ਦੈਵ-ਸ਼ਾਸਕੀ ਖ਼ਬਰਾਂ
◼ ਅਲਬਾਨੀਆ: ਜਨਵਰੀ ਵਿਚ 1,556 ਪ੍ਰਕਾਸ਼ਕਾਂ ਦੀ ਨਵੀਂ ਸਿਖਰ ਗਿਣਤੀ ਨੇ ਪਿਛਲੇ ਸਾਲ ਨਾਲੋਂ ਔਸਤਨ 20 ਪ੍ਰਤਿਸ਼ਤ ਵਾਧੇ ਨੂੰ ਦਿਖਾਇਆ।
◼ ਬਲਾਉ: ਦਸੰਬਰ ਵਿਚ ਕੁਲ 73 ਪ੍ਰਕਾਸ਼ਕਾਂ ਵਿਚ ਪਿਛਲੇ ਸਾਲ ਨਾਲੋਂ ਔਸਤਨ 20 ਪ੍ਰਤਿਸ਼ਤ ਅਤੇ ਉਸ ਤੋਂ ਪਿਛਲੇ ਸਾਲ ਦੇ ਦਸੰਬਰ ਮਹੀਨੇ ਨਾਲੋਂ 22 ਪ੍ਰਤਿਸ਼ਤ ਵਾਧਾ ਹੋਇਆ ਹੈ।
◼ ਕੈਨੇਡਾ: 1 ਜਨਵਰੀ, 1999 ਤੋਂ ਚਾਰ ਸੌ ਸੱਠ ਨਵੇਂ ਨਿਯਮਿਤ ਪਾਇਨੀਅਰ ਨਿਯੁਕਤ ਕੀਤੇ ਗਏ।
◼ ਸੰਯੁਕਤ ਰਾਜ ਅਮਰੀਕਾ: ਦੱਖਣੀ ਸੰਯੁਕਤ ਰਾਜ ਅਮਰੀਕਾ ਵਿਚ ਤੂਫ਼ਾਨਾਂ ਦੇ ਕਾਰਨ ਹੋਏ ਨੁਕਸਾਨ ਦੀ ਦੇਖ-ਭਾਲ ਕਰਨ ਲਈ ਸੋਸਾਇਟੀ ਨੇ ਆਫ਼ਤ ਰਾਹਤ ਕਮੇਟੀਆਂ ਬਣਾਈਆਂ। ਇਸ ਵਿਚ ਟੈਕਸਸ ਵਿਚ ਆਇਆ ਹੜ੍ਹ ਅਤੇ ਫਲੋਰਿਡਾ ਕੀਜ਼ ਵਿਚ ਜੌਰਜ ਤੂਫ਼ਾਨ ਨਾਲ ਹੋਇਆ ਨੁਕਸਾਨ ਵੀ ਸ਼ਾਮਲ ਹੈ। ਭਰਾਵਾਂ ਦੀ ਮਦਦ ਕਰਨ ਲਈ ਕੀਤੇ ਗਏ ਪ੍ਰਬੰਧਾਂ ਅਤੇ ਰਾਹਤ ਕੰਮਾਂ ਨੂੰ ਦੇਖ ਕੇ ਗੁਆਂਢੀ ਬਹੁਤ ਹੈਰਾਨ ਸਨ।