ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 8 ਜੁਲਾਈ
ਗੀਤ 201
15 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਫ਼ਾ 4 ਉੱਤੇ ਦਿੱਤੇ ਸੁਝਾਵਾਂ ਨੂੰ ਵਰਤਦੇ ਹੋਏ ਦੋ ਵੱਖੋ-ਵੱਖਰੇ ਪ੍ਰਦਰਸ਼ਨ ਦਿਖਾਓ ਕਿ 15 ਜੁਲਾਈ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਦੋਵਾਂ ਪ੍ਰਦਰਸ਼ਨਾਂ ਵਿਚ ਦਿਖਾਓ ਕਿ ਅਸੀਂ ਉਨ੍ਹਾਂ ਨੂੰ ਕਿਵੇਂ ਜਵਾਬ ਦੇ ਸਕਦੇ ਹਾਂ ਜਿਹੜੇ ਕਹਿੰਦੇ ਹਨ ਕਿ “ਅਸੀਂ ਇੱਥੇ ਪਹਿਲਾਂ ਹੀ ਮਸੀਹੀ ਹਾਂ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਦਾ ਸਫ਼ਾ 11 ਦੇਖੋ।
15 ਮਿੰਟ: “ਬਰਸਾਤ ਦੇ ਮੌਸਮ ਵਿਚ ‘ਬਚਨ ਦਾ ਪਰਚਾਰ ਕਰੋ।’”a ਸੇਵਾ ਨਿਗਾਹਬਾਨ ਹਾਜ਼ਰੀਨ ਨਾਲ ਚਰਚਾ ਕਰੇਗਾ। ਦੱਸੋ ਕਿ ਬਰਸਾਤਾਂ ਵਿਚ ਕਿਹੜੇ ਇਲਾਕਿਆਂ ਵਿਚ ਪ੍ਰਚਾਰ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਸਾਰਿਆਂ ਨੂੰ ਚੰਗੀ ਯੋਜਨਾ ਬਣਾਉਣ ਦੀ ਪ੍ਰੇਰਣਾ ਦਿਓ ਤਾਂਕਿ ਉਹ ਬਰਸਾਤ ਦੇ ਮਹੀਨਿਆਂ ਦੌਰਾਨ ਸੇਵਕਾਈ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈ ਸਕਣ।
15 ਮਿੰਟ: ਗ਼ੈਰ-ਰਸਮੀ ਗਵਾਹੀ ਦੇਣ ਲਈ ਚੰਗੀ ਤਿਆਰੀ ਕਰੋ। ਹਾਜ਼ਰੀਨ ਨਾਲ ਕਿਤਾਬ ਆਪਣੀ ਸੇਵਕਾਈ (ਅੰਗ੍ਰੇਜ਼ੀ), ਸਫ਼ੇ 93-4 ਦੀ ਚਰਚਾ ਕਰੋ। ਜਨਵਰੀ 2002 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਦੇ ਪਹਿਲੇ ਸਫ਼ੇ ਉੱਤੇ ਦਿੱਤੇ ਸੁਝਾਵਾਂ ਨੂੰ ਵਰਤਦੇ ਹੋਏ ਦੋ-ਤਿੰਨ ਪ੍ਰਦਰਸ਼ਨ ਦਿਖਾਓ ਕਿ ਅਸੀਂ ਕਿਸੇ ਅਜਨਬੀ ਨੂੰ, ਗੁਆਂਢੀ ਨੂੰ, ਰਿਸ਼ਤੇਦਾਰ ਨੂੰ ਜਾਂ ਕਿਸੇ ਵਾਕਫ਼ ਨੂੰ ਕਿੱਦਾਂ ਗ਼ੈਰ-ਰਸਮੀ ਗਵਾਹੀ ਦੇ ਸਕਦੇ ਹਾਂ।
ਗੀਤ 139 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 15 ਜੁਲਾਈ
ਗੀਤ 144
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: ਪ੍ਰਚਾਰ ਵਿਚ ਬਾਈਬਲ ਇਸਤੇਮਾਲ ਕਰਨ ਦੇ ਚੰਗੇ ਕਾਰਨ ਹਨ। ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਯਿਸੂ ਪਵਿੱਤਰ ਸ਼ਾਸਤਰ ਤੋਂ ਚੰਗੀ ਤਰ੍ਹਾਂ ਵਾਕਫ਼ ਸੀ ਅਤੇ ਦੂਸਰਿਆਂ ਨੂੰ ਸਿਖਾਉਂਦੇ ਸਮੇਂ ਅਕਸਰ ਸ਼ਾਸਤਰ ਦਾ ਹਵਾਲਾ ਦਿੰਦਾ ਸੀ। (ਲੂਕਾ 24:27, 44-47) ਉਹ ਆਪਣੇ ਵਿਚਾਰ ਨਹੀਂ ਸਿਖਾਉਂਦਾ ਸੀ। (ਯੂਹੰ. 7:16-18) ਸਾਡੇ ਲਈ ਵੀ ਪਰਮੇਸ਼ੁਰ ਦੇ ਬਚਨ ਨੂੰ ਇਸਤੇਮਾਲ ਕਰਨਾ ਜ਼ਰੂਰੀ ਹੈ। ਸਾਡੀ ਕਹੀ ਗਈ ਕਿਸੇ ਵੀ ਗੱਲ ਨਾਲੋਂ ਬਾਈਬਲ ਵਿਚ ਲਿਖੀਆਂ ਗੱਲਾਂ ਵਿਚ ਜ਼ਿਆਦਾ ਤਾਕਤ ਹੈ। (ਯੂਹੰ. 12:49, 50; ਇਬ. 4:12) ਬਾਈਬਲ ਵਿਚ ਦਿੱਤੇ ਦਿਲਾਸੇ ਤੇ ਆਸ਼ਾ ਭਰੇ ਸ਼ਬਦ ਹਲੀਮ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਹਨ। ਲੋਕਾਂ ਨੂੰ ਗਵਾਹੀ ਦਿੰਦੇ ਸਮੇਂ ਉਨ੍ਹਾਂ ਨੂੰ ਘੱਟੋ-ਘੱਟ ਇਕ ਬਾਈਬਲ ਆਇਤ ਪੜ੍ਹ ਕੇ ਸੁਣਾਉਣ ਦਾ ਟੀਚਾ ਰੱਖੋ। ਇਸ ਗੱਲ ਵੱਲ ਹਾਜ਼ਰੀਨ ਦਾ ਧਿਆਨ ਖਿੱਚੋ ਕਿ ਇਸ ਮਹੀਨੇ ਲਈ ਸੁਝਾਈਆਂ ਗਈਆਂ ਰਸਾਲਾ ਪੇਸ਼ਕਾਰੀਆਂ ਵਿਚ ਬਾਈਬਲ ਆਇਤਾਂ ਸ਼ਾਮਲ ਕੀਤੀਆਂ ਗਈਆਂ ਹਨ। ਹਾਜ਼ਰੀਨ ਨੂੰ ਪੁੱਛੋ ਕਿ ਉਹ ਸੇਵਕਾਈ ਵਿਚ ਬਾਈਬਲ ਨੂੰ ਕਿੱਦਾਂ ਇਸਤੇਮਾਲ ਕਰਦੇ ਹਨ ਅਤੇ ਇਸ ਦਾ ਉਨ੍ਹਾਂ ਉੱਤੇ ਅਤੇ ਘਰ-ਸੁਆਮੀ ਉੱਤੇ ਕੀ ਅਸਰ ਪਿਆ ਹੈ।
ਗੀਤ 215 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 22 ਜੁਲਾਈ
ਗੀਤ 47
10 ਮਿੰਟ: ਸਥਾਨਕ ਘੋਸ਼ਣਾਵਾਂ। ਇਕ ਪਿਤਾ (ਜਾਂ ਮਾਤਾ) ਆਪਣੇ ਪੁੱਤਰ (ਜਾਂ ਧੀ) ਨਾਲ ਮਿਲ ਕੇ ਪ੍ਰਦਰਸ਼ਿਤ ਕਰਦਾ ਹੈ ਕਿ ਉਹ ਖੇਤਰ ਸੇਵਕਾਈ ਵਿਚ ਇਕੱਠੇ ਕੰਮ ਕਰਦੇ ਸਮੇਂ ਕਿਵੇਂ ਸਫ਼ਾ 4 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ ਨੂੰ ਵਰਤਦੇ ਹੋਏ 1 ਅਗਸਤ ਦਾ ਰਸਾਲਾ ਪੇਸ਼ ਕਰਦੇ ਹਨ। ਦੋਨੋਂ ਵੱਖ-ਵੱਖ ਸੁਝਾਅ ਵਰਤਦੇ ਹਨ। ਮਾਪਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਆਪਣੇ ਬੱਚਿਆਂ ਨੂੰ ਸੇਵਕਾਈ ਵਿਚ ਲਗਾਤਾਰ ਸਿਖਲਾਈ ਦਿੰਦੇ ਰਹਿਣ।
17 ਮਿੰੲ: ਤੁਸੀਂ ਉਨ੍ਹਾਂ ਨੂੰ ਕੀ ਕਹੋਗੇ ਜੋ ਇਸਲਾਮ ਧਰਮ ਬਾਰੇ ਜਾਣਨਾ ਚਾਹੁੰਦੇ ਹਨ? ਭਾਸ਼ਣ ਅਤੇ ਪ੍ਰਦਰਸ਼ਨ। ਮਨੁੱਖਜਾਤੀ ਦੀ ਪਰਮੇਸ਼ੁਰ ਲਈ ਖੋਜ (ਅੰਗ੍ਰੇਜ਼ੀ) ਕਿਤਾਬ, ਅਧਿਆਇ 12 (ਸਫ਼ਾ 285 ਉੱਤੇ ਡੱਬੀ ਦੇਖੋ) ਜਾਂ ਬਰੋਸ਼ਰ ਖ਼ੁਦਾ ਦੀ ਰਹਿਨੁਮਾਈ ਜੋ ਸਾਨੂੰ ਫਿਰਦੌਸ ਵੱਲ ਲੈ ਜਾਂਦੀ ਹੈ (ਅੰਗ੍ਰੇਜ਼ੀ), ਸਫ਼ਾ 30, ਪੈਰਾ 7 ਦੀ ਮਦਦ ਨਾਲ ਸੰਖੇਪ ਵਿਚ ਸਮਝਾਓ ਕਿ ਕੁਰਾਨ ਬਾਈਬਲ ਬਾਰੇ ਕੀ ਕਹਿੰਦਾ ਹੈ। ਨਾਲੇ ਫਿਰਦੌਸ ਨੂੰ ਜਾਣ ਦਾ ਰਾਹ ਕਿਵੇਂ ਭਾਲੀਏ (ਅੰਗ੍ਰੇਜ਼ੀ) ਟ੍ਰੈਕਟ ਦੀ ਮਦਦ ਨਾਲ ਪ੍ਰਦਰਸ਼ਿਤ ਕਰੋ ਕਿ ਅਸੀਂ ਰੁਚੀ ਰੱਖਣ ਵਾਲੇ ਨਵੇਂ ਵਿਅਕਤੀ ਨੂੰ ਕਿਵੇਂ ਸਮਝਾ ਸਕਦੇ ਹਾਂ ਕਿ ਬਾਈਬਲ ਫਿਰਦੌਸ ਬਾਰੇ ਕੀ ਕਹਿੰਦੀ ਹੈ।
18 ਮਿੰਟ: ਇੰਟਰਨੈੱਟ ਦੇ ਖ਼ਤਰਿਆਂ ਤੋਂ ਕਿਵੇਂ ਬਚੀਏ? ਜਾਗਰੂਕ ਬਣੋ! (ਅੰਗ੍ਰੇਜ਼ੀ), 22 ਜਨਵਰੀ 2000, ਸਫ਼ੇ 19-21 ਉੱਤੇ ਦਿੱਤੇ ਲੇਖ ਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਦੱਸੋ ਕਿ ਬਿਨਾਂ ਰੋਕ-ਟੋਕ ਦੇ ਇੰਟਰਨੈੱਟ ਦੀ ਵਰਤੋਂ ਕਰਨ ਦੇ ਕੀ ਖ਼ਤਰੇ ਹਨ ਅਤੇ ਅਸੀਂ ਇਸ ਫੰਦੇ ਤੋਂ ਕਿੱਦਾਂ ਬਚ ਸਕਦੇ ਹਾਂ। ਹਾਜ਼ਰੀਨ ਨੂੰ ਪੁੱਛੋ ਕਿ ਉਨ੍ਹਾਂ ਨੂੰ ਇਸ ਸਲਾਹ ਨੂੰ ਲਾਗੂ ਕਰਨ ਨਾਲ ਕਿਹੜੇ ਲਾਭ ਹੋਏ ਹਨ।
ਗੀਤ 61 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 29 ਜੁਲਾਈ
ਗੀਤ 54
10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਜੁਲਾਈ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ।
10 ਮਿੰਟ: ਪ੍ਰਸ਼ਨ ਡੱਬੀ। ਇਕ ਬਜ਼ੁਰਗ ਭਾਸ਼ਣ ਦੇਵੇਗਾ ਅਤੇ ਇਸ ਨੂੰ ਸਥਾਨਕ ਲੋੜਾਂ ਅਨੁਸਾਰ ਢਾਲ਼ੇਗਾ।
25 ਮਿੰਟ: “ਇਕ ਸੰਗ ਮਿਲ ਕੇ ਕੰਮ ਕਰੋ।”b ਪੈਰਾ 3 ਦੀ ਚਰਚਾ ਕਰਦੇ ਸਮੇਂ, ਜਾਗਰੂਕ ਬਣੋ! (ਅੰਗ੍ਰੇਜ਼ੀ), 22 ਅਪ੍ਰੈਲ 2000, ਸਫ਼ੇ 9-10 ਵਿੱਚੋਂ ਕੁਝ ਗੱਲਾਂ ਦੱਸੋ। ਪੈਰਾ 4 ਦੀ ਚਰਚਾ ਦੌਰਾਨ, ਪਹਿਰਾਬੁਰਜ, 1 ਅਗਸਤ 1995, ਸਫ਼ੇ 15-16, ਪੈਰੇ 4-6 ਵਿੱਚੋਂ ਕੁਝ ਨੁਕਤੇ ਦੱਸੋ।
ਗੀਤ 81 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 5 ਅਗਸਤ
ਗੀਤ 38
10 ਮਿੰਟ: ਸਥਾਨਕ ਘੋਸ਼ਣਾਵਾਂ।
20 ਮਿੰਟ: “ਵੱਖੋ-ਵੱਖ ਬੋਲੀ ਦੇ ਬੋਲਣ ਵਾਲਿਆਂ ਨੂੰ ਇਕੱਠਾ ਕਰਨਾ।”c 1 ਅਪ੍ਰੈਲ 2002, ਪਹਿਰਾਬੁਰਜ, ਸਫ਼ਾ 24 ਵਿੱਚੋਂ ਕੁਝ ਨੁਕਤੇ ਸ਼ਾਮਲ ਕਰੋ। ਜੇ ਇਹ ਤੁਹਾਡੀ ਕਲੀਸਿਯਾ ਉੱਤੇ ਲਾਗੂ ਹੁੰਦਾ ਹੈ, ਤਾਂ ਸੰਖੇਪ ਵਿਚ ਦੱਸੋ ਕਿ ਆਪਣੇ ਇਲਾਕੇ ਵਿਚ ਦੂਸਰੀਆਂ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਦੀ ਕਿੱਦਾਂ ਮਦਦ ਕੀਤੀ ਜਾ ਰਹੀ ਹੈ। ਕਿਸੇ ਦੂਸਰੀ ਭਾਸ਼ਾ ਵਿਚ ਇਕ ਸਾਦੀ ਜਿਹੀ ਪੇਸ਼ਕਾਰੀ ਪ੍ਰਦਰਸ਼ਿਤ ਕਰੋ।
15 ਮਿੰਟ: ਸਥਾਨਕ ਤਜਰਬੇ। ਹਾਜ਼ਰੀਨ ਨੂੰ ਕੁਝ ਉਤਸ਼ਾਹਜਨਕ ਤਜਰਬੇ ਦੱਸਣ ਲਈ ਕਹੋ ਜੋ ਉਨ੍ਹਾਂ ਨੂੰ ਸੰਮੇਲਨਾਂ ਵਿਚ, ਸਹਿਯੋਗੀ ਪਾਇਨੀਅਰੀ ਕਰਦੇ ਸਮੇਂ ਜਾਂ ਗਰਮੀਆਂ ਦੇ ਮਹੀਨਿਆਂ ਦੌਰਾਨ ਹੋਰ ਅਧਿਆਤਮਿਕ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਸਮੇਂ ਮਿਲੇ ਸਨ।
ਗੀਤ 184 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।