ਅਗਸਤ ਦੇ ਲਈ ਸੇਵਾ ਸਭਾਵਾਂ
ਸਪਤਾਹ ਆਰੰਭ ਅਗਸਤ 4
ਗੀਤ 16
7 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਦੇਸ਼ ਅਤੇ ਸਥਾਨਕ ਕਲੀਸਿਯਾ ਦੀ ਅਪ੍ਰੈਲ ਖੇਤਰ ਸੇਵਾ ਰਿਪੋਰਟ ਉੱਤੇ ਟਿੱਪਣੀ ਕਰੋ।
13 ਮਿੰਟ: “ਸਭਾਵਾਂ ਸ਼ੁਭ ਕਰਮਾਂ ਲਈ ਉਭਾਰਦੀਆਂ ਹਨ।” ਸਵਾਲ ਅਤੇ ਜਵਾਬ। ਸਭਾਵਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਉਸਾਰੂ ਗੱਲ-ਬਾਤ ਦੇ ਲਾਭ ਦੱਸੋ।—ਦੇਖੋ ਸਕੂਲ ਗਾਈਡਬੁੱਕ [ਅੰਗ੍ਰੇਜ਼ੀ], ਸਫ਼ਾ 82, ਪੈਰੇ 17-18.
25 ਮਿੰਟ: “ਬੀਜ ਨੂੰ ਵਧਾਉਣ ਲਈ ਯਹੋਵਾਹ ਉੱਤੇ ਭਰੋਸਾ ਰੱਖੋ।” ਭਾਸ਼ਣ ਅਤੇ ਪ੍ਰਦਰਸ਼ਨ। ਜਿੱਥੇ ਕਿਤੇ ਵੱਡੀਆਂ ਪੁਸਤਿਕਾਵਾਂ ਦਿੱਤੀਆਂ ਗਈਆਂ ਹਨ, ਉੱਥੇ ਪੁਨਰ-ਮੁਲਾਕਾਤਾਂ ਕਰਨ ਦੀ ਲੋੜ ਉੱਤੇ ਜ਼ੋਰ ਦਿਓ। ਚੰਗੀ ਤਰ੍ਹਾਂ ਨਾਲ ਤਿਆਰ ਕੀਤੇ ਗਏ ਦੋ ਪ੍ਰਦਰਸ਼ਨ ਪੇਸ਼ ਕਰੋ, ਜੋ ਦਿਖਾਉਣ ਕਿ ਅਧਿਐਨ ਕਿਵੇਂ ਸ਼ੁਰੂ ਕੀਤੇ ਜਾ ਸਕਦੇ ਹਨ। ਮਾਰਚ 1997 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ, ਪੈਰੇ 7-11, ਵਿੱਚੋਂ ਸੁਝਾਵਾਂ ਨੂੰ ਸ਼ਾਮਲ ਕਰੋ।
ਗੀਤ 78 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਅਗਸਤ 11
ਗੀਤ 20
5 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: “ਬਿਰਧ ਜਨ ਬਿਨਾਂ ਮੱਧਮ ਪਏ ਪ੍ਰਚਾਰ ਕਰਦੇ ਹਨ।” ਸਵਾਲ ਅਤੇ ਜਵਾਬ। ਜੁਲਾਈ 1, 1988, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 13, ਵਿੱਚੋਂ ਉਸ ਬਿਰਧ ਦਾਦੀ ਮਾਂ ਦਾ ਅਨੁਭਵ ਵੀ ਦੱਸੋ, ਜਿਸ ਨੇ ਸਹਿਯੋਗੀ ਪਾਇਨੀਅਰੀ ਕੀਤੀ ਸੀ।
25 ਮਿੰਟ: “ਰਾਜ ਗ੍ਰਹਿ ਉਸਾਰੀ ਦੀ ਲੋੜ ਨੂੰ ਪੂਰਾ ਕਰਨਾ।” ਸਵਾਲ ਅਤੇ ਜਵਾਬ।
ਗੀਤ 71 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਅਗਸਤ 18
ਗੀਤ 14
10 ਮਿੰਟ: ਸਥਾਨਕ ਘੋਸ਼ਣਾਵਾਂ।
10 ਮਿੰਟ: ਸਥਾਨਕ ਲੋੜਾਂ।
25 ਮਿੰਟ: ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ ਵੱਡੀ ਪੁਸਤਿਕਾ ਦੀ ਵਰਤੋਂ ਕਰਦੇ ਹੋਏ ਪੁਨਰ-ਮੁਲਾਕਾਤਾਂ ਕਰੋ। ਦਿਖਾਓ ਕਿ ਕਿਵੇਂ ਸਵਾਲ ਉਠਾ ਕੇ ਜਵਾਬ ਲਈ ਵੱਡੀ ਪੁਸਤਿਕਾ ਵਿੱਚੋਂ ਹਵਾਲਾ ਦਿੱਤਾ ਜਾ ਸਕਦਾ ਹੈ। ਉਦਾਹਰਣ ਲਈ, ਵੱਡੀ ਪੁਸਤਿਕਾ ਹੇਠਾਂ ਦਿੱਤੇ ਗਏ ਸਵਾਲਾਂ ਦੇ ਜਵਾਬ ਦਿੰਦੀ ਹੈ: ਕੀ ਮਰਿਆਂ ਹੋਇਆਂ ਲਈ ਕੋਈ ਉਮੀਦ ਹੈ? (ਸਫ਼ੇ 5-6) ਕੀ ਸੋਗ ਕਰਨਾ ਗ਼ਲਤ ਹੈ? (ਸਫ਼ੇ 8-9) ਇਕ ਵਿਅਕਤੀ ਸੋਗ ਨਾਲ ਕਿਵੇਂ ਨਜਿੱਠ ਸਕਦਾ ਹੈ? (ਸਫ਼ਾ 18) ਦੂਸਰੇ ਕਿਸ ਤਰ੍ਹਾਂ ਸਹਾਇਤਾ ਕਰ ਸਕਦੇ ਹਨ? (ਸਫ਼ੇ 20-3) ਮੌਤ ਨੂੰ ਸਮਝਣ ਵਿਚ ਬੱਚਿਆਂ ਦੀ ਕਿਵੇਂ ਸਹਾਇਤਾ ਕੀਤੀ ਜਾ ਸਕਦੀ ਹੈ? (ਸਫ਼ਾ 25) ਬਾਈਬਲ ਕੀ ਦਿਲਾਸਾ ਦਿੰਦੀ ਹੈ? (ਸਫ਼ਾ 27) ਫਿਰ, ਦੋ ਯੋਗ ਪ੍ਰਕਾਸ਼ਕਾਂ ਨਾਲ ਸੰਖੇਪ ਵਿਚ ਚਰਚਾ ਕਰੋ ਕਿ ਉਨ੍ਹਾਂ ਨੇ ਕਿਵੇਂ ਇਸ ਵੱਡੀ ਪੁਸਤਿਕਾ ਨੂੰ ਪੁਨਰ-ਮੁਲਾਕਾਤਾਂ ਦੌਰਾਨ ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ਇਸਤੇਮਾਲ ਕੀਤਾ ਹੈ ਜਿਹੜੇ ਸਵਾਲ ਆਮ ਤੌਰ ਤੇ ਮੌਤ ਬਾਰੇ ਪੁੱਛੇ ਜਾਂਦੇ ਹਨ। ਪ੍ਰਦਰਸ਼ਿਤ ਕਰੋ ਕਿ ਪੁਨਰ-ਮੁਲਾਕਾਤ ਕਰਦੇ ਸਮੇਂ ਇਸ ਵੱਡੀ ਪੁਸਤਿਕਾ ਨੂੰ ਕਿਵੇਂ ਇਸਤੇਮਾਲ ਕਰਨਾ ਹੈ।
ਗੀਤ 94 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਅਗਸਤ 25
ਗੀਤ 23
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਅਗਲੇ ਹਫ਼ਤੇ ਲਈ ਖੇਤਰ ਸੇਵਾ ਦੇ ਪ੍ਰਬੰਧ ਦੀ ਘੋਸ਼ਣਾ ਕਰੋ।
15 ਮਿੰਟ: “ਸਕੂਲ ਤੋਂ ਪੂਰਾ ਲਾਭ ਉਠਾਓ।” ਪਿਤਾ ਬੱਚਿਆਂ ਨਾਲ ਲੇਖ ਦੀ ਚਰਚਾ ਕਰਦਾ ਹੈ, ਅਤੇ ਦਸੰਬਰ 22, 1995, ਜਾਗਰੂਕ ਬਣੋ! (ਅੰਗ੍ਰੇਜ਼ੀ), ਸਫ਼ੇ 7-11, ਵਿੱਚੋਂ ਸਹਾਇਕ ਮੁੱਦੇ ਸ਼ਾਮਲ ਕਰਦਾ ਹੈ।
20 ਮਿੰਟ: ਮਕਸਦ ਦੇ ਨਾਲ ਪ੍ਰਚਾਰ ਕਰੋ। ਇਕ ਬਜ਼ੁਰਗ ਅਤੇ ਇਕ ਜਾਂ ਦੋ ਸਹਾਇਕ ਸੇਵਕ ਸਾਡੀ ਸੇਵਕਾਈ (ਅੰਗ੍ਰੇਜ਼ੀ) ਪੁਸਤਕ, ਸਫ਼ੇ 8-12, ਉੱਤੇ ਪੁਨਰ-ਵਿਚਾਰ ਕਰਦੇ ਹਨ। ਆਪਣੀ ਸੇਵਕਾਈ ਪ੍ਰਤੀ ਇਕ ਸਕਾਰਾਤਮਕ, ਪ੍ਰਗਤੀਸ਼ੀਲ ਮਨੋਬਿਰਤੀ ਬਣਾਈ ਰੱਖਣ ਅਤੇ ਸੰਗਠਨ ਨੂੰ ਹਮੇਸ਼ਾ ਪੂਰੇ ਦਿਲ ਨਾਲ ਸਹਿਯੋਗ ਦੇਣ ਦੇ ਪ੍ਰਭਾਵਸ਼ਾਲੀ ਕਾਰਨਾਂ ਉੱਤੇ ਜ਼ੋਰ ਦਿਓ।
ਗੀਤ 100 ਅਤੇ ਸਮਾਪਤੀ ਪ੍ਰਾਰਥਨਾ।