ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 8/01 ਸਫ਼ਾ 1
  • ਮਸੀਹੀ ਸੰਗਤੀ ਕਿੰਨੀ ਕੁ ਜ਼ਰੂਰੀ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਸੀਹੀ ਸੰਗਤੀ ਕਿੰਨੀ ਕੁ ਜ਼ਰੂਰੀ ਹੈ?
  • ਸਾਡੀ ਰਾਜ ਸੇਵਕਾਈ—2001
  • ਮਿਲਦੀ-ਜੁਲਦੀ ਜਾਣਕਾਰੀ
  • ਪਰਿਵਾਰ ਲਈ ਕਲੀਸਿਯਾ ਸਭਾਵਾਂ ਦੀ ਸਮਾਂ-ਸਾਰਣੀ
    ਸਾਡੀ ਰਾਜ ਸੇਵਕਾਈ—2005
  • ਸਾਨੂੰ ਭਗਤੀ ਕਰਨ ਲਈ ਕਿਉਂ ਇਕੱਠੇ ਹੋਣਾ ਚਾਹੀਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • ਮਸੀਹੀ ਇਕੱਠਾਂ ਦੀ ਕਦਰ ਕਰਨੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਤੁਸੀਂ ਸਾਡੀਆਂ ਮੀਟਿੰਗਾਂ ਵਿਚ ਆ ਕੇ ਕੀ ਦੇਖੋਗੇ?
    ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
ਹੋਰ ਦੇਖੋ
ਸਾਡੀ ਰਾਜ ਸੇਵਕਾਈ—2001
km 8/01 ਸਫ਼ਾ 1

ਮਸੀਹੀ ਸੰਗਤੀ ਕਿੰਨੀ ਕੁ ਜ਼ਰੂਰੀ ਹੈ?

1 “ਕੋਈ ਵੀ ਇਨਸਾਨ ਦੂਜਿਆਂ ਨਾਲੋਂ ਨਾਤਾ ਤੋੜ ਕੇ ਇਕੱਲਾ ਨਹੀਂ ਰਹਿ ਸਕਦਾ।” 17ਵੀਂ ਸਦੀ ਦੇ ਇਕ ਕਵੀ ਦੀ ਇਹ ਟਿੱਪਣੀ ਪੂਰੀ ਤਰ੍ਹਾਂ ਬਾਈਬਲ ਨਾਲ ਮੇਲ ਖਾਂਦੀ ਹੈ ਜੋ ਇਨਸਾਨ ਦੀ ਦੂਜਿਆਂ ਨਾਲ ਸੰਗਤੀ ਕਰਨ ਦੀ ਬੁਨਿਆਦੀ ਲੋੜ ਬਾਰੇ ਦੱਸਦੀ ਹੈ। (ਕਹਾ. 18:1) ਆਪਣੇ ਮਸੀਹੀ ਭੈਣ-ਭਰਾਵਾਂ ਨਾਲ ਸੰਗਤੀ ਕਰ ਕੇ ਸਾਡੀ ਇਹ ਲੋੜ ਪੂਰੀ ਹੁੰਦੀ ਹੈ। ਕਿਨ੍ਹਾਂ ਫ਼ਾਇਦੇਮੰਦ ਤਰੀਕਿਆਂ ਨਾਲ?

2 ਪ੍ਰਚਾਰ ਵਿਚ: ਪ੍ਰਚਾਰ ਵਿਚ ਸਾਨੂੰ ਇਕ ਮੁੱਖ ਫ਼ਾਇਦਾ ਇਹ ਹੁੰਦਾ ਹੈ ਕਿ ਸਾਡੇ ਭੈਣ-ਭਰਾ ਸਾਨੂੰ ਮਜ਼ਬੂਤ ਕਰਦੇ ਹਨ ਤੇ ਮਦਦ ਦਿੰਦੇ ਹਨ। ਯਿਸੂ ਨੇ ਆਪਣੇ ਚੇਲਿਆਂ ਨੂੰ “ਦੋ ਦੋ ਕਰਕੇ” ਪ੍ਰਚਾਰ ਕਰਨ ਲਈ ਭੇਜਿਆ ਸੀ। (ਮਰ. 6:7; ਲੂਕਾ 10:1) ਇਸੇ ਤਰ੍ਹਾਂ ਜਦੋਂ ਅਸੀਂ ਖੇਤਰ ਸੇਵਕਾਈ ਵਿਚ ਦੂਜਿਆਂ ਨਾਲ ਕੰਮ ਕਰਦੇ ਹਾਂ, ਤਾਂ ਅਸੀਂ ਉਪਦੇਸ਼ਕ ਦੀ ਪੋਥੀ 4:9, 10 ਦੇ ਸ਼ਬਦਾਂ ਦੀ ਸੱਚਾਈ ਨੂੰ ਅਨੁਭਵ ਕਰਦੇ ਹਾਂ। ਇਕੱਠੇ ਪ੍ਰਚਾਰ ਕਰਦੇ ਸਮੇਂ ਸਾਡੇ ਸਾਥੀਆਂ ਦੀ ਨਿਹਚਾ, ਆਗਿਆਕਾਰੀ ਅਤੇ ਪਿਆਰ ਸਾਡੇ ਹੌਸਲੇ ਨੂੰ ਵਧਾਉਂਦੇ ਹਨ ਅਤੇ ਸਾਡੇ ਜੋਸ਼ ਨੂੰ ਮੁੜ ਜਗਾਉਂਦੇ ਹਨ।

3 ਨਿੱਜੀ ਮਦਦ: ਦਬਾਵਾਂ ਅਤੇ ਪਰਤਾਵਿਆਂ ਦਾ ਸਾਮ੍ਹਣਾ ਕਰਨ ਲਈ ਸਾਡੇ ਭੈਣ-ਭਰਾ ਸਾਡਾ ਹੌਸਲਾ ਵਧਾਉਂਦੇ ਹਨ ਅਤੇ ਸਾਨੂੰ ਨਿਰਦੇਸ਼ਨ ਦਿੰਦੇ ਹਨ। ਸਾਡੇ ਮਸੀਹੀ ਭੈਣ-ਭਰਾ ਸਾਡਾ ਧਿਆਨ ਉਨ੍ਹਾਂ ਆਇਤਾਂ ਵੱਲ ਦਿਵਾ ਸਕਦੇ ਹਨ ਜੋ ਸਾਡੀਆਂ ਨਿੱਜੀ ਚਿੰਤਾਵਾਂ ਨਾਲ ਸੰਬੰਧਿਤ ਹਨ। ਉਹ ਸ਼ਾਇਦ ਸਾਡੇ ਲਈ ਪ੍ਰਾਰਥਨਾ ਵੀ ਕਰਨ ਜਿੱਦਾਂ ਅਸੀਂ ਉਨ੍ਹਾਂ ਲਈ ਕਰਦੇ ਹਾਂ। (2 ਕੁਰਿੰ. 1:11) ਅਤੇ ਉਨ੍ਹਾਂ ਦੀ ਚੰਗੀ ਮਿਸਾਲ ਵੀ ਸਾਨੂੰ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ ਅਤੇ ਸਾਡੇ ਵਿਸ਼ਵਾਸ ਨੂੰ ਮਜ਼ਬੂਤ ਕਰਦੀ ਹੈ।

4 ਸਭਾਵਾਂ ਵਿਚ: ਜਦੋਂ ਅਸੀਂ ਕਲੀਸਿਯਾ ਸਭਾਵਾਂ ਵਿਚ ਬਾਕਾਇਦਾ ਹਾਜ਼ਰ ਹੁੰਦੇ ਹਾਂ, ਤਾਂ ਅਸੀਂ ਮਸੀਹੀ ਭੈਣ-ਭਰਾਵਾਂ ਦੀ ਸੰਗਤੀ ਦਾ ਆਨੰਦ ਮਾਣਦੇ ਹਾਂ। (ਇਬ. 10:24, 25) ਸਭਾਵਾਂ ਵਿਚ ਪੇਸ਼ ਕੀਤਾ ਜਾਂਦਾ ਪ੍ਰੋਗ੍ਰਾਮ ਅਧਿਆਤਮਿਕ ਗਿਆਨ ਨਾਲ ਭਰਪੂਰ ਹੁੰਦਾ ਹੈ ਅਤੇ ਸਭਾਵਾਂ ਵਿਚ ਹਾਜ਼ਰ ਹੋਣ ਨਾਲ ਸਾਡਾ ਆਪਣੇ ਸੰਗੀ ਵਿਸ਼ਵਾਸੀਆਂ ਨਾਲ ਪਿਆਰ ਵਧਦਾ ਹੈ। ਸਭਾਵਾਂ ਵਿਚ ਸਾਨੂੰ ਆਪਣੇ ਭੈਣ-ਭਰਾਵਾਂ ਦੇ ਨਿਹਚਾ ਦੇ ਪ੍ਰਗਟਾਵਿਆਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ, ਭਾਵੇਂ ਉਹ ਆਪਣੀ ਇਸ ਨਿਹਚਾ ਨੂੰ ਸਟੇਜ ਤੋਂ ਜਾਂ ਹਾਜ਼ਰੀਨ ਵਿੱਚੋਂ ਹੀ ਪ੍ਰਗਟਾਉਂਦੇ ਹਨ। (ਰੋਮੀ. 1:12) ਸਭਾਵਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਆਪਣੇ ਭੈਣ-ਭਰਾਵਾਂ ਨਾਲ ਗੱਲਬਾਤ ਕਰਨ ਨਾਲ ਸਾਡਾ ਰਿਸ਼ਤਾ ਗੂੜ੍ਹਾ ਹੁੰਦਾ ਹੈ। ਦੂਜਿਆਂ ਨਾਲ ਗੱਲ ਕਰਨ ਨਾਲ ਸਾਨੂੰ ਆਪਣੇ ਨਿਹਚਾ ਵਧਾਉਣ ਵਾਲੇ ਤਜਰਬਿਆਂ ਨੂੰ ਦੱਸਣ ਦੇ ਮੌਕੇ ਮਿਲਦੇ ਹਨ। ਜਦੋਂ ਅਸੀਂ ਉਨ੍ਹਾਂ ਲੋਕਾਂ ਨਾਲ ਖੁੱਲ੍ਹ ਕੇ ਸੰਗਤੀ ਕਰਦੇ ਹਾਂ ਜਿਹੜੇ ਯਹੋਵਾਹ, ਉਸ ਦੇ ਬਚਨ, ਉਸ ਦੇ ਕੰਮ ਅਤੇ ਉਸ ਦੇ ਲੋਕਾਂ ਨੂੰ ਪਿਆਰ ਕਰਦੇ ਹਨ, ਤਾਂ ਸਾਡੀ ਸ਼ਖ਼ਸੀਅਤ ਉੱਤੇ ਇਸ ਦਾ ਬੜਾ ਚੰਗਾ ਪ੍ਰਭਾਵ ਪੈਂਦਾ ਹੈ।—ਫ਼ਿਲਿ. 2:1, 2.

5 ਸਾਨੂੰ ਆਪਣੇ ਮਸੀਹੀ ਭੈਣ-ਭਰਾਵਾਂ ਦੀ ਜ਼ਰੂਰਤ ਹੈ। ਉਨ੍ਹਾਂ ਤੋਂ ਬਿਨਾਂ ਜ਼ਿੰਦਗੀ ਨੂੰ ਜਾਂਦੇ ਸੌੜੇ ਰਾਹ ਉੱਤੇ ਚੱਲਣਾ ਬੜਾ ਮੁਸ਼ਕਲ ਹੋਵੇਗਾ। ਪਰ ਉਨ੍ਹਾਂ ਦੇ ਪਿਆਰ ਅਤੇ ਹੌਸਲਾ-ਅਫ਼ਜ਼ਾਈ ਨਾਲ ਅਸੀਂ ਯਹੋਵਾਹ ਦੀ ਨਵੀਂ ਧਰਮੀ ਦੁਨੀਆਂ ਵੱਲ ਅੱਗੇ ਵਧਦੇ ਜਾ ਸਕਦੇ ਹਾਂ।—ਮੱਤੀ 7:14.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ