ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
25 ਅਕਤੂਬਰ 2004 ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ। ਸਕੂਲ ਨਿਗਾਹਬਾਨ 6 ਸਤੰਬਰ ਤੋਂ 25 ਅਕਤੂਬਰ 2004 ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ਤੇ 30 ਮਿੰਟਾਂ ਲਈ ਪੁਨਰ-ਵਿਚਾਰ ਕਰੇਗਾ। [ਧਿਆਨ ਦਿਓ: ਜੇ ਸਵਾਲ ਤੋਂ ਬਾਅਦ ਕਿਸੇ ਕਿਤਾਬ ਜਾਂ ਰਸਾਲੇ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਤੁਹਾਨੂੰ ਉਸ ਸਵਾਲ ਦੇ ਜਵਾਬ ਲਈ ਆਪ ਰਿਸਰਚ ਕਰਨੀ ਪਵੇਗੀ।—ਸੇਵਾ ਸਕੂਲ (ਹਿੰਦੀ), ਪੈਰੇ 36-7 ਦੇਖੋ।]
ਸਪੀਚ ਕੁਆਲਿਟੀ
1. ਮਸੀਹੀ ਸੇਵਕਾਈ ਦੇ ਕਿਸੇ ਪਹਿਲੂ ਬਾਰੇ ਭਾਸ਼ਣ ਦਿੰਦੇ ਸਮੇਂ ਅਸੀਂ ਆਪਣੇ ਬੋਲਣ ਦੇ ਤਰੀਕੇ ਨੂੰ ਸੁਹਾਵਣਾ ਕਿਵੇਂ ਬਣਾ ਸਕਦੇ ਹਾਂ? [be ਸਫ਼ਾ 203 ਪੈਰੇ 3-4]
2. ਦੁਹਰਾਈ ਦਾ ਕੀ ਮਤਲਬ ਹੈ ਅਤੇ ਇਹ ਕਿਉਂ ਜ਼ਰੂਰੀ ਹੈ? [be ਸਫ਼ਾ 206 ਪੈਰੇ 1-4]
3. ਅਸੀਂ ਆਪਣੇ ਭਾਸ਼ਣਾਂ ਦੇ ਮੁੱਖ ਵਿਸ਼ੇ ਉੱਤੇ ਕਿਵੇਂ ਜ਼ੋਰ ਦੇ ਸਕਦੇ ਹਾਂ? [be ਸਫ਼ਾ 210 ਪੈਰੇ 1-5, ਡੱਬੀ]
4. ਅਸੀਂ ਆਪਣੇ ਭਾਸ਼ਣ ਦੇ ਮੁੱਖ ਮੁੱਦਿਆਂ ਦਾ ਪਤਾ ਕਿਵੇਂ ਲਗਾ ਸਕਦੇ ਹਾਂ? [be ਸਫ਼ਾ 212 ਪੈਰੇ 1-4]
5. ਸਾਡੇ ਭਾਸ਼ਣ ਵਿਚ ਜ਼ਰੂਰਤ ਤੋਂ ਜ਼ਿਆਦਾ ਮੁੱਖ ਮੁੱਦੇ ਕਿਉਂ ਨਹੀਂ ਹੋਣੇ ਚਾਹੀਦੇ? [be ਸਫ਼ਾ 213 ਪੈਰਾ 3–ਸਫ਼ਾ 214 ਪੈਰਾ 1]
ਪੇਸ਼ਕਾਰੀ ਨੰ. 1
6. ਕਿਨ੍ਹਾਂ ਗੱਲਾਂ ਕਰਕੇ ਸ਼ਾਇਦ ਜਲ ਪਰਲੋ ਤੋਂ ਪਹਿਲਾਂ ਦੀ ਦੁਨੀਆਂ ਲਈ ਇਹ ਮੰਨਣਾ ਔਖਾ ਸੀ ਕਿ ਸਭ ਕੁਝ ਤਬਾਹ ਹੋ ਜਾਵੇਗਾ? [w-PJ 02 3/1 ਸਫ਼ੇ 5-6]
7. ਇਹ ਕਿਉਂ ਧਿਆਨ ਦੇਣ ਯੋਗ ਗੱਲ ਹੈ ਕਿ ਯਿਸੂ ਦੇ ਦਿਨਾਂ ਵਿਚ ਲੋਕ ਉਸ ਨੂੰ “ਚੰਗਾ ਕਰਨ ਵਾਲਾ” ਨਹੀਂ, ਸਗੋਂ “ਗੁਰੂ” ਕਹਿ ਕੇ ਬੁਲਾਉਂਦੇ ਸਨ? (ਲੂਕਾ 3:12; 7:40) [w-PJ 02 5/1 ਸਫ਼ਾ 4 ਪੈਰਾ 3; ਸਫ਼ਾ 6 ਪੈਰਾ 5]
8. ਕਹਾਉਤਾਂ 11:24, 25 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਪ੍ਰਚਾਰ ਦੇ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦੇ ਬਹੁਤ ਫ਼ਾਇਦੇ ਹੁੰਦੇ ਹਨ? [w-PJ 02 7/15 ਸਫ਼ਾ 30 ਪੈਰੇ 3-5]
9. ਅਦਨ ਦੇ ਬਾਗ਼ ਵਿਚ ਹੋਈ ਬਗਾਵਤ ਕਾਰਨ ਕਿਹੜਾ ਸਵਾਲ ਉੱਠਿਆ ਅਤੇ ਉਸ ਬਗਾਵਤ ਦੇ ਕੀ ਨਤੀਜੇ ਨਿਕਲੇ? (ਉਤ. 3:1-6) [w-PJ 02 10/1 ਸਫ਼ਾ 6 ਪੈਰੇ 1, 3, 4]
10. ਯਰੂਸ਼ਲਮ ਵਿਚ ਸੱਚੀ ਭਗਤੀ ਦੇ ਮੁੜ ਸ਼ੁਰੂ ਹੋਣ ਦੀ ਤਾਰੀਖ਼ ਕਿਵੇਂ ਨਿਰਧਾਰਿਤ ਕੀਤੀ ਜਾਂਦੀ ਹੈ? [si ਸਫ਼ਾ 285 ਪੈਰਾ 5]
ਹਫ਼ਤਾਵਾਰ ਬਾਈਬਲ ਪਠਨ
11. ਯਹੋਵਾਹ ਨੇ ਆਪ ਬਿਲਆਮ ਨੂੰ ਬਾਲਾਕ ਦੇ ਬੰਦਿਆਂ ਨਾਲ ਜਾਣ ਲਈ ਕਿਹਾ ਸੀ। ਤਾਂ ਫਿਰ ਜਦੋਂ ਬਿਲਆਮ ਉਨ੍ਹਾਂ ਨਾਲ ਗਿਆ, ਤਾਂ ਯਹੋਵਾਹ ਗੁੱਸੇ ਕਿਉਂ ਹੋਇਆ? (ਗਿਣ. 22:20-22)
12. ਕੀ ਮਸੀਹੀ ਤੀਵੀਂ ਦਾ ਪਤੀ ਉਸ ਦੀ ਸੁੱਖਣਾ ਨੂੰ ਤੋੜ ਸਕਦਾ ਹੈ? (ਗਿਣ. 30:6-8)
13. ਅੱਜ “ਪਨਾਹ ਦੇ ਨਗਰ” ਕੀ ਹਨ? (ਗਿਣ. 35:6) [w95 11/1 ਸਫ਼ਾ 27 ਪੈਰਾ 8]
14. ਬਿਵਸਥਾ ਸਾਰ 6:6-9 ਦੇ ਹੁਕਮ ਮੁਤਾਬਕ ਕੀ ਸਾਨੂੰ ‘ਪਰਮੇਸ਼ੁਰ ਦੀ ਸ਼ਰਾ ਨੂੰ ਆਪਣੇ ਹੱਥ ਉੱਤੇ ਅਤੇ ਨੇਤ੍ਰਾਂ ਦੇ ਵਿਚਕਾਰ ਤਵੀਤ’ ਦੇ ਤੌਰ ਤੇ ਬੰਨ੍ਹਣਾ ਚਾਹੀਦਾ ਹੈ?
15. ਕੀ ‘ਉਪਰਲੇ ਬੱਸਤ੍ਰ ਨਾ ਹੰਢੇ’ ਸ਼ਬਦਾਂ ਦਾ ਸਿਰਫ਼ ਇਹੋ ਮਤਲਬ ਸੀ ਕਿ ਇਸਰਾਏਲੀਆਂ ਨੂੰ ਕੱਪੜਿਆਂ ਦੀ ਕੋਈ ਥੁੜ ਨਹੀਂ ਸੀ? (ਬਿਵ. 8:4)