ਸੇਵਾ ਸਭਾ ਅਨੁਸੂਚੀ
12-18 ਫਰਵਰੀ
ਗੀਤ 5 (45)
10 ਮਿੰਟ: ਸਥਾਨਕ ਘੋਸ਼ਣਾਵਾਂ। ਸਫ਼ਾ 8 ਉੱਤੇ ਦਿੱਤੇ ਪਹਿਲੇ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 15 ਫਰਵਰੀ ਦੇ ਪਹਿਰਾਬੁਰਜ ਅਤੇ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਅਜਿਹੇ ਵਿਅਕਤੀ ਨੂੰ ਕਿਵੇਂ ਜਵਾਬ ਦੇਣਾ ਹੈ ਜੋ ਵਿਚਕਾਰੋਂ ਗੱਲ ਟੋਕ ਕੇ ਕਹਿੰਦਾ ਹੈ, “ਮੈਨੂੰ ਧਰਮ ਵਿਚ ਦਿਲਚਸਪੀ ਨਹੀਂ ਹੈ।”—ਕਿਵੇਂ ਬਾਈਬਲ ਚਰਚੇ ਆਰੰਭ ਕਰਨਾ, ਸਫ਼ਾ 9 ਦੇਖੋ।
35 ਮਿੰਟ: “ਯਹੋਵਾਹ ਦੇ ਗੁਣਾਂ ਦਾ ਪ੍ਰਚਾਰ ਕਰੋ।”a ਸੇਵਾ ਨਿਗਾਹਬਾਨ ਇਸ ਭਾਗ ਨੂੰ ਪੇਸ਼ ਕਰੇਗਾ। ਚਰਚਾ ਦੌਰਾਨ ਢੁਕਵੇਂ ਸਮੇਂ ਤੇ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਦੇ ਸਮੇਂ ਤੇ ਜਗ੍ਹਾ ਬਾਰੇ ਅਤੇ ਮਾਰਚ, ਅਪ੍ਰੈਲ ਤੇ ਮਈ ਵਿਚ ਵਧੇਰੇ ਪ੍ਰਚਾਰ ਕਰਨ ਦੀਆਂ ਯੋਜਨਾਵਾਂ ਬਾਰੇ ਦੱਸੋ। ਇਹ ਵੀ ਦੱਸੋ ਕਿ ਕਲੀਸਿਯਾ ਨੇ ਅਪ੍ਰੈਲ ਵਿਚ ਕਿੰਨੇ ਔਗਜ਼ੀਲਰੀ ਪਾਇਨੀਅਰਾਂ ਦਾ ਟੀਚਾ ਮਿਥਿਆ ਹੈ।
ਗੀਤ 27 (212) ਅਤੇ ਸਮਾਪਤੀ ਪ੍ਰਾਰਥਨਾ।
19-25 ਫਰਵਰੀ
ਗੀਤ 1 (13)
5 ਮਿੰਟ: ਸਥਾਨਕ ਘੋਸ਼ਣਾਵਾਂ।
20 ਮਿੰਟ: “ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਿੱਚੋਂ ਸਿਖਾਉਂਦਿਆਂ ਮਸੀਹ ਦੀ ਰੀਸ ਕਰੋ।”b ਪੈਰਾ 6 ਦੀ ਚਰਚਾ ਕਰਦੇ ਸਮੇਂ ਇਕ ਪ੍ਰਦਰਸ਼ਨ ਪੇਸ਼ ਕਰੋ ਜਿਸ ਵਿਚ ਪ੍ਰਕਾਸ਼ਕ ਕਿਤਾਬ ਦੇ 6ਵੇਂ ਅਧਿਆਇ ਦੇ ਅੰਤ ਵਿਚ ਦਿੱਤੀ ਡੱਬੀ ਵਰਤਦੇ ਹੋਏ ਵਿਦਿਆਰਥੀ ਨਾਲ ਮੁੱਖ ਨੁਕਤਿਆਂ ਤੇ ਪੁਨਰ-ਵਿਚਾਰ ਕਰਦਾ ਹੈ।
20 ਮਿੰਟ: ਕੀ ਤੁਸੀਂ ਮਾਰਚ ਵਿਚ ਬਾਈਬਲ ਸਟੱਡੀ ਸ਼ੁਰੂ ਕਰ ਸਕਦੇ ਹੋ? ਹਾਜ਼ਰੀਨ ਨਾਲ ਚਰਚਾ। ਮਾਰਚ ਦੇ ਪਹਿਲੇ ਅੱਧ ਵਿਚ ਅਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰਾਂਗੇ ਅਤੇ ਬਾਈਬਲ ਸਟੱਡੀਆਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ। ਜਨਵਰੀ 2006 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ, ਸਫ਼ੇ 3-6 ਵਿਚ ਦਿੱਤੇ ਸੁਝਾਵਾਂ ਉੱਤੇ ਮੁੜ ਵਿਚਾਰ ਕਰੋ। ਇਕ ਪ੍ਰਦਰਸ਼ਨ ਪੇਸ਼ ਕਰੋ ਜਿਸ ਵਿਚ ਪ੍ਰਕਾਸ਼ਕ ਅੰਤਰ-ਪੱਤਰ ਦੇ 6ਵੇਂ ਸਫ਼ੇ ਤੇ ਦਿੱਤੇ ਸੁਝਾਵਾਂ ਵਿੱਚੋਂ ਕਿਸੇ ਇਕ ਸੁਝਾਅ (ਜਾਂ ਤੁਹਾਡੇ ਇਲਾਕੇ ਉੱਤੇ ਢੁਕਦੇ ਹੋਰ ਸੁਝਾਅ) ਨੂੰ ਵਰਤਦੇ ਹੋਏ ਪਹਿਲੀ ਮੁਲਾਕਾਤ ਦੌਰਾਨ ਬਾਈਬਲ ਸਟੱਡੀ ਸ਼ੁਰੂ ਕਰਦਾ ਹੈ। ਹਾਜ਼ਰੀਨ ਨੂੰ ਇਸ ਕਿਤਾਬ ਨਾਲ ਜੁੜੇ ਤਜਰਬੇ ਦੱਸਣ ਲਈ ਕਹੋ, ਖ਼ਾਸਕਰ ਜੇ ਉਨ੍ਹਾਂ ਨੇ ਇਸ ਵਿੱਚੋਂ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ ਹਨ।
ਗੀਤ 29 (222) ਅਤੇ ਸਮਾਪਤੀ ਪ੍ਰਾਰਥਨਾ
26 ਫਰਵਰੀ–4 ਮਾਰਚ
ਗੀਤ 20 (162)
10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਸਫ਼ਾ 8 ਉੱਤੇ ਦਿੱਤੇ ਆਖ਼ਰੀ ਦੋ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ 1 ਮਾਰਚ ਦੇ ਪਹਿਰਾਬੁਰਜ ਅਤੇ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਇਕ ਪ੍ਰਦਰਸ਼ਨ ਵਿਚ ਪ੍ਰਕਾਸ਼ਕ ਨੂੰ ਵਪਾਰਕ ਖੇਤਰ ਵਿਚ ਰਸਾਲੇ ਵੰਡਦਿਆਂ ਦਿਖਾਓ।
15 ਮਿੰਟ: “ਯਹੋਵਾਹ ਦੀ ਸੇਵਾ ਵਿਚ ਢਿੱਲੇ ਪੈ ਚੁੱਕੇ ਭੈਣਾਂ-ਭਰਾਵਾਂ ਨੂੰ ਚੇਤੇ ਰੱਖੋ।”c 1 ਮਈ 2004 ਦੇ ਪਹਿਰਾਬੁਰਜ ਦੇ ਸਫ਼ੇ 21-2, ਪੈਰੇ 13-16 ਵਿੱਚੋਂ ਵੀ ਕੁਝ ਗੱਲਾਂ ਸ਼ਾਮਲ ਕਰੋ।
20 ਮਿੰਟ: “ਮਸੀਹ ਵਾਂਗ ਸੇਵਕਾਈ ਕਰੋ।”d ਜੇ ਸਮਾਂ ਹੋਵੇ, ਤਾਂ ਹਾਜ਼ਰੀਨ ਨੂੰ ਬਾਈਬਲ ਦੇ ਕੁਝ ਹਵਾਲੇ ਪੜ੍ਹਨ ਅਤੇ ਉਨ੍ਹਾਂ ਤੇ ਟਿੱਪਣੀ ਕਰਨ ਲਈ ਕਹੋ।
ਗੀਤ 17 (127) ਅਤੇ ਸਮਾਪਤੀ ਪ੍ਰਾਰਥਨਾ।
5-11 ਮਾਰਚ
ਗੀਤ 3 (32)
15 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ। ਸਭਾ ਵਿਚ ਹਾਜ਼ਰ ਸਾਰੇ ਲੋਕਾਂ ਨੂੰ ਯਿਸੂ ਦੀ ਮੌਤ ਦੀ ਵਰ੍ਹੇਗੰਢ ਦਾ ਇਕ-ਇਕ ਸੱਦਾ-ਪੱਤਰ ਦਿਓ ਅਤੇ ਦੱਸੋ ਕਿ ਇਸ ਨੂੰ ਵੰਡਣ ਦੇ ਕਿਹੜੇ ਪ੍ਰਬੰਧ ਕੀਤੇ ਗਏ ਹਨ। ਸਾਰਿਆਂ ਨੂੰ ਇਸ ਮੁਹਿੰਮ ਵਿਚ ਪੂਰਾ-ਪੂਰਾ ਹਿੱਸਾ ਲੈਣ ਦਾ ਉਤਸ਼ਾਹ ਦਿਓ। ਇਕ ਪ੍ਰਦਰਸ਼ਨ ਦੁਆਰਾ ਦਿਖਾਓ ਕਿ ਇਹ ਸੱਦਾ-ਪੱਤਰ ਕਿਵੇਂ ਵੰਡਿਆ ਜਾ ਸਕਦਾ ਹੈ।
15 ਮਿੰਟ: ਵਿਵਸਥਿਤ ਢੰਗ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੋ। ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ), ਸਫ਼ੇ 102-8 ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ।
20 ਮਿੰਟ: “ਸਾਡੀ ਸੇਵਕਾਈ—ਅਨਮੋਲ ਖ਼ਜ਼ਾਨਾ।”e ਜੇ ਸਮਾਂ ਹੋਵੇ, ਤਾਂ ਭੈਣ-ਭਰਾਵਾਂ ਨੂੰ ਲੇਖ ਵਿਚ ਦਿੱਤੇ ਬਾਈਬਲ ਦੇ ਹਵਾਲਿਆਂ ਉੱਤੇ ਟਿੱਪਣੀ ਕਰਨ ਲਈ ਕਹੋ।
ਗੀਤ 9 (53) ਅਤੇ ਸਮਾਪਤੀ ਪ੍ਰਾਰਥਨਾ।
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
e ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।