ਘੋਸ਼ਣਾਵਾਂ
◼ ਅਕਤੂਬਰ ਲਈ ਸਾਹਿੱਤ ਪੇਸ਼ਕਸ਼: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਹੋਰ ਸਿੱਖਣ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਮੰਗ ਬਰੋਸ਼ਰ ਪੇਸ਼ ਕਰੋ ਅਤੇ ਬਾਈਬਲ ਸਟੱਡੀ ਸ਼ੁਰੂ ਕਰਨ ਦਾ ਜਤਨ ਕਰੋ। ਨਵੰਬਰ: ਸੰਤੁਸ਼ਟ ਜ਼ਿੰਦਗੀ ਬਰੋਸ਼ਰ। ਜੇ ਇਹ ਬਰੋਸ਼ਰ ਤੁਹਾਡੀ ਭਾਸ਼ਾ ਵਿਚ ਨਹੀਂ ਹੈ, ਤਾਂ ਤੁਸੀਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਜਾਂ ਸਰਬ ਮਹਾਨ ਮਨੁੱਖ ਕਿਤਾਬ ਪੇਸ਼ ਕਰ ਸਕਦੇ ਹੋ। ਦਸੰਬਰ: ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਕਿਤਾਬ ਪੇਸ਼ ਕਰੋ। ਤੁਸੀਂ ਹੋਰ ਕਿਤਾਬਾਂ ਵੀ ਪੇਸ਼ ਕਰ ਸਕਦੇ ਹੋ ਜਿਵੇਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਅਤੇ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ। ਜਨਵਰੀ: ਕੋਈ ਵੀ 192 ਸਫ਼ਿਆਂ ਵਾਲੀ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ ਜਿਸ ਦਾ ਕਾਗਜ਼ ਪੀਲਾ ਪੈ ਚੁੱਕਾ ਹੈ ਜਾਂ ਜੋ ਕਿਤਾਬ 1990 ਤੋਂ ਪਹਿਲਾਂ ਦੀ ਛਪੀ ਹੈ। ਜੇ ਕਲੀਸਿਯਾ ਦੇ ਸਟਾਕ ਵਿਚ ਇਹ ਪੁਰਾਣੀਆਂ ਕਿਤਾਬਾਂ ਨਹੀਂ ਹਨ, ਤਾਂ ਪਰਮੇਸ਼ੁਰ ਦੀ ਤਲਾਸ਼ ਵਿਚ ਮਨੁੱਖਜਾਤੀ (ਅੰਗ੍ਰੇਜ਼ੀ) ਜਾਂ ਪਰਿਵਾਰਕ ਖ਼ੁਸ਼ੀ ਦਾ ਰਾਜ਼ ਕਿਤਾਬ ਪੇਸ਼ ਕੀਤੀ ਜਾ ਸਕਦੀ ਹੈ।
◼ ਸਾਡੀ ਰਾਜ ਸੇਵਕਾਈ ਦੇ ਇਸ ਅੰਕ ਵਿਚ “ਸਾਲ 2005 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ” ਦਿੱਤੀ ਗਈ ਹੈ। ਇਸ ਨੂੰ ਸਾਲ 2005 ਦੌਰਾਨ ਇਸਤੇਮਾਲ ਕਰਨ ਲਈ ਸਾਂਭ ਕੇ ਰੱਖੋ।
◼ ਬ੍ਰਾਂਚ ਆਫ਼ਿਸ ਪ੍ਰਕਾਸ਼ਕਾਂ ਦੁਆਰਾ ਨਿੱਜੀ ਤੌਰ ਤੇ ਆਰਡਰ ਕੀਤਾ ਗਿਆ ਸਾਹਿੱਤ ਨਹੀਂ ਭੇਜਦਾ। ਕਲੀਸਿਯਾ ਵਾਸਤੇ ਸਾਹਿੱਤ ਆਰਡਰ ਕਰਨ ਤੋਂ ਪਹਿਲਾਂ ਪ੍ਰਧਾਨ ਨਿਗਾਹਬਾਨ ਨੂੰ ਹਰ ਮਹੀਨੇ ਇਕ ਘੋਸ਼ਣਾ ਕਰਵਾਉਣੀ ਚਾਹੀਦੀ ਹੈ, ਤਾਂਕਿ ਨਿੱਜੀ ਸਾਹਿੱਤ ਲੈਣ ਵਿਚ ਦਿਲਚਸਪੀ ਰੱਖਣ ਵਾਲੇ ਭੈਣ-ਭਰਾ ਸਾਹਿੱਤ ਸੰਭਾਲਣ ਵਾਲੇ ਭਰਾ ਨੂੰ ਆਪਣੇ ਆਰਡਰ ਦੇ ਸਕਣ। ਕਿਰਪਾ ਕਰ ਕੇ ਯਾਦ ਰੱਖੋ ਕਿ ਕਿਹੜੇ ਪ੍ਰਕਾਸ਼ਨ ਖ਼ਾਸ-ਆਰਡਰ ਸਾਹਿੱਤ ਹਨ।
◼ ਨਵਾਂ ਪ੍ਰਕਾਸ਼ਨ ਉਪਲਬਧ:
ਯਹੋਵਾਹ ਦੀ ਉਸਤਤ ਗਾਓ—ਕੇਵਲ ਗਾਣਿਆਂ ਦੇ ਬੋਲ—ਮਲਿਆਲਮ
ਇਸ ਛੋਟੀ ਗੀਤ-ਪੁਸਤਕ (Ssbly) ਵਿਚ ਸੁਰ-ਚਿੰਨ੍ਹ ਨਹੀਂ ਦਿੱਤੇ ਗਏ। ਕਲੀਸਿਯਾਵਾਂ ਹੁਣ ਇਹ ਨਵੀਂ ਕਿਤਾਬ ਮੰਗਵਾ ਸਕਦੀਆਂ ਹਨ, ਇਸ ਲਈ ਮਲਿਆਲਮ ਗੀਤ-ਪੁਸਤਕ ਲਈ ਸਾਰੇ ਪੁਰਾਣੇ ਆਰਡਰ ਰੱਦ ਕਰ ਦਿੱਤੇ ਗਏ ਹਨ। ਕਿਰਪਾ ਕਰ ਕੇ ਕਲੀਸਿਯਾਵਾਂ ਦੁਬਾਰਾ ਆਰਡਰ ਭੇਜਣ।
◼ ਮੁੜ ਉਪਲਬਧ ਪ੍ਰਕਾਸ਼ਨ:
ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ।—ਹਿੰਦੀ, ਤੇਲਗੂ, ਮਲਿਆਲਮ
ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?—ਅੰਗ੍ਰੇਜ਼ੀ, ਹਿੰਦੀ, ਗੁਜਰਾਤੀ, ਤਾਮਿਲ, ਤੇਲਗੂ, ਨੇਪਾਲੀ, ਬੰਗਾਲੀ, ਮਰਾਠੀ, ਮਲਿਆਲਮ, ਮੀਜ਼ੋ