ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 12 ਜਨਵਰੀ
ਗੀਤ 224
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਅਤੇ 15 ਜਨਵਰੀ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਭਾਵੇਂ ਪ੍ਰਕਾਸ਼ਕ ਸਿਰਫ਼ ਇਕ ਰਸਾਲੇ ਵਿੱਚੋਂ ਲੇਖ ਦਿਖਾਏਗਾ, ਪਰ ਦੋਹਾਂ ਪ੍ਰਦਰਸ਼ਨਾਂ ਵਿਚ ਦੋਨੋਂ ਰਸਾਲੇ ਇਕੱਠੇ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਹਰ ਪ੍ਰਦਰਸ਼ਨ ਤੋਂ ਬਾਅਦ ਪੇਸ਼ਕਾਰੀ ਬਾਰੇ ਕੁਝ ਚੰਗੀਆਂ ਗੱਲਾਂ ਨੂੰ ਉਜਾਗਰ ਕਰੋ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: ਤੋਹਫ਼ੇ ਵਿਚ ਸੋਹਣੀਆਂ ਨਵੀਆਂ ਕਿਤਾਬਾਂ! ਹਾਜ਼ਰੀਨ ਨਾਲ ਚਰਚਾ। “ਪਰਮੇਸ਼ੁਰ ਦੀ ਵਡਿਆਈ ਕਰੋ” ਜ਼ਿਲ੍ਹਾ ਸੰਮੇਲਨ ਵਿਚ ਅਸੀਂ ਦੋ ਨਵੀਆਂ ਕਿਤਾਬਾਂ ਹਾਸਲ ਕਰ ਕੇ ਬਹੁਤ ਖ਼ੁਸ਼ ਹੋਏ ਸੀ। “ਚੰਗੀ ਧਰਤੀ ਦੇਖੋ” (ਹਿੰਦੀ) ਬਹੁਤ ਹੀ ਵੱਖਰੀ ਕਿਸਮ ਦਾ ਬਰੋਸ਼ਰ ਹੈ। ਇਸ ਦਾ ਹਰ ਪੰਨਾ ਪਲਟਣ ਤੇ ਤੁਸੀਂ ਦੇਖੋਗੇ ਕਿ ਦੋਨਾਂ ਸਫ਼ਿਆਂ ਤੇ ਫੈਲੀ ਤਸਵੀਰ ਸਾਨੂੰ ਵਾਅਦਾ ਕੀਤੇ ਹੋਏ ਦੇਸ਼ ਦੀ ਇਕ ਅਲੱਗ ਝਲਕ ਦਿੰਦੀ ਹੈ। ਵੱਖ-ਵੱਖ ਨਕਸ਼ਿਆਂ ਦੀਆਂ ਕੁਝ ਖ਼ਾਸੀਅਤਾਂ ਵੱਲ ਧਿਆਨ ਖਿੱਚੋ। ਦੱਸੋ ਕਿ ਇਸ ਬਰੋਸ਼ਰ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ। Learn From the Great Teacher (ਮਹਾਨ ਸਿੱਖਿਅਕ ਤੋਂ ਸਿੱਖੋ) ਕਿਤਾਬ ਸਾਡੇ ਬੱਚਿਆਂ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਬਣਾਵੇਗੀ। ਦੱਸੋ ਕਿ ਇਸ ਕਿਤਾਬ ਵਿਚ ਕਿਹੜੇ ਵਧੀਆ ਵਿਸ਼ਿਆਂ ਉੱਤੇ ਚਰਚਾ ਕੀਤੀ ਗਈ ਹੈ ਅਤੇ ਇਸ ਤੋਂ ਮਾਪੇ ਤੇ ਬੱਚੇ ਕਿਵੇਂ ਲਾਭ ਹਾਸਲ ਕਰ ਸਕਦੇ ਹਨ। ਹਾਜ਼ਰੀਨ ਨੂੰ ਪੁੱਛੋ ਕਿ ਉਹ ਇਨ੍ਹਾਂ ਨਵੇਂ ਪ੍ਰਕਾਸ਼ਨਾਂ ਨੂੰ ਕਿਵੇਂ ਇਸਤੇਮਾਲ ਕਰ ਰਹੇ ਹਨ।
ਗੀਤ 186 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 19 ਜਨਵਰੀ
ਗੀਤ 95
5 ਮਿੰਟ: ਸਥਾਨਕ ਘੋਸ਼ਣਾਵਾਂ।
40 ਮਿੰਟ: “ਜ਼ਿਲ੍ਹਾ ਅਤੇ ਅੰਤਰਰਾਸ਼ਟਰੀ ਸੰਮੇਲਨ ਸਾਨੂੰ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਪ੍ਰੇਰਦੇ ਹਨ!” ਇਕ ਬਜ਼ੁਰਗ ਇਸ ਭਾਗ ਨੂੰ ਪੇਸ਼ ਕਰੇਗਾ। ਇਕ ਮਿੰਟ ਜਾਂ ਇਸ ਤੋਂ ਵੀ ਘੱਟ ਸਮੇਂ ਵਿਚ ਕੁਝ ਕਹਿਣ ਮਗਰੋਂ ਲੇਖ ਵਿਚ ਦਿੱਤੇ ਸਵਾਲ ਪੁੱਛ ਕੇ ਹਾਜ਼ਰੀਨ ਨਾਲ ਜ਼ਿਲ੍ਹਾ ਸੰਮੇਲਨ ਦੇ ਪ੍ਰੋਗ੍ਰਾਮ ਉੱਤੇ ਪੁਨਰ-ਵਿਚਾਰ ਕਰੋ। ਸਮੇਂ ਦਾ ਧਿਆਨ ਰੱਖੋ ਤਾਂਕਿ ਸਾਰੇ ਸਵਾਲਾਂ ਉੱਤੇ ਚਰਚਾ ਕੀਤੀ ਜਾ ਸਕੇ। ਕੁਝ ਸਵਾਲਾਂ ਉੱਤੇ ਸ਼ਾਇਦ ਇਕ ਤੋਂ ਜ਼ਿਆਦਾ ਜਵਾਬ ਦੇਣ ਦੀ ਲੋੜ ਨਾ ਹੋਵੇ। ਸਵਾਲਾਂ ਨਾਲ ਦਿੱਤੇ ਗਏ ਬਾਈਬਲ ਦੇ ਸਾਰੇ ਹਵਾਲੇ ਪੜ੍ਹਨੇ ਮੁਮਕਿਨ ਨਹੀਂ ਹੋਣਗੇ; ਇਹ ਕੇਵਲ ਜਵਾਬ ਲੱਭਣ ਵਿਚ ਮਦਦ ਕਰਨ ਲਈ ਦਿੱਤੇ ਗਏ ਹਨ। ਭੈਣ-ਭਰਾਵਾਂ ਨੂੰ ਆਪਣੀਆਂ ਟਿੱਪਣੀਆਂ ਵਿਚ ਇਹ ਦੱਸਣਾ ਚਾਹੀਦਾ ਹੈ ਕਿ ਸੰਮੇਲਨ ਵਿਚ ਦੱਸੀਆਂ ਗੱਲਾਂ ਉੱਤੇ ਚੱਲਣ ਨਾਲ ਕਿਹੜੇ ਫ਼ਾਇਦੇ ਹੁੰਦੇ ਹਨ।
ਗੀਤ 73 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 26 ਜਨਵਰੀ
ਗੀਤ 158
12 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਭੈਣ-ਭਰਾਵਾਂ ਨੂੰ ਆਪਣੀਆਂ ਜਨਵਰੀ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਸਫ਼ਾ 4 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਅਤੇ 1 ਫਰਵਰੀ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਭਾਵੇਂ ਪ੍ਰਕਾਸ਼ਕ ਸਿਰਫ਼ ਇਕ ਰਸਾਲੇ ਵਿੱਚੋਂ ਕੋਈ ਲੇਖ ਦਿਖਾਏਗਾ, ਪਰ ਦੋਹਾਂ ਪ੍ਰਦਰਸ਼ਨਾਂ ਵਿਚ ਦੋਨੋਂ ਰਸਾਲੇ ਇਕੱਠੇ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਇਕ ਪ੍ਰਦਰਸ਼ਨ ਵਿਚ ਪ੍ਰਕਾਸ਼ਕ ਆਪਣੇ ਗੁਆਂਢੀ ਨੂੰ ਰਸਾਲੇ ਪੇਸ਼ ਕਰੇਗਾ।
15 ਮਿੰਟ: ਹਰ ਰੋਜ਼ ਪਰਮੇਸ਼ੁਰ ਦੇ ਬਚਨ ਅਨੁਸਾਰ ਚੱਲੋ। ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2004 ਵਿੱਚੋਂ ਦੈਨਿਕ ਪਾਠ ਪੜ੍ਹਨ। ਇਸ ਪੁਸਤਿਕਾ ਦੇ ਸਫ਼ੇ 3-4 ਉੱਤੇ ਦਿੱਤੇ ਮੁਖਬੰਧ ਵਿੱਚੋਂ ਕੁਝ ਗੱਲਾਂ ਦੱਸੋ। ਹਾਜ਼ਰੀਨ ਨੂੰ ਪੁੱਛੋ ਕਿ ਉਨ੍ਹਾਂ ਲਈ ਦੈਨਿਕ ਪਾਠ ਉੱਤੇ ਚਰਚਾ ਕਰਨ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੈ। ਕਲੀਸਿਯਾ ਨਾਲ ਦਿਨ ਦੇ ਪਾਠ ਦੀ ਚਰਚਾ ਕਰੋ। ਹਾਜ਼ਰੀਨ ਨੂੰ ਪੁੱਛੋ ਕਿ ਉਨ੍ਹਾਂ ਦੇ ਖ਼ਿਆਲ ਵਿਚ ਅਸੀਂ ਇਸ ਜਾਣਕਾਰੀ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ। ਸਾਰਿਆਂ ਨੂੰ ਹਰ ਰੋਜ਼ ਦੈਨਿਕ ਪਾਠ ਉੱਤੇ ਵਿਚਾਰ ਕਰਨ ਦੀ ਪ੍ਰੇਰਣਾ ਦਿਓ ਕਿ ਉਹ ਜਾਣਕਾਰੀ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਨ।
18 ਮਿੰਟ: ਪ੍ਰਸ਼ਨ ਡੱਬੀ। ਬਜ਼ੁਰਗ ਦੁਆਰਾ ਭਾਸ਼ਣ।
ਗੀਤ 177 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 2 ਫਰਵਰੀ
ਗੀਤ 204
10 ਮਿੰਟ: ਸਥਾਨਕ ਘੋਸ਼ਣਾਵਾਂ। ਦੱਸੋ ਕਿ ਫਰਵਰੀ ਵਿਚ ਕਿਹੜਾ ਸਾਹਿੱਤ ਪੇਸ਼ ਕਰਨਾ ਹੈ। ਯਹੋਵਾਹ ਦੇ ਨੇੜੇ ਰਹੋ ਕਿਤਾਬ ਪੇਸ਼ ਕਰਨ ਲਈ ਦਿੱਤੇ ਗਏ ਸੁਝਾਵਾਂ ਦੀ ਚਰਚਾ ਕਰੋ।
20 ਮਿੰਟ: “ਸਮੇਂ ਦੀ ਵਰਤੋਂ ਬਾਰੇ ਚੌਕਸ ਰਹੋ।”a ਹਾਜ਼ਰੀਨ ਨੂੰ ਪੁੱਛੋ ਕਿ ਉਹ ਅਧਿਆਤਮਿਕ ਕੰਮਾਂ ਲਈ ਰੱਖੇ ਗਏ ਸਮੇਂ ਨੂੰ ਬੇਲੋੜੇ ਕੰਮਾਂ ਵਿਚ ਬਰਬਾਦ ਕਰਨ ਤੋਂ ਬਚਣ ਲਈ ਕੀ ਕਰਦੇ ਹਨ।
15 ਮਿੰਟ: ਪੌਲੁਸ ਦੀ ਰੀਸ ਕਰੋ ਜਿਵੇਂ ਉਸ ਨੇ ਮਸੀਹ ਦੀ ਰੀਸ ਕੀਤੀ। (1 ਕੁਰਿੰ. 10:33) ਹਾਜ਼ਰੀਨ ਨਾਲ ਚਰਚਾ। ਯਿਸੂ ਵਾਂਗ ਪੌਲੁਸ ਵੀ ਉਨ੍ਹਾਂ ਸਾਰਿਆਂ ਨੂੰ ਗਵਾਹੀ ਦਿੰਦਾ ਸੀ “ਜੋ ਉਸ ਨੂੰ ਮਿਲਦੇ ਸਨ।” (ਰਸੂ. 17:17) ਉਹ ਕਿਸੇ ਵੀ ਮੌਕੇ ਨੂੰ ਹੱਥੋਂ ਨਹੀਂ ਜਾਣ ਦਿੰਦਾ ਸੀ। ਅੱਜ ਸਾਡੇ ਕੋਲ ਗਵਾਹੀ ਦੇਣ ਦੇ ਕਿਹੜੇ ਮੌਕੇ ਹਨ? ਸਾਨੂੰ ਕੌਣ-ਕੌਣ ਮਿਲਦੇ ਹਨ ਜਦੋਂ ਅਸੀਂ ਸ਼ਾਪਿੰਗ ਕਰਨ ਜਾਂਦੇ ਹਾਂ, ਕੰਮ ਦੀ ਥਾਂ ਤੇ ਜਾਂ ਸਕੂਲ ਵਿਚ ਹੁੰਦੇ ਹਾਂ ਜਾਂ ਬੱਸ ਵਗੈਰਾ ਵਿਚ ਸਫ਼ਰ ਕਰਦੇ ਹਾਂ? ਘਰੇ ਰਹਿੰਦਿਆਂ ਵੀ ਸਾਨੂੰ ਕੌਣ ਮਿਲ ਸਕਦੇ ਹਨ? ਹਾਜ਼ਰੀਨ ਨੂੰ ਆਪਣੇ ਤਜਰਬੇ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਕਿਨ੍ਹਾਂ ਆਮ ਹਾਲਾਤਾਂ ਵਿਚ ਲੋਕਾਂ ਨੂੰ ਗਵਾਹੀ ਦਿੱਤੀ ਹੈ।
ਗੀਤ 151 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।