ਸਾਲ 2007 ਦੇ ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ
ਹਿਦਾਇਤਾਂ
ਸਾਲ 2007 ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਹੇਠਾਂ ਦਿੱਤੀਆਂ ਹਿਦਾਇਤਾਂ ਅਨੁਸਾਰ ਚਲਾਓ।
ਪਾਠ-ਪੁਸਤਕਾਂ: ਪਵਿੱਤਰ ਬਾਈਬਲ, ਪਹਿਰਾਬੁਰਜ [w-PJ], ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ [be-HI], ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ [wt-HI] ਅਤੇ ਬਾਈਬਲ ਦੇ ਖ਼ਾਸ ਵਿਸ਼ੇ ਸਮਝਣੇ [td-PJ]।
ਗੀਤ, ਪ੍ਰਾਰਥਨਾ ਅਤੇ ਸੁਆਗਤ ਦੇ ਕੁਝ ਸ਼ਬਦਾਂ ਨਾਲ ਸਕੂਲ ਸਮੇਂ ਸਿਰ ਸ਼ੁਰੂ ਕਰੋ ਅਤੇ ਫਿਰ ਹੇਠਾਂ ਦਿੱਤੀਆਂ ਹਿਦਾਇਤਾਂ ਅਨੁਸਾਰ ਚੱਲੋ। ਹਰ ਪੇਸ਼ਕਾਰੀ ਤੋਂ ਬਾਅਦ ਸਕੂਲ ਨਿਗਾਹਬਾਨ ਅਗਲੇ ਭਾਗ ਦਾ ਐਲਾਨ ਕਰੇਗਾ।
ਸਪੀਚ ਕੁਆਲਿਟੀ (ਭਾਸ਼ਣ ਦਾ ਗੁਣ): 5 ਮਿੰਟ। ਸਕੂਲ ਨਿਗਾਹਬਾਨ, ਸਹਾਇਕ ਸਲਾਹਕਾਰ ਜਾਂ ਕੋਈ ਹੋਰ ਯੋਗ ਬਜ਼ੁਰਗ ਸੇਵਾ ਸਕੂਲ ਪੁਸਤਕ ਵਿੱਚੋਂ ਇਕ ਸਪੀਚ ਕੁਆਲਿਟੀ ਉੱਤੇ ਚਰਚਾ ਕਰੇਗਾ। (ਜੇ ਕਲੀਸਿਯਾ ਵਿਚ ਘੱਟ ਬਜ਼ੁਰਗ ਹਨ, ਤਾਂ ਯੋਗ ਸਹਾਇਕ ਸੇਵਕ ਵੀ ਇਹ ਭਾਗ ਪੇਸ਼ ਕਰ ਸਕਦੇ ਹਨ।)
ਪੇਸ਼ਕਾਰੀ ਨੰ. 1: 10 ਮਿੰਟ। ਇਸ ਨੂੰ ਇਕ ਯੋਗ ਬਜ਼ੁਰਗ ਜਾਂ ਸਹਾਇਕ ਸੇਵਕ ਪੇਸ਼ ਕਰੇਗਾ। ਇਸ ਦੀ ਸਾਮੱਗਰੀ ਪਹਿਰਾਬੁਰਜ, ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ ਜਾਂ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ ਵਿੱਚੋਂ ਲਈ ਜਾਵੇਗੀ। ਇਸ ਨੂੰ ਦਸ ਮਿੰਟ ਦੇ ਹਿਦਾਇਤੀ ਭਾਸ਼ਣ ਦੇ ਤੌਰ ਤੇ ਪੇਸ਼ ਕੀਤਾ ਜਾਵੇਗਾ। ਇਸ ਭਾਸ਼ਣ ਦਾ ਮਕਸਦ ਸਿਰਫ਼ ਜਾਣਕਾਰੀ ਦੇਣੀ ਹੀ ਨਹੀਂ ਹੋਣਾ ਚਾਹੀਦਾ, ਸਗੋਂ ਭਾਸ਼ਣਕਾਰ ਇਹ ਦੱਸੇ ਕਿ ਇਸ ਜਾਣਕਾਰੀ ਤੋਂ ਭੈਣਾਂ-ਭਰਾਵਾਂ ਨੂੰ ਕੀ ਫ਼ਾਇਦੇ ਹੋ ਸਕਦੇ ਹਨ। ਉਹ ਦਿੱਤੇ ਗਏ ਵਿਸ਼ੇ ਅਨੁਸਾਰ ਹੀ ਭਾਸ਼ਣ ਦੇਵੇਗਾ। ਭਰਾਵਾਂ ਤੋਂ ਭਾਸ਼ਣ ਨੂੰ ਨਿਰਧਾਰਿਤ ਸਮੇਂ ਤੇ ਖ਼ਤਮ ਕਰਨ ਦੀ ਆਸ ਰੱਖੀ ਜਾਂਦੀ ਹੈ। ਜ਼ਰੂਰਤ ਪੈਣ ਤੇ ਉਨ੍ਹਾਂ ਨੂੰ ਨਿੱਜੀ ਤੌਰ ਤੇ ਸਲਾਹ ਦਿੱਤੀ ਜਾ ਸਕਦੀ ਹੈ।
ਬਾਈਬਲ ਪਠਨ ਦੀਆਂ ਖ਼ਾਸ-ਖ਼ਾਸ ਗੱਲਾਂ: 10 ਮਿੰਟ। ਪਹਿਲੇ ਪੰਜਾਂ ਮਿੰਟਾਂ ਵਿਚ ਇਕ ਯੋਗ ਬਜ਼ੁਰਗ ਜਾਂ ਸਹਾਇਕ ਸੇਵਕ ਕੁਝ ਆਇਤਾਂ ਉੱਤੇ ਟਿੱਪਣੀਆਂ ਕਰਦੇ ਹੋਏ ਇਨ੍ਹਾਂ ਦੇ ਫ਼ਾਇਦੇ ਦੱਸੇਗਾ। ਉਹ ਉਸ ਹਫ਼ਤੇ ਦੇ ਅਧਿਆਵਾਂ ਦੇ ਕਿਸੇ ਵੀ ਹਿੱਸੇ ਉੱਤੇ ਟਿੱਪਣੀ ਕਰ ਸਕਦਾ ਹੈ। ਭਰਾ ਸਿਰਫ਼ ਅਧਿਆਵਾਂ ਦਾ ਸਾਰ ਹੀ ਨਹੀਂ ਦੇਵੇਗਾ। ਉਸ ਦਾ ਮੁੱਖ ਮਕਸਦ ਭੈਣ-ਭਰਾਵਾਂ ਦੀ ਇਹ ਸਮਝਣ ਵਿਚ ਮਦਦ ਕਰਨੀ ਹੈ ਕਿ ਇਹ ਜਾਣਕਾਰੀ ਉਨ੍ਹਾਂ ਲਈ ਕਿਉਂ ਅਤੇ ਕਿਵੇਂ ਲਾਭਦਾਇਕ ਹੈ। ਭਾਸ਼ਣਕਾਰ ਨੂੰ ਪੰਜ ਮਿੰਟਾਂ ਤੋਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੀਦਾ। ਉਸ ਨੂੰ ਬਾਕੀ ਦੇ ਪੰਜ ਮਿੰਟ ਹਾਜ਼ਰੀਨ ਨੂੰ ਟਿੱਪਣੀਆਂ ਕਰਨ ਲਈ ਦੇਣੇ ਚਾਹੀਦੇ ਹਨ। ਹਾਜ਼ਰੀਨ ਨੂੰ ਸੰਖੇਪ ਵਿਚ (30 ਸਕਿੰਟ ਜਾਂ ਇਸ ਤੋਂ ਵੀ ਘੱਟ ਸਮੇਂ ਵਿਚ) ਟਿੱਪਣੀਆਂ ਕਰਨ ਲਈ ਕਹੋ ਕਿ ਉਨ੍ਹਾਂ ਨੂੰ ਬਾਈਬਲ ਦੇ ਅਧਿਆਵਾਂ ਵਿੱਚੋਂ ਕਿਹੜੀਆਂ ਗੱਲਾਂ ਚੰਗੀਆਂ ਲੱਗੀਆਂ ਤੇ ਇਨ੍ਹਾਂ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ। ਇਸ ਪੇਸ਼ਕਾਰੀ ਤੋਂ ਬਾਅਦ, ਸਕੂਲ ਨਿਗਾਹਬਾਨ ਦੂਜੇ ਸਕੂਲ ਦੇ ਵਿਦਿਆਰਥੀਆਂ ਨੂੰ ਦੂਸਰੇ ਹਾਲ ਵਿਚ ਭੇਜ ਦੇਵੇਗਾ।
ਪੇਸ਼ਕਾਰੀ ਨੰ. 2: 4 ਮਿੰਟ ਜਾਂ ਉਸ ਤੋਂ ਘੱਟ ਸਮਾਂ। ਇਹ ਪੇਸ਼ਕਾਰੀ ਭਰਾ ਦੇਣਗੇ। ਵਿਦਿਆਰਥੀ ਪੜ੍ਹਨ ਤੋਂ ਪਹਿਲਾਂ ਜਾਂ ਬਾਅਦ ਵਿਚ ਕੋਈ ਟਿੱਪਣੀ ਨਹੀਂ ਕਰੇਗਾ। ਸਕੂਲ ਨਿਗਾਹਬਾਨ ਖ਼ਾਸਕਰ ਵਿਦਿਆਰਥੀਆਂ ਦੀ ਇਸ ਗੱਲ ਵਿਚ ਮਦਦ ਕਰੇਗਾ ਕਿ ਉਹ ਸਾਮੱਗਰੀ ਨੂੰ ਚੰਗੀ ਤਰ੍ਹਾਂ ਸਮਝ ਕੇ ਪੜ੍ਹਨ। ਉਹ ਸਹੀ ਸ਼ਬਦਾਂ ਉੱਤੇ ਜ਼ੋਰ ਦੇਣ, ਆਵਾਜ਼ ਵਿਚ ਸਹੀ ਉਤਾਰ-ਚੜ੍ਹਾਅ ਲਿਆਉਣ, ਸਹੀ ਥਾਵਾਂ ਤੇ ਰੁਕਣ ਅਤੇ ਸਹਿਜਤਾ ਨਾਲ ਪੜ੍ਹਨ ਵਿਚ ਵੀ ਵਿਦਿਆਰਥੀਆਂ ਦੀ ਮਦਦ ਕਰੇਗਾ।
ਪੇਸ਼ਕਾਰੀ ਨੰ. 3: 5 ਮਿੰਟ। ਇਸ ਨੂੰ ਭੈਣਾਂ ਪੇਸ਼ ਕਰਨਗੀਆਂ। ਵਿਦਿਆਰਥਣ ਸੇਵਾ ਸਕੂਲ ਕਿਤਾਬ ਦੇ ਸਫ਼ਾ 82 ਉੱਤੇ ਦਿੱਤੀ ਗਈ ਸੂਚੀ ਵਿੱਚੋਂ ਇਕ ਸੈਟਿੰਗ ਚੁਣ ਸਕਦੀ ਹੈ ਜਾਂ ਸਕੂਲ ਨਿਗਾਹਬਾਨ ਉਸ ਨੂੰ ਕੋਈ ਸੈਟਿੰਗ ਦੇਵੇਗਾ। ਵਿਦਿਆਰਥਣ ਨੂੰ ਦਿੱਤੇ ਗਏ ਵਿਸ਼ੇ ਉੱਤੇ ਹੀ ਗੱਲ ਕਰਨੀ ਚਾਹੀਦੀ ਹੈ। ਉਹ ਆਪਣੀ ਕਲੀਸਿਯਾ ਦੇ ਖੇਤਰ ਅਨੁਸਾਰ ਇਕ ਢੁਕਵੀਂ ਸੈਟਿੰਗ ਚੁਣ ਕੇ ਵਿਸ਼ੇ ਉੱਤੇ ਚਰਚਾ ਕਰੇਗੀ। ਜਦੋਂ ਪੇਸ਼ਕਾਰੀ ਲਈ ਕਿਸੇ ਵੀ ਪਾਠ-ਪੁਸਤਕ ਦਾ ਹਵਾਲਾ ਨਹੀਂ ਦਿੱਤਾ ਜਾਂਦਾ, ਤਾਂ ਵਿਦਿਆਰਥਣ ਨੂੰ ਪ੍ਰਕਾਸ਼ਨਾਂ ਵਿੱਚੋਂ ਰਿਸਰਚ ਕਰ ਕੇ ਜਾਣਕਾਰੀ ਇਕੱਠੀ ਕਰਨੀ ਪਵੇਗੀ। ਨਵੀਆਂ ਵਿਦਿਆਰਥਣਾਂ ਨੂੰ ਸਿਰਫ਼ ਉਹੋ ਪੇਸ਼ਕਾਰੀਆਂ ਦਿਓ ਜਿਨ੍ਹਾਂ ਲਈ ਪੁਸਤਕਾਂ ਦੇ ਹਵਾਲੇ ਦਿੱਤੇ ਗਏ ਹੋਣ। ਸਕੂਲ ਨਿਗਾਹਬਾਨ ਖ਼ਾਸ ਤੌਰ ਤੇ ਇਸ ਗੱਲ ਵੱਲ ਧਿਆਨ ਦੇਵੇਗਾ ਕਿ ਵਿਦਿਆਰਥਣ ਆਪਣੇ ਵਿਸ਼ੇ ਨੂੰ ਕਿਵੇਂ ਵਿਕਸਿਤ ਕਰਦੀ ਹੈ ਅਤੇ ਉਹ ਆਇਤਾਂ ਉੱਤੇ ਤਰਕ ਕਰਨ ਅਤੇ ਵਿਸ਼ੇ ਦੇ ਮੁੱਖ ਨੁਕਤਿਆਂ ਨੂੰ ਸਮਝਣ ਵਿਚ ਆਪਣੀ ਸਹਾਇਕਣ ਦੀ ਕਿਵੇਂ ਮਦਦ ਕਰਦੀ ਹੈ। ਸਕੂਲ ਨਿਗਾਹਬਾਨ ਉਸ ਲਈ ਇਕ ਸਹਾਇਕਣ ਨਿਯੁਕਤ ਕਰੇਗਾ।
ਪੇਸ਼ਕਾਰੀ ਨੰ. 4: 5 ਮਿੰਟ। ਵਿਦਿਆਰਥੀ ਦਿੱਤੇ ਗਏ ਵਿਸ਼ੇ ਉੱਤੇ ਗੱਲ ਕਰੇਗਾ। ਜੇ ਪੇਸ਼ਕਾਰੀ ਲਈ ਕਿਸੇ ਵੀ ਪਾਠ-ਪੁਸਤਕ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਵਿਦਿਆਰਥੀ ਨੂੰ ਪ੍ਰਕਾਸ਼ਨਾਂ ਵਿੱਚੋਂ ਰਿਸਰਚ ਕਰ ਕੇ ਜਾਣਕਾਰੀ ਇਕੱਠੀ ਕਰਨੀ ਪਵੇਗੀ। ਜਦੋਂ ਇਹ ਭਾਗ ਕਿਸੇ ਭਰਾ ਨੂੰ ਦਿੱਤਾ ਜਾਂਦਾ ਹੈ, ਤਾਂ ਉਹ ਕਿੰਗਡਮ ਹਾਲ ਵਿਚ ਬੈਠੇ ਹਾਜ਼ਰੀਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਨੂੰ ਇਕ ਭਾਸ਼ਣ ਦੇ ਰੂਪ ਵਿਚ ਪੇਸ਼ ਕਰੇਗਾ। ਜਦੋਂ ਇਹ ਭਾਗ ਕਿਸੇ ਭੈਣ ਨੂੰ ਦਿੱਤਾ ਜਾਂਦਾ ਹੈ, ਤਾਂ ਇਸ ਨੂੰ ਪੇਸ਼ਕਾਰੀ ਨੰ. 3 ਵਾਂਗ ਹੀ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਸਕੂਲ ਨਿਗਾਹਬਾਨ ਵਿਸ਼ੇ ਨੂੰ ਦੇਖ ਕੇ ਫ਼ੈਸਲਾ ਕਰ ਸਕਦਾ ਹੈ ਕਿ ਕਦੋਂ ਇਹ ਪੇਸ਼ਕਾਰੀ ਭਰਾਵਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਕਿਰਪਾ ਕਰ ਕੇ ਧਿਆਨ ਦਿਓ ਕਿ ਜਿਨ੍ਹਾਂ ਵਿਸ਼ਿਆਂ ਉੱਤੇ ਤਾਰਾ-ਚਿੰਨ੍ਹ ਦਿੱਤਾ ਗਿਆ ਹੈ, ਉਨ੍ਹਾਂ ਨੂੰ ਸਿਰਫ਼ ਭਰਾ ਹੀ ਪੇਸ਼ ਕਰਨਗੇ।
ਸਲਾਹ: 1 ਮਿੰਟ। ਪੇਸ਼ਕਾਰੀ ਤੋਂ ਪਹਿਲਾਂ ਸਕੂਲ ਨਿਗਾਹਬਾਨ ਹਾਜ਼ਰੀਨ ਨੂੰ ਨਹੀਂ ਦੱਸੇਗਾ ਕਿ ਵਿਦਿਆਰਥੀ ਕਿਸ ਸਪੀਚ ਕੁਆਲਿਟੀ ਉੱਤੇ ਕੰਮ ਕਰ ਰਿਹਾ ਹੈ। ਪੇਸ਼ਕਾਰੀ ਨੰ. 2, 3 ਅਤੇ 4 ਮਗਰੋਂ ਸਕੂਲ ਨਿਗਾਹਬਾਨ ਪੇਸ਼ਕਾਰੀ ਦੀ ਕਿਸੇ ਇਕ ਖੂਬੀ ਉੱਤੇ ਟਿੱਪਣੀ ਕਰੇਗਾ। ਉਹ ਸਿਰਫ਼ ਇਹੀ ਨਹੀਂ ਕਹੇਗਾ ਕਿ “ਪੇਸ਼ਕਾਰੀ ਬਹੁਤ ਵਧੀਆ ਸੀ,” ਸਗੋਂ ਉਹ ਇਹ ਵੀ ਦੱਸੇਗਾ ਕਿ ਇਹ ਕਿਉਂ ਵਧੀਆ ਸੀ। ਜੇ ਵਿਦਿਆਰਥੀ ਨੂੰ ਕਿਸੇ ਗੱਲ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਸਭਾ ਤੋਂ ਬਾਅਦ ਜਾਂ ਕਿਸੇ ਹੋਰ ਸਮੇਂ ਤੇ ਉਸ ਨੂੰ ਫ਼ਾਇਦੇਮੰਦ ਸੁਝਾਅ ਦਿੱਤੇ ਜਾ ਸਕਦੇ ਹਨ।
ਸਮਾਂ: ਸਾਰਿਆਂ ਨੂੰ ਆਪਣੀ ਪੇਸ਼ਕਾਰੀ ਸਮੇਂ ਸਿਰ ਖ਼ਤਮ ਕਰਨੀ ਚਾਹੀਦੀ ਹੈ। ਸਕੂਲ ਸਲਾਹਕਾਰ ਨੂੰ ਵੀ ਟਿੱਪਣੀ ਕਰਨ ਲਈ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੀਦਾ। ਪੇਸ਼ਕਾਰੀ ਨੰ. 2, 3 ਅਤੇ 4 ਦਾ ਸਮਾਂ ਖ਼ਤਮ ਹੋਣ ਤੇ ਇਨ੍ਹਾਂ ਨੂੰ ਨਰਮਾਈ ਨਾਲ ਰੋਕ ਦੇਣਾ ਚਾਹੀਦਾ ਹੈ। ਜੇ ਸਪੀਚ ਕੁਆਲਿਟੀ ਉੱਤੇ ਚਰਚਾ ਕਰਨ ਵਾਲਾ ਭਰਾ, ਪੇਸ਼ਕਾਰੀ ਨੰ. 1 ਪੇਸ਼ ਕਰਨ ਵਾਲਾ ਭਰਾ ਜਾਂ ਬਾਈਬਲ ਪਠਨ ਦੀਆਂ ਖ਼ਾਸ-ਖ਼ਾਸ ਗੱਲਾਂ ਦੀ ਚਰਚਾ ਕਰਨ ਵਾਲਾ ਭਰਾ ਸਮੇਂ ਸਿਰ ਆਪਣਾ ਭਾਗ ਪੂਰਾ ਨਹੀਂ ਕਰਦਾ, ਤਾਂ ਉਸ ਨੂੰ ਨਿੱਜੀ ਤੌਰ ਤੇ ਸਲਾਹ ਦਿੱਤੀ ਜਾਣੀ ਚਾਹੀਦੀ ਹੈ। ਸਾਰਿਆਂ ਨੂੰ ਆਪਣਾ ਭਾਗ ਸਮੇਂ ਸਿਰ ਖ਼ਤਮ ਕਰਨ ਦਾ ਧਿਆਨ ਰੱਖਣਾ ਚਾਹੀਦਾ ਹੈ। ਪ੍ਰੋਗ੍ਰਾਮ ਦਾ ਕੁੱਲ ਸਮਾਂ: 45 ਮਿੰਟ, ਗੀਤ ਅਤੇ ਪ੍ਰਾਰਥਨਾ ਦਾ ਸਮਾਂ ਵੱਖਰਾ।
ਕੌਂਸਲ ਫਾਰਮ: ਇਹ ਪਾਠ-ਪੁਸਤਕ ਵਿਚ ਦਿੱਤਾ ਗਿਆ ਹੈ।
ਸਹਾਇਕ ਸਲਾਹਕਾਰ: ਬਜ਼ੁਰਗਾਂ ਦਾ ਸਮੂਹ ਇਕ ਯੋਗ ਬਜ਼ੁਰਗ (ਜੇ ਸਕੂਲ ਨਿਗਾਹਬਾਨ ਤੋਂ ਇਲਾਵਾ ਕੋਈ ਹੋਰ ਯੋਗ ਬਜ਼ੁਰਗ ਉਪਲਬਧ ਹੋਵੇ) ਨੂੰ ਸਹਾਇਕ ਸਲਾਹਕਾਰ ਦੇ ਤੌਰ ਤੇ ਨਿਯੁਕਤ ਕਰ ਸਕਦਾ ਹੈ। ਜੇ ਕਲੀਸਿਯਾ ਵਿਚ ਕਈ ਬਜ਼ੁਰਗ ਹਨ, ਤਾਂ ਹਰ ਸਾਲ ਇਹ ਜ਼ਿੰਮੇਵਾਰੀ ਵੱਖੋ-ਵੱਖਰੇ ਯੋਗ ਬਜ਼ੁਰਗਾਂ ਨੂੰ ਦਿੱਤੀ ਜਾ ਸਕਦੀ ਹੈ। ਉਸ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਜੇ ਪੇਸ਼ਕਾਰੀ ਨੰ. 1 ਅਤੇ ਬਾਈਬਲ ਪਠਨ ਦੀਆਂ ਖ਼ਾਸ-ਖ਼ਾਸ ਗੱਲਾਂ ਉੱਤੇ ਚਰਚਾ ਕਰਨ ਵਾਲੇ ਭਰਾਵਾਂ ਨੂੰ ਕਿਸੇ ਗੱਲ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਉਹ ਉਨ੍ਹਾਂ ਨੂੰ ਨਿੱਜੀ ਤੌਰ ਤੇ ਸਲਾਹ ਦੇਵੇ। ਇਹ ਜ਼ਰੂਰੀ ਨਹੀਂ ਕਿ ਉਹ ਭਾਸ਼ਣ ਦੇਣ ਵਾਲੇ ਹਰ ਬਜ਼ੁਰਗ ਜਾਂ ਸਹਾਇਕ ਸੇਵਕ ਨੂੰ ਸਲਾਹ ਦੇਵੇ।
ਜ਼ਬਾਨੀ ਪੁਨਰ-ਵਿਚਾਰ: 30 ਮਿੰਟ। ਹਰ ਦੋ ਮਹੀਨਿਆਂ ਬਾਅਦ ਸਕੂਲ ਨਿਗਾਹਬਾਨ ਹਾਜ਼ਰੀਨ ਨਾਲ ਜ਼ਬਾਨੀ ਪੁਨਰ-ਵਿਚਾਰ ਕਰੇਗਾ। ਪੁਨਰ-ਵਿਚਾਰ ਤੋਂ ਪਹਿਲਾਂ ਸਪੀਚ ਕੁਆਲਿਟੀ ਅਤੇ ਬਾਈਬਲ ਦੀਆਂ ਖ਼ਾਸ-ਖ਼ਾਸ ਗੱਲਾਂ ਉੱਤੇ ਚਰਚਾ ਕੀਤੀ ਜਾਵੇਗੀ। ਇਹ ਜ਼ਬਾਨੀ ਪੁਨਰ-ਵਿਚਾਰ ਉਸ ਹਫ਼ਤੇ ਸਮੇਤ ਪਿਛਲੇ ਦੋ ਮਹੀਨਿਆਂ ਦੌਰਾਨ ਸਕੂਲ ਵਿਚ ਚਰਚਾ ਕੀਤੀ ਗਈ ਸਾਮੱਗਰੀ ਉੱਤੇ ਆਧਾਰਿਤ ਹੋਵੇਗਾ। ਜੇ ਪੁਨਰ-ਵਿਚਾਰ ਦੇ ਹਫ਼ਤੇ ਤੁਹਾਡਾ ਸਰਕਟ ਸੰਮੇਲਨ ਹੈ, ਤਾਂ ਉਸ ਹਫ਼ਤੇ ਦੇ ਪੂਰੇ ਪ੍ਰੋਗ੍ਰਾਮ ਨੂੰ ਅਗਲੇ ਹਫ਼ਤੇ ਦੇ ਪ੍ਰੋਗ੍ਰਾਮ ਨਾਲ ਬਦਲ ਲਓ। ਜੇ ਪੁਨਰ-ਵਿਚਾਰ ਦੇ ਹਫ਼ਤੇ ਸਰਕਟ ਨਿਗਾਹਬਾਨ ਤੁਹਾਡੀ ਕਲੀਸਿਯਾ ਦਾ ਦੌਰਾ ਕਰ ਰਿਹਾ ਹੈ, ਤਾਂ ਉਸ ਹਫ਼ਤੇ ਦੀ ਅਨੁਸੂਚੀ ਮੁਤਾਬਕ ਗੀਤ ਗਾਉਣ ਤੋਂ ਬਾਅਦ ਸਪੀਚ ਕੁਆਲਿਟੀ ਦਾ ਭਾਗ ਪੇਸ਼ ਕੀਤਾ ਜਾਵੇਗਾ ਤੇ ਬਾਈਬਲ ਪਠਨ ਦੀਆਂ ਖ਼ਾਸ ਗੱਲਾਂ ਉੱਤੇ ਚਰਚਾ ਕੀਤੀ ਜਾਵੇਗੀ। ਸਪੀਚ ਕੁਆਲਿਟੀ ਮਗਰੋਂ ਹਿਦਾਇਤੀ ਭਾਸ਼ਣ ਅਗਲੇ ਹਫ਼ਤੇ ਦੀ ਅਨੁਸੂਚੀ ਵਿੱਚੋਂ ਲਿਆ ਜਾਵੇਗਾ। ਉਸ ਦੇ ਅਗਲੇ ਹਫ਼ਤੇ, ਅਨੁਸੂਚੀ ਮੁਤਾਬਕ ਸਪੀਚ ਕੁਆਲਿਟੀ ਅਤੇ ਬਾਈਬਲ ਪਠਨ ਦੀਆਂ ਖ਼ਾਸ-ਖ਼ਾਸ ਗੱਲਾਂ ਉੱਤੇ ਚਰਚਾ ਕਰਨ ਤੋਂ ਬਾਅਦ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ।
ਅਨੁਸੂਚੀ
1 ਜਨ. ਬਾਈਬਲ ਪਠਨ: ਯਸਾਯਾਹ 24-28 ਗੀਤ 6 (43)
ਸਪੀਚ ਕੁਆਲਿਟੀ: ਜਾਣਕਾਰੀ ਦੇ ਫ਼ਾਇਦੇ ਦੱਸੋ (be ਸਫ਼ਾ 158 ਪੈਰੇ 2-4)
ਨੰ. 1: ਦੈਵ-ਸ਼ਾਸਕੀ ਸਕੂਲ ਵਿਚ ਵਿਦਿਆਰਥੀ-ਭਾਗ ਤਿਆਰ ਕਰਨਾ (be ਸਫ਼ਾ 43 ਪੈਰਾ 1–ਸਫ਼ਾ 44 ਪੈਰਾ 3)
ਨੰ. 2: ਯਸਾਯਾਹ 26:1-18
ਨੰ. 3: td 22ਅ ਧਰਤੀ ਕਦੀ ਨਾਸ਼ ਨਹੀਂ ਹੋਵੇਗੀ, ਸਗੋਂ ਹਮੇਸ਼ਾ ਆਬਾਦ ਰਹੇਗੀ
ਨੰ. 4: ਅਸੀਂ ਕਿਵੇਂ “ਪ੍ਰਭੁ ਯਿਸੂ ਮਸੀਹ ਨੂੰ ਪਹਿਨ” ਸਕਦੇ ਹਾਂ? (ਰੋਮੀ. 13:14)
8 ਜਨ. ਬਾਈਬਲ ਪਠਨ: ਯਸਾਯਾਹ 29-33 ਗੀਤ 25 (191)
ਸਪੀਚ ਕੁਆਲਿਟੀ: ਆਪਣੇ ਸੰਦੇਸ਼ ਦੀ ਅਹਿਮੀਅਤ ਨੂੰ ਸਮਝਣ ਵਿਚ ਦੂਸਰਿਆਂ ਦੀ ਮਦਦ ਕਰੋ (be ਸਫ਼ਾ 159 ਪੈਰੇ 1-4)
ਨੰ. 1: ਵਿਸ਼ੇ ਅਤੇ ਸੈਟਿੰਗ ਮੁਤਾਬਕ ਭਾਸ਼ਣ ਤਿਆਰ ਕਰਨਾ (be ਸਫ਼ਾ 44 ਪੈਰਾ 4–ਸਫ਼ਾ 46 ਪੈਰਾ 3)
ਨੰ. 2: ਯਸਾਯਾਹ 30:1-14
ਨੰ. 3: td 23ੳ ਇੱਕੋ-ਇਕ ਸੱਚਾ ਧਰਮ ਹੈ
ਨੰ. 4: ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਬੱਚਿਆਂ ਨੂੰ ਪਿਆਰ ਕਰਦਾ ਹੈ?
15 ਜਨ. ਬਾਈਬਲ ਪਠਨ: ਯਸਾਯਾਹ 34-37 ਗੀਤ 29 (222)
ਸਪੀਚ ਕੁਆਲਿਟੀ: ਸ਼ਬਦਾਂ ਦੀ ਚੋਣ (be ਸਫ਼ਾ 160 ਪੈਰੇ 1-3)
ਨੰ. 1: ਯਿਸੂ ਵਾਂਗ ਬੁਰਾਈ ਨਾਲ ਨਫ਼ਰਤ ਤੇ ਭਲਾਈ ਨਾਲ ਪਿਆਰ ਕਰਨਾ ਸਿੱਖੋ (w05 1/1 ਸਫ਼ੇ 9-10 ਪੈਰੇ 11-15)
ਨੰ. 2: ਯਸਾਯਾਹ 34:1-15
ਨੰ. 3: ਸੱਚਾ ਪਿਆਰ ਕਿਵੇਂ ਪੈਦਾ ਕਰੀਏ?
ਨੰ. 4: td 23ਅ ਝੂਠੀ ਸਿੱਖਿਆ ਦੀ ਨਿੰਦਿਆ ਕੀਤੀ ਜਾਂਦੀ ਹੈ
22 ਜਨ. ਬਾਈਬਲ ਪਠਨ: ਯਸਾਯਾਹ 38-42 ਗੀਤ 19 (143)
ਸਪੀਚ ਕੁਆਲਿਟੀ: ਆਸਾਨੀ ਨਾਲ ਸਮਝ ਆਉਣ ਵਾਲੀ ਭਾਸ਼ਾ (be ਸਫ਼ਾ 161 ਪੈਰੇ 1-4)
ਨੰ. 1: ਵਿਰੋਧਤਾ ਸਾਨੂੰ ਰੋਕ ਨਹੀਂ ਸਕਦੀ (w05 1/1 ਸਫ਼ਾ 15 ਪੈਰੇ 16-18)
ਨੰ. 2: ਯਸਾਯਾਹ 38:9-22
ਨੰ. 3: td 23ੲ ਧਰਮ ਝੂਠਾ ਸਾਬਤ ਹੋਣ ਤੇ ਇਸ ਨੂੰ ਛੱਡਣਾ ਜ਼ਰੂਰੀ ਹੈ
ਨੰ. 4: ਦੂਜਿਆਂ ਤੇ ਬਿਨਾਂ ਵਜ੍ਹਾ ਸ਼ੱਕ ਨਾ ਕਰੋ
29 ਜਨ. ਬਾਈਬਲ ਪਠਨ: ਯਸਾਯਾਹ 43-46 ਗੀਤ 13 (113)
ਸਪੀਚ ਕੁਆਲਿਟੀ: ਵੰਨ-ਸੁਵੰਨੇ ਪਰ ਸਹੀ ਅਰਥ ਦੇਣ ਵਾਲੇ ਸ਼ਬਦ ਵਰਤਣੇ (be ਸਫ਼ਾ 161 ਪੈਰਾ 5–ਸਫ਼ਾ 162 ਪੈਰਾ 4)
ਨੰ. 1: ਯਹੋਵਾਹ ਦੇ ਫ਼ੈਸਲਿਆਂ ਨੂੰ ਕਬੂਲ ਕਰੋ (w05 2/1 ਸਫ਼ੇ 23-4 ਪੈਰੇ 4-9)
ਨੰ. 2: ਯਸਾਯਾਹ 45:1-14
ਨੰ. 3: td 23ਸ ਭਾਵੇਂ “ਸਾਰੇ ਧਰਮਾਂ ਵਿਚ ਕੁਝ ਚੰਗੀਆਂ ਗੱਲਾਂ ਹੋਣ,” ਪਰ ਜ਼ਰੂਰੀ ਨਹੀਂ ਕਿ ਉਹ ਪਰਮੇਸ਼ੁਰ ਨੂੰ ਮਨਜ਼ੂਰ ਹਨ
ਨੰ. 4: a ਮਸੀਹੀ ਆਪਸ ਵਿਚ ਮੁਕਾਬਲੇਬਾਜ਼ੀ ਕਿਉਂ ਨਹੀਂ ਕਰਦੇ?
5 ਫਰ. ਬਾਈਬਲ ਪਠਨ: ਯਸਾਯਾਹ 47-51 ਗੀਤ 5 (45)
ਸਪੀਚ ਕੁਆਲਿਟੀ: ਸ਼ਬਦ ਜੋ ਜੋਸ਼ ਅਤੇ ਭਾਵਨਾਵਾਂ ਜ਼ਾਹਰ ਕਰਨ ਤੇ ਭਾਸ਼ਣ ਵਿਚ ਜਾਨ ਪਾਉਣ (be ਸਫ਼ਾ 163 ਪੈਰਾ 1–ਸਫ਼ਾ 164 ਪੈਰਾ 2)
ਨੰ. 1: ਯਹੋਵਾਹ ਦਾ ਬਚਨ ਸਾਨੂੰ ਸ਼ੁੱਧ ਰੱਖਦਾ ਹੈ ਤੇ ਵਫ਼ਾਦਾਰ ਰਹਿਣ ਵਿਚ ਮਦਦ ਕਰਦਾ ਹੈ (w05 4/15 ਸਫ਼ੇ 11-12 ਪੈਰੇ 5-11)
ਨੰ. 2: ਯਸਾਯਾਹ 50:1-11
ਨੰ. 3: td 24ੳ ਨਰਕ ਅੱਗ ਵਿਚ ਤਸੀਹੇ ਦੇਣ ਦੀ ਥਾਂ ਨਹੀਂ ਹੈ
ਨੰ. 4: ਕੀ ਬਾਈਬਲ ਤੋਹਫ਼ੇ ਦੇਣ ਤੋਂ ਮਨ੍ਹਾ ਕਰਦੀ ਹੈ?
12 ਫਰ. ਬਾਈਬਲ ਪਠਨ: ਯਸਾਯਾਹ 52-57 ਗੀਤ 19 (143)
ਸਪੀਚ ਕੁਆਲਿਟੀ: ਵਿਆਕਰਣ ਦੇ ਨਿਯਮਾਂ ਦੀ ਪਾਲਣਾ ਕਰੋ (be ਸਫ਼ਾ 164 ਪੈਰਾ 3–ਸਫ਼ਾ 165 ਪੈਰਾ 1)
ਨੰ. 1: ਯਹੋਵਾਹ ਦਾ ਬਚਨ ਸਾਨੂੰ ਹਿੰਮਤ ਦਿੰਦਾ ਹੈ (w05 4/15 ਸਫ਼ਾ 13 ਪੈਰੇ 12-14)
ਨੰ. 2: ਯਸਾਯਾਹ 55:1-13
ਨੰ. 3: ਪਰਮੇਸ਼ੁਰ ਦੀ ਸੇਵਾ ਵਿਚ ਜ਼ਿੰਦਗੀ ਲਾਉਣ ਦੇ ਬਹੁਤ ਫ਼ਾਇਦੇ ਹਨ
ਨੰ. 4: td 24ਅ ਅੱਗ ਵਿਨਾਸ਼ ਦਾ ਪ੍ਰਤੀਕ ਹੈ
19 ਫਰ. ਬਾਈਬਲ ਪਠਨ: ਯਸਾਯਾਹ 58-62 ਗੀਤ 6 (43)
ਸਪੀਚ ਕੁਆਲਿਟੀ: ਰੂਪ-ਰੇਖਾ ਦੀ ਵਰਤੋਂ (be ਸਫ਼ਾ 166 ਪੈਰਾ 1–ਸਫ਼ਾ 167 ਪੈਰਾ 2)
ਨੰ. 1: ਨਿਡਰਤਾ ਨਾਲ ਪਰਮੇਸ਼ੁਰ ਦਾ ਬਚਨ ਸੁਣਾਉਂਦੇ ਰਹੋ (wt ਸਫ਼ੇ 167-74)
ਨੰ. 2: ਯਸਾਯਾਹ 60:1-14
ਨੰ. 3: ਪਰਮੇਸ਼ੁਰ ਦਾ ਦਾਸ ਬਣਨਾ ਖ਼ੁਸ਼ੀ ਦੀ ਗੱਲ ਕਿਉਂ ਹੈ?
ਨੰ. 4: td 24ੲ ਧਨਵਾਨ ਆਦਮੀ ਅਤੇ ਲਾਜ਼ਰ ਦਾ ਬਿਰਤਾਂਤ ਨਰਕ ਦਾ ਸਬੂਤ ਨਹੀਂ ਹੈ
26 ਫਰ. ਬਾਈਬਲ ਪਠਨ: ਯਸਾਯਾਹ 63-66 ਗੀਤ 23 (187)
ਸਪੀਚ ਕੁਆਲਿਟੀ: ਸੋਚ-ਵਿਚਾਰ ਕੇ ਬੋਲੋ (be ਸਫ਼ਾ 167 ਪੈਰਾ 3–ਸਫ਼ਾ 168 ਪੈਰਾ 2)
ਜ਼ਬਾਨੀ ਪੁਨਰ-ਵਿਚਾਰ
5 ਮਾਰ. ਬਾਈਬਲ ਪਠਨ: ਯਿਰਮਿਯਾਹ 1-4 ਗੀਤ 18 (130)
ਸਪੀਚ ਕੁਆਲਿਟੀ: ਆਪਣੇ ਭਾਸ਼ਣ ਦੀ ਸਰਲ ਰੂਪ-ਰੇਖਾ ਬਣਾਓ (be ਸਫ਼ਾ 168 ਪੈਰਾ 3–ਸਫ਼ਾ 169 ਪੈਰਾ 6)
ਨੰ. 1: ਯਹੋਵਾਹ ਦੇ ਦਿਨ ਨੂੰ ਹਮੇਸ਼ਾ ਮਨ ਵਿਚ ਰੱਖੋ (wt ਸਫ਼ੇ 175-83)
ਨੰ. 2: ਯਿਰਮਿਯਾਹ 3:1-13
ਨੰ. 3: ਸੱਚੀ ਖ਼ੁਸ਼ੀ ਦਾ ਰਾਜ਼ ਕੀ ਹੈ?
ਨੰ. 4: td 25ੳ ਪਵਿੱਤਰ ਆਤਮਾ ਕੀ ਹੈ?
12 ਮਾਰ. ਬਾਈਬਲ ਪਠਨ: ਯਿਰਮਿਯਾਹ 5-7 ਗੀਤ 15 (124)
ਸਪੀਚ ਕੁਆਲਿਟੀ: ਤਰਕ ਮੁਤਾਬਕ ਸਿਲਸਿਲੇਵਾਰ ਜਾਣਕਾਰੀ (be ਸਫ਼ਾ 170 ਪੈਰਾ 1–ਸਫ਼ਾ 171 ਪੈਰਾ 2)
ਨੰ. 1: ਕਲੀਸਿਯਾ ਲਈ ਭਾਸ਼ਣ ਤਿਆਰ ਕਰਨਾ (be ਸਫ਼ਾ 47 ਪੈਰਾ 1–ਸਫ਼ਾ 49 ਪੈਰਾ 2)
ਨੰ. 2: ਯਿਰਮਿਯਾਹ 5:1-14
ਨੰ. 3: td 26ੳ ਪਾਪ ਕੀ ਹੈ?
ਨੰ. 4: ਕੂਚ 14:11 ਤੋਂ ਅੱਜ ਅਸੀਂ ਕੀ ਸਿੱਖਦੇ ਹਾਂ?
19 ਮਾਰ. ਬਾਈਬਲ ਪਠਨ: ਯਿਰਮਿਯਾਹ 8-11 ਗੀਤ 22 (185)
ਸਪੀਚ ਕੁਆਲਿਟੀ: ਜਾਣਕਾਰੀ ਨੂੰ ਤਰਕਸ਼ੀਲ ਢੰਗ ਨਾਲ ਪੇਸ਼ ਕਰੋ (be ਸਫ਼ਾ 171 ਪੈਰਾ 3–ਸਫ਼ਾ 172 ਪੈਰਾ 5)
ਨੰ. 1: ਸੇਵਾ ਸਭਾ ਦੇ ਭਾਗ ਅਤੇ ਹੋਰ ਭਾਸ਼ਣਾਂ ਦੀ ਤਿਆਰੀ (be ਸਫ਼ਾ 49 ਪੈਰਾ 3–ਸਫ਼ਾ 51 ਪੈਰਾ 3)
ਨੰ. 2: ਯਿਰਮਿਯਾਹ 10:1-16
ਨੰ. 3: ਅਸੀਂ ਕਿਵੇਂ ਜਾਣਦੇ ਹਾਂ ਕਿ ਅਬਰਾਹਾਮ, ਅੱਯੂਬ ਅਤੇ ਦਾਨੀਏਲ ਨੂੰ ਵਿਸ਼ਵਾਸ ਸੀ ਕਿ ਮਰੇ ਹੋਏ ਦੁਬਾਰਾ ਜੀ ਉੱਠਣਗੇ?
ਨੰ. 4: td 26ਅ ਇਨਸਾਨਾਂ ਨੇ ਆਦਮ ਦੇ ਪਾਪ ਕਾਰਨ ਦੁੱਖ ਕਿਉਂ ਭੋਗਿਆ?
26 ਮਾਰ. ਬਾਈਬਲ ਪਠਨ: ਯਿਰਮਿਯਾਹ 12-16 ਗੀਤ 16 (224)
ਸਪੀਚ ਕੁਆਲਿਟੀ: ਸਿਰਫ਼ ਜ਼ਰੂਰੀ ਗੱਲਾਂ ਦੱਸੋ (be ਸਫ਼ਾ 173 ਪੈਰੇ 1-4)
ਨੰ. 1: ਯਿਸੂ ਦੀ ਕੁਰਬਾਨੀ ਯਹੋਵਾਹ ਦੇ ਇਨਸਾਫ਼ ਦਾ ਸਬੂਤ (w05 11/1 ਸਫ਼ੇ 13-14)
ਨੰ. 2: ਯਿਰਮਿਯਾਹ 12:1-13
ਨੰ. 3: td 26ੲ ਮਨ੍ਹਾ ਕੀਤਾ ਗਿਆ ਫਲ ਅਣਆਗਿਆਕਾਰੀ ਸੀ, ਨਾ ਕਿ ਜਿਨਸੀ ਸੰਬੰਧ
ਨੰ. 4: ਮਸੀਹੀਆਂ ਨੂੰ ਕਿਨ੍ਹਾਂ ਗੱਲਾਂ ਤੇ ਫ਼ਖ਼ਰ ਹੋਣਾ ਚਾਹੀਦਾ ਹੈ?
2 ਅਪ੍ਰੈ. ਬਾਈਬਲ ਪਠਨ: ਯਿਰਮਿਯਾਹ 17-21 ਗੀਤ 18 (130)
ਸਪੀਚ ਕੁਆਲਿਟੀ: ਵਾਰ-ਵਾਰ ਨੋਟਸ ਦੇਖੇ ਬਿਨਾਂ ਗੱਲ ਕਰੋ (be ਸਫ਼ਾ 174 ਪੈਰਾ 1–ਸਫ਼ਾ 175 ਪੈਰਾ 5)
ਨੰ. 1: ਪਬਲਿਕ ਭਾਸ਼ਣਾਂ ਦੀ ਤਿਆਰੀ (be ਸਫ਼ਾ 52 ਪੈਰਾ 1–ਸਫ਼ਾ 54 ਪੈਰਾ 1)
ਨੰ. 2: ਯਿਰਮਿਯਾਹ 20:1-13
ਨੰ. 3: td 26ਸ ਪਵਿੱਤਰ ਆਤਮਾ ਦੇ ਵਿਰੁੱਧ ਪਾਪ ਕੀ ਹੈ?
ਨੰ. 4: b ਸਾਨੂੰ ਤਾੜਨਾ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?
9 ਅਪ੍ਰੈ. ਬਾਈਬਲ ਪਠਨ: ਯਿਰਮਿਯਾਹ 22-24 ਗੀਤ 16 (224)
ਸਪੀਚ ਕੁਆਲਿਟੀ: ਵਾਰ-ਵਾਰ ਨੋਟਸ ਦੇਖੇ ਬਿਨਾਂ ਗੱਲ ਕਰਨ ਦੇ ਖ਼ਤਰਿਆਂ ਤੋਂ ਬਚੋ (be ਸਫ਼ਾ 175 ਪੈਰਾ 6–ਸਫ਼ਾ 177 ਪੈਰਾ 2)
ਨੰ. 1: ਭਾਸ਼ਣਕਾਰ ਦੇ ਫ਼ੈਸਲੇ (be ਸਫ਼ਾ 54 ਪੈਰਾ 2-4; ਸਫ਼ਾ 55, ਡੱਬੀ)
ਨੰ. 2: ਯਿਰਮਿਯਾਹ 23:1-14
ਨੰ. 3: ਪ੍ਰਚਾਰ ਕਰ ਕੇ ਸਾਨੂੰ ਖ਼ੁਸ਼ੀ ਕਿਉਂ ਹੁੰਦੀ ਹੈ?
ਨੰ. 4: td 27ੳ ਪੂਰਵਜਾਂ ਦੀ ਪੂਜਾ ਵਿਅਰਥ ਹੈ
16 ਅਪ੍ਰੈ. ਬਾਈਬਲ ਪਠਨ: ਯਿਰਮਿਯਾਹ 25-28 ਗੀਤ 6 (43)
ਸਪੀਚ ਕੁਆਲਿਟੀ: ਜਦੋਂ ਲੋਕ ਕਾਰਨ ਪੁੱਛਦੇ ਹਨ (be ਸਫ਼ਾ 177 ਪੈਰਾ 3–ਸਫ਼ਾ 178 ਪੈਰਾ 3)
ਨੰ. 1: ਸਿਖਾਉਣ ਦੀ ਕਲਾ ਵਿਚ ਮਹਾਰਤ ਹਾਸਲ ਕਰੋ (be ਸਫ਼ਾ 56 ਪੈਰਾ 1–ਸਫ਼ਾ 57 ਪੈਰਾ 2)
ਨੰ. 2: ਯਿਰਮਿਯਾਹ 26:1-15
ਨੰ. 3: td 27ਅ ਇਨਸਾਨਾਂ ਦਾ ਸਨਮਾਨ ਕੀਤਾ ਜਾ ਸਕਦਾ ਹੈ, ਪਰ ਭਗਤੀ ਸਿਰਫ਼ ਪਰਮੇਸ਼ੁਰ ਦੀ ਕੀਤੀ ਜਾਣੀ ਚਾਹੀਦੀ ਹੈ
ਨੰ. 4: ਜ਼ਮੀਨ ਕਿਸ ਅਰਥ ਵਿਚ ਸਰਾਪੀ ਹੋਈ ਸੀ? (ਉਤ. 3:17)
23 ਅਪ੍ਰੈ. ਬਾਈਬਲ ਪਠਨ: ਯਿਰਮਿਯਾਹ 29-31 ਗੀਤ 5 (45)
ਸਪੀਚ ਕੁਆਲਿਟੀ: ਆਮ ਬੋਲਚਾਲ ਦੀ ਸ਼ੈਲੀ (be ਸਫ਼ੇ 179-80)
ਨੰ. 1: “ਭੇਦ ਰੱਖੋ” (be ਸਫ਼ਾ 57 ਪੈਰਾ 3–ਸਫ਼ਾ 58 ਪੈਰਾ 2)
ਨੰ. 2: ਯਿਰਮਿਯਾਹ 31:1-14
ਨੰ. 3: ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਦੀ ਮਹਾਨਤਾ ਅਸੀਮ ਹੈ?
ਨੰ. 4: td 28ੳ ਪਰਮੇਸ਼ੁਰ ਕਿਹੜੀਆਂ ਪ੍ਰਾਰਥਨਾਵਾਂ ਸੁਣਦਾ ਹੈ?
30 ਅਪ੍ਰੈ. ਬਾਈਬਲ ਪਠਨ: ਯਿਰਮਿਯਾਹ 32-34 ਗੀਤ 27 (212)
ਸਪੀਚ ਕੁਆਲਿਟੀ: ਸਾਡੀ ਆਵਾਜ਼ ਕਿੱਦਾਂ ਦੀ ਹੈ? (be ਸਫ਼ਾ 181 ਪੈਰੇ 1-4)
ਜ਼ਬਾਨੀ ਪੁਨਰ-ਵਿਚਾਰ
7 ਮਈ ਬਾਈਬਲ ਪਠਨ: ਯਿਰਮਿਯਾਹ 35-38 ਗੀਤ 12 (93)
ਸਪੀਚ ਕੁਆਲਿਟੀ: ਸਹੀ ਢੰਗ ਨਾਲ ਸਾਹ ਲਓ (be ਸਫ਼ਾ 181 ਪੈਰਾ 5–ਸਫ਼ਾ 183 ਪੈਰਾ 2; ਸਫ਼ਾ 182, ਡੱਬੀ)
ਨੰ. 1: ਸੁਣਨ ਵਾਲਿਆਂ ਨੂੰ ਸੋਚਣ ਲਈ ਉਕਸਾਓ (be ਸਫ਼ਾ 58 ਪੈਰਾ 3–ਸਫ਼ਾ 59 ਪੈਰਾ 3)
ਨੰ. 2: ਯਿਰਮਿਯਾਹ 36:1-13
ਨੰ. 3: td 28ਅ ਰਟੀ-ਰਟਾਈ ਪ੍ਰਾਰਥਨਾ, ਮਰਿਯਮ ਜਾਂ “ਸੰਤਾਂ” ਨੂੰ ਕੀਤੀ ਪ੍ਰਾਰਥਨਾ ਵਿਅਰਥ ਹੈ
ਨੰ. 4: ਕਸ਼ਮਕਸ਼ ਵਿਚ ਹੋਣ ਤੇ ਮਸੀਹੀ ਕੀ ਕਰ ਸਕਦੇ ਹਨ?
14 ਮਈ ਬਾਈਬਲ ਪਠਨ: ਯਿਰਮਿਯਾਹ 39-43 ਗੀਤ 6 (43)
ਸਪੀਚ ਕੁਆਲਿਟੀ: ਪੱਠਿਆਂ ਨੂੰ ਤਣਾਅ-ਮੁਕਤ ਕਰੋ (be ਸਫ਼ਾ 184 ਪੈਰਾ 1–ਸਫ਼ਾ 185 ਪੈਰਾ 2; ਸਫ਼ਾ 184, ਡੱਬੀ)
ਨੰ. 1: ਜਾਣਕਾਰੀ ਦੇ ਫ਼ਾਇਦੇ ਦੱਸੋ ਅਤੇ ਚੰਗੀ ਮਿਸਾਲ ਕਾਇਮ ਕਰੋ (be ਸਫ਼ਾ 60 ਪੈਰਾ 1–ਸਫ਼ਾ 61 ਪੈਰਾ 3)
ਨੰ. 2: ਯਿਰਮਿਯਾਹ 39:1-14
ਨੰ. 3: td 29ੳ ਮਸੀਹੀਆਂ ਲਈ ਬਪਤਿਸਮਾ ਲੈਣਾ ਜ਼ਰੂਰੀ ਹੈ
ਨੰ. 4: c ਆਪਣੇ ਹੋਣ ਵਾਲੇ ਜੀਵਨ ਸਾਥੀ ਨਾਲ ਆਪਣੇ ਰਿਸ਼ਤੇ ਨੂੰ ਪਾਕ ਰੱਖੋ
21 ਮਈ ਬਾਈਬਲ ਪਠਨ: ਯਿਰਮਿਯਾਹ 44-48 ਗੀਤ 24 (200)
ਸਪੀਚ ਕੁਆਲਿਟੀ: ਦੂਸਰਿਆਂ ਵਿਚ ਦਿਲਚਸਪੀ ਲਓ (be ਸਫ਼ਾ 186 ਪੈਰੇ 1-4)
ਨੰ. 1: ਦੂਸਰਿਆਂ ਨਾਲ ਸਹੀ ਢੰਗ ਨਾਲ ਗੱਲ ਕਰਨੀ ਸਿੱਖੋ (be ਸਫ਼ਾ 62 ਪੈਰਾ 1–ਸਫ਼ਾ 64 ਪੈਰਾ 1)
ਨੰ. 2: ਯਿਰਮਿਯਾਹ 46:1-17
ਨੰ. 3: ਅਸੀਂ ਕਿਵੇਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਤੇ ਅਸੀਂ ਇੱਦਾਂ ਕਰਨ ਤੋਂ ਕਿਵੇਂ ਬਚ ਸਕਦੇ ਹਾਂ?
ਨੰ. 4: ਪਰਕਾਸ਼ ਦੀ ਪੋਥੀ ਵਿਚ ਦੱਸੀ ਗਈ ਬਾਬੁਲ ਨਗਰੀ ਕੀ ਹੈ?
28 ਮਈ ਬਾਈਬਲ ਪਠਨ: ਯਿਰਮਿਯਾਹ 49-50 ਗੀਤ 16 (224)
ਸਪੀਚ ਕੁਆਲਿਟੀ: ਧਿਆਨ ਨਾਲ ਸੁਣੋ (be ਸਫ਼ਾ 186 ਪੈਰਾ 5–ਸਫ਼ਾ 187 ਪੈਰਾ 4)
ਨੰ. 1: ਗੱਲਬਾਤ ਕਿਵੇਂ ਜਾਰੀ ਰੱਖੀਏ (be ਸਫ਼ਾ 64 ਪੈਰਾ 2–ਸਫ਼ਾ 65 ਪੈਰਾ 4)
ਨੰ. 2: ਯਿਰਮਿਯਾਹ 49:14-27
ਨੰ. 3: td 29ਅ ਬਪਤਿਸਮਾ ਸਾਡੇ ਪਾਪ ਨਹੀਂ ਧੋਂਦਾ ਹੈ
ਨੰ. 4: ਮਾਪਿਆਂ ਦੁਆਰਾ ਬੱਚਿਆਂ ਨੂੰ ਪੜ੍ਹ ਕੇ ਸੁਣਾਉਣ ਦੇ ਫ਼ਾਇਦੇ
4 ਜੂਨ ਬਾਈਬਲ ਪਠਨ: ਯਿਰਮਿਯਾਹ 51-52 ਗੀਤ 17 (127)
ਸਪੀਚ ਕੁਆਲਿਟੀ: ਤਰੱਕੀ ਕਰਨ ਵਿਚ ਦੂਜਿਆਂ ਦੀ ਮਦਦ ਕਰੋ (be ਸਫ਼ਾ 187 ਪੈਰਾ 5–ਸਫ਼ਾ 188 ਪੈਰਾ 3)
ਨੰ. 1: ਯਹੋਵਾਹ ਦਾ ਮਕਸਦ ਸ਼ਾਨਦਾਰ ਤਰੀਕੇ ਨਾਲ ਪੂਰਾ ਹੁੰਦਾ ਹੈ (wt ਸਫ਼ੇ 184-91)
ਨੰ. 2: ਯਿਰਮਿਯਾਹ 52:1-16
ਨੰ. 3: ਪਰਮੇਸ਼ੁਰ ਤੋਂ ਆਜ਼ਾਦ ਹੋਣ ਦੀ ਕੋਸ਼ਿਸ਼ ਕਰਨੀ ਬੇਵਕੂਫ਼ੀ ਹੈ
ਨੰ. 4: td 30ੳ ਬਾਈਬਲ ਪਰਮੇਸ਼ੁਰ ਦਾ ਬਚਨ ਹੈ
11 ਜੂਨ ਬਾਈਬਲ ਪਠਨ: ਵਿਰਲਾਪ 1-2 ਗੀਤ 20 (162)
ਸਪੀਚ ਕੁਆਲਿਟੀ: ਮਦਦ ਕਰਨ ਦੇ ਕਾਰਗਰ ਤਰੀਕੇ (be ਸਫ਼ਾ 188 ਪੈਰਾ 4–ਸਫ਼ਾ 189 ਪੈਰਾ 4)
ਨੰ. 1: ਅੱਜ ਭਗਤੀ ਵਿਚ ਏਕਤਾ ਹੋਣ ਦਾ ਕੀ ਮਤਲਬ ਹੈ? (wt ਸਫ਼ੇ 5-8 ਪੈਰੇ 1-9)
ਨੰ. 2: ਵਿਰਲਾਪ 2:1-10
ਨੰ. 3: td 30ਅ ਬਾਈਬਲ ਅੱਜ ਸਾਨੂੰ ਸਹੀ ਸੇਧ ਦਿੰਦੀ ਹੈ
ਨੰ. 4: ਦਿਆਲੂ ਬਣਨਾ ਕੋਈ ਕਮਜ਼ੋਰੀ ਨਹੀਂ
18 ਜੂਨ ਬਾਈਬਲ ਪਠਨ: ਵਿਰਲਾਪ 3-5 ਗੀਤ 27 (212)
ਸਪੀਚ ਕੁਆਲਿਟੀ: ਦੂਜਿਆਂ ਦਾ ਆਦਰ ਕਰੋ (be ਸਫ਼ਾ 190 ਪੈਰੇ 1-4)
ਨੰ. 1: ਕਿਨ੍ਹਾਂ ਗੱਲਾਂ ਨਾਲ ਏਕਤਾ ਵਧਦੀ ਹੈ? (wt ਸਫ਼ੇ 9-13 ਪੈਰੇ 10-14)
ਨੰ. 2: ਵਿਰਲਾਪ 4:1-13
ਨੰ. 3: td 30ੲ ਬਾਈਬਲ ਸਾਰੀਆਂ ਕੌਮਾਂ ਅਤੇ ਜਾਤੀਆਂ ਦੇ ਲੋਕਾਂ ਲਈ ਲਿਖੀ ਗਈ ਹੈ
ਨੰ. 4: d ਸੱਚੇ ਮਸੀਹੀ ਰਾਜਨੀਤੀ ਵਿਚ ਹਿੱਸਾ ਕਿਉਂ ਨਹੀਂ ਲੈਂਦੇ?
25 ਜੂਨ ਬਾਈਬਲ ਪਠਨ: ਹਿਜ਼ਕੀਏਲ 1-5 ਗੀਤ 5 (45)
ਸਪੀਚ ਕੁਆਲਿਟੀ: ਆਦਰ ਨਾਲ ਦੁਆ-ਸਲਾਮ ਕਰੋ (be ਸਫ਼ਾ 191 ਪੈਰਾ 1–ਸਫ਼ਾ 192 ਪੈਰਾ 1)ਜ਼ਬਾਨੀ ਪੁਨਰ-ਵਿਚਾਰ
2 ਜੁਲਾ. ਬਾਈਬਲ ਪਠਨ: ਹਿਜ਼ਕੀਏਲ 6-10 ਗੀਤ 3 (32)
ਸਪੀਚ ਕੁਆਲਿਟੀ: ਆਦਰ ਨਾਲ ਗੱਲ ਕਰੋ (be ਸਫ਼ਾ 192 ਪੈਰਾ 2–ਸਫ਼ਾ 193 ਪੈਰਾ 2)
ਨੰ. 1: ਯਹੋਵਾਹ ਦੀ ਵਡਿਆਈ ਕਰੋ ਕਿ ਉਹੋ ਇੱਕੋ-ਇਕ ਸੱਚਾ ਪਰਮੇਸ਼ੁਰ ਹੈ—ਭਾਗ 1 (wt ਸਫ਼ੇ 15-18 ਪੈਰੇ 1-9)
ਨੰ. 2: ਹਿਜ਼ਕੀਏਲ 7:1-13
ਨੰ. 3: ਯਹੋਵਾਹ ਦੇ ਨੇੜੇ ਜਾਣ ਲਈ ਕੀ ਕਰਨਾ ਜ਼ਰੂਰੀ ਹੈ? (ਯਾਕੂ. 4:8)
ਨੰ. 4: td 31ੳ ਇਨਸਾਨਾਂ ਨੇ ਮਸੀਹ ਨੂੰ ਦੁਬਾਰਾ ਆਉਂਦੇ ਨਹੀਂ ਦੇਖਣਾ ਸੀ
9 ਜੁਲਾ. ਬਾਈਬਲ ਪਠਨ: ਹਿਜ਼ਕੀਏਲ 11-14 ਗੀਤ 19 (143)
ਸਪੀਚ ਕੁਆਲਿਟੀ: ਯਕੀਨ ਦੇ ਨਾਲ ਬੋਲੋ (be ਸਫ਼ਾ 194 ਪੈਰਾ 1–ਸਫ਼ਾ 195 ਪੈਰਾ 2)
ਨੰ. 1: ਭਲਾਈ ਕਰਦਿਆਂ ਅੱਕ ਨਾ ਜਾਓ (w05 6/1 ਸਫ਼ੇ 29-30)
ਨੰ. 2: ਹਿਜ਼ਕੀਏਲ 11:1-13
ਨੰ. 3: td 31ਅ ਮਸੀਹ ਦਾ ਦੁਬਾਰਾ ਆਉਣਾ ਨਿਸ਼ਾਨਾਂ ਤੋਂ ਪਛਾਣਿਆ ਜਾਂਦਾ ਹੈ
ਨੰ. 4: ਪਰਕਾਸ਼ ਦੀ ਪੋਥੀ 17:9-11 ਦਾ ਕੀ ਮਤਲਬ ਹੈ?
16 ਜੁਲਾ. ਬਾਈਬਲ ਪਠਨ: ਹਿਜ਼ਕੀਏਲ 15-17 ਗੀਤ 20 (162)
ਸਪੀਚ ਕੁਆਲਿਟੀ: ਯਕੀਨ ਕਿਵੇਂ ਜ਼ਾਹਰ ਹੁੰਦਾ ਹੈ? (be ਸਫ਼ਾ 195 ਪੈਰਾ 3–ਸਫ਼ਾ 196 ਪੈਰਾ 3)
ਨੰ. 1: ਆਪਣੇ ਮਨ ਵਿਚ ਗ਼ਲਤ ਵਿਚਾਰ ਨਾ ਆਉਣ ਦਿਓ! (w05 9/15 ਸਫ਼ੇ 26-28)
ਨੰ. 2: ਹਿਜ਼ਕੀਏਲ 16:1-13
ਨੰ. 3: ਸਿਆਣੇ ਬਣਨ ਦਾ ਕੀ ਮਤਲਬ ਹੈ? (ਕਹਾ. 13:16)
ਨੰ. 4: td 32ੳ ਮਰਿਯਮ ਯਿਸੂ ਦੀ ਮਾਤਾ ਸੀ, “ਪਰਮੇਸ਼ੁਰ ਦੀ ਮਾਤਾ” ਨਹੀਂ
23 ਜੁਲਾ. ਬਾਈਬਲ ਪਠਨ: ਹਿਜ਼ਕੀਏਲ 18-20 ਗੀਤ 20 (162)
ਸਪੀਚ ਕੁਆਲਿਟੀ: ਸੂਝ-ਬੂਝ ਨਾਲ, ਪਰ ਦ੍ਰਿੜ੍ਹਤਾ ਨਾਲ ਬੋਲੋ (be ਸਫ਼ਾ 197 ਪੈਰੇ 1-3)
ਨੰ. 1: ਸਵਾਲ ਪੁੱਛਣ ਵਾਲੇ ਦੇ ਨਜ਼ਰੀਏ ਨੂੰ ਸਮਝਣ ਦੀ ਕੋਸ਼ਿਸ਼ ਕਰੋ (be ਸਫ਼ਾ 66 ਪੈਰਾ 1–ਸਫ਼ਾ 68 ਪੈਰਾ 1)
ਨੰ. 2: ਹਿਜ਼ਕੀਏਲ 18:19-29
ਨੰ. 3: td 32ਅ ਮਰਿਯਮ “ਸਦਾ ਕੁਆਰੀ” ਨਹੀਂ ਰਹੀ
ਨੰ. 4: ਕੀ ਸਬੂਤ ਹੈ ਕਿ ਪਰਮੇਸ਼ੁਰ ਦਾ ਰਾਜ ਇਕ ਅਸਲੀ ਸਰਕਾਰ ਹੈ?
30 ਜੁਲਾ. ਬਾਈਬਲ ਪਠਨ: ਹਿਜ਼ਕੀਏਲ 21-23 ਗੀਤ 24 (200)
ਸਪੀਚ ਕੁਆਲਿਟੀ: ਗਵਾਹੀ ਦਿੰਦੇ ਸਮੇਂ ਸੂਝ-ਬੂਝ ਨਾਲ ਗੱਲ ਕਰੋ (be ਸਫ਼ਾ 197 ਪੈਰਾ 4–ਸਫ਼ਾ 198 ਪੈਰਾ 4)
ਨੰ. 1: ਸੋਚ-ਸਮਝ ਕੇ ਜਵਾਬ ਦਿਓ (be ਸਫ਼ਾ 68 ਪੈਰਾ 2–ਸਫ਼ਾ 70 ਪੈਰਾ 4)
ਨੰ. 2: ਹਿਜ਼ਕੀਏਲ 23:1-17
ਨੰ. 3: td 33ੳ ਮਰੇ ਹੋਇਆਂ ਲਈ ਉਮੀਦ
ਨੰ. 4: ਵੱਡੇ ਬਣਨ ਪ੍ਰਤੀ ਸਹੀ ਨਜ਼ਰੀਆ
6 ਅਗ. ਬਾਈਬਲ ਪਠਨ: ਹਿਜ਼ਕੀਏਲ 24-27 ਗੀਤ 4 (37)
ਸਪੀਚ ਕੁਆਲਿਟੀ: ਸਹੀ ਸਮੇਂ ਤੇ ਸਹੀ ਲਫ਼ਜ਼ ਵਰਤੋ (be ਸਫ਼ਾ 199 ਪੈਰੇ 1-4)
ਨੰ. 1: ਚਿੱਠੀਆਂ ਦੇ ਜ਼ਰੀਏ ਸੰਦੇਸ਼ ਦੇਣਾ (be ਸਫ਼ੇ 71-3)
ਨੰ. 2: ਹਿਜ਼ਕੀਏਲ 24:1-14
ਨੰ. 3: ਮੂਸਾ ਨੇ ਮਸੀਹੀਆਂ ਲਈ ਕਿਵੇਂ ਉੱਤਮ ਮਿਸਾਲ ਕਾਇਮ ਕੀਤੀ?
ਨੰ. 4: td 33ਅ ਕੁਝ ਲੋਕ ਸਵਰਗ ਵਿਚ ਅਤੇ ਬਾਕੀ ਦੇ ਧਰਤੀ ਉੱਤੇ ਜੀ ਉਠਾਏ ਜਾਣਗੇ
13 ਅਗ. ਬਾਈਬਲ ਪਠਨ: ਹਿਜ਼ਕੀਏਲ 28-31 ਗੀਤ 6 (43)
ਸਪੀਚ ਕੁਆਲਿਟੀ: ਪਰਿਵਾਰ ਅਤੇ ਦੂਸਰਿਆਂ ਨਾਲ ਸੂਝ-ਬੂਝ ਨਾਲ ਪੇਸ਼ ਆਓ (be ਸਫ਼ਾ 200 ਪੈਰੇ 1-4)
ਨੰ. 1: ਤਰੱਕੀ ਕਰਦੇ ਰਹੋ (be ਸਫ਼ਾ 74 ਪੈਰਾ 1–ਸਫ਼ਾ 75 ਪੈਰਾ 3)
ਨੰ. 2: ਹਿਜ਼ਕੀਏਲ 28:1-16
ਨੰ. 3: td 34ੳ ਪਰਮੇਸ਼ੁਰ ਯਿਸੂ ਦੇ ਬਲੀਦਾਨ ਦੁਆਰਾ ਮੁਕਤੀ ਦਿੰਦਾ ਹੈ
ਨੰ. 4: ਬਾਈਬਲ ਵਿਚ “ਵੈਰ” ਕਰਨ ਦਾ ਕੀ ਮਤਲਬ ਹੈ?
20 ਅਗ. ਬਾਈਬਲ ਪਠਨ: ਹਿਜ਼ਕੀਏਲ 32-34 ਗੀਤ 18 (130)
ਸਪੀਚ ਕੁਆਲਿਟੀ: ਚੰਗੀਆਂ ਤੇ ਉਤਸ਼ਾਹਜਨਕ ਗੱਲਾਂ ਦੱਸੋ (be ਸਫ਼ਾ 202 ਪੈਰਾ 1–ਸਫ਼ਾ 203 ਪੈਰਾ 2)
ਨੰ. 1: ਆਪਣੀ ਦਾਤ ਨੂੰ ਇਸਤੇਮਾਲ ਕਰੋ (be ਸਫ਼ਾ 75 ਪੈਰਾ 4–ਸਫ਼ਾ 77 ਪੈਰਾ 2)
ਨੰ. 2: ਹਿਜ਼ਕੀਏਲ 34:1-14
ਨੰ. 3: ਪਰਮੇਸ਼ੁਰ ਦੀ ਪਵਿੱਤਰ ਆਤਮਾ ਸਾਡੀ ਕਿਵੇਂ ਮਦਦ ਕਰਦੀ ਹੈ?
ਨੰ. 4: td 34ਅ ਮਸੀਹ ਨੂੰ ਕਬੂਲ ਕਰਨ ਦਾ ਮਤਲਬ ਇਹ ਨਹੀਂ ਕਿ ਮੁਕਤੀ ਜ਼ਰੂਰ ਮਿਲੇਗੀ
27 ਅਗ. ਬਾਈਬਲ ਪਠਨ: ਹਿਜ਼ਕੀਏਲ 35-38 ਗੀਤ 7 (46)
ਸਪੀਚ ਕੁਆਲਿਟੀ: ਤੁਹਾਡਾ ਬੋਲਣ ਦਾ ਅੰਦਾਜ਼ ਸੁਹਾਵਣਾ ਹੋਵੇ (be ਸਫ਼ਾ 203 ਪੈਰਾ 3–ਸਫ਼ਾ 204 ਪੈਰਾ 1)
ਜ਼ਬਾਨੀ ਪੁਨਰ-ਵਿਚਾਰ
3 ਸਤੰ. ਬਾਈਬਲ ਪਠਨ: ਹਿਜ਼ਕੀਏਲ 39-41 ਗੀਤ 12 (93)
ਸਪੀਚ ਕੁਆਲਿਟੀ: ਭੈਣ-ਭਰਾਵਾਂ ਨਾਲ ਗੱਲਾਂ ਕਰਦੇ ਵੇਲੇ (be ਸਫ਼ਾ 204 ਪੈਰਾ 2–ਸਫ਼ਾ 205 ਪੈਰਾ 4)
ਨੰ. 1: ਸਾਨੂੰ ਪਰਮੇਸ਼ੁਰ ਦੇ ਬਚਨ ਨੂੰ ਆਪਣੀ ਖ਼ੁਸ਼ੀ ਕਿਉਂ ਬਣਾਉਣਾ ਚਾਹੀਦਾ ਹੈ? (w05 4/15 ਸਫ਼ੇ 15-16 ਪੈਰੇ 3-6)
ਨੰ. 2: ਹਿਜ਼ਕੀਏਲ 40:1-15
ਨੰ. 3: ਕੀ ਇਨਸਾਨ ਵਾਕਈ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕਦਾ ਹੈ?
ਨੰ. 4: td 34ੲ ਬਾਈਬਲ ਇਹ ਨਹੀਂ ਸਿਖਾਉਂਦੀ ਕਿ ਪੂਰੀ ਦੁਨੀਆਂ ਬਚਾਈ ਜਾਵੇਗੀ
10 ਸਤੰ. ਬਾਈਬਲ ਪਠਨ: ਹਿਜ਼ਕੀਏਲ 42-45 ਗੀਤ 11 (85)
ਸਪੀਚ ਕੁਆਲਿਟੀ: ਖ਼ਾਸ ਗੱਲਾਂ ਤੇ ਜ਼ੋਰ ਦੇਣ ਲਈ ਉਨ੍ਹਾਂ ਨੂੰ ਦੁਹਰਾਓ (be ਸਫ਼ਾ 206 ਪੈਰੇ 1-4)
ਨੰ. 1: ਬੁਢਾਪਾ ਕਦੋਂ “ਸਜਾਵਟ ਦਾ ਮੁਕਟ” ਬਣਦਾ ਹੈ? (w05 1/15 ਸਫ਼ੇ 8-9)
ਨੰ. 2: ਹਿਜ਼ਕੀਏਲ 43:1-12
ਨੰ. 3: td 35ੳ ਮੂਰਤਾਂ ਦੀ ਪੂਜਾ ਕਰਨ ਨਾਲ ਪਰਮੇਸ਼ੁਰ ਦਾ ਅਪਮਾਨ ਹੁੰਦਾ ਹੈ
ਨੰ. 4: e ਅਸੀਂ “ਪਰਾਇਆਂ ਦੀ ਅਵਾਜ਼” ਕਿਵੇਂ ਪਛਾਣ ਸਕਦੇ ਹਾਂ? (ਯੂਹੰ. 10:5)
17 ਸਤੰ. ਬਾਈਬਲ ਪਠਨ: ਹਿਜ਼ਕੀਏਲ 46-48 ਗੀਤ 21 (164)
ਸਪੀਚ ਕੁਆਲਿਟੀ: ਪ੍ਰਚਾਰ ਕਰਦੇ ਅਤੇ ਭਾਸ਼ਣ ਦਿੰਦੇ ਸਮੇਂ ਗੱਲਾਂ ਨੂੰ ਦੁਹਰਾਉਣਾ (be ਸਫ਼ਾ 207 ਪੈਰਾ 1–ਸਫ਼ਾ 208 ਪੈਰਾ 3)
ਨੰ. 1: ਯਹੋਵਾਹ ਦੀ ਵਡਿਆਈ ਕਰੋ ਕਿ ਉਹੋ ਇੱਕੋ-ਇਕ ਸੱਚਾ ਪਰਮੇਸ਼ੁਰ ਹੈ—ਭਾਗ 2 (wt ਸਫ਼ੇ 19-22 ਪੈਰੇ 10-16)
ਨੰ. 2: ਹਿਜ਼ਕੀਏਲ 47:1-14
ਨੰ. 3: td 35ਅ ਮੂਰਤੀ-ਪੂਜਾ ਕਰਕੇ ਇਸਰਾਏਲ ਕੌਮ ਨਾਸ਼ ਹੋਈ ਸੀ
ਨੰ. 4: f ਬੱਚਿਆਂ ਨੂੰ ਯਹੋਵਾਹ ਦੇ ਵਫ਼ਾਦਾਰ ਸੇਵਕ ਬਣਾ ਕੇ ਮਾਪੇ ਉਨ੍ਹਾਂ ਨੂੰ ਉੱਤਮ ਵਿਰਾਸਤ ਦਿੰਦੇ ਹਨ
24 ਸਤੰ. ਬਾਈਬਲ ਪਠਨ: ਦਾਨੀਏਲ 1-3 ਗੀਤ 2 (15)
ਸਪੀਚ ਕੁਆਲਿਟੀ: ਮੁੱਖ ਵਿਸ਼ੇ ਨੂੰ ਵਿਕਸਿਤ ਕਰਨਾ (be ਸਫ਼ਾ 209 ਪੈਰੇ 1-3)
ਨੰ. 1: ਪਰਮੇਸ਼ੁਰ ਦੇ ਬਚਨ ਨੂੰ ਦ੍ਰਿੜ੍ਹਤਾ ਨਾਲ ਫੜੀ ਰੱਖੋ (wt ਸਫ਼ੇ 23-27 ਪੈਰੇ 1-10)
ਨੰ. 2: ਦਾਨੀਏਲ 2:1-16
ਨੰ. 3: ਕਿੱਦਾਂ ਪਤਾ ਲੱਗਦਾ ਹੈ ਕਿ 1,44,000 ਪੱਕੀ ਗਿਣਤੀ ਹੈ, ਨਾ ਕਿ ਲਾਖਣਿਕ? (ਪਰ. 7:4)
ਨੰ. 4: td 35ੲ ਕਿਸੇ ਚੀਜ਼ ਦੇ ਜ਼ਰੀਏ ਪਰਮੇਸ਼ੁਰ ਦੀ ਭਗਤੀ ਕਰਨੀ ਗ਼ਲਤ ਹੈ
1 ਅਕ. ਬਾਈਬਲ ਪਠਨ: ਦਾਨੀਏਲ 4-6 ਗੀਤ 9 (53)
ਸਪੀਚ ਕੁਆਲਿਟੀ: ਸਹੀ ਵਿਸ਼ਾ ਚੁਣੋ (be ਸਫ਼ਾ 210 ਪੈਰਾ 1–ਸਫ਼ਾ 211 ਪੈਰਾ 1; ਸਫ਼ਾ 211, ਡੱਬੀ)
ਨੰ. 1: ਕੀ ਗੁੱਸੇ ਹੋਣਾ ਕਦੇ ਜਾਇਜ਼ ਹੁੰਦਾ ਹੈ? (w05 8/1 ਸਫ਼ੇ 13-15)
ਨੰ. 2: ਦਾਨੀਏਲ 4:1-17
ਨੰ. 3: ਅਸੀਂ ਮਫ਼ੀਬੋਸ਼ਥ ਦੇ ਚੰਗੇ ਗੁਣਾਂ ਦੀ ਕਿਵੇਂ ਰੀਸ ਕਰ ਸਕਦੇ ਹਾਂ?
ਨੰ. 4: td 36ੳ ਮੌਤ ਦਾ ਕਾਰਨ
8 ਅਕ. ਬਾਈਬਲ ਪਠਨ: ਦਾਨੀਏਲ 7-9 ਗੀਤ 4 (37)
ਸਪੀਚ ਕੁਆਲਿਟੀ: ਮੁੱਖ ਮੁੱਦਿਆਂ ਨੂੰ ਉਭਾਰਨਾ (be ਸਫ਼ਾ 212 ਪੈਰਾ 1–ਸਫ਼ਾ 213 ਪੈਰਾ 2)
ਨੰ. 1: ਯਹੋਵਾਹ ਦੇ “ਬਚਨ” ਨੂੰ ਆਪਣੀ ਢਾਲ ਬਣਾਓ (w05 9/1 ਸਫ਼ੇ 28-31)
ਨੰ. 2: ਦਾਨੀਏਲ 7:1-12
ਨੰ. 3: td 36ਅ ਮਰੇ ਹੋਇਆਂ ਦੀ ਹਾਲਤ
ਨੰ. 4: ਬਾਕਾਇਦਾ ਪ੍ਰਚਾਰ ਕਰਨ ਨਾਲ ਕਿਹੜੀਆਂ ਖ਼ੁਸ਼ੀਆਂ ਮਿਲਦੀਆਂ ਹਨ?
15 ਅਕ. ਬਾਈਬਲ ਪਠਨ: ਦਾਨੀਏਲ 10-12 ਗੀਤ 24 (200)
ਸਪੀਚ ਕੁਆਲਿਟੀ: ਬਹੁਤ ਸਾਰੇ ਮੁੱਖ ਮੁੱਦੇ ਨਾ ਰੱਖੋ (be ਸਫ਼ਾ 213 ਪੈਰਾ 3–ਸਫ਼ਾ 214 ਪੈਰਾ 6)
ਨੰ. 1: ਪਰਮੇਸ਼ੁਰ ਦੇ ਬਚਨ ਨੂੰ ਦ੍ਰਿੜ੍ਹਤਾ ਨਾਲ ਫੜੀ ਰੱਖੋ—ਸਾਡਾ ਮਕਸਦ (wt ਸਫ਼ੇ 28-31 ਪੈਰੇ 11-13)
ਨੰ. 2: ਦਾਨੀਏਲ 11:1-14
ਨੰ. 3: ਨਿਮਰਤਾ ਗ਼ਲਤਫ਼ਹਿਮੀਆਂ ਦੂਰ ਕਰਨ ਵਿਚ ਕਿਵੇਂ ਮਦਦ ਕਰਦੀ ਹੈ?
ਨੰ. 4: td 36ੲ ਮਰੇ ਹੋਇਆਂ ਨਾਲ ਗੱਲ ਕਰਨੀ ਨਾਮੁਮਕਿਨ ਹੈ
22 ਅਕ. ਬਾਈਬਲ ਪਠਨ: ਹੋਸ਼ੇਆ 1-7 ਗੀਤ 4 (37)
ਸਪੀਚ ਕੁਆਲਿਟੀ: ਦਿਲਚਸਪੀ ਜਗਾਉਣ ਵਾਲੀ ਸ਼ੁਰੂਆਤ (be ਸਫ਼ਾ 215 ਪੈਰਾ 1–ਸਫ਼ਾ 216 ਪੈਰਾ 4)
ਨੰ. 1: ਉਹ ਸ਼ਖ਼ਸ ਜਿਸ ਦੀ ਸਾਰੇ ਨਬੀਆਂ ਨੇ ਗਵਾਹੀ ਦਿੱਤੀ (wt ਸਫ਼ੇ 32-37 ਪੈਰੇ 1-9)
ਨੰ. 2: ਹੋਸ਼ੇਆ 5:1-15
ਨੰ. 3: td 37ੳ ਪਰਮੇਸ਼ੁਰ ਦਾ ਨਾਂ
ਨੰ. 4: ਸੱਚੇ ਮਸੀਹੀ ਆਪਣੇ ਧੀਰਜ ਦਾ ਕਿਵੇਂ ਸਬੂਤ ਦਿੰਦੇ ਹਨ?
29 ਅਕ. ਬਾਈਬਲ ਪਠਨ: ਹੋਸ਼ੇਆ 8-14 ਗੀਤ 7 (46)
ਸਪੀਚ ਕੁਆਲਿਟੀ: ਪ੍ਰਚਾਰ ਕਰਦੇ ਵੇਲੇ ਲੋਕਾਂ ਦੀ ਦਿਲਚਸਪੀ ਜਗਾਓ (be ਸਫ਼ਾ 217 ਪੈਰੇ 1-4)
ਜ਼ਬਾਨੀ ਪੁਨਰ-ਵਿਚਾਰ
5 ਨਵੰ. ਬਾਈਬਲ ਪਠਨ: ਯੋਏਲ 1-3 ਗੀਤ 17 (127)
ਸਪੀਚ ਕੁਆਲਿਟੀ: ਭਾਸ਼ਣ ਦੇ ਸ਼ੁਰੂਆਤੀ ਸ਼ਬਦਾਂ ਵਿਚ ਆਪਣਾ ਵਿਸ਼ਾ ਸਾਫ਼-ਸਾਫ਼ ਦੱਸੋ (be ਸਫ਼ਾ 217 ਪੈਰਾ 5–ਸਫ਼ਾ 219 ਪੈਰਾ 2)
ਨੰ. 1: ਮਸੀਹ ਵਿਚ ਨਿਹਚਾ ਕਰੋ (wt ਸਫ਼ੇ 37-40 ਪੈਰਾ 10-15)
ਨੰ. 2: ਯੋਏਲ 2:1-14
ਨੰ. 3: ‘ਪੂਰੇ ਪ੍ਰੇਮ’ ਦਾ ਕੀ ਮਤਲਬ ਹੈ? (1 ਯੂਹੰ. 4:18)
ਨੰ. 4: td 37ਅ ਪਰਮੇਸ਼ੁਰ ਦੀ ਹੋਂਦ
12 ਨਵੰ. ਬਾਈਬਲ ਪਠਨ: ਆਮੋਸ 1-9 ਗੀਤ 18 (130)
ਸਪੀਚ ਕੁਆਲਿਟੀ: ਅਸਰਦਾਰ ਸਮਾਪਤੀ (be ਸਫ਼ਾ 220 ਪੈਰੇ 1-3)
ਨੰ. 1: ਯਹੋਵਾਹ ਦੇ ਉਪਾਸਕਾਂ ਨੂੰ ਮਿਲੀ ਆਜ਼ਾਦੀ (wt ਸਫ਼ੇ 41-45 ਪੈਰੇ 1-9)
ਨੰ. 2: ਆਮੋਸ 2:1-16
ਨੰ. 3: ਸਾਨੂੰ ਗ਼ਲਤੀਆਂ ਕਰ-ਕਰ ਕੇ ਸਿੱਖਣ ਦੀ ਲੋੜ ਨਹੀਂ ਹੈ
ਨੰ. 4: td 37ੲ ਪਰਮੇਸ਼ੁਰ ਦੇ ਗੁਣ
19 ਨਵੰ. ਬਾਈਬਲ ਪਠਨ: ਓਬਦਯਾਹ 1–ਯੂਨਾਹ 4 ਗੀਤ 29 (222)
ਸਪੀਚ ਕੁਆਲਿਟੀ: ਧਿਆਨ ਵਿਚ ਰੱਖਣ ਯੋਗ ਕੁਝ ਗੱਲਾਂ (be ਸਫ਼ਾ 220 ਪੈਰਾ 4–ਸਫ਼ਾ 221 ਪੈਰਾ 4)
ਨੰ. 1: ਪਰਮੇਸ਼ੁਰ ਦੇ ਅਸੂਲਾਂ ਤੋਂ ਆਜ਼ਾਦ ਹੋਣ ਦੇ ਬੁਰੇ ਨਤੀਜੇ (wt ਸਫ਼ੇ 46-49 ਪੈਰੇ 10-14)
ਨੰ. 2: ਯੂਨਾਹ 1:1-17
ਨੰ. 3: ਜ਼ਮੀਨੀ ਫਿਰਦੌਸ ਤੋਂ ਪਹਿਲਾਂ ਰੂਹਾਨੀ ਫਿਰਦੌਸ ਦਾ ਹੋਣਾ ਜ਼ਰੂਰੀ ਹੈ
ਨੰ. 4: td 37ਸ ਸਾਰੇ ਸੱਚੇ ਪਰਮੇਸ਼ੁਰ ਦੀ ਭਗਤੀ ਨਹੀਂ ਕਰ ਰਹੇ ਹਨ
26 ਨਵੰ. ਬਾਈਬਲ ਪਠਨ: ਮੀਕਾਹ 1-7 ਗੀਤ 17 (127)
ਸਪੀਚ ਕੁਆਲਿਟੀ: ਪ੍ਰਚਾਰ ਕਰਦੇ ਸਮੇਂ (be ਸਫ਼ਾ 221 ਪੈਰਾ 5–ਸਫ਼ਾ 222 ਪੈਰਾ 6)
ਨੰ. 1: ਉਹ ਮਸਲਾ ਜਿਸ ਦਾ ਅਸੀਂ ਸਾਰਿਆਂ ਨੇ ਸਾਮ੍ਹਣਾ ਕਰਨਾ ਹੈ—ਭਾਗ 1 (wt ਸਫ਼ੇ 50-53 ਪੈਰੇ 1-8)
ਨੰ. 2: ਮੀਕਾਹ 2:1-13
ਨੰ. 3: td 38ੳ ਯਹੋਵਾਹ ਦੇ ਗਵਾਹਾਂ ਦੀ ਸ਼ੁਰੂਆਤ
ਨੰ. 4: ਹਲੀਮ ਹੋਣ ਦਾ ਕੀ ਮਤਲਬ ਹੈ?
3 ਦਸੰ. ਬਾਈਬਲ ਪਠਨ: ਨਹੂਮ 1–ਹਬੱਕੂਕ 3 ਗੀਤ 11 (85)
ਸਪੀਚ ਕੁਆਲਿਟੀ: ਸਹੀ ਜਾਣਕਾਰੀ ਦੇਣੀ (be ਸਫ਼ਾ 223 ਪੈਰੇ 1-5)
ਨੰ. 1: ਉਹ ਮਸਲਾ ਜਿਸ ਦਾ ਅਸੀਂ ਸਾਰਿਆਂ ਨੇ ਸਾਮ੍ਹਣਾ ਕਰਨਾ ਹੈ—ਭਾਗ 2 (wt ਸਫ਼ੇ 54-59 ਪੈਰੇ 9-18)
ਨੰ. 2: ਹਬੱਕੂਕ 1:1-17
ਨੰ. 3: ਕੀ ਅਨੰਤ ਜ਼ਿੰਦਗੀ ਅਕਾਊ ਹੋਵੇਗੀ?
ਨੰ. 4: td 39ੳ ਪ੍ਰਭੂ ਦੇ ਆਖ਼ਰੀ ਭੋਜਨ ਦੀ ਯਾਦਗਾਰ
10 ਦਸੰ. ਬਾਈਬਲ ਪਠਨ: ਸਫ਼ਨਯਾਹ 1–ਹੱਜਈ 2 ਗੀਤ 25 (191)
ਸਪੀਚ ਕੁਆਲਿਟੀ: ‘ਨਿਹਚਾ ਜੋਗ ਬਚਨ ਨੂੰ ਫੜੀ ਰੱਖੋ’ (be ਸਫ਼ਾ 224 ਪੈਰੇ 1-4)
ਨੰ. 1: ਪਰਮੇਸ਼ੁਰ ਨੇ ਬੁਰਾਈ ਨੂੰ ਹੁਣ ਤਕ ਕਿਉਂ ਨਹੀਂ ਹਟਾਇਆ? (wt ਸਫ਼ੇ 60-3 ਪੈਰੇ 1-7)
ਨੰ. 2: ਸਫ਼ਨਯਾਹ 3:1-17
ਨੰ. 3: td 39ਅ ਯੂਖਾਰਿਸਤ ਸਮਾਰੋਹ ਬਾਈਬਲ ਵਿਰੁੱਧ ਹੈ
ਨੰ. 4: g ਯਹੋਵਾਹ ਨਾਲ ਨਜ਼ਦੀਕੀ ਰਿਸ਼ਤੇ ਦਾ ਪਤੀ-ਪਤਨੀ ਦੇ ਆਪਸੀ ਸੰਬੰਧਾਂ ਉੱਤੇ ਕੀ ਅਸਰ ਪੈਂਦਾ ਹੈ?
17 ਦਸੰ. ਬਾਈਬਲ ਪਠਨ: ਜ਼ਕਰਯਾਹ 1-8 ਗੀਤ 6 (43)
ਸਪੀਚ ਕੁਆਲਿਟੀ: ਜਾਣਕਾਰੀ ਦੀ ਸੱਚਾਈ ਨੂੰ ਪਰਖੋ (be ਸਫ਼ਾ 225 ਪੈਰੇ 1-3)
ਨੰ. 1: ਪਰਮੇਸ਼ੁਰ ਨੇ ਬੁਰਾਈ ਨੂੰ ਰਹਿਣ ਦਿੱਤਾ, ਇਸ ਤੋਂ ਅਸੀਂ ਕੀ ਸਿੱਖਦੇ ਹਾਂ? (wt ਸਫ਼ੇ 63-9 ਪੈਰੇ 8-18)
ਨੰ. 2: ਜ਼ਕਰਯਾਹ 7:1-14
ਨੰ. 3: ਯਿਸੂ ਦੇ ਚੇਲਿਆਂ ਨੇ ਦਰਸ਼ਨ ਵਿਚ ਉਸ ਦਾ ਰੂਪ ਬਦਲਦੇ ਦੇਖਿਆ ਸੀ। ਇਹ ਦਰਸ਼ਨ ਕਿਵੇਂ ਹਕੀਕਤ ਬਣਿਆ ਹੈ?
ਨੰ. 4: td 40ੳ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ; ਪਰਮੇਸ਼ੁਰ ਨੇ ਉਸ ਨੂੰ ਰਾਜਾ ਬਣਾਇਆ
24 ਦਸੰ. ਬਾਈਬਲ ਪਠਨ: ਜ਼ਕਰਯਾਹ 9-14 ਗੀਤ 1 (13)
ਸਪੀਚ ਕੁਆਲਿਟੀ: ਦੂਸਰਿਆਂ ਲਈ ਸਮਝਣਾ ਆਸਾਨ (be ਸਫ਼ਾ 226 ਪੈਰਾ 1–ਸਫ਼ਾ 227 ਪੈਰਾ 2)
ਨੰ. 1: ‘ਦੁਸ਼ਟ ਆਤਮਿਆਂ ਨਾਲ ਲੜਾਈ’ (wt ਸਫ਼ੇ 70-5 ਪੈਰੇ 1-12)
ਨੰ. 2: ਜ਼ਕਰਯਾਹ 10:1-12
ਨੰ. 3: td 40ਅ ਮੁਕਤੀ ਲਈ ਯਿਸੂ ਮਸੀਹ ਵਿਚ ਵਿਸ਼ਵਾਸ ਕਰਨਾ ਜ਼ਰੂਰੀ ਹੈ
ਨੰ. 4: ਅਸੀਂ ਸਤਾਹਟਾਂ ਲਈ ਕਿਵੇਂ ਤਿਆਰੀ ਕਰ ਸਕਦੇ ਹਾਂ?
31 ਦਸੰ. ਬਾਈਬਲ ਪਠਨ: ਮਲਾਕੀ 1-4 ਗੀਤ 12 (93)
ਸਪੀਚ ਕੁਆਲਿਟੀ: ਉਨ੍ਹਾਂ ਸ਼ਬਦਾਂ ਦਾ ਮਤਲਬ ਸਮਝਾਓ ਜੋ ਦੂਸਰਿਆਂ ਲਈ ਨਵੇਂ ਹੋਣ (be ਸਫ਼ਾ 227 ਪੈਰਾ 3–ਸਫ਼ਾ 228 ਪੈਰਾ 1)
ਜ਼ਬਾਨੀ ਪੁਨਰ-ਵਿਚਾਰ
[ਫੁਟਨੋਟ]
a ਸਿਰਫ਼ ਭਰਾਵਾਂ ਨੂੰ ਦਿਓ।
b ਸਿਰਫ਼ ਭਰਾਵਾਂ ਨੂੰ ਦਿਓ।
c ਸਿਰਫ਼ ਭਰਾਵਾਂ ਨੂੰ ਦਿਓ।
d ਸਿਰਫ਼ ਭਰਾਵਾਂ ਨੂੰ ਦਿਓ।
e ਸਿਰਫ਼ ਭਰਾਵਾਂ ਨੂੰ ਦਿਓ।
f ਸਿਰਫ਼ ਭਰਾਵਾਂ ਨੂੰ ਦਿਓ।
g ਸਿਰਫ਼ ਭਰਾਵਾਂ ਨੂੰ ਦਿਓ।