ਅਕਤੂਬਰ ਦੇ ਲਈ ਸੇਵਾ ਸਭਾਵਾਂ
ਸੂਚਨਾ: ਸਾਡੀ ਰਾਜ ਸੇਵਕਾਈ ਆਉਣ ਵਾਲੇ ਮਹੀਨਿਆਂ ਦੌਰਾਨ ਹਰੇਕ ਹਫ਼ਤੇ ਲਈ ਸੇਵਾ ਸਭਾ ਅਨੁਸੂਚਿਤ ਕਰੇਗੀ, ਪਰੰਤੂ ਕਲੀਸਿਯਾਵਾਂ ਲੋੜ ਅਨੁਸਾਰ ਸਮਾਯੋਜਨ ਕਰ ਸਕਦੀਆਂ ਹਨ ਤਾਂਕਿ ਉਹ “ਪਰਮੇਸ਼ੁਰ ਦੇ ਬਚਨ ਵਿਚ ਨਿਹਚਾ” ਜ਼ਿਲ੍ਹਾ ਮਹਾਂ-ਸੰਮੇਲਨ ਲਈ ਹਾਜ਼ਰ ਹੋ ਸਕਣ ਅਤੇ ਫਿਰ ਅਗਲੇ ਹਫ਼ਤੇ ਦੀ ਸੇਵਾ ਸਭਾ ਵਿਚ ਉਸ ਕਾਰਜਕ੍ਰਮ ਦੀਆਂ ਵਿਸ਼ੇਸ਼ਤਾਵਾਂ ਦਾ 30 ਮਿੰਟ ਲਈ ਪੁਨਰ-ਵਿਚਾਰ ਪੇਸ਼ ਕਰ ਸਕਣ। ਜ਼ਿਲ੍ਹਾ ਮਹਾਂ-ਸੰਮੇਲਨ ਕਾਰਜਕ੍ਰਮ ਦੇ ਹਰ ਇਕ ਦਿਨ ਦਾ ਪੁਨਰ-ਵਿਚਾਰ ਪਹਿਲਾਂ ਤੋਂ ਹੀ ਦੋ ਜਾਂ ਤਿੰਨ ਯੋਗ ਭਰਾਵਾਂ ਨੂੰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ ਜੋ ਵਿਸ਼ੇਸ਼ ਨੁਕਤਿਆਂ ਉੱਤੇ ਧਿਆਨ ਕੇਂਦ੍ਰਿਤ ਕਰ ਸਕਣਗੇ। ਇਹ ਚੰਗੀ ਤਰ੍ਹਾਂ ਨਾਲ ਤਿਆਰ ਕੀਤਾ ਹੋਇਆ ਪੁਨਰ-ਵਿਚਾਰ ਕਲੀਸਿਯਾ ਦੀ ਮਦਦ ਕਰੇਗਾ ਕਿ ਉਹ ਮੁੱਖ ਨੁਕਤਿਆਂ ਨੂੰ ਨਿੱਜੀ ਵਰਤੋਂ ਲਈ ਅਤੇ ਖੇਤਰ ਵਿਚ ਵਰਤੋਂ ਲਈ ਯਾਦ ਰੱਖ ਸਕੇ। ਹਾਜ਼ਰੀਨ ਵੱਲੋਂ ਟਿੱਪਣੀਆਂ ਅਤੇ ਦੱਸੇ ਗਏ ਅਨੁਭਵ ਸੰਖੇਪ ਅਤੇ ਵਿਸ਼ੇ ਅਨੁਸਾਰ ਹੋਣੇ ਚਾਹੀਦੇ ਹਨ।
ਸਪਤਾਹ ਆਰੰਭ ਅਕਤੂਬਰ 6
ਗੀਤ 39
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
15 ਮਿੰਟ: “ਕੀ ਸਾਰੇ ਲੋਕ ਕਦੇ ਵੀ ਇਕ ਦੂਜੇ ਨਾਲ ਪਿਆਰ ਕਰਨਗੇ?” ਸਵਾਲ ਅਤੇ ਜਵਾਬ। ਕਿੰਗਡਮ ਨਿਊਜ਼ ਨੰ. 35 ਦੀਆਂ ਵਿਸ਼ੇਸ਼ਤਾਵਾਂ ਦਾ ਪੁਨਰ-ਵਿਚਾਰ ਕਰੋ। ਕਾਰਨ ਦੱਸੋ ਕਿ ਸਾਡੇ ਖੇਤਰ ਦੇ ਲੋਕ ਇਸ ਸਾਮੱਗਰੀ ਤੋਂ ਕਿਉਂ ਲਾਭ ਹਾਸਲ ਕਰਨਗੇ। ਇਸ ਦੀ ਵੰਡਾਈ ਵਿਚ ਪੂਰਾ ਹਿੱਸਾ ਲੈਣ ਲਈ ਹੁਣ ਤੋਂ ਹੀ ਯੋਜਨਾ ਬਣਾਉਣ ਅਤੇ ਰੁਚੀ ਦਿਖਾਉਣ ਵਾਲੇ ਸਾਰਿਆਂ ਕੋਲ ਦੁਬਾਰਾ ਜਾਣ ਲਈ ਜਤਨਸ਼ੀਲ ਹੋਣ ਦੀ ਜ਼ਰੂਰਤ ਉੱਤੇ ਜ਼ੋਰ ਦਿਓ।
20 ਮਿੰਟ: “ਕਿੰਗਡਮ ਨਿਊਜ਼ ਨੰ. 35 ਦੀ ਵਿਆਪਕ ਵੰਡਾਈ ਕਰੋ।” ਸੇਵਾ ਨਿਗਾਹਬਾਨ ਦੁਆਰਾ ਆਰੰਭਕ ਭਾਸ਼ਣ। ਸਵਾਲ-ਜਵਾਬ ਦੁਆਰਾ ਪੈਰੇ 5-8 ਉੱਤੇ ਚਰਚਾ ਕਰੋ। ਵਿਸਤ੍ਰਿਤ ਸਰਗਰਮੀ ਦੇ ਸਥਾਨਕ ਪ੍ਰਬੰਧਾਂ ਦਾ ਪੁਨਰ-ਵਿਚਾਰ ਕਰੋ। ਜ਼ਿਆਦਾ ਤੋਂ ਜ਼ਿਆਦਾ ਖੇਤਰ ਪੂਰੇ ਕਰਨ ਲਈ ਕੁਝ ਤਰੀਕਿਆਂ ਦੀ ਚਰਚਾ ਕਰੋ। ਬੱਸ ਅੱਡਿਆਂ ਤੇ, ਛੋਟੀਆਂ ਦੁਕਾਨਾਂ ਵਿਚ, ਪਾਰਕਿੰਗ ਥਾਵਾਂ ਅਤੇ ਦੂਜੀਆਂ ਥਾਵਾਂ ਤੇ ਲੋਕਾਂ ਨੂੰ ਗਵਾਹੀ ਦਿੰਦੇ ਸਮੇਂ ਪ੍ਰਕਾਸ਼ਕ ਕਿੰਗਡਮ ਨਿਊਜ਼ ਨੰ. 35 ਇਸਤੇਮਾਲ ਕਰ ਸਕਦੇ ਹਨ। ਕੁਝ ਸੁਝਾਅ ਪੇਸ਼ ਕਰੋ ਕਿ ਨਵੇਂ ਵਿਅਕਤੀਆਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ, ਜੋ ਪ੍ਰਚਾਰ ਕਾਰਜ ਵਿਚ ਪ੍ਰਵੇਸ਼ ਕਰਨਾ ਚਾਹੁੰਦੇ ਹਨ। ਅਪ੍ਰੈਲ 1995 ਦੀ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਦੇ ਅੰਤਰ-ਪੱਤਰ, ਪੈਰਾ 11, ਵਿਚ ਦਿੱਤੀ ਗਈ ਜਾਣਕਾਰੀ ਸ਼ਾਮਲ ਕਰੋ। ਕਿੰਗਡਮ ਨਿਊਜ਼ ਵੰਡਦੇ ਸਮੇਂ ਕੁਝ ਖੇਤਰਾਂ ਵਿਚ ਇਕੱਲੇ ਕੰਮ ਕਰਨਾ ਅਤੇ ਆਪਣੇ ਨਾਲ ਬ੍ਰੀਫ-ਕੇਸ ਨਾ ਲਿਜਾਉਣਾ ਲਾਹੇਵੰਦ ਹੋ ਸਕਦਾ ਹੈ। ਦੋ ਜਾਂ ਤਿੰਨ ਸੰਖੇਪ ਪੇਸ਼ਕਾਰੀਆਂ ਪ੍ਰਦਰਸ਼ਿਤ ਕਰੋ।
ਗੀਤ 126 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਅਕਤੂਬਰ 13
ਗੀਤ 41
12 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੇ ਤਾਜ਼ੇ ਅੰਕਾਂ ਵਿੱਚੋਂ ਗੱਲ-ਬਾਤ ਦੇ ਨੁਕਤਿਆਂ ਦਾ ਪੁਨਰ-ਵਿਚਾਰ ਕਰੋ। ਸਾਰਿਆਂ ਨੂੰ ਚੇਤਾ ਕਰਾਓ ਕਿ ਸਪਤਾਹ-ਅੰਤ ਸਰਗਰਮੀ ਦੇ ਦੌਰਾਨ ਰਸਾਲਿਆਂ ਅਤੇ ਸਬਸਕ੍ਰਿਪਸ਼ਨਾਂ ਨੂੰ ਕਿੰਗਡਮ ਨਿਊਜ਼ ਨੰ. 35 ਸਮੇਤ ਪੇਸ਼ ਕੀਤਾ ਜਾਵੇਗਾ। ਸਾਨੂੰ ਰੁਚੀ ਦਿਖਾਉਣ ਵਾਲੇ ਸਾਰਿਆਂ ਕੋਲ ਦੁਬਾਰਾ ਜਾਣਾ ਚਾਹੀਦਾ ਹੈ।
15 ਮਿੰਟ: ਸਥਾਨਕ ਲੋੜਾਂ।
18 ਮਿੰਟ: “ਤੁਸੀਂ ਉਦਾਸੀਨਤਾ ਪ੍ਰਤੀ ਕਿਵੇਂ ਪ੍ਰਤਿਕ੍ਰਿਆ ਦਿਖਾਉਂਦੇ ਹੋ?” ਦੋ ਬਜ਼ੁਰਗਾਂ ਵਿਚਕਾਰ ਚਰਚਾ। ਜੁਲਾਈ 15, 1974, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 445-6, ਉੱਤੇ ਦਿੱਤੇ ਗਏ “ਤੁਸੀਂ ਉਦਾਸੀਨਤਾ ਦਾ ਕਿਵੇਂ ਵਿਰੋਧ ਕਰ ਸਕਦੇ ਹੋ,” ਉਪ-ਸਿਰਲੇਖ ਹੇਠ ਸਾਮੱਗਰੀ ਉੱਤੇ ਟਿੱਪਣੀਆਂ ਸ਼ਾਮਲ ਕਰੋ।
ਗੀਤ 130 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਅਕਤੂਬਰ 20
ਗੀਤ 42
15 ਮਿੰਟ: ਸਥਾਨਕ ਘੋਸ਼ਣਾਵਾਂ। 1996 ਯੀਅਰ ਬੁੱਕ, ਸਫ਼ੇ 6-8, ਉੱਤੇ “ਕਿੰਗਡਮ ਨਿਊਜ਼ ਦੀ ਵਿਸ਼ਵ-ਵਿਆਪੀ ਵੰਡਾਈ” ਵਿੱਚੋਂ ਕੁਝ ਅਨੁਭਵਾਂ ਉੱਤੇ ਪੁਨਰ-ਵਿਚਾਰ ਕਰੋ। ਪਿਛਲੀ ਕਿੰਗਡਮ ਨਿਊਜ਼ ਵੰਡਾਈ ਵਿਚ ਪ੍ਰਕਾਸ਼ਕਾਂ ਵੱਲੋਂ ਕੀਤੇ ਗਏ ਨਿੱਜੀ ਜਤਨ ਨੂੰ ਉਜਾਗਰ ਕਰੋ। ਸਾਰਿਆਂ ਨੂੰ ਕਿੰਗਡਮ ਨਿਊਜ਼ ਨੰ. 35 ਨੂੰ ਵੰਡਣ ਵਿਚ ਪੂਰਾ ਹਿੱਸਾ ਲੈਣ ਲਈ ਉਤਸ਼ਾਹਿਤ ਕਰੋ।
15 ਮਿੰਟ: “ਕੀ ਮੈਨੂੰ ਬਪਤਿਸਮਾ ਲੈਣਾ ਚਾਹੀਦਾ ਹੈ?” ਇਕ ਬਜ਼ੁਰਗ ਦੁਆਰਾ ਅਕਤੂਬਰ 1, 1992, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 20-3, ਉੱਤੇ ਆਧਾਰਿਤ ਜੋਸ਼ੀਲਾ ਭਾਸ਼ਣ, ਜਿਸ ਵਿਚ ਉਹ ਸਾਰੇ ਬਪਤਿਸਮਾ-ਰਹਿਤ ਪ੍ਰਕਾਸ਼ਕਾਂ ਨੂੰ ਬਪਤਿਸਮੇ ਵੱਲ ਵਧਣ ਲਈ ਉਤਸ਼ਾਹਿਤ ਕਰਦਾ ਹੈ। ਅਕਤੂਬਰ 1, 1994, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 26-30 ਤੋਂ ਟਿੱਪਣੀਆਂ ਸ਼ਾਮਲ ਕਰੋ, ਇਹ ਦਿਖਾਉਂਦੇ ਹੋਏ ਕਿ ਮਸੀਹੀ ਮਾਪੇ ਆਪਣੇ ਬੱਚਿਆਂ ਦੀ ਛੋਟੀ ਉਮਰ ਤੇ ਪ੍ਰਕਾਸ਼ਕ ਬਣਨ ਅਤੇ ਫਿਰ ਬਪਤਿਸਮਾ ਲੈਣ ਲਈ ਕਿਵੇਂ ਮਦਦ ਕਰ ਸਕਦੇ ਹਨ।
15 ਮਿੰਟ: “ਕੀ ਤੁਸੀਂ ਪੂਰਣ-ਕਾਲੀ ਗਵਾਹ ਹੋ?” ਇਕ ਬਜ਼ੁਰਗ ਦੁਆਰਾ ਭਾਸ਼ਣ।
ਗੀਤ 133 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਅਕਤੂਬਰ 27
ਗੀਤ 43
12 ਮਿੰਟ: ਸਥਾਨਕ ਘੋਸ਼ਣਾਵਾਂ। ਕਿੰਗਡਮ ਨਿਊਜ਼ ਨੰ. 35 ਦੀ ਵੰਡਾਈ ਦੀ ਪ੍ਰਗਤੀ ਉੱਤੇ ਵਿਚਾਰ ਕਰੋ। ਹਾਜ਼ਰੀਨ ਨੂੰ ਉਤਸ਼ਾਹਜਨਕ ਅਨੁਭਵ ਦੱਸਣ ਲਈ ਕਹੋ। ਦੱਸੋ ਕਿ ਅਜੇ ਤਕ ਕਿੰਨਾ ਖੇਤਰ ਪੂਰਾ ਕੀਤਾ ਜਾ ਚੁੱਕਾ ਹੈ ਅਤੇ ਨਵੰਬਰ 16 ਤਕ ਕਿੰਨਾ ਹੋਰ ਖੇਤਰ ਪੂਰਾ ਕੀਤਾ ਜਾ ਸਕਦਾ ਹੈ। ਕਿੰਗਡਮ ਨਿਊਜ਼ ਦੀ ਸਪਲਾਈ ਮੁੱਕ ਜਾਣ ਤੇ, ਅਸੀਂ ਮਹੀਨੇ ਦੇ ਬਾਕੀ ਦਿਨਾਂ ਦੌਰਾਨ ਗਿਆਨ ਪੁਸਤਕ ਪੇਸ਼ ਕਰਾਂਗੇ। ਜਿੱਥੇ ਕਿੰਗਡਮ ਨਿਊਜ਼ ਦੇ ਪ੍ਰਤੀ ਚੰਗੀ ਪ੍ਰਤਿਕ੍ਰਿਆ ਦਿਖਾਈ ਜਾਂਦੀ ਹੈ, ਉੱਥੇ ਪੁਨਰ-ਮੁਲਾਕਾਤਾਂ ਕਰਦੇ ਹੋਏ ਅਧਿਐਨ ਸ਼ੁਰੂ ਕਰਨ ਦੇ ਟੀਚੇ ਉੱਤੇ ਜ਼ੋਰ ਦਿਓ।
15 ਮਿੰਟ: ਨਿਰਾਸ਼ਾ ਵਿਚਕਾਰ ਆਸ਼ਾ ਕਿਵੇਂ ਹਾਸਲ ਕਰੀਏ। ਇਕ ਬਜ਼ੁਰਗ ਦੁਆਰਾ ਮਈ 15, 1997, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 22-5, ਉੱਤੇ ਆਧਾਰਿਤ ਭਾਸ਼ਣ।
18 ਮਿੰਟ: ਆਪਣੇ ਚਾਨਣ ਨੂੰ ਚਮਕਣ ਦਿਓ। ਸਾਡੀ ਸੇਵਕਾਈ (ਅੰਗ੍ਰੇਜ਼ੀ) ਪੁਸਤਕ, ਸਫ਼ੇ 84-8, ਉੱਤੇ ਭਾਸ਼ਣ ਅਤੇ ਚਰਚਾ। ਹੇਠਾਂ ਦਿੱਤੇ ਗਏ ਸਵਾਲਾਂ ਉੱਤੇ ਵਿਸ਼ਿਸ਼ਟ ਟਿੱਪਣੀਆਂ ਕਰਨ ਲਈ ਪਹਿਲਾਂ ਤੋਂ ਹੀ ਕੁਝ ਪ੍ਰਕਾਸ਼ਕਾਂ ਦਾ ਪ੍ਰਬੰਧ ਕਰੋ: (1) ਯਹੋਵਾਹ ਦੇ ਗਵਾਹ ਘਰ-ਘਰ ਪ੍ਰਚਾਰ ਕਿਉਂ ਕਰਦੇ ਹਨ? (2) ਇਹ ਤਰੀਕਾ ਪਹਿਲੀ ਸਦੀ ਵਿਚ ਕਿਸ ਹੱਦ ਤਕ ਵਰਤਿਆ ਜਾਂਦਾ ਸੀ? (3) ਅੱਜ ਘਰ-ਘਰ ਪ੍ਰਚਾਰ ਕਰਦੇ ਰਹਿਣ ਦੀ ਇੰਨੀ ਸਖ਼ਤ ਲੋੜ ਕਿਉਂ ਹੈ? (4) ਕਿਹੜੇ ਹਾਲਾਤ ਸਾਡੇ ਲਈ ਇਸ ਵਿਚ ਬਾਕਾਇਦਾ ਹਿੱਸਾ ਲੈਣਾ ਮੁਸ਼ਕਲ ਬਣਾ ਦਿੰਦੇ ਹਨ? (5) ਅਸੀਂ ਜੁਟੇ ਰਹਿਣ ਲਈ ਕਿਵੇਂ ਮਦਦ ਹਾਸਲ ਕਰ ਸਕਦੇ ਹਾਂ? (6) ਆਪਣੇ ਚਾਨਣ ਨੂੰ ਚਮਕਣ ਦੇਣ ਦੁਆਰਾ ਅਸੀਂ ਕਿਵੇਂ ਬਰਕਤ ਹਾਸਲ ਕਰਦੇ ਹਾਂ? (7) ਅਸੀਂ ਲੋਕਾਂ ਨਾਲ ਸੰਪਰਕ ਕਰਨ ਵਿਚ ਹੋਰ ਜ਼ਿਆਦਾ ਸਫ਼ਲ ਹੋਣ ਲਈ ਕੀ ਕਰ ਸਕਦੇ ਹਾਂ? ਇਨ੍ਹਾਂ ਗੱਲਾਂ ਨੂੰ ਦਰਸਾਉਣ ਲਈ, ਤਿੰਨ ਜਾਂ ਚਾਰ ਪ੍ਰਕਾਸ਼ਕਾਂ ਨੂੰ ਉਤਸ਼ਾਹਜਨਕ ਅਨੁਭਵ ਸੁਣਾਉਣ ਲਈ ਕਹੋ, ਜੋ ਉਨ੍ਹਾਂ ਨੂੰ ਦੁਕਾਨ-ਦੁਕਾਨ ਜਾਂ ਸੜਕ ਗਵਾਹੀ ਕਾਰਜ ਕਰਦੇ ਸਮੇਂ ਹਾਸਲ ਹੋਏ ਹਨ।
ਗੀਤ 136 ਅਤੇ ਸਮਾਪਤੀ ਪ੍ਰਾਰਥਨਾ।