ਘੋਸ਼ਣਾਵਾਂ
◼ ਜੂਨ ਲਈ ਸਾਹਿੱਤ ਪੇਸ਼ਕਸ਼: ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ)। ਜੇ ਵਿਅਕਤੀ ਕਹਿੰਦਾ ਹੈ ਕਿ ਉਸ ਦੇ ਬੱਚੇ ਨਹੀਂ ਹਨ, ਤਾਂ ਮੰਗ ਬਰੋਸ਼ਰ ਪੇਸ਼ ਕਰੋ। ਬਰੋਸ਼ਰ ਦਿੰਦੇ ਸਮੇਂ ਬਾਈਬਲ ਅਧਿਐਨ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ। ਜੁਲਾਈ ਅਤੇ ਅਗਸਤ: ਹੇਠਾਂ ਦਿੱਤੇ ਗਏ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕਿਸੇ ਇਕ ਨੂੰ ਪੇਸ਼ ਕੀਤਾ ਜਾ ਸਕਦਾ ਹੈ: ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਧਰਤੀ ਉੱਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ!, “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ,” ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ), ਈਸ਼ਵਰੀ ਨਾਂ ਜੋ ਸਦਾ ਤਕ ਕਾਇਮ ਰਹੇਗਾ (ਅੰਗ੍ਰੇਜ਼ੀ), ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, ਸਾਨੂੰ ਕੀ ਹੁੰਦਾ ਹੈ ਜਦੋਂ ਅਸੀਂ ਮਰ ਜਾਂਦੇ ਹਾਂ? (ਅੰਗ੍ਰੇਜ਼ੀ), ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਅਤੇ ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ। ਸਤੰਬਰ: ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ)। ਤੁਸੀਂ ਜੀਵਨ ਦੀ ਸ਼ੁਰੂਆਤ ਕਿਵੇਂ ਹੋਈ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ) ਕਿਤਾਬ ਵੀ ਪੇਸ਼ ਕਰ ਸਕਦੇ ਹੋ।
◼ ਕਿੰਗਡਮ ਹਾਲ ਦੀ ਸੁਰੱਖਿਆ ਲਈ ਜ਼ਰੂਰੀ ਹੈ ਕਿ ਹਾਲ ਵਿੱਚੋਂ ਜਾਣ ਵਾਲਾ ਆਖ਼ਰੀ ਵਿਅਕਤੀ ਹਾਲ ਦੇ ਦਰਵਾਜ਼ੇ ਅਤੇ ਗੇਟ ਨੂੰ ਤਾਲਾ ਲਾਵੇ ਤੇ ਬਾਰੀਆਂ ਵਗੈਰਾ ਬੰਦ ਕਰੇ। ਜੇ ਉਸ ਵਿਅਕਤੀ ਕੋਲ ਹਾਲ ਦੀਆਂ ਚਾਬੀਆਂ ਨਹੀਂ ਹਨ, ਤਾਂ ਉਸ ਨੂੰ ਕਿਸੇ ਜ਼ਿੰਮੇਵਾਰ ਭਰਾ ਨੂੰ ਬੁਲਾਉਣਾ ਚਾਹੀਦਾ ਹੈ ਜੋ ਇਹ ਕੰਮ ਕਰ ਸਕਦਾ ਹੈ ਤੇ ਉਸ ਦੇ ਆਉਣ ਤਕ ਹਾਲ ਵਿਚ ਹੀ ਰੁਕਣਾ ਚਾਹੀਦਾ ਹੈ। ਬਜ਼ੁਰਗਾਂ ਨੂੰ ਉਨ੍ਹਾਂ ਜ਼ਿੰਮੇਵਾਰ ਪ੍ਰਕਾਸ਼ਕਾਂ ਦੀ ਨਵੀਂ ਲਿਸਟ ਬਣਾ ਕੇ ਰੱਖਣੀ ਚਾਹੀਦੀ ਹੈ ਜਿਨ੍ਹਾਂ ਨੂੰ ਕਿੰਗਡਮ ਹਾਲ ਦੀਆਂ ਚਾਬੀਆਂ ਦਿੱਤੀਆਂ ਗਈਆਂ ਹਨ।
◼ ਯਹੋਵਾਹ ਦੇ ਅਧਿਕਾਰ ਦਾ ਆਦਰ ਕਰੋ ਨਾਮਕ ਵਿਡਿਓ ਉੱਤੇ ਚਰਚਾ ਕਰਨ ਲਈ ਸਤੰਬਰ ਦੀ ਸਾਡੀ ਰਾਜ ਸੇਵਕਾਈ ਵਿਚ ਸਵਾਲ ਦਿੱਤੇ ਜਾਣਗੇ। ਜਿਨ੍ਹਾਂ ਕਲੀਸਿਯਾਵਾਂ ਦੀ ਲਾਇਬ੍ਰੇਰੀ ਵਿਚ ਇਹ ਵਿਡਿਓ ਨਹੀਂ ਹੈ, ਉਹ ਅਗਲੀ ਵਾਰ ਸਾਹਿੱਤ ਮੰਗਵਾਉਣ ਵੇਲੇ ਇਸ ਵਿਡਿਓ ਦੀ ਇਕ ਕਾਪੀ ਆਰਡਰ ਕਰ ਸਕਦੀਆਂ ਹਨ।
◼ MP3 ਉੱਤੇ ਕਮਪੈਕਟ ਡਿਸਕਾਂ ਉਪਲਬਧ:
ਕਿੰਗਡਮ ਮੈਲੋਡੀਜ਼, ਨੰ. 1-9—ਇਕ ਸੀ. ਡੀ.
ਯਹੋਵਾਹ ਦੀ ਉਸਤਤ ਗਾਓ (225 ਗੀਤਾਂ ਦੀਆਂ ਪਿਆਨੋ ਧੁਨਾਂ)—ਇਕ ਸੀ. ਡੀ.
ਰਾਜ ਗੀਤ ਗਾਉਣੇ—ਇਕ ਸੀ. ਡੀ.
ਇਨ੍ਹਾਂ ਡਿਸਕਾਂ ਦਾ ਖ਼ਾਸ ਤੌਰ ਤੇ ਆਰਡਰ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਡਿਸਕਾਂ ਪ੍ਰਕਾਸ਼ਕਾਂ ਦੀ ਲੋੜ ਮੁਤਾਬਕ ਹੀ ਆਰਡਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਹ ਡਿਸਕਾਂ ਬਾਹਰ ਦੇ ਲੋਕਾਂ ਨੂੰ ਵੰਡਣ ਲਈ ਨਹੀਂ ਹਨ। ਕਿਰਪਾ ਕਰ ਕੇ ਧਿਆਨ ਦਿਓ ਕਿ MP3 ਸੀ. ਡੀ. ਸਾਰੇ ਸੀ. ਡੀ. ਪਲੇਅਰਜ਼ ਤੇ ਨਹੀਂ ਚੱਲੇਗੀ। ਇਸ ਲਈ ਸੈਕਟਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਆਰਡਰ ਕਰਨ ਵਾਲੇ ਪ੍ਰਕਾਸ਼ਕਾਂ ਕੋਲ ਅਜਿਹਾ ਮਿਊਜ਼ਿਕ ਸਿਸਟਮ ਹੈ ਜਿਸ ਉੱਤੇ MP3 ਸੀ. ਡੀ. ਚੱਲ ਸਕਦੀ ਹੈ।
◼ ਵੀ. ਸੀ. ਡੀ. ਉੱਤੇ ਬਾਈਬਲ-ਆਧਾਰਿਤ ਵਿਡਿਓ ਉਪਲਬਧ:
ਈਸ਼ਵਰੀ ਸਿੱਖਿਆ ਦੁਆਰਾ ਇਕਮੁੱਠ (ਅੰਗ੍ਰੇਜ਼ੀ)
ਨੌਜਵਾਨ ਪੁੱਛਦੇ ਹਨ—ਮੈਂ ਸੱਚੇ ਦੋਸਤ ਕਿਵੇਂ ਬਣਾ ਸਕਦਾ ਹਾਂ? (ਅੰਗ੍ਰੇਜ਼ੀ)
ਖ਼ੂਨ ਬਿਨਾਂ ਇਲਾਜ—ਮੈਡੀਕਲ ਖੇਤਰ ਦੀ ਸਫ਼ਲਤਾ (ਅੰਗ੍ਰੇਜ਼ੀ)
ਇਹ ਵੀ. ਸੀ. ਡੀ. ਅਜੇ ਸਿਰਫ਼ ਕਲੀਸਿਯਾ ਦੀ ਲਾਇਬ੍ਰੇਰੀ ਲਈ ਹੀ ਉਪਲਬਧ ਹਨ। ਇਸ ਲਈ, ਇਹ ਵੀ. ਸੀ. ਡੀ. ਆਰਡਰ ਕਰਨ ਵੇਲੇ ਸਾਹਿੱਤ ਦਰਖ਼ਾਸਤ ਫਾਰਮ ਵਿਚ “Cong. Use” ਵਾਲੇ ਕਾਲਮ ਵਿਚ ਨਿਸ਼ਾਨ ਲਗਾਓ।