“ਅਸੀਂ ਆਪਣੀਆਂ ਸੰਗਤਾਂ ਨੂੰ ਨੀਂਦ ਤੋਂ ਕਿਸ ਤਰ੍ਹਾਂ ਜਗਾ ਸਕਦੇ ਹਾਂ?”
ਫਰਾਂਸ ਦੇ ਫ਼ੈਮੀ ਕ੍ਰੇਟਿਏਨ (ਮਸੀਹੀ ਪਰਿਵਾਰ) ਨਾਮਕ ਇਕ ਕੈਥੋਲਿਕ ਰਸਾਲੇ ਦੁਆਰਾ ਥੋੜ੍ਹੇ ਚਿਰ ਪਹਿਲਾਂ ਇਹ ਸਵਾਲ ਪੁੱਛਿਆ ਗਿਆ ਸੀ। ਇਸ ਸਵਾਲ ਨੂੰ ਸੁਣ ਕੇ ਕਈ ਬੰਦੇ ਹੈਰਾਨ ਨਹੀਂ ਹੋਏ। ਬਰਤਾਨੀਆ ਦੇ ਕਾਰਡੀਨਲ ਹਯੂਮ ਨੇ ਤਾਂ ਗਿਰਜੇ ਦੀਆਂ ਇਨ੍ਹਾਂ ਸੰਗਤਾਂ ਨੂੰ “ਸੁੱਤੇ ਪਏ ਦੈਂਤ” ਸੱਦਿਆ ਸੀ। ਇਸ ਨੀਂਦ ਤੋਂ ਲੋਕਾਂ ਨੂੰ ਜਗਾਉਣ ਵਾਸਤੇ ਪ੍ਰਚਾਰ ਕਰਨ ਵਾਲੇ ਸਮੂਹਾਂ ਦੀ ਗੱਲ ਕੀਤੀ ਗਈ ਹੈ। ਇਕ ਇਤਾਲਵੀ ਪਾਦਰੀ ਨੇ ਇਸ ਨੂੰ “ਨਵੇਂ ਤਰੀਕਿਆਂ ਨਾਲ ਸਿੱਧੀ ਤਰ੍ਹਾਂ ਪ੍ਰਚਾਰ ਕਰਨਾ” ਸੱਦਿਆ। ਭਾਵੇਂ ਕਿ ਕੈਥੋਲਿਕ ਚਰਚ ਦੇ ਪੋਪ ਨੇ ਵੀ ਲੋਕਾਂ ਨੂੰ ਇਸ ਤਰ੍ਹਾਂ ਕਰਨ ਲਈ ਕਿਹਾ ਹੈ, ਸਾਰੇ ਲੋਕ ਦੂਸਰਿਆਂ ਨਾਲ ਆਪਣੀ ਨਿਹਚਾ ਬਾਰੇ ਗੱਲ ਕਰਨ ਦੀ ਜ਼ਰੂਰਤ ਨਹੀਂ ਪਛਾਣਦੇ।
ਪਿੱਛੇ ਜਿਹੇ, ਮਿਲਾਨ ਤੋਂ ਪੀਜੀ ਪੇਰੀਨੀ ਨਾਂ ਦਾ ਇਕ ਪਾਦਰੀ ਅਫ਼ਰੀਕਾ ਨੂੰ ਗਿਆ ਜਿੱਥੇ ਇਕ ‘ਸਿਸਟਰ’ ਨੇ ਉਸ ਨੂੰ ਕਿਹਾ: “ਮੈਨੂੰ ਇੱਥੇ ਆਈ ਨੂੰ 40 ਸਾਲ ਹੋ ਗਏ ਹਨ, ਅਤੇ ਇਸ ਸਮੇਂ ਦੌਰਾਨ ਮੈਂ ਯਿਸੂ ਦਾ ਨਾਮ ਨਾ ਲੈਣ ਵਿਚ ਕਾਮਯਾਬ ਹੋਈ ਹਾਂ ਤਾਂਕਿ ਅਫ਼ਰੀਕੀ ਸਭਿਆਚਾਰ ਤਬਾਹ ਨਾ ਕੀਤਾ ਜਾਵੇ।” ਉਹ ਪਾਦਰੀ ਅੱਗੇ ਕਹਿੰਦਾ ਹੈ: “ਅਸੀਂ ਹੁਣ ਯਿਸੂ ਦਾ ਨਾਂ ਲੈਣਾ ਛੱਡ ਦਿੱਤਾ ਹੈ, ਯਿਸੂ ਬਾਰੇ ਗੱਲ ਕਰਨੀ ਛੱਡ ਦਿੱਤੀ ਹੈ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਛੱਡ ਦਿੱਤਾ ਹੈ!” ਪਰ ਹੋਰ ਕਈਆਂ ਲਈ ਪ੍ਰਚਾਰ ਕਰਨਾ ਜ਼ਿੰਦਗੀ ਦਾ ਇਕ ਜ਼ਰੂਰੀ ਹਿੱਸਾ ਹੈ ਅਤੇ ਰੂਹਾਨੀ ਤੌਰ ਤੇ ਜਾਗਦੇ ਰਹਿਣ ਦਾ ਇਕ ਤਰੀਕਾ। ਪੀਜੀ ਪੇਰੀਨੀ ਸਵੀਕਾਰ ਕਰਦਾ ਹੈ: “ਜਦੋਂ ਤੁਹਾਨੂੰ ਬਾਜ਼ਾਰ ਵਿਚ ਦੋ ਜਣੇ ਯਿਸੂ ਬਾਰੇ ਗੱਲ ਕਰਦੇ ਮਿਲਦੇ ਹਨ, ਜਾਂ ਜਿਨ੍ਹਾਂ ਨੇ ਹੱਥ ਵਿਚ ਇਕ ਬਾਈਬਲ ਫੜੀ ਹੋਈ ਹੈ, ਤਾਂ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ: ਦੇਖੋ, ਯਹੋਵਾਹ ਦੇ ਗਵਾਹ!”
ਲੱਖਾਂ ਹੀ ਲੋਕ ਯਹੋਵਾਹ ਦੇ ਗਵਾਹਾਂ ਨਾਲ ਪਰਮੇਸ਼ੁਰ ਦੇ ਬਚਨ ਬਾਰੇ ਗੱਲ ਕਰਨ ਦਾ ਆਨੰਦ ਮਾਣਦੇ ਹਨ। ਤੁਹਾਡੇ ਇਲਾਕੇ ਵਿਚ ਵੀ ਯਹੋਵਾਹ ਦੇ ਗਵਾਹਾਂ ਨੇ ਬਾਈਬਲ ਦਾ ਪ੍ਰਚਾਰ ਕਰਨ ਦਾ ਜ਼ਰੂਰ ਪ੍ਰਬੰਧ ਕੀਤਾ ਹੋਣਾ ਹੈ। ਜਿਵੇਂ ਕਿ ਪਹਿਲੀ ਸਦੀ ਵਿਚ ਸੀ, ਇਹ ਜੋਸ਼ੀਲੇ ਮਸੀਹੀ ਆਪਣੀ ਨਿਹਚਾ ਹੋਰਨਾਂ ਨਾਲ ਸਾਂਝੀ ਕਰਨ ਲਈ ਇਕ ਦੂਜੇ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਦੀਆਂ ਇਕੱਠੇ ਮਿਲਣ ਵਾਲਿਆਂ ਥਾਵਾਂ (ਜਿਨ੍ਹਾਂ ਨੂੰ ਕਿੰਗਡਮ ਹਾਲ ਸੱਦਿਆ ਜਾਂਦਾ ਹੈ) ਤੇ ਤੁਹਾਨੂੰ ਨਿੱਘੀ ਮਿੱਤਰਤਾ ਮਿਲੇਗੀ। ਕਿਉਂ ਨਾ ਤੁਸੀਂ ਯਹੋਵਾਹ ਦੇ ਗਵਾਹਾਂ ਦੀ ਇਕ ਮੀਟਿੰਗ ਵਿਚ ਜਾ ਕੇ ਦੇਖੋ ਕਿ ਤੁਸੀਂ ਰੂਹਾਨੀ ਸੁਸਤੀ ਤੋਂ ਕਿਵੇਂ ਜਾਗ ਸਕਦੇ ਹੋ।