ਸੇਵਾ ਸਭਾ ਅਨੁਸੂਚੀ
8-14 ਮਈ
10 ਮਿੰਟ: ਸਥਾਨਕ ਘੋਸ਼ਣਾਵਾਂ ਤੇ ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਸਫ਼ਾ 4 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਮਈ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਪ੍ਰਕਾਸ਼ਕ ਉਸ ਵਿਅਕਤੀ ਨਾਲ ਗੱਲ ਕਰਦਾ ਹੈ ਜਿਸ ਨੂੰ ਉਹ ਬਾਕਾਇਦਾ ਰਸਾਲੇ ਦਿੰਦਾ ਹੈ। ਪਰ ਉਹ ਉਸ ਨੂੰ ਕਿਸੇ ਵਜ੍ਹਾ ਕਰਕੇ 1 ਮਈ ਦਾ ਰਸਾਲਾ ਦੇਣ ਲਈ ਨਹੀਂ ਜਾ ਸਕਿਆ ਸੀ। ਇਸ ਲਈ ਉਹ ਉਸ ਨੂੰ 1 ਮਈ ਤੇ 15 ਮਈ ਦੇ ਪਹਿਰਾਬੁਰਜ ਰਸਾਲੇ ਅਤੇ ਅਪ੍ਰੈਲ-ਜੂਨ ਦਾ ਜਾਗਰੂਕ ਬਣੋ! ਰਸਾਲਾ ਦਿੰਦਾ ਹੈ। ਇਹ ਤਿੰਨੇ ਰਸਾਲੇ ਪੇਸ਼ ਕਰਨ ਲੱਗਿਆਂ ਸਿਰਫ਼ ਇੱਕੋ ਰਸਾਲੇ ਵਿੱਚੋਂ ਕਿਸੇ ਲੇਖ ਉੱਤੇ ਗੱਲ ਕਰੋ। ਲੋਕਾਂ ਨੂੰ ਬਾਕਾਇਦਾ ਰਸਾਲੇ ਦੇਣ ਲਈ ਪ੍ਰਕਾਸ਼ਕ ਮਹੀਨੇ ਵਿਚ ਇਕ ਜਾਂ ਦੋ ਵਾਰ ਉਨ੍ਹਾਂ ਨੂੰ ਮਿਲਣ ਜਾ ਸਕਦੇ ਹਨ।
20 ਮਿੰਟ: “ਮੇਰੇ ਪਿੱਛੇ ਚੱਲੋ।”a ਇਕ ਅਜਿਹੇ ਮਿਸਾਲੀ ਪ੍ਰਕਾਸ਼ਕ ਦੀ ਇੰਟਰਵਿਊ ਲਓ ਜੋ ਪਰਮੇਸ਼ੁਰ ਅਤੇ ਦੂਜਿਆਂ ਦੀ ਸੇਵਾ ਵਿਚ ਹੋਰ ਜ਼ਿਆਦਾ ਕਰਨ ਲਈ ਆਪਣੀ ਜ਼ਿੰਦਗੀ ਨੂੰ ਸਾਦਾ ਬਣਾਉਣ ਤੇ ਨਿੱਜੀ ਕੰਮਾਂ-ਕਾਰਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੁੱਛੋ ਕਿ ਇਸ ਤਰ੍ਹਾਂ ਕਰਨ ਨਾਲ ਉਸ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ।
15 ਮਿੰਟ: ਤਜਰਬੇ। ਹਾਜ਼ਰੀਨ ਨੂੰ ਪੁੱਛੋ ਕਿ ਮਾਰਚ ਅਤੇ ਅਪ੍ਰੈਲ ਦੌਰਾਨ ਸੇਵਕਾਈ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਨਾਲ ਉਨ੍ਹਾਂ ਨੂੰ ਕਿਹੜੇ ਚੰਗੇ ਨਤੀਜੇ ਹਾਸਲ ਹੋਏ। ਉਹ ਦੱਸ ਸਕਦੇ ਹਨ ਕਿ ਬਾਈਬਲ ਸਟੱਡੀਆਂ ਸ਼ੁਰੂ ਕਰਨ ਅਤੇ ਨਵੇਂ ਲੋਕਾਂ ਨੂੰ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਲਿਆਉਣ ਸੰਬੰਧੀ ਉਨ੍ਹਾਂ ਨੂੰ ਕਿੰਨੀ ਸਫ਼ਲਤਾ ਮਿਲੀ। ਸ਼ਾਇਦ ਇਕ-ਦੋ ਵਧੀਆ ਤਜਰਬਿਆਂ ਦਾ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ।
ਗੀਤ 91 ਅਤੇ ਸਮਾਪਤੀ ਪ੍ਰਾਰਥਨਾ।
15-21 ਮਈ
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਨੂਹ—ਉਹ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ (ਅੰਗ੍ਰੇਜ਼ੀ) ਨਾਮਕ ਵਿਡਿਓ ਦੇਖਣ ਲਈ ਉਤਸ਼ਾਹਿਤ ਕਰੋ ਤਾਂਕਿ ਉਹ 29 ਮਈ ਦੇ ਹਫ਼ਤੇ ਦੀ ਸੇਵਾ ਸਭਾ ਵਿਚ ਹੋਣ ਵਾਲੀ ਚਰਚਾ ਵਿਚ ਹਿੱਸਾ ਲੈ ਸਕਣ।
10 ਮਿੰਟ: ਮਸੀਹ ਦੀ ਅਗਵਾਈ ਅਧੀਨ ਮਿਲ ਕੇ ਕੰਮ ਕਰੋ। ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ), ਸਫ਼ੇ 13-15 ਉੱਤੇ ਉਪ-ਸਿਰਲੇਖ “ਯਿਸੂ ਦੀ ਭੂਮਿਕਾ ਨੂੰ ਸਮਝਣ ਅਤੇ ਕਬੂਲ ਕਰਨ ਦਾ ਮਤਲਬ ਕੀ ਹੈ” ਤੇ ਆਧਾਰਿਤ ਭਾਸ਼ਣ।
25 ਮਿੰਟ: “ਕਿੰਗਡਮ ਹਾਲਾਂ ਦੀ ਉਸਾਰੀ ਪਵਿੱਤਰ ਭਗਤੀ ਦਾ ਅਹਿਮ ਹਿੱਸਾ ਹੈ।”b ਪੈਰਾ 2 ਤੇ ਚਰਚਾ ਕਰਦੇ ਸਮੇਂ ਕਿੰਗਡਮ ਹਾਲ ਉਸਾਰੀ ਲਈ ਵਲੰਟੀਅਰਾਂ ਵਾਸਤੇ ਫਾਰਮ (A-25) ਦਿਖਾਓ ਤੇ ਦੱਸੋ ਕਿ ਇਹ ਕਿਸ ਕੋਲੋਂ ਲਿਆ ਜਾ ਸਕਦਾ ਹੈ। ਕੁਝ ਪ੍ਰਕਾਸ਼ਕਾਂ ਦੀ ਇੰਟਰਵਿਊ ਲਓ ਜਿਨ੍ਹਾਂ ਨੇ ਕਿੰਗਡਮ ਹਾਲਾਂ ਦੀ ਉਸਾਰੀ ਜਾਂ ਮੁਰੰਮਤ ਦੇ ਕੰਮ ਵਿਚ ਹਿੱਸਾ ਲਿਆ।
ਗੀਤ 133 ਅਤੇ ਸਮਾਪਤੀ ਪ੍ਰਾਰਥਨਾ।
22-28 ਮਈ
ਗੀਤ 86
12 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਸਫ਼ਾ 4 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਜੂਨ ਦੇ ਪਹਿਰਾਬੁਰਜ ਅਤੇ ਅਪ੍ਰੈਲ-ਜੂਨ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਪ੍ਰਦਰਸ਼ਨਾਂ ਵਿਚ ਇਕ ਪਰਿਵਾਰ ਨੂੰ ਰਸਾਲੇ ਪੇਸ਼ ਕਰਨ ਦਾ ਅਭਿਆਸ ਕਰਦੇ ਦਿਖਾਓ।
15 ਮਿੰਟ: “ਲੋਕਾਂ ਵਿਚ ਦਿਲਚਸਪੀ ਲਓ—ਦਿਆਲਤਾ ਤੇ ਅਦਬ ਨਾਲ ਪੇਸ਼ ਆਓ।”c
18 ਮਿੰਟ: ਚੰਗਾ ਪਹਿਰਾਵਾ ਤੇ ਹਾਰ-ਸ਼ਿੰਗਾਰ। ਸੇਵਾ ਸਕੂਲ ਕਿਤਾਬ, ਸਫ਼ੇ 131-3 ਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਕੱਪੜਿਆਂ ਅਤੇ ਹਾਰ-ਸ਼ਿੰਗਾਰ ਬਾਰੇ ਦਿੱਤੇ ਪੰਜ ਸਿਧਾਂਤਾਂ ਤੇ ਵਿਚਾਰ ਕਰੋ। ਦੱਸੋ ਕਿ ਅਸੀਂ ਸਮਝਦਾਰੀ ਨਾਲ ਇਹ ਜਾਣਕਾਰੀ ਵਰਤ ਕੇ ਆਪਣੇ ਵਿਦਿਆਰਥੀਆਂ ਦੀ ਇਹ ਸਮਝਣ ਵਿਚ ਮਦਦ ਕਰ ਸਕਦੇ ਹਾਂ ਕਿ ਉਹ ਸਭਾਵਾਂ ਵਿਚ ਢੰਗ ਦੇ ਕੱਪੜੇ ਪਾ ਕੇ ਆਉਣ।
ਗੀਤ 215 ਅਤੇ ਸਮਾਪਤੀ ਪ੍ਰਾਰਥਨਾ।
29 ਮਈ-4 ਜੂਨ
ਗੀਤ 42
10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਆਪਣੀਆਂ ਮਈ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ।
10 ਮਿੰਟ: ਜੂਨ ਵਿਚ ਸਰਬ ਮਹਾਨ ਮਨੁੱਖ ਕਿਤਾਬ ਪੇਸ਼ ਕਰੋ। ਜਨਵਰੀ 2005 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 5 ਉੱਤੇ ਦਿੱਤੇ ਸੁਝਾਵਾਂ ਜਾਂ ਆਪਣੇ ਇਲਾਕੇ ਤੇ ਢੁਕਦੀਆਂ ਹੋਰਨਾਂ ਪੇਸ਼ਕਾਰੀਆਂ ਨੂੰ ਵਰਤ ਕੇ ਦਿਖਾਓ ਕਿ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਕਿਤਾਬ ਕਿਵੇਂ ਪੇਸ਼ ਕੀਤੀ ਜਾ ਸਕਦੀ ਹੈ। ਜੇ ਸਮਾਂ ਹੈ, ਤਾਂ ਹਾਜ਼ਰੀਨ ਨੂੰ ਦੱਸਣ ਲਈ ਕਹੋ ਕਿ ਸੇਵਕਾਈ ਵਿਚ ਜਾਂ ਆਪਣੇ ਪਰਿਵਾਰ ਵਿਚ ਇਹ ਕਿਤਾਬ ਵਰਤਣ ਦੇ ਕਿਹੜੇ ਚੰਗੇ ਨਤੀਜੇ ਨਿਕਲੇ।
25 ਮਿੰਟ: “ਹਰ ਉਮਰ ਦੇ ਲੋਕਾਂ ਲਈ ਇਕ ਮਿਸਾਲ।” ਇਕ ਮਿੰਟ ਤੋਂ ਵੀ ਘੱਟ ਸਮੇਂ ਵਿਚ ਪਰਿਚੈ ਦੇਣ ਤੋਂ ਬਾਅਦ ਨੂਹ ਵਿਡਿਓ ਸੰਬੰਧੀ ਦੂਜੇ ਪੈਰੇ ਵਿਚ ਦਿੱਤੇ ਗਏ ਸਾਰੇ ਸਵਾਲਾਂ ਨੂੰ ਵਰਤਦੇ ਹੋਏ ਹਾਜ਼ਰੀਨ ਨਾਲ ਚਰਚਾ ਕਰੋ। ਫਿਰ ਪਰਿਵਾਰਾਂ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੂੰ ਡੀ. ਵੀ. ਡੀ. ਵਿਚ “ਸਿੱਖਣ ਦੇ ਤਰੀਕੇ” ਭਾਗ ਵਰਤ ਕੇ ਕੀ ਲਾਭ ਹੋਇਆ। ਬਾਅਦ ਵਿਚ ਤੀਜੇ ਪੈਰੇ ਵਿਚ ਦਿੱਤਾ ਸਵਾਲ ਅਤੇ ਹਵਾਲਿਆਂ ਤੇ ਚਰਚਾ ਕਰੋ।
ਗੀਤ 9 ਅਤੇ ਸਮਾਪਤੀ ਪ੍ਰਾਰਥਨਾ।
5-11 ਜੂਨ
ਗੀਤ 176
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: ਚੰਗੀ ਤਰ੍ਹਾਂ ਪੁਨਰ-ਮੁਲਾਕਾਤਾਂ ਕਿਵੇਂ ਕਰੀਏ। ਪਹਿਰਾਬੁਰਜ, 15 ਨਵੰਬਰ 2003 ਦੇ ਸਫ਼ਾ 16 ਉੱਤੇ ਦਿੱਤੀ ਡੱਬੀ ਤੇ ਹਾਜ਼ਰੀਨ ਨਾਲ ਚਰਚਾ ਕਰੋ। ਡੱਬੀ ਵਿਚ ਦਿੱਤੇ ਸੱਤਾਂ ਸੁਝਾਵਾਂ ਤੇ ਵਿਚਾਰ ਕਰੋ ਅਤੇ ਹਾਜ਼ਰੀਨ ਨੂੰ ਪੁੱਛੋ ਕਿ ਇਨ੍ਹਾਂ ਨੂੰ ਆਪਣੇ ਇਲਾਕੇ ਵਿਚ ਕਿਵੇਂ ਵਰਤਿਆ ਜਾ ਸਕਦਾ ਹੈ। ਪ੍ਰਕਾਸ਼ਕਾਂ ਨੂੰ ਉਨ੍ਹਾਂ ਲੋਕਾਂ ਨਾਲ ਪੁਨਰ-ਮੁਲਾਕਾਤਾਂ ਕਰਨ ਅਤੇ ਬਾਈਬਲ ਸਟੱਡੀ ਸ਼ੁਰੂ ਕਰਨ ਲਈ ਉਤਸ਼ਾਹਿਤ ਕਰੋ ਜੋ ਸਾਹਿੱਤ ਲੈਂਦੇ ਹਨ ਜਾਂ ਹੋਰ ਜਾਣਨ ਵਿਚ ਦਿਲਚਸਪੀ ਦਿਖਾਉਂਦੇ ਹਨ। ਜਨਵਰੀ 2006 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 6 ਉੱਤੇ ਦਿੱਤੇ ਕਿਸੇ ਇਕ ਸੁਝਾਅ ਨੂੰ ਵਰਤਦੇ ਹੋਏ ਦਿਖਾਓ ਕਿ ਪੁਨਰ-ਮੁਲਾਕਾਤ ਕਰਦਿਆਂ ਬਾਈਬਲ ਸਟੱਡੀ ਦੀ ਪੇਸ਼ਕਸ਼ ਕਿਵੇਂ ਕਰੀਏ।
ਗੀਤ 57 ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।