.14 ਦੇਖੋ।

ਹਿਜ਼ਕੀਏਲ 41:3

ਫੁਟਨੋਟ

  • *

    ਯਾਨੀ, ਅੱਤ ਪਵਿੱਤਰ ਕਮਰਾ।

ਹਿਜ਼ਕੀਏਲ 41:4

ਹੋਰ ਹਵਾਲੇ

  • +1 ਰਾਜ 6:20; 2 ਇਤਿ 3:8
  • +ਕੂਚ 26:33

ਹਿਜ਼ਕੀਏਲ 41:5

ਹੋਰ ਹਵਾਲੇ

  • +1 ਰਾਜ 6:5

ਹਿਜ਼ਕੀਏਲ 41:6

ਫੁਟਨੋਟ

  • *

    ਜ਼ਾਹਰ ਹੈ ਕਿ ਹਰ ਮੰਜ਼ਲ ʼਤੇ ਕੰਧ ਦੀ ਮੋਟਾਈ ਘੱਟਦੀ ਜਾਂਦੀ ਹੈ।

ਹੋਰ ਹਵਾਲੇ

  • +1 ਰਾਜ 6:6, 10

ਹਿਜ਼ਕੀਏਲ 41:7

ਹੋਰ ਹਵਾਲੇ

  • +1 ਰਾਜ 6:8

ਹਿਜ਼ਕੀਏਲ 41:9

ਫੁਟਨੋਟ

  • *

    ਲੱਗਦਾ ਹੈ ਕਿ ਇਹ ਮੰਦਰ ਦੇ ਆਲੇ-ਦੁਆਲੇ ਤੁਰਨ ਲਈ ਤੰਗ ਰਾਹ ਸੀ।

ਹਿਜ਼ਕੀਏਲ 41:10

ਫੁਟਨੋਟ

  • *

    ਜਾਂ, “ਕੋਠੜੀਆਂ।”

ਹੋਰ ਹਵਾਲੇ

  • +1 ਇਤਿ 28:12

ਹਿਜ਼ਕੀਏਲ 41:13

ਫੁਟਨੋਟ

  • *

    ਯਾਨੀ, ਮੰਦਰ ਦੇ ਪੱਛਮ ਵੱਲ ਦੀ ਇਮਾਰਤ।

ਹਿਜ਼ਕੀਏਲ 41:15

ਹੋਰ ਹਵਾਲੇ

  • +2 ਇਤਿ 3:8; ਹਿਜ਼ 41:4

ਹਿਜ਼ਕੀਏਲ 41:16

ਹੋਰ ਹਵਾਲੇ

  • +1 ਰਾਜ 6:4
  • +1 ਰਾਜ 6:15; 2 ਇਤਿ 3:5

ਹਿਜ਼ਕੀਏਲ 41:18

ਹੋਰ ਹਵਾਲੇ

  • +1 ਰਾਜ 6:29; 7:36; 2 ਇਤਿ 3:7; ਹਿਜ਼ 40:16

ਹਿਜ਼ਕੀਏਲ 41:19

ਫੁਟਨੋਟ

  • *

    ਜਾਂ, “ਜਵਾਨ ਸ਼ੇਰ।”

ਹੋਰ ਹਵਾਲੇ

  • +ਹਿਜ਼ 1:5, 10; ਪ੍ਰਕਾ 4:7

ਹਿਜ਼ਕੀਏਲ 41:21

ਫੁਟਨੋਟ

  • *

    ਇਬ, “ਚੁਗਾਠ।” ਲੱਗਦਾ ਹੈ ਕਿ ਇੱਥੇ ਪਵਿੱਤਰ ਕਮਰੇ ਦੇ ਲਾਂਘੇ ਦੀ ਗੱਲ ਕੀਤੀ ਗਈ ਹੈ।

  • *

    ਲੱਗਦਾ ਹੈ ਕਿ ਇੱਥੇ ਅੱਤ ਪਵਿੱਤਰ ਕਮਰੇ ਦੀ ਗੱਲ ਕੀਤੀ ਗਈ ਹੈ।

ਹੋਰ ਹਵਾਲੇ

  • +1 ਰਾਜ 6:33

ਹਿਜ਼ਕੀਏਲ 41:22

ਫੁਟਨੋਟ

  • *

    ਇਬ, “ਲੰਬਾਈ।”

ਹੋਰ ਹਵਾਲੇ

  • +ਕੂਚ 30:1; 1 ਰਾਜ 7:48; ਪ੍ਰਕਾ 8:3
  • +ਹਿਜ਼ 44:16; ਮਲਾ 1:7

ਹਿਜ਼ਕੀਏਲ 41:23

ਹੋਰ ਹਵਾਲੇ

  • +1 ਰਾਜ 6:31-35

ਹਿਜ਼ਕੀਏਲ 41:25

ਹੋਰ ਹਵਾਲੇ

  • +ਹਿਜ਼ 41:17, 18

ਹਿਜ਼ਕੀਏਲ 41:26

ਹੋਰ ਹਵਾਲੇ

  • +ਹਿਜ਼ 40:16

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਹਿਜ਼. 41:41 ਰਾਜ 6:20; 2 ਇਤਿ 3:8
ਹਿਜ਼. 41:4ਕੂਚ 26:33
ਹਿਜ਼. 41:51 ਰਾਜ 6:5
ਹਿਜ਼. 41:61 ਰਾਜ 6:6, 10
ਹਿਜ਼. 41:71 ਰਾਜ 6:8
ਹਿਜ਼. 41:101 ਇਤਿ 28:12
ਹਿਜ਼. 41:152 ਇਤਿ 3:8; ਹਿਜ਼ 41:4
ਹਿਜ਼. 41:161 ਰਾਜ 6:4
ਹਿਜ਼. 41:161 ਰਾਜ 6:15; 2 ਇਤਿ 3:5
ਹਿਜ਼. 41:181 ਰਾਜ 6:29; 7:36; 2 ਇਤਿ 3:7; ਹਿਜ਼ 40:16
ਹਿਜ਼. 41:19ਹਿਜ਼ 1:5, 10; ਪ੍ਰਕਾ 4:7
ਹਿਜ਼. 41:211 ਰਾਜ 6:33
ਹਿਜ਼. 41:22ਕੂਚ 30:1; 1 ਰਾਜ 7:48; ਪ੍ਰਕਾ 8:3
ਹਿਜ਼. 41:22ਹਿਜ਼ 44:16; ਮਲਾ 1:7
ਹਿਜ਼. 41:231 ਰਾਜ 6:31-35
ਹਿਜ਼. 41:25ਹਿਜ਼ 41:17, 18
ਹਿਜ਼. 41:26ਹਿਜ਼ 40:16
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
  • 24
  • 25
  • 26
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਹਿਜ਼ਕੀਏਲ 41:1-26

ਹਿਜ਼ਕੀਏਲ

41 ਫਿਰ ਉਹ ਮੈਨੂੰ ਪਵਿੱਤਰ ਸਥਾਨ ਦੇ ਬਾਹਰਲੇ ਕਮਰੇ* ਵਿਚ ਲੈ ਆਇਆ ਅਤੇ ਉਸ ਨੇ ਇਸ ਦੇ ਦੋਵੇਂ ਪਾਸਿਆਂ ਦੇ ਥੰਮ੍ਹਾਂ ਦੀ ਮਿਣਤੀ ਕੀਤੀ; ਦੋਵੇਂ ਥੰਮ੍ਹਾਂ ਦੇ ਇਕ ਪਾਸੇ ਦੀ ਚੁੜਾਈ ਛੇ-ਛੇ ਹੱਥ* ਸੀ। 2 ਥੰਮ੍ਹਾਂ ਦੇ ਦੂਜੇ ਪਾਸੇ ਦੀ ਚੁੜਾਈ ਪੰਜ-ਪੰਜ ਹੱਥ ਸੀ। ਕਮਰੇ ਦੇ ਲਾਂਘੇ ਦੀ ਚੁੜਾਈ 10 ਹੱਥ ਸੀ। ਉਸ ਨੇ ਕਮਰੇ ਦੀ ਮਿਣਤੀ ਕੀਤੀ ਜਿਸ ਦੀ ਲੰਬਾਈ 40 ਹੱਥ ਅਤੇ ਚੁੜਾਈ 20 ਹੱਥ ਸੀ।

3 ਫਿਰ ਉਹ ਅੰਦਰਲੇ ਕਮਰੇ* ਵਿਚ ਗਿਆ ਅਤੇ ਉਸ ਨੇ ਲਾਂਘੇ ਦੇ ਇਕ ਪਾਸੇ ਦੇ ਥੰਮ੍ਹ ਦੀ ਮਿਣਤੀ ਕੀਤੀ ਅਤੇ ਇਸ ਦੇ ਇਕ ਪਾਸੇ ਦੀ ਚੁੜਾਈ ਦੋ ਹੱਥ ਸੀ ਅਤੇ ਦੂਜੇ ਪਾਸੇ ਦੀ ਚੁੜਾਈ ਸੱਤ ਹੱਥ ਸੀ। ਕਮਰੇ ਦੇ ਲਾਂਘੇ ਦੀ ਚੁੜਾਈ ਛੇ ਹੱਥ ਸੀ। 4 ਇਸ ਤੋਂ ਬਾਅਦ ਉਸ ਨੇ ਅੰਦਰਲੇ ਕਮਰੇ ਨੂੰ ਮਿਣਿਆ ਜੋ ਬਾਹਰਲੇ ਕਮਰੇ ਦੇ ਬਿਲਕੁਲ ਸਾਮ੍ਹਣੇ ਸੀ ਅਤੇ ਇਸ ਦੀ ਲੰਬਾਈ 20 ਹੱਥ ਅਤੇ ਚੁੜਾਈ 20 ਹੱਥ ਸੀ।+ ਉਸ ਨੇ ਮੈਨੂੰ ਕਿਹਾ: “ਇਹ ਅੱਤ ਪਵਿੱਤਰ ਕਮਰਾ ਹੈ।”+

5 ਫਿਰ ਉਸ ਨੇ ਮੰਦਰ ਦੀ ਕੰਧ ਦੀ ਮਿਣਤੀ ਕੀਤੀ ਅਤੇ ਇਸ ਦੀ ਮੋਟਾਈ ਛੇ ਹੱਥ ਸੀ। ਮੰਦਰ ਦੇ ਆਲੇ-ਦੁਆਲੇ ਦੀਆਂ ਕੋਠੜੀਆਂ ਦੀ ਚੁੜਾਈ ਚਾਰ ਹੱਥ ਸੀ।+ 6 ਇਨ੍ਹਾਂ ਕੋਠੜੀਆਂ ਦੀਆਂ ਤਿੰਨ ਮੰਜ਼ਲਾਂ ਸਨ ਜੋ ਕਿ ਇਕ-ਦੂਜੇ ਦੇ ਉੱਪਰ ਸਨ। ਹਰ ਮੰਜ਼ਲ ʼਤੇ 30 ਕੋਠੜੀਆਂ ਸਨ। ਇਹ ਕੋਠੜੀਆਂ ਮੰਦਰ ਦੀ ਕੰਧ ਦੇ ਵਾਧਰੇ ʼਤੇ ਟਿਕੀਆਂ ਹੋਈਆਂ ਸਨ, ਪਰ ਕੋਠੜੀਆਂ ਦੇ ਬਾਲੇ ਮੰਦਰ ਦੀ ਕੰਧ ਵਿਚ ਨਹੀਂ ਠੋਕੇ ਗਏ ਸਨ।*+ 7 ਦੂਜੀ ਮੰਜ਼ਲ ਦੀਆਂ ਕੋਠੜੀਆਂ ਪਹਿਲੀ ਮੰਜ਼ਲ ਦੀਆਂ ਕੋਠੜੀਆਂ ਨਾਲੋਂ ਚੌੜੀਆਂ ਸਨ ਅਤੇ ਤੀਜੀ ਮੰਜ਼ਲ ਦੀਆਂ ਕੋਠੜੀਆਂ ਦੂਜੀ ਮੰਜ਼ਲ ਨਾਲੋਂ ਚੌੜੀਆਂ ਸਨ। ਪਹਿਲੀ, ਦੂਜੀ ਅਤੇ ਤੀਜੀ ਮੰਜ਼ਲ ਤਕ ਜਾਣ ਲਈ ਮੰਦਰ ਦੇ ਦੋਵੇਂ ਪਾਸੇ ਘੁਮਾਅਦਾਰ ਪੌੜੀਆਂ ਸਨ।+

8 ਮੈਂ ਮੰਦਰ ਦੇ ਆਲੇ-ਦੁਆਲੇ ਇਕ ਉੱਚਾ ਚਬੂਤਰਾ ਦੇਖਿਆ ਅਤੇ ਜ਼ਮੀਨ ਤੋਂ ਲੈ ਕੇ ਚਬੂਤਰੇ ਦੇ ਉੱਪਰਲੇ ਸਿਰੇ ਤਕ ਮੰਦਰ ਦੀਆਂ ਕੋਠੜੀਆਂ ਦੀਆਂ ਨੀਂਹਾਂ ਦੀ ਉਚਾਈ ਪੂਰਾ ਇਕ ਕਾਨਾ ਸੀ। ਇਹ ਕਾਨਾ ਛੇ ਹੱਥ ਲੰਬਾ ਸੀ। 9 ਕੋਠੜੀਆਂ ਦੀ ਬਾਹਰਲੀ ਕੰਧ ਦੀ ਚੁੜਾਈ ਪੰਜ ਹੱਥ ਸੀ। ਇਸ ਕੰਧ ਦੇ ਨਾਲ-ਨਾਲ ਖੁੱਲ੍ਹੀ ਜਗ੍ਹਾ* ਸੀ ਜੋ ਮੰਦਰ ਦਾ ਹਿੱਸਾ ਸੀ।

10 ਮੰਦਰ ਅਤੇ ਰੋਟੀ ਖਾਣ ਵਾਲੇ ਕਮਰਿਆਂ*+ ਵਿਚਕਾਰ ਜਗ੍ਹਾ ਸੀ ਜਿਸ ਦੀ ਚੁੜਾਈ ਹਰ ਪਾਸੇ 20 ਹੱਥ ਸੀ। 11 ਉੱਤਰ ਵੱਲ ਕੋਠੜੀਆਂ ਅਤੇ ਖੁੱਲ੍ਹੀ ਜਗ੍ਹਾ ਵਿਚਕਾਰ ਇਕ ਲਾਂਘਾ ਸੀ ਅਤੇ ਦੱਖਣ ਵੱਲ ਵੀ ਇਕ ਲਾਂਘਾ ਸੀ। ਮੰਦਰ ਦੇ ਚਾਰੇ ਪਾਸੇ ਖੁੱਲ੍ਹੀ ਜਗ੍ਹਾ ਦੀ ਚੁੜਾਈ ਪੰਜ ਹੱਥ ਸੀ।

12 ਪੱਛਮ ਵਾਲੇ ਪਾਸੇ ਖੁੱਲ੍ਹੀ ਜਗ੍ਹਾ ਦੇ ਸਾਮ੍ਹਣੇ ਇਕ ਇਮਾਰਤ ਸੀ ਜਿਸ ਦੀ ਚੁੜਾਈ 70 ਹੱਥ ਅਤੇ ਲੰਬਾਈ 90 ਹੱਥ ਸੀ; ਇਸ ਇਮਾਰਤ ਦੀ ਕੰਧ ਦੀ ਮੋਟਾਈ ਚਾਰੇ ਪਾਸਿਓਂ ਪੰਜ ਹੱਥ ਸੀ।

13 ਫਿਰ ਉਸ ਨੇ ਮੰਦਰ ਨੂੰ ਮਿਣਿਆ ਅਤੇ ਇਸ ਦੀ ਲੰਬਾਈ 100 ਹੱਥ ਸੀ। ਉਸ ਨੇ ਖੁੱਲ੍ਹੀ ਜਗ੍ਹਾ, ਇਮਾਰਤ* ਅਤੇ ਇਸ ਦੀਆਂ ਕੰਧਾਂ ਨੂੰ ਮਿਣਿਆ ਅਤੇ ਇਨ੍ਹਾਂ ਦੀ ਲੰਬਾਈ ਕੁੱਲ ਮਿਲਾ ਕੇ 100 ਹੱਥ ਸੀ। 14 ਪੂਰਬ ਵੱਲ ਮੰਦਰ ਦੇ ਅਗਲੇ ਪਾਸੇ ਦੀ ਚੁੜਾਈ ਅਤੇ ਖੁੱਲ੍ਹੀ ਜਗ੍ਹਾ ਦੀ ਚੁੜਾਈ ਕੁੱਲ ਮਿਲਾ ਕੇ 100 ਹੱਥ ਸੀ।

15 ਉਸ ਨੇ ਮੰਦਰ ਦੇ ਪਿਛਲੇ ਪਾਸੇ ਖੁੱਲ੍ਹੀ ਜਗ੍ਹਾ ਦੇ ਸਾਮ੍ਹਣੇ ਵਾਲੀ ਇਮਾਰਤ ਦੀ ਲੰਬਾਈ ਅਤੇ ਇਸ ਦੇ ਦੋਵੇਂ ਪਾਸਿਆਂ ਦੀਆਂ ਡਿਉਢੀਆਂ ਦੀ ਲੰਬਾਈ ਮਿਣੀ ਜੋ ਕੁੱਲ ਮਿਲਾ ਕੇ 100 ਹੱਥ ਸੀ।

ਉਸ ਨੇ ਬਾਹਰਲੇ ਕਮਰੇ, ਅੰਦਰਲੇ ਕਮਰੇ+ ਅਤੇ ਵਿਹੜੇ ਦੇ ਸਾਮ੍ਹਣੇ ਵਾਲੀ ਦਲਾਨ ਦੀ ਵੀ ਮਿਣਤੀ ਕੀਤੀ। 16 ਨਾਲੇ ਉਸ ਨੇ ਇਨ੍ਹਾਂ ਤਿੰਨੇ ਥਾਵਾਂ ਦੀਆਂ ਦਹਿਲੀਜ਼ਾਂ, ਰੌਸ਼ਨਦਾਨਾਂ ਜੋ ਬਾਹਰੋਂ ਛੋਟੇ ਅਤੇ ਅੰਦਰੋਂ ਵੱਡੇ ਸਨ+ ਅਤੇ ਡਿਉਢੀਆਂ ਦੀ ਮਿਣਤੀ ਕੀਤੀ। ਦਹਿਲੀਜ਼ ਦੇ ਨੇੜੇ ਫ਼ਰਸ਼ ਤੋਂ ਲੈ ਕੇ ਰੌਸ਼ਨਦਾਨਾਂ ਤਕ ਲੱਕੜ ਦੇ ਫੱਟੇ ਲੱਗੇ ਹੋਏ ਸਨ+ ਅਤੇ ਰੌਸ਼ਨਦਾਨ ਢਕੇ ਹੋਏ ਸਨ। 17 ਲਾਂਘੇ ਦੇ ਉੱਪਰਲੇ ਹਿੱਸੇ, ਅੰਦਰਲੇ ਕਮਰੇ, ਬਾਹਰਲੇ ਕਮਰੇ ਅਤੇ ਆਲੇ-ਦੁਆਲੇ ਦੀ ਸਾਰੀ ਕੰਧ ਦੀ ਮਿਣਤੀ ਕੀਤੀ ਗਈ। 18 ਇਸ ਕੰਧ ਉੱਤੇ ਕਰੂਬੀ ਅਤੇ ਖਜੂਰ ਦੇ ਦਰਖ਼ਤ ਉੱਕਰੇ ਹੋਏ ਸਨ।+ ਦੋ ਕਰੂਬੀਆਂ ਦੇ ਵਿਚਕਾਰ ਇਕ ਖਜੂਰ ਦਾ ਦਰਖ਼ਤ ਸੀ ਅਤੇ ਹਰ ਕਰੂਬੀ ਦੇ ਦੋ ਮੂੰਹ ਸਨ। 19 ਇਨਸਾਨ ਦਾ ਮੂੰਹ ਇਕ ਪਾਸੇ ਦੇ ਖਜੂਰ ਦੇ ਦਰਖ਼ਤ ਵੱਲ ਸੀ ਅਤੇ ਸ਼ੇਰ* ਦਾ ਮੂੰਹ ਦੂਜੇ ਪਾਸੇ ਦੇ ਖਜੂਰ ਦੇ ਦਰਖ਼ਤ ਵੱਲ ਸੀ।+ ਇਹ ਪੂਰੇ ਮੰਦਰ ਵਿਚ ਇਸੇ ਤਰ੍ਹਾਂ ਉੱਕਰੇ ਹੋਏ ਸਨ। 20 ਪਵਿੱਤਰ ਸਥਾਨ ਦੀ ਕੰਧ ਉੱਤੇ ਫ਼ਰਸ਼ ਤੋਂ ਲੈ ਕੇ ਲਾਂਘੇ ਦੇ ਉੱਪਰ ਤਕ ਕਰੂਬੀ ਅਤੇ ਖਜੂਰ ਦੇ ਦਰਖ਼ਤ ਉੱਕਰੇ ਹੋਏ ਸਨ।

21 ਬਾਹਰਲੇ ਪਵਿੱਤਰ ਕਮਰੇ ਦੀਆਂ ਚੁਗਾਠਾਂ* ਚੌਰਸ ਸਨ।+ ਅੰਦਰਲੇ ਪਵਿੱਤਰ ਕਮਰੇ* ਦੇ ਸਾਮ੍ਹਣੇ ਕੁਝ ਸੀ 22 ਜੋ ਇਕ ਲੱਕੜ ਦੀ ਵੇਦੀ+ ਵਰਗਾ ਲੱਗਦਾ ਸੀ ਅਤੇ ਇਹ ਤਿੰਨ ਹੱਥ ਉੱਚਾ ਅਤੇ ਦੋ ਹੱਥ ਲੰਬਾ ਸੀ। ਇਸ ਦੇ ਕੋਨਿਆਂ ਦੇ ਸਿਰਿਆਂ ਉੱਤੇ ਕੁਝ ਲੱਗਾ ਹੋਇਆ ਸੀ ਅਤੇ ਇਸ ਦਾ ਥੱਲਾ* ਅਤੇ ਇਸ ਦੇ ਪਾਸੇ ਲੱਕੜ ਦੇ ਬਣੇ ਹੋਏ ਸਨ। ਉਸ ਆਦਮੀ ਨੇ ਮੈਨੂੰ ਕਿਹਾ: “ਇਹ ਮੇਜ਼ ਯਹੋਵਾਹ ਦੇ ਸਾਮ੍ਹਣੇ ਪਿਆ ਹੈ।”+

23 ਬਾਹਰਲੇ ਪਵਿੱਤਰ ਕਮਰੇ ਦਾ ਇਕ ਦਰਵਾਜ਼ਾ ਸੀ ਅਤੇ ਅੰਦਰਲੇ ਪਵਿੱਤਰ ਕਮਰੇ ਦਾ ਵੀ ਇਕ ਦਰਵਾਜ਼ਾ ਸੀ।+ 24 ਹਰ ਦਰਵਾਜ਼ੇ ਦੇ ਦੋ ਤਖ਼ਤੇ ਸਨ ਅਤੇ ਤਖ਼ਤਿਆਂ ਦੇ ਦੋ-ਦੋ ਪੱਲੇ ਸਨ ਜੋ ਚੂਲਾਂ ʼਤੇ ਮੁੜ ਕੇ ਦੂਹਰੇ ਹੋ ਜਾਂਦੇ ਸਨ। 25 ਕੰਧਾਂ ਵਾਂਗ ਪਵਿੱਤਰ ਸਥਾਨ ਦੇ ਦਰਵਾਜ਼ਿਆਂ ਉੱਤੇ ਵੀ ਕਰੂਬੀ ਅਤੇ ਖਜੂਰ ਦੇ ਦਰਖ਼ਤ ਉੱਕਰੇ ਹੋਏ ਸਨ।+ ਦਲਾਨ ਦੇ ਸਾਮ੍ਹਣੇ ਬਾਹਰਲੇ ਪਾਸੇ ਲੱਕੜ ਦਾ ਇਕ ਵਾਧਰਾ ਬਣਿਆ ਹੋਇਆ ਸੀ। 26 ਦਲਾਨ ਦੇ ਦੋਵੇਂ ਪਾਸੇ, ਮੰਦਰ ਦੀਆਂ ਕੋਠੜੀਆਂ ਦੀਆਂ ਕੰਧਾਂ ਉੱਤੇ ਅਤੇ ਵਾਧਰੇ ਉੱਤੇ ਖਜੂਰ ਦੇ ਦਰਖ਼ਤ ਉੱਕਰੇ ਹੋਏ ਸਨ ਅਤੇ ਰੌਸ਼ਨਦਾਨ ਬਣੇ ਹੋਏ ਸਨ ਜੋ ਬਾਹਰੋਂ ਛੋਟੇ ਅਤੇ ਅੰਦਰੋਂ ਵੱਡੇ ਸਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ