ਸੇਵਾ ਸਭਾ ਅਨੁਸੂਚੀ
13-19 ਨਵੰਬਰ
ਗੀਤ 5 (45)
10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਨਵੰਬਰ ਦੇ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਅਜਿਹੇ ਵਿਅਕਤੀ ਨੂੰ ਕਿਵੇਂ ਜਵਾਬ ਦੇਣਾ ਹੈ ਜੋ ਵਿਚਕਾਰੋਂ ਗੱਲ ਟੋਕ ਕੇ ਕਹਿੰਦਾ ਹੈ, “ਮੈਂ ਤੁਹਾਡੇ ਕੰਮ ਨਾਲ ਪਹਿਲਾਂ ਹੀ ਅੱਛੀ ਤਰ੍ਹਾਂ ਪਰਿਚਿਤ ਹਾਂ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ, ਸਫ਼ਾ 12 ਦੇਖੋ।
20 ਮਿੰਟ: ਖ਼ੁਸ਼ ਖ਼ਬਰੀ ਦੇ ਸੇਵਕ। ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ਾ 77, ਪੈਰਾ 1 ਤੋਂ ਸਫ਼ਾ 83, ਪੈਰਾ 2 ਤਕ ਦਿੱਤੀ ਗਈ ਜਾਣਕਾਰੀ ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ।
15 ਮਿੰਟ: “ਦਲੇਰੀ ਨਾਲ ਪ੍ਰਚਾਰ ਕਰਦਿਆਂ ਸ਼ਾਂਤੀ ਬਣਾਈ ਰੱਖੋ।”a ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ੇ 252-3 ਉੱਤੇ ਉਪ-ਸਿਰਲੇਖ “ਕਦੋਂ ਝੁਕੀਏ?” ਵਿੱਚੋਂ ਖ਼ਾਸ ਗੱਲਾਂ ਦੱਸੋ।
ਗੀਤ 6 (43) ਅਤੇ ਸਮਾਪਤੀ ਪ੍ਰਾਰਥਨਾ।
20-26 ਨਵੰਬਰ
ਗੀਤ 25 (191)
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: ਦਸੰਬਰ ਵਿਚ ਸਰਬ ਮਹਾਨ ਮਨੁੱਖ ਕਿਤਾਬ ਪੇਸ਼ ਕਰੋ। ਹਾਜ਼ਰੀਨ ਨਾਲ ਚਰਚਾ। ਉਨ੍ਹਾਂ ਨੂੰ ਦੱਸਣ ਲਈ ਕਹੋ ਕਿ ਇਸ ਕਿਤਾਬ ਦੀ ਕਿਹੜੀ ਗੱਲ ਉਨ੍ਹਾਂ ਨੂੰ ਚੰਗੀ ਲੱਗੀ ਅਤੇ ਇਸ ਨੂੰ ਪੇਸ਼ ਕਰਨ ਵਿਚ ਉਨ੍ਹਾਂ ਨੂੰ ਕਿਹੜੇ ਵਧੀਆ ਤਜਰਬੇ ਹੋਏ ਹਨ। ਜਨਵਰੀ 2005 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿੱਚੋਂ ਕੁਝ ਸੁਝਾਵਾਂ ਉੱਤੇ ਚਰਚਾ ਕਰੋ। ਉਨ੍ਹਾਂ ਵਿੱਚੋਂ ਕਿਸੇ ਇਕ ਸੁਝਾਅ ਮੁਤਾਬਕ ਜਾਂ ਤੁਹਾਡੇ ਇਲਾਕੇ ਉੱਤੇ ਢੁਕਦੇ ਕਿਸੇ ਹੋਰ ਸੁਝਾਅ ਮੁਤਾਬਕ ਕਿਤਾਬ ਪੇਸ਼ ਕਰਨ ਦਾ ਪ੍ਰਦਰਸ਼ਨ ਦਿਖਾਓ।
ਗੀਤ 7 (46) ਅਤੇ ਸਮਾਪਤੀ ਪ੍ਰਾਰਥਨਾ।
27 ਨਵੰਬਰ ਤੋਂ 3 ਦਸੰਬਰ
ਗੀਤ 9 (53)
5 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ।
10 ਮਿੰਟ: ਮਿਲ ਕੇ ਉਸਾਰੀ ਕਰਨ ਨਾਲ ਪਰਮੇਸ਼ੁਰ ਦੀ ਵਡਿਆਈ ਹੋ ਰਹੀ ਹੈ। ਇਕ ਬਜ਼ੁਰਗ ਦੁਆਰਾ ਪਹਿਰਾਬੁਰਜ, 1 ਨਵੰਬਰ 2006, ਸਫ਼ੇ 17-21 ਉੱਤੇ ਆਧਾਰਿਤ ਭਾਸ਼ਣ।
15 ਮਿੰਟ: “ਰਸਾਲੇ ਪੇਸ਼ ਕਰਨ ਦੀ ਤਿਆਰੀ ਕਿਵੇਂ ਕਰੀਏ?”b ਤਿੰਨ ਮਿੰਟ ਦੇ ਇਕ ਪ੍ਰਦਰਸ਼ਨ ਵਿਚ ਦੋ ਪ੍ਰਕਾਸ਼ਕ (ਹੋ ਸਕੇ ਤਾਂ ਪਤੀ-ਪਤਨੀ ਨੂੰ ਵਰਤੋ) ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ ਵਿੱਚੋਂ ਕਿਸੇ ਇਕ ਸੁਝਾਅ ਨੂੰ ਚੁਣ ਕੇ ਗੱਲਬਾਤ ਕਰਦੇ ਹਨ ਕਿ ਉਹ ਰਸਾਲਾ ਪੇਸ਼ ਕਰਨ ਲਈ ਇਸ ਸੁਝਾਅ ਨੂੰ ਆਪਣੇ ਸ਼ਬਦਾਂ ਵਿਚ ਕਿਵੇਂ ਬੋਲਣਗੇ। ਫਿਰ ਉਹ ਸਾਡੀ ਰਾਜ ਸੇਵਕਾਈ ਦੇ ਲੇਖ ਵਿਚ ਦਿੱਤੇ ਸੁਝਾਵਾਂ ਮੁਤਾਬਕ ਇਕ ਹੋਰ ਲੇਖ ਚੁਣਦੇ ਹਨ ਜਿਸ ਵਿਚ ਲੋਕ ਦਿਲਚਸਪੀ ਲੈਣਗੇ। ਉਹ ਆਪਸ ਵਿਚ ਗੱਲ ਕਰਦੇ ਹਨ ਕਿ ਉਹ ਇਸ ਲੇਖ ਨੂੰ ਕਿਵੇਂ ਪੇਸ਼ ਕਰਨਗੇ। ਫਿਰ ਉਹ ਇਸ ਨੂੰ ਪੇਸ਼ ਕਰਨ ਦਾ ਪ੍ਰਦਰਸ਼ਨ ਦਿਖਾਉਂਦੇ ਹਨ।
15 ਮਿੰਟ: “ਮੈਂ ਇਲਾਜ ਵਿਚ ਲਹੂ ਦੇ ਅੰਸ਼ਾਂ ਅਤੇ ਆਪਣੇ ਹੀ ਲਹੂ ਦੀ ਵਰਤੋਂ ਨੂੰ ਕਿਵੇਂ ਵਿਚਾਰਦਾ ਹਾਂ?” ਸਵਾਲ-ਜਵਾਬ ਦੁਆਰਾ ਚਰਚਾ ਅਤੇ ਪ੍ਰਦਰਸ਼ਨ। ਬ੍ਰਾਂਚ ਵੱਲੋਂ ਦਿੱਤੀ ਰੂਪ-ਰੇਖਾ ਦੇ ਮੁਤਾਬਕ ਇਕ ਬਜ਼ੁਰਗ ਇਸ ਭਾਗ ਨੂੰ ਪੇਸ਼ ਕਰੇਗਾ।
ਗੀਤ 26 (204) ਅਤੇ ਸਮਾਪਤੀ ਪ੍ਰਾਰਥਨਾ।
4-10 ਦਸੰਬਰ
ਗੀਤ 24 (200)
10 ਮਿੰਟ: ਸਥਾਨਕ ਘੋਸ਼ਣਾਵਾਂ। ਪ੍ਰਕਾਸ਼ਕਾਂ ਨੂੰ ਆਪਣੀਆਂ ਨਵੰਬਰ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ।
15 ਮਿੰਟ: “ਪਰਿਵਾਰਕ ਖ਼ੁਸ਼ੀ ਅਤੇ ਯਹੋਵਾਹ ਦੇ ਨੇੜੇ ਰਹੋ ਕਿਤਾਬਾਂ ਦਾ ਅਧਿਐਨ।”c ਕਲੀਸਿਯਾ ਨੂੰ ਉਤਸ਼ਾਹ ਦਿਓ ਕਿ ਉਹ ਇਨ੍ਹਾਂ ਕਿਤਾਬਾਂ ਵਿਚ ਦਿੱਤੀਆਂ ਡੱਬੀਆਂ ਅਤੇ ਤਸਵੀਰਾਂ ਤੋਂ ਪੂਰਾ ਲਾਭ ਲਵੇ।
20 ਮਿੰਟ: ਲੋਕਾਂ ਦੇ ਸਵਾਲਾਂ ਦੇ ਜਵਾਬ ਬਾਈਬਲ ਵਿੱਚੋਂ ਦਿਓ। ਪਹਿਰਾਬੁਰਜ, 15 ਅਗਸਤ 2002, ਸਫ਼ੇ 17-18 ਉੱਤੇ “ਸਿਖਾਈਆਂ ਜਾਣ ਵਾਲੀਆਂ ਸੱਚਾਈਆਂ ਲਈ ਪਿਆਰ” ਨਾਮਕ ਉਪ-ਸਿਰਲੇਖ ਉੱਤੇ ਹਾਜ਼ਰੀਨ ਨਾਲ ਚਰਚਾ। ਹਰ ਪੈਰੇ ਦਾ ਸਵਾਲ ਪੁੱਛੋ। ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਇਕ ਪ੍ਰਕਾਸ਼ਕ ਦਾ ਸਾਥੀ ਕਰਮਚਾਰੀ ਉਸ ਨੂੰ ਪੁੱਛਦਾ ਹੈ ਕਿ “ਤੁਸੀਂ ਕ੍ਰਿਸਮਸ ਕਿਉਂ ਨਹੀਂ ਮਨਾਉਂਦੇ?” ਪ੍ਰਕਾਸ਼ਕ ਤਰਕ ਕਰੋ (ਅੰਗ੍ਰੇਜ਼ੀ) ਕਿਤਾਬ ਦੀ ਮਦਦ ਨਾਲ ਉਸ ਨੂੰ ਬਾਈਬਲ ਵਿੱਚੋਂ ਜਵਾਬ ਦਿੰਦਾ ਹੈ।
ਗੀਤ 9 (53) ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।