ਸਾਲ 2003 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ
ਹਿਦਾਇਤਾਂ
ਸਾਲ 2003 ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਸੰਚਾਲਿਤ ਕਰਨ ਦੇ ਪ੍ਰਬੰਧ ਹੇਠਾਂ ਦਿੱਤੇ ਗਏ ਹਨ।
ਪਾਠ-ਪੁਸਤਕਾਂ: ਪਵਿੱਤਰ ਬਾਈਬਲ, ਪਹਿਰਾਬੁਰਜ [w], ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ [be], ‘ਸਾਰਾ ਸ਼ਾਸਤਰ ਪਰਮੇਸ਼ੁਰ ਤੋਂ ਪ੍ਰੇਰਿਤ ਹੈ ਅਤੇ ਲਾਭਕਾਰੀ ਹੈ’ (1990 ਐਡੀਸ਼ਨ) [si], ਸ਼ਾਸਤਰ ਵਿੱਚੋਂ ਤਰਕ ਕਰਨਾ (1989 ਐਡੀਸ਼ਨ) [rs], ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ [kl-PJ] ਅਤੇ ਪਰਿਵਾਰਕ ਖ਼ੁਸ਼ੀ ਦਾ ਰਾਜ਼ [fy-PJ]।
ਕਈ ਭਾਸ਼ਾਵਾਂ ਵਿਚ ਸ਼ਾਸਤਰ ਵਿੱਚੋਂ ਤਰਕ ਕਰਨਾ ਕਿਤਾਬ ਉਪਲਬਧ ਨਾ ਹੋਣ ਕਰਕੇ ਇਕ ਹੋਰ ਕਿਤਾਬ ਦੇ ਹਵਾਲੇ ਵੀ ਦਿੱਤੇ ਗਏ ਹਨ।
ਸਕੂਲ ਨੂੰ ਗੀਤ, ਪ੍ਰਾਰਥਨਾ ਅਤੇ ਸੁਆਗਤ ਦੇ ਕੁਝ ਸ਼ਬਦਾਂ ਨਾਲ ਸਮੇਂ ਸਿਰ ਸ਼ੁਰੂ ਕਰੋ ਅਤੇ ਫਿਰ ਹੇਠਾਂ ਦਿੱਤੀਆਂ ਹਿਦਾਇਤਾਂ ਅਨੁਸਾਰ ਚਲੋ:
ਸਪੀਚ ਕੁਆਲਿਟੀ (ਭਾਸ਼ਣ ਦਾ ਗੁਣ): 5 ਮਿੰਟ। ਸਕੂਲ ਨਿਗਾਹਬਾਨ, ਸਹਾਇਕ ਸਲਾਹਕਾਰ ਜਾਂ ਕੋਈ ਹੋਰ ਯੋਗ ਬਜ਼ੁਰਗ ਸੇਵਾ ਸਕੂਲ ਪੁਸਤਕ ਵਿੱਚੋਂ ਇਕ ਸਪੀਚ ਕੁਆਲਿਟੀ ਉੱਤੇ ਚਰਚਾ ਕਰੇਗਾ। (ਜੇ ਕਲੀਸਿਯਾ ਵਿਚ ਘੱਟ ਬਜ਼ੁਰਗ ਹਨ, ਤਾਂ ਇਕ ਯੋਗ ਸਹਾਇਕ ਸੇਵਕ ਇਹ ਭਾਗ ਪੇਸ਼ ਕਰ ਸਕਦਾ ਹੈ।) ਜੇ ਹੋਰ ਕੋਈ ਹਿਦਾਇਤ ਨਾ ਦਿੱਤੀ ਗਈ ਹੋਵੇ, ਤਾਂ ਮਿੱਥੇ ਗਏ ਸਫ਼ਿਆਂ ਉੱਤੇ ਦਿੱਤੀਆਂ ਡੱਬੀਆਂ ਵੀ ਚਰਚਾ ਵਿਚ ਸ਼ਾਮਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਅਭਿਆਸਾਂ ਨੂੰ ਸ਼ਾਮਲ ਨਾ ਕਰੋ। ਇਹ ਮੁੱਖ ਤੌਰ ਤੇ ਭੈਣ-ਭਰਾਵਾਂ ਦੀ ਨਿੱਜੀ ਵਰਤੋਂ ਅਤੇ ਨਿੱਜੀ ਸੁਧਾਰ ਲਈ ਹਨ।
ਪੇਸ਼ਕਾਰੀ ਨੰ. 1: 10 ਮਿੰਟ। ਇਸ ਨੂੰ ਇਕ ਬਜ਼ੁਰਗ ਜਾਂ ਸਹਾਇਕ ਸੇਵਕ ਪੇਸ਼ ਕਰੇਗਾ। ਇਸ ਦੀ ਸਾਮੱਗਰੀ ਪਹਿਰਾਬੁਰਜ, ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ ਜਾਂ ‘ਸਾਰਾ ਸ਼ਾਸਤਰ ਪਰਮੇਸ਼ੁਰ ਤੋਂ ਪ੍ਰੇਰਿਤ ਹੈ ਅਤੇ ਲਾਭਕਾਰੀ ਹੈ’ (ਅੰਗ੍ਰੇਜ਼ੀ) ਵਿੱਚੋਂ ਲਈ ਜਾਵੇਗੀ। ਇਹ ਦਸ ਮਿੰਟ ਦੇ ਹਿਦਾਇਤੀ ਭਾਸ਼ਣ ਦੇ ਤੌਰ ਤੇ ਦਿੱਤਾ ਜਾਵੇਗਾ ਅਤੇ ਇਸ ਦੇ ਅੰਤ ਵਿਚ ਜ਼ਬਾਨੀ ਪੁਨਰ-ਵਿਚਾਰ ਨਹੀਂ ਕੀਤਾ ਜਾਵੇਗਾ। ਇਸ ਭਾਸ਼ਣ ਦਾ ਮਕਸਦ ਸਿਰਫ਼ ਜਾਣਕਾਰੀ ਦੇਣੀ ਹੀ ਨਹੀਂ ਹੋਣੀ ਚਾਹੀਦੀ, ਸਗੋਂ ਜਾਣਕਾਰੀ ਦੇ ਵਿਵਹਾਰਕ ਲਾਭ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਗੱਲਾਂ ਨੂੰ ਉਜਾਗਰ ਕਰੋ ਜੋ ਕਲੀਸਿਯਾ ਲਈ ਲਾਭਦਾਇਕ ਹੋਣਗੀਆਂ। ਦਿੱਤੇ ਗਏ ਵਿਸ਼ੇ ਨੂੰ ਇਸਤੇਮਾਲ ਕਰੋ। ਇਸ ਭਾਸ਼ਣ ਨੂੰ ਦੇਣ ਵਾਲੇ ਭਰਾਵਾਂ ਤੋਂ ਆਸ ਰੱਖੀ ਜਾਂਦੀ ਹੈ ਕਿ ਉਹ ਇਸ ਭਾਸ਼ਣ ਨੂੰ ਸਮੇਂ ਤੇ ਖ਼ਤਮ ਕਰਨਗੇ। ਜੇ ਜ਼ਰੂਰਤ ਪਈ ਤਾਂ ਉਨ੍ਹਾਂ ਨੂੰ ਨਿੱਜੀ ਤੌਰ ਤੇ ਸਲਾਹ ਦਿੱਤੀ ਜਾ ਸਕਦੀ ਹੈ।
ਬਾਈਬਲ ਵਿੱਚੋਂ ਖ਼ਾਸ-ਖ਼ਾਸ ਗੱਲਾਂ: 10 ਮਿੰਟ। ਪਹਿਲੇ ਛੇ ਮਿੰਟਾਂ ਲਈ, ਇਕ ਯੋਗ ਬਜ਼ੁਰਗ ਜਾਂ ਸਹਾਇਕ ਸੇਵਕ ਸਾਮੱਗਰੀ ਨੂੰ ਕਲੀਸਿਯਾ ਦੀਆਂ ਲੋੜਾਂ ਉੱਤੇ ਲਾਗੂ ਕਰੇਗਾ। ਉਹ ਉਸ ਹਫ਼ਤੇ ਲਈ ਮਿੱਥੇ ਗਏ ਅਧਿਆਵਾਂ ਦੇ ਕਿਸੇ ਵੀ ਹਿੱਸੇ ਉੱਤੇ ਟਿੱਪਣੀ ਦੇ ਸਕਦਾ ਹੈ ਕਿਉਂਕਿ ਪੇਸ਼ਕਾਰੀ ਨੰ. 2 ਪੇਸ਼ ਕਰਨ ਵਾਲਾ ਭਰਾ ਬਾਈਬਲ ਪਠਨ ਦੀਆਂ ਆਇਤਾਂ ਉੱਤੇ ਚਰਚਾ ਨਹੀਂ ਕਰੇਗਾ। ਭਰਾ ਸਿਰਫ਼ ਅਧਿਆਵਾਂ ਦਾ ਸਾਰ ਹੀ ਨਹੀਂ ਦੇਵੇਗਾ। ਉਸ ਦਾ ਮੁੱਖ ਮਕਸਦ ਹਾਜ਼ਰੀਨ ਦੀ ਇਹ ਸਮਝਣ ਵਿਚ ਮਦਦ ਕਰਨੀ ਹੈ ਕਿ ਇਹ ਜਾਣਕਾਰੀ ਸਾਡੇ ਲਈ ਕਿਉਂ ਅਤੇ ਕਿਵੇਂ ਲਾਭਦਾਇਕ ਹੈ। ਇਸ ਮਗਰੋਂ ਅਗਲੇ ਚਾਰ ਮਿੰਟਾਂ ਲਈ ਭਾਸ਼ਣਕਾਰ ਹਾਜ਼ਰੀਨ ਨੂੰ ਇਨ੍ਹਾਂ ਦੋ ਸਵਾਲਾਂ ਉੱਤੇ ਸੰਖੇਪ ਵਿਚ (30 ਸਕਿੰਟ ਜਾਂ ਇਸ ਤੋਂ ਵੀ ਘੱਟ ਸਮੇਂ ਵਿਚ) ਟਿੱਪਣੀਆਂ ਦੇਣ ਲਈ ਕਹੇਗਾ: “ਇਸ ਹਫ਼ਤੇ ਲਈ ਮਿੱਥੇ ਗਏ ਬਾਈਬਲ ਦੇ ਅਧਿਆਵਾਂ ਵਿੱਚੋਂ ਤੁਸੀਂ ਕਿਹੜੀਆਂ ਗੱਲਾਂ ਸਿੱਖੀਆਂ ਹਨ ਜੋ ਤੁਹਾਡੀ ਸੇਵਕਾਈ ਵਿਚ ਜਾਂ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਕੰਮ ਆਉਣਗੀਆਂ?” ਅਤੇ “ਕਿਹੜੀ ਗੱਲ ਨੇ ਤੁਹਾਡੀ ਨਿਹਚਾ ਨੂੰ ਮਜ਼ਬੂਤ ਕੀਤਾ ਅਤੇ ਯਹੋਵਾਹ ਪ੍ਰਤੀ ਤੁਹਾਡੀ ਕਦਰਦਾਨੀ ਨੂੰ ਵਧਾਇਆ ਹੈ?” ਇਸ ਪੇਸ਼ਕਾਰੀ ਤੋਂ ਬਾਅਦ, ਸਕੂਲ ਨਿਗਾਹਬਾਨ ਦੂਜੇ ਸਕੂਲ ਦੇ ਵਿਦਿਆਰਥੀਆਂ ਨੂੰ ਦੂਸਰੇ ਹਾਲ ਵਿਚ ਭੇਜ ਦੇਵੇਗਾ।
ਪੇਸ਼ਕਾਰੀ ਨੰ. 2: 4 ਮਿੰਟ। ਇਹ ਪੇਸ਼ਕਾਰੀ ਇਕ ਭਰਾ ਦੇਵੇਗਾ। ਆਮ ਤੌਰ ਤੇ ਭਰਾ ਬਾਈਬਲ ਵਿੱਚੋਂ ਇਕ ਭਾਗ ਪੜ੍ਹੇਗਾ। ਪਰ ਮਹੀਨੇ ਵਿਚ ਇਕ ਵਾਰ ਇਹ ਸਾਮੱਗਰੀ ਪਹਿਰਾਬੁਰਜ ਤੋਂ ਲਈ ਜਾਵੇਗੀ। ਵਿਦਿਆਰਥੀ ਆਪਣੇ ਪਠਨ ਤੋਂ ਪਹਿਲਾਂ ਜਾਂ ਬਾਅਦ ਵਿਚ ਕੋਈ ਟਿੱਪਣੀ ਨਹੀਂ ਦੇਵੇਗਾ। ਪਠਨ ਲਈ ਮਿੱਥੇ ਗਏ ਭਾਗ ਦੀ ਲੰਬਾਈ ਹਰ ਹਫ਼ਤੇ ਇੱਕੋ ਜਿਹੀ ਨਹੀਂ ਹੋਵੇਗੀ, ਪਰ ਆਮ ਤੌਰ ਤੇ ਇਸ ਨੂੰ ਪੜ੍ਹਨ ਲਈ ਚਾਰ ਮਿੰਟ ਜਾਂ ਇਸ ਤੋਂ ਘੱਟ ਸਮਾਂ ਲੱਗੇਗਾ। ਭਰਾਵਾਂ ਨੂੰ ਨਿਯੁਕਤ ਕਰਨ ਤੋਂ ਪਹਿਲਾਂ ਸਕੂਲ ਨਿਗਾਹਬਾਨ ਨੂੰ ਸਾਮੱਗਰੀ ਨੂੰ ਇਕ ਵਾਰੀ ਪੜ੍ਹ ਲੈਣਾ ਚਾਹੀਦਾ ਹੈ, ਤਾਂਕਿ ਉਹ ਵਿਦਿਆਰਥੀਆਂ ਦੀ ਉਮਰ ਅਤੇ ਯੋਗਤਾ ਅਨੁਸਾਰ ਉਨ੍ਹਾਂ ਨੂੰ ਸਹੀ ਸਾਮੱਗਰੀ ਨਿਯੁਕਤ ਕਰ ਸਕੇ। ਸਕੂਲ ਨਿਗਾਹਬਾਨ ਖ਼ਾਸਕਰ ਇਸ ਗੱਲ ਵੱਲ ਧਿਆਨ ਦੇਵੇਗਾ ਕਿ ਵਿਦਿਆਰਥੀ ਸਾਮੱਗਰੀ ਨੂੰ ਚੰਗੀ ਤਰ੍ਹਾਂ ਨਾਲ ਸਮਝ ਕੇ ਇਸ ਨੂੰ ਪ੍ਰਵਾਹ ਨਾਲ ਪੜ੍ਹਨ। ਉਹ ਵਿਦਿਆਰਥੀਆਂ ਦੀ ਸਹੀ ਸ਼ਬਦਾਂ ਉੱਤੇ ਜ਼ੋਰ ਦੇਣ, ਆਵਾਜ਼ ਦਾ ਸਹੀ ਉਤਾਰ-ਚੜ੍ਹਾਅ ਇਸਤੇਮਾਲ ਕਰਨ, ਸਹੀ ਥਾਂਵਾਂ ਤੇ ਰੁਕਣ ਅਤੇ ਸਹਿਜਤਾ ਨਾਲ ਪੜ੍ਹਨ ਵਿਚ ਵੀ ਮਦਦ ਕਰੇਗਾ।
ਪੇਸ਼ਕਾਰੀ ਨੰ. 3: 5 ਮਿੰਟ। ਇਸ ਨੂੰ ਇਕ ਭੈਣ ਪੇਸ਼ ਕਰੇਗੀ। ਵਿਦਿਆਰਥਣ ਸੇਵਾ ਸਕੂਲ ਕਿਤਾਬ ਦੇ ਸਫ਼ਾ 82 ਉੱਤੇ ਦਿੱਤੀ ਗਈ ਸੂਚੀ ਵਿੱਚੋਂ ਇਕ ਸੈਟਿੰਗ ਚੁਣ ਸਕਦੀ ਹੈ ਜਾਂ ਉਸ ਨੂੰ ਇਕ ਸੈਟਿੰਗ ਦਿੱਤੀ ਜਾਵੇਗੀ। ਵਿਦਿਆਰਥਣ ਨੂੰ ਅਨੁਸੂਚੀ ਵਿਚ ਦਿੱਤਾ ਗਿਆ ਵਿਸ਼ਾ ਹੀ ਵਰਤਣਾ ਚਾਹੀਦਾ ਹੈ। ਉਹ ਆਪਣੀ ਕਲੀਸਿਯਾ ਦੇ ਖੇਤਰ ਅਨੁਸਾਰ ਇਕ ਢੁਕਵੀਂ ਸੈਟਿੰਗ ਵਿਚ ਆਪਣਾ ਵਿਸ਼ਾ ਪੇਸ਼ ਕਰੇਗੀ। ਜਦੋਂ ਪੇਸ਼ਕਾਰੀ ਲਈ ਕਿਸੇ ਵੀ ਪਾਠ-ਪੁਸਤਕ ਦਾ ਹਵਾਲਾ ਨਹੀਂ ਦਿੱਤਾ ਜਾਂਦਾ ਹੈ, ਤਾਂ ਵਿਦਿਆਰਥਣ ਨੂੰ ਮਾਤਬਰ ਅਤੇ ਬੁੱਧਵਾਨ ਨੌਕਰ ਵਰਗ ਦੁਆਰਾ ਮੁਹੱਈਆ ਕੀਤੇ ਗਏ ਪ੍ਰਕਾਸ਼ਨਾਂ ਵਿੱਚੋਂ ਰਿਸਰਚ ਕਰ ਕੇ ਸਾਮੱਗਰੀ ਇਕੱਠੀ ਕਰਨੀ ਪਵੇਗੀ। ਨਵੀਆਂ ਵਿਦਿਆਰਥਣਾਂ ਨੂੰ ਸਿਰਫ਼ ਉਹੋ ਪੇਸ਼ਕਾਰੀਆਂ ਦਿਓ ਜਿਨ੍ਹਾਂ ਲਈ ਪੁਸਤਕਾਂ ਦੇ ਹਵਾਲੇ ਦਿੱਤੇ ਗਏ ਹੋਣ। ਸਕੂਲ ਨਿਗਾਹਬਾਨ ਖ਼ਾਸ ਤੌਰ ਤੇ ਇਸ ਗੱਲ ਵਿਚ ਦਿਲਚਸਪੀ ਰੱਖੇਗਾ ਕਿ ਵਿਦਿਆਰਥਣ ਆਪਣੇ ਵਿਸ਼ੇ ਨੂੰ ਕਿਵੇਂ ਵਿਕਸਿਤ ਕਰਦੀ ਹੈ ਅਤੇ ਉਹ ਆਇਤਾਂ ਉੱਤੇ ਤਰਕ ਕਰਨ ਅਤੇ ਪੇਸ਼ਕਾਰੀ ਦੇ ਮੁੱਖ ਨੁਕਤਿਆਂ ਨੂੰ ਸਮਝਣ ਵਿਚ ਆਪਣੀ ਸਹਾਇਕਣ ਦੀ ਕਿਵੇਂ ਮਦਦ ਕਰਦੀ ਹੈ। ਇਹ ਪੇਸ਼ਕਾਰੀ ਦੇਣ ਵਾਲੀਆਂ ਵਿਦਿਆਰਥਣਾਂ ਨੂੰ ਪੜ੍ਹਨਾ ਆਉਣਾ ਚਾਹੀਦਾ ਹੈ। ਸਕੂਲ ਨਿਗਾਹਬਾਨ ਉਸ ਲਈ ਇਕ ਸਹਾਇਕਣ ਨਿਯੁਕਤ ਕਰੇਗਾ।
ਪੇਸ਼ਕਾਰੀ ਨੰ. 4: 5 ਮਿੰਟ। ਵਿਦਿਆਰਥੀ ਦਿੱਤੇ ਗਏ ਵਿਸ਼ੇ ਉੱਤੇ ਗੱਲ ਕਰੇਗਾ। ਜੇ ਪੇਸ਼ਕਾਰੀ ਲਈ ਕਿਸੇ ਵੀ ਪਾਠ-ਪੁਸਤਕ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਵਿਦਿਆਰਥੀ ਨੂੰ ਮਾਤਬਰ ਅਤੇ ਬੁੱਧਵਾਨ ਨੌਕਰ ਵਰਗ ਦੁਆਰਾ ਮੁਹੱਈਆ ਕੀਤੇ ਗਏ ਪ੍ਰਕਾਸ਼ਨਾਂ ਵਿੱਚੋਂ ਰਿਸਰਚ ਕਰ ਕੇ ਸਾਮੱਗਰੀ ਇਕੱਠੀ ਕਰਨੀ ਪਵੇਗੀ। ਜਦੋਂ ਇਹ ਭਾਗ ਇਕ ਭਰਾ ਨੂੰ ਦਿੱਤਾ ਜਾਂਦਾ ਹੈ, ਤਾਂ ਉਹ ਕਿੰਗਡਮ ਹਾਲ ਦੇ ਹਾਜ਼ਰੀਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਨੂੰ ਇਕ ਭਾਸ਼ਣ ਦੇ ਰੂਪ ਵਿਚ ਦੇ ਸਕਦਾ ਹੈ। ਜਾਂ ਸਕੂਲ ਨਿਗਾਹਬਾਨ ਸ਼ਾਇਦ ਉਸ ਨੂੰ ਸਲਾਹ ਦੇਵੇ ਕਿ ਕਿਸੇ ਖ਼ਾਸ ਸਪੀਚ ਕੁਆਲਿਟੀ ਉੱਤੇ ਕੰਮ ਕਰਨ ਲਈ ਉਹ ਆਪਣੀ ਪੇਸ਼ਕਾਰੀ ਲਈ ਖੇਤਰ ਸੇਵਕਾਈ ਦੀ ਕੋਈ ਸੈਟਿੰਗ ਚੁਣੇ। ਜਦੋਂ ਇਹ ਭਾਗ ਇਕ ਭੈਣ ਨੂੰ ਦਿੱਤਾ ਜਾਂਦਾ ਹੈ, ਤਾਂ ਇਸ ਨੂੰ ਪੇਸ਼ਕਾਰੀ ਨੰ. 3 ਵਾਂਗ ਹੀ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਕਿਰਪਾ ਕਰ ਕੇ ਧਿਆਨ ਦਿਓ ਕਿ ਜਿਨ੍ਹਾਂ ਵਿਸ਼ਿਆਂ ਉੱਤੇ ਤਾਰਾ-ਚਿੰਨ੍ਹ ਦਿੱਤਾ ਗਿਆ ਹੈ, ਉਨ੍ਹਾਂ ਨੂੰ ਸਿਰਫ਼ ਭਾਸ਼ਣਾਂ ਦੇ ਤੌਰ ਤੇ ਭਰਾ ਹੀ ਪੇਸ਼ ਕਰਨਗੇ।
ਸਮਾਂ: ਸਾਰਿਆਂ ਨੂੰ ਆਪਣੀ ਪੇਸ਼ਕਾਰੀ ਸਮੇਂ ਸਿਰ ਖ਼ਤਮ ਕਰਨੀ ਚਾਹੀਦੀ ਹੈ। ਸਕੂਲ ਸਲਾਹਕਾਰ ਨੂੰ ਵੀ ਟਿੱਪਣੀ ਕਰਨ ਲਈ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੀਦਾ। ਪੇਸ਼ਕਾਰੀ ਨੰ. 2, 3 ਅਤੇ 4 ਦਾ ਸਮਾਂ ਖ਼ਤਮ ਹੋਣ ਤੇ ਇਨ੍ਹਾਂ ਨੂੰ ਨਰਮਾਈ ਨਾਲ ਰੋਕ ਦੇਣਾ ਚਾਹੀਦਾ ਹੈ। ਜੇ ਸਪੀਚ ਕੁਆਲਿਟੀ ਉੱਤੇ ਆਰੰਭਕ ਚਰਚਾ ਕਰਨ ਵਾਲਾ ਭਰਾ, ਪੇਸ਼ਕਾਰੀ ਨੰ. 1 ਪੇਸ਼ ਕਰਨ ਵਾਲਾ ਭਰਾ ਜਾਂ ਬਾਈਬਲ ਦੀਆਂ ਖ਼ਾਸ-ਖ਼ਾਸ ਗੱਲਾਂ ਦੀ ਚਰਚਾ ਕਰਨ ਵਾਲਾ ਭਰਾ ਸਮੇਂ ਸਿਰ ਆਪਣਾ ਭਾਗ ਪੂਰਾ ਨਹੀਂ ਕਰਦਾ ਹੈ, ਤਾਂ ਉਸ ਨੂੰ ਨਿੱਜੀ ਤੌਰ ਤੇ ਸਲਾਹ ਦਿੱਤੀ ਜਾਣੀ ਚਾਹੀਦੀ ਹੈ। ਸਾਰਿਆਂ ਨੂੰ ਆਪਣਾ ਭਾਗ ਸਮੇਂ ਸਿਰ ਪੂਰਾ ਕਰਨ ਦਾ ਧਿਆਨ ਰੱਖਣਾ ਚਾਹੀਦਾ ਹੈ। ਪ੍ਰੋਗ੍ਰਾਮ ਦਾ ਕੁੱਲ ਸਮਾਂ: 45 ਮਿੰਟ, ਗੀਤ ਅਤੇ ਪ੍ਰਾਰਥਨਾ ਦਾ ਸਮਾਂ ਵੱਖਰਾ।
ਸਲਾਹ: 1 ਮਿੰਟ। ਹਰ ਵਿਦਿਆਰਥੀ ਦੀ ਪੇਸ਼ਕਾਰੀ ਮਗਰੋਂ ਸਕੂਲ ਨਿਗਾਹਬਾਨ ਸਿਰਫ਼ ਇਕ ਮਿੰਟ ਲਈ ਪੇਸ਼ਕਾਰੀ ਦੀ ਕਿਸੇ ਇਕ ਖੂਬੀ ਉੱਤੇ ਟਿੱਪਣੀ ਕਰੇਗਾ। ਉਹ ਨਾ ਸਿਰਫ਼ ਇਹ ਕਹੇਗਾ ਕਿ “ਪੇਸ਼ਕਾਰੀ ਬਹੁਤ ਵਧੀਆ ਸੀ” ਪਰ ਉਹ ਇਹ ਵੀ ਦੱਸੇਗਾ ਕਿ ਕਿਨ੍ਹਾਂ ਕਾਰਨਾਂ ਕਰਕੇ ਇਹ ਵਧੀਆ ਸੀ। ਜੇ ਵਿਦਿਆਰਥੀ ਨੂੰ ਕਿਸੇ ਪਹਿਲੂ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਸਭਾ ਤੋਂ ਬਾਅਦ ਜਾਂ ਕਿਸੇ ਹੋਰ ਸਮੇਂ ਤੇ ਉਸ ਨੂੰ ਵਿਵਹਾਰਕ ਸੁਝਾਅ ਦਿੱਤੇ ਜਾ ਸਕਦੇ ਹਨ।
ਸਹਾਇਕ ਸਲਾਹਕਾਰ: ਬਜ਼ੁਰਗਾਂ ਦਾ ਸਮੂਹ ਇਕ ਯੋਗ ਬਜ਼ੁਰਗ (ਜੇ ਸਕੂਲ ਨਿਗਾਹਬਾਨ ਤੋਂ ਇਲਾਵਾ ਕੋਈ ਬਜ਼ੁਰਗ ਉਪਲਬਧ ਹੈ) ਨੂੰ ਸਹਾਇਕ ਸਲਾਹਕਾਰ ਦੀ ਹੈਸੀਅਤ ਵਿਚ ਨਿਯੁਕਤ ਕਰੇਗਾ। ਉਸ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਜੇ ਪੇਸ਼ਕਾਰੀ ਨੰ. 1 ਅਤੇ ਬਾਈਬਲ ਦੀਆਂ ਖ਼ਾਸ-ਖ਼ਾਸ ਗੱਲਾਂ ਉੱਤੇ ਚਰਚਾ ਕਰਨ ਵਾਲੇ ਭਰਾਵਾਂ ਨੂੰ ਕਿਸੇ ਗੱਲ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਉਹ ਉਨ੍ਹਾਂ ਨੂੰ ਨਿੱਜੀ ਤੌਰ ਤੇ ਸਲਾਹ ਦੇਵੇ। ਇਹ ਜ਼ਰੂਰੀ ਨਹੀਂ ਕਿ ਉਹ ਭਾਸ਼ਣ ਦੇਣ ਵਾਲੇ ਹਰ ਇਕ ਸੰਗੀ ਬਜ਼ੁਰਗ ਜਾਂ ਸਹਾਇਕ ਸੇਵਕ ਨੂੰ ਸਲਾਹ ਦੇਵੇ। ਸਾਲ 2003 ਦੌਰਾਨ ਇਸ ਹਿਦਾਇਤ ਅਨੁਸਾਰ ਚੱਲੋ, ਪਰ ਬਾਅਦ ਵਿਚ ਇਸ ਹਿਦਾਇਤ ਨੂੰ ਬਦਲਿਆ ਵੀ ਜਾ ਸਕਦਾ ਹੈ।
ਸਲਾਹ ਫਾਰਮ: ਪਾਠ-ਪੁਸਤਕ ਵਿਚ ਦਿੱਤੀ ਗਈ ਹੈ।
ਜ਼ਬਾਨੀ ਪੁਨਰ-ਵਿਚਾਰ: 30 ਮਿੰਟ। ਦੋ-ਦੋ ਮਹੀਨਿਆਂ ਬਾਅਦ ਸਕੂਲ ਨਿਗਾਹਬਾਨ ਹਾਜ਼ਰੀਨ ਨਾਲ ਜ਼ਬਾਨੀ ਪੁਨਰ-ਵਿਚਾਰ ਕਰੇਗਾ। ਇਸ ਪੁਨਰ-ਵਿਚਾਰ ਤੋਂ ਪਹਿਲਾਂ, ਉੱਪਰ ਦਿੱਤੀ ਗਈ ਹਿਦਾਇਤ ਅਨੁਸਾਰ ਇਕ ਭਰਾ ਸਪੀਚ ਕੁਆਲਿਟੀ ਉੱਤੇ ਅਤੇ ਦੂਸਰਾ ਭਰਾ ਬਾਈਬਲ ਦੀਆਂ ਖ਼ਾਸ-ਖ਼ਾਸ ਗੱਲਾਂ ਉੱਤੇ ਚਰਚਾ ਕਰੇਗਾ। ਇਹ ਜ਼ਬਾਨੀ ਪੁਨਰ-ਵਿਚਾਰ ਉਸ ਹਫ਼ਤੇ ਸਮੇਤ ਪਿਛਲੇ ਦੋ ਮਹੀਨਿਆਂ ਦੌਰਾਨ ਸਕੂਲ ਵਿਚ ਚਰਚਾ ਕੀਤੀ ਗਈ ਸਾਮੱਗਰੀ ਉੱਤੇ ਆਧਾਰਿਤ ਹੋਵੇਗਾ।
ਅਨੁਸੂਚੀ
6 ਜਨ. ਬਾਈਬਲ ਪਠਨ: ਮੱਤੀ 1-6 ਗੀਤ 91
ਸਪੀਚ ਕੁਆਲਿਟੀ: ਪਰਮੇਸ਼ੁਰੀ ਸੇਵਾ ਸਕੂਲ ਵਿਚ ਤੁਹਾਡਾ ਸੁਆਗਤ ਹੈ (be ਸਫ਼ਾ 5 ¶1–ਸਫ਼ਾ 8 ¶1)
ਨੰ. 1: ਪਰਮੇਸ਼ੁਰ ਦਾ ਬਚਨ ਪੜ੍ਹਨ ਤੋਂ ਦਿਲੀ ਖ਼ੁਸ਼ੀ ਪਾਓ (be ਸਫ਼ਾ 9 ¶1-5)
ਨੰ. 2: ਮੱਤੀ 4:1-22
ਨੰ. 3: ਅੰਤ ਦੇ ਦਿਨਾਂ ਦਾ ਚਿੰਨ੍ਹ ਸੱਚੇ ਮਸੀਹੀਆਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ? (rs ਸਫ਼ਾ 238 ¶2-3; kl-PJ ਅਧਿਆਇ 11 ¶3,4,17)
ਨੰ. 4: ਯਿਸੂ ਇਸ ਸਮੇਂ ਕੀ ਕਰ ਰਿਹਾ ਹੈ?
13 ਜਨ. ਬਾਈਬਲ ਪਠਨ: ਮੱਤੀ 7-11 ਗੀਤ 40
ਸਪੀਚ ਕੁਆਲਿਟੀ: ਹਰ ਦਿਨ ਬਾਈਬਲ ਪੜ੍ਹੋ (be ਸਫ਼ਾ 10 ¶1–ਸਫ਼ਾ 12 ¶4)
ਨੰ. 1: “ਇਉਂ ਤੁਸੀਂ ਵੀ ਦੌੜੋ” (w-PJ 01 1/1 ਸਫ਼ੇ 28-31)
ਨੰ. 2: ਮੱਤੀ 9:9-31
ਨੰ. 3: ਅਸੀਂ ਦੂਸਰਿਆਂ ਨੂੰ ਕਿਉਂ ਪ੍ਰਚਾਰ ਕਰਦੇ ਹਾਂ
ਨੰ. 4: ਯਹੋਵਾਹ ਦੇ ਗਵਾਹ ਕਿਉਂ ਕਹਿੰਦੇ ਹਨ ਕਿ ਅੰਤ ਦੇ ਦਿਨ 1914 ਵਿਚ ਸ਼ੁਰੂ ਹੋ ਗਏ ਸਨ? (rs ਸਫ਼ਾ 239 ¶2–ਸਫ਼ਾ 240 ¶1; kl ਅਧਿਆਇ 11 ¶2,5-14,16)
20 ਜਨ. ਬਾਈਬਲ ਪਠਨ: ਮੱਤੀ 12-15 ਗੀਤ 133
ਸਪੀਚ ਕੁਆਲਿਟੀ: ਸਹੀ-ਸਹੀ ਪੜ੍ਹਨਾ (be ਸਫ਼ਾ 83 ¶1-5)
ਨੰ. 1: ਤੁਸੀਂ ਨਿਰਾਸ਼ਾ ਦਾ ਸਾਮ੍ਹਣਾ ਕਰ ਸਕਦੇ ਹੋ! (w-PJ 01 2/1 ਸਫ਼ੇ 20-3)
ਨੰ. 2: ਮੱਤੀ 13:1-23
ਨੰ. 3: ਕੀ ਇਸ ਦੁਨੀਆਂ ਦੇ ਨਾਸ਼ ਵਿੱਚੋਂ ਕੋਈ ਜੀਉਂਦਾ ਬਚੇਗਾ? (rs ਸਫ਼ਾ 240 ¶2-5; kl-PJ ਅਧਿਆਇ 19 ¶6,10)
ਨੰ. 4: ਕੀ ਪਰਮੇਸ਼ੁਰ ਕਦੇ ਬਦਲਦਾ ਹੈ?
27 ਜਨ. ਬਾਈਬਲ ਪਠਨ: ਮੱਤੀ 16-21 ਗੀਤ 129
ਸਪੀਚ ਕੁਆਲਿਟੀ: ਕਿਵੇਂ ਸਹੀ-ਸਹੀ ਪੜ੍ਹੀਏ (be ਸਫ਼ਾ 84 ¶1–ਸਫ਼ਾ 85 ¶3)
ਨੰ. 1: ਸਮਾਂ ਛੇਤੀ ਹੀ ਬੀਤ ਜਾਂਦਾ ਹੈ (si ਸਫ਼ੇ 278-9 ¶1-6)
ਨੰ. 2: w-PJ 01 1/15 ਸਫ਼ਾ 20 ¶20–ਸਫ਼ਾ 21 ¶24
ਨੰ. 3: ਦੁਨੀਆਂ ਵਿਚ ਏਕਤਾ ਲਿਆਉਣ ਲਈ ਕਿਸ ਚੀਜ਼ ਦੀ ਲੋੜ ਹੈ?
ਨੰ. 4: ਪਰਮੇਸ਼ੁਰ ਦੁਸ਼ਟ ਲੋਕਾਂ ਨੂੰ ਨਾਸ਼ ਕਰਨ ਵਿਚ ਇੰਨੀ ਦੇਰ ਕਿਉਂ ਕਰ ਰਿਹਾ ਹੈ? (rs ਸਫ਼ਾ 241 ¶1-3; kl-PJ ਅਧਿਆਇ 8 ¶8-11,14,15)
3 ਫਰ. ਬਾਈਬਲ ਪਠਨ: ਮੱਤੀ 22-25 ਗੀਤ 139
ਸਪੀਚ ਕੁਆਲਿਟੀ: ਸ਼ਬਦ ਸਾਫ਼-ਸਾਫ਼ ਬੋਲਣਾ (be ਸਫ਼ਾ 86 ¶1-6)
ਨੰ. 1: “ਚੌਕਸ ਰਹੋ ਜੋ ਕਿਸ ਤਰਾਂ ਸੁਣਦੇ ਹੋ” (be ਸਫ਼ਾ 13 ¶1–ਸਫ਼ਾ 14 ¶5)
ਨੰ. 2: ਮੱਤੀ 22:15-40
ਨੰ. 3: ਅਸੀਂ ਕਿਉਂ ਮੰਨਦੇ ਹਾਂ ਕਿ ਅੰਤ ਦੇ ਦਿਨਾਂ ਦਾ ਚਿੰਨ੍ਹ ਸਾਡੇ ਹੀ ਸਮੇਂ ਵਿਚ ਪੂਰਾ ਹੋ ਰਿਹਾ ਹੈ (rs ਸਫ਼ਾ 241 ¶5–ਸਫ਼ਾ 242 ¶2; kl-PJ ਅਧਿਆਇ 11 ¶1,2,16 ਅਤੇ ਸਫ਼ਾ 102 ਉੱਤੇ ਡੱਬੀ)
ਨੰ. 4: ਮਾਤਬਰ ਅਤੇ ਬੁੱਧਵਾਨ ਨੌਕਰ ਕੌਣ ਹੈ?
10 ਫਰ. ਬਾਈਬਲ ਪਠਨ: ਮੱਤੀ 26-28 ਗੀਤ 27
ਸਪੀਚ ਕੁਆਲਿਟੀ: ਕਿਵੇਂ ਸਾਫ਼-ਸਾਫ਼ ਬੋਲੀਏ (be ਸਫ਼ਾ 87 ¶1–ਸਫ਼ਾ 88 ¶3)
ਨੰ. 1: ਸੱਚੀ ਖ਼ੁਸ਼ੀ ਕਿੱਦਾਂ ਪਾਈਏ (w-PJ 01 3/1 ਸਫ਼ੇ 4-7)
ਨੰ. 2: ਮੱਤੀ 26:6-30
ਨੰ. 3: ਮੈਂ ਕਿਉਂ ਨਸ਼ਾ ਨਹੀਂ ਕਰਦਾ
ਨੰ. 4: ਇਨਸਾਨਾਂ ਦੀ ਜ਼ਿੰਦਗੀ ਦਾ ਮਕਸਦ ਕੀ ਹੈ? (rs ਸਫ਼ਾ 243 ¶3–ਸਫ਼ਾ 244 ¶4; kl-PJ ਅਧਿਆਇ 1 ¶2,8-10)
17 ਫਰ. ਬਾਈਬਲ ਪਠਨ: ਮਰਕੁਸ 1-4 ਗੀਤ 137
ਸਪੀਚ ਕੁਆਲਿਟੀ: ਸਹੀ ਉਚਾਰਣ—ਕੁਝ ਜ਼ਰੂਰੀ ਗੱਲਾਂ (be ਸਫ਼ਾ 89 ¶1–ਸਫ਼ਾ 90 ¶2)
ਨੰ. 1: ਬਾਈਬਲ ਵਿਚ ਦੱਸੇ ਗਏ ਸਮਾਂ-ਸੰਕੇਤਕ (si ਸਫ਼ਾ 279-80 ¶7-13)
ਨੰ. 2: w-PJ 01 2/15 ਸਫ਼ਾ 25 ¶10–ਸਫ਼ਾ 26 ¶14
ਨੰ. 3: ਕੀ ਇਨਸਾਨ ਕੁਝ ਹੀ ਸਾਲਾਂ ਲਈ ਜੀ ਕੇ ਮਰ ਜਾਣ ਲਈ ਬਣਾਇਆ ਗਿਆ ਸੀ? (rs ਸਫ਼ਾ 245 ¶1-3; kl-PJ ਅਧਿਆਇ 1 ¶6,7,9)
ਨੰ. 4: ਕਿਉਂ ਜੂਆ ਖੇਡਣਾ ਗ਼ਲਤ ਹੈ
24 ਫਰ. ਬਾਈਬਲ ਪਠਨ: ਮਰਕੁਸ 5-8 ਗੀਤ 72
ਸਪੀਚ ਕੁਆਲਿਟੀ: ਆਪਣੇ ਉਚਾਰਣ ਨੂੰ ਸੁਧਾਰਨ ਦੇ ਤਰੀਕੇ (be ਸਫ਼ਾ 90 ¶3–ਸਫ਼ਾ 92)
ਜ਼ਬਾਨੀ ਪੁਨਰ-ਵਿਚਾਰ
3 ਮਾਰ. ਬਾਈਬਲ ਪਠਨ: ਮਰਕੁਸ 9-12 ਗੀਤ 195
ਸਪੀਚ ਕੁਆਲਿਟੀ: ਪ੍ਰਵਾਹ ਨਾਲ ਭਾਸ਼ਣ ਦੇਣਾ (be ਸਫ਼ਾ 93 ¶1–ਸਫ਼ਾ 94 ¶3)
ਨੰ. 1: ਭਾਸ਼ਣਾਂ, ਚਰਚਿਆਂ ਅਤੇ ਅਸੈਂਬਲੀਆਂ ਤੇ ਜ਼ਿਲ੍ਹਾ ਸੰਮੇਲਨਾਂ ਦੇ ਪ੍ਰੋਗ੍ਰਾਮਾਂ ਨੂੰ ਸੁਣਨਾ (be ਸਫ਼ਾ 15 ¶1–ਸਫ਼ਾ 16 ¶5)
ਨੰ. 2: ਮਰਕੁਸ 10:1-22
ਨੰ. 3: ਕਿਵੇਂ ਅਸੀਂ ਪਰਮੇਸ਼ੁਰ ਦੀ ਤਾਕਤ ਹਾਸਲ ਕਰ ਸਕਦੇ ਹਾਂ
ਨੰ. 4: ਅਸੀਂ ਕਿਸ ਆਧਾਰ ਤੇ ਸਦਾ ਲਈ ਜੀਉਣ ਦੀ ਉਮੀਦ ਰੱਖ ਸਕਦੇ ਹਾਂ? (rs ਸਫ਼ਾ 246 ¶5-7; kl-PJ ਅਧਿਆਇ 7 ¶17-20)
10 ਮਾਰ. ਬਾਈਬਲ ਪਠਨ: ਮਰਕੁਸ 13-16 ਗੀਤ 187
ਸਪੀਚ ਕੁਆਲਿਟੀ: ਪ੍ਰਵਾਹ ਨਾਲ ਭਾਸ਼ਣ ਦੇਣਾ ਸਿੱਖਣਾ (be ਸਫ਼ਾ 94 ¶4–ਸਫ਼ਾ 96 ¶3, ਸਫ਼ਾ 95 ਉੱਤੇ ਡੱਬੀ ਨੂੰ ਛੱਡ ਕੇ)
ਨੰ. 1: ਅਧਿਆਤਮਿਕ ਫਿਰਦੌਸ ਕੀ ਹੈ? (w-PJ 01 3/1 ਸਫ਼ੇ 8-11)
ਨੰ. 2: ਮਰਕੁਸ 13:1-23
ਨੰ. 3: ਭਵਿੱਖ ਦੀ ਜ਼ਿੰਦਗੀ ਦੀਆਂ ਆਸਾਂ ਕਿਵੇਂ ਪੂਰੀਆਂ ਹੋਣਗੀਆਂ? (rs ਸਫ਼ਾ 246 ¶8–ਸਫ਼ਾ 247 ¶1; kl-PJ ਅਧਿਆਇ 9 ¶15-18)
ਨੰ. 4: ਕੀ ਪਰਮੇਸ਼ੁਰ ਮਨੁੱਖੀ ਯੁੱਧਾਂ ਵਿਚ ਪੱਖ ਲੈਂਦਾ ਹੈ?
17 ਮਾਰ. ਬਾਈਬਲ ਪਠਨ: ਲੂਕਾ 1-3 ਗੀਤ 13
ਸਪੀਚ ਕੁਆਲਿਟੀ: ਹਕਲਾਉਣ ਦੀ ਸਮੱਸਿਆ ਦਾ ਸਾਮ੍ਹਣਾ ਕਰਨਾ (be ਸਫ਼ਾ 95, ਡੱਬੀ)
ਨੰ. 1: “ਧੰਨ ਹੈ ਉਹ ਆਦਮੀ ਜਿਹ ਨੂੰ ਬੁੱਧ ਲੱਭਦੀ ਹੈ” (w-PJ 01 3/15 ਸਫ਼ੇ 25-8)
ਨੰ. 2: ਲੂਕਾ 3:1-22
ਨੰ. 3: ਕੀ ਯਿਸੂ ਦੀ ਭਗਤੀ ਕਰਨੀ ਸਹੀ ਹੈ?
ਨੰ. 4: aਕੀ ਕਾਨੂੰਨੀ ਤੌਰ ਤੇ ਵਿਆਹ ਕਰਾਉਣਾ ਜ਼ਰੂਰੀ ਹੈ? (rs ਸਫ਼ਾ 248 ¶2–ਸਫ਼ਾ 249 ¶2; kl-PJ ਅਧਿਆਇ 13 ¶11)
24 ਮਾਰ. ਬਾਈਬਲ ਪਠਨ: ਲੂਕਾ 4-6 ਗੀਤ 156
ਸਪੀਚ ਕੁਆਲਿਟੀ: ਵਿਰਾਮ-ਚਿੰਨ੍ਹ ਤੇ ਅਤੇ ਵਿਚਾਰ ਬਦਲਣ ਤੇ ਠਹਿਰਨਾ (be ਸਫ਼ਾ 97 ¶1–ਸਫ਼ਾ 98 ¶5)
ਨੰ. 1: ਕੀ ਤੁਹਾਡੀ ਗੱਲ ਦਾ ਗ਼ਲਤ ਮਤਲਬ ਕੱਢਿਆ ਗਿਆ ਹੈ? (w-PJ 01 4/1 ਸਫ਼ੇ 20-3)
ਨੰ. 2: ਲੂਕਾ 6:1-23
ਨੰ. 3: ਸਮਾਰਕ ਸਮਾਰੋਹ ਸਾਡੇ ਲਈ ਕੀ ਅਰਥ ਰੱਖਦਾ ਹੈ? (rs ਸਫ਼ਾ 266 ¶1–ਸਫ਼ਾ 267 ¶1; kl-PJ ਅਧਿਆਇ 13 ¶18)
ਨੰ. 4: ਕੀ ਮਸੀਹੀ ਪਰਮੇਸ਼ੁਰ ਤੋਂ ਸੁਰੱਖਿਆ ਹਾਸਲ ਕਰਨ ਦੀ ਆਸ ਰੱਖ ਸਕਦੇ ਹਨ?
31 ਮਾਰ. ਬਾਈਬਲ ਪਠਨ: ਲੂਕਾ 7-9 ਗੀਤ 47
ਸਪੀਚ ਕੁਆਲਿਟੀ: ਜ਼ੋਰ ਦੇਣ ਲਈ ਠਹਿਰਨਾ, ਜਵਾਬ ਪਾਉਣ ਲਈ ਠਹਿਰਨਾ (be ਸਫ਼ਾ 99 ¶1–ਸਫ਼ਾ 100 ¶4)
ਨੰ. 1: “ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ” (be ਸਫ਼ਾ 272 ¶1–ਸਫ਼ਾ 275 ¶3)
ਨੰ. 2: w-PJ 01 3/15 ਸਫ਼ਾ 18 ¶17–ਸਫ਼ਾ 19 ¶20)
ਨੰ. 3: ਅਸੀਂ ਕਿੱਦਾਂ ਜਾਣਦੇ ਹਾਂ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਹੈ
ਨੰ. 4: ਸਮਾਰਕ ਦੇ ਪ੍ਰਤੀਕ ਕੀ ਦਰਸਾਉਂਦੇ ਹਨ? (rs ਸਫ਼ਾ 267 ¶2-3; kl-PJ ਅਧਿਆਇ 13 ¶18)
7 ਅਪ. ਬਾਈਬਲ ਪਠਨ: ਲੂਕਾ 10-12 ਗੀਤ 68
ਸਪੀਚ ਕੁਆਲਿਟੀ: ਸਹੀ ਤਰੀਕੇ ਨਾਲ ਮਤਲਬ ਉੱਤੇ ਜ਼ੋਰ ਦੇਣਾ (be ਸਫ਼ਾ 101 ¶1–ਸਫ਼ਾ 102 ¶3)
ਨੰ. 1: ‘ਯਿਸੂ ਦੀ ਸਾਖੀ ਭਰਨੀ’ (be ਸਫ਼ਾ 275 ¶4–ਸਫ਼ਾ 278 ¶4)
ਨੰ. 2: ਲੂਕਾ 10:1-22
ਨੰ. 3: ਪ੍ਰਭੂ ਦੇ ਸੰਧਿਆ ਭੋਜਨ ਵਿਚ ਕਿਨ੍ਹਾਂ ਨੂੰ ਰੋਟੀ ਖਾਣੀ ਅਤੇ ਦਾਖ-ਰਸ ਪੀਣੀ ਚਾਹੀਦੀ ਹੈ? (rs ਸਫ਼ਾ 267 ¶5–ਸਫ਼ਾ 268 ¶1; kl-PJ ਅਧਿਆਇ 13 ¶18)
ਨੰ. 4: ਇਤਿਹਾਸ ਵਿਚ ਹੋਏ ਪਹਿਲੇ ਵਿਆਹ ਦੀਆਂ ਕੀ ਰਸਮਾਂ ਸਨ? (rs ਸਫ਼ਾ 249 ¶3-4; fy-PJ ਅਧਿਆਇ 16 ¶1)
14 ਅਪ. ਬਾਈਬਲ ਪਠਨ: ਲੂਕਾ 13-17 ਗੀਤ 208
ਸਪੀਚ ਕੁਆਲਿਟੀ: ਮਤਲਬ ਉੱਤੇ ਜ਼ੋਰ ਦੇਣ ਦੇ ਤਰੀਕੇ (be ਸਫ਼ਾ 102 ¶4–ਸਫ਼ਾ 104 ¶4)
ਨੰ. 1: ‘ਰਾਜ ਦੀ ਇਹ ਖ਼ੁਸ਼ ਖ਼ਬਰੀ’ (be ਸਫ਼ਾ 279 ¶1–ਸਫ਼ਾ 281 ¶4)
ਨੰ. 2: ਲੂਕਾ 15:11-32
ਨੰ. 3: ਦੁਸ਼ਟ ਆਤਮਾਵਾਂ ਦੇ ਅਸਰਾਂ ਤੋਂ ਆਪਣੀ ਰਾਖੀ ਕਰਨੀ
ਨੰ. 4: ਸਮਾਰਕ ਸਮਾਰੋਹ ਸਾਲ ਵਿਚ ਕਿੰਨੀ ਵਾਰ ਅਤੇ ਕਦੋਂ ਮਨਾਇਆ ਜਾਣਾ ਚਾਹੀਦਾ ਹੈ? (rs ਸਫ਼ਾ 269 ¶1-2; kl-PJ ਅਧਿਆਇ 13 ¶18)
21 ਅਪ. ਬਾਈਬਲ ਪਠਨ: ਲੂਕਾ 18-21 ਗੀਤ 23
ਸਪੀਚ ਕੁਆਲਿਟੀ: ਮੁੱਖ ਵਿਚਾਰਾਂ ਉੱਤੇ ਜ਼ੋਰ ਦੇਣਾ (be ਸਫ਼ਾ 105 ¶1–ਸਫ਼ਾ 106 ¶2)
ਨੰ. 1: ਯਹੋਵਾਹ ਨੇ ਬੁੱਧੀਮਤਾ ਅਤੇ ਪਿਆਰ ਨਾਲ ਸਾਨੂੰ ਵੱਖ-ਵੱਖ ਮੌਸਮ ਦਿੱਤੇ ਹਨ (si ਸਫ਼ਾ 280 ¶14-17)
ਨੰ. 2: w-PJ 01 4/15 ਸਫ਼ਾ 6 ¶19–ਸਫ਼ਾ 7 ¶22)
ਨੰ. 3: ਪੁਨਰ-ਉਥਾਨ ਦੀ ਆਸ਼ਾ ਸਾਡੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ
ਨੰ. 4: bਕੀ ਬਾਈਬਲ ਬਹੁ-ਵਿਵਾਹ ਨੂੰ ਮਨਜ਼ੂਰੀ ਦਿੰਦੀ ਹੈ? (rs ਸਫ਼ਾ 250 ¶1–ਸਫ਼ਾ 251 ¶2; fy-PJ ਸਫ਼ਾ 17 ¶2; kl-PJ ਅਧਿਆਇ 13 ¶13)
28 ਅਪ. ਬਾਈਬਲ ਪਠਨ: ਲੂਕਾ 22-24 ਗੀਤ 218
ਸਪੀਚ ਕੁਆਲਿਟੀ: ਹਾਜ਼ਰੀਨ ਨੂੰ ਧਿਆਨ ਵਿਚ ਰੱਖਦੇ ਹੋਏ ਸਹੀ ਆਵਾਜ਼ (be ਸਫ਼ਾ 107 ¶1–ਸਫ਼ਾ 108 ¶4)
ਜ਼ਬਾਨੀ ਪੁਨਰ-ਵਿਚਾਰ
5 ਮਈ ਬਾਈਬਲ ਪਠਨ: ਯੂਹੰਨਾ 1-4 ਗੀਤ 31
ਸਪੀਚ ਕੁਆਲਿਟੀ: ਆਪਣੀ ਆਵਾਜ਼ ਨੂੰ ਕਿਵੇਂ ਸੁਧਾਰੀਏ (be ਸਫ਼ਾ 108 ¶5–ਸਫ਼ਾ 110 ¶2)
ਨੰ. 1: ਤੁਸੀਂ ਆਪਣੀ ਯਾਦ-ਸ਼ਕਤੀ ਵਧਾ ਸਕਦੇ ਹੋ (be ਸਫ਼ਾ 17 ¶1–ਸਫ਼ਾ 19 ¶1)
ਨੰ. 2: ਯੂਹੰਨਾ 2:1-25
ਨੰ. 3: ਕੀ ਪਰਮੇਸ਼ੁਰ ਦੀ ਨਜ਼ਰ ਵਿਚ ਸ਼ਰਾਬ ਪੀਣੀ ਗ਼ਲਤ ਹੈ?
ਨੰ. 4: cਪਤੀ-ਪਤਨੀ ਦੇ ਵਖਰੇਵੇਂ ਨੂੰ ਪਰਮੇਸ਼ੁਰ ਕਿੱਦਾਂ ਵਿਚਾਰਦਾ ਹੈ? (rs ਸਫ਼ਾ 251 ¶3; fy-PJ ਅਧਿਆਇ 13 ¶17-20)
12 ਮਈ ਬਾਈਬਲ ਪਠਨ: ਯੂਹੰਨਾ 5-7 ਗੀਤ 150
ਸਪੀਚ ਕੁਆਲਿਟੀ: ਉਤਾਰ-ਚੜ੍ਹਾਅ—ਆਪਣੀ ਆਵਾਜ਼ ਉੱਚੀ-ਨੀਵੀਂ ਕਰਨੀ (be ਸਫ਼ਾ 111 ¶1–ਸਫ਼ਾ 112 ¶2)
ਨੰ. 1: ਤੁਸੀਂ ਭੈੜੀ ਪਰਵਰਿਸ਼ ਦੇ ਬਾਵਜੂਦ ਆਪਣੀ ਜ਼ਿੰਦਗੀ ਕਾਮਯਾਬ ਬਣਾ ਸਕਦੇ ਹੋ (w-PJ 01 4/15 ਸਫ਼ੇ 25-8)
ਨੰ. 2: ਯੂਹੰਨਾ 5:1-24
ਨੰ. 3: ਕਿਸਮਤ ਵਿਚ ਵਿਸ਼ਵਾਸ ਕਰਨਾ ਕਿਉਂ ਉਚਿਤ ਨਹੀਂ ਹੈ
ਨੰ. 4: dਤਲਾਕ ਅਤੇ ਮੁੜ ਵਿਆਹ ਕਰਾਉਣ ਬਾਰੇ ਬਾਈਬਲ ਕੀ ਕਹਿੰਦੀ ਹੈ? (rs ਸਫ਼ਾ 252 ¶1-4; fy-PJ ਅਧਿਆਇ 2 ¶4 ਅਤੇ ਅਧਿਆਇ 13 ¶14-16)
19 ਮਈ ਬਾਈਬਲ ਪਠਨ: ਯੂਹੰਨਾ 8-11 ਗੀਤ 102
ਸਪੀਚ ਕੁਆਲਿਟੀ: ਉਤਾਰ-ਚੜ੍ਹਾਅ—ਆਪਣੀ ਰਫ਼ਤਾਰ ਘਟਾਉਣੀ-ਵਧਾਉਣੀ (be ਸਫ਼ਾ 112 ¶3-6)
ਨੰ. 1: ‘ਬੁੱਧ ਰਾਹੀਂ ਸਾਡੀ ਉਮਰ ਵਧੇਗੀ’ (w-PJ 01 5/15 ਸਫ਼ੇ 28-31)
ਨੰ. 2: ਯੂਹੰਨਾ 10:16-42
ਨੰ. 3: ਪੁਰਾਣੇ ਸਮਿਆਂ ਵਿਚ, ਪਰਮੇਸ਼ੁਰ ਨੇ ਭੈਣ-ਭਰਾਵਾਂ ਨੂੰ ਆਪਸ ਵਿਚ ਵਿਆਹ ਕਰਾਉਣ ਦੀ ਕਿਉਂ ਇਜਾਜ਼ਤ ਦਿੱਤੀ ਸੀ? (rs ਸਫ਼ਾ 252 ¶5–ਸਫ਼ਾ 253 ¶1)
ਨੰ. 4: ਤਣਾਅ ਤੋਂ ਮੁਕਤੀ ਕਿੱਦਾਂ ਪਾਈਏ
26 ਮਈ ਬਾਈਬਲ ਪਠਨ: ਯੂਹੰਨਾ 12-16 ਗੀਤ 24
ਸਪੀਚ ਕੁਆਲਿਟੀ: ਉਤਾਰ-ਚੜ੍ਹਾਅ—ਸਵਰ-ਬਲ ਵਿਚ ਫੇਰ-ਬਦਲ (be ਸਫ਼ਾ 113 ¶1–ਸਫ਼ਾ 114 ¶3)
ਨੰ. 1: ਸਾਲ ਅਤੇ ਪਵਿੱਤਰ ਸ਼ਾਸਤਰ (si ਸਫ਼ੇ 280-2 ¶18-23)
ਨੰ. 2: w-PJ 01 5/1 ਸਫ਼ਾ 14 ¶4–ਸਫ਼ਾ 15 ¶7
ਨੰ. 3: ‘ਜਗਤ ਦੇ ਨਾ ਹੋਣ’ ਦਾ ਮਤਲਬ
ਨੰ. 4: ਕਿਹੜੀਆਂ ਗੱਲਾਂ ਵਿਆਹੁਤਾ ਜ਼ਿੰਦਗੀ ਨੂੰ ਸੁਖੀ ਬਣਾ ਸਕਦੀਆਂ ਹਨ? (rs ਸਫ਼ਾ 253 ¶2-5; fy-PJ ਅਧਿਆਇ 3)
2 ਜੂਨ ਬਾਈਬਲ ਪਠਨ: ਯੂਹੰਨਾ 17-21 ਗੀਤ 198
ਸਪੀਚ ਕੁਆਲਿਟੀ: ਭਾਵਨਾਵਾਂ ਨਾਲ ਗੱਲ ਕਰੋ (be ਸਫ਼ਾ 115 ¶1–ਸਫ਼ਾ 116 ¶4)
ਨੰ. 1: ਯਾਦ ਕਰਨ ਵਿਚ ਪਰਮੇਸ਼ੁਰ ਦੀ ਆਤਮਾ ਦੀ ਭੂਮਿਕਾ (be ਸਫ਼ਾ 19 ¶2–ਸਫ਼ਾ 20 ¶3)
ਨੰ. 2: ਯੂਹੰਨਾ 20:1-23
ਨੰ. 3: ਕਿਹੜੀਆਂ ਗੱਲਾਂ ਵਿਆਹੁਤਾ ਜ਼ਿੰਦਗੀ ਨੂੰ ਸੁਖੀ ਬਣਾ ਸਕਦੀਆਂ ਹਨ? (rs ਸਫ਼ਾ 254 ¶1-4; kl-PJ ਅਧਿਆਇ 15)
ਨੰ. 4: ਕੀ ਕਿਸੇ ਧਰਮ ਦਾ ਮੈਂਬਰ ਹੋਣਾ ਜ਼ਰੂਰੀ ਹੈ?
9 ਜੂਨ ਬਾਈਬਲ ਪਠਨ: ਰਸੂਲਾਂ ਦੇ ਕਰਤੱਬ 1-4 ਗੀਤ 92
ਸਪੀਚ ਕੁਆਲਿਟੀ: ਜਾਣਕਾਰੀ ਦੇ ਹਿਸਾਬ ਨਾਲ ਜੋਸ਼ ਦਿਖਾਉਣਾ (be ਸਫ਼ਾ 116 ¶5–ਸਫ਼ਾ 117 ¶4)
ਨੰ. 1: ਯਹੋਵਾਹ ਵਿਚ ਆਪਣਾ ਭਰੋਸਾ ਮਜ਼ਬੂਤ ਬਣਾਓ (w-PJ 01 6/1 ਸਫ਼ੇ 7-10)
ਨੰ. 2: ਰਸੂਲਾਂ ਦੇ ਕਰਤੱਬ 4:1-22
ਨੰ. 3: ਮਰਿਯਮ ਬਾਰੇ ਬਾਈਬਲ ਦੇ ਬਿਰਤਾਂਤ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (rs ਸਫ਼ਾ 254 ¶5–ਸਫ਼ਾ 255 ¶2; kl-PJ ਅਧਿਆਇ 4 ¶15)
ਨੰ. 4: ਕੀ ਪਰਮੇਸ਼ੁਰ ਨੂੰ ਫ਼ਰਕ ਪੈਂਦਾ ਹੈ ਕਿ ਅਸੀਂ ਉਸ ਦੀ ਕਿੱਦਾਂ ਭਗਤੀ ਕਰਦੇ ਹਾਂ?
16 ਜੂਨ ਬਾਈਬਲ ਪਠਨ: ਰਸੂਲਾਂ ਦੇ ਕਰਤੱਬ 5-7 ਗੀਤ 2
ਸਪੀਚ ਕੁਆਲਿਟੀ: ਸਨੇਹ ਤੇ ਭਾਵਨਾ ਜ਼ਾਹਰ ਕਰਨਾ (be ਸਫ਼ਾ 118 ¶1–ਸਫ਼ਾ 119 ¶5)
ਨੰ. 1: ਅਧਿਆਤਮਿਕ ਤੰਦਰੁਸਤੀ ਲਈ ਆਪਣੇ ਗੁਨਾਹਾਂ ਦਾ ਇਕਬਾਲ ਕਰਨਾ (w-PJ 01 6/1 ਸਫ਼ੇ 28-31)
ਨੰ. 2: ਰਸੂਲਾਂ ਦੇ ਕਰਤੱਬ 7:1-22
ਨੰ. 3: ਯਹੋਵਾਹ ਦੇ ਗਵਾਹ ਦੂਸਰੇ ਧਰਮਾਂ ਨਾਲੋਂ ਕਿਵੇਂ ਵੱਖਰੇ ਹਨ
ਨੰ. 4: ਕੀ ਯਿਸੂ ਨੂੰ ਜਨਮ ਦੇਣ ਵੇਲੇ ਮਰਿਯਮ ਸੱਚ-ਮੁੱਚ ਕੁਆਰੀ ਸੀ? (rs ਸਫ਼ਾ 255 ¶3-4; kl-PJ ਸਫ਼ਾ 37 ਅਤੇ ਸਫ਼ਾ 40 ¶15)
23 ਜੂਨ ਬਾਈਬਲ ਪਠਨ: ਰਸੂਲਾਂ ਦੇ ਕਰਤੱਬ 8-10 ਗੀਤ 116
ਸਪੀਚ ਕੁਆਲਿਟੀ: ਜਜ਼ਬਾਤਾਂ ਨੂੰ ਜ਼ਾਹਰ ਕਰਨਾ (be ਸਫ਼ਾ 119 ¶6–ਸਫ਼ਾ 120 ¶5)
ਨੰ. 1: ਬਿਪਤਾ ਦੇ ਵੇਲੇ ਅਨਾਥਾਂ ਅਤੇ ਵਿਧਵਾਵਾਂ ਦੀ ਮਦਦ ਕਰੋ (w-PJ 01 6/15 ਸਫ਼ੇ 9-12)
ਨੰ. 2: w-PJ 01 6/1 ਸਫ਼ਾ 12 ¶1–ਸਫ਼ਾ 13 ¶5
ਨੰ. 3: ਕੀ ਮਰਿਯਮ ਸਦਾ ਕੁਆਰੀ ਰਹੀ? (rs ਸਫ਼ਾ 255 ¶5–ਸਫ਼ਾ 256 ¶2; kl-PJ ਅਧਿਆਇ 4 ¶15)
ਨੰ. 4: eਅਧਿਆਤਮਿਕ ਵਾਧੇ ਲਈ ਸਭਾਵਾਂ ਵਿਚ ਜਾਣਾ ਕਿਉਂ ਜ਼ਰੂਰੀ ਹੈ
30 ਜੂਨ ਬਾਈਬਲ ਪਠਨ: ਰਸੂਲਾਂ ਦੇ ਕਰਤੱਬ 11-14 ਗੀਤ 167
ਸਪੀਚ ਕੁਆਲਿਟੀ: ਚਿਹਰੇ ਤੇ ਹੱਥਾਂ ਦੇ ਹਾਵ-ਭਾਵ ਦੀ ਅਹਿਮੀਅਤ (be ਸਫ਼ਾ 121 ¶1-4)
ਜ਼ਬਾਨੀ ਪੁਨਰ-ਵਿਚਾਰ
7 ਜੁਲ. ਬਾਈਬਲ ਪਠਨ: ਰਸੂਲਾਂ ਦੇ ਕਰਤੱਬ 15-17 ਗੀਤ 38
ਸਪੀਚ ਕੁਆਲਿਟੀ: ਚਿਹਰੇ ਤੇ ਹੱਥਾਂ ਦੇ ਹਾਵ-ਭਾਵ ਦਿਖਾਉਣੇ (be ਸਫ਼ਾ 122 ¶1–ਸਫ਼ਾ 123 ¶2)
ਨੰ. 1: ਪੜ੍ਹਨ ਵਿਚ ਕਿਉਂ ਧਿਆਨ ਲਗਾਈਏ? (be ਸਫ਼ਾ 21 ¶1–ਸਫ਼ਾ 23 ¶3)
ਨੰ. 2: ਰਸੂਲਾਂ ਦੇ ਕਰਤੱਬ 15:1-21
ਨੰ. 3: ਅਸੀਂ ਕਿੱਦਾਂ ਯਹੋਵਾਹ ਦੇ ਰਾਜ ਦੀ ਹਿਮਾਇਤ ਕਰਦੇ ਹਾਂ
ਨੰ. 4: ਕੀ ਮਰਿਯਮ ਪਰਮੇਸ਼ੁਰ ਦੀ ਮਾਤਾ ਸੀ? (rs ਸਫ਼ਾ 256 ¶3–ਸਫ਼ਾ 257 ¶2; kl-PJ ਅਧਿਆਇ 4 ¶13,15)
14 ਜੁਲ. ਬਾਈਬਲ ਪਠਨ: ਰਸੂਲਾਂ ਦੇ ਕਰਤੱਬ 18-21 ਗੀਤ 32
ਸਪੀਚ ਕੁਆਲਿਟੀ: ਪ੍ਰਚਾਰ ਕਰਦੇ ਸਮੇਂ ਲੋਕਾਂ ਨਾਲ ਨਜ਼ਰ ਮਿਲਾ ਕੇ ਗੱਲ ਕਰਨੀ (be ਸਫ਼ਾ 124 ¶1–ਸਫ਼ਾ 125 ¶4)
ਨੰ. 1: ਸ਼ੱਕ ਕਰ ਕੇ ਆਪਣੀ ਨਿਹਚਾ ਨਾ ਤੋੜੋ (w-PJ 01 7/1 ਸਫ਼ੇ 18-21)
ਨੰ. 2: ਰਸੂਲਾਂ ਦੇ ਕਰਤੱਬ 19:1-22
ਨੰ. 3: fਕੀ ਮਰਿਯਮ ਪਾਪ ਤੋਂ ਬਿਨਾਂ ਪੈਦਾ ਹੋਈ ਸੀ? (rs ਸਫ਼ਾ 257 ¶3–ਸਫ਼ਾ 258 ¶1; kl-PJ ਅਧਿਆਇ 6 ¶12,13)
ਨੰ. 4: ‘ਪਹਿਲਾਂ ਰਾਜ ਨੂੰ ਭਾਲਣ’ ਦਾ ਮਤਲਬ
21 ਜੁਲ. ਬਾਈਬਲ ਪਠਨ: ਰਸੂਲਾਂ ਦੇ ਕਰਤੱਬ 22-25 ਗੀਤ 222
ਸਪੀਚ ਕੁਆਲਿਟੀ: ਭਾਸ਼ਣ ਦਿੰਦੇ ਵਕਤ ਹਾਜ਼ਰੀਨਾਂ ਨਾਲ ਨਜ਼ਰ ਮਿਲਾਉਣੀ (be ਸਫ਼ਾ 125 ¶5–ਸਫ਼ਾ 127 ¶1)
ਨੰ. 1: ਕੀ ਤੁਸੀਂ ਸੱਚ-ਮੁੱਚ ਸਹਿਣਸ਼ੀਲ ਹੋ? (w-PJ 01 7/15 ਸਫ਼ੇ 21-3)
ਨੰ. 2: ਰਸੂਲਾਂ ਦੇ ਕਰਤੱਬ 24:1-23
ਨੰ. 3: ਕੀ ਸੱਚ-ਮੁੱਚ ਸ਼ਤਾਨ ਹੈ?
ਨੰ. 4: gਕੀ ਮਰਿਯਮ ਮਾਸ ਅਤੇ ਲਹੂ ਦੇ ਸਰੀਰ ਵਿਚ ਸਵਰਗ ਗਈ ਸੀ? (rs ਸਫ਼ਾ 258 ¶2-3; kl-PJ ਅਧਿਆਇ 9 ¶19)
28 ਜੁਲ. ਬਾਈਬਲ ਪਠਨ: ਰਸੂਲਾਂ ਦੇ ਕਰਤੱਬ 26-28 ਗੀਤ 14
ਸਪੀਚ ਕੁਆਲਿਟੀ: ਪ੍ਰਚਾਰ ਵਿਚ ਸਹਿਜਤਾ (be ਸਫ਼ਾ 128 ¶1–ਸਫ਼ਾ 129 ¶1)
ਨੰ. 1: ਸਿਫ਼ਰ ਸਾਲ ਨਹੀਂ ਹੁੰਦਾ (si ਸਫ਼ਾ 282 ¶24-6)
ਨੰ. 2: w-PJ 01 7/1 ਸਫ਼ਾ 14 ¶5-8
ਨੰ. 3. ਕੀ ਮਰਿਯਮ ਦੁਆਰਾ ਪ੍ਰਾਰਥਨਾ ਕਰਨੀ ਸਹੀ ਹੈ? (rs ਸਫ਼ਾ 258 ¶4–ਸਫ਼ਾ 259 ¶1; kl-PJ ਅਧਿਆਇ 16 ¶9)
ਨੰ. 4: ਜ਼ਿੰਦਗੀ ਦੀ ਦਾਤ ਲਈ ਅਸੀਂ ਕਿਵੇਂ ਕਦਰ ਦਿਖਾ ਸਕਦੇ ਹਾਂ
4 ਅਗ. ਬਾਈਬਲ ਪਠਨ: ਰੋਮੀਆਂ 1-4 ਗੀਤ 106
ਸਪੀਚ ਕੁਆਲਿਟੀ: ਸਟੇਜ ਉੱਤੇ ਸਹਿਜਤਾ (be ਸਫ਼ਾ 129 ¶2–ਸਫ਼ਾ 130 ¶1)
ਨੰ. 1: ਪੜ੍ਹਨ ਵਿਚ ਕਿਵੇਂ ਧਿਆਨ ਲਗਾਈਏ (be ਸਫ਼ਾ 23 ¶4–ਸਫ਼ਾ 26 ¶5)
ਨੰ. 2: ਰੋਮੀਆਂ 2:1-24
ਨੰ. 3: ਕੀ ਤੁਹਾਡਾ ਕੋਈ ਪਿਛਲਾ ਜਨਮ ਵੀ ਸੀ?
ਨੰ. 4: ਕੀ ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਵਿਚ ਮਰਿਯਮ ਨੂੰ ਖ਼ਾਸ ਸਨਮਾਨ ਦਿੱਤਾ ਜਾਂਦਾ ਸੀ? (rs ਸਫ਼ਾ 259 ¶3–ਸਫ਼ਾ 260 ¶3)
11 ਅਗ. ਬਾਈਬਲ ਪਠਨ: ਰੋਮੀਆਂ 5-8 ਗੀਤ 179
ਸਪੀਚ ਕੁਆਲਿਟੀ: ਲੋਕਾਂ ਸਾਮ੍ਹਣੇ ਪੜ੍ਹਦੇ ਵਕਤ ਸਹਿਜਤਾ (be ਸਫ਼ਾ 130 ¶2-4)
ਨੰ. 1: ‘ਧਰਮੀ ਨੂੰ ਅਸੀਸਾਂ ਮਿਲਦੀਆਂ ਹਨ’ (w-PJ 01 7/15 ਸਫ਼ੇ 24-7)
ਨੰ. 2: ਰੋਮੀਆਂ 5:6-21
ਨੰ. 3: hਕੀ ਤੁਸੀਂ ਕੁਆਰੀ ਮਰਿਯਮ ਨੂੰ ਮੰਨਦੇ ਹੋ? (rs ਸਫ਼ਾ 260 ¶4–ਸਫ਼ਾ 261 ¶2; kl-PJ ਸਫ਼ਾ 37 ¶1 ਅਤੇ ਸਫ਼ਾ 40 ¶15)
ਨੰ. 4: ਕੀ ਤੁਹਾਨੂੰ ਪੁਨਰ-ਜਨਮ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ?
18 ਅਗ. ਬਾਈਬਲ ਪਠਨ: ਰੋਮੀਆਂ 9-12 ਗੀਤ 206
ਸਪੀਚ ਕੁਆਲਿਟੀ: ਨਿੱਜੀ ਸਫ਼ਾਈ ਸਾਡੇ ਸੰਦੇਸ਼ ਨੂੰ ਸ਼ਿੰਗਾਰਦੀ ਹੈ (be ਸਫ਼ਾ 131 ¶1-3)
ਨੰ. 1: ਆਦਤ ਦੀ ਤਾਕਤ ਫ਼ਾਇਦੇਮੰਦ ਹੋ ਸਕਦੀ ਹੈ (w-PJ 01 8/1 ਸਫ਼ੇ 19-22)
ਨੰ. 2: w-PJ 01 8/15 ਸਫ਼ਾ 22 ¶10-13
ਨੰ. 3: ਕੀ ਮਨੁੱਖਾਂ ਨੇ ਬਾਈਬਲ ਨੂੰ ਬਦਲ ਦਿੱਤਾ ਹੈ?
ਨੰ. 4: ਕੀ ਰੋਟੀ ਤੇ ਦਾਖ-ਰਸ ਸੱਚ-ਮੁੱਚ ਯਿਸੂ ਦੀ ਦੇਹ ਅਤੇ ਲਹੂ ਵਿਚ ਬਦਲ ਜਾਂਦੇ ਹਨ? (rs ਸਫ਼ਾ 262 ¶1–ਸਫ਼ਾ 263 ¶2; kl-PJ ਅਧਿਆਇ 13 ¶18)
25 ਅਗ. ਬਾਈਬਲ ਪਠਨ: ਰੋਮੀਆਂ 13-16 ਗੀਤ 43
ਸਪੀਚ ਕੁਆਲਿਟੀ: ਸਾਦਗੀ ਅਤੇ ਸੰਜਮ ਦਾ ਸਾਡੇ ਪਹਿਰਾਵੇ ਤੇ ਸ਼ਿੰਗਾਰ ਉੱਤੇ ਅਸਰ (be ਸਫ਼ਾ 131 ¶4–ਸਫ਼ਾ 132 ¶3)
ਜ਼ਬਾਨੀ ਪੁਨਰ-ਵਿਚਾਰ
1 ਸਤ. ਬਾਈਬਲ ਪਠਨ: 1 ਕੁਰਿੰਥੀਆਂ 1-9 ਗੀਤ 48
ਸਪੀਚ ਕੁਆਲਿਟੀ: ਢੰਗ ਦੇ ਕੱਪੜੇ ਪਾਉਣ ਦੀ ਅਹਿਮੀਅਤ (be ਸਫ਼ਾ 132 ¶4–ਸਫ਼ਾ 133 ¶1)
ਨੰ. 1: ਅਧਿਐਨ ਕਰਨ ਦਾ ਤਰੀਕਾ (be ਸਫ਼ਾ 27 ¶1–ਸਫ਼ਾ 31 ¶2)
ਨੰ. 2: 1 ਕੁਰਿੰਥੀਆਂ 3:1-23
ਨੰ. 3: ਯੂਹੰਨਾ 6:53-57 ਦਾ ਕੀ ਮਤਲਬ ਹੈ? (rs ਸਫ਼ਾ 263 ¶3-4; kl-PJ ਅਧਿਆਇ 13 ¶22)
ਨੰ. 4: ਕੀ ਗ਼ਰੀਬੀ ਕਰਕੇ ਚੋਰੀ ਕਰਨੀ ਸਹੀ ਹੈ?
8 ਸਤ. ਬਾਈਬਲ ਪਠਨ: 1 ਕੁਰਿੰਥੀਆਂ 10-16 ਗੀਤ 123
ਸਪੀਚ ਕੁਆਲਿਟੀ: ਢੰਗ ਦੇ ਕੱਪੜੇ ਪਾਉਣ ਨਾਲ ਦੂਸਰਿਆਂ ਨੂੰ ਠੋਕਰ ਨਹੀਂ ਲੱਗੇਗੀ (be ਸਫ਼ਾ 133 ¶2-4)
ਨੰ. 1: ਤਰੱਕੀ ਵਿਚ ਆਉਂਦੀਆਂ ਰੁਕਾਵਟਾਂ ਨੂੰ ਹਟਾਓ! (w-PJ 01 8/1 ਸਫ਼ੇ 28-30)
ਨੰ. 2: 1 ਕੁਰਿੰਥੀਆਂ 12:1-26
ਨੰ. 3: ਪਰਮੇਸ਼ੁਰ ਇਨਸਾਨਾਂ ਉੱਤੇ ਦੁੱਖ ਕਿਉਂ ਆਉਣ ਦਿੰਦਾ ਹੈ?
ਨੰ. 4: ਕੀ ਯੂਖਾਰਿਸਤ ਉਤਸਵ ਯਿਸੂ ਨੇ ਸ਼ੁਰੂ ਕੀਤਾ ਸੀ? (rs ਸਫ਼ਾ 264 ¶1–ਸਫ਼ਾ 265 ¶5; kl-PJ ਅਧਿਆਇ 13 ¶18)
15 ਸਤ. ਬਾਈਬਲ ਪਠਨ: 2 ਕੁਰਿੰਥੀਆਂ 1-7 ਗੀਤ 16
ਸਪੀਚ ਕੁਆਲਿਟੀ: ਸਹੀ ਮੁਦਰਾ ਅਤੇ ਕਿਤਾਬਾਂ ਨੂੰ ਢੰਗ ਨਾਲ ਰੱਖਣਾ (be ਸਫ਼ਾ 133 ¶5–ਸਫ਼ਾ 134 ¶4)
ਨੰ. 1: ਨੌਜਵਾਨੋ—ਆਪਣੀ ਜ਼ਿੰਦਗੀ ਸਫ਼ਲ ਬਣਾਓ (w-PJ 01 8/15 ਸਫ਼ੇ 4-7)
ਨੰ. 2: 2 ਕੁਰਿੰਥੀਆਂ 6:1–7:1
ਨੰ. 3: ਸਰਕਾਰੀ ਹਕੂਮਤਾਂ ਪ੍ਰਤੀ ਮਸੀਹੀਆਂ ਦਾ ਰਵੱਈਆ (rs ਸਫ਼ਾ 270 ¶1-3; kl-PJ ਅਧਿਆਇ 14 ¶7-10)
ਨੰ. 4: ਕੀ ਪਰਮੇਸ਼ੁਰ ਨੂੰ ਧਰਤੀ ਦੇ ਪ੍ਰਦੂਸ਼ਣ ਦੀ ਚਿੰਤਾ ਹੈ?
22 ਸਤ. ਬਾਈਬਲ ਪਠਨ: 2 ਕੁਰਿੰਥੀਆਂ 8-13 ਗੀਤ 207
ਸਪੀਚ ਕੁਆਲਿਟੀ: ਗੱਲ ਕਰਨ ਦੀ ਚਿੰਤਾ ਨੂੰ ਕਿਵੇਂ ਘਟਾਈਏ (be ਸਫ਼ਾ 135 ¶1–ਸਫ਼ਾ 137 ¶2)
ਨੰ. 1: ਸਹੀ ਫ਼ੈਸਲੇ ਕਿਵੇਂ ਕਰੀਏ (w-PJ 01 9/1 ਸਫ਼ੇ 27-30)
ਨੰ. 2: 2 ਕੁਰਿੰਥੀਆਂ 8:1-21
ਨੰ. 3: ਕੀ ਮੌਤ ਮਗਰੋਂ ਇਨਸਾਨ ਦਾ ਕੋਈ ਹਿੱਸਾ ਜੀਉਂਦਾ ਰਹਿੰਦਾ ਹੈ
ਨੰ. 4: ਲੜਾਈਆਂ ਪ੍ਰਤੀ ਮਸੀਹੀ ਰਵੱਈਏ ਦਾ ਬਾਈਬਲੀ ਆਧਾਰ (rs ਸਫ਼ਾ 271 ¶1-4)
29 ਸਤ. ਬਾਈਬਲ ਪਠਨ: ਗਲਾਤੀਆਂ 1-6 ਗੀਤ 163
ਸਪੀਚ ਕੁਆਲਿਟੀ: ਪੂਰੇ ਵਿਸ਼ਵਾਸ ਤੇ ਆਰਾਮ ਨਾਲ ਬੋਲਣ ਦੇ ਤਰੀਕੇ (be ਸਫ਼ਾ 137 ¶3–ਸਫ਼ਾ 138 ¶5)
ਨੰ. 1: ਇਤਿਹਾਸਕ ਤਾਰੀਖ਼ਾਂ ਦੀ ਵੱਡੀ ਮਹੱਤਤਾ (si ਸਫ਼ਾ 282-3 ¶27-30)
ਨੰ. 2: w-PJ 01 9/1 ਸਫ਼ਾ 15 ¶8–ਸਫ਼ਾ 17 ¶11
ਨੰ. 3: ਪਰਮੇਸ਼ੁਰ ਨੇ ਕਿਨ੍ਹਾਂ ਹਾਲਾਤਾਂ ਵਿਚ ਇਸਰਾਏਲੀਆਂ ਨੂੰ ਯੁੱਧ ਕਰਨ ਦੀ ਇਜਾਜ਼ਤ ਦਿੱਤੀ ਸੀ? (rs ਸਫ਼ਾ 271 ¶5–ਸਫ਼ਾ 273 ¶1)
ਨੰ. 4: ਅਸੀਂ ਕਿਵੇਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਰਾਜ ਸਥਾਪਿਤ ਹੋ ਚੁੱਕਾ ਹੈ
6 ਅਕ. ਬਾਈਬਲ ਪਠਨ: ਅਫ਼ਸੀਆਂ 1-6 ਗੀਤ 99
ਸਪੀਚ ਕੁਆਲਿਟੀ: ਆਵਾਜ਼ ਵਧਾਉਣ ਦੀ ਅਹਿਮੀਅਤ (be ਸਫ਼ਾ 139 ¶1–ਸਫ਼ਾ 140 ¶1)
ਨੰ. 1: ਅਧਿਐਨ ਕਰਨ ਨਾਲ ਢੇਰ ਸਾਰੀਆਂ ਅਸੀਸਾਂ ਮਿਲਦੀਆਂ ਹਨ (be ਸਫ਼ਾ 31 ¶3–ਸਫ਼ਾ 32 ¶4)
ਨੰ. 2: ਅਫ਼ਸੀਆਂ 2:1-22
ਨੰ. 3: ਪਰਮੇਸ਼ੁਰ ਵਿਚ ਨਿਹਚਾ ਕਰਨੀ ਅਕਲਮੰਦੀ ਹੈ
ਨੰ. 4: ਸਿਆਸੀ ਮਾਮਲਿਆਂ ਵਿਚ ਸ਼ਾਮਲ ਹੋਣ ਬਾਰੇ ਮਸੀਹੀ ਨਜ਼ਰੀਏ ਦਾ ਬਾਈਬਲੀ ਆਧਾਰ ਕੀ ਹੈ? (rs ਸਫ਼ਾ 273 ¶2–ਸਫ਼ਾ 274 ¶1; kl-PJ ਅਧਿਆਇ 5 ¶16 ਅਤੇ ਅਧਿਆਇ 13 ¶14)
13 ਅਕ. ਬਾਈਬਲ ਪਠਨ: ਫ਼ਿਲਿੱਪੀਆਂ 1–ਕੁਲੁੱਸੀਆਂ 4 ਗੀਤ 105
ਸਪੀਚ ਕੁਆਲਿਟੀ: ਮਾਈਕ੍ਰੋਫ਼ੋਨ ਦਾ ਸਹੀ ਇਸਤੇਮਾਲ ਕਰੋ (be ਸਫ਼ਾ 140 ¶2–ਸਫ਼ਾ 142 ¶1)
ਨੰ. 1: ‘ਸਿੱਧੇ ਮਾਰਗ’ ਉੱਤੇ ਚੱਲੋ (w-PJ 01 9/15 ਸਫ਼ੇ 24-8)
ਨੰ. 2: ਫ਼ਿਲਿੱਪੀਆਂ 2:1-24
ਨੰ. 3: ਦੇਸ਼-ਭਗਤੀ ਦੇ ਰਸਮਾਂ ਪ੍ਰਤੀ ਮਸੀਹੀ ਨਜ਼ਰੀਏ ਦਾ ਬਾਈਬਲੀ ਆਧਾਰ ਕੀ ਹੈ? (rs ਸਫ਼ਾ 274 ¶2–ਸਫ਼ਾ 275 ¶3; kl-PJ ਅਧਿਆਇ 5 ¶16 ਅਤੇ ਅਧਿਆਇ 13 ¶14)
ਨੰ. 4: ਅੱਜ ਯਹੋਵਾਹ ਸਾਡੇ ਤੋਂ ਕੀ ਮੰਗ ਕਰਦਾ ਹੈ
20 ਅਕ. ਬਾਈਬਲ ਪਠਨ: 1 ਥੱਸਲੁਨੀਕੀਆਂ 1–2 ਥੱਸਲੁਨੀਕੀਆਂ 3 ਗੀਤ 145
ਸਪੀਚ ਕੁਆਲਿਟੀ: ਜਵਾਬ ਦੇਣ ਵਿਚ ਬਾਈਬਲ ਦਾ ਇਸਤੇਮਾਲ ਕਰਨਾ (be ਸਫ਼ਾ 143 ¶1-3)
ਨੰ. 1: ਸਮੇਂ ਬਾਰੇ ਯਹੋਵਾਹ ਦਾ ਨਜ਼ਰੀਆ (si ਸਫ਼ੇ 283-4 ¶31-3)
ਨੰ. 2: w-PJ 01 10/15 ਸਫ਼ਾ 23 ¶6–ਸਫ਼ਾ 24 ¶9
ਨੰ. 3: ਸਵਰਗ ਨੂੰ ਕੌਣ ਜਾਂਦੇ ਹਨ?
ਨੰ. 4: ਕੀ ਮਸੀਹੀਆਂ ਦੀ ਸਿਆਸੀ ਨਿਰਪੱਖਤਾ ਦਾ ਇਹ ਮਤਲਬ ਹੈ ਕਿ ਉਨ੍ਹਾਂ ਨੂੰ ਆਪਣੇ ਗੁਆਂਢੀਆਂ ਦੀ ਕੋਈ ਚਿੰਤਾ ਨਹੀਂ? (rs ਸਫ਼ਾ 276 ¶1; kl-PJ ਅਧਿਆਇ 5 ¶19 ਅਤੇ ਅਧਿਆਇ 11 ¶14)
27 ਅਕ. ਬਾਈਬਲ ਪਠਨ: 1 ਤਿਮੋਥਿਉਸ 1–2 ਤਿਮੋਥਿਉਸ 4 ਗੀਤ 46
ਸਪੀਚ ਕੁਆਲਿਟੀ: ਬਾਈਬਲ ਨੂੰ ਵਧੀਆ ਤਰੀਕੇ ਨਾਲ ਇਸਤੇਮਾਲ ਕਰਨ ਦੇ ਤਰੀਕੇ (be ਸਫ਼ਾ 144 ¶1-4)
ਜ਼ਬਾਨੀ ਪੁਨਰ-ਵਿਚਾਰ
3 ਨਵ. ਬਾਈਬਲ ਪਠਨ: ਤੀਤੁਸ 1–ਫਿਲੇਮੋਨ ਗੀਤ 30
ਸਪੀਚ ਕੁਆਲਿਟੀ: ਬਾਈਬਲ ਖੋਲ੍ਹ ਕੇ ਪੜ੍ਹਨ ਦੀ ਪ੍ਰੇਰਣਾ ਦੇਣੀ (be ਸਫ਼ਾ 145-6)
ਨੰ. 1: ਖੋਜ ਕਰਨ ਲਈ ਬਾਈਬਲ ਦਾ ਕਿਵੇਂ ਇਸਤੇਮਾਲ ਕਰੀਏ (be ਸਫ਼ਾ 33 ¶1–ਸਫ਼ਾ 35 ¶2)
ਨੰ. 2: ਫਿਲੇਮੋਨ 1–25
ਨੰ. 3: ਕੀ ਮੁਕੰਮਲ ਜ਼ਿੰਦਗੀ ਅਕਾਊ ਹੋਵੇਗੀ?
ਨੰ. 4: ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਮਸੀਹੀ ਯੂਨਾਨੀ ਸ਼ਾਸਤਰ ਵਿਚ ਯਹੋਵਾਹ ਦਾ ਨਾਂ ਕਿਉਂ ਵਰਤਿਆ ਗਿਆ ਹੈ? (rs ਸਫ਼ਾ 278 ¶1-3; kl-PJ ਅਧਿਆਇ 3 ¶12,13)
10 ਨਵ. ਬਾਈਬਲ ਪਠਨ: ਇਬਰਾਨੀਆਂ 1-8 ਗੀਤ 149
ਸਪੀਚ ਕੁਆਲਿਟੀ: ਆਇਤਾਂ ਨੂੰ ਚੰਗੀ ਤਰ੍ਹਾਂ ਪੇਸ਼ ਕਰਨ ਦੀ ਅਹਿਮੀਅਤ (be ਸਫ਼ਾ 147 ¶1–ਸਫ਼ਾ 148 ¶2)
ਨੰ. 1: ਇਕ ਦੁਸ਼ਟ ਦੁਨੀਆਂ ਵਿਚ ਹਨੋਕ ਪਰਮੇਸ਼ੁਰ ਦੇ ਸੰਗ ਚੱਲਦਾ ਰਿਹਾ (w-PJ 01 9/15 ਸਫ਼ੇ 29-31)
ਨੰ. 2: ਇਬਰਾਨੀਆਂ 2:1-18
ਨੰ. 3: iਉਨ੍ਹਾਂ ਨੂੰ ਕਿਵੇਂ ਜਵਾਬ ਦੇਈਏ ਜੋ ਕਹਿੰਦੇ ਹਨ, ‘ਤੁਹਾਡੀ ਬਾਈਬਲ ਵੱਖਰੀ ਹੈ’ (rs ਸਫ਼ਾ 279 ¶1-4; kl-PJ ਅਧਿਆਇ 2)
ਨੰ. 4: ਪੁਨਰ-ਉਥਿਤ ਲੋਕਾਂ ਦਾ ਨਿਆਂ ਉਨ੍ਹਾਂ ਦੇ ਕੰਮਾਂ ਮੁਤਾਬਕ ਕਿਵੇਂ ਕੀਤਾ ਜਾਵੇਗਾ?
17 ਨਵ. ਬਾਈਬਲ ਪਠਨ: ਇਬਰਾਨੀਆਂ 9-13 ਗੀਤ 144
ਸਪੀਚ ਕੁਆਲਿਟੀ: ਆਇਤਾਂ ਨੂੰ ਪੇਸ਼ ਕਰਨ ਲਈ ਸਹੀ ਸ਼ਬਦ ਚੁਣਨੇ (be ਸਫ਼ਾ 148 ¶3–ਸਫ਼ਾ 149 ¶2)
ਨੰ. 1: ਵਫ਼ਾਦਾਰੀ ਕਰਨ ਦਾ ਕੀ ਮਤਲਬ ਹੈ? (w-PJ 01 10/1 ਸਫ਼ੇ 20-3)
ਨੰ. 2: ਇਬਰਾਨੀਆਂ 9:11-28
ਨੰ. 3: ਕੀ ਪਰਮੇਸ਼ੁਰ ਦੇ ਸਵਰਗੀ ਪ੍ਰਾਣੀਆਂ ਦਾ ਇਕ ਸੰਗਠਨ ਹੈ? (rs ਸਫ਼ਾ 280 ¶2-3; kl-PJ ਅਧਿਆਇ 3 ¶15)
ਨੰ. 4: ਪਰਮੇਸ਼ੁਰ ਨੂੰ ਮਹਿਮਾ ਦੇਣ ਵਾਲਾ ਚਾਲ-ਚਲਣ ਰੱਖਣਾ ਕਿਉਂ ਫ਼ਾਇਦੇਮੰਦ ਹੈ
24 ਨਵ. ਬਾਈਬਲ ਪਠਨ: ਯਾਕੂਬ 1-5 ਗੀਤ 88
ਸਪੀਚ ਕੁਆਲਿਟੀ: ਸਹੀ ਸ਼ਬਦਾਂ ਉੱਤੇ ਜ਼ੋਰ ਦੇਣ ਲਈ ਭਾਵਨਾਵਾਂ ਨਾਲ ਪੜ੍ਹਨਾ ਜ਼ਰੂਰੀ ਹੈ (be ਸਫ਼ਾ 150 ¶1-2)
ਨੰ. 1: ਸਮੇਂ ਦੀ ਧਾਰਾ ਵਿਚ ਘਟਨਾਵਾਂ ਨੂੰ ਮਾਪਣਾ (si ਸਫ਼ੇ 284-5 ¶1-4)
ਨੰ. 2: w-PJ 01 11/1 ਸਫ਼ਾ 12 ¶15–ਸਫ਼ਾ 13 ¶19
ਨੰ. 3: ਹਲੀਮੀ ਦੀ ਅਹਿਮੀਅਤ
ਨੰ. 4: ਪੁਰਾਣੇ ਸਮਿਆਂ ਵਿਚ, ਪਰਮੇਸ਼ੁਰ ਧਰਤੀ ਉੱਤੇ ਆਪਣੇ ਸੇਵਕਾਂ ਨੂੰ ਕਿੱਦਾਂ ਹਿਦਾਇਤ ਦਿੰਦਾ ਸੀ? (rs ਸਫ਼ਾ 281 ¶1-2; kl-PJ ਅਧਿਆਇ 17 ¶6,16,17)
1 ਦਸ. ਬਾਈਬਲ ਪਠਨ: 1 ਪਤਰਸ 1–2 ਪਤਰਸ 3 ਗੀਤ 54
ਸਪੀਚ ਕੁਆਲਿਟੀ: ਸਹੀ ਸ਼ਬਦਾਂ ਉੱਤੇ ਜ਼ੋਰ ਦਿਓ (be ਸਫ਼ਾ 150 ¶3–ਸਫ਼ਾ 151 ¶2)
ਨੰ. 1: ਖੋਜ ਕਰਨ ਦੇ ਦੂਸਰੇ ਸਾਧਨਾਂ ਦੀ ਵਰਤੋਂ ਕਰਨੀ ਸਿੱਖਣੀ (be ਸਫ਼ਾ 35 ¶3–ਸਫ਼ਾ 38 ¶4)
ਨੰ. 2: 1 ਪਤਰਸ 1:1-16
ਨੰ. 3: ਕੀ ਬਾਈਬਲ ਕਹਿੰਦੀ ਹੈ ਕਿ ਸੱਚੇ ਮਸੀਹੀ ਗਠਿਤ ਕੀਤੇ ਜਾਣਗੇ? (rs ਸਫ਼ਾ 282 ¶1-4; kl-PJ ਅਧਿਆਇ 14 ¶19-23)
ਨੰ. 4: ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਦਾ ਸਾਡੀ ਜ਼ਿੰਦਗੀ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ
8 ਦਸ. ਬਾਈਬਲ ਪਠਨ: 1 ਯੂਹੰਨਾ 1–ਯਹੂਦਾਹ ਗੀਤ 22
ਸਪੀਚ ਕੁਆਲਿਟੀ: ਸ਼ਬਦਾਂ ਉੱਤੇ ਜ਼ੋਰ ਦੇਣ ਦੇ ਤਰੀਕੇ (be ਸਫ਼ਾ 151 ¶3–ਸਫ਼ਾ 152 ¶5)
ਨੰ. 1: ਆਪਣੀ ਜ਼ਮੀਰ ਦੀ ਰਾਖੀ ਕਰੋ (w-PJ 01 11/1 ਸਫ਼ੇ 4-7)
ਨੰ. 2: 1 ਯੂਹੰਨਾ 3:1-18
ਨੰ. 3: ਔਰਤਾਂ ਨਾਲ ਕੀਤੇ ਭੈੜੇ ਸਲੂਕ ਲਈ ਕਿਉਂ ਬਾਈਬਲ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ
ਨੰ. 4: ਕੀ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਈਸਾਈ-ਜਗਤ ਦੇ ਵੱਖ-ਵੱਖ ਗਿਰਜਿਆਂ ਵਿਚ ਫੈਲੇ ਹੋਏ ਹਨ? (rs ਸਫ਼ਾ 283 ¶1-3; kl-PJ ਅਧਿਆਇ 17 ¶3,4,6-8,15-20)
15 ਦਸ. ਬਾਈਬਲ ਪਠਨ: ਪਰਕਾਸ਼ ਦੀ ਪੋਥੀ 1-6 ਗੀਤ 219
ਸਪੀਚ ਕੁਆਲਿਟੀ: ਆਇਤਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਨਾ (be ਸਫ਼ਾ 153 ¶1–ਸਫ਼ਾ 154 ¶3)
ਨੰ. 1: ਨੂਹ ਦੀ ਨਿਹਚਾ ਸੰਸਾਰ ਨੂੰ ਦੋਸ਼ੀ ਠਹਿਰਾਉਂਦੀ ਹੈ (w-PJ 01 11/15 ਸਫ਼ੇ 28-31)
ਨੰ. 2: ਪਰਕਾਸ਼ ਦੀ ਪੋਥੀ 2:1-17
ਨੰ. 3: ਧਰਤੀ ਉੱਤੇ ਯਹੋਵਾਹ ਦੇ ਸੰਗਠਨ ਦੀ ਕਿੱਦਾਂ ਪਛਾਣ ਕੀਤੀ ਜਾ ਸਕਦੀ ਹੈ? (rs ਸਫ਼ਾ 283 ¶4–ਸਫ਼ਾ 284 ¶2; kl-PJ ਅਧਿਆਇ 5 ¶16-22)
ਨੰ. 4: ਮਸੀਹੀ ਕਿਉਂ ਕ੍ਰਿਸਮਸ ਨਹੀਂ ਮਨਾਉਂਦੇ ਹਨ
22 ਦਸ. ਬਾਈਬਲ ਪਠਨ: ਪਰਕਾਸ਼ ਦੀ ਪੋਥੀ 7-14 ਗੀਤ 6
ਸਪੀਚ ਕੁਆਲਿਟੀ: ਸਾਫ਼-ਸਾਫ਼ ਸਮਝਾਉਣਾ ਕਿ ਆਇਤਾਂ ਕਿੱਦਾਂ ਲਾਗੂ ਹੁੰਦੀਆਂ ਹਨ (be ਸਫ਼ਾ 154 ¶4–ਸਫ਼ਾ 155 ¶4)
ਨੰ. 1: ਅਧਿਆਤਮਿਕ ਦਿਲ ਦੇ ਦੌਰੇ ਤੋਂ ਤੁਸੀਂ ਬਚ ਸਕਦੇ ਹੋ (w-PJ 01 12/1 ਸਫ਼ੇ 9-13)
ਨੰ. 2: w-PJ 01 12/15 ਸਫ਼ਾ 17 ¶10–ਸਫ਼ਾ 18 ¶13 (ਫੁਟਨੋਟ ਸਮੇਤ)
ਨੰ. 3: ਹਾਣੀਆਂ ਦੇ ਦਬਾਅ ਦਾ ਕਿੱਦਾਂ ਸਾਮ੍ਹਣਾ ਕਰੀਏ
ਨੰ. 4: ਅਸੀਂ ਯਹੋਵਾਹ ਦੇ ਸੰਗਠਨ ਪ੍ਰਤੀ ਕਿੱਦਾਂ ਆਦਰ ਦਿਖਾ ਸਕਦੇ ਹਾਂ? (rs ਸਫ਼ਾ 284 ¶3-7; kl-PJ ਅਧਿਆਇ 14 ¶19-23)
29 ਦਸ. ਬਾਈਬਲ ਪਠਨ: ਪਰਕਾਸ਼ ਦੀ ਪੋਥੀ 15-22 ਗੀਤ 60
ਸਪੀਚ ਕੁਆਲਿਟੀ: ਬਾਈਬਲ ਵਿੱਚੋਂ ਤਰਕ ਕਰੋ (be ਸਫ਼ਾ 155 ¶5–ਸਫ਼ਾ 156 ¶5)
ਜ਼ਬਾਨੀ ਪੁਨਰ-ਵਿਚਾਰ
[ਫੁਟਨੋਟ]
a ਸਿਰਫ਼ ਭਰਾਵਾਂ ਨੂੰ ਦਿਓ।
b ਸਿਰਫ਼ ਭਰਾਵਾਂ ਨੂੰ ਦਿਓ।
c ਸਿਰਫ਼ ਭਰਾਵਾਂ ਨੂੰ ਦਿਓ।
d ਸਿਰਫ਼ ਭਰਾਵਾਂ ਨੂੰ ਦਿਓ।
e ਸਿਰਫ਼ ਭਰਾਵਾਂ ਨੂੰ ਦਿਓ।
f ਜੇ ਸਮਾਂ ਹੋਵੇ, ਤਾਂ ਚਰਚਾ ਕਰੋ ਕਿ ਲੋਕਾਂ ਦੇ ਦਾਅਵਿਆਂ, ਇਤਰਾਜ਼ਾਂ ਆਦਿ ਦਾ ਕਿੱਦਾਂ ਜਵਾਬ ਦਿੱਤਾ ਜਾ ਸਕਦਾ ਹੈ ਜੋ ਤੁਹਾਡੇ ਖੇਤਰ ਵਿਚ ਅਸਰਦਾਰ ਸਿੱਧ ਹੋਵੇਗਾ।
g ਜੇ ਸਮਾਂ ਹੋਵੇ, ਤਾਂ ਚਰਚਾ ਕਰੋ ਕਿ ਲੋਕਾਂ ਦੇ ਦਾਅਵਿਆਂ, ਇਤਰਾਜ਼ਾਂ ਆਦਿ ਦਾ ਕਿੱਦਾਂ ਜਵਾਬ ਦਿੱਤਾ ਜਾ ਸਕਦਾ ਹੈ ਜੋ ਤੁਹਾਡੇ ਖੇਤਰ ਵਿਚ ਅਸਰਦਾਰ ਸਿੱਧ ਹੋਵੇਗਾ।
h ਜੇ ਸਮਾਂ ਹੋਵੇ, ਤਾਂ ਚਰਚਾ ਕਰੋ ਕਿ ਲੋਕਾਂ ਦੇ ਦਾਅਵਿਆਂ, ਇਤਰਾਜ਼ਾਂ ਆਦਿ ਦਾ ਕਿੱਦਾਂ ਜਵਾਬ ਦਿੱਤਾ ਜਾ ਸਕਦਾ ਹੈ ਜੋ ਤੁਹਾਡੇ ਖੇਤਰ ਵਿਚ ਅਸਰਦਾਰ ਸਿੱਧ ਹੋਵੇਗਾ।
i ਜੇ ਸਮਾਂ ਹੋਵੇ, ਤਾਂ ਚਰਚਾ ਕਰੋ ਕਿ ਲੋਕਾਂ ਦੇ ਦਾਅਵਿਆਂ, ਇਤਰਾਜ਼ਾਂ ਆਦਿ ਦਾ ਕਿੱਦਾਂ ਜਵਾਬ ਦਿੱਤਾ ਜਾ ਸਕਦਾ ਹੈ ਜੋ ਤੁਹਾਡੇ ਖੇਤਰ ਵਿਚ ਅਸਰਦਾਰ ਸਿੱਧ ਹੋਵੇਗਾ।