ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
28 ਜੂਨ 2004 ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 3 ਮਈ ਤੋਂ 28 ਜੂਨ 2004 ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਸੂਚਨਾ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਹਿੰਦੀ), ਪੈਰੇ 36-7 ਦੇਖੋ।]
ਸਪੀਚ ਕੁਆਲਿਟੀ
1. ਸਟੇਜ ਤੋਂ ਭਾਸ਼ਣ ਦਿੰਦੇ ਸਮੇਂ ਕਿਹੜੇ ਕਾਰਨਾਂ ਕਰਕੇ ਸਾਡੇ ਭਾਸ਼ਣ ਵਿਚ ਬੋਲਚਾਲ ਦੀ ਸ਼ੈਲੀ ਦੀ ਘਾਟ ਹੋ ਸਕਦੀ ਹੈ ਜਾਂ ਭਾਸ਼ਣ ਬੇਰੁੱਖਾ ਲੱਗ ਸਕਦਾ ਹੈ? [be ਸਫ਼ਾ 179 ਪੈਰਾ 4]
2. ਆਪਣੀ ਆਵਾਜ਼ ਵਿਚ ਸੁਧਾਰ ਕਰਨ ਲਈ ਠੀਕ ਤਰ੍ਹਾਂ ਸਾਹ ਲੈਣਾ ਤੇ ਤਣੀਆਂ ਹੋਈਆਂ ਮਾਸ-ਪੇਸ਼ੀਆਂ ਨੂੰ ਢਿੱਲਾ ਕਰਨਾ ਹੀ ਕਾਫ਼ੀ ਕਿਉਂ ਨਹੀਂ ਹੈ? [be ਸਫ਼ਾ 181 ਪੈਰਾ 2]
3. ਦੂਸਰਿਆਂ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਦੇਣ ਵੇਲੇ ਅਸੀਂ ‘ਸਾਰਿਆਂ ਲਈ ਸਭ ਕੁਝ ਬਣਨ’ ਵਾਸਤੇ ਕਿਹੜੇ ਕਦਮ ਚੁੱਕ ਸਕਦੇ ਹਾਂ? (1 ਕੁਰਿੰ. 9:20-23) [be ਸਫ਼ਾ 186 ਪੈਰੇ 2-4]
4. ਪ੍ਰਚਾਰ ਕਰਦੇ ਸਮੇਂ ਦੂਸਰਿਆਂ ਦੀ ਗੱਲ ਧਿਆਨ ਨਾਲ ਸੁਣਨ ਵਿਚ ਕੀ ਕੁਝ ਸ਼ਾਮਲ ਹੈ? [be ਸਫ਼ਾ 186 ਪੈਰਾ 5–ਸਫ਼ਾ 187 ਪੈਰਾ 4]
5. ਸੇਵਕਾਈ ਦੌਰਾਨ ਸਾਰਿਆਂ ਦਾ ਆਦਰ ਕਰਨਾ ਕਿਉਂ ਜ਼ਰੂਰੀ ਹੈ? [be ਸਫ਼ਾ 190]
ਪੇਸ਼ਕਾਰੀ ਨੰ. 1
6. ਦੂਸਰਿਆਂ ਨੂੰ ਸਿਖਾਉਣ ਵੇਲੇ ਸਾਡਾ ਕੀ ਟੀਚਾ ਹੋਣਾ ਚਾਹੀਦਾ ਹੈ ਅਤੇ ਕਿਹੜੀ ਚੀਜ਼ ਸਾਡੀ ਇਸ ਟੀਚੇ ਤਕ ਪਹੁੰਚਣ ਵਿਚ ਮਦਦ ਕਰੇਗੀ? (ਮੱਤੀ 5:16; ਯੂਹੰ. 7:16-18) [be ਸਫ਼ਾ 56 ਪੈਰਾ 3–ਸਫ਼ਾ 57 ਪੈਰਾ 2]
7. ਦੂਸਰਿਆਂ ਨੂੰ ਸਿਖਾਉਂਦੇ ਵੇਲੇ ਸਹੀ ਤੇ ਗ਼ਲਤ ਸਿੱਖਿਆਵਾਂ ਵਿਚ ਅੰਤਰ ਦੱਸਣਾ ਕਿਉਂ ਚੰਗੀ ਗੱਲ ਹੈ ਅਤੇ ਯਿਸੂ ਨੇ ਇਹ ਕਿਵੇਂ ਕੀਤਾ ਸੀ? [be ਸਫ਼ਾ 57 ਪੈਰਾ 3; ਸਫ਼ਾ 58 ਪੈਰਾ 2]
8. ਫ਼ਰੀਸੀਆਂ ਤੋਂ ਉਲਟ, ਯਿਸੂ ਦੀ ਸਿੱਖਿਆ ਇੰਨੀ ਅਸਰਕਾਰੀ ਕਿਉਂ ਸੀ? [be ਸਫ਼ਾ 59 ਪੈਰੇ 2-3]
9. ਜਿਨ੍ਹਾਂ ਨੂੰ ਅਸੀਂ ਸਿਖਾਉਂਦੇ ਹਾਂ, ਉਨ੍ਹਾਂ ਲਈ ਫ਼ੈਸਲਾ ਕੀਤੇ ਬਿਨਾਂ ਅਸੀਂ ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਵਿਚ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ? [be ਸਫ਼ਾ 60 ਪੈਰੇ 1-3]
10. ਜਦੋਂ ਕੋਈ ਆਪਣੇ ਨਿੱਜੀ ਮਾਮਲੇ ਸੰਬੰਧੀ ਆਪ ਫ਼ੈਸਲਾ ਕਰਨ ਦੀ ਬਜਾਇ ਸਾਡੀ ਰਾਇ ਪੁੱਛਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? [be ਸਫ਼ਾ 69 ਪੈਰਾ 4–ਸਫ਼ਾ 70 ਪੈਰਾ 1]
ਹਫ਼ਤਾਵਾਰ ਬਾਈਬਲ ਪਠਨ
11. ਮੂਸਾ ਲਈ ਸਾਰੀਆਂ ਚੀਜ਼ਾਂ ‘ਡੇਹਰੇ ਦੇ ਨਮੂਨੇ ਅਤੇ ਉਸ ਦੇ ਸਾਰੇ ਸਮਾਨ ਦੇ ਨਮੂਨੇ’ ਅਨੁਸਾਰ ਬਣਾਉਣੀਆਂ ਕਿਉਂ ਜ਼ਰੂਰੀ ਸਨ? (ਕੂਚ 25:9) [it-2 ਸਫ਼ਾ 1058 ਪੈਰਾ 7]
12. ਸੋਨੇ ਦੇ ਵੱਛੇ ਸੰਬੰਧੀ ਮੂਸਾ ਦੇ ਸਵਾਲ ਦਾ ਹਾਰੂਨ ਨੇ ਜੋ ਜਵਾਬ ਦਿੱਤਾ ਸੀ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਕੂਚ 32:24)
13. ਕੂਚ 34:23, 24 ਵਿਚ ਦਿੱਤੇ ਯਹੋਵਾਹ ਦੇ ਹੁਕਮ ਨੂੰ ਮੰਨ ਕੇ ਇਸਰਾਏਲੀਆਂ ਦੁਆਰਾ ਦਿਖਾਈ ਨਿਹਚਾ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
14. ਸੁੱਖ ਸਾਂਦ ਦੀ ਬਲੀ ਚੜ੍ਹਾਉਣ ਦਾ ਕੀ ਉਦੇਸ਼ ਸੀ? (ਲੇਵੀ. 3:1)
15. ਲੇਵੀਆਂ 8:23 ਵਿਚ ਹਾਰੂਨ ਨੂੰ ਜਾਜਕ ਨਿਯੁਕਤ ਕਰਨ ਵੇਲੇ ਜੋ ਕੁਝ ਕੀਤਾ ਗਿਆ ਸੀ, ਉਹ ਯਿਸੂ ਉੱਤੇ ਕਿਵੇਂ ਲਾਗੂ ਹੁੰਦਾ ਹੈ? [it-2 ਸਫ਼ਾ 1113 ਪੈਰਾ 4; w68 ਸਫ਼ਾ 399 ਪੈਰਾ 24]