ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 10 ਮਾਰਚ
ਗੀਤ 5
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਅਤੇ 15 ਮਾਰਚ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਭਾਵੇਂ ਪ੍ਰਕਾਸ਼ਕ ਸਿਰਫ਼ ਇਕ ਰਸਾਲੇ ਵਿੱਚੋਂ ਇਕ ਲੇਖ ਦਿਖਾਏਗਾ, ਪਰ ਦੋਹਾਂ ਪ੍ਰਦਰਸ਼ਨਾਂ ਵਿਚ ਦੋਨੋਂ ਰਸਾਲੇ ਇਕੱਠੇ ਪੇਸ਼ ਕੀਤੇ ਜਾਣੇ ਚਾਹੀਦੇ ਹਨ।
15 ਮਿੰਟ: ਯੀਅਰ ਬੁੱਕ 2003 ਤੋਂ ਲਾਭ ਪ੍ਰਾਪਤ ਕਰੋ। ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਸਾਡੀ ਰਾਜ ਸੇਵਕਾਈ ਦੇ ਇਸ ਅੰਕ ਵਿਚ ਦਿੱਤੇ ਗਏ ਇਕ ਵਾਧੂ ਅੰਤਰ-ਪੱਤਰ ਵਿਚ “ਪ੍ਰਬੰਧਕ ਸਭਾ ਵੱਲੋਂ ਚਿੱਠੀ” ਦੀਆਂ ਕੁਝ ਖ਼ਾਸ-ਖ਼ਾਸ ਗੱਲਾਂ ਤੇ ਚਰਚਾ ਕਰੋ। ਪਹਿਲਾਂ ਤੋਂ ਹੀ ਕੁਝ ਭੈਣਾਂ-ਭਰਾਵਾਂ ਨੂੰ ਇਹ ਦੱਸਣ ਲਈ ਤਿਆਰ ਕਰੋ ਕਿ ਯੀਅਰ ਬੁੱਕ ਵਿੱਚੋਂ ਕਿਹੜੀਆਂ ਰਿਪੋਰਟਾਂ ਅਤੇ ਤਜਰਬੇ ਉਨ੍ਹਾਂ ਨੂੰ ਬਹੁਤ ਹੀ ਚੰਗੇ ਲੱਗੇ ਹਨ। ਪੂਰੀ ਦੁਨੀਆਂ ਦੀ ਰਿਪੋਰਟ ਦੀਆਂ ਖ਼ਾਸ ਗੱਲਾਂ ਦੱਸੋ। ਪਰਿਵਾਰਾਂ ਨੂੰ ਇਸ ਸਾਲ ਇਹ ਪੂਰੀ ਕਿਤਾਬ ਪੜ੍ਹਨ ਦਾ ਉਤਸ਼ਾਹ ਦਿਓ। ਕੁਝ ਸੁਝਾਅ ਦਿਓ ਕਿ ਅਸੀਂ ਕਿਵੇਂ ਇਸ ਕਿਤਾਬ ਦੀ ਮਦਦ ਨਾਲ ਨਵੇਂ ਵਿਅਕਤੀਆਂ ਨੂੰ ਯਹੋਵਾਹ ਦੇ ਸੰਗਠਨ ਵੱਲ ਲਿਆ ਸਕਦੇ ਹਾਂ ਅਤੇ ਉਨ੍ਹਾਂ ਨੂੰ ਸਭਾਵਾਂ ਵਿਚ ਆਉਣ ਲਈ ਉਤਸ਼ਾਹਿਤ ਕਰ ਸਕਦੇ ਹਾਂ।
20 ਮਿੰਟ: “ਭਲਾਈ ਕਰਨ ਵਿਚ ਜੋਸ਼ ਦਿਖਾਓ!”a (ਪੈਰੇ 1-12) ਪੈਰਾ 6 ਉੱਤੇ ਚਰਚਾ ਕਰਨ ਤੋਂ ਬਾਅਦ ਇਕ ਪ੍ਰਕਾਸ਼ਕ ਪ੍ਰਦਰਸ਼ਨ ਕਰ ਕੇ ਦਿਖਾਉਂਦਾ ਹੈ ਕਿ ਸੱਦਾ-ਪੱਤਰ ਨੂੰ ਇਸਤੇਮਾਲ ਕਰਦੇ ਹੋਏ ਉਹ ਕਿਸੇ ਰਿਸ਼ਤੇਦਾਰ, ਗੁਆਂਢੀ, ਸਹਿਪਾਠੀ ਜਾਂ ਸਹਿਕਰਮੀ ਨੂੰ ਯਾਦਗਾਰੀ ਸਮਾਰੋਹ ਵਾਸਤੇ ਕਿੱਦਾਂ ਬੁਲਾਉਂਦਾ ਹੈ। ਜੇ ਸੱਦਾ-ਪੱਤਰ ਕਲੀਸਿਯਾ ਨੂੰ ਅਜੇ ਤਕ ਨਹੀਂ ਦਿੱਤੇ ਗਏ ਹਨ, ਤਾਂ ਸਭਾ ਤੋਂ ਬਾਅਦ ਇਨ੍ਹਾਂ ਨੂੰ ਵੰਡ ਦਿਓ।
ਗੀਤ 19 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 17 ਮਾਰਚ
ਗੀਤ 34
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: ਦੋਸਤਾਂ ਦੀ ਚੋਣ ਸਮਝਦਾਰੀ ਨਾਲ ਕਰੋ। ਇਕ ਬਜ਼ੁਰਗ 22 ਫਰਵਰੀ 1997, ਜਾਗਰੂਕ ਬਣੋ! (ਅੰਗ੍ਰੇਜ਼ੀ), ਸਫ਼ਾ 13 ਅਤੇ ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਦੇ ਸਫ਼ਾ 189 ਉੱਤੇ ਦਿੱਤੇ ਸਿਰਲੇਖ “ਬੁਰੀ ਸੰਗਤ” ਥੱਲੇ ਦਿੱਤੀ ਸਾਮੱਗਰੀ ਨੂੰ ਇਸਤੇਮਾਲ ਕਰਦੇ ਹੋਏ ਇਹ ਭਾਸ਼ਣ ਦੇਵੇਗਾ। ਦਿਖਾਓ ਕਿ ਇਸ ਵਿਚ ਦਿੱਤੇ ਸਿਧਾਂਤ ਨੌਜਵਾਨਾਂ ਅਤੇ ਬਾਲਗਾਂ ਦੋਵਾਂ ਉੱਤੇ ਕਿਵੇਂ ਲਾਗੂ ਹੁੰਦੇ ਹਨ। ਦੱਸੋ ਕਿ ਉਨ੍ਹਾਂ ਲੋਕਾਂ ਨਾਲ ਦੋਸਤੀ ਕਰਨ ਦੇ ਕੀ ਫ਼ਾਇਦੇ ਹਨ ਜੋ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਅਸੂਲਾਂ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਦੇ ਹਨ।
20 ਮਿੰਟ: “ਭਲਾਈ ਕਰਨ ਵਿਚ ਜੋਸ਼ ਦਿਖਾਓ!”b (ਪੈਰੇ 13-26) ਇਹ ਭਾਗ ਪ੍ਰਧਾਨ ਨਿਗਾਹਬਾਨ ਪੇਸ਼ ਕਰੇਗਾ। ਪੈਰਾ 14 ਉੱਤੇ ਚਰਚਾ ਕਰਦੇ ਸਮੇਂ ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ ਕਿ ਇਕ ਬਜ਼ੁਰਗ ਇਕ ਬੀਮਾਰ ਭਰਾ ਨੂੰ ਹੱਲਾਸ਼ੇਰੀ ਦੇਣ ਲਈ ਉਸ ਨੂੰ ਮਿਲਣ ਜਾਂਦਾ ਹੈ ਤੇ ਗੱਲਬਾਤ ਦੌਰਾਨ ਉਹ ਪਿਆਰ ਨਾਲ ਉਸ ਭਰਾ ਨੂੰ ਸਮਝਾਉਂਦਾ ਹੈ ਕਿ ਉਹ ਯਾਦਗਾਰੀ ਸਮਾਰੋਹ ਦੇ ਮਹੀਨਿਆਂ ਦੌਰਾਨ ਸੇਵਕਾਈ ਵਿਚ ਕਿਵੇਂ ਜ਼ਿਆਦਾ ਹਿੱਸਾ ਲੈ ਸਕਦਾ ਹੈ।
ਗੀਤ 53 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 24 ਮਾਰਚ
ਗੀਤ 72
10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਅਤੇ 1 ਅਪ੍ਰੈਲ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: ਯਹੋਵਾਹ ਦੇ ਗਵਾਹ—ਸਮਾਜ ਲਈ ਇਕ ਦਾਤ। ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਕਈ ਵਾਰ ਸਾਨੂੰ ਇਹ ਦੱਸਣ ਦਾ ਮੌਕਾ ਮਿਲਦਾ ਹੈ ਕਿ ਸਾਡੀ ਸੇਵਕਾਈ ਅਤੇ ਉਦਾਹਰਣ ਤੋਂ ਸਮਾਜ ਨੂੰ ਕੀ ਫ਼ਾਇਦਾ ਹੁੰਦਾ ਹੈ। ਅੱਗੇ ਦਿੱਤੇ ਕੁਝ ਨੁਕਤਿਆਂ ਉੱਤੇ ਹਾਜ਼ਰੀਨ ਨੂੰ ਟਿੱਪਣੀਆਂ ਕਰਨ ਲਈ ਕਹੋ: (1) ਅਸੀਂ ਲੋਕਾਂ ਨੂੰ ਬਾਈਬਲ ਦੇ ਮਿਆਰਾਂ ਅਨੁਸਾਰ ਨੈਤਿਕ ਜੀਵਨ ਜੀਉਣਾ ਸਿਖਾਉਂਦੇ ਹਾਂ। (2) ਅਸੀਂ ਈਮਾਨਦਾਰੀ ਅਤੇ ਉੱਚ ਅਧਿਕਾਰੀਆਂ ਦਾ ਆਦਰ ਕਰਨਾ ਸਿਖਾਉਂਦੇ ਹਾਂ। (3) ਅਸੀਂ ਸਾਰੀਆਂ ਜਾਤਾਂ, ਕੌਮਾਂ ਅਤੇ ਸਮਾਜਕ ਵਰਗਾਂ ਦੇ ਸਭ ਲੋਕਾਂ ਨਾਲ ਪਿਆਰ ਕਰਨਾ ਸਿਖਾਉਂਦੇ ਹਾਂ। (4) ਅਸੀਂ ਲੋਕਾਂ ਦੀ ਮਦਦ ਕਰਦੇ ਹਾਂ ਕਿ ਉਹ ਬਾਈਬਲ ਦੇ ਅਸੂਲਾਂ ਤੇ ਚੱਲ ਕੇ ਆਪਣੀ ਪਰਿਵਾਰਕ ਜ਼ਿੰਦਗੀ ਨੂੰ ਸੁਖੀ ਬਣਾਉਣ। (5) ਅਸੀਂ ਹਜ਼ਾਰਾਂ ਲੋਕਾਂ ਨੂੰ ਪੜ੍ਹਨਾ-ਲਿਖਣਾ ਸਿਖਾਇਆ ਹੈ। (6) ਕੋਈ ਕੁਦਰਤੀ ਆਫ਼ਤ ਆਉਣ ਤੇ ਅਸੀਂ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਉਂਦੇ ਹਾਂ। (7) ਅਸੀਂ ਧਾਰਮਿਕ ਆਜ਼ਾਦੀ ਦੀ ਰੱਖਿਆ ਕਰਨ ਵਿਚ ਮਦਦ ਕੀਤੀ ਹੈ ਜਿਸ ਦਾ ਸਾਰੇ ਲੋਕਾਂ ਨੂੰ ਫ਼ਾਇਦਾ ਹੋਇਆ ਹੈ।—ਘੋਸ਼ਕ (ਅੰਗ੍ਰੇਜ਼ੀ) ਕਿਤਾਬ, ਸਫ਼ਾ 699 ਦੇਖੋ।
ਗੀਤ 121 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 31 ਮਾਰਚ
ਗੀਤ 130
12 ਮਿੰਟ: ਸਥਾਨਕ ਘੋਸ਼ਣਾਵਾਂ। ਭੈਣ-ਭਰਾਵਾਂ ਨੂੰ ਆਪਣੀਆਂ ਮਾਰਚ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਅਪ੍ਰੈਲ ਮਹੀਨੇ ਦੀ ਸਾਹਿੱਤ ਪੇਸ਼ਕਸ਼ ਦਾ ਜ਼ਿਕਰ ਕਰੋ। “ਪਰਮੇਸ਼ੁਰ ਦੀ ਭਗਤੀ ਕਰੋ ਕਿਤਾਬ ਵਿੱਚੋਂ ਬਾਈਬਲ ਸਟੱਡੀਆਂ ਕਰਾਓ” ਨਾਮਕ ਲੇਖ ਉੱਤੇ ਚਰਚਾ ਕਰੋ। “ਯਾਦਗਾਰੀ ਸਮਾਰੋਹ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ” ਵਿੱਚੋਂ ਖ਼ਾਸ ਗੱਲਾਂ ਤੇ ਚਰਚਾ ਕਰੋ।
13 ਮਿੰਟ: ਕਲੀਸਿਯਾ ਦੇ ਭੈਣ-ਭਰਾਵਾਂ ਦੇ ਤਜਰਬੇ। ਭੈਣਾਂ-ਭਰਾਵਾਂ ਨੂੰ ਸੱਦਾ ਦਿਓ ਕਿ ਉਹ ਮਾਰਚ ਵਿਚ ਸੇਵਕਾਈ ਦੌਰਾਨ ਹੋਏ ਆਪਣੇ ਦਿਲਚਸਪ ਤਜਰਬੇ ਦੱਸਣ। ਉਨ੍ਹਾਂ ਦੀ ਮਿਹਨਤ ਦੀ ਤਾਰੀਫ਼ ਕਰੋ ਅਤੇ ਉਨ੍ਹਾਂ ਨੂੰ ਆਪਣੇ ਹਾਲਾਤਾਂ ਅਨੁਸਾਰ ਅਪ੍ਰੈਲ ਦੌਰਾਨ ਸੇਵਕਾਈ ਵਿਚ ਪੂਰਾ ਹਿੱਸਾ ਲੈਣ ਦਾ ਉਤਸ਼ਾਹ ਦਿਓ।
20 ਮਿੰਟ: “ਯਹੋਵਾਹ ਉਸਤਤ ਦੇ ਯੋਗ ਹੈ।”c ਯਾਦਗਾਰੀ ਸਮਾਰੋਹ ਦੀ ਅਹਿਮੀਅਤ ਉੱਤੇ ਜ਼ੋਰ ਦਿਓ। ਇਹ ਦਿਖਾਓ ਕਿ ਸਾਰੇ ਭੈਣ-ਭਰਾ ਨਵੇਂ ਲੋਕਾਂ ਦੀ ਸਮਾਰੋਹ ਵਿਚ ਆਉਣ ਵਿਚ ਕਿਵੇਂ ਮਦਦ ਕਰ ਸਕਦੇ ਹਨ। ਸਮਝਾਓ ਕਿ ਗ਼ੈਰ-ਸਰਗਰਮ ਪ੍ਰਚਾਰਕਾਂ ਦੀ ਦਿਲਚਸਪੀ ਮੁੜ ਜਗਾਉਣ ਲਈ ਕੀ ਕੀਤਾ ਜਾ ਸਕਦਾ ਹੈ। ਭੈਣਾਂ-ਭਰਾਵਾਂ ਨੂੰ ਪਿਛਲੇ ਸਾਲ ਦੇ ਸਮਾਰੋਹ ਬਾਰੇ ਕੋਈ ਉਤਸ਼ਾਹਜਨਕ ਤਜਰਬਾ ਦੱਸਣ ਲਈ ਕਹੋ।
ਗੀਤ 173 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 7 ਅਪ੍ਰੈਲ
ਗੀਤ 191
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਬਾਈਬਲ ਦੀ ਮਦਦ ਨਾਲ ਤਰਕ ਕਰਨਾ। ਹਾਜ਼ਰੀਨ ਨਾਲ ਚਰਚਾ। ਸੇਵਕਾਈ ਵਿਚ ਅਸੀਂ ਲੋਕਾਂ ਨਾਲ ਚੰਗੀ ਤਰ੍ਹਾਂ ਤਰਕ ਕਰਨ ਦੀ ਯੋਗਤਾ ਕਿਵੇਂ ਪੈਦਾ ਕਰ ਸਕਦੇ ਹਾਂ? (1) ਬਾਕਾਇਦਾ ਨਿੱਜੀ ਅਧਿਐਨ ਕਰ ਕੇ ਅਤੇ ਸਭਾਵਾਂ ਵਿਚ ਹਾਜ਼ਰ ਹੋ ਕੇ ਬਾਈਬਲ ਦਾ ਚੋਖਾ ਗਿਆਨ ਲਓ। (2) ਜੋ ਸੱਚਾਈਆਂ ਤੁਸੀਂ ਸਿੱਖਦੇ ਹੋ, ਉਨ੍ਹਾਂ ਉੱਤੇ ਮਨਨ ਕਰੋ ਅਤੇ ਵੱਖਰੇ-ਵੱਖਰੇ ਤਰੀਕਿਆਂ ਨਾਲ ਲਾਗੂ ਕਰੋ। (3) ਬਾਈਬਲ ਦੀਆਂ ਆਇਤਾਂ ਦਾ ਸਿਰਫ਼ ਮਤਲਬ ਹੀ ਨਾ ਸਮਝੋ, ਸਗੋਂ ਇਹ ਵੀ ਦੇਖੋ ਕਿ ਇਹ ਜਾਣਕਾਰੀ ਕਿਨ੍ਹਾਂ ਦੂਸਰੀਆਂ ਆਇਤਾਂ ਦੇ ਆਧਾਰ ਤੇ ਦਿੱਤੀ ਗਈ ਹੈ। (4) ਸੋਚ-ਵਿਚਾਰ ਕਰੋ ਕਿ ਤੁਸੀਂ ਵੱਖਰੇ-ਵੱਖਰੇ ਲੋਕਾਂ ਨੂੰ ਬਾਈਬਲ ਦੀ ਕੋਈ ਆਇਤ ਕਿਵੇਂ ਸਮਝਾਓਗੇ। (5) ਇਸ ਗੱਲ ਬਾਰੇ ਵੀ ਸੋਚੋ ਕਿ ਕੁਝ ਨੁਕਤਿਆਂ ਨੂੰ ਸਮਝਾਉਣ ਲਈ ਤੁਸੀਂ ਕਿਹੜੀਆਂ ਉਦਾਹਰਣਾਂ ਦੇ ਸਕਦੇ ਹੋ।
20 ਮਿੰਟ: “ਸੱਚਾਈ ਸਾਨੂੰ ਕਿਵੇਂ ਆਜ਼ਾਦ ਕਰਦੀ ਹੈ।”d ਪਹਿਰਾਬੁਰਜ, 1 ਅਕਤੂਬਰ 1998 (ਅੰਗ੍ਰੇਜ਼ੀ) ਦੇ ਸਫ਼ਾ 6 ਉੱਤੇ ਦਿੱਤੀ ਡੱਬੀ ਵਿੱਚੋਂ ਕੁਝ ਗੱਲਾਂ ਦੱਸੋ। ਭੈਣਾਂ-ਭਰਾਵਾਂ ਨੂੰ ਇਹ ਦੱਸਣ ਲਈ ਸੱਦਾ ਦਿਓ ਕਿ ਪਰਮੇਸ਼ੁਰ ਦੇ ਬਚਨ ਵਿਚ ਦੱਸੀਆਂ ਸੱਚਾਈਆਂ ਨੇ ਉਨ੍ਹਾਂ ਨੂੰ ਕਿਹੜੀਆਂ ਗੱਲਾਂ ਤੋਂ ਆਜ਼ਾਦ ਕੀਤਾ ਹੈ।
ਗੀਤ 217 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।