ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 11 ਅਗਸਤ
ਗੀਤ 101
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਅਤੇ 15 ਅਗਸਤ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਭਾਵੇਂ ਪ੍ਰਕਾਸ਼ਕ ਸਿਰਫ਼ ਇਕ ਰਸਾਲੇ ਵਿੱਚੋਂ ਇਕ ਲੇਖ ਦਿਖਾਏਗਾ, ਪਰ ਦੋਹਾਂ ਪ੍ਰਦਰਸ਼ਨਾਂ ਵਿਚ ਦੋਨੋਂ ਰਸਾਲੇ ਇਕੱਠੇ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਉਦੋਂ ਕੀ ਕਹਿਣਾ ਹੈ ਜਦੋਂ ਕੋਈ ਕਹਿੰਦਾ ਹੈ “ਮੈਂ ਵਿਅਸਤ ਹਾਂ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਪੁਸਤਿਕਾ ਦਾ ਸਫ਼ਾ 11 ਦੇਖੋ।
15 ਮਿੰਟ: “ਭਲਾਈ ਕਰਨ ਵਿਚ ਯਹੋਵਾਹ ਦੀ ਰੀਸ ਕਰੋ।”a ਹਾਜ਼ਰੀਨ ਨੂੰ ਸੰਖੇਪ ਵਿਚ ਤਜਰਬੇ ਦੱਸਣ ਲਈ ਕਹੋ ਕਿ ਦੂਸਰਿਆਂ ਨਾਲ ਭਲਾਈ ਕਰਨ ਨਾਲ ਕਿਵੇਂ ਉਨ੍ਹਾਂ ਨੂੰ ਗਵਾਹੀ ਦੇਣ ਦਾ ਮੌਕਾ ਮਿਲਿਆ। ਆਪਣੇ ਭੈਣ-ਭਰਾਵਾਂ ਦੀ ਮਦਦ ਕਰਨ ਦੇ ਜਤਨਾਂ ਲਈ ਕਲੀਸਿਯਾ ਦੀ ਤਾਰੀਫ਼ ਕਰੋ।
20 ਮਿੰਟ: “ਪਾਇਨੀਅਰ ਸੇਵਾ ਦੀਆਂ ਬਰਕਤਾਂ।”b ਚਰਚਾ ਕਰਨ ਲਈ ਲੇਖ ਵਿਚ ਦਿੱਤੇ ਗਏ ਸਵਾਲ ਪੁੱਛੋ। ਇਕ ਜਾਂ ਦੋ ਪਾਇਨੀਅਰਾਂ ਤੋਂ ਪੁੱਛੋ ਕਿ ਪਾਇਨੀਅਰੀ ਕਰਨ ਨਾਲ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ। ਦੱਸੋ ਕਿ ਜੇ ਕੋਈ ਪਾਇਨੀਅਰੀ ਕਰਨੀ ਚਾਹੁੰਦਾ ਹੈ, ਤਾਂ ਉਹ ਸੈਕਟਰੀ ਤੋਂ ਫਾਰਮ ਲੈ ਸਕਦਾ ਹੈ।
ਗੀਤ 11 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 18 ਅਗਸਤ
ਗੀਤ 82
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। “ਸੰਤੁਸ਼ਟ ਜ਼ਿੰਦਗੀ—ਇਸ ਨੂੰ ਕਿਵੇਂ ਹਾਸਲ ਕਰੀਏ ਨੂੰ ਪੇਸ਼ ਕਰਨ ਲਈ ਕੁਝ ਸੁਝਾਅ” ਨਾਮਕ ਡੱਬੀ ਉੱਤੇ ਵਿਚਾਰ ਕਰੋ ਅਤੇ ਇਕ ਕਾਬਲ ਪ੍ਰਕਾਸ਼ਕ ਕੋਲੋਂ ਕਿਸੇ ਇਕ ਸੁਝਾਅ ਦਾ ਪ੍ਰਦਰਸ਼ਨ ਕਰਵਾਓ।
17 ਮਿੰਟ: “ਤਾਜ਼ਗੀ ਦੇਣ ਵਾਲਾ ਕੰਮ।”c ਦੋ ਜਾਂ ਤਿੰਨ ਪ੍ਰਕਾਸ਼ਕਾਂ ਨੂੰ ਟਿੱਪਣੀਆਂ ਦੇਣ ਲਈ ਪਹਿਲਾਂ ਹੀ ਤਿਆਰ ਕਰੋ ਕਿ ਮਸੀਹੀ ਸੇਵਕਾਈ ਕਰਨ ਨਾਲ ਉਨ੍ਹਾਂ ਨੂੰ ਕਿਵੇਂ ਤਾਜ਼ਗੀ ਮਿਲਦੀ ਹੈ।
18 ਮਿੰਟ: “ਆਓ ਆਪਾਂ ਆਪਣੀ ਭਗਤੀ ਦੀ ਥਾਂ ਨੂੰ ਚੰਗੀ ਹਾਲਤ ਵਿਚ ਰੱਖੀਏ।”d (ਪੈਰੇ 1-5) ਚਰਚਾ ਕਰਨ ਲਈ ਲੇਖ ਵਿਚ ਦਿੱਤੇ ਗਏ ਸਵਾਲ ਪੁੱਛੋ। ਪੈਰੇ 3 ਤੇ 4 ਦੀ ਚਰਚਾ ਕਰਦੇ ਸਮੇਂ ਦੱਸੋ ਕਿ ਕਿੰਗਡਮ ਹਾਲ ਦੀ ਸਫ਼ਾਈ ਕਰਨ ਲਈ ਕਿਹੜੇ ਇੰਤਜ਼ਾਮ ਕੀਤੇ ਗਏ ਹਨ। ਇਹ ਵੀ ਦੱਸੋ ਕਿ ਕਿਹੜੀਆਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ। ਸੱਚੀ ਭਗਤੀ ਦੀ ਥਾਂ ਨੂੰ ਚੰਗੇ ਹਾਲ ਵਿਚ ਰੱਖਣ ਲਈ ਕਲੀਸਿਯਾ ਦੀ ਤਾਰੀਫ਼ ਕਰੋ।
ਗੀਤ 114 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 25 ਅਗਸਤ
ਗੀਤ 175
10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਅਤੇ 1 ਸਤੰਬਰ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਭਾਵੇਂ ਪ੍ਰਕਾਸ਼ਕ ਸਿਰਫ਼ ਇਕ ਰਸਾਲੇ ਵਿੱਚੋਂ ਇਕ ਲੇਖ ਦਿਖਾਏਗਾ, ਪਰ ਦੋਹਾਂ ਪ੍ਰਦਰਸ਼ਨਾਂ ਵਿਚ ਦੋਨੋਂ ਰਸਾਲੇ ਇਕੱਠੇ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਪ੍ਰਦਰਸ਼ਨਾਂ ਵਿਚ ਇਕ ਮਾਤਾ ਜਾਂ ਪਿਤਾ ਆਪਣੇ ਕਿਸ਼ੋਰ ਪੁੱਤਰ ਜਾਂ ਧੀ ਨਾਲ ਰਸਾਲੇ ਵੰਡਣ ਦਾ ਅਭਿਆਸ ਕਰਦਾ ਹੈ। ਉਹ ਦਿੱਤੀਆਂ ਗਈਆਂ ਪੇਸ਼ਕਾਰੀਆਂ ਨੂੰ ਪਹਿਲਾਂ ਪੜ੍ਹਦੇ ਹਨ ਅਤੇ ਫੇਰ ਉਹ ਪ੍ਰਦਰਸ਼ਨ ਕਰਦੇ ਹਨ।
15 ਮਿੰਟ: ਬੱਚੇ ਯਹੋਵਾਹ ਦੀ ਮਹਿਮਾ ਕਰਦੇ ਹਨ! ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ ਤੇ ਇੰਟਰਵਿਊਆਂ। ਸਭਾਵਾਂ ਵਿਚ ਬੱਚਿਆਂ ਤੇ ਨੌਜਵਾਨਾਂ ਦੀਆਂ ਚੰਗੀ ਤਰ੍ਹਾਂ ਤਿਆਰ ਕੀਤੀਆਂ ਟਿੱਪਣੀਆਂ ਸੁਣ ਕੇ ਸਾਨੂੰ ਖ਼ੁਸ਼ੀ ਹੁੰਦੀ ਹੈ। ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਉਨ੍ਹਾਂ ਦੀ ਲਗਨ ਅਤੇ ਤਰੱਕੀ ਨੂੰ ਦੇਖ ਕੇ ਵੀ ਸਾਨੂੰ ਖ਼ੁਸ਼ੀ ਹੁੰਦੀ ਹੈ। ਉਹ ਸੇਵਕਾਈ ਵਿਚ ਚੰਗੀ ਤਰ੍ਹਾਂ ਗਵਾਹੀ ਦੇ ਕੇ ਆਪਣੀ ਸੱਚੀ ਨਿਹਚਾ ਨੂੰ ਜ਼ਾਹਰ ਕਰਦੇ ਹਨ। ਉਨ੍ਹਾਂ ਦੇ ਚੰਗੇ ਚਾਲ-ਚਲਣ ਕਾਰਨ ਯਹੋਵਾਹ ਦੀ ਮਹਿਮਾ ਹੁੰਦੀ ਹੈ। (yb88 ਸਫ਼ੇ 53-4) ਅਧਿਆਤਮਿਕ ਤਰੱਕੀ ਕਰਨ ਨਾਲ ਉਹ ਭਵਿੱਖ ਵਿਚ ਮਿਲਣ ਵਾਲੇ ਸੇਵਾ ਦੇ ਮੌਕਿਆਂ ਲਈ ਨੀਂਹ ਧਰਦੇ ਹਨ। ਸੰਖੇਪ ਵਿਚ ਦੋ ਜਾਂ ਤਿੰਨ ਮਸੀਹੀ ਨੌਜਵਾਨਾਂ ਦੀ ਇੰਟਰਵਿਊ ਲਓ ਜੋ ਬਾਕਾਇਦਾ ਕਲੀਸਿਯਾ ਦੇ ਕੰਮਾਂ ਵਿਚ ਹਿੱਸਾ ਲੈਣ ਦਾ ਆਨੰਦ ਮਾਣਦੇ ਹਨ। ਯਹੋਵਾਹ ਦੀ ਮਹਿਮਾ ਕਰਨ ਲਈ ਕੀਤੇ ਜਤਨਾਂ ਲਈ ਕਲੀਸਿਯਾ ਦੇ ਬੱਚਿਆਂ ਤੇ ਨੌਜਵਾਨਾਂ ਦੀ ਤਾਰੀਫ਼ ਕਰੋ।
20 ਮਿੰਟ: ਦਲੇਰੀ ਨਾਲ ਪ੍ਰਚਾਰ ਕਰੋ। (1 ਥੱਸ. 2:2) ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਸਮਝਾਓ ਕਿ ਦੂਜਿਆਂ ਨੂੰ ਰਾਜ ਦਾ ਸੰਦੇਸ਼ ਦੇਣ ਵੇਲੇ ਬਹੁਤ ਸਾਰੇ ਭੈਣ-ਭਰਾ ਕਿਉਂ ਘਬਰਾ ਜਾਂਦੇ ਹਨ। ਇਹ ਉਨ੍ਹਾਂ ਬਾਰੇ ਵੀ ਸੱਚ ਹੈ ਜੋ ਕਈ ਸਾਲਾਂ ਤੋਂ ਪ੍ਰਚਾਰ ਕਰ ਰਹੇ ਹਨ। ਕੁਝ ਤਜਰਬੇ ਦੱਸੋ ਜੋ 1 ਦਸੰਬਰ 1999, ਪਹਿਰਾਬੁਰਜ, ਸਫ਼ਾ 25; 15 ਦਸੰਬਰ 1999, ਪਹਿਰਾਬੁਰਜ, ਸਫ਼ਾ 25; ਅਤੇ 1 ਅਪ੍ਰੈਲ 1996, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 31 ਤੇ ਦਿੱਤੇ ਹਨ। ਹਾਜ਼ਰੀਨ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਅਜਿਹੇ ਮੌਕਿਆਂ ਤੇ ਖ਼ੁਸ਼ ਖ਼ਬਰੀ ਸੁਣਾਉਣ ਲਈ ਕਿਵੇਂ ਹਿੰਮਤ ਜੁਟਾਈ ਜਦੋਂ ਉਹ ਡਰੇ ਹੋਏ ਸਨ। ਅਖ਼ੀਰ ਵਿਚ 15 ਦਸੰਬਰ 1999, ਪਹਿਰਾਬੁਰਜ, ਸਫ਼ੇ 23-24 ਵਿੱਚੋਂ ਟਿੱਪਣੀਆਂ ਦਿੰਦੇ ਹੋਏ ਸਾਰਿਆਂ ਨੂੰ ਯਹੋਵਾਹ ਤੋਂ ਤਾਕਤ ਮੰਗਣ ਲਈ ਉਤਸ਼ਾਹਿਤ ਕਰੋ।
ਗੀਤ 125 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 1 ਸਤੰਬਰ
ਗੀਤ 84
10 ਮਿੰਟ: ਸਥਾਨਕ ਘੋਸ਼ਣਾਵਾਂ। ਭੈਣ-ਭਰਾਵਾਂ ਨੂੰ ਆਪਣੀਆਂ ਅਗਸਤ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਦੱਸੋ ਕਿ ਸਤੰਬਰ ਵਿਚ ਕਿਹੜੇ ਪ੍ਰਕਾਸ਼ਨ ਪੇਸ਼ ਕਰਨੇ ਹਨ। ਇਕ ਜਾਂ ਦੋ ਜਣਿਆਂ ਨੂੰ ਹੌਸਲਾਦਾਇਕ ਤਜਰਬੇ ਦੱਸਣ ਲਈ ਪਹਿਲਾਂ ਹੀ ਤਿਆਰ ਕਰੋ ਜੋ ਉਨ੍ਹਾਂ ਨੂੰ ਸਰਕਟ ਜਾਂ ਇਕ ਦਿਨ ਸੰਮੇਲਨ ਵਿਚ ਜਾਂਦੇ ਜਾਂ ਵਾਪਸ ਆਉਂਦੇ ਸਮੇਂ, ਛੁੱਟੀਆਂ ਦੌਰਾਨ ਜਾਂ ਗਰਮੀਆਂ ਦੇ ਮਹੀਨਿਆਂ ਦੌਰਾਨ ਹੋਰਨਾਂ ਮੌਕਿਆਂ ਤੇ ਗ਼ੈਰ-ਰਸਮੀ ਗਵਾਹੀ ਦੇਣ ਨਾਲ ਮਿਲੇ ਹਨ।
15 ਮਿੰਟ: ਕੀ ਤੁਸੀਂ ਵਾਪਸ ਜਾਣ ਦਾ ਆਪਣਾ ਵਾਅਦਾ ਨਿਭਾਉਂਦੇ ਹੋ? ਪਹਿਰਾਬੁਰਜ, 15 ਸਤੰਬਰ 1999, ਸਫ਼ੇ 10-11 ਉੱਤੇ ਸਿਰਲੇਖ “ਆਪਣੇ ਵਾਅਦੇ ਨਿਭਾਉਣ ਦੇ ਹੋਰ ਤਰੀਕੇ” ਦੇ ਆਧਾਰ ਤੇ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਜਦੋਂ ਲੋਕ ਸਾਡੇ ਸੰਦੇਸ਼ ਵਿਚ ਦਿਲਚਸਪੀ ਦਿਖਾਉਂਦੇ ਹਨ, ਤਾਂ ਅਸੀਂ ਆਮ ਤੌਰ ਤੇ ਉਨ੍ਹਾਂ ਨੂੰ ਕਹਿੰਦੇ ਹਾਂ ਕਿ ਅਸੀਂ ਦੁਬਾਰਾ ਆ ਕੇ ਉਨ੍ਹਾਂ ਨਾਲ ਗੱਲਬਾਤ ਕਰਾਂਗੇ। ਕੀ ਅਸੀਂ ਆਪਣੇ ਵਾਅਦੇ ਮੁਤਾਬਕ ਉਨ੍ਹਾਂ ਕੋਲ ਵਾਪਸ ਜਾਂਦੇ ਹਾਂ? ਕੁਝ ਬਾਈਬਲ ਸਿਧਾਂਤ ਦੱਸੋ ਜੋ ਸਾਨੂੰ ਆਪਣਾ ਵਾਅਦਾ ਨਿਭਾਉਣ ਲਈ ਪ੍ਰੇਰਿਤ ਕਰਨਗੇ। ਹਾਜ਼ਰੀਨ ਨੂੰ ਤਜਰਬੇ ਦੱਸਣ ਲਈ ਕਹੋ ਕਿ ਬਿਨਾਂ ਦੇਰ ਕੀਤਿਆਂ ਵਾਪਸ ਜਾਣ ਨਾਲ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ।
20 ਮਿੰਟ: “ਆਓ ਆਪਾਂ ਆਪਣੀ ਭਗਤੀ ਦੀ ਥਾਂ ਨੂੰ ਚੰਗੀ ਹਾਲਤ ਵਿਚ ਰੱਖੀਏ।”e (ਪੈਰੇ 6-11) ਚਰਚਾ ਕਰਨ ਲਈ ਲੇਖ ਵਿਚ ਦਿੱਤੇ ਗਏ ਸਵਾਲ ਪੁੱਛੋ। ਸਫ਼ਾ 5 ਤੇ ਦਿੱਤੀ ਡੱਬੀ ਦੀ ਚਰਚਾ ਕਰਦੇ ਹੋਏ, ਕਿੰਗਡਮ ਹਾਲ ਨੂੰ ਚੰਗੀ ਹਾਲਤ ਵਿਚ ਰੱਖਣ ਦੀ ਅਹਿਮੀਅਤ ਉੱਤੇ ਜ਼ੋਰ ਦਿਓ। ਸੰਖੇਪ ਵਿਚ ਕਿੰਗਡਮ ਹਾਲ ਦੀ ਹਾਲਤ ਬਾਰੇ ਦੱਸੋ ਅਤੇ ਇਹ ਵੀ ਦੱਸੋ ਕਿ ਕਿਸੇ ਤਰ੍ਹਾਂ ਦੀ ਮੁਰੰਮਤ ਵਗੈਰਾ ਕਰਨ ਲਈ ਕੀ ਯੋਜਨਾ ਬਣਾਈ ਗਈ ਹੈ।
ਗੀਤ 41 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
e ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।