ਘੋਸ਼ਣਾਵਾਂ
◼ ਜੁਲਾਈ ਅਤੇ ਅਗਸਤ ਲਈ ਸਾਹਿੱਤ ਪੇਸ਼ਕਸ਼: ਹੇਠਾਂ ਦਿੱਤੇ ਗਏ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕਿਸੇ ਇਕ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ: ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਧਰਤੀ ਉੱਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ!, “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ,” ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ), ਈਸ਼ਵਰੀ ਨਾਂ ਜੋ ਸਦਾ ਤਕ ਕਾਇਮ ਰਹੇਗਾ (ਅੰਗ੍ਰੇਜ਼ੀ), ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ? (ਅੰਗ੍ਰੇਜ਼ੀ), ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਅਤੇ ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ। ਜਿੱਥੇ ਕਿਤੇ ਢੁਕਵਾਂ ਹੋਵੇ ਉੱਥੇ ਤਮਾਮ ਲੋਕਾਂ ਲਈ ਇਕ ਪੁਸਤਕ, ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?, ਮਰੇ ਹੋਇਆਂ ਦੀਆਂ ਆਤਮਾਵਾਂ—ਕੀ ਉਹ ਤੁਹਾਡੀ ਮਦਦ ਕਰ ਸਕਦੀਆਂ ਹਨ ਜਾਂ ਤੁਹਾਨੂੰ ਹਾਨੀ ਪਹੁੰਚਾ ਸਕਦੀਆਂ ਹਨ? ਕੀ ਉਹ ਸੱਚ-ਮੁੱਚ ਹੋਂਦ ਵਿਚ ਹਨ? (ਅੰਗ੍ਰੇਜ਼ੀ) ਅਤੇ ਕੀ ਕਦੇ ਯੁੱਧ ਰਹਿਤ ਸੰਸਾਰ ਹੋਵੇਗਾ? (ਅੰਗ੍ਰੇਜ਼ੀ) ਬਰੋਸ਼ਰ ਪੇਸ਼ ਕੀਤੇ ਜਾ ਸਕਦੇ ਹਨ। ਸਤੰਬਰ: ਤੁਸੀਂ ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ), ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਜਾਂ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਅੰਗ੍ਰੇਜ਼ੀ) ਕਿਤਾਬ ਪੇਸ਼ ਕਰ ਸਕਦੇ ਹੋ। ਅਕਤੂਬਰ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਜੇ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਮੰਗ ਬਰੋਸ਼ਰ ਪੇਸ਼ ਕਰੋ ਅਤੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ।
◼ ਕਲੀਸਿਯਾ ਪੁਸਤਕ ਅਧਿਐਨ ਵਿਚ 16 ਸਤੰਬਰ 2002 ਦੇ ਹਫ਼ਤੇ ਤੋਂ ਅਸੀਂ ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2 ਦਾ ਅਧਿਐਨ ਸ਼ੁਰੂ ਕਰਾਂਗੇ।
◼ ਸਤੰਬਰ ਮਹੀਨੇ ਤੋਂ ਸਰਕਟ ਨਿਗਾਹਬਾਨ ਪਬਲਿਕ ਭਾਸ਼ਣ ਦੇਣਗੇ ਜਿਸ ਦਾ ਵਿਸ਼ਾ ਹੋਵੇਗਾ “ਆਪਣੀ ਮਸੀਹੀ ਪਛਾਣ ਦੀ ਰੱਖਿਆ ਕਰੋ!”
◼ ਕਈ ਕਲੀਸਿਯਾਵਾਂ ਨੇ ਸਾਲਾਨਾ ਸਾਹਿੱਤ ਅਤੇ ਮਿਨਿਸਟਰੀ ਸਕੂਲ ਕਿਤਾਬਾਂ ਦਾ ਜ਼ਿਆਦਾ ਆਰਡਰ ਦਿੱਤਾ ਹੈ। ਕਿਰਪਾ ਕਰ ਕੇ ਧਿਆਨ ਦਿਓ ਕਿ ਸਮਾਰਕ ਸੱਦਾ-ਪੱਤਰਾਂ ਨੂੰ ਛੱਡ ਖ਼ਾਸ ਦਰਖ਼ਾਸਤ ਫ਼ਾਰਮ ਵਿਚ ਸੂਚੀਬੱਧ ਬਾਕੀ ਸਾਰਾ ਸਾਹਿੱਤ ਸਿਰਫ਼ ਕਲੀਸਿਯਾ ਨਾਲ ਸੰਗਤੀ ਕਰਨ ਵਾਲਿਆਂ ਲਈ ਹੈ, ਨਾ ਕਿ ਦੂਸਰੇ ਲੋਕਾਂ ਨੂੰ ਵੰਡਣ ਲਈ। ਇਸ ਵਿਚ ਹਰ ਰੋਜ਼ ਬਾਈਬਲ ਦੀ ਜਾਂਚ ਕਰੋ, ਕਲੰਡਰ, ਜ਼ਿਲ੍ਹਾ ਸੰਮੇਲਨ ਬੈਜ ਕਾਰਡ ਅਤੇ ਮਿਨਿਸਟਰੀ ਸਕੂਲ ਕਿਤਾਬਾਂ ਸ਼ਾਮਲ ਹਨ। ਇਸ ਲਈ ਅਸੀਂ ਕਲੀਸਿਯਾਵਾਂ ਦੇ ਆਰਡਰਾਂ ਵਿਚ ਕੁਝ ਤਬਦੀਲੀਆਂ ਕਰ ਕੇ ਕਲੀਸਿਯਾ ਦੇ ਪ੍ਰਕਾਸ਼ਕਾਂ ਦੀ ਗਿਣਤੀ ਅਨੁਸਾਰ ਸਾਹਿੱਤ ਭੇਜ ਰਹੇ ਹਾਂ। ਪੈਕਿੰਗ ਲਿਸਟ ਵਿਚ ਦੱਸਿਆ ਗਿਆ ਹੈ ਕਿ ਆਰਡਰ ਕੀਤੇ ਗਏ ਸਾਲਾਨਾ ਸਾਹਿੱਤ ਵਿੱਚੋਂ ਕਿੰਨੀਆਂ ਚੀਜ਼ਾਂ ਘਟਾਈਆਂ ਗਈਆਂ ਹਨ ਅਤੇ ਸੈਕਟਰੀਆਂ ਨੂੰ ਇਸ ਸੂਚੀ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਹੋਰ ਸਾਹਿੱਤ ਦੀ ਲੋੜ ਹੈ, ਤਾਂ ਕਿਰਪਾ ਕਰ ਕੇ ਇਸ ਨੂੰ ਮੁੜ ਆਰਡਰ ਕਰੋ ਅਤੇ ਹੋਰ ਸਾਹਿੱਤ ਮੰਗਵਾਉਣ ਦਾ ਕਾਰਨ ਇਕ ਪਰਚੀ ਉੱਤੇ ਲਿਖ ਕੇ ਨੱਥੀ ਕਰੋ।