ਹਰ ਉਮਰ ਦੇ ਲੋਕਾਂ ਲਈ ਇਕ ਮਿਸਾਲ
ਨੂਹ ਦਾ ਪਰਮੇਸ਼ੁਰ ਨਾਲ ਨਜ਼ਦੀਕੀ ਰਿਸ਼ਤਾ ਸੀ। ਉਸ ਨੇ ਆਪਣੀ ਸਾਰੀ ਉਮਰ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਵਿਚ ਲਾ ਦਿੱਤੀ। ਉਹ “ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ” ਜਿਸ ਕਰਕੇ ਪਰਮੇਸ਼ੁਰ ਨੇ ਉਸ ਨੂੰ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ। ਉਹ ਵੱਡੇ-ਛੋਟੇ ਸਾਰਿਆਂ ਲਈ ਇਕ ਵਧੀਆ ਮਿਸਾਲ ਹੈ। (ਉਤ. 6:9) ਨੂਹ—ਉਹ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ ਨਾਂ ਦਾ ਅੰਗ੍ਰੇਜ਼ੀ ਵਿਡਿਓ ਤੁਹਾਡੀ ਇਹ ਜਾਣਨ ਵਿਚ ਮਦਦ ਕਰੇਗਾ ਕਿ ਨੂਹ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ, ਉਸ ਨੂੰ ਯਹੋਵਾਹ ਤੋਂ ਬਰਕਤਾਂ ਕਿਉਂ ਮਿਲੀਆਂ ਅਤੇ ਤੁਸੀਂ ਕਿਵੇਂ ਉਸ ਵਰਗੇ ਬਣ ਸਕਦੇ ਹੋ।
ਨੂਹ ਵਿਡਿਓ ਦੀ ਡੀ. ਵੀ. ਡੀ. ਵਿਚ “ਸਵਾਲ-ਜਵਾਬ” ਨਾਮਕ ਫੀਚਰ ਵੀ ਹਨ। ਵਿਡਿਓ ਦੇਖ ਕੇ ਆਪਣੇ ਆਪ ਤੋਂ ਇਹ ਸਵਾਲ ਪੁੱਛੋ: (1) ਦੂਤਾਂ ਨੇ ਕੀ ਗ਼ਲਤ ਕੰਮ ਕੀਤਾ ਅਤੇ ਦੈਂਤ ਕੌਣ ਸਨ? (ਉਤ. 6:1, 2, 4) (2) ਲੋਕ ਇੰਨੇ ਬੁਰੇ ਕਿਉਂ ਹੋ ਗਏ ਸਨ ਤੇ ਪਰਮੇਸ਼ੁਰ ਉਨ੍ਹਾਂ ਦੇ ਬੁਰੇ ਕੰਮਾਂ ਬਾਰੇ ਕਿਵੇਂ ਮਹਿਸੂਸ ਕਰਦਾ ਸੀ? (ਉਤ. 6:4-6) (3) ਨੂਹ ਹੋਰਨਾਂ ਲੋਕਾਂ ਤੋਂ ਵੱਖਰਾ ਕਿਵੇਂ ਸੀ? (ਉਤ. 6:22) (4) ਬੁਰੇ ਲੋਕਾਂ ਦਾ ਨਾਸ਼ ਕਿਵੇਂ ਕੀਤਾ ਗਿਆ ਸੀ? (ਉਤ. 6:17) (5) ਕਿਸ਼ਤੀ ਕਿੰਨੀ ਵੱਡੀ ਸੀ? (ਉਤ. 6:15) (6) ਨੂਹ ਨੇ ਹੋਰ ਕੀ ਕੀਤਾ ਸੀ ਤੇ ਲੋਕਾਂ ਨੇ ਕਿਸ ਤਰ੍ਹਾਂ ਦਾ ਰਵੱਈਆ ਦਿਖਾਇਆ? (ਮੱਤੀ 24:38, 39; 2 ਪਤ. 2:5) (7) ਹਰ ਕਿਸਮ ਦੇ ਕਿੰਨੇ-ਕਿੰਨੇ ਜਾਨਵਰ ਕਿਸ਼ਤੀ ਅੰਦਰ ਰੱਖੇ ਸਨ? (ਉਤ. 7:2, 3, 8, 9; w54 2/15 ਸਫ਼ਾ 127; my-PJ 9) (8) ਕਿੰਨੇ ਦਿਨ ਮੀਂਹ ਪੈਂਦਾ ਰਿਹਾ ਅਤੇ ਧਰਤੀ ਕਿੰਨੀ ਦੇਰ ਪਾਣੀ ਵਿਚ ਡੁੱਬੀ ਰਹੀ? (ਉਤ. 7:11, 12; 8:3, 4) (9) ਨੂਹ ਅਤੇ ਉਸ ਦਾ ਪਰਿਵਾਰ ਕਿਉਂ ਬਚ ਗਿਆ? (ਉਤ. 6:18, 22; 7:5) (10) ਕਿਸ਼ਤੀ ਕਿੱਥੇ ਜਾ ਕੇ ਟਿਕ ਗਈ? (ਉਤ. 8:4) (11) ਨੂਹ ਨੂੰ ਕਿਵੇਂ ਪਤਾ ਲੱਗਾ ਕਿ ਕਿਸ਼ਤੀ ਵਿੱਚੋਂ ਬਾਹਰ ਆਉਣਾ ਸੁਰੱਖਿਅਤ ਸੀ? (ਉਤ. 8:6-12) (12) ਬਾਹਰ ਆ ਕੇ ਨੂਹ ਨੇ ਕੀ ਕੀਤਾ? (ਉਤ. 8:20-22) (13) ਸਤਰੰਗੀ ਪੀਂਘ ਕਿਸ ਗੱਲ ਨੂੰ ਦਰਸਾਉਂਦੀ ਹੈ? (ਉਤ. 9:8-16) (14) ‘ਪਰਮੇਸ਼ੁਰ ਦੇ ਨਾਲ ਨਾਲ ਚੱਲਣ’ ਦਾ ਕੀ ਮਤਲਬ ਹੈ? (ਉਤ. 6:9, 22; 7:5) (15) ਫਿਰਦੌਸ ਵਿਚ ਨੂਹ ਨੂੰ ਮਿਲਣ ਵਾਸਤੇ ਸਾਨੂੰ ਕੀ ਕਰਨ ਦੀ ਲੋੜ ਹੈ? (ਮੱਤੀ 28:19, 20; 1 ਪਤ. 2:21)
ਤੁਸੀਂ ਵਫ਼ਾਦਾਰ ਤੇ ਆਗਿਆਕਾਰ ਨੂਹ ਤੋਂ ਕੀ ਸਿੱਖਿਆ ਜਿਸ ਕਰਕੇ ਤੁਸੀਂ ਵੀ ‘ਪਰਮੇਸ਼ੁਰ ਦੇ ਨਾਲ ਨਾਲ ਚੱਲ’ ਸਕਦੇ ਹੋ ਅਤੇ ਯਹੋਵਾਹ ਉੱਤੇ ਭਰੋਸਾ ਰੱਖ ਸਕਦੇ ਹੋ ਕਿ ਉਹ ਆਉਣ ਵਾਲੇ ਨਾਸ਼ ਵਿੱਚੋਂ ਆਪਣੇ ਲੋਕਾਂ ਨੂੰ ਜ਼ਰੂਰ ਬਚਾਏਗਾ?—ਉਤ. 7:1; ਕਹਾ. 10:16; ਇਬ. 11:7; 2 ਪਤ. 2:9.