ਸਾਲ 2002 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ
ਹਿਦਾਇਤਾਂ
ਸਾਲ 2002 ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਸੰਚਾਲਿਤ ਕਰਨ ਦੇ ਪ੍ਰਬੰਧ ਹੇਠਾਂ ਦਿੱਤੇ ਗਏ ਹਨ।
ਪ੍ਰਕਾਸ਼ਨ: ਪਹਿਰਾਬੁਰਜ [w], ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ [kl], ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ [my] ਅਤੇ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ [gt] ਵਿੱਚੋਂ ਇਸ ਸਕੂਲ ਦੀ ਸਾਮੱਗਰੀ ਲਈ ਗਈ ਹੈ।
ਸਕੂਲ ਨੂੰ ਗੀਤ, ਪ੍ਰਾਰਥਨਾ ਅਤੇ ਸੁਆਗਤ ਦੇ ਕੁਝ ਸ਼ਬਦਾਂ ਨਾਲ ਸਮੇਂ ਸਿਰ ਸ਼ੁਰੂ ਕਰਨਾ ਚਾਹੀਦਾ ਹੈ। ਇਹ ਦੱਸਣ ਦੀ ਲੋੜ ਨਹੀਂ ਕਿ ਪ੍ਰੋਗ੍ਰਾਮ ਵਿਚ ਕੀ-ਕੀ ਪੇਸ਼ ਕੀਤਾ ਜਾਵੇਗਾ। ਜਦੋਂ ਸਕੂਲ ਨਿਗਾਹਬਾਨ ਹਰ ਪੇਸ਼ਕਾਰੀ ਨੂੰ ਦੇਣ ਲਈ ਭੈਣ ਜਾਂ ਭਰਾ ਨੂੰ ਬੁਲਾਵੇਗਾ, ਤਾਂ ਉਹ ਦੱਸੇਗਾ ਕਿ ਭੈਣ ਜਾਂ ਭਰਾ ਕਿਸ ਵਿਸ਼ੇ ਤੇ ਚਰਚਾ ਕਰੇਗਾ। ਹੇਠਾਂ ਦਿੱਤੀਆਂ ਹਿਦਾਇਤਾਂ ਅਨੁਸਾਰ ਸਕੂਲ ਚਲਾਓ:
ਪੇਸ਼ਕਾਰੀ ਨੰ. 1: 15 ਮਿੰਟ। ਇਸ ਨੂੰ ਇਕ ਬਜ਼ੁਰਗ ਜਾਂ ਸਹਾਇਕ ਸੇਵਕ ਪੇਸ਼ ਕਰੇਗਾ। ਇਸ ਦੀ ਸਾਮੱਗਰੀ ਪਹਿਰਾਬੁਰਜ ਜਾਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਵਿੱਚੋਂ ਲਈ ਜਾਵੇਗੀ। ਜਦੋਂ ਇਹ ਪਹਿਰਾਬੁਰਜ ਉੱਤੇ ਆਧਾਰਿਤ ਹੁੰਦੀ ਹੈ, ਤਾਂ ਇਸ ਨੂੰ 15 ਮਿੰਟ ਦੇ ਹਿਦਾਇਤੀ ਭਾਸ਼ਣ ਵਜੋਂ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਦੇ ਅੰਤ ਵਿਚ ਜ਼ਬਾਨੀ ਪੁਨਰ-ਵਿਚਾਰ ਨਹੀਂ ਕੀਤਾ ਜਾਣਾ ਚਾਹੀਦਾ। ਜਦੋਂ ਇਹ ਗਿਆਨ ਪੁਸਤਕ ਉੱਤੇ ਆਧਾਰਿਤ ਹੋਵੇ, ਤਾਂ ਇਸ ਨੂੰ 10 ਤੋਂ 12 ਮਿੰਟ ਦੇ ਭਾਸ਼ਣ ਦੇ ਤੌਰ ਤੇ ਦਿਓ ਅਤੇ ਇਸ ਤੋਂ ਬਾਅਦ ਕਿਤਾਬ ਵਿਚ ਛਪੇ ਸਵਾਲਾਂ ਨੂੰ ਇਸਤੇਮਾਲ ਕਰਦੇ ਹੋਏ 3 ਤੋਂ 5 ਮਿੰਟ ਤਕ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਇਸ ਭਾਸ਼ਣ ਦਾ ਮਕਸਦ ਸਿਰਫ਼ ਜਾਣਕਾਰੀ ਦੇਣੀ ਹੀ ਨਹੀਂ ਹੋਣਾ ਚਾਹੀਦਾ। ਇਸ ਦੀ ਬਜਾਇ ਚਰਚਾ ਕੀਤੀ ਜਾ ਰਹੀ ਜਾਣਕਾਰੀ ਦੇ ਵਿਵਹਾਰਕ ਲਾਭ ਦੱਸੋ ਅਤੇ ਉਨ੍ਹਾਂ ਗੱਲਾਂ ਨੂੰ ਉਜਾਗਰ ਕਰੋ ਜੋ ਕਲੀਸਿਯਾ ਲਈ ਲਾਭਦਾਇਕ ਹੋਣ। ਦਿੱਤੇ ਗਏ ਵਿਸ਼ੇ ਨੂੰ ਹੀ ਇਸਤੇਮਾਲ ਕਰਨਾ ਚਾਹੀਦਾ ਹੈ।
ਜਿਨ੍ਹਾਂ ਭਰਾਵਾਂ ਨੂੰ ਇਹ ਭਾਸ਼ਣ ਦਿੱਤਾ ਜਾਂਦਾ ਹੈ, ਉਨ੍ਹਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਇਸ ਨੂੰ ਸਮੇਂ ਤੇ ਖ਼ਤਮ ਕਰਨ। ਜੇ ਜ਼ਰੂਰੀ ਹੋਵੇ ਜਾਂ ਭਾਸ਼ਣਕਾਰ ਖ਼ੁਦ ਸਲਾਹ ਮੰਗੇ, ਤਾਂ ਨਿੱਜੀ ਸਲਾਹ ਦਿੱਤੀ ਜਾ ਸਕਦੀ ਹੈ।
ਬਾਈਬਲ ਵਿੱਚੋਂ ਖ਼ਾਸ-ਖ਼ਾਸ ਗੱਲਾਂ: 6 ਮਿੰਟ। ਇਕ ਬਜ਼ੁਰਗ ਜਾਂ ਸਹਾਇਕ ਸੇਵਕ ਇਹ ਭਾਗ ਪੇਸ਼ ਕਰੇਗਾ। ਉਹ ਜਾਣਕਾਰੀ ਨੂੰ ਕਲੀਸਿਯਾ ਦੀਆਂ ਲੋੜਾਂ ਮੁਤਾਬਕ ਅਸਰਦਾਰ ਢੰਗ ਨਾਲ ਪੇਸ਼ ਕਰੇਗਾ। ਇਸ ਭਾਗ ਲਈ ਕੋਈ ਵਿਸ਼ਾ ਚੁਣਨਾ ਜ਼ਰੂਰੀ ਨਹੀਂ। ਇਸ ਵਿਚ ਹਫ਼ਤੇ ਦੌਰਾਨ ਪੜ੍ਹੇ ਗਏ ਅਧਿਆਵਾਂ ਦਾ ਸਾਰ ਹੀ ਨਹੀਂ ਦਿੱਤਾ ਜਾਣਾ ਚਾਹੀਦਾ। ਅਧਿਆਵਾਂ ਦਾ ਸਾਰ 30 ਤੋਂ 60 ਸਕਿੰਟ ਵਿਚ ਦਿੱਤਾ ਜਾ ਸਕਦਾ ਹੈ। ਪਰ ਇਸ ਭਾਗ ਦਾ ਮੁੱਖ ਮਕਸਦ ਹਾਜ਼ਰੀਨ ਦੀ ਇਹ ਸਮਝਣ ਵਿਚ ਮਦਦ ਕਰਨਾ ਹੈ ਕਿ ਇਹ ਜਾਣਕਾਰੀ ਸਾਡੇ ਲਈ ਕਿਉਂ ਅਤੇ ਕਿਵੇਂ ਲਾਭਦਾਇਕ ਹੈ। ਇਸ ਪੇਸ਼ਕਾਰੀ ਤੋਂ ਬਾਅਦ, ਸਕੂਲ ਨਿਗਾਹਬਾਨ ਦੂਜੇ ਸਕੂਲ ਦੇ ਵਿਦਿਆਰਥੀਆਂ ਨੂੰ ਦੂਸਰੇ ਹਾਲ ਵਿਚ ਭੇਜ ਦੇਵੇਗਾ।
ਪੇਸ਼ਕਾਰੀ ਨੰ. 2: 5 ਮਿੰਟ। ਮੁੱਖ ਹਾਲ ਵਿਚ ਜਾਂ ਦੂਸਰੇ ਹਾਲ ਵਿਚ ਵੀ ਇਕ ਭਰਾ ਬਾਈਬਲ ਵਿੱਚੋਂ ਨਿਰਧਾਰਿਤ ਕੀਤੀਆਂ ਆਇਤਾਂ ਪੜ੍ਹੇਗਾ। ਆਮ ਤੌਰ ਤੇ ਥੋੜ੍ਹੀਆਂ ਆਇਤਾਂ ਪੜ੍ਹਨ ਲਈ ਦਿੱਤੀਆਂ ਜਾਂਦੀਆਂ ਹਨ ਤਾਂਕਿ ਵਿਦਿਆਰਥੀ ਭਾਸ਼ਣ ਦੇ ਸ਼ੁਰੂ ਵਿਚ ਅਤੇ ਅਖ਼ੀਰ ਵਿਚ ਅਧਿਆਇ ਨੂੰ ਸਮਝਾਉਂਦੇ ਹੋਏ ਕੁਝ ਟਿੱਪਣੀਆਂ ਕਰ ਸਕੇ। ਇਸ ਵਿਚ ਆਇਤਾਂ ਦੇ ਇਤਿਹਾਸਕ ਪਿਛੋਕੜ, ਭਵਿੱਖ-ਸੂਚਕ ਮਹੱਤਤਾ ਜਾਂ ਇਨ੍ਹਾਂ ਵਿਚ ਦੱਸੀਆਂ ਸਿੱਖਿਆਵਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਅਤੇ ਇਹ ਵੀ ਦੱਸਿਆ ਜਾ ਸਕਦਾ ਹੈ ਕਿ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ। ਸਾਰੀਆਂ ਆਇਤਾਂ ਨੂੰ ਬਿਨਾਂ ਰੁਕੇ ਪੜ੍ਹਿਆ ਜਾਣਾ ਚਾਹੀਦਾ ਹੈ। ਪਰ ਜਦੋਂ ਪੜ੍ਹੀਆਂ ਜਾਣ ਵਾਲੀਆਂ ਆਇਤਾਂ ਕ੍ਰਮਵਾਰ ਨਹੀਂ ਹੁੰਦੀਆਂ, ਤਾਂ ਉੱਥੇ ਵਿਦਿਆਰਥੀ ਉਸ ਆਇਤ ਦਾ ਜ਼ਿਕਰ ਕਰ ਸਕਦਾ ਹੈ ਜਿੱਥੋਂ ਪਠਨ ਜਾਰੀ ਰਹੇਗਾ।
ਪੇਸ਼ਕਾਰੀ ਨੰ. 3: 5 ਮਿੰਟ। ਇਸ ਨੂੰ ਇਕ ਭੈਣ ਪੇਸ਼ ਕਰੇਗੀ। ਇਸ ਦਾ ਵਿਸ਼ਾ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਵਿੱਚੋਂ ਲਿਆ ਜਾਵੇਗਾ। ਤੁਹਾਡੇ ਇਲਾਕੇ ਉੱਤੇ ਢੁਕਦੀ ਕੋਈ ਵੀ ਸੈਟਿੰਗ ਇਸਤੇਮਾਲ ਕੀਤੀ ਜਾ ਸਕਦੀ ਹੈ। ਭੈਣਾਂ ਖੜ੍ਹੀਆਂ ਹੋ ਕੇ ਜਾਂ ਬੈਠ ਕੇ ਚਰਚਾ ਕਰ ਸਕਦੀਆਂ ਹਨ। ਸਕੂਲ ਨਿਗਾਹਬਾਨ ਖ਼ਾਸ ਤੌਰ ਤੇ ਇਸ ਗੱਲ ਵਿਚ ਦਿਲਚਸਪੀ ਰੱਖੇਗਾ ਕਿ ਵਿਦਿਆਰਥਣ ਆਪਣੇ ਵਿਸ਼ੇ ਨੂੰ ਕਿਵੇਂ ਸਮਝਾਉਂਦੀ ਹੈ ਅਤੇ ਆਪਣੀ ਸਹਾਇਕਣ ਦੀ ਆਇਤਾਂ ਉੱਤੇ ਤਰਕ ਕਰਨ ਵਿਚ ਕਿਵੇਂ ਮਦਦ ਕਰਦੀ ਹੈ। ਵਿਦਿਆਰਥਣ ਨੂੰ ਪੜ੍ਹਨਾ ਆਉਣਾ ਚਾਹੀਦਾ ਹੈ। ਸਕੂਲ ਨਿਗਾਹਬਾਨ ਉਸ ਲਈ ਇਕ ਸਹਾਇਕਣ ਨਿਯੁਕਤ ਕਰੇਗਾ, ਪਰ ਇਕ ਹੋਰ ਸਹਾਇਕਣ ਨੂੰ ਵੀ ਲਿਆ ਜਾ ਸਕਦਾ ਹੈ। ਸੈਟਿੰਗ ਉੱਤੇ ਇੰਨਾ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਣਾ ਚਾਹੀਦਾ ਜਿੰਨਾ ਕਿ ਇਸ ਗੱਲ ਉੱਤੇ ਕਿ ਵਿਦਿਆਰਥਣ ਬਾਈਬਲ ਨੂੰ ਕਿੰਨੇ ਕੁ ਪ੍ਰਭਾਵਸ਼ਾਲੀ ਤਰੀਕੇ ਨਾਲ ਵਰਤਦੀ ਹੈ।
ਪੇਸ਼ਕਾਰੀ ਨੰ. 4: 5 ਮਿੰਟ। ਇਸ ਪੇਸ਼ਕਾਰੀ ਦਾ ਵਿਸ਼ਾ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਵਿੱਚੋਂ ਲਿਆ ਜਾਵੇਗਾ। ਇਹ ਪੇਸ਼ਕਾਰੀ ਇਕ ਭਰਾ ਜਾਂ ਭੈਣ ਨੂੰ ਦਿੱਤੀ ਜਾ ਸਕਦੀ ਹੈ। ਜਦੋਂ ਇਹ ਇਕ ਭਰਾ ਨੂੰ ਦਿੱਤੀ ਜਾਂਦੀ ਹੈ, ਤਾਂ ਇਹ ਹਮੇਸ਼ਾ ਹੀ ਇਕ ਭਾਸ਼ਣ ਦੇ ਰੂਪ ਵਿਚ ਦਿੱਤੀ ਜਾਣੀ ਚਾਹੀਦੀ ਹੈ। ਪਰ ਜਦੋਂ ਇਹ ਇਕ ਭੈਣ ਨੂੰ ਦਿੱਤੀ ਜਾਂਦੀ ਹੈ, ਤਾਂ ਇਸ ਨੂੰ ਪੇਸ਼ਕਾਰੀ ਨੰ. 3 ਵਾਂਗ ਹੀ ਪੇਸ਼ ਕੀਤਾ ਜਾਣਾ ਚਾਹੀਦਾ ਹੈ।
ਬਾਈਬਲ ਪਠਨ ਅਨੁਸੂਚੀ: ਕਲੀਸਿਯਾ ਦੇ ਸਾਰੇ ਭੈਣ-ਭਰਾਵਾਂ ਨੂੰ ਹਫ਼ਤਾਵਾਰ ਬਾਈਬਲ ਪਠਨ ਅਨੁਸੂਚੀ ਮੁਤਾਬਕ ਬਾਈਬਲ ਪੜ੍ਹਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਅਨੁਸੂਚੀ ਮੁਤਾਬਕ ਤੁਹਾਨੂੰ ਹਰ ਰੋਜ਼ ਸਿਰਫ਼ ਇਕ ਸਫ਼ਾ ਹੀ ਪੜ੍ਹਨਾ ਹੋਵੇਗਾ।
ਸੂਚਨਾ: ਸਲਾਹ ਦੇਣ, ਸਮੇਂ ਸਿਰ ਭਾਸ਼ਣਾਂ ਨੂੰ ਖ਼ਤਮ ਕਰਨ, ਲਿਖਤੀ ਪੁਨਰ-ਵਿਚਾਰਾਂ ਅਤੇ ਪੇਸ਼ਕਾਰੀਆਂ ਦੀ ਤਿਆਰੀ ਦੇ ਬਾਰੇ ਹੋਰ ਜਾਣਕਾਰੀ ਅਤੇ ਹਿਦਾਇਤਾਂ ਲਈ ਕਿਰਪਾ ਕਰ ਕੇ ਅਕਤੂਬਰ 1996 (ਅੰਗ੍ਰੇਜ਼ੀ) ਦੀ ਸਾਡੀ ਰਾਜ ਸੇਵਕਾਈ ਦਾ ਸਫ਼ਾ 3 ਦੇਖੋ।
ਅਨੁਸੂਚੀ
7 ਜਨ. ਬਾਈਬਲ ਪਠਨ: ਉਪਦੇਸ਼ਕ ਦੀ ਪੋਥੀ 1-6
ਗੀਤ ਨੰ. 4
ਨੰ. 1: ਤੁਹਾਡਾ ਇਕ ਸੁਖੀ ਭਵਿੱਖ ਹੋ ਸਕਦਾ ਹੈ! (kl ਸਫ਼ੇ 6-11)
ਨੰ. 2: ਉਪਦੇਸ਼ਕ ਦੀ ਪੋਥੀ 4:1-16
ਨੰ. 3: ਸ੍ਰਿਸ਼ਟੀ—ਪਰਮੇਸ਼ੁਰ ਦਾ ਚਮਤਕਾਰੀ ਕੰਮ! (my ਅਧਿਆਇ 1)
ਨੰ. 4: ਜਨਮ ਦਿਨ ਪਾਰਟੀ ਦੇ ਦੌਰਾਨ ਕਤਲ (gt ਅਧਿਆਇ 51)
14 ਜਨ. ਬਾਈਬਲ ਪਠਨ: ਉਪਦੇਸ਼ਕ ਦੀ ਪੋਥੀ 7-12
ਗੀਤ ਨੰ. 180
ਨੰ. 1: ਉਹ ਪੁਸਤਕ ਜੋ ਪਰਮੇਸ਼ੁਰ ਦਾ ਗਿਆਨ ਪ੍ਰਗਟ ਕਰਦੀ ਹੈ–ਭਾਗ 1 (kl ਸਫ਼ੇ 12-17 ਪੈਰੇ 1-15)
ਨੰ. 2: ਉਪਦੇਸ਼ਕ ਦੀ ਪੋਥੀ 8:1-17
ਨੰ. 3: ਸਾਡੀ ਧਰਤੀ ਲਈ ਪਰਮੇਸ਼ੁਰ ਦਾ ਮੁਢਲਾ ਮਕਸਦ ਕੀ ਸੀ? (my ਅਧਿਆਇ 2)
ਨੰ. 4: ਯਿਸੂ ਚਮਤਕਾਰੀ ਢੰਗ ਨਾਲ ਹਜ਼ਾਰਾਂ ਨੂੰ ਖੁਆਉਂਦਾ ਹੈ (gt ਅਧਿਆਇ 52)
21 ਜਨ. ਬਾਈਬਲ ਪਠਨ: ਸਰੇਸ਼ਟ ਗੀਤ 1-8
ਗੀਤ ਨੰ. 46
ਨੰ. 1: ਉਹ ਪੁਸਤਕ ਜੋ ਪਰਮੇਸ਼ੁਰ ਦਾ ਗਿਆਨ ਪ੍ਰਗਟ ਕਰਦੀ ਹੈ–ਭਾਗ 2 (kl ਸਫ਼ੇ 17-22 ਪੈਰੇ 16-23)
ਨੰ. 2: ਸਰੇਸ਼ਟ ਗੀਤ 5:1-16
ਨੰ. 3: ਯਹੋਵਾਹ ਪਹਿਲੇ ਜੋੜੇ ਦਾ ਵਿਆਹ ਕਰਾਉਂਦਾ ਹੈ (my ਅਧਿਆਇ 3)
ਨੰ. 4: ਇਕ ਇੱਛਿਤ ਅਲੌਕਿਕ ਸ਼ਾਸਕ (gt ਅਧਿਆਇ 53)
28 ਜਨ. ਬਾਈਬਲ ਪਠਨ: ਯਸਾਯਾਹ 1-6
ਗੀਤ ਨੰ. 52
ਨੰ. 1: ਸੱਚਾ ਪਰਮੇਸ਼ੁਰ ਕੌਣ ਹੈ? (kl ਸਫ਼ੇ 23-31)
ਨੰ. 2: ਯਸਾਯਾਹ 2:1-17
ਨੰ. 3: ਸਾਨੂੰ ਜ਼ਿੰਦਗੀ ਵਿਚ ਹਮੇਸ਼ਾ ਪਰਮੇਸ਼ੁਰ ਦੇ ਆਗਿਆਕਾਰ ਕਿਉਂ ਰਹਿਣਾ ਚਾਹੀਦਾ ਹੈ? (my ਅਧਿਆਇ 4)
ਨੰ. 4: “ਸੁਰਗੋਂ ਸੱਚੀ ਰੋਟੀ” (gt ਅਧਿਆਇ 54)
4 ਫਰ. ਬਾਈਬਲ ਪਠਨ: ਯਸਾਯਾਹ 7-11
ਗੀਤ ਨੰ. 89
ਨੰ. 1: ਸਾਨੂੰ ਯਹੋਵਾਹ ਦੇ ਸੰਗਠਨ ਦੀ ਲੋੜ ਹੈ (w00 1/1 ਸਫ਼ੇ 30-1)
ਨੰ. 2: ਯਸਾਯਾਹ 8:1-22
ਨੰ. 3: ਪਰਮੇਸ਼ੁਰ ਦੀ ਆਗਿਆ ਦੀ ਜਾਣ-ਬੁੱਝ ਕੇ ਉਲੰਘਣਾ ਕਰਨ ਦਾ ਨਤੀਜਾ (my ਅਧਿਆਇ 5)
ਨੰ. 4: ਬਹੁਤ ਚੇਲੇ ਯਿਸੂ ਦੇ ਮਗਰ ਚਲਣਾ ਛੱਡ ਦਿੰਦੇ ਹਨ (gt ਅਧਿਆਇ 55)
11 ਫਰ. ਬਾਈਬਲ ਪਠਨ: ਯਸਾਯਾਹ 12-19
ਗੀਤ ਨੰ. 177
ਨੰ. 1: ਤੁਹਾਡਾ ਆਪਣੇ ਬਾਰੇ ਕੀ ਨਜ਼ਰੀਆ ਹੈ? (w00 1/15 ਸਫ਼ੇ 20-2)
ਨੰ. 2: ਯਸਾਯਾਹ 17:1-14
ਨੰ. 3: ਈਰਖਾ ਨਾ ਕਰੋ (my ਅਧਿਆਇ 6)
ਨੰ. 4: ਇਕ ਮਨੁੱਖ ਨੂੰ ਕੀ ਭ੍ਰਿਸ਼ਟ ਕਰਦਾ ਹੈ? (gt ਅਧਿਆਇ 56)
18 ਫਰ. ਬਾਈਬਲ ਪਠਨ: ਯਸਾਯਾਹ 20-26
ਗੀਤ ਨੰ. 225
ਨੰ. 1: ਪਰਮੇਸ਼ੁਰ ਨਾਲ ਨੇੜਤਾ ਵਧਾਓ (w00 1/15 ਸਫ਼ੇ 23-6)
ਨੰ. 2: ਯਸਾਯਾਹ 22:1-19
ਨੰ. 3: ਯਹੋਵਾਹ ਦੇ ਨਾਲ-ਨਾਲ ਚੱਲਣਾ (my ਅਧਿਆਇ 7)
ਨੰ. 4: ਦੁਖੀਆਂ ਲਈ ਦਇਆ (gt ਅਧਿਆਇ 57)
25 ਫਰ. ਬਾਈਬਲ ਪਠਨ: ਯਸਾਯਾਹ 27-31
ਗੀਤ ਨੰ. 192
ਨੰ. 1: ਸਤਾਉਣ ਵਾਲਾ ਵੱਡੀ ਜੋਤ ਦੇਖਦਾ ਹੈ (w00 1/15 ਸਫ਼ੇ 27-29)
ਨੰ. 2: ਯਸਾਯਾਹ 29:1-14
ਨੰ. 3: ਕੀ ਹਿੰਸਕ ਲੋਕਾਂ ਪ੍ਰਤੀ ਤੁਹਾਡਾ ਨਜ਼ਰੀਆ ਪਰਮੇਸ਼ੁਰ ਵਰਗਾ ਹੈ? (my ਅਧਿਆਇ 8)
ਨੰ. 4: ਰੋਟੀਆਂ ਅਤੇ ਖ਼ਮੀਰ (gt ਅਧਿਆਇ 58)
4 ਮਾਰ. ਬਾਈਬਲ ਪਠਨ: ਯਸਾਯਾਹ 32-37
ਗੀਤ ਨੰ. 98
ਨੰ. 1: ਦ੍ਰਿੜ੍ਹਤਾ ਰਾਹੀਂ ਕਾਮਯਾਬੀ (w00 2/1 ਸਫ਼ੇ 4-6)
ਨੰ. 2: ਯਸਾਯਾਹ 33:1-16
ਨੰ. 3: ਪਰਮੇਸ਼ੁਰ ਦੀ ਆਗਿਆ ਮੰਨਣ ਦੇ ਇਨਾਮ (my ਅਧਿਆਇ 9)
ਨੰ. 4: ਅਸਲ ਵਿਚ ਯਿਸੂ ਕੌਣ ਹੈ? (gt ਅਧਿਆਇ 59)
11 ਮਾਰ. ਬਾਈਬਲ ਪਠਨ: ਯਸਾਯਾਹ 38-42
ਗੀਤ ਨੰ. 132
ਨੰ. 1: ਇਕ ਸਿਆਣੀ ਮਾਂ ਦੀ ਸਲਾਹ (w00 2/1 ਸਫ਼ੇ 30-1)
ਨੰ. 2: ਯਸਾਯਾਹ 42:1-16
ਨੰ. 3: ਜ਼ਿੰਦਗੀ ਬਚਾਉਣ ਲਈ ਆਗਿਆਕਾਰ ਹੋਣਾ ਜ਼ਰੂਰੀ ਹੈ (my ਅਧਿਆਇ 10)
ਨੰ. 4: ਮਸੀਹ ਦੀ ਰਾਜ ਮਹਿਮਾ ਦਾ ਪੂਰਵ-ਦਰਸ਼ਨ (gt ਅਧਿਆਇ 60)
18 ਮਾਰ. ਬਾਈਬਲ ਪਠਨ: ਯਸਾਯਾਹ 43-47
ਗੀਤ ਨੰ. 160
ਨੰ. 1: ਖ਼ਤਰੇ ਤੋਂ ਦੂਰ ਰਹੋ! (w00 2/15 ਸਫ਼ੇ 4-7)
ਨੰ. 2: ਯਸਾਯਾਹ 44:6-20
ਨੰ. 3: ਪਰਮੇਸ਼ੁਰ ਨੇ ਮੁੜ ਭਰੋਸਾ ਦਿੱਤਾ ਕਿ ਉਹ ਮਨੁੱਖਜਾਤੀ ਦੀ ਪਰਵਾਹ ਕਰਦਾ ਹੈ (my ਅਧਿਆਇ 11)
ਨੰ. 4: ਪਿਸ਼ਾਚਗ੍ਰਸਤ ਮੁੰਡਾ ਚੰਗਾ ਕੀਤਾ ਗਿਆ (gt ਅਧਿਆਇ 61)
25 ਮਾਰ. ਬਾਈਬਲ ਪਠਨ: ਯਸਾਯਾਹ 48-52
ਗੀਤ ਨੰ. 161
ਨੰ. 1: ਪ੍ਰਾਰਥਨਾ ਦੀ ਤਾਕਤ (w00 3/1 ਸਫ਼ੇ 3-4)
ਨੰ. 2: ਯਸਾਯਾਹ 49:1-13
ਨੰ. 3: ਇਨਸਾਨੀ ਤਾਕਤ ਅਤੇ ਕਾਬਲੀਅਤ ਦਾ ਦਿਖਾਵਾ, ਪਰਮੇਸ਼ੁਰ ਤੋਂ ਸੁਤੰਤਰਤਾ, ਉਸ ਦਾ ਕ੍ਰੋਧ ਭੜਕਾਉਂਦਾ ਹੈ (my ਅਧਿਆਇ 12)
ਨੰ. 4: ਨਿਮਰਤਾ ਵਿਚ ਇਕ ਸਬਕ (gt ਅਧਿਆਇ 62)
1 ਅਪ. ਬਾਈਬਲ ਪਠਨ: ਯਸਾਯਾਹ 53-59
ਗੀਤ ਨੰ. 210
ਨੰ. 1: ਮਨ ਲਾ ਕੇ ਯਹੋਵਾਹ ਦੀ ਭਾਲ ਕਰਨੀ (w00 3/1 ਸਫ਼ੇ 29-31)
ਨੰ. 2: ਯਸਾਯਾਹ 54:1-17
ਨੰ. 3: ਪਰਮੇਸ਼ੁਰ ਦੇ ਕੰਮ ਨੂੰ ਪੂਰੇ ਦਿਲ ਨਾਲ ਸਵੀਕਾਰ ਕਰੋ (my ਅਧਿਆਇ 13)
ਨੰ. 4: ਹੋਰ ਸੁਧਾਰਕ ਸਲਾਹ (gt ਅਧਿਆਇ 63)
8 ਅਪ. ਬਾਈਬਲ ਪਠਨ: ਯਸਾਯਾਹ 60-66
ਗੀਤ ਨੰ. 168
ਨੰ. 1: ਯਿਸੂ ਮਸੀਹ—ਪਰਮੇਸ਼ੁਰ ਦੇ ਗਿਆਨ ਦੀ ਕੁੰਜੀ (kl ਸਫ਼ੇ 32-42)
ਨੰ. 2: ਯਸਾਯਾਹ 61:1-11
ਨੰ. 3: ਜ਼ਿੰਦਗੀ ਨੂੰ ਕਾਮਯਾਬ ਬਣਾਉਣ ਲਈ ਮਜ਼ਬੂਤ ਨਿਹਚਾ ਬੜੀ ਜ਼ਰੂਰੀ ਹੈ (my ਅਧਿਆਇ 14)
ਨੰ. 4: ਮਾਫ਼ੀ ਦੇ ਸੰਬੰਧ ਵਿਚ ਇਕ ਸਬਕ (gt ਅਧਿਆਇ 64)
15 ਅਪ. ਬਾਈਬਲ ਪਠਨ: ਯਿਰਮਿਯਾਹ 1-4
ਗੀਤ ਨੰ. 37
ਨੰ. 1: ਪਰਮੇਸ਼ੁਰ ਕਿਸ ਦੀ ਉਪਾਸਨਾ ਸਵੀਕਾਰ ਕਰਦਾ ਹੈ? (kl ਸਫ਼ੇ 43-52)
ਨੰ. 2: ਯਿਰਮਿਯਾਹ 2:4-19
ਨੰ. 3: ਇਹ ਪੁਰਾਣੀ ਵਿਵਸਥਾ ਸਾਨੂੰ ਕੋਈ ਚੰਗੀ ਚੀਜ਼ ਨਹੀਂ ਦੇ ਸਕਦੀ (my ਅਧਿਆਇ 15)
ਨੰ. 4: ਯਰੂਸ਼ਲਮ ਨੂੰ ਇਕ ਗੁਪਤ ਸਫਰ (gt ਅਧਿਆਇ 65)
22 ਅਪ. ਬਾਈਬਲ ਪਠਨ: ਯਿਰਮਿਯਾਹ 5-8
ਗੀਤ ਨੰ. 205
ਨੰ. 1: ਮਨੁੱਖਜਾਤੀ ਨੂੰ ਇਕ ਸਹਾਇਕ ਦੀ ਜ਼ਰੂਰਤ ਕਿਉਂ ਹੈ? (w00 3/15 ਸਫ਼ੇ 3-4)
ਨੰ. 2: ਯਿਰਮਿਯਾਹ 7:1-20
ਨੰ. 3: ਜੀਵਨ-ਸਾਥੀ ਚੁਣਨ ਲਈ ਪਰਮੇਸ਼ੁਰੀ ਨਿਰਦੇਸ਼ਨ ਮੁਤਾਬਕ ਚੱਲੋ (my ਅਧਿਆਇ 16)
ਨੰ. 4: ਡੇਰਿਆਂ ਦੇ ਪਰਬ ਵਿਖੇ (gt ਅਧਿਆਇ 66)
29 ਅਪ. ਲਿਖਤੀ ਪੁਨਰ-ਵਿਚਾਰ। ਬਾਈਬਲ ਪਠਨ: ਯਿਰਮਿਯਾਹ 9-13
ਗੀਤ ਨੰ. 46
6 ਮਈ ਬਾਈਬਲ ਪਠਨ: ਯਿਰਮਿਯਾਹ 14-18
ਗੀਤ ਨੰ. 224
ਨੰ. 1: ਯਿਸੂ ਮਸੀਹ ਸਾਡੀ ਮਦਦ ਕਿਸ ਤਰ੍ਹਾਂ ਕਰ ਸਕਦਾ ਹੈ? (w00 3/15 ਸਫ਼ੇ 5-9)
ਨੰ. 2: ਯਿਰਮਿਯਾਹ 17:1-18
ਨੰ. 3: ਸਾਡੇ ਫ਼ੈਸਲੇ ਦਿਖਾਉਂਦੇ ਹਨ ਕਿ ਅਸੀਂ ਪਵਿੱਤਰ ਚੀਜ਼ਾਂ ਦੀ ਕਦਰ ਕਰਦੇ ਹਾਂ ਕਿ ਨਹੀਂ (my ਅਧਿਆਇ 17)
ਨੰ. 4: ਉਹ ਉਸ ਨੂੰ ਗਿਰਫ਼ਤਾਰ ਕਰਨ ਵਿਚ ਅਸਫਲ ਹੁੰਦੇ ਹਨ (gt ਅਧਿਆਇ 67)
13 ਮਈ ਬਾਈਬਲ ਪਠਨ: ਯਿਰਮਿਯਾਹ 19-23
ਗੀਤ ਨੰ. 73
ਨੰ. 1: ਨਿਮਰਤਾ—ਉਹ ਗੁਣ ਜੋ ਸੱਤ-ਸੰਤੋਖ ਵਧਾਉਂਦਾ ਹੈ (w00 3/15 ਸਫ਼ੇ 21-4)
ਨੰ. 2: ਯਿਰਮਿਯਾਹ 19:1-15
ਨੰ. 3: ‘ਵਿਆਹ ਕੇਵਲ ਪ੍ਰਭੁ ਵਿੱਚ ਕਰਾਓ’ (my ਅਧਿਆਇ 18)
ਨੰ. 4: ਸੱਤਵੇਂ ਦਿਨ ਤੇ ਹੋਰ ਸਿੱਖਿਆ (gt ਅਧਿਆਇ 68)
20 ਮਈ ਬਾਈਬਲ ਪਠਨ: ਯਿਰਮਿਯਾਹ 24-28
ਗੀਤ ਨੰ. 140
ਨੰ. 1: ਇਕ ਮਿਸਾਲੀ ਮਨੁੱਖ ਜਿਸ ਨੇ ਤਾੜਨਾ ਸਵੀਕਾਰ ਕੀਤੀ (w00 3/15 ਸਫ਼ੇ 25-8)
ਨੰ. 2: ਯਿਰਮਿਯਾਹ 25:1-14
ਨੰ. 3: ਪਰਿਵਾਰ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਬਣਾਉਣਾ (my ਅਧਿਆਇ 19)
ਨੰ. 4: ਪਿਤਰਤਾ ਦਾ ਸਵਾਲ (gt ਅਧਿਆਇ 69)
27 ਮਈ ਬਾਈਬਲ ਪਠਨ: ਯਿਰਮਿਯਾਹ 29-31
ਗੀਤ ਨੰ. 42
ਨੰ. 1: ਅੱਜ ਪਰਮੇਸ਼ੁਰ ਦੀ ਆਤਮਾ ਕਿਵੇਂ ਕੰਮ ਕਰਦੀ ਹੈ? (w00 4/1 ਸਫ਼ੇ 8-11)
ਨੰ. 2: ਯਿਰਮਿਯਾਹ 30:1-16
ਨੰ. 3: ਬੁਰੀਆਂ ਸੰਗਤਾਂ ਵੱਡੇ ਦੁਖਾਂਤ ਦਾ ਕਾਰਨ ਬਣ ਸਕਦੀਆਂ ਹਨ (my ਅਧਿਆਇ 20)
ਨੰ. 4: ਇਕ ਜਮਾਂਦਰੂ ਅੰਨ੍ਹੇ ਨੂੰ ਚੰਗਾ ਕਰਨਾ (gt ਅਧਿਆਇ 70)
3 ਜੂਨ ਬਾਈਬਲ ਪਠਨ: ਯਿਰਮਿਯਾਹ 32-35
ਗੀਤ ਨੰ. 85
ਨੰ. 1: ਯਹੋਵਾਹ ਦੀ ਤਾਕਤ ਵਿਚ ਦਿਲਾਸਾ ਪਾਵੋ (w00 4/15 ਸਫ਼ੇ 4-7)
ਨੰ. 2: ਯਿਰਮਿਯਾਹ 34:1-16
ਨੰ. 3: ਈਰਖਾ ਬੁਰੇ ਕੰਮਾਂ ਵੱਲ ਲੈ ਜਾਂਦੀ ਹੈ (my ਅਧਿਆਇ 21)
ਨੰ. 4: ਫ਼ਰੀਸੀਆਂ ਦਾ ਜ਼ਿੱਦੀ ਅਵਿਸ਼ਵਾਸ (gt ਅਧਿਆਇ 71)
10 ਜੂਨ ਬਾਈਬਲ ਪਠਨ: ਯਿਰਮਿਯਾਹ 36-40
ਗੀਤ ਨੰ. 159
ਨੰ. 1: ਹਿੰਸਕ ਲੋਕਾਂ ਬਾਰੇ ਪਰਮੇਸ਼ੁਰ ਦਾ ਵਿਚਾਰ (w00 4/15 ਸਫ਼ੇ 26-9)
ਨੰ. 2: ਯਿਰਮਿਯਾਹ 37:1-17
ਨੰ. 3: ਜ਼ਿੰਦਗੀ ਦੇ ਬੁਰੇ ਦਿਨਾਂ ਤੋਂ ਨਿਰਾਸ਼ ਨਾ ਹੋਵੋ (my ਅਧਿਆਇ 22)
ਨੰ. 4: ਯਿਸੂ 70 ਨੂੰ ਬਾਹਰ ਭੇਜਦਾ ਹੈ (gt ਅਧਿਆਇ 72)
17 ਜੂਨ ਬਾਈਬਲ ਪਠਨ: ਯਿਰਮਿਯਾਹ 41-45
ਗੀਤ ਨੰ. 26
ਨੰ. 1: “ਆਪਣੇ ਮਨ ਦੀ ਵੱਡੀ ਚੌਕਸੀ ਕਰ” (w00 5/15 ਸਫ਼ੇ 20-4)
ਨੰ. 2: ਯਿਰਮਿਯਾਹ 41:1-15
ਨੰ. 3: ਆਪਣੀ ਕਾਬਲੀਅਤ ਦਾ ਸਿਹਰਾ ਯਹੋਵਾਹ ਨੂੰ ਦਿਓ (my ਅਧਿਆਇ 23)
ਨੰ. 4: ਇਕ ਗੁਆਂਢੀ ਰੂਪੀ ਸਾਮਰੀ (gt ਅਧਿਆਇ 73)
24 ਜੂਨ ਬਾਈਬਲ ਪਠਨ: ਯਿਰਮਿਯਾਹ 46-49
ਗੀਤ ਨੰ. 15
ਨੰ. 1: ਵਧੀਆ ਜ਼ਿੰਦਗੀ ਦੀ ਉਮੀਦ—ਇਕ ਸੁਪਨਾ ਹੀ ਨਹੀਂ! (w00 6/15 ਸਫ਼ੇ 5-7)
ਨੰ. 2: ਯਿਰਮਿਯਾਹ 49:1-13
ਨੰ. 3: ਪਿਆਰ ਨਫ਼ਰਤ ਨੂੰ ਜਿੱਤ ਲੈਂਦਾ ਹੈ (my ਅਧਿਆਇ 24)
ਨੰ. 4: ਮਾਰਥਾ ਨੂੰ ਸਲਾਹ, ਅਤੇ ਪ੍ਰਾਰਥਨਾ ਬਾਰੇ ਹਿਦਾਇਤ (gt ਅਧਿਆਇ 74)
1 ਜੁਲ. ਬਾਈਬਲ ਪਠਨ: ਯਿਰਮਿਯਾਹ 50-52
ਗੀਤ ਨੰ. 102
ਨੰ. 1: ਅਸੀਂ ਕਿਉਂ ਬੁੱਢੇ ਹੋ ਕੇ ਮਰ ਜਾਂਦੇ ਹਾਂ? (kl 53-61)
ਨੰ. 2: ਯਿਰਮਿਯਾਹ 50:1-16
ਨੰ. 3: ਤੋਬਾ ਕਰਨ ਵਾਲਾ ਪਾਪੀ ਪਰਮੇਸ਼ੁਰ ਦੀ ਮਿਹਰ ਪਾ ਸਕਦਾ ਹੈ (my ਅਧਿਆਇ 25)
ਨੰ. 4: ਖ਼ੁਸ਼ੀ ਦਾ ਸ੍ਰੋਤ (gt ਅਧਿਆਇ 75)
8 ਜੁਲ. ਬਾਈਬਲ ਪਠਨ: ਵਿਰਲਾਪ 1-2
ਗੀਤ ਨੰ. 87
ਨੰ. 1: ਪਰਮੇਸ਼ੁਰ ਨੇ ਮਨੁੱਖਜਾਤੀ ਨੂੰ ਬਚਾਉਣ ਲਈ ਕੀ ਕੀਤਾ ਹੈ (kl ਸਫ਼ੇ 62-69)
ਨੰ. 2: ਵਿਰਲਾਪ 1:1-14
ਨੰ. 3: ਅਟੁੱਟ ਖਰਿਆਈ ਰੱਖਣ ਵਾਲੇ ਤੇ ਯਹੋਵਾਹ ਦੀ ਮਿਹਰ ਹੁੰਦੀ ਹੈ (my ਅਧਿਆਇ 26)
ਨੰ. 4: ਇਕ ਫ਼ਰੀਸੀ ਦੇ ਨਾਲ ਭੋਜਨ ਖਾਣਾ (gt ਅਧਿਆਇ 76)
15 ਜੁਲ. ਬਾਈਬਲ ਪਠਨ: ਵਿਰਲਾਪ 3-5
ਗੀਤ ਨੰ. 23
ਨੰ. 1: ਪਰਮੇਸ਼ੁਰ ਦੁੱਖਾਂ ਨੂੰ ਕਿਉਂ ਇਜਾਜ਼ਤ ਦਿੰਦਾ ਹੈ? (kl ਸਫ਼ੇ 70-79)
ਨੰ. 2: ਵਿਰਲਾਪ 3:1-30
ਨੰ. 3: ਯਹੋਵਾਹ ਸਾਡੇ ਵਫ਼ਾਦਾਰੀ ਦੇ ਕੰਮਾਂ ਨੂੰ ਧਿਆਨ ਵਿਚ ਰੱਖਦਾ ਹੈ (my ਅਧਿਆਇ 27)
ਨੰ. 4: ਵਿਰਸੇ ਦਾ ਸਵਾਲ (gt ਅਧਿਆਇ 77)
22 ਜੁਲ. ਬਾਈਬਲ ਪਠਨ: ਹਿਜ਼ਕੀਏਲ 1-6
ਗੀਤ ਨੰ. 185
ਨੰ. 1: ਸਾਡੇ ਮਰੇ ਹੋਏ ਪਿਆਰਿਆਂ ਨੂੰ ਕੀ ਹੁੰਦਾ ਹੈ? (kl ਸਫ਼ੇ 80-89)
ਨੰ. 2: ਹਿਜ਼ਕੀਏਲ 4:1–17
ਨੰ. 3: ਯਹੋਵਾਹ—ਮਹਾਨ ਮੁਕਤੀਦਾਤਾ ਅਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਾਲਾ ਪਰਮੇਸ਼ੁਰ (my ਅਧਿਆਇ 28)
ਨੰ. 4: ਤਿਆਰ ਰਹੋ! (gt ਅਧਿਆਇ 78)
29 ਜੁਲ. ਬਾਈਬਲ ਪਠਨ: ਹਿਜ਼ਕੀਏਲ 7-12
ਗੀਤ ਨੰ. 221
ਨੰ. 1: ਵਧੀਆ ਮਿਸਾਲਾਂ ਤੋਂ ਲਾਭ ਉਠਾਉਣਾ (w00 7/1 ਸਫ਼ੇ 19-21)
ਨੰ. 2: ਹਿਜ਼ਕੀਏਲ 10:1-19
ਨੰ. 3. ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹੋ ਅਤੇ ਆਪਣੇ ਭਰਾਵਾਂ ਨੂੰ ਪਿਆਰ ਕਰੋ (my ਅਧਿਆਇ 29)
ਨੰ. 4: ਇਕ ਕੌਮ ਗੁਆਚੀ, ਪਰੰਤੂ ਸਾਰੇ ਨਹੀਂ (gt ਅਧਿਆਇ 79)
5 ਅਗ. ਬਾਈਬਲ ਪਠਨ: ਹਿਜ਼ਕੀਏਲ 13-16
ਗੀਤ ਨੰ. 106
ਨੰ. 1: ਇਸ ਅਨੈਤਿਕ ਦੁਨੀਆਂ ਵਿਚ ਤੁਸੀਂ ਸ਼ੁੱਧ ਰਹਿ ਸਕਦੇ ਹੋ (w00 7/15 ਸਫ਼ੇ 28-31)
ਨੰ. 2: ਹਿਜ਼ਕੀਏਲ 13:1-16
ਨੰ. 3: ਯਹੋਵਾਹ ਦੀ ਸਿੱਖਿਆ ਦੀ ਕਦਰ ਕਰੋ (my ਅਧਿਆਇ 30)
ਨੰ. 4: ਭੇਡ-ਵਾੜੇ ਅਤੇ ਅਯਾਲੀ (gt ਅਧਿਆਇ 80)
12 ਅਗ. ਬਾਈਬਲ ਪਠਨ: ਹਿਜ਼ਕੀਏਲ 17-20
ਗੀਤ ਨੰ. 214
ਨੰ. 1: ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਿਉਂ ਕਰੀਏ? (w00 8/1 ਸਫ਼ੇ 4-7)
ਨੰ. 2: ਹਿਜ਼ਕੀਏਲ 17:1–18
ਨੰ. 3: ਹਿੰਮਤ ਨਾਲ ਯਹੋਵਾਹ ਦਾ ਪੱਖ ਲਓ (my ਅਧਿਆਇ 31)
ਨੰ. 4: ਯਿਸੂ ਨੂੰ ਮਾਰਨ ਦੀਆਂ ਹੋਰ ਕੋਸ਼ਿਸ਼ਾਂ (gt ਅਧਿਆਇ 81)
19 ਅਗ. ਬਾਈਬਲ ਪਠਨ: ਹਿਜ਼ਕੀਏਲ 21-23
ਗੀਤ ਨੰ. 86
ਨੰ. 1: ਅਣਬਣ ਬਾਰੇ ਤੁਸੀਂ ਕੀ ਕਰਦੇ ਹੋ? (w00 8/15 ਸਫ਼ੇ 23-5)
ਨੰ. 2: ਹਿਜ਼ਕੀਏਲ 22:1-16
ਨੰ. 3: ਯਹੋਵਾਹ ਆਪਣੇ ਵਾਅਦਿਆਂ ਨੂੰ ਹਮੇਸ਼ਾ ਪੂਰਾ ਕਰਦਾ ਹੈ (my ਅਧਿਆਇ 32)
ਨੰ. 4: ਯਿਸੂ ਫਿਰ ਯਰੂਸ਼ਲਮ ਵੱਲ ਜਾਂਦਾ ਹੈ (gt ਅਧਿਆਇ 82)
26 ਅਗ. ਲਿਖਤੀ ਪੁਨਰ-ਵਿਚਾਰ। ਬਾਈਬਲ ਪਠਨ: ਹਿਜ਼ਕੀਏਲ 24-28
ਗੀਤ ਨੰ. 18
2 ਸਤ. ਬਾਈਬਲ ਪਠਨ: ਹਿਜ਼ਕੀਏਲ 29-32
ਗੀਤ ਨੰ. 40
ਨੰ. 1: ਸਾਨੂੰ ਆਤਮ-ਤਿਆਗੀ ਕਿਉਂ ਹੋਣਾ ਚਾਹੀਦਾ ਹੈ? (w00 9/15 ਸਫ਼ੇ 21-4)
ਨੰ. 2: ਹਿਜ਼ਕੀਏਲ 30:1-19
ਨੰ. 3: ‘ਯਹੋਵਾਹ ਆਪਣੇ ਲੋਕਾਂ ਲਈ ਲੜਦਾ ਹੈ’ (my ਅਧਿਆਇ 33)
ਨੰ. 4: ਇਕ ਫ਼ਰੀਸੀ ਦੁਆਰਾ ਮਹਿਮਾਨਨਿਵਾਜ਼ੀ (gt ਅਧਿਆਇ 83)
9 ਸਤ. ਬਾਈਬਲ ਪਠਨ: ਹਿਜ਼ਕੀਏਲ 33-36
ਗੀਤ ਨੰ. 49
ਨੰ. 1: ਪਰਮੇਸ਼ੁਰ ਨਾਲ ਗੂੜ੍ਹਾ ਸੰਬੰਧ ਜੋੜਨਾ (w00 10/15 ਸਫ਼ੇ 4-7)
ਨੰ. 2: ਹਿਜ਼ਕੀਏਲ 33:1-16
ਨੰ. 3: ‘ਨੌਕਰ ਵਰਗ’ ਵੱਲੋਂ ਦਿੱਤੇ ਜਾਂਦੇ ਅਧਿਆਤਮਿਕ ਭੋਜਨ ਦੀ ਕਦਰ ਕਰੋ (my ਅਧਿਆਇ 34)
ਨੰ. 4: ਸ਼ਾਗਿਰਦੀ ਦੀ ਜ਼ਿੰਮੇਵਾਰੀ (gt ਅਧਿਆਇ 84)
16 ਸਤ. ਬਾਈਬਲ ਪਠਨ: ਹਿਜ਼ਕੀਏਲ 37-40
ਗੀਤ ਨੰ. 34
ਨੰ. 1: ਕਾਮਯਾਬੀ ਦਾ ਕੀ ਮਤਲਬ ਹੈ? (w00 11/1 ਸਫ਼ੇ 18-21)
ਨੰ. 2: ਹਿਜ਼ਕੀਏਲ 39:1-16
ਨੰ. 3: ਪਰਮੇਸ਼ੁਰ ਦੀ ਸ਼ਰਾ ਵਿਚ ਦਿੱਤੇ ਮਹਾਨ ਅਸੂਲਾਂ ਵੱਲ ਧਿਆਨ ਦਿਓ (my ਅਧਿਆਇ 35)
ਨੰ. 4: ਗੁਆਚੇ ਹੋਏ ਦੀ ਭਾਲ ਕਰਨਾ (gt ਅਧਿਆਇ 85)
23 ਸਤ. ਬਾਈਬਲ ਪਠਨ: ਹਿਜ਼ਕੀਏਲ 41-45
ਗੀਤ ਨੰ. 50
ਨੰ. 1: ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਕਰੋ (w00 11/15 ਸਫ਼ੇ 21-3)
ਨੰ. 2: ਹਿਜ਼ਕੀਏਲ 42:1-20
ਨੰ. 3: ਯਹੋਵਾਹ ਮੂਰਤੀ-ਪੂਜਾ ਨੂੰ ਸਹਿਣ ਨਹੀਂ ਕਰਦਾ (my ਅਧਿਆਇ 36)
ਨੰ. 4: ਇਕ ਗੁਆਚੇ ਹੋਏ ਪੁੱਤਰ ਦੀ ਅਧਿਆਇ (gt ਅਧਿਆਇ 86)
30 ਸਤ. ਬਾਈਬਲ ਪਠਨ: ਹਿਜ਼ਕੀਏਲ 46-48
ਗੀਤ ਨੰ. 146
ਨੰ. 1: ਪਰਮੇਸ਼ੁਰ ਦਾ ਰਾਜ ਹਕੂਮਤ ਕਰਦਾ ਹੈ (kl ਸਫ਼ੇ 90-97)
ਨੰ. 2: ਹਿਜ਼ਕੀਏਲ 46:1-15
ਨੰ. 3: ਆਪਣੀਆਂ ਬਹੁਮੁੱਲੀਆਂ ਚੀਜ਼ਾਂ ਨਾਲ ਯਹੋਵਾਹ ਦਾ ਆਦਰ ਕਰੋ (my ਅਧਿਆਇ 37)
ਨੰ. 4: ਵਿਵਹਾਰਕ ਬੁੱਧੀ ਨਾਲ ਭਵਿੱਖ ਲਈ ਪ੍ਰਬੰਧ ਕਰੋ (gt ਅਧਿਆਇ 87)
7 ਅਕ. ਬਾਈਬਲ ਪਠਨ: ਦਾਨੀਏਲ 1-4
ਗੀਤ ਨੰ. 10
ਨੰ. 1: ਇਹ ਅੰਤ ਦੇ ਦਿਨ ਹਨ! (kl ਸਫ਼ੇ 98-107)
ਨੰ. 2: ਦਾਨੀਏਲ 1:1-17
ਨੰ. 3: ਆਸ਼ਾਵਾਦੀ ਬਣੋ ਅਤੇ ਦੂਜਿਆਂ ਦਾ ਹੌਸਲਾ ਵਧਾਓ (my ਅਧਿਆਇ 38)
ਨੰ. 4: ਧਨਵਾਨ ਮਨੁੱਖ ਅਤੇ ਲਾਜ਼ਰ (gt ਅਧਿਆਇ 88)
14 ਅਕ. ਬਾਈਬਲ ਪਠਨ: ਦਾਨੀਏਲ 5-8
ਗੀਤ ਨੰ. 191
ਨੰ. 1: ਕੀ ਤੁਹਾਨੂੰ ‘ਬੁੱਧੀਮਾਨ’ ਮਨੁੱਖਾਂ ਦੀ ਹਰ ਗੱਲ ਉੱਤੇ ਯਕੀਨ ਕਰਨਾ ਚਾਹੀਦਾ ਹੈ? (w00 12/1 ਸਫ਼ੇ 29-31)
ਨੰ. 2: ਦਾਨੀਏਲ 5:1-16
ਨੰ. 3: ਅਗਵਾਈ ਲੈਣ ਵਾਲਿਆਂ ਪ੍ਰਤੀ ਵਫ਼ਾਦਾਰ ਰਹੋ (my ਅਧਿਆਇ 39)
ਨੰ. 4: ਯਹੂਦਿਯਾ ਵਿਚ ਦਇਆ ਦੀ ਇਕ ਮੁਹਿੰਮ (gt ਅਧਿਆਇ 89)
21 ਅਕ. ਬਾਈਬਲ ਪਠਨ: ਦਾਨੀਏਲ 9-12
ਗੀਤ ਨੰ. 27
ਨੰ. 1: ਦੁਸ਼ਟ ਆਤਮਿਕ ਸ਼ਕਤੀਆਂ ਦਾ ਵਿਰੋਧ ਕਰੋ (kl ਸਫ਼ੇ 108-117)
ਨੰ. 2: ਦਾਨੀਏਲ 10:1-21
ਨੰ. 3: ਨਿਮਰਤਾ ਸਿੱਖੋ ਅਤੇ ਮੁਸੀਬਤ ਤੋਂ ਬਚੋ (my ਅਧਿਆਇ 40)
ਨੰ. 4: ਪੁਨਰ-ਉਥਾਨ ਦੀ ਆਸ਼ਾ (gt ਅਧਿਆਇ 90)
28 ਅਕ. ਬਾਈਬਲ ਪਠਨ: ਹੋਸ਼ੇਆ 1-14
ਗੀਤ ਨੰ. 57
ਨੰ. 1: ਇਕ ਈਸ਼ਵਰੀ ਜੀਵਨ ਬਤੀਤ ਕਰਨਾ ਕਿਉਂ ਖ਼ੁਸ਼ੀ ਲਿਆਉਂਦਾ ਹੈ–ਭਾਗ 1 (kl ਸਫ਼ੇ 118-123 ਪੈਰੇ 1-13)
ਨੰ. 2: ਹੋਸ਼ੇਆ 4:1-19
ਨੰ. 3: ਰਿਹਾਈ-ਕੀਮਤ ਵਿਚ ਨਿਹਚਾ ਦਿਖਾਓ (my ਅਧਿਆਇ 41)
ਨੰ. 4: ਜਦੋਂ ਲਾਜ਼ਰ ਪੁਨਰ-ਉਥਿਤ ਕੀਤਾ ਜਾਂਦਾ ਹੈ (gt ਅਧਿਆਇ 91)
4 ਨਵ. ਬਾਈਬਲ ਪਠਨ: ਯੋਏਲ 1-3
ਗੀਤ ਨੰ. 34
ਨੰ. 1: ਇਕ ਈਸ਼ਵਰੀ ਜੀਵਨ ਬਤੀਤ ਕਰਨਾ ਕਿਉਂ ਖ਼ੁਸ਼ੀ ਲਿਆਉਂਦਾ ਹੈ–ਭਾਗ 2 (kl ਸਫ਼ੇ 123-129 ਪੈਰੇ 14-23)
ਨੰ. 2: ਯੋਏਲ 1:1–20
ਨੰ. 3: ਲਾਲਚ ਸਾਨੂੰ ਅੰਨ੍ਹਾ ਕਰ ਸਕਦਾ ਹੈ (my ਅਧਿਆਇ 42)
ਨੰ. 4: ਯਿਸੂ ਦੇ ਯਰੂਸ਼ਲਮ ਨੂੰ ਆਖ਼ਰੀ ਸਫਰ ਦੇ ਦੌਰਾਨ ਦਸ ਕੋੜ੍ਹੀ ਚੰਗੇ ਕੀਤੇ ਜਾਂਦੇ ਹਨ (gt ਅਧਿਆਇ 92)
11 ਨਵ. ਬਾਈਬਲ ਪਠਨ: ਆਮੋਸ 1-9
ਗੀਤ ਨੰ. 2
ਨੰ. 1: ਤੁਹਾਨੂੰ ਕਿਸ ਦੇ ਅਧਿਕਾਰ ਨੂੰ ਸਵੀਕਾਰ ਕਰਨਾ ਚਾਹੀਦਾ ਹੈ? (kl ਸਫ਼ੇ 130-139)
ਨੰ. 2: ਆਮੋਸ 1:1-15
ਨੰ. 3: ਪਰਮੇਸ਼ੁਰੀ ਵਿਵਸਥਾ ਦਾ ਨਿਮਰਤਾ ਨਾਲ ਆਦਰ ਕਰੋ (my ਅਧਿਆਇ 43)
ਨੰ. 4: ਜਦੋਂ ਮਨੁੱਖ ਦਾ ਪੁੱਤਰ ਪ੍ਰਗਟ ਹੁੰਦਾ ਹੈ (gt ਅਧਿਆਇ 93)
18 ਨਵ. ਬਾਈਬਲ ਪਠਨ: ਓਬਦਯਾਹ 1–ਯੂਨਾਹ 4
ਗੀਤ ਨੰ. 117
ਨੰ. 1: ਇਕ ਅਜਿਹਾ ਪਰਿਵਾਰ ਬਣਾਉਣਾ ਜੋ ਪਰਮੇਸ਼ੁਰ ਦੀ ਵਡਿਆਈ ਕਰਦਾ ਹੈ–ਭਾਗ 1 (kl ਸਫ਼ੇ 140-144 ਪੈਰੇ 1-14)
ਨੰ. 2: ਓਬਦਯਾਹ 1:1–16
ਨੰ. 3: ਕੰਮਾਂ ਤੋਂ ਬਿਨਾਂ ਨਿਹਚਾ ਮੁਰਦਾ ਹੈ (my ਅਧਿਆਇ 44)
ਨੰ. 4: ਪ੍ਰਾਰਥਨਾ ਦੀ ਅਤੇ ਨਿਮਰਤਾ ਦੀ ਲੋੜ (gt ਅਧਿਆਇ 94)
25 ਨਵ. ਬਾਈਬਲ ਪਠਨ: ਮੀਕਾਹ 1-7
ਗੀਤ ਨੰ. 164
ਨੰ. 1: ਇਕ ਅਜਿਹਾ ਪਰਿਵਾਰ ਬਣਾਉਣਾ ਜੋ ਪਰਮੇਸ਼ੁਰ ਦੀ ਵਡਿਆਈ ਕਰਦਾ ਹੈ–ਭਾਗ 2 (kl ਸਫ਼ੇ 145-149 ਪੈਰੇ 15-23)
ਨੰ. 2: ਮੀਕਾਹ 1:1-16
ਨੰ. 3: ਯਹੋਵਾਹ ਦੇ ਵਾਅਦਿਆਂ ਉੱਤੇ ਕਦੇ ਸ਼ੱਕ ਨਾ ਕਰੋ (my ਅਧਿਆਇ 45)
ਨੰ. 4: ਤਲਾਕ ਉੱਤੇ ਅਤੇ ਬੱਚਿਆਂ ਲਈ ਪਿਆਰ ਉੱਤੇ ਸਬਕ (gt ਅਧਿਆਇ 95)
2 ਦਸ. ਬਾਈਬਲ ਪਠਨ: ਨਹੂਮ 1–ਹਬੱਕੂਕ 3
ਗੀਤ ਨੰ. 131
ਨੰ. 1: ਤੁਸੀਂ ਕਿਵੇਂ ਪਰਮੇਸ਼ੁਰ ਦੇ ਨੇੜੇ ਜਾ ਸਕਦੇ ਹੋ (kl ਸਫ਼ੇ 150-159)
ਨੰ. 2: ਨਹੂਮ 3:1-19
ਨੰ. 3: ਯਹੋਵਾਹ ਹੀ ਜਿਤਾਉਂਦਾ ਹੈ (my ਅਧਿਆਇ 46)
ਨੰ. 4: ਯਿਸੂ ਅਤੇ ਇਕ ਧਨੀ ਜਵਾਨ ਸ਼ਾਸਕ (gt ਅਧਿਆਇ 96)
9 ਦਸ. ਬਾਈਬਲ ਪਠਨ: ਸਫ਼ਨਯਾਹ 1–ਹੱਜਈ 2
ਗੀਤ ਨੰ. 213
ਨੰ. 1: ਪਰਮੇਸ਼ੁਰ ਦੇ ਲੋਕਾਂ ਦੇ ਦਰਮਿਆਨ ਸੁਰੱਖਿਆ ਪ੍ਰਾਪਤ ਕਰੋ (kl ਸਫ਼ੇ 160-169)
ਨੰ. 2: ਸਫ਼ਨਯਾਹ 2:1-15
ਨੰ. 3: ਲਾਲਚ ਅਤੇ ਚੋਰੀ ਦੇ ਭਿਆਨਕ ਨਤੀਜੇ ਨਿਕਲਦੇ ਹਨ (my ਅਧਿਆਇ 47)
ਨੰ. 4: ਅੰਗੂਰੀ ਬਾਗ਼ ਵਿਚ ਮਜ਼ਦੂਰ (gt ਅਧਿਆਇ 97)
16 ਦਸ. ਬਾਈਬਲ ਪਠਨ: ਜ਼ਕਰਯਾਹ 1-8
ਗੀਤ ਨੰ. 72
ਨੰ. 1: ਸਦਾ ਦੇ ਲਈ ਪਰਮੇਸ਼ੁਰ ਦੀ ਸੇਵਾ ਕਰਨ ਨੂੰ ਆਪਣਾ ਟੀਚਾ ਬਣਾਓ (kl ਸਫ਼ੇ 170-180)
ਨੰ. 2: ਜ਼ਕਰਯਾਹ 6:1-15
ਨੰ. 3: ਯਹੋਵਾਹ ਸ਼ਾਂਤੀ-ਪਸੰਦ ਲੋਕਾਂ ਨੂੰ ਬਰਕਤ ਦਿੰਦਾ ਹੈ (my ਅਧਿਆਇ 48)
ਨੰ. 4: ਚੇਲੇ ਬਹਿਸ ਕਰਦੇ ਹਨ ਜਿਉਂ ਹੀ ਯਿਸੂ ਦੀ ਮੌਤ ਨੇੜੇ ਆਉਂਦੀ ਹੈ (gt ਅਧਿਆਇ 98)
23 ਦਸ. ਬਾਈਬਲ ਪਠਨ: ਜ਼ਕਰਯਾਹ 9-14
ਗੀਤ ਨੰ. 187
ਨੰ. 1: ਜਦੋਂ ਪਰਮੇਸ਼ੁਰ ਦਾ ਗਿਆਨ ਧਰਤੀ ਨੂੰ ਭਰ ਦਿੰਦਾ ਹੈ (kl ਸਫ਼ੇ 181-191)
ਨੰ. 2: ਜ਼ਕਰਯਾਹ 9:1-17
ਨੰ. 3: ਪ੍ਰਾਰਥਨਾ ਦੀ ਤਾਕਤ ਨੂੰ ਕਦੇ ਘੱਟ ਨਾ ਸਮਝੋ (my ਅਧਿਆਇ 49)
ਨੰ. 4: ਯਿਸੂ ਯਰੀਹੋ ਵਿਚ ਸਿਖਾਉਂਦਾ ਹੈ (gt-PJ ਅਧਿਆਇ 99)
30 ਦਸ. ਲਿਖਤੀ ਪੁਨਰ-ਵਿਚਾਰ। ਬਾਈਬਲ ਪਠਨ: ਮਲਾਕੀ 1-4
ਗੀਤ ਨੰ. 118