ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 13 ਅਗਸਤ
ਗੀਤ 30
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਾਰਿਆਂ ਨੂੰ ਨਵਾਂ ਸੰਸਾਰ ਸਮਾਜ ਹਰਕਤ ਵਿਚ (ਅੰਗ੍ਰੇਜ਼ੀ) ਨਾਮਕ ਵਿਡਿਓ ਦੇਖਣ ਲਈ ਉਤਸ਼ਾਹਿਤ ਕਰੋ ਤਾਂਕਿ ਉਹ 27 ਅਗਸਤ ਦੇ ਹਫ਼ਤੇ ਦੀ ਸੇਵਾ ਸਭਾ ਵਿਚ ਹੋਣ ਵਾਲੀ ਚਰਚਾ ਵਿਚ ਹਿੱਸਾ ਲੈ ਸਕਣ।
17 ਮਿੰਟ: ਅਪ੍ਰੈਲ ਦੀ ਸੇਵਾ ਰਿਪੋਰਟ। ਸੇਵਾ ਨਿਗਾਹਬਾਨ ਦੁਆਰਾ ਭਾਸ਼ਣ ਅਤੇ ਇੰਟਰਵਿਊਆਂ। ਦੇਸ਼ ਅਤੇ ਸਥਾਨਕ ਕਲੀਸਿਯਾ ਦੀ ਅਪ੍ਰੈਲ ਖੇਤਰ ਸੇਵਾ ਰਿਪੋਰਟ ਉੱਤੇ ਟਿੱਪਣੀ ਕਰੋ। ਵੱਖ-ਵੱਖ ਪ੍ਰਕਾਸ਼ਕਾਂ ਦੀ ਇੰਟਰਵਿਊ ਲਓ ਜਿਨ੍ਹਾਂ ਨੇ ਅਪ੍ਰੈਲ ਮਹੀਨੇ ਵਿਚ ਸੇਵਕਾਈ ਵਿਚ ਜ਼ਿਆਦਾ ਹਿੱਸਾ ਲਿਆ ਸੀ। ਉਨ੍ਹਾਂ ਨੂੰ ਪ੍ਰਚਾਰ ਵਿਚ ਪੂਰਾ ਹਿੱਸਾ ਲੈਣ ਤੋਂ ਮਿਲੀ ਖ਼ੁਸ਼ੀ ਬਾਰੇ ਅਤੇ ਸੇਵਕਾਈ ਵਿਚ ਰੁੱਝੇ ਰਹਿਣ ਲਈ ਜੋ ਕੁਝ ਉਹ ਕਰ ਰਹੇ ਹਨ, ਉਸ ਬਾਰੇ ਦੱਸਣ ਲਈ ਕਹੋ।—ਮਾਰਚ 2001, ਸਾਡੀ ਰਾਜ ਸੇਵਕਾਈ, ਅੰਤਰ-ਪੱਤਰ ਦੇ ਪੈਰੇ 28-30 ਦੇਖੋ।
18 ਮਿੰਟ: “ਕੀ ਤੁਸੀਂ ਜ਼ਿਆਦਾ ਕਰਨਾ ਚਾਹੁੰਦੇ ਹੋ?”a ਆਪਣੇ ਇਲਾਕੇ ਵਿਚ ਵੱਖਰੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਗਵਾਹੀ ਦੇਣ ਵਿਚ ਹੋਰ ਜ਼ਿਆਦਾ ਕਰਨ ਬਾਰੇ ਵੀ ਕੁਝ ਸੁਝਾਅ ਦਿਓ। ਸੰਖੇਪ ਵਿਚ 15 ਜੂਨ 1997, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 26-9 ਉੱਤੇ ਟਿੱਪਣੀ ਕਰੋ।
ਗੀਤ 68 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 20 ਅਗਸਤ
ਗੀਤ 33
8 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: “ਤੁਸੀਂ ‘ਇੱਕ ਤਮਾਸ਼ਾ’ ਹੋ!”b ਕੁਝ ਅਜਿਹੇ ਮੌਕਿਆਂ ਬਾਰੇ ਦੱਸੋ ਜਦੋਂ ਸਥਾਨਕ ਲੋਕਾਂ ਨੇ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਜਾਂ ਉਨ੍ਹਾਂ ਦੇ ਆਚਰਣ ਬਾਰੇ ਚੰਗੀਆਂ ਟਿੱਪਣੀਆਂ ਕੀਤੀਆਂ।—15 ਮਾਰਚ 1998, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 10 ਅਤੇ 15 ਜਨਵਰੀ 1999, ਪਹਿਰਾਬੁਰਜ, ਸਫ਼ਾ 32 ਦੇਖੋ।
22 ਮਿੰਟ: “ਸ਼ਿਸ਼ਟਾਚਾਰ—ਪਰਮੇਸ਼ੁਰ ਦੇ ਲੋਕਾਂ ਦੀ ਖ਼ਾਸੀਅਤ।”c ਬਜ਼ੁਰਗ ਪੈਰੇ 1-5 ਉੱਤੇ ਪੰਜ ਮਿੰਟਾਂ ਦਾ ਭਾਸ਼ਣ ਦਿੰਦਾ ਹੈ। ਫਿਰ ਉਹ ਸਟੇਜ ਉੱਤੇ ਇਕ ਹੋਰ ਬਜ਼ੁਰਗ ਅਤੇ ਇਕ ਸਹਾਇਕ ਸੇਵਕ ਨਾਲ ਲੇਖ ਦੇ ਬਾਕੀ ਪੈਰਿਆਂ ਉੱਤੇ ਚਰਚਾ ਕਰਦਾ ਹੈ। ਉਹ ਕੁਝ ਭੈੜੀਆਂ ਆਦਤਾਂ ਤੇ ਕਾਬੂ ਪਾਉਣ ਬਾਰੇ ਗੱਲ ਕਰਦੇ ਹਨ ਜੋ ਸਾਡੀਆਂ ਸਭਾਵਾਂ ਦੀ ਸ਼ੋਭਾ ਘਟਾ ਸਕਦੀਆਂ ਹਨ ਅਤੇ ਜਿਨ੍ਹਾਂ ਕਰਕੇ ਸਾਨੂੰ ਸਭਾਵਾਂ ਤੋਂ ਪੂਰਾ-ਪੂਰਾ ਫ਼ਾਇਦਾ ਨਹੀਂ ਮਿਲਦਾ। ਉਹ ਦੱਸਦੇ ਹਨ ਕਿ ਇਕ-ਦੂਜੇ ਨਾਲ ਸੰਗਤੀ ਕਰਨ ਨਾਲ ਸਾਨੂੰ ਸੱਚ-ਮੁੱਚ ਹੌਸਲਾ-ਅਫ਼ਜ਼ਾਈ ਮਿਲਦੀ ਹੈ ਜਦੋਂ ਅਸੀਂ ਦੂਜਿਆਂ ਦੇ ਹਿੱਤਾਂ ਲਈ ਪ੍ਰੇਮਮਈ ਚਿੰਤਾ ਦਿਖਾਉਂਦੇ ਹਾਂ।—ਫ਼ਿਲਿ. 2:4.
ਗੀਤ 72 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 27 ਅਗਸਤ
ਗੀਤ 40
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਅਗਸਤ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਸੰਖੇਪ ਵਿਚ ਇਕ ਜਾਂ ਦੋ ਸੁਝਾਅ ਦਿਓ ਕਿ ਸਤੰਬਰ ਦੌਰਾਨ ਸੇਵਕਾਈ ਵਿਚ ਸ੍ਰਿਸ਼ਟੀ (ਅੰਗ੍ਰੇਜ਼ੀ) ਕਿਤਾਬ ਕਿਵੇਂ ਪੇਸ਼ ਕੀਤੀ ਜਾ ਸਕਦੀ ਹੈ।—ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ), ਜੂਨ 1995, ਸਫ਼ਾ 4 ਉੱਤੇ ਉਦਾਹਰਣਾਂ ਦੇਖੋ।
15 ਮਿੰਟ: “ਵਿਹਲੇ ਸਮੇਂ ਦੀ ਸਹੀ ਵਰਤੋ ਕਰੋ।” ਪੁਸਤਕ ਅਧਿਐਨ ਕਰਾਉਣ ਵਾਲਾ ਇਕ ਭਰਾ ਅਧਿਐਨ ਤੋਂ ਬਾਅਦ ਇਕ ਪਤੀ-ਪਤਨੀ ਨਾਲ ਗੱਲ ਕਰਦਾ ਹੈ। ਉਹ ਬੜੇ ਪਿਆਰ ਨਾਲ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਉਸ ਨੇ ਹਾਲ ਹੀ ਵਿਚ ਉਨ੍ਹਾਂ ਨੂੰ ਖੇਤਰ ਸੇਵਕਾਈ ਵਿਚ ਜਾਂ ਹਫ਼ਤੇ ਦੇ ਅਖ਼ੀਰ ਵਿਚ ਹੁੰਦੀਆਂ ਸਭਾਵਾਂ ਵਿਚ ਨਹੀਂ ਦੇਖਿਆ। ਪਤੀ-ਪਤਨੀ ਦੱਸਦੇ ਹਨ ਕਿ ਉਹ ਛੁੱਟੀਆਂ ਮਨਾਉਣ ਜਾਂ ਦੂਜੇ ਕੰਮ ਕਰਨ ਵਿਚ ਰੁੱਝੇ ਹੋਏ ਸਨ। ਬਜ਼ੁਰਗ ਲੇਖ ਦੇ ਮੁੱਖ ਮੁੱਦਿਆਂ ਉੱਤੇ ਚਰਚਾ ਕਰਦੇ ਹੋਏ ਉਨ੍ਹਾਂ ਦੀ ਇਹ ਦੇਖਣ ਵਿਚ ਮਦਦ ਕਰਦਾ ਹੈ ਕਿ ਅਧਿਆਤਮਿਕ ਹਿਤਾਂ ਨੂੰ ਹਮੇਸ਼ਾ ਪਹਿਲੀ ਥਾਂ ਦੇਣੀ ਚਾਹੀਦੀ ਹੈ। ਉਹ ਚੰਗੀਆਂ ਸਲਾਹਾਂ ਲਈ ਕਦਰ ਪ੍ਰਗਟਾਉਂਦੇ ਹਨ। ਉਹ ਕਹਿੰਦੇ ਹਨ ਕਿ ਭਵਿੱਖ ਵਿਚ ਉਹ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਪਹਿਲ ਦੇਣਗੇ।—1 ਅਕਤੂਬਰ 2000, ਪਹਿਰਾਬੁਰਜ, ਸਫ਼ੇ 19-20 ਦੇਖੋ।
20 ਮਿੰਟ: “ਨਵਾਂ ਸੰਸਾਰ ਸਮਾਜ ਹਰਕਤ ਵਿਚ ਉੱਤੇ ਇਕ ਇਤਿਹਾਸਕ ਨਜ਼ਰ।” ਹਾਜ਼ਰੀਨ ਨਾਲ ਚਰਚਾ ਅਤੇ ਇੰਟਰਵਿਊਆਂ। ਦਿੱਤੇ ਗਏ ਸਵਾਲਾਂ ਦੀ ਚਰਚਾ ਕਰਨ ਤੋਂ ਬਾਅਦ, ਕਿਸੇ ਭੈਣ ਜਾਂ ਭਰਾ ਦੀ ਇੰਟਰਵਿਊ ਲਓ ਜਿਸ ਨੇ ਉਸ ਪੁਰਾਣੀ ਫ਼ਿਲਮ ਨੂੰ ਦੇਖਿਆ ਜਾਂ ਜੋ 1950 ਦੇ ਦਹਾਕੇ ਵਿਚ ਅੰਤਰਰਾਸ਼ਟਰੀ ਸੰਮੇਲਨਾਂ ਵਿਚ ਹਾਜ਼ਰ ਹੋਏ ਸਨ। ਉਨ੍ਹਾਂ ਨੂੰ ਇਨ੍ਹਾਂ ਸੰਮੇਲਨਾਂ ਬਾਰੇ ਅਤੇ ਇਨ੍ਹਾਂ ਦੇ ਉਨ੍ਹਾਂ ਉੱਤੇ ਪਏ ਅਧਿਆਤਮਿਕ ਪ੍ਰਭਾਵ ਬਾਰੇ ਦੱਸਣ ਲਈ ਕਹੋ। ਉਨ੍ਹਾਂ ਨੂੰ ਪੁੱਛੋ ਕਿ ਉਹ ਕਿਉਂ ਵਿਸ਼ਵਾਸ ਕਰਦੇ ਹਨ ਕਿ ਇਹੀ ਯਹੋਵਾਹ ਦਾ ਸੰਗਠਨ ਹੈ। ਅਕਤੂਬਰ ਵਿਚ ਅਸੀਂ ਈਸ਼ਵਰੀ ਸਿੱਖਿਆ ਦੁਆਰਾ ਇਕਮੁੱਠ (ਅੰਗ੍ਰੇਜ਼ੀ) ਵਿਡਿਓ ਦਾ ਪੁਨਰ-ਵਿਚਾਰ ਕਰਾਂਗੇ।
ਗੀਤ 74 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 3 ਸਤੰਬਰ
ਗੀਤ 80
8 ਮਿੰਟ: ਸਥਾਨਕ ਘੋਸ਼ਣਾਵਾਂ।
17 ਮਿੰਟ: “ਮਸੀਹੀ ਸੰਗਤੀ ਕਿੰਨੀ ਕੁ ਜ਼ਰੂਰੀ ਹੈ?”d 15 ਜਨਵਰੀ 1996, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 22 ਉੱਤੇ ਉਪ-ਸਿਰਲੇਖ “ਕਲੀਸਿਯਾ ਰਾਹੀਂ” ਵਿੱਚੋਂ ਕੁਝ ਗੱਲਾਂ ਦੱਸੋ।
20 ਮਿੰਟ: ਜੇ ਕੋਈ ਕਹਿੰਦਾ ਹੈ। ਚਰਚਾ ਅਤੇ ਪ੍ਰਦਰਸ਼ਨ। ਪ੍ਰਚਾਰ ਕਰਦੇ ਵੇਲੇ ਜਦੋਂ ਲੋਕ ਕੋਈ ਅਜਿਹੀ ਟਿੱਪਣੀ ਕਰਦੇ ਹਨ ਜਾਂ ਸਵਾਲ ਉਠਾਉਂਦੇ ਹਨ ਜਿਸ ਦੀ ਸਾਨੂੰ ਆਸ ਨਹੀਂ ਹੁੰਦੀ, ਤਾਂ ਸਾਨੂੰ ਵਿਸ਼ਾ ਬਦਲਣ ਜਾਂ ਗੱਲ ਖ਼ਤਮ ਕਰਨ ਦੀ ਬਜਾਇ ਜਵਾਬ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਮਾਮਲੇ ਵਿਚ ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਅਕਸਰ ਮਦਦਗਾਰ ਸਾਬਤ ਹੋਵੇਗੀ। ਕੁਝ ਆਮ ਟਿੱਪਣੀਆਂ ਚੁਣੋ ਅਤੇ ਕੁਝ ਪ੍ਰਕਾਸ਼ਕਾਂ ਤੋਂ ਪ੍ਰਦਰਸ਼ਿਤ ਕਰਵਾਓ ਕਿ ਤਰਕ ਕਰਨਾ ਕਿਤਾਬ ਵਿਚ ਦਿੱਤੀਆਂ ਟਿੱਪਣੀਆਂ ਨਾਲ ਕਿੱਦਾਂ ਜਵਾਬ ਦੇਈਏ। ਉਦਾਹਰਣ ਲਈ: ‘ਮੈਂ ਪਰਮੇਸ਼ੁਰ ਵਿਚ ਵਿਸ਼ਵਾਸ ਨਹੀਂ ਕਰਦਾ।’ (ਸਫ਼ੇ 150-1) ‘ਤੁਸੀਂ ਸਮਾਜ ਸੁਧਾਰ ਕੰਮ ਕਿਉਂ ਨਹੀਂ ਕਰਦੇ?’ (ਸਫ਼ੇ 207-8) ‘ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਚਰਚ ਵਿਚ ਜਾਂਦੇ ਹੋ।’ (ਸਫ਼ਾ 332) ਸੇਵਕਾਈ ਵਿਚ ਅਚਾਨਕ ਹੀ ਅਜਿਹੇ ਹਾਲਾਤ ਪੈਦਾ ਹੋਣ ਤੇ ਸਾਰਿਆਂ ਨੂੰ ਤਰਕ ਕਰਨਾ ਕਿਤਾਬ ਵਿਚ ‘ਜੇ ਕੋਈ ਕਹਿੰਦਾ ਹੈ’ ਸਿਰਲੇਖਾਂ ਹੇਠ ਦਿੱਤੇ ਸੁਝਾਵਾਂ ਨੂੰ ਵਰਤਣ ਲਈ ਉਤਸ਼ਾਹਿਤ ਕਰੋ।
ਗੀਤ 121 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਕੁਝ ਆਰੰਭਕ ਸ਼ਬਦ ਕਹੋ ਅਤੇ ਇਸ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।