ਘੋਸ਼ਣਾਵਾਂ
◼ ਮਈ ਲਈ ਸਾਹਿੱਤ ਪੇਸ਼ਕਸ਼: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਦੁਬਾਰਾ ਮਿਲਣ ਤੇ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੇਸ਼ ਕਰੋ। ਇਨ੍ਹਾਂ ਵਿਚ ਉਹ ਲੋਕ ਹੋ ਸਕਦੇ ਹਨ ਜੋ ਯਾਦਗਾਰੀ ਸਮਾਰੋਹ ਵਿਚ ਜਾਂ ਹੋਰ ਕਿਸੇ ਖ਼ਾਸ ਸਭਾ ਵਿਚ ਆਏ ਸਨ, ਪਰ ਬਾਕਾਇਦਾ ਸਭਾਵਾਂ ਵਿਚ ਨਹੀਂ ਆਉਂਦੇ। ਬਾਈਬਲ ਸਟੱਡੀ ਸ਼ੁਰੂ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਜੂਨ: ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ) ਕਿਤਾਬ ਪੇਸ਼ ਕਰੋ। ਜੇ ਇਹ ਕਿਤਾਬ ਘਰ-ਸੁਆਮੀ ਦੀ ਭਾਸ਼ਾ ਵਿਚ ਨਹੀਂ ਹੈ, ਤਾਂ ਕਿਤਾਬ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਜਾਂ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਪੇਸ਼ ਕਰੋ। ਜੁਲਾਈ ਤੇ ਅਗਸਤ: ਹੇਠਾਂ ਦਿੱਤੇ 32 ਸਫ਼ਿਆਂ ਵਾਲੇ ਬਰੋਸ਼ਰਾਂ ਵਿੱਚੋਂ ਕੋਈ ਵੀ ਬਰੋਸ਼ਰ ਦਿੱਤਾ ਜਾ ਸਕਦਾ ਹੈ: ਧਰਤੀ ਉੱਤੇ ਸਦਾ ਦੇ ਜੀਵਨ ਦਾ ਆਨੰਦ ਮਾਣੋ!, ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ,” ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ), ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?, ਮੌਤ ਦਾ ਗਮ ਕਿੱਦਾਂ ਸਹੀਏ? ਅਤੇ ਜਾਗਦੇ ਰਹੋ! ਕੁਝ ਥਾਵਾਂ ਤੇ ਸ਼ਾਇਦ ਇਹ ਬਰੋਸ਼ਰ ਦੇਣੇ ਢੁਕਵੇਂ ਹੋਣ: ਤਮਾਮ ਲੋਕਾਂ ਲਈ ਇਕ ਪੁਸਤਕ, ਕੀ ਕਦੇ ਯੁੱਧ ਰਹਿਤ ਸੰਸਾਰ ਹੋਵੇਗਾ? (ਅੰਗ੍ਰੇਜ਼ੀ), ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?, ਮਰੇ ਹੋਇਆਂ ਦੀਆਂ ਆਤਮਾਵਾਂ—ਕੀ ਉਹ ਤੁਹਾਡੀ ਮਦਦ ਕਰ ਸਕਦੀਆਂ ਹਨ ਜਾਂ ਤੁਹਾਨੂੰ ਹਾਨੀ ਪਹੁੰਚਾ ਸਕਦੀਆਂ ਹਨ? ਕੀ ਉਹ ਸੱਚ-ਮੁੱਚ ਹੋਂਦ ਵਿਚ ਹਨ? (ਅੰਗ੍ਰੇਜ਼ੀ) ਅਤੇ ਸੰਤੁਸ਼ਟ ਜ਼ਿੰਦਗੀ—ਇਸ ਨੂੰ ਕਿਵੇਂ ਹਾਸਲ ਕਰੀਏ।
◼ ਜੁਲਾਈ ਵਿਚ ਪੰਜ ਸ਼ਨੀਵਾਰ-ਐਤਵਾਰ ਹੋਣ ਕਰਕੇ ਇਹ ਮਹੀਨਾ ਸਹਿਯੋਗੀ ਪਾਇਨੀਅਰੀ ਕਰਨ ਲਈ ਵਧੀਆ ਰਹੇਗਾ।
◼ ਪ੍ਰਧਾਨ ਨਿਗਾਹਬਾਨ ਜਾਂ ਉਸ ਵੱਲੋਂ ਨਿਯੁਕਤ ਵਿਅਕਤੀ ਨੂੰ ਕਲੀਸਿਯਾ ਦੇ ਅਕਾਊਂਟਸ ਦੀ ਪੜਤਾਲ 1 ਜੂਨ ਨੂੰ ਜਾਂ ਇਸ ਮਗਰੋਂ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਜੇ ਕਿੰਗਡਮ ਹਾਲ ਦੀ ਰੱਖ-ਰਖਾਈ, ਉਸਾਰੀ ਜਾਂ ਕਿਸੇ ਹੋਰ ਕੰਮ ਲਈ ਵੱਖਰਾ ਅਕਾਊਂਟ ਹੈ, ਤਾਂ ਇਸ ਦੀ ਵੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਫਿਰ ਅਗਲੀ ਅਕਾਊਂਟਸ ਰਿਪੋਰਟ ਪੜ੍ਹਨ ਤੋਂ ਬਾਅਦ ਕਲੀਸਿਯਾ ਵਿਚ ਘੋਸ਼ਣਾ ਕਰੋ ਕਿ ਪੜਤਾਲ ਕੀਤੀ ਜਾ ਚੁੱਕੀ ਹੈ।
◼ ਕਲੀਸਿਯਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਨਿਯਮਿਤ ਪਾਇਨੀਅਰ ਸੇਵਾ ਫਾਰਮ ਉਸ ਤਾਰੀਖ਼ ਤੋਂ ਘੱਟੋ-ਘੱਟ 30 ਦਿਨ ਪਹਿਲਾਂ ਬ੍ਰਾਂਚ ਆਫ਼ਿਸ ਨੂੰ ਮਿਲ ਜਾਣਾ ਚਾਹੀਦਾ ਹੈ ਜਿਸ ਤਾਰੀਖ਼ ਤੋਂ ਪ੍ਰਕਾਸ਼ਕ ਪਾਇਨੀਅਰੀ ਸ਼ੁਰੂ ਕਰਨੀ ਚਾਹੁੰਦਾ ਹੈ। ਕਲੀਸਿਯਾ ਦੇ ਸੈਕਟਰੀ ਨੂੰ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਫਾਰਮ ਪੂਰਾ ਭਰਿਆ ਗਿਆ ਹੈ। ਜੇ ਬਿਨੈਕਾਰ ਨੂੰ ਆਪਣੇ ਬਪਤਿਸਮੇ ਦੀ ਸਹੀ ਤਾਰੀਖ਼ ਯਾਦ ਨਹੀਂ ਹੈ, ਤਾਂ ਉਸ ਨੂੰ ਅੰਦਾਜ਼ਨ ਤਾਰੀਖ਼ ਲਿਖ ਕੇ ਇਸ ਦਾ ਰਿਕਾਰਡ ਰੱਖਣਾ ਚਾਹੀਦਾ ਹੈ। ਸੈਕਟਰੀ ਨੂੰ ਇਹ ਤਾਰੀਖ਼ ਕਲੀਸਿਯਾ ਦੇ ਪ੍ਰਕਾਸ਼ਕ ਦਾ ਰਿਕਾਰਡ (S-21) ਕਾਰਡ ਉੱਤੇ ਲਿਖ ਲੈਣੀ ਚਾਹੀਦੀ ਹੈ।