ਸੇਵਾ ਸਭਾ ਅਨੁਸੂਚੀ
9 ਮਈ ਦਾ ਹਫ਼ਤਾ
ਗੀਤ 217
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਮਈ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹੋਰ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ। ਇਕ ਪ੍ਰਦਰਸ਼ਨ ਵਿਚ ਪ੍ਰਕਾਸ਼ਕ ਨੂੰ ਬੱਸ ਜਾਂ ਟ੍ਰੇਨ ਵਿਚ ਗਵਾਹੀ ਦਿੰਦੇ ਦਿਖਾਓ। ਜਾਗਦੇ ਰਹੋ! ਬਰੋਸ਼ਰ ਨੂੰ ਵੰਡਣ ਦੀ ਖ਼ਾਸ ਮੁਹਿੰਮ 15 ਮਈ ਨੂੰ ਖ਼ਤਮ ਹੋ ਜਾਵੇਗੀ। ਮਈ ਦੇ ਬਾਕੀ ਦਿਨਾਂ ਵਿਚ ਅਸੀਂ ਰਸਾਲੇ ਪੇਸ਼ ਕਰਾਂਗੇ।
15 ਮਿੰਟ: ਨਵੇਂ ਬਰੋਸ਼ਰ ਦੀ ਮਦਦ ਨਾਲ ਲੋਕਾਂ ਦੀ ਦਿਲਚਸਪੀ ਵਧਾਓ। ਸੇਵਾ ਨਿਗਾਹਬਾਨ ਦੁਆਰਾ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਸਾਨੂੰ ਉਨ੍ਹਾਂ ਸਾਰਿਆਂ ਦੀ ਦਿਲਚਸਪੀ ਵਧਾਉਣ ਲਈ ਵਾਪਸ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਜਾਗਦੇ ਰਹੋ! ਬਰੋਸ਼ਰ ਲਿਆ ਸੀ। ਸਫ਼ਾ 2 ਉੱਤੇ ਦਿੱਤੀ ਵਿਸ਼ਾ-ਸੂਚੀ ਇਸਤੇਮਾਲ ਕਰ ਕੇ ਬਰੋਸ਼ਰ ਬਾਰੇ ਥੋੜ੍ਹੀ-ਬਹੁਤ ਜਾਣਕਾਰੀ ਦਿਓ ਤੇ ਉਨ੍ਹਾਂ ਨੁਕਤਿਆਂ ਵੱਲ ਧਿਆਨ ਖਿੱਚੋ ਜੋ ਮੋਟੇ ਅੱਖਰਾਂ ਵਿਚ ਦਿੱਤੇ ਸਿਰਲੇਖਾਂ ਦੇ ਹੇਠਾਂ ਦਿੱਤੇ ਗਏ ਹਨ। ਲੋਕਾਂ ਨਾਲ ਅਗਲੀ ਮੁਲਾਕਾਤ ਦੌਰਾਨ ਚਰਚਾ ਕਰਨ ਲਈ ਅਸੀਂ ਇਨ੍ਹਾਂ ਨੁਕਤਿਆਂ ਵਿੱਚੋਂ ਇਕ ਨੁਕਤਾ ਚੁਣ ਸਕਦੇ ਹਾਂ। ਮਿਸਾਲ ਲਈ, ਜੇ ਅਸੀਂ ਪਹਿਲੀ ਮੁਲਾਕਾਤ ਤੇ ਸਫ਼ੇ 3-4 ਉੱਤੇ ਚਰਚਾ ਕੀਤੀ ਸੀ, ਤਾਂ ਅਗਲੀ ਵਾਰ ਇਸ ਵਿਸ਼ੇ ਤੇ ਗੱਲਬਾਤ ਜਾਰੀ ਰੱਖਣ ਲਈ ਅਸੀਂ ਸਫ਼ਾ 5 ਇਸਤੇਮਾਲ ਕਰ ਸਕਦੇ ਹਾਂ ਜਿਸ ਦਾ ਵਿਸ਼ਾ ਹੈ “ਕੀ ਰੱਬ ਦੁਨੀਆਂ ਦੇ ਹਾਲਾਤਾਂ ਬਾਰੇ ਕੁਝ ਕਰੇਗਾ?” ਚਰਚਾ ਕਰੋ ਕਿ ਸਫ਼ਾ 5 ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ। ਦੂਸਰੇ ਨੁਕਤਿਆਂ ਉੱਤੇ ਵੀ ਵਿਚਾਰ ਕਰੋ ਜੋ ਸਫ਼ੇ 6-8 ਅਤੇ 17-18 ਉੱਤੇ ਦਿੱਤੇ ਗਏ ਹਨ ਜਾਂ ਕੋਈ ਹੋਰ ਨੁਕਤਾ ਜੋ ਤੁਹਾਡੇ ਇਲਾਕੇ ਲਈ ਢੁਕਵਾਂ ਹੋਵੇ। ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਪ੍ਰਕਾਸ਼ਕ ਦੂਸਰੀ ਮੁਲਾਕਾਤ ਤੇ ਕਿਸੇ ਇਕ ਨੁਕਤੇ ਨੂੰ ਇਸਤੇਮਾਲ ਕਰਦਾ ਹੈ। ਇਕ-ਦੋ ਹਵਾਲੇ ਪੜ੍ਹੇ ਅਤੇ ਸਮਝਾਏ ਜਾਣੇ ਚਾਹੀਦੇ ਹਨ। ਪ੍ਰਕਾਸ਼ਕ ਗੱਲ ਨੂੰ ਖ਼ਤਮ ਕਰਦਿਆਂ ਅਗਲੀ ਮੁਲਾਕਾਤ ਦੀ ਤਿਆਰੀ ਵਿਚ ਕਿਸੇ ਹੋਰ ਨੁਕਤੇ ਵੱਲ ਧਿਆਨ ਖਿੱਚਦਾ ਹੈ।
20 ਮਿੰਟ: “ਪਰਿਵਾਰ ਦੇ ਅਧਿਆਤਮਿਕ ਕੰਮਾਂ-ਕਾਰਾਂ ਦੀ ਸਮਾਂ-ਸਾਰਣੀ ਬਣਾਓ।” ਦੋ ਮਿੰਟਾਂ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਦੱਸੋ ਕਿ ਲਿਖਤੀ ਸਮਾਂ-ਸਾਰਣੀ ਬਣਾਉਣ ਦਾ ਕੀ ਫ਼ਾਇਦਾ ਹੁੰਦਾ ਹੈ ਤੇ ਚਰਚਾ ਕਰੋ ਕਿ ਸਫ਼ਾ 6 ਉੱਤੇ ਦਿੱਤੀ ਖਾਲੀ ਸਮਾਂ-ਸਾਰਣੀ ਨੂੰ ਕਿਵੇਂ ਭਰਿਆ ਜਾ ਸਕਦਾ ਹੈ। ਇਸ ਤੋਂ ਮਗਰੋਂ ਲੇਖ “ਪਰਿਵਾਰ ਲਈ ਕਲੀਸਿਯਾ ਸਭਾਵਾਂ ਦੀ ਸਮਾਂ-ਸਾਰਣੀ” ਦੀ ਸਵਾਲ-ਜਵਾਬ ਦੁਆਰਾ ਚਰਚਾ ਕਰੋ। ਭੈਣ-ਭਰਾਵਾਂ ਨੂੰ ਟਿੱਪਣੀਆਂ ਦੇਣ ਲਈ ਕਹੋ ਕਿ ਉਹ ਹੋਰਨਾਂ ਕੰਮਾਂ ਨੂੰ ਕਿਵੇਂ ਕਲੀਸਿਯਾ ਸਭਾਵਾਂ ਵਿਚ ਰੁਕਾਵਟ ਨਹੀਂ ਬਣਨ ਦਿੰਦੇ। ਪਰਿਵਾਰ ਦੀ ਸਮਾਂ-ਸਾਰਣੀ ਦੇ ਹੋਰਨਾਂ ਪਹਿਲੂਆਂ ਬਾਰੇ ਆਉਣ ਵਾਲੇ ਹਫ਼ਤਿਆਂ ਵਿਚ ਚਰਚਾ ਕੀਤੀ ਜਾਵੇਗੀ।
ਗੀਤ 176 ਅਤੇ ਸਮਾਪਤੀ ਪ੍ਰਾਰਥਨਾ।
16 ਮਈ ਦਾ ਹਫ਼ਤਾ
ਗੀਤ 201
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: “ਪਰਿਵਾਰ ਲਈ ਪ੍ਰਚਾਰ ਦੀ ਸਮਾਂ-ਸਾਰਣੀ।”a ਹਾਜ਼ਰੀਨ ਨੂੰ ਦੱਸਣ ਲਈ ਕਹੋ ਕਿ ਪੂਰੇ ਪਰਿਵਾਰ ਦੁਆਰਾ ਮਿਲ ਕੇ ਬਾਕਾਇਦਾ ਪ੍ਰਚਾਰ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ।
20 ਮਿੰਟ: ਨਵਾਂ ਬਰੋਸ਼ਰ ਲੈਣ ਵਾਲਿਆਂ ਨਾਲ ਬਾਈਬਲ ਸਟੱਡੀ ਸ਼ੁਰੂ ਕਰਨੀ। ਸੇਵਾ ਨਿਗਾਹਬਾਨ ਦੁਆਰਾ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਪਿਛਲੇ ਹਫ਼ਤੇ ਦੀ ਸੇਵਾ ਸਭਾ ਵਿਚ ਦਿਖਾਏ ਗਏ ਪੁਨਰ-ਮੁਲਾਕਾਤ ਦੇ ਪ੍ਰਦਰਸ਼ਨ ਬਾਰੇ ਥੋੜ੍ਹੇ ਜਿਹੇ ਸ਼ਬਦਾਂ ਵਿਚ ਹਾਜ਼ਰੀਨ ਨੂੰ ਚੇਤਾ ਕਰਾਓ। ਦੱਸੋ ਕਿ ਉਸ ਮੁਲਾਕਾਤ ਦੇ ਅਖ਼ੀਰ ਵਿਚ ਪ੍ਰਕਾਸ਼ਕ ਨੇ ਕਿਹੜੇ ਨੁਕਤੇ ਦਾ ਜ਼ਿਕਰ ਕੀਤਾ ਸੀ। ਉਸ ਸਾਮੱਗਰੀ ਨੂੰ ਵਰਤ ਕੇ ਪਹਿਲਾਂ ਵਾਲੇ ਪ੍ਰਕਾਸ਼ਕ (ਜੇ ਮੁਮਕਿਨ ਹੈ) ਹੀ ਅਗਲੀ ਮੁਲਾਕਾਤ ਦਾ ਪ੍ਰਦਰਸ਼ਨ ਕਰ ਸਕਦੇ ਹਨ। ਫਿਰ ਪ੍ਰਕਾਸ਼ਕ ਬਰੋਸ਼ਰ ਦਾ ਪਿਛਲਾ ਸਫ਼ਾ ਦਿਖਾ ਕੇ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰਦਾ ਹੈ ਅਤੇ ਅਗਲੀ ਵਾਰ ਆ ਕੇ ਮੰਗ ਬਰੋਸ਼ਰ ਦੇ ਪਹਿਲੇ ਅਧਿਆਇ ਤੇ ਚਰਚਾ ਕਰਨ ਦੇ ਇੰਤਜ਼ਾਮ ਕਰਦਾ ਹੈ। ਸਾਰਿਆਂ ਨੂੰ ਉਨ੍ਹਾਂ ਲੋਕਾਂ ਨਾਲ ਬਾਈਬਲ ਸਟੱਡੀ ਸ਼ੁਰੂ ਕਰਨ ਲਈ ਉਤਸ਼ਾਹਿਤ ਕਰੋ ਜਿਨ੍ਹਾਂ ਨੇ ਜਾਗਦੇ ਰਹੋ! ਬਰੋਸ਼ਰ ਲਿਆ ਹੈ।
ਗੀਤ 58 ਅਤੇ ਸਮਾਪਤੀ ਪ੍ਰਾਰਥਨਾ।
23 ਮਈ ਦਾ ਹਫ਼ਤਾ
ਗੀਤ 194
12 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਦਾਨ ਦੀਆਂ ਰਸੀਦਾਂ ਪੜ੍ਹੋ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਜੂਨ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹੋਰ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ।
18 ਮਿੰਟ: “ਯਹੋਵਾਹ ਦਾ ਦਿਨ ਨੇੜੇ ਹੈ।”b ਇਸ ਭਾਗ ਦੀ ਤਿਆਰੀ ਕਰਨ ਵੇਲੇ ਕਿਤਾਬ ਦਾਨੀਏਲ ਦੀ ਭਵਿੱਖਬਾਣੀ, ਸਫ਼ਾ 59, ਪੈਰਾ 28 ਪੜ੍ਹੋ।
15 ਮਿੰਟ: “ਪਰਿਵਾਰਕ ਅਧਿਐਨ ਲਈ ਸਮਾਂ-ਸਾਰਣੀ।”c ਇਕ-ਦੋ ਜਣਿਆਂ ਨੂੰ ਪਹਿਲਾਂ ਤੋਂ ਟਿੱਪਣੀਆਂ ਦੇਣ ਲਈ ਤਿਆਰ ਕਰੋ ਕਿ ਉਹ ਕਿਸ ਸਮੇਂ ਤੇ ਪਰਿਵਾਰਕ ਅਧਿਐਨ ਕਰਦੇ ਹਨ ਤੇ ਬਾਕਾਇਦਾ ਅਧਿਐਨ ਕਰਨ ਲਈ ਕੀ ਕਰਨ ਦੀ ਲੋੜ ਹੈ।
ਗੀਤ 152 ਅਤੇ ਸਮਾਪਤੀ ਪ੍ਰਾਰਥਨਾ।
30 ਮਈ ਦਾ ਹਫ਼ਤਾ
ਗੀਤ 190
10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਆਪਣੀਆਂ ਮਈ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਦੱਸੋ ਕਿ ਜੂਨ ਵਿਚ ਕਿਹੜਾ ਸਾਹਿੱਤ ਪੇਸ਼ ਕੀਤਾ ਜਾਵੇਗਾ। ਜਨਵਰੀ 2005 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਦਿੱਤੀਆਂ ਪੇਸ਼ਕਾਰੀਆਂ ਵਿੱਚੋਂ ਇਕ ਜਾਂ ਦੋ ਪੇਸ਼ਕਾਰੀਆਂ (ਜੋ ਤੁਹਾਡੇ ਇਲਾਕੇ ਲਈ ਢੁਕਵੀਆਂ ਹੋਣ) ਵਰਤ ਕੇ ਪ੍ਰਦਰਸ਼ਨ ਦਿਖਾਓ ਕਿ ਇਹ ਸਾਹਿੱਤ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਦੂਜੀਆਂ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ।
20 ਮਿੰਟ: “ਦੈਨਿਕ ਪਾਠ ਲਈ ਪਰਿਵਾਰ ਦੀ ਸਮਾਂ-ਸਾਰਣੀ।”d ਹਾਜ਼ਰੀਨ ਨੂੰ ਦੱਸਣ ਲਈ ਕਹੋ ਕਿ ਇਕੱਠੇ ਮਿਲ ਕੇ ਦੈਨਿਕ ਪਾਠ ਦੀ ਚਰਚਾ ਕਰਨ ਨਾਲ ਪਰਿਵਾਰ ਨੂੰ ਕੀ ਫ਼ਾਇਦਾ ਹੁੰਦਾ ਹੈ ਤੇ ਉਨ੍ਹਾਂ ਨੂੰ ਇਸ ਦੇ ਲਈ ਕਿਹੜਾ ਸਮਾਂ ਮੁਨਾਸਬ ਲੱਗਿਆ ਹੈ।
15 ਮਿੰਟ: “ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ—ਭਾਗ 9.”e ਪੈਰਾ 2 ਤੇ ਚਰਚਾ ਕਰਦੇ ਸਮੇਂ ਦਸੰਬਰ 2004 ਦੀ ਸਾਡੀ ਰਾਜ ਸੇਵਕਾਈ, ਸਫ਼ਾ 8 ਤੋਂ ਇਕ-ਦੋ ਗੱਲਾਂ ਤੇ ਜ਼ੋਰ ਦਿਓ। ਬਾਈਬਲ ਸਟੱਡੀ ਦਾ ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾਓ। ਮੰਗ ਬਰੋਸ਼ਰ ਦਾ ਦੂਜਾ ਪਾਠ ਖ਼ਤਮ ਕਰਨ ਤੋਂ ਬਾਅਦ ਪ੍ਰਕਾਸ਼ਕ ਵਿਦਿਆਰਥੀ ਤੋਂ ਪੁੱਛਦਾ ਹੈ: “ਤੁਸੀਂ ਆਪਣੇ ਦੋਸਤ ਨੂੰ ਕਿਵੇਂ ਸਮਝਾਓਗੇ ਕਿ ਪਰਮੇਸ਼ੁਰ ਦਾ ਨਾਂ ਕੀ ਹੈ?” ਵਿਦਿਆਰਥੀ ਦੱਸਦਾ ਹੈ ਕਿ ਉਹ ਜ਼ਬੂਰਾਂ ਦੀ ਪੋਥੀ 83:18 ਨੂੰ ਕਿਵੇਂ ਵਰਤੇਗਾ ਤੇ ਪ੍ਰਕਾਸ਼ਕ ਇਸ ਦੇ ਲਈ ਉਸ ਨੂੰ ਸ਼ਾਬਾਸ਼ੀ ਦਿੰਦਾ ਹੈ।
ਗੀਤ 134 ਅਤੇ ਸਮਾਪਤੀ ਪ੍ਰਾਰਥਨਾ।
6 ਜੂਨ ਦਾ ਹਫ਼ਤਾ
ਗੀਤ 155
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: “ਬਾਕਾਇਦਾ ਰਸਾਲੇ ਦੇ ਕੇ ਲੋਕਾਂ ਦੀ ਦਿਲਚਸਪੀ ਵਧਾਓ।”f ਪੈਰਾ 3 ਦੀ ਚਰਚਾ ਕਰਦੇ ਸਮੇਂ ਬਾਈਬਲ ਦੇ ਖ਼ਾਸ ਵਿਸ਼ੇ ਸਮਝਣੇ ਪੁਸਤਿਕਾ ਦੇ ਵਿਸ਼ਾ ਨੰਬਰ 13ਅ, 22ੳ, 33ੳ ਅਤੇ 42ੳ ਵੱਲ ਧਿਆਨ ਖਿੱਚੋ। ਇਸ ਜਾਣਕਾਰੀ ਨੂੰ ਵਰਤਦੇ ਹੋਏ ਅਸੀਂ ਹਰ ਮੁਲਾਕਾਤ ਦੌਰਾਨ ਇਕ ਆਇਤ ਉੱਤੇ ਚਰਚਾ ਕਰ ਕੇ ਘਰ-ਸੁਆਮੀ ਨੂੰ ਸਮਝਾ ਸਕਦੇ ਹਾਂ ਕਿ ਪਰਮੇਸ਼ੁਰ ਦਾ ਰਾਜ ਕੀ ਕੁਝ ਕਰੇਗਾ। ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਪ੍ਰਕਾਸ਼ਕ ਉਸ ਵਿਅਕਤੀ ਨਾਲ ਇਕ ਆਇਤ ਤੇ ਚਰਚਾ ਕਰਦਾ ਹੈ ਜਿਸ ਨੂੰ ਉਹ ਬਾਕਾਇਦਾ ਰਸਾਲੇ ਦੇਣ ਜਾਂਦਾ ਹੈ। ਪ੍ਰਕਾਸ਼ਕ ਆਇਤ ਨੂੰ ਉਦਾਹਰਣ ਦੇ ਕੇ ਸੰਖੇਪ ਵਿਚ ਸਮਝਾਏਗਾ ਤਾਂਕਿ ਘਰ-ਸੁਆਮੀ ਆਇਤ ਨੂੰ ਸਹੀ-ਸਹੀ ਸਮਝ ਜਾਵੇ ਤੇ ਜਾਣ ਲਵੇ ਕਿ ਇਸ ਆਇਤ ਅਨੁਸਾਰ ਚੱਲਣ ਦਾ ਫ਼ਾਇਦਾ ਹੁੰਦਾ ਹੈ।
ਗੀਤ 107 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
e ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
f ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।