ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 3/13 ਸਫ਼ੇ 14-15
  • ਲੋੜਵੰਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਲੋੜਵੰਦ
  • ਜਾਗਰੂਕ ਬਣੋ!—2013
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਪਰਮੇਸ਼ੁਰ ਲੋੜਵੰਦਾਂ ਦੀ ਪਰਵਾਹ ਕਰਦਾ ਹੈ?
  • ਲੋੜਵੰਦ ਖ਼ੁਦ ਆਪਣੀ ਮਦਦ ਕਿਵੇਂ ਕਰ ਸਕਦੇ ਹਨ?
  • ਕੀ ਕੋਈ ਸਬੂਤ ਹੈ ਕਿ ਬਾਈਬਲ ਵਿਚਲੀ ਬੁੱਧ ਲੋੜਵੰਦਾਂ ਦੀ ਮਦਦ ਕਰਦੀ ਹੈ?
  • ਪੈਸਿਆਂ ਬਾਰੇ ਸਹੀ ਨਜ਼ਰੀਆ ਅਪਣਾਓ
    ਜਾਗਰੂਕ ਬਣੋ!—2007
  • ਯਿਸੂ ਦੇ ਨਕਸ਼ੇ-ਕਦਮ ਤੇ ਚੱਲ ਕੇ ਗ਼ਰੀਬਾਂ ਦੀ ਮਦਦ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਕੀ ਤੁਹਾਡੇ ਵਿਚ ਪਰਮੇਸ਼ੁਰ ਦੀ ਬੁੱਧ ਹੈ?
    ਯਹੋਵਾਹ ਦੇ ਨੇੜੇ ਰਹੋ
  • ਸੱਚੀ ਬੁੱਧ ਗਲੀਆਂ ਵਿਚ ਪੁਕਾਰਦੀ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
ਹੋਰ ਦੇਖੋ
ਜਾਗਰੂਕ ਬਣੋ!—2013
g 3/13 ਸਫ਼ੇ 14-15

ਬਾਈਬਲ ਕੀ ਕਹਿੰਦੀ ਹੈ

ਲੋੜਵੰਦ

ਕੀ ਪਰਮੇਸ਼ੁਰ ਲੋੜਵੰਦਾਂ ਦੀ ਪਰਵਾਹ ਕਰਦਾ ਹੈ?

“ਪੈਸੇ ਨਾਲ ਪਿਆਰ ਨਾ ਕਰੋ। . . . ਕਿਉਂਕਿ ਪਰਮੇਸ਼ੁਰ ਨੇ ਕਿਹਾ ਹੈ: ‘ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।’”—ਇਬਰਾਨੀਆਂ 13:5.

ਪਰਮੇਸ਼ੁਰ ਕਿਵੇਂ ਦਿਖਾਉਂਦਾ ਹੈ ਕਿ ਉਹ ਪਰਵਾਹ ਕਰਦਾ ਹੈ

ਜਦੋਂ ਯਹੋਵਾਹ ਦੇ ਕਿਸੇ ਸੇਵਕ ਉੱਤੇ ਔਖੀ ਘੜੀ ਆਉਂਦੀ ਹੈ, ਤਾਂ ਪਰਮੇਸ਼ੁਰ ਸ਼ਾਇਦ ਵੱਖੋ-ਵੱਖਰੇ ਤਰੀਕਿਆਂ ਨਾਲ ਦਿਖਾਵੇ ਕਿ ਉਹ ਪਰਵਾਹ ਕਰਦਾ ਹੈ। ਇਕ ਤਰੀਕਾ ਹੈ ਮਸੀਹੀ ਭੈਣ-ਭਰਾਵਾਂ ਦੁਆਰਾ ਮਦਦ।a ਯਾਕੂਬ 1:27 ਦੱਸਦਾ ਹੈ: “ਸਾਡੇ ਪਿਤਾ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹੋ ਜਿਹੀ ਭਗਤੀ ਸ਼ੁੱਧ ਅਤੇ ਪਾਕ ਹੈ: ਮੁਸੀਬਤਾਂ ਵਿਚ ਯਤੀਮਾਂ ਅਤੇ ਵਿਧਵਾਵਾਂ ਦਾ ਧਿਆਨ ਰੱਖਣਾ।”

ਪਹਿਲੀ ਸਦੀ ਦੇ ਮਸੀਹੀਆਂ ਨੇ ਇਕ-ਦੂਜੇ ਦੀ ਮਦਦ ਕੀਤੀ ਸੀ। ਮਿਸਾਲ ਲਈ, ਜਦੋਂ ਭਵਿੱਖਬਾਣੀ ਕੀਤੀ ਗਈ ਸੀ ਕਿ ਯਹੂਦੀਆ ਦੇਸ਼ ਵਿਚ ਵੱਡਾ ਕਾਲ਼ ਪਵੇਗਾ, ਤਾਂ ਸੀਰੀਆ ਦੇ ਅੰਤਾਕੀਆ ਸ਼ਹਿਰ ਦੇ ਮਸੀਹੀਆਂ ਨੇ ਫ਼ੈਸਲਾ ਕੀਤਾ ਕਿ “ਸਾਰੇ ਜਣੇ ਆਪਣੀ ਹੈਸੀਅਤ ਅਨੁਸਾਰ ਯਹੂਦੀਆ ਦੇ ਲੋੜਵੰਦ ਭਰਾਵਾਂ ਲਈ ਚੀਜ਼ਾਂ ਘੱਲਣ।” (ਰਸੂਲਾਂ ਦੇ ਕੰਮ 11:28-30) ਇਸ ਦਾ ਨਤੀਜਾ ਇਹ ਨਿਕਲਿਆ ਕਿ ਲੋੜਵੰਦ ਮਸੀਹੀਆਂ ਨੂੰ ਜ਼ਰੂਰੀ ਚੀਜ਼ਾਂ ਮਿਲ ਗਈਆਂ। ਆਪਣੀ ਇੱਛਾ ਨਾਲ ਇਹ ਚੀਜ਼ਾਂ ਦੇ ਕੇ ਉਨ੍ਹਾਂ ਮਸੀਹੀਆਂ ਨੇ ਆਪਣੇ ਪਿਆਰ ਦਾ ਸਬੂਤ ਦਿੱਤਾ।—1 ਯੂਹੰਨਾ 3:18.

ਲੋੜਵੰਦ ਖ਼ੁਦ ਆਪਣੀ ਮਦਦ ਕਿਵੇਂ ਕਰ ਸਕਦੇ ਹਨ?

‘ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ।’—ਯਸਾਯਾਹ 48:17, 18.

ਪਰਮੇਸ਼ੁਰ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ਖ਼ੁਦ ਆਪਣੀ ਮਦਦ ਕਰ ਸਕੀਏ

ਲੱਖਾਂ ਹੀ ਲੋਕਾਂ ਨੇ ਦੇਖਿਆ ਹੈ ਕਿ ਬਾਈਬਲ ਵਿਚ ਪਾਈ ਜਾਂਦੀ ਚੰਗੀ ਬੁੱਧ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਕਹਾਉਤਾਂ 2:6, 7 (CL) ਕਹਿੰਦਾ ਹੈ: “ਬੁੱਧੀ ਦਾ ਦਾਨ [ਯਹੋਵਾਹ] ਤੋਂ ਮਿਲਦਾ ਹੈ ਅਤੇ ਉਹ ਗਿਆਨ ਤੇ ਸਮਝ ਵੀ ਦਿੰਦਾ ਹੈ। ਉਹ ਭਲਿਆਂ ਤੇ ਇਮਾਨਦਾਰਾਂ ਦੀ ਮਦਦ ਅਤੇ ਸੁਰੱਖਿਆ ਕਰਦਾ ਹੈ।” ਜਦੋਂ ਲੋਕ ਇਸ ਬੁੱਧ ਨੂੰ ਭਾਲਦੇ ਤੇ ਵਰਤਦੇ ਹਨ, ਤਾਂ ਖ਼ੁਦ ਨੂੰ ਫ਼ਾਇਦਾ ਪਹੁੰਚਾਉਂਦੇ ਹਨ।

ਮਿਸਾਲ ਲਈ, ਉਹ ਨਸ਼ਿਆਂ ਅਤੇ ਜ਼ਿਆਦਾ ਸ਼ਰਾਬ ਪੀਣ ਵਰਗੀਆਂ ਹਾਨੀਕਾਰਕ ਅਤੇ ਬੁਰੀਆਂ ਆਦਤਾਂ ਤੋਂ ਬਚਦੇ ਹਨ। (2 ਕੁਰਿੰਥੀਆਂ 7:1) ਉਹ ਜ਼ਿਆਦਾ ਈਮਾਨਦਾਰ, ਮਿਹਨਤੀ ਅਤੇ ਜ਼ਿੰਮੇਵਾਰ ਬਣਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਹੋਰ ਵਧੀਆ ਨੌਕਰੀ ਮਿਲ ਸਕਦੀ ਹੈ ਜਾਂ ਕੰਮ ਤੇ ਉਨ੍ਹਾਂ ਦੀ ਕਦਰ ਵਧਦੀ ਹੈ। ਅਫ਼ਸੀਆਂ 4:28 ਕਹਿੰਦਾ ਹੈ: “ਜਿਹੜਾ ਚੋਰੀ ਕਰਦਾ ਹੈ ਉਹ ਹੁਣ ਚੋਰੀ ਨਾ ਕਰੇ, ਸਗੋਂ ਸਖ਼ਤ ਮਿਹਨਤ ਕਰੇ . . . ਤਾਂਕਿ ਕਿਸੇ ਲੋੜਵੰਦ ਇਨਸਾਨ ਨੂੰ ਦੇਣ ਲਈ ਉਸ ਕੋਲ ਕੁਝ ਹੋਵੇ।”

ਕੀ ਕੋਈ ਸਬੂਤ ਹੈ ਕਿ ਬਾਈਬਲ ਵਿਚਲੀ ਬੁੱਧ ਲੋੜਵੰਦਾਂ ਦੀ ਮਦਦ ਕਰਦੀ ਹੈ?

“ਪਰਮੇਸ਼ੁਰ ਦਾ ਗਿਆਨ ਉਸ ਦੇ ਨਤੀਜਿਆਂ ਦੁਆਰਾ ਸੱਚਾ ਸਿੱਧ ਹੁੰਦਾ ਹੈ।”—ਮੱਤੀ 11:19, CL.

ਸਬੂਤ ਦਿੰਦੇ ਨਤੀਜੇ

ਘਾਨਾ ਵਿਚ ਰਹਿੰਦੇ ਵਿਲਸਨ ਨੂੰ ਥੋੜ੍ਹੇ ਸਮੇਂ ਲਈ ਕੰਮ ਮਿਲਿਆ ਹੋਇਆ ਸੀ ਜੋ ਖ਼ਤਮ ਹੋਣ ਵਾਲਾ ਸੀ। ਕੰਮ ਦੇ ਆਖ਼ਰੀ ਦਿਨ ਜਦੋਂ ਉਹ ਮੈਨੇਜਿੰਗ ਡਾਇਰੈਕਟਰ ਦੀ ਕਾਰ ਧੋ ਰਿਹਾ ਸੀ, ਤਾਂ ਉਸ ਨੂੰ ਡਿੱਗੀ ਵਿੱਚੋਂ ਪੈਸੇ ਮਿਲੇ। ਉਸ ਦੇ ਸੁਪਰਵਾਈਜ਼ਰ ਨੇ ਉਸ ਨੂੰ ਪੈਸੇ ਰੱਖ ਲੈਣ ਲਈ ਕਿਹਾ। ਪਰ ਵਿਲਸਨ ਨੇ ਯਹੋਵਾਹ ਦਾ ਗਵਾਹ ਹੋਣ ਕਰਕੇ ਪੈਸੇ ਚੋਰੀ ਕਰਨ ਤੋਂ ਨਾਂਹ ਕਰ ਦਿੱਤੀ। ਇਸ ਦੀ ਬਜਾਇ ਉਸ ਨੇ ਮੈਨੇਜਿੰਗ ਡਾਇਰੈਕਟਰ ਨੂੰ ਉਸ ਦੇ ਪੈਸੇ ਮੋੜ ਦਿੱਤੇ। ਨਤੀਜਾ ਇਹ ਹੋਇਆ ਕਿ ਵਿਲਸਨ ਨੂੰ ਕੰਮ ਤੋਂ ਹਟਾਇਆ ਨਹੀਂ ਗਿਆ, ਸਗੋਂ ਉਸ ਨੂੰ ਕੰਮ ʼਤੇ ਪੱਕਾ ਰੱਖ ਲਿਆ ਤੇ ਬਾਅਦ ਵਿਚ ਉਸ ਨੂੰ ਵੱਡਾ ਅਫ਼ਸਰ ਬਣਾ ਦਿੱਤਾ ਗਿਆ।

ਫਰਾਂਸ ਵਿਚ ਜੇਰਾਲਡੀਨ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਕਿਉਂਕਿ ਉਸ ਦੀ ਮਾਲਕਣ ਨੂੰ ਯਹੋਵਾਹ ਦੇ ਗਵਾਹ ਪਸੰਦ ਨਹੀਂ ਸਨ। ਮਾਲਕਣ ਦੀ ਮਾਂ ਨੇ ਆਪਣੀ ਧੀ ਨੂੰ ਕਿਹਾ ਕਿ ਉਸ ਨੇ ਬਹੁਤ ਵੱਡੀ ਗ਼ਲਤੀ ਕੀਤੀ ਸੀ। ਉਸ ਨੇ ਕਿਹਾ: “ਜੇ ਤੂੰ ਅਜਿਹਾ ਕਾਮਾ ਚਾਹੁੰਦੀ ਹੈ ਜੋ ਭਰੋਸੇਯੋਗ ਹੈ ਤੇ ਆਪਣੇ ਕੰਮ ਨੂੰ ਗੰਭੀਰਤਾ ਨਾਲ ਲੈਂਦਾ ਹੈ, ਤਾਂ ਤੈਨੂੰ ਯਹੋਵਾਹ ਦੇ ਗਵਾਹ ਨਾਲੋਂ ਬਿਹਤਰ ਕੋਈ ਕਾਮਾ ਨਹੀਂ ਮਿਲਣਾ।” ਉਸ ਦੀ ਧੀ ਨੇ ਗਵਾਹਾਂ ਬਾਰੇ ਖੋਜਬੀਨ ਕੀਤੀ ਤੇ ਜੇਰਾਲਡੀਨ ਨੂੰ ਦੁਬਾਰਾ ਨੌਕਰੀ ʼਤੇ ਰੱਖ ਲਿਆ।

ਦੱਖਣੀ ਅਫ਼ਰੀਕਾ ਵਿਚ ਸਾਰਾਹ ਨਾਂ ਦੀ ਮਾਂ ਇਕੱਲੀ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦੀ ਹੈ। ਜਦੋਂ ਪੈਸੇ ਪੱਖੋਂ ਉਸ ਦਾ ਹੱਥ ਤੰਗ ਸੀ, ਤਾਂ ਉਸ ਦੀ ਮੰਡਲੀ ਦੇ ਮਸੀਹੀਆਂ ਨੇ ਉਸ ਦੇ ਪਰਿਵਾਰ ਨੂੰ ਖਾਣਾ ਦੇ ਕੇ ਅਤੇ ਉਨ੍ਹਾਂ ਦੇ ਆਉਣ-ਜਾਣ ਦਾ ਪ੍ਰਬੰਧ ਕਰ ਕੇ ਆਪਣੇ ਪਿਆਰ ਦਾ ਸਬੂਤ ਦਿੱਤਾ। ਬਾਅਦ ਵਿਚ ਉਸ ਦੇ ਬੱਚਿਆਂ ਨੇ ਕਿਹਾ: “ਮੰਡਲੀ ਵਿਚ ਸਾਡੇ ਕਈ ਮਾਂ-ਬਾਪ ਹਨ।”

ਇਸ ਤਰ੍ਹਾਂ ਦੇ ਹੋਰ ਵੀ ਕਈ ਤਜਰਬੇ ਹਨ। ਇਹ ਤਜਰਬੇ ਪੜ੍ਹ ਕੇ ਸਾਨੂੰ ਕਹਾਉਤਾਂ 1:33 ਯਾਦ ਆਉਂਦਾ ਹੈ ਜਿੱਥੇ ਅਸੀਂ ਪੜ੍ਹਦੇ ਹਾਂ: “ਜੋ ਮੇਰੀ [ਯਹੋਵਾਹ ਦੀ] ਸੁਣਦਾ ਹੈ ਉਹ ਸੁਖ ਨਾਲ ਵੱਸੇਗਾ।” ਇਹ ਗੱਲ ਸੋਲਾਂ ਆਨੇ ਸੱਚ ਹੈ! (g13 02-E)

a ਕੁਝ ਦੇਸ਼ਾਂ ਵਿਚ ਸਰਕਾਰ ਲੋੜਵੰਦਾਂ ਦੀ ਮਾਲੀ ਮਦਦ ਕਰਦੀ ਹੈ। ਜਿੱਥੇ ਇਹ ਮਦਦ ਨਹੀਂ ਮਿਲਦੀ, ਉੱਥੇ ਇਹ ਜ਼ਿੰਮੇਵਾਰੀ ਖ਼ਾਸਕਰ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਹੁੰਦੀ ਹੈ।—1 ਤਿਮੋਥਿਉਸ 5:3, 4, 16.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ