2 ਯੂਨਾਨੀ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ ਦੁਬਾਰਾ ਵਰਤਣਾ
“ਯਹੋਵਾਹ।” ਇਬਰਾਨੀ, יהוה, ਅੰਗ੍ਰੇਜ਼ੀ, “Jehovah” (YHWH ਜਾਂ JHVH)
ਥੱਲੇ ਯੂਨਾਨੀ ਲਿਖਤਾਂ (ਨਵੀਂ ਦੁਨੀਆਂ ਅਨੁਵਾਦ) ਦੀਆਂ ਆਇਤਾਂ ਦੀ ਸੂਚੀ ਦਿੱਤੀ ਗਈ ਹੈ ਜਿਨ੍ਹਾਂ ਵਿਚ 237 ਵਾਰ “ਯਹੋਵਾਹ” ਦਾ ਨਾਂ ਦੁਬਾਰਾ ਵਰਤਿਆ ਗਿਆ ਹੈ। ਹੋਰ ਜਾਣਕਾਰੀ ਲਈ ਅੰਗ੍ਰੇਜ਼ੀ ਦੀ ਰੈਫ਼ਰੈਂਸ ਬਾਈਬਲ (ਨਵੀਂ ਦੁਨੀਆਂ ਅਨੁਵਾਦ) ਦੇ ਸਫ਼ੇ 1565 ਅਤੇ 1566 ਦੇਖੋ।
ਮੱਤੀ 1:20, 22, 24; 2:13, 15, 19; 3:3; 4:4, 7, 10; 5:33; 21:9, 42; 22:37, 44; 23:39; 27:10; 28:2; ਮਰਕੁਸ 1:3; 5:19; 11:9; 12:11, 29, 29, 30, 36; 13:20; ਲੂਕਾ 1:6, 9, 11, 15, 16, 17, 25, 28, 32, 38, 45, 46, 58, 66, 68, 76; 2:9, 9, 15, 22, 23, 23, 24, 26, 39; 3:4; 4:8, 12, 18, 19; 5:17; 10:27; 13:35; 19:38; 20:37, 42; ਯੂਹੰਨਾ 1:23; 6:45; 12:13, 38, 38; ਰਸੂਲਾਂ ਦੇ ਕੰਮ 1:24; 2:20, 21, 25, 34, 39, 47; 3:19, 22; 4:26, 29; 5:9, 19; 7:31, 33, 49, 60; 8:22, 24, 25, 26, 39; 9:31; 10:33; 11:21; 12:7, 11, 17, 23, 24; 13:2, 10, 11, 12, 44, 47, 48, 49; 14:3, 23; 15:17, 17, 35, 36, 40; 16:14, 15, 32; 18:21, 25; 19:20; 21:14; ਰੋਮੀਆਂ 4:3, 8; 9:28, 29; 10:13, 16; 11:3, 34; 12:11, 19; 14:4, 6, 6, 6, 8, 8, 8, 11; 15:11; 1 ਕੁਰਿੰਥੀਆਂ 1:31; 2:16; 3:20; 4:4, 19; 7:17; 10:9, 21, 21, 22, 26; 11:32; 14:21; 16:7, 10; 2 ਕੁਰਿੰਥੀਆਂ 3:16, 17, 17, 18, 18; 6:17, 18; 8:21; 10:17, 18; ਗਲਾਤੀਆਂ 3:6; ਅਫ਼ਸੀਆਂ 2:21; 5:17, 19; 6:4, 7, 8; ਕੁਲੁੱਸੀਆਂ 1:10; 3:13, 16, 22, 23, 24; 1 ਥੱਸਲੁਨੀਕੀਆਂ 1:8; 4:6, 15; 5:2; 2 ਥੱਸਲੁਨੀਕੀਆਂ 2:2, 13; 3:1; 2 ਤਿਮੋਥਿਉਸ 1:18; 2:19, 19; 4:14; ਇਬਰਾਨੀਆਂ 2:13; 7:21; 8:2, 8, 9, 10, 11; 10:16, 30; 12:5, 6; 13:6; ਯਾਕੂਬ 1:7, 12; 2:23, 23; 3:9; 4:10, 15; 5:4, 10, 11, 11, 14, 15; 1 ਪਤਰਸ 1:25; 3:12, 12; 2 ਪਤਰਸ 2:9, 11; 3:8, 9, 10, 12; ਯਹੂਦਾਹ 5, 9, 14; ਪ੍ਰਕਾਸ਼ ਦੀ ਕਿਤਾਬ 1:8; 4:8, 11; 11:17; 15:3, 4; 16:7; 18:8; 19:6; 21:22; 22:5, 6.
“ਯਾਹ” ਪਰਮੇਸ਼ੁਰ ਦੇ ਨਾਂ ਦਾ ਛੋਟਾ ਰੂਪ ਹੈ। ਇਹ ਯੂਨਾਨੀ ਸ਼ਬਦ “ਹੇਲੇਲੂਇਆ” ਅਤੇ ਇਬਰਾਨੀ ਸ਼ਬਦ “ਹਲਲੂਯਾਹ” ਵਿਚ ਪਾਇਆ ਜਾਂਦਾ ਹੈ। ਇਸ ਦਾ ਮਤਲਬ ਹੈ “ਯਾਹ ਦੀ ਜੈ-ਜੈਕਾਰ ਕਰੋ!”—ਪ੍ਰਕਾਸ਼ ਦੀ ਕਿਤਾਬ 19:1, 3, 4, 6; ਜ਼ਬੂਰਾਂ ਦੀ ਪੋਥੀ 104:35, ਫੁਟਨੋਟ।
ਅਨੁਵਾਦ ਕਰਦਿਆਂ ਅਸੀਂ ਇਸ ਗੱਲ ਦਾ ਬਹੁਤ ਧਿਆਨ ਰੱਖਿਆ ਕਿ ਅਸੀਂ ਅਨੁਵਾਦਕਾਂ ਵਜੋਂ ਆਪਣੀਆਂ ਹੱਦਾਂ ਪਾਰ ਕਰ ਕੇ ਆਪਣੇ ਵੱਲੋਂ ਕੋਈ ਫੇਰ-ਬਦਲ ਨਾ ਕਰੀਏ। ਇਸ ਲਈ ਯੂਨਾਨੀ ਲਿਖਤਾਂ ਵਿਚ ਅਸੀਂ ਖ਼ਾਸ ਕਰਕੇ ਪਰਮੇਸ਼ੁਰ ਦਾ ਨਾਂ ਵਰਤਣ ਤੋਂ ਪਹਿਲਾਂ ਇਬਰਾਨੀ ਅਨੁਵਾਦਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਸੀ। ਯੂਨਾਨੀ ਲਿਖਤਾਂ ਦੇ ਇਸ ਅਨੁਵਾਦ ਵਿਚ ਜਿੱਥੇ ਵੀ ਯਹੋਵਾਹ ਦਾ ਨਾਂ ਦੁਬਾਰਾ ਵਰਤਿਆ ਗਿਆ ਹੈ, ਉਨ੍ਹਾਂ ਸਾਰੀਆਂ ਥਾਵਾਂ ʼਤੇ ਇਕ ਜਾਂ ਜ਼ਿਆਦਾ ਇਬਰਾਨੀ ਅਨੁਵਾਦਾਂ ਵਿਚ ਸਹਿਮਤੀ ਹੈ।
ਪਹਿਲੀ ਸਦੀ ਦੇ ਮਸੀਹੀਆਂ ਨੇ ਸੈਪਟੁਜਿੰਟ ਤਰਜਮੇ ਵਿੱਚੋਂ ਹਵਾਲਾ ਦਿੰਦੇ ਹੋਏ ਉਸ ਵਿੱਚੋਂ ਪਰਮੇਸ਼ੁਰ ਦਾ ਨਾਂ ਜ਼ਰੂਰ ਵਰਤਿਆ ਹੋਣਾ। ਮਾਰਚ 1978 ਬਿਬਲੀਕਲ ਆਰਕਿਓਲੋਜੀ ਰਿਵਿਊ ਵਿਚ ਛਪੇ ਆਪਣੇ ਲੇਖ ਵਿਚ ਪ੍ਰੋਫ਼ੈਸਰ ਜੌਰਜ ਹਾਵਰਡ ਨੇ ਇਸ ਗੱਲ ਦੀ ਹਿਮਾਇਤ ਕਰਦਿਆਂ ਠੋਸ ਕਾਰਨ ਦਿੱਤੇ ਸਨ। ਮਿਸਾਲ ਲਈ, ਉਸ ਨੇ “ਯਹੂਦੀ ਧਾਰਮਿਕ ਆਗੂਆਂ ਦੇ ਇਕ ਮਸ਼ਹੂਰ ਪੈਰੇ (ਤਾਲਮੂਦ ਸ਼ਬਤ 13.5)” ਦਾ ਜ਼ਿਕਰ ਕੀਤਾ ਸੀ ਜਿਸ ਵਿਚ “ਧਰਮ-ਵਿਰੋਧੀ ਕਿਤਾਬਾਂ ਨੂੰ ਤਬਾਹ ਕਰਨ ਦੀ ਸਮੱਸਿਆ ਬਾਰੇ ਗੱਲ ਕੀਤੀ ਗਈ ਹੈ (ਸੰਭਵ ਹੈ ਕਿ ਇਨ੍ਹਾਂ ਕਿਤਾਬਾਂ ਵਿਚ ਮਸੀਹੀ ਬਣ ਚੁੱਕੇ ਯਹੂਦੀਆਂ ਦੀਆਂ ਕਿਤਾਬਾਂ ਵੀ ਸ਼ਾਮਲ ਸਨ)।” ਸਮੱਸਿਆ ਕੀ ਸੀ? “ਇਨ੍ਹਾਂ ਧਰਮ-ਵਿਰੋਧੀ ਕਿਤਾਬਾਂ ਵਿਚ ਪਰਮੇਸ਼ੁਰ ਦਾ ਨਾਂ ਵਰਤਿਆ ਗਿਆ ਹੈ ਅਤੇ ਇਨ੍ਹਾਂ ਸਾਰੀਆਂ ਕਿਤਾਬਾਂ ਨੂੰ ਤਬਾਹ ਕਰਨ ਨਾਲ ਪਰਮੇਸ਼ੁਰ ਦਾ ਨਾਂ ਵੀ ਮਿਟ ਜਾਣਾ ਸੀ।”
ਪ੍ਰੋਫ਼ੈਸਰ ਹਾਵਰਡ ਨੇ ਅੱਗੇ ਕਿਹਾ: “ਪਹਿਲੀ ਸਦੀ ਵਿਚ, ਜਦੋਂ ਨਵਾਂ ਨੇਮ ਲਿਖਿਆ ਗਿਆ ਸੀ, ਜਿਹੜਾ ਧਾਰਮਿਕ ਮਾਹੌਲ ਸੀ, ਉਹ ਮਾਹੌਲ ਬਦਲ ਗਿਆ ਜਦੋਂ ਨਵੇਂ ਨੇਮ ਵਿੱਚੋਂ ਪਰਮੇਸ਼ੁਰ ਦਾ ਨਾਂ ਕੱਢ ਦਿੱਤਾ ਗਿਆ। ਯਹੂਦੀਆਂ ਦੇ ਪਰਮੇਸ਼ੁਰ ਦਾ ਇਬਰਾਨੀ ਨਾਂ ਬਾਕੀ ਸਾਰੇ ਦੇਵੀ-ਦੇਵਤਿਆਂ ਤੋਂ ਉਸ ਦੀ ਵੱਖਰੀ ਪਛਾਣ ਕਰਾਉਂਦਾ ਸੀ। ਪਰ ਪਰਮੇਸ਼ੁਰ ਦੇ ਨਾਂ ਦੇ ਕੱਢੇ ਜਾਣ ਕਰਕੇ ਸਮੇਂ ਦੇ ਬੀਤਣ ਨਾਲ ਉਸ ਦੀ ਪਛਾਣ ਧੁੰਦਲੀ ਪੈ ਗਈ।”