ਸੇਵਾ ਸਭਾ ਅਨੁਸੂਚੀ
ਹਫ਼ਤਾ ਆਰੰਭ 12 ਜੁਲਾਈ
ਗੀਤ 108
12 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਅਤੇ 15 ਜੁਲਾਈ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਪ੍ਰਕਾਸ਼ਕ ਸੜਕ ਤੇ ਇਕ ਅਜਿਹੇ ਵਿਅਕਤੀ ਨੂੰ ਰਸਾਲਾ ਪੇਸ਼ ਕਰਦਾ ਹੈ ਜੋ ਪ੍ਰਕਾਸ਼ਕ ਦੀ ਭਾਸ਼ਾ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ।
18 ਮਿੰਟ: “ਯਹੋਵਾਹ ਵਾਂਗ ਨਿਰਪੱਖ ਬਣੋ।”a ਜੇ ਸਮਾਂ ਹੈ, ਤਾਂ ਹਾਜ਼ਰੀਨ ਨੂੰ ਲੇਖ ਵਿਚ ਦਿੱਤੇ ਗਏ ਹਵਾਲਿਆਂ ਤੇ ਟਿੱਪਣੀਆਂ ਦੇਣ ਲਈ ਕਹੋ।
15 ਮਿੰਟ: ਬਾਈਬਲ ਭਰੋਸੇਯੋਗ ਭਵਿੱਖਬਾਣੀਆਂ ਦੀ ਕਿਤਾਬ ਹੈ। ਤਮਾਮ ਲੋਕਾਂ ਲਈ ਇਕ ਪੁਸਤਕ ਨਾਮਕ ਬਰੋਸ਼ਰ ਦੇ ਸਫ਼ੇ 27-9 ਦੇ ਆਧਾਰ ਤੇ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਸੇਵਕਾਈ ਵਿਚ ਅਸੀਂ ਅਜਿਹੇ ਲੋਕਾਂ ਨੂੰ ਮਿਲਦੇ ਹਾਂ ਜੋ ਭਵਿੱਖ ਵਿਚ ਦਿਲਚਸਪੀ ਰੱਖਦੇ ਹਨ। ਬਾਈਬਲ ਆਗਿਆਕਾਰ ਇਨਸਾਨਾਂ ਦੇ ਸੁਨਹਿਰੇ ਭਵਿੱਖ ਬਾਰੇ ਭਰੋਸੇਯੋਗ ਜਾਣਕਾਰੀ ਦਿੰਦੀ ਹੈ। ਪੂਰੀਆਂ ਹੋ ਚੁੱਕੀਆਂ ਕੁਝ ਬਾਈਬਲ ਭਵਿੱਖਬਾਣੀਆਂ ਤੇ ਵਿਚਾਰ ਕਰੋ ਜੋ ਸਾਡੇ ਵਿਸ਼ਵਾਸ ਨੂੰ ਪੱਕਾ ਕਰਨਗੀਆਂ ਕਿ ਭਵਿੱਖ ਲਈ ਦੱਸੀਆਂ ਗੱਲਾਂ ਵੀ ਜ਼ਰੂਰ ਪੂਰੀਆਂ ਹੋਣਗੀਆਂ। ਇਕ ਛੋਟੇ ਜਿਹੇ ਪ੍ਰਦਰਸ਼ਨ ਰਾਹੀਂ ਦਿਖਾਓ ਕਿ ਇਕ ਪ੍ਰਕਾਸ਼ਕ ਕਿਵੇਂ ਬਾਈਬਲ ਵਿਚ ਦਿੱਤੀਆਂ ਭਵਿੱਖਬਾਣੀਆਂ ਦੀ ਮਦਦ ਨਾਲ ਦਿਲਚਸਪੀ ਰੱਖਣ ਵਾਲੇ ਵਿਅਕਤੀ ਦਾ ਬਾਈਬਲ ਵਿਚ ਵਿਸ਼ਵਾਸ ਪੈਦਾ ਕਰਦਾ ਹੈ।
ਗੀਤ 16 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 19 ਜੁਲਾਈ
ਗੀਤ 83
10 ਮਿੰਟ: ਸਥਾਨਕ ਘੋਸ਼ਣਾਵਾਂ। ਹਰ ਰੋਜ਼ ਬਾਈਬਲ ਪੜ੍ਹਨ ਦੀ ਮਹੱਤਤਾ ਤੇ ਜ਼ੋਰ ਦਿਓ। ਦੱਸੋ ਕਿ ਗਰਮੀਆਂ ਦੀਆਂ ਛੁੱਟੀਆਂ ਵਿਚ ਕਿਤੇ ਘੁੰਮਣ-ਫਿਰਨ ਜਾਣ ਸਮੇਂ ਜਾਂ ਕੁਝ ਹੋਰ ਕਰਨ ਵੇਲੇ ਵੀ ਸਾਨੂੰ ਹਰ ਰੋਜ਼ ਬਾਈਬਲ ਪੜ੍ਹਨੀ ਚਾਹੀਦੀ ਹੈ। ਪਹਿਰਾਬੁਰਜ, 15 ਅਗਸਤ 2000, ਸਫ਼ਾ 32 ਤੋਂ ਟਿੱਪਣੀਆਂ ਦਿਓ।
15 ਮਿੰਟ: ਪ੍ਰਸ਼ਨ ਡੱਬੀ। ਇਕ ਬਜ਼ੁਰਗ ਦੁਆਰਾ ਭਾਸ਼ਣ। ਲੇਖ ਦਾ ਹਰ ਪੈਰਾ ਪੜ੍ਹ ਕੇ ਉਸ ਦੀ ਚਰਚਾ ਕਰੋ। ਇਸ ਗੱਲ ਤੇ ਜ਼ੋਰ ਦਿਓ ਕਿ ਲੋਕਾਂ ਨੂੰ ਸਿਰਫ਼ ਇਸ ਕਰਕੇ ਸਾਹਿੱਤ ਜਾਂ ਰਸਾਲੇ ਨਹੀਂ ਦੇਣੇ ਚਾਹੀਦੇ ਕਿਉਂਕਿ ਉਹ ਦਾਨ ਕਰਦੇ ਹਨ, ਬਲਕਿ ਉਨ੍ਹਾਂ ਦੀ ਸੱਚੀ ਦਿਲਚਸਪੀ ਨੂੰ ਦੇਖ ਕੇ ਦੇਣੇ ਚਾਹੀਦੇ ਹਨ। ਬਜ਼ੁਰਗਾਂ ਨੂੰ ਇਸ ਕਰਕੇ ਕਿਤਾਬਾਂ ਦੀ ਘੱਟ ਸਪਲਾਈ ਆਰਡਰ ਨਹੀਂ ਕਰਨੀ ਚਾਹੀਦੀ ਕਿ ਉਨ੍ਹਾਂ ਦੀ ਕਲੀਸਿਯਾ ਹਰ ਮਹੀਨੇ ਦੁਨੀਆਂ ਭਰ ਵਿਚ ਕੀਤੇ ਜਾਂਦੇ ਪ੍ਰਚਾਰ ਦੇ ਕੰਮ ਲਈ ਬਹੁਤ ਘੱਟ ਦਾਨ ਭੇਜਦੀ ਹੈ। ਪਾਇਨੀਅਰਾਂ ਅਤੇ ਪ੍ਰਕਾਸ਼ਕਾਂ ਲਈ ਕਲੀਸਿਯਾਵਾਂ ਕੋਲ ਚੋਖੀ ਮਾਤਰਾ ਵਿਚ ਸਾਹਿੱਤ ਹੋਣਾ ਚਾਹੀਦਾ ਹੈ। ਛੋਟੇ ਜਿਹੇ ਪ੍ਰਦਰਸ਼ਨ ਵਿਚ ਦਿਖਾਓ ਕਿ ਆਪਣੀ ਇੱਛਾ ਨਾਲ ਦਾਨ ਦੇਣ ਬਾਰੇ ਘਰ-ਸੁਆਮੀ ਨੂੰ ਕਿਵੇਂ ਸਮਝਾਇਆ ਜਾ ਸਕਦਾ ਹੈ।
20 ਮਿੰਟ: “ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ—ਭਾਗ 1.” ਸੇਵਾ ਨਿਗਾਹਬਾਨ ਦੁਆਰਾ ਭਾਸ਼ਣ। ਹਾਜ਼ਰੀਨ ਨੂੰ ਘੋਸ਼ਕ (ਅੰਗ੍ਰੇਜ਼ੀ) ਕਿਤਾਬ, ਸਫ਼ੇ 572-4 ਉੱਤੇ ਦਿੱਤੀ ਜਾਣਕਾਰੀ ਵਿੱਚੋਂ ਟਿੱਪਣੀਆਂ ਦੇਣ ਲਈ ਕਹੋ। ਇਹ ਵੀ ਪੁੱਛੋ ਕਿ ਸਾਲਾਂ ਦੇ ਦੌਰਾਨ ਬਾਈਬਲ ਸਟੱਡੀ ਕਰਾਉਣ ਦੇ ਸੰਬੰਧ ਵਿਚ ਕੀ ਤਬਦੀਲੀਆਂ ਹੋਈਆਂ ਹਨ। ਸਟੱਡੀਆਂ ਕਰਾਉਣ ਸੰਬੰਧੀ ਇਸ ਲੇਖ-ਲੜੀ ਵਿਚ ਆਉਣ ਵਾਲੇ ਲੇਖਾਂ ਲਈ ਸਾਰਿਆਂ ਵਿਚ ਜੋਸ਼ ਪੈਦਾ ਕਰੋ। ਲੇਖਾਂ ਵਿਚ ਚਰਚਾ ਕੀਤੀ ਜਾਵੇਗੀ ਕਿ ਸਟੱਡੀ ਕਰਾਉਣ ਲਈ ਕਿਵੇਂ ਤਿਆਰੀ ਕਰਨੀ ਹੈ, ਤਿਆਰੀ ਕਰਨ ਵਿਚ ਵਿਦਿਆਰਥੀ ਦੀ ਮਦਦ ਕਿਵੇਂ ਕਰਨੀ ਹੈ, ਸਟੱਡੀ ਵੇਲੇ ਕਿੰਨੀ ਕੁ ਸਾਮੱਗਰੀ ਪੜ੍ਹਨੀ ਹੈ, ਅਸਰਕਾਰੀ ਤਰੀਕੇ ਨਾਲ ਹਵਾਲਿਆਂ ਨੂੰ ਕਿਵੇਂ ਵਰਤਣਾ ਹੈ, ਵਿਦਿਆਰਥੀ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਕਿਵੇਂ ਦੇਣੇ ਹਨ, ਪ੍ਰਾਰਥਨਾ ਬਾਰੇ ਕਿਵੇਂ ਸਮਝਾਉਣਾ ਹੈ ਅਤੇ ਵਿਦਿਆਰਥੀ ਨੂੰ ਸੰਗਠਨ ਦਾ ਹਿੱਸਾ ਬਣਨ ਦੀ ਹੱਲਾਸ਼ੇਰੀ ਕਿਵੇਂ ਦੇਣੀ ਹੈ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਦਿੱਤੇ ਗਏ ਸੁਝਾਵਾਂ ਨੂੰ ਲਾਗੂ ਕਰਨ ਅਤੇ ਇਨ੍ਹਾਂ ਲੇਖਾਂ ਨੂੰ ਭਵਿੱਖ ਵਿਚ ਵਰਤਣ ਲਈ ਸਾਂਭ ਕੇ ਰੱਖਣ।
ਗੀਤ 10 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 26 ਜੁਲਾਈ
ਗੀਤ 216
12 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਪ੍ਰਕਾਸ਼ਕਾਂ ਨੂੰ ਜੁਲਾਈ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਸਫ਼ਾ 4 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ ਨੂੰ ਵਰਤਦੇ ਹੋਏ ਦਿਖਾਓ ਕਿ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਅਤੇ 1 ਅਗਸਤ ਦੇ ਪਹਿਰਾਬੁਰਜ ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਦੋਨਾਂ ਪ੍ਰਦਰਸ਼ਨਾਂ ਵਿਚ ਦੋ ਵੱਖਰੇ ਤਰੀਕਿਆਂ ਨਾਲ ਦਿਖਾਓ ਕਿ ਉਨ੍ਹਾਂ ਲੋਕਾਂ ਨਾਲ ਕਿਵੇਂ ਗੱਲ ਕਰਨੀ ਹੈ ਜੋ ਵਿੱਚੋਂ ਹੀ ਗੱਲ ਟੋਕ ਕੇ ਕਹਿੰਦੇ ਹਨ, “ਤੁਸੀਂ ਲੋਕ ਕਿਉਂ ਇੰਨਾ ਅਕਸਰ ਆਉਂਦੇ ਹੋ?”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ, ਸਫ਼ਾ 12 ਦੇਖੋ।
8 ਮਿੰਟ: ਕਲੀਸਿਯਾ ਦੀਆਂ ਲੋੜਾਂ।
25 ਮਿੰਟ: “ਕਾਰੋਬਾਰੀ ਇਲਾਕਿਆਂ ਵਿਚ ਕਿਵੇਂ ਪ੍ਰਚਾਰ ਕਰੀਏ?”b ਦੱਸੋ ਕਿ ਕਲੀਸਿਯਾ ਨੇ ਕਾਰੋਬਾਰੀ ਇਲਾਕਿਆਂ ਵਿਚ ਪ੍ਰਚਾਰ ਕਰਨ ਦੇ ਕਿਹੜੇ ਇੰਤਜ਼ਾਮ ਕੀਤੇ ਹਨ। ਪੈਰੇ 4-5 ਵਿਚ ਦਿੱਤੀਆਂ ਦੋ ਪੇਸ਼ਕਾਰੀਆਂ ਦਾ ਸੰਖੇਪ ਵਿਚ ਪ੍ਰਦਰਸ਼ਨ ਕਰ ਕੇ ਦਿਖਾਓ ਜਾਂ ਤੁਹਾਡੇ ਇਲਾਕੇ ਤੇ ਢੁਕਦੀ ਕਿਸੇ ਹੋਰ ਪੇਸ਼ਕਾਰੀ ਦਾ ਪ੍ਰਦਰਸ਼ਨ ਦਿਖਾਓ। ਜੇ ਸਮਾਂ ਹੈ, ਤਾਂ ਹਾਜ਼ਰੀਨ ਨੂੰ ਕਾਰੋਬਾਰੀ ਇਲਾਕਿਆਂ ਵਿਚ ਪ੍ਰਚਾਰ ਕਰਨ ਨਾਲ ਹੋਏ ਵਧੀਆ ਤਜਰਬੇ ਦੱਸਣ ਲਈ ਕਹੋ।
ਗੀਤ 173 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ 2 ਅਗਸਤ
ਗੀਤ 60
8 ਮਿੰਟ: ਸਥਾਨਕ ਘੋਸ਼ਣਾਵਾਂ।
22 ਮਿੰਟ: ਕੀ ਤੁਸੀਂ ਵਜ੍ਹਾ ਦੱਸਦੇ ਹੋ? ਸੇਵਾ ਸਕੂਲ (ਹਿੰਦੀ) ਕਿਤਾਬ, ਸਫ਼ਾ 254, ਪੈਰੇ 1-2 ਦੇ ਆਧਾਰ ਤੇ ਭਾਸ਼ਣ ਅਤੇ ਚਰਚਾ। ਜਦੋਂ ਅਸੀਂ ਖੇਤਰ ਸੇਵਕਾਈ ਵਿਚ ਅਤੇ ਸਟੇਜ ਤੋਂ ਭਾਸ਼ਣ ਦਿੰਦੇ ਸਮੇਂ ਹਵਾਲਿਆਂ ਨੂੰ ਸਮਝਾਉਂਦੇ ਹਾਂ, ਤਾਂ ਸਾਡੀਆਂ ਗੱਲਾਂ ਦਾ ਜ਼ਿਆਦਾ ਅਸਰ ਪਵੇਗਾ ਜੇ ਅਸੀਂ ਆਪਣੀਆਂ ਗੱਲਾਂ ਦੇ ਸਹੀ ਹੋਣ ਉੱਤੇ ਜ਼ੋਰ ਦੇਣ ਦੇ ਨਾਲ-ਨਾਲ ਸਬੂਤ ਵੀ ਦੇਈਏ। ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਜਾਂ ਤੁਹਾਡੇ ਇਲਾਕੇ ਵਿਚ ਇਸਤੇਮਾਲ ਹੋਣ ਵਾਲੇ ਹੋਰਨਾਂ ਪ੍ਰਕਾਸ਼ਨਾਂ ਵਿੱਚੋਂ ਉਦਾਹਰਣਾਂ ਵਰਤ ਕੇ ਦਿਖਾਓ ਕਿ ਕਿਵੇਂ (1) ਆਇਤ ਦੇ ਖ਼ਾਸ ਸ਼ਬਦਾਂ ਨੂੰ ਖੋਲ੍ਹ ਕੇ ਸਮਝਾਇਆ ਜਾ ਸਕਦਾ ਹੈ, (2) ਆਪਣੀ ਗੱਲ ਨੂੰ ਸੱਚ ਸਾਬਤ ਕਰਨ ਲਈ ਅਗਲੀਆਂ-ਪਿਛਲੀਆਂ ਆਇਤਾਂ ਵਿੱਚੋਂ ਜਾਂ ਵਿਸ਼ੇ ਨਾਲ ਸੰਬੰਧਿਤ ਕਿਸੇ ਹੋਰ ਆਇਤ ਵਿੱਚੋਂ ਸਬੂਤ ਦਿੱਤੇ ਜਾ ਸਕਦੇ ਹਨ, (3) ਕਿਸੇ ਦ੍ਰਿਸ਼ਟਾਂਤ ਦੀ ਮਦਦ ਨਾਲ ਦਿਖਾਇਆ ਜਾ ਸਕਦਾ ਹੈ ਕਿ ਤੁਸੀਂ ਜੋ ਕਿਹਾ ਹੈ, ਉਹ ਤਰਕਪੂਰਣ ਹੈ ਅਤੇ (4) ਕੁਝ ਸਵਾਲ ਪੁੱਛੇ ਜਾ ਸਕਦੇ ਹਨ ਜਿਸ ਨਾਲ ਤੁਹਾਡੇ ਸਰੋਤਿਆਂ ਨੂੰ ਉਸ ਵਿਸ਼ੇ ਤੇ ਤਰਕ ਕਰਨ ਵਿਚ ਮਦਦ ਮਿਲੇ। ਦੱਸੋ ਕਿ ਤਰਕ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ।
15 ਮਿੰਟ: ਕਲੀਸਿਯਾ ਦੇ ਭੈਣਾਂ-ਭਰਾਵਾਂ ਦੇ ਤਜਰਬੇ। ਹਾਜ਼ਰੀਨਾਂ ਨੂੰ ਵਧੀਆ ਤਜਰਬੇ ਦੱਸਣ ਲਈ ਕਹੋ ਜੋ ਉਨ੍ਹਾਂ ਨੂੰ ਪਿਛਲੇ ਸਾਲ ਦੇ ਸੰਮੇਲਨਾਂ ਵਿਚ ਜਾਂਦੇ ਸਮੇਂ, ਸਹਿਯੋਗੀ ਪਾਇਨੀਅਰੀ ਜਾਂ ਗਰਮੀਆਂ ਦੀਆਂ ਛੁੱਟੀਆਂ ਵਿਚ ਹੋਰ ਅਧਿਆਤਮਿਕ ਕੰਮਾਂ ਵਿਚ ਹਿੱਸਾ ਲੈਂਦੇ ਸਮੇਂ ਹੋਏ ਹਨ।
ਗੀਤ 32 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।