ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 6/05 ਸਫ਼ਾ 2
  • ਸੇਵਾ ਸਭਾ ਅਨੁਸੂਚੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੇਵਾ ਸਭਾ ਅਨੁਸੂਚੀ
  • ਸਾਡੀ ਰਾਜ ਸੇਵਕਾਈ—2005
  • ਸਿਰਲੇਖ
  • 13 ਜੂਨ ਦਾ ਹਫ਼ਤਾ
  • 20 ਜੂਨ ਦਾ ਹਫ਼ਤਾ
  • 27 ਜੂਨ ਦਾ ਹਫ਼ਤਾ
  • 4 ਜੁਲਾਈ ਦਾ ਹਫ਼ਤਾ
ਸਾਡੀ ਰਾਜ ਸੇਵਕਾਈ—2005
km 6/05 ਸਫ਼ਾ 2

ਸੇਵਾ ਸਭਾ ਅਨੁਸੂਚੀ

13 ਜੂਨ ਦਾ ਹਫ਼ਤਾ

ਗੀਤ 198

10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਜੂਨ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹੋਰ ਪੇਸ਼ਕਾਰੀਆਂ ਵੀ ਵਰਤੀਆਂ ਜਾ ਸਕਦੀਆਂ ਹਨ। ਇਕ ਪ੍ਰਦਰਸ਼ਨ ਵਿਚ ਪ੍ਰਕਾਸ਼ਕ ਨੂੰ ਗ਼ੈਰ-ਰਸਮੀ ਗਵਾਹੀ ਦਿੰਦੇ ਦਿਖਾਓ।

15 ਮਿੰਟ: ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਵਿਚ ਹੋਰਨਾਂ ਦੀ ਮਦਦ ਕਰੋ। ਇਕ ਬਜ਼ੁਰਗ ਦੁਆਰਾ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ), ਸਫ਼ੇ 79-81 ਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਦੱਸੋ ਕਿ ਇਹ ਪਤਾ ਕਰਨ ਦਾ ਕੀ ਇੰਤਜ਼ਾਮ ਹੈ ਕਿ ਬਾਈਬਲ ਵਿਦਿਆਰਥੀ ਕਲੀਸਿਯਾ ਨਾਲ ਮਿਲ ਕੇ ਪ੍ਰਚਾਰ ਕਰਨ ਸੰਬੰਧੀ ਬਾਈਬਲ ਦੀਆਂ ਮੰਗਾਂ ਪੂਰੀਆਂ ਕਰਦਾ ਹੈ ਕਿ ਨਹੀਂ। ਅਗਲੇ ਹਫ਼ਤੇ ਅਸੀਂ ਦੇਖਾਂਗੇ ਕਿ ਅਸੀਂ ਉਨ੍ਹਾਂ ਬਾਈਬਲ ਵਿਦਿਆਰਥੀਆਂ ਨੂੰ ਘਰ-ਘਰ ਪ੍ਰਚਾਰ ਕਰਨ ਦੀ ਸਿਖਲਾਈ ਕਿਵੇਂ ਦੇ ਸਕਦੇ ਹਾਂ ਜੋ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਦੀਆਂ ਮੰਗਾਂ ਪੂਰੀਆਂ ਕਰਦੇ ਹਨ।

20 ਮਿੰਟ: “ਸਬਰ ਨਾਲ ਦੌੜਦੇ ਰਹਿਣ ਵਿਚ ਪ੍ਰਚਾਰ ਸਾਡੀ ਮਦਦ ਕਰਦਾ ਹੈ।”a ਜੇ ਸਮਾਂ ਹੈ, ਤਾਂ ਹਾਜ਼ਰੀਨ ਨੂੰ ਬਾਈਬਲ ਦੇ ਹਵਾਲਿਆਂ ਤੇ ਟਿੱਪਣੀ ਕਰਨ ਲਈ ਕਹੋ।

ਗੀਤ 149 ਅਤੇ ਸਮਾਪਤੀ ਪ੍ਰਾਰਥਨਾ।

20 ਜੂਨ ਦਾ ਹਫ਼ਤਾ

ਗੀਤ 206

10 ਮਿੰਟ: ਸਥਾਨਕ ਘੋਸ਼ਣਾਵਾਂ। ਜੁਲਾਈ 2003, ਸਾਡੀ ਰਾਜ ਸੇਵਕਾਈ, ਸਫ਼ਾ 8 ਉੱਤੇ ਦਿੱਤੇ ਲੇਖ ਦੇ ਮੁੱਖ ਨੁਕਤਿਆਂ ਤੇ ਵਿਚਾਰ ਕਰੋ। ਦੱਸੋ ਕਿ ਪ੍ਰਕਾਸ਼ਕ ਕਿਸੇ ਹੋਰ ਭਾਸ਼ਾ ਵਿਚ ਸਾਹਿੱਤ ਕਿਵੇਂ ਹਾਸਲ ਕਰ ਸਕਦੇ ਹਨ। ਇਹ ਵੀ ਦੱਸੋ ਕਿ ਇਹ ਜਾਣਕਾਰੀ ਕਲੀਸਿਯਾ ਦੇ ਇਲਾਕੇ ਤੇ ਕਿਵੇਂ ਲਾਗੂ ਹੁੰਦੀ ਹੈ। ਕਿਸੇ ਹੋਰ ਭਾਸ਼ਾ ਵਿਚ ਪ੍ਰਕਾਸ਼ਨ (ਭਾਵੇਂ ਕਿ ਇਹ ਇੱਕੋ ਪ੍ਰਕਾਸ਼ਨ ਕਿਉਂ ਨਾ ਹੋਵੇ) ਮੰਗਵਾਉਣ ਵਾਸਤੇ ਸਾਹਿੱਤ ਸੰਭਾਲਣ ਵਾਲੇ ਭਰਾ ਨਾਲ ਗੱਲ ਕਰਨੀ ਚਾਹੀਦੀ ਹੈ ਤਾਂਕਿ ਇਸ ਨੂੰ ਮੰਗਵਾਉਣ ਵਿਚ ਜ਼ਿਆਦਾ ਦੇਰ ਨਾ ਲੱਗੇ।

15 ਮਿੰਟ: ਮਾਰਚ, ਅਪ੍ਰੈਲ ਅਤੇ ਮਈ ਦੌਰਾਨ ਖੇਤਰ ਸੇਵਕਾਈ ਵਿਚ ਹੋਏ ਤਜਰਬਿਆਂ ਬਾਰੇ ਦੱਸੋ ਜਾਂ ਪ੍ਰਦਰਸ਼ਨ ਕਰ ਕੇ ਦਿਖਾਓ। ਇਕ-ਦੋ ਪ੍ਰਕਾਸ਼ਕਾਂ ਨੂੰ ਦੱਸਣ ਲਈ ਪਹਿਲਾਂ ਤੋਂ ਹੀ ਤਿਆਰ ਕਰੋ ਕਿ ਉਨ੍ਹਾਂ ਨੇ ਇਨ੍ਹਾਂ ਤਿੰਨ ਮਹੀਨਿਆਂ ਦੌਰਾਨ ਜ਼ਿਆਦਾ ਸੇਵਕਾਈ ਕਰਨ ਦੇ ਕੀ ਜਤਨ ਕੀਤੇ ਅਤੇ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ। ਹਾਜ਼ਰੀਨ ਨੂੰ ਪੁੱਛੋ ਕਿ ਜਾਗਦੇ ਰਹੋ! ਬਰੋਸ਼ਰ ਲੈਣ ਵਾਲੇ ਲੋਕਾਂ ਨੂੰ ਦੁਬਾਰਾ ਮਿਲਣ ਦੇ ਕਿਹੜੇ ਚੰਗੇ ਨਤੀਜੇ ਨਿਕਲੇ ਹਨ। ਵਧੀਆ ਤਜਰਬਿਆਂ ਦਾ ਪ੍ਰਦਰਸ਼ਨ ਦਿਖਾਉਣ ਦਾ ਪ੍ਰਬੰਧ ਕਰੋ। ਖ਼ਾਸ ਮੁਹਿੰਮ ਦਾ ਸਮਰਥਨ ਕਰਨ ਲਈ ਸਾਰਿਆਂ ਦੀ ਸ਼ਲਾਘਾ ਕਰੋ।

20 ਮਿੰਟ: “ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ—ਭਾਗ 10.”b ਇਕ ਪ੍ਰਦਰਸ਼ਨ ਵਿਚ ਵਿਦਿਆਰਥੀ ਤੇ ਪ੍ਰਕਾਸ਼ਕ ਨੂੰ ਪੇਸ਼ਕਾਰੀ ਦਾ ਅਭਿਆਸ ਕਰਦੇ ਦਿਖਾਓ। ਅਭਿਆਸ ਦੌਰਾਨ ਘਰ-ਸੁਆਮੀ ਦੀ ਭੂਮਿਕਾ ਅਦਾ ਕਰ ਰਿਹਾ ਪ੍ਰਕਾਸ਼ਕ ਕਿਸੇ ਗੱਲ ਤੇ ਇਤਰਾਜ਼ ਕਰਦਾ ਹੈ ਜੋ ਲੋਕ ਆਮ ਹੀ ਕਰਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਨਹੀਂ ਲੱਗਦਾ ਕਿ ਹੁਣ ਉਹ ਕੀ ਕਹੇ, ਤਾਂ ਪ੍ਰਕਾਸ਼ਕ ਉਸ ਨੂੰ ਸਮਝਾਉਂਦਾ ਹੈ ਕਿ ਇਸ ਗੱਲ ਦਾ ਕਿਵੇਂ ਜਵਾਬ ਦੇਣਾ ਹੈ। ਇਸ ਤੋਂ ਇਲਾਵਾ, ਪਹਿਲਾਂ ਹੀ ਇਕ-ਦੋ ਜਣਿਆਂ ਨੂੰ ਦੱਸਣ ਲਈ ਕਹੋ ਕਿ ਜਦੋਂ ਉਨ੍ਹਾਂ ਨੇ ਘਰ-ਘਰ ਦੀ ਸੇਵਕਾਈ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ, ਤਾਂ ਉਨ੍ਹਾਂ ਨੂੰ ਮਿਲੀ ਸਿਖਲਾਈ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ।

ਗੀਤ 208 ਅਤੇ ਸਮਾਪਤੀ ਪ੍ਰਾਰਥਨਾ।

27 ਜੂਨ ਦਾ ਹਫ਼ਤਾ

ਗੀਤ 113

10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਆਪਣੀਆਂ ਜੂਨ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫ਼ਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜੇ ਤੁਹਾਡੇ ਇਲਾਕੇ ਲਈ ਢੁਕਵੇਂ ਹੋਣ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਜੁਲਾਈ ਦੇ ਪਹਿਰਾਬੁਰਜ ਅਤੇ ਜੁਲਾਈ-ਸਤੰਬਰ ਦੇ ਜਾਗਰੂਕ ਬਣੋ! ਰਸਾਲੇ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਹੋਰ ਢੁਕਵੀਂ ਪੇਸ਼ਕਾਰੀ ਵੀ ਵਰਤੀ ਜਾ ਸਕਦੀ ਹੈ। ਪ੍ਰਦਰਸ਼ਨ ਤੋਂ ਬਾਅਦ, ਪ੍ਰਕਾਸ਼ਕ ਦੇ ਉਨ੍ਹਾਂ ਸ਼ਬਦਾਂ ਨੂੰ ਦੁਹਰਾਓ ਜੋ ਉਸ ਨੇ ਘਰ-ਸੁਆਮੀ ਦੀ ਦਿਲਚਸਪੀ ਜਗਾਉਣ ਲਈ ਸ਼ੁਰੂ ਵਿਚ ਕਹੇ ਸਨ।

15 ਮਿੰਟ: ਕਲੀਸਿਯਾ ਦੀਆਂ ਲੋੜਾਂ।

20 ਮਿੰਟ: ਜੁਲਾਈ ਤੇ ਅਗਸਤ ਵਿਚ ਬਰੋਸ਼ਰ ਪੇਸ਼ ਕਰਨੇ। ਅੰਤਰ-ਪੱਤਰ ਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਅੰਤਰ-ਪੱਤਰ ਨੂੰ ਵਰਤਣ ਸੰਬੰਧੀ ਥੋੜ੍ਹੇ ਜਿਹੇ ਸ਼ਬਦਾਂ ਵਿਚ ਦੱਸਣ ਦੇ ਨਾਲ-ਨਾਲ ਸਫ਼ਾ 3 ਉੱਤੇ ਦਿੱਤੀ ਡੱਬੀ ਤੇ ਟਿੱਪਣੀ ਕਰੋ। ਜਨਵਰੀ 2005, ਸਾਡੀ ਰਾਜ ਸੇਵਕਾਈ, ਸਫ਼ਾ 8 ਉੱਤੇ ਦਿੱਤੇ ਲੇਖ ਵਿੱਚੋਂ ਮੁੱਖ ਨੁਕਤੇ ਵੀ ਦੱਸੋ। ਆਪਣੇ ਇਲਾਕੇ ਲਈ ਢੁਕਵੀਆਂ ਪੇਸ਼ਕਾਰੀਆਂ ਉੱਤੇ ਚਰਚਾ ਕਰੋ ਜੋ ਲੋਕਾਂ ਨੂੰ ਪਹਿਲੀ ਵਾਰ ਮਿਲਣ ਵੇਲੇ ਬਰੋਸ਼ਰ ਦੇਣ ਲਈ ਵਰਤੀਆਂ ਜਾ ਸਕਦੀਆਂ ਹਨ। ਦੋ ਜਾਂ ਤਿੰਨ ਪ੍ਰਦਰਸ਼ਨ ਦਿਖਾਓ। ਇਕ ਪ੍ਰਦਰਸ਼ਨ ਵਿਚ ਇਕ ਛੋਟੇ ਪ੍ਰਕਾਸ਼ਕ ਨੂੰ ਲਓ।

ਗੀਤ 196 ਅਤੇ ਸਮਾਪਤੀ ਪ੍ਰਾਰਥਨਾ।

4 ਜੁਲਾਈ ਦਾ ਹਫ਼ਤਾ

ਗੀਤ 70

10 ਮਿੰਟ: ਸਥਾਨਕ ਘੋਸ਼ਣਾਵਾਂ।

15 ਮਿੰਟ: ਕੀ ਤੁਸੀਂ ਆਪਣੇ ਪਰਿਵਾਰ ਲਈ ਸਮਾਂ-ਸਾਰਣੀ ਬਣਾਈ ਹੈ? ਮਈ 2005 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਦਿੱਤੇ ਸੁਝਾਵਾਂ ਤੇ ਚਰਚਾ ਕਰੋ ਅਤੇ ਹਾਜ਼ਰੀਨ ਨੂੰ ਇਨ੍ਹਾਂ ਸੁਝਾਵਾਂ ਨੂੰ ਲਾਗੂ ਕਰਨ ਦੇ ਆਪਣੇ ਜਤਨਾਂ ਬਾਰੇ ਦੱਸਣ ਲਈ ਕਹੋ ਅਤੇ ਪੁੱਛੋ ਕਿ ਇਸ ਤਰ੍ਹਾਂ ਕਰਨ ਦੇ ਉਨ੍ਹਾਂ ਨੂੰ ਕੀ ਫ਼ਾਇਦੇ ਹੋਏ ਹਨ।

20 ਮਿੰਟ: “ਪਬਲਿਕ ਥਾਵਾਂ ਤੇ ਚੰਗੀ ਤਰ੍ਹਾਂ ਗਵਾਹੀ ਦੇਣੀ।”c ਜਾਣਕਾਰੀ ਨੂੰ ਆਪਣੇ ਇਲਾਕੇ ਤੇ ਲਾਗੂ ਕਰੋ। ਪ੍ਰਕਾਸ਼ਕਾਂ ਨੂੰ ਚੇਤਾ ਕਰਾਓ ਕਿ ਜਦੋਂ ਵੀ ਢੁਕਵਾਂ ਹੋਵੇ ਉਨ੍ਹਾਂ ਨੂੰ “ਇਨ੍ਹਾਂ ਨੂੰ ਮਿਲੋ” (Please Follow Up [S-43]) ਫਾਰਮ ਵਰਤਣਾ ਚਾਹੀਦਾ ਹੈ।—ਫਰਵਰੀ 2005, ਸਾਡੀ ਰਾਜ ਸੇਵਕਾਈ, ਸਫ਼ਾ 6 ਦੇਖੋ।

ਗੀਤ 120 ਅਤੇ ਸਮਾਪਤੀ ਪ੍ਰਾਰਥਨਾ।

[ਫੁਟਨੋਟ]

a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ