ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 4/99 ਸਫ਼ਾ 2
  • ਅਪ੍ਰੈਲ ਦੇ ਲਈ ਸੇਵਾ ਸਭਾਵਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅਪ੍ਰੈਲ ਦੇ ਲਈ ਸੇਵਾ ਸਭਾਵਾਂ
  • ਸਾਡੀ ਰਾਜ ਸੇਵਕਾਈ—1999
  • ਸਿਰਲੇਖ
  • ਹਫ਼ਤਾ ਆਰੰਭ 5 ਅਪ੍ਰੈਲ
  • ਹਫ਼ਤਾ ਆਰੰਭ 12 ਅਪ੍ਰੈਲ
  • ਹਫ਼ਤਾ ਆਰੰਭ 19 ਅਪ੍ਰੈਲ
  • ਹਫ਼ਤਾ ਆਰੰਭ 26 ਅਪ੍ਰੈਲ
ਸਾਡੀ ਰਾਜ ਸੇਵਕਾਈ—1999
km 4/99 ਸਫ਼ਾ 2

ਅਪ੍ਰੈਲ ਦੇ ਲਈ ਸੇਵਾ ਸਭਾਵਾਂ

ਹਫ਼ਤਾ ਆਰੰਭ 5 ਅਪ੍ਰੈਲ

ਗੀਤ 55

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। “ਕੀ ਅਸੀਂ ਸ੍ਰਿਸ਼ਟੀਕਰਤਾ ਪੁਸਤਕ ਪੇਸ਼ ਕਰੀਏ?” ਲੇਖ ਦਾ ਪੁਨਰ-ਵਿਚਾਰ ਕਰੋ। ਸਾਰੇ ਰੁਚੀ ਰੱਖਣ ਵਾਲਿਆਂ ਨੂੰ 18 ਅਪ੍ਰੈਲ ਦੇ ਖ਼ਾਸ ਜਨਤਕ ਭਾਸ਼ਣ ਲਈ ਹਾਜ਼ਰ ਹੋਣ ਦਾ ਸੱਦਾ ਦਿਓ। ਭਾਸ਼ਣ ਦਾ ਵਿਸ਼ਾ ਹੈ “ਪਰਮੇਸ਼ੁਰ ਅਤੇ ਗੁਆਂਢੀ ਨਾਲ ਸੱਚੀ ਮਿੱਤਰਤਾ।”

15 ਮਿੰਟ: “ਉਤਸੁਕਤਾਪੂਰਵਕ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੋ।” ਲਗਭਗ ਇਕ ਮਿੰਟ ਵਿਚ ਲੇਖ ਬਾਰੇ ਕੁਝ ਸ਼ਬਦ ਕਹੋ ਤੇ ਇਸ ਮਗਰੋਂ ਸਵਾਲ-ਜਵਾਬ ਦੇ ਦੁਆਰਾ ਚਰਚਾ ਕਰੋ। ਸਕੂਲ ਗਾਈਡਬੁੱਕ (ਅੰਗ੍ਰੇਜ਼ੀ), ਦੇ ਸਫ਼ੇ 191-2, ਪੈਰੇ 12-13, ਵਿੱਚੋਂ ਉਤਸ਼ਾਹ ਦਿੰਦੇ ਹੋਏ ਲੇਖ ਨੂੰ ਖ਼ਤਮ ਕਰੋ।

20 ਮਿੰਟ: “ਸੇਵਕਾਈ ਵਿਚ—ਪੂਰਾ ਹਿੱਸਾ ਲੈਣ ਦੇ ਲਈ ਪਰਿਵਾਰ ਦੇ ਮੈਂਬਰ ਕਿਵੇਂ ਸਹਿਯੋਗ ਦਿੰਦੇ ਹਨ।” ਇਕ ਪਰਿਵਾਰ ਦੁਆਰਾ ਚਰਚਾ। ਕੁਝ ਕਾਰਨਾਂ ਉੱਤੇ ਵਿਚਾਰ ਕਰੋ ਕਿ ਪਰਿਵਾਰ ਨੂੰ ਖੇਤਰ ਸੇਵਾ ਨੂੰ ਇਕ ਨਿਯਮਿਤ ਹਫ਼ਤਾਵਾਰ ਨਿੱਤ-ਕਰਮ ਵਜੋਂ ਕਿਉਂ ਵਿਚਾਰਨਾ ਚਾਹੀਦਾ ਹੈ ਜਿਸ ਵਿਚ ਸਾਰਿਆਂ ਨੇ ਹਿੱਸਾ ਲੈਣਾ ਹੈ। 1 ਸਤੰਬਰ, 1993, ਦੇ ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 17-19, ਪੈਰੇ 9-12 ਵਿਚ ਦਿੱਤੇ ਗਏ ਉਤਸ਼ਾਹ ਤੇ ਪੁਨਰ-ਵਿਚਾਰ ਕਰੋ। ਹਾਜ਼ਰੀਨ ਵਿੱਚੋਂ ਮਾਪਿਆਂ ਨੂੰ ਇਹ ਦੱਸਣ ਲਈ ਸੱਦਾ ਦਿਓ ਕਿ ਉਹ ਆਪਣੇ ਪਰਿਵਾਰ ਲਈ ਹਰ ਹਫ਼ਤੇ ਪ੍ਰਚਾਰ ਦਾ ਕਿਸ ਤਰ੍ਹਾਂ ਸਫ਼ਲਤਾਪੂਰਵਕ ਪ੍ਰਬੰਧ ਕਰਦੇ ਹਨ।

ਗੀਤ 67 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 12 ਅਪ੍ਰੈਲ

ਗੀਤ 112

10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।

15 ਮਿੰਟ: ਸਥਾਨਕ ਲੋੜਾਂ।

20 ਮਿੰਟ: “ਜਿਉਂ-ਜਿਉਂ ਅੰਤ ਨੇੜੇ ਆਉਂਦਾ ਜਾਂਦਾ ਹੈ, ਗਵਾਹੀ ਦੇਣ ਦੇ ਕੰਮ ਨੂੰ ਵਧਾਓ।” ਸਵਾਲ ਅਤੇ ਜਵਾਬ। ਇਕ ਜਾਂ ਦੋ ਪ੍ਰਕਾਸ਼ਕਾਂ ਦੀ ਇੰਟਰਵਿਊ ਲਓ ਜਿਨ੍ਹਾਂ ਨੇ ਇਹ ਕਲਪਨਾ ਵੀ ਨਹੀਂ ਕੀਤੀ ਸੀ ਕਿ ਉਹ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣਗੇ, ਪਰ ਹੁਣ ਉਹੀ ਬਾਕਾਇਦਾ ਇਹ ਕੰਮ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੇ ਰਾਜ ਸੰਦੇਸ਼ ਨੂੰ ਫੈਲਾਉਣ ਦੇ ਮਹੱਤਵ ਨੂੰ ਸਮਝਿਆ ਹੈ। ਜੇ ਸਮਾਂ ਹੋਵੇ, ਤਾਂ 1997 ਯੀਅਰਬੁੱਕ, ਸਫ਼ੇ 42-8 ਵਿੱਚੋਂ ਅਨੁਭਵ ਸੰਖੇਪ ਵਿਚ ਦੱਸੋ, ਅਤੇ ਦਿਖਾਓ ਕਿ ਜਿੱਥੇ ਕਿਤੇ ਵੀ ਲੋਕ ਹਨ, ਪ੍ਰਕਾਸ਼ਕਾਂ ਨੇ ਉੱਥੇ ਜਾ ਕੇ ਗਵਾਹੀ ਦੇਣ ਦੇ ਆਪਣੇ ਜਤਨਾਂ ਨੂੰ ਕਿਵੇਂ ਵਧਾਇਆ ਹੈ।

ਗੀਤ 93 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 19 ਅਪ੍ਰੈਲ

ਗੀਤ 79

5 ਮਿੰਟ: ਸਥਾਨਕ ਘੋਸ਼ਣਾਵਾਂ।

10 ਮਿੰਟ: “ਕੀ ਤੁਹਾਡਾ ਇਕ ਨਿਰਧਾਰਿਤ ਆਰਡਰ ਹੈ?” ਇਕ ਭਾਸ਼ਣ, ਉਸ ਬਜ਼ੁਰਗ ਜਾਂ ਸਹਾਇਕ ਸੇਵਕ ਦੁਆਰਾ ਜਿਹੜਾ ਰਸਾਲਿਆਂ ਦੀ ਦੇਖ-ਰੇਖ ਕਰਦਾ ਹੈ। ਕਲੀਸਿਯਾ ਨੂੰ ਦੱਸੋ ਕਿ ਹਰ ਮਹੀਨੇ ਕਿੰਨੇ ਰਸਾਲੇ ਆਉਂਦੇ ਹਨ ਅਤੇ ਰਿਪੋਰਟ ਅਨੁਸਾਰ ਔਸਤਨ ਕਿੰਨੇ ਰਸਾਲੇ ਵੰਡੇ ਜਾਂਦੇ ਹਨ। ਸਾਨੂੰ ਰਸਾਲਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕੁਝ ਸੁਝਾਅ ਪੇਸ਼ ਕਰੋ ਕਿ ਪੁਰਾਣੀਆਂ ਕਾਪੀਆਂ ਕਿਵੇਂ ਵੰਡੀਆਂ ਜਾ ਸਕਦੀਆਂ ਹਨ।—ਜੁਲਾਈ 1993 ਦੀ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ), ਦਾ ਸਫ਼ਾ 1 ਦੇਖੋ।

30 ਮਿੰਟ: “ਪਾਇਨੀਅਰੀ ਕਰਨੀ—ਆਪਣੇ ਸਮੇਂ ਦਾ ਅਕਲਮੰਦੀ ਨਾਲ ਪ੍ਰਯੋਗ ਕਰਨਾ!” ਸਵਾਲ ਅਤੇ ਜਵਾਬ। ਪੈਰੇ 5-7 ਵਿਚ ਦਿੱਤੇ ਗਏ ਅਨੁਭਵਾਂ ਨੂੰ ਦੱਸਣ ਲਈ ਤਿੰਨ ਅਲੱਗ-ਅਲੱਗ ਵਿਅਕਤੀਆਂ ਨੂੰ ਨਿਯੁਕਤ ਕਰੋ। ਜਿਹੜੇ ਸਹਿਯੋਗੀ ਜਾਂ ਨਿਯਮਿਤ ਪਾਇਨੀਅਰ ਸੇਵਾ ਕਰ ਸਕਦੇ ਹਨ ਉਨ੍ਹਾਂ ਸਾਰਿਆਂ ਨੂੰ ਇਸ ਉੱਤੇ ਵਿਚਾਰ ਕਰਨ ਦੇ ਲਈ ਸੱਦਾ ਦਿੰਦੇ ਹੋਏ ਭਾਸ਼ਣ ਖ਼ਤਮ ਕਰੋ। ਅਰਜ਼ੀਆਂ ਕਲੀਸਿਯਾ ਸੇਵਾ ਸਮਿਤੀ ਦੇ ਕਿਸੇ ਵੀ ਮੈਂਬਰ ਕੋਲੋਂ ਮਿਲ ਸਕਦੀਆਂ ਹਨ। ਦੱਸੋ ਕਿ ਮਈ ਵਿਚ ਸਹਿਯੋਗੀ ਪਾਇਨੀਅਰੀ ਕਰਨ ਲਈ ਅਰਜ਼ੀ ਭਰਨ ਵਾਸਤੇ ਅਜੇ ਵੀ ਸਮਾਂ ਹੈ।

ਗੀਤ 165 ਅਤੇ ਸਮਾਪਤੀ ਪ੍ਰਾਰਥਨਾ।

ਹਫ਼ਤਾ ਆਰੰਭ 26 ਅਪ੍ਰੈਲ

ਗੀਤ 70

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਅਪ੍ਰੈਲ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਮਈ ਵਿਚ ਸਹਿਯੋਗੀ ਪਾਇਨੀਅਰੀ ਕਰਨ ਵਾਲਿਆਂ ਦੇ ਨਾਂ ਐਲਾਨ ਕਰੋ ਅਤੇ ਦੂਸਰਿਆਂ ਨੂੰ ਅਰਜ਼ੀ ਭਰਨ ਲਈ ਉਤਸ਼ਾਹਿਤ ਕਰੋ। ਨਵੇਂ ਰਸਾਲਿਆਂ ਨੂੰ ਪੇਸ਼ ਕਰਨ ਦੇ ਲਈ ਕੁਝ ਸਹਾਇਕ ਸੁਝਾਅ ਦਿਓ।—ਅਕਤੂਬਰ 1996 ਦੀ ਸਾਡੀ ਰਾਜ ਸੇਵਕਾਈ ਦਾ ਸਫ਼ਾ 8 ਦੇਖੋ।

17 ਮਿੰਟ: “ਮੈਨੂੰ ਕੀ ਕਰਨਾ ਚਾਹੀਦਾ ਹੈ?” ਹਾਜ਼ਰੀਨ ਦੇ ਨਾਲ ਲੇਖ ਦੀ ਸੰਖੇਪ ਚਰਚਾ ਕਰਨ ਤੋਂ ਬਾਅਦ, ਇਕ ਕਿਸ਼ੋਰ ਵੱਲ ਧਿਆਨ ਦਿਓ ਜੋ ਆਪਣੇ ਮਾਤਾ-ਪਿਤਾ ਨਾਲ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲ-ਬਾਤ ਕਰਦਾ ਹੈ। ਉਹ ਇਕੱਠੇ ਮਿਲ ਕੇ ਜੁਲਾਈ 1998 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 4 ਤੇ ਪੁਨਰ-ਵਿਚਾਰ ਕਰਦੇ ਹਨ। ਮਾਤਾ-ਪਿਤਾ 1 ਫਰਵਰੀ, 1996, ਦੇ ਪਹਿਰਾਬੁਰਜ ਦੇ ਸਫ਼ਾ 12 ਅਤੇ 1 ਦਸੰਬਰ, 1996, ਦੇ ਪਹਿਰਾਬੁਰਜ ਦੇ ਸਫ਼ੇ 10-13 ਵਿਚ ਦਿੱਤੇ ਗਏ ਉਤਸ਼ਾਹ ਅਨੁਸਾਰ ਸਲਾਹ ਦਿੰਦੇ ਹਨ। ਹੁਣ ਜਦੋਂ ਕਿ ਪਾਇਨੀਅਰੀ ਦੇ ਘੰਟਿਆਂ ਵਿਚ ਤਬਦੀਲੀ ਕੀਤੀ ਗਈ ਹੈ, ਕਿਸ਼ੋਰ ਆਪਣੀ ਪੜ੍ਹਾਈ ਕਰਨ ਦੇ ਨਾਲ-ਨਾਲ ਪਾਇਨੀਅਰੀ ਕਰਨ ਦੀ ਸੰਭਾਵਨਾ ਬਾਰੇ ਸੋਚਦਾ ਹੈ।

18 ਮਿੰਟ: ਸਹਿਯੋਗੀ ਪਾਇਨੀਅਰਾਂ ਦੀ ਇੰਟਰਵਿਊ ਲਓ। ਸੇਵਾ ਨਿਗਾਹਬਾਨ ਕੁਝ ਪ੍ਰਕਾਸ਼ਕਾਂ ਦੀ ਇੰਟਰਵਿਊ ਲੈਂਦਾ ਹੈ ਜਿਹੜੇ ਇਸ ਮਹੀਨੇ ਸਹਿਯੋਗੀ ਪਾਇਨੀਅਰੀ ਕਰ ਰਹੇ ਹਨ ਅਤੇ ਜਿਹੜੇ ਬੀਤੇ ਸਮੇਂ ਵਿਚ ਕਰ ਚੁੱਕੇ ਹਨ। ਉਨ੍ਹਾਂ ਨੂੰ ਇਹ ਦੱਸਣ ਲਈ ਸੱਦਾ ਦਿਓ ਕਿ ਉਨ੍ਹਾਂ ਨੇ ਕਿਹੜੀਆਂ ਕੁਝ ਬਰਕਤਾਂ ਦਾ ਆਨੰਦ ਮਾਣਿਆ ਹੈ, ਉਨ੍ਹਾਂ ਨੇ ਕਿਹੜੀਆਂ ਸਫ਼ਲਤਾਵਾਂ ਪ੍ਰਾਪਤ ਕੀਤੀਆਂ ਅਤੇ ਉਹ ਕਿਉਂ ਦੁਬਾਰਾ ਹਰ ਸਾਲ ਘੱਟੋ-ਘੱਟ ਇਕ ਜਾਂ ਦੋ ਮਹੀਨੇ ਸਹਿਯੋਗੀ ਪਾਇਨੀਅਰੀ ਕਰਨੀ ਚਾਹੁੰਦੇ ਹਨ।

ਗੀਤ 69 ਅਤੇ ਸਮਾਪਤੀ ਪ੍ਰਾਰਥਨਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ