ਸਾਲ 2008 ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ ਅਨੁਸੂਚੀ
ਹਿਦਾਇਤਾਂ
ਸਾਲ 2008 ਦੌਰਾਨ ਦੈਵ-ਸ਼ਾਸਕੀ ਸੇਵਕਾਈ ਸਕੂਲ ਨੂੰ ਹੇਠਾਂ ਦਿੱਤੀਆਂ ਹਿਦਾਇਤਾਂ ਅਨੁਸਾਰ ਚਲਾਓ।
ਪਾਠ-ਪੁਸਤਕਾਂ: ਪਵਿੱਤਰ ਬਾਈਬਲ, ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ [be-HI], ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ [wt-HI] ਅਤੇ ਬਾਈਬਲ ਦੇ ਖ਼ਾਸ ਵਿਸ਼ੇ ਸਮਝਣੇ [td-PJ]।
ਗੀਤ, ਪ੍ਰਾਰਥਨਾ ਅਤੇ ਸੁਆਗਤ ਦੇ ਕੁਝ ਸ਼ਬਦਾਂ ਨਾਲ ਸਕੂਲ ਸਮੇਂ ਸਿਰ ਸ਼ੁਰੂ ਹੋਣਾ ਚਾਹੀਦਾ ਹੈ ਅਤੇ ਫਿਰ ਇਸ ਨੂੰ ਹੇਠਾਂ ਦਿੱਤੀਆਂ ਹਿਦਾਇਤਾਂ ਅਨੁਸਾਰ ਚਲਾਇਆ ਜਾਵੇ। ਹਰ ਪੇਸ਼ਕਾਰੀ ਤੋਂ ਬਾਅਦ ਸਕੂਲ ਨਿਗਾਹਬਾਨ ਅਗਲੇ ਭਾਗ ਦਾ ਐਲਾਨ ਕਰੇਗਾ।
ਸਪੀਚ ਕੁਆਲਿਟੀ (ਭਾਸ਼ਣ ਦਾ ਗੁਣ): 5 ਮਿੰਟ। ਸਕੂਲ ਨਿਗਾਹਬਾਨ, ਸਹਾਇਕ ਸਲਾਹਕਾਰ ਜਾਂ ਕੋਈ ਹੋਰ ਯੋਗ ਬਜ਼ੁਰਗ ਸੇਵਾ ਸਕੂਲ ਪੁਸਤਕ ਵਿੱਚੋਂ ਇਕ ਸਪੀਚ ਕੁਆਲਿਟੀ ਉੱਤੇ ਚਰਚਾ ਕਰੇਗਾ। (ਜੇ ਕਲੀਸਿਯਾ ਵਿਚ ਘੱਟ ਬਜ਼ੁਰਗ ਹਨ, ਤਾਂ ਯੋਗ ਸਹਾਇਕ ਸੇਵਕ ਵੀ ਇਹ ਭਾਗ ਪੇਸ਼ ਕਰ ਸਕਦੇ ਹਨ।)
ਪੇਸ਼ਕਾਰੀ ਨੰ. 1: 10 ਮਿੰਟ। ਇਸ ਨੂੰ ਇਕ ਯੋਗ ਬਜ਼ੁਰਗ ਜਾਂ ਸਹਾਇਕ ਸੇਵਕ ਪੇਸ਼ ਕਰੇਗਾ। ਇਸ ਦੀ ਸਾਮੱਗਰੀ ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ ਜਾਂ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ ਵਿੱਚੋਂ ਲਈ ਜਾਵੇਗੀ। ਇਸ ਨੂੰ ਦਸ ਮਿੰਟ ਦੇ ਹਿਦਾਇਤੀ ਭਾਸ਼ਣ ਦੇ ਤੌਰ ਤੇ ਪੇਸ਼ ਕੀਤਾ ਜਾਵੇਗਾ। ਇਸ ਭਾਸ਼ਣ ਦਾ ਮਕਸਦ ਸਿਰਫ਼ ਜਾਣਕਾਰੀ ਦੇਣੀ ਹੀ ਨਹੀਂ ਹੈ, ਸਗੋਂ ਭਾਸ਼ਣਕਾਰ ਇਹ ਦੱਸੇ ਕਿ ਇਸ ਜਾਣਕਾਰੀ ਤੋਂ ਭੈਣਾਂ-ਭਰਾਵਾਂ ਨੂੰ ਕੀ ਫ਼ਾਇਦੇ ਹੋ ਸਕਦੇ ਹਨ। ਉਹ ਦਿੱਤੇ ਗਏ ਵਿਸ਼ੇ ਅਨੁਸਾਰ ਹੀ ਭਾਸ਼ਣ ਦੇਵੇਗਾ। ਭਰਾਵਾਂ ਤੋਂ ਭਾਸ਼ਣ ਨੂੰ ਨਿਰਧਾਰਿਤ ਸਮੇਂ ਤੇ ਖ਼ਤਮ ਕਰਨ ਦੀ ਆਸ ਰੱਖੀ ਜਾਂਦੀ ਹੈ। ਜ਼ਰੂਰਤ ਪੈਣ ਤੇ ਉਨ੍ਹਾਂ ਨੂੰ ਨਿੱਜੀ ਤੌਰ ਤੇ ਸਲਾਹ ਦਿੱਤੀ ਜਾ ਸਕਦੀ ਹੈ।
ਬਾਈਬਲ ਪਠਨ ਦੀਆਂ ਖ਼ਾਸ-ਖ਼ਾਸ ਗੱਲਾਂ: 10 ਮਿੰਟ। ਪਹਿਲੇ ਪੰਜਾਂ ਮਿੰਟਾਂ ਵਿਚ ਇਕ ਯੋਗ ਬਜ਼ੁਰਗ ਜਾਂ ਸਹਾਇਕ ਸੇਵਕ ਕੁਝ ਆਇਤਾਂ ਉੱਤੇ ਟਿੱਪਣੀਆਂ ਕਰਦੇ ਹੋਏ ਇਨ੍ਹਾਂ ਦੇ ਫ਼ਾਇਦੇ ਦੱਸੇਗਾ। ਉਹ ਉਸ ਹਫ਼ਤੇ ਦੇ ਅਧਿਆਵਾਂ ਦੇ ਕਿਸੇ ਵੀ ਹਿੱਸੇ ਉੱਤੇ ਟਿੱਪਣੀ ਕਰ ਸਕਦਾ ਹੈ। ਭਰਾ ਸਿਰਫ਼ ਅਧਿਆਵਾਂ ਦਾ ਸਾਰ ਹੀ ਨਹੀਂ ਦੇਵੇਗਾ। ਉਸ ਦਾ ਮੁੱਖ ਮਕਸਦ ਭੈਣ-ਭਰਾਵਾਂ ਦੀ ਇਹ ਸਮਝਣ ਵਿਚ ਮਦਦ ਕਰਨੀ ਹੈ ਕਿ ਇਹ ਜਾਣਕਾਰੀ ਉਨ੍ਹਾਂ ਲਈ ਕਿਉਂ ਅਤੇ ਕਿਵੇਂ ਲਾਭਦਾਇਕ ਹੈ। ਭਾਸ਼ਣਕਾਰ ਨੂੰ ਪੰਜ ਮਿੰਟਾਂ ਤੋਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੀਦਾ। ਉਸ ਨੂੰ ਬਾਕੀ ਦੇ ਪੰਜ ਮਿੰਟ ਹਾਜ਼ਰੀਨ ਨੂੰ ਟਿੱਪਣੀਆਂ ਕਰਨ ਲਈ ਦੇਣੇ ਚਾਹੀਦੇ ਹਨ। ਹਾਜ਼ਰੀਨ ਨੂੰ ਸੰਖੇਪ ਵਿਚ (30 ਸਕਿੰਟ ਜਾਂ ਇਸ ਤੋਂ ਵੀ ਘੱਟ ਸਮੇਂ ਵਿਚ) ਟਿੱਪਣੀਆਂ ਕਰਨ ਲਈ ਕਹੋ ਕਿ ਉਨ੍ਹਾਂ ਨੂੰ ਬਾਈਬਲ ਦੇ ਅਧਿਆਵਾਂ ਵਿੱਚੋਂ ਕਿਹੜੀਆਂ ਗੱਲਾਂ ਚੰਗੀਆਂ ਲੱਗੀਆਂ ਤੇ ਇਨ੍ਹਾਂ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ। ਇਸ ਪੇਸ਼ਕਾਰੀ ਤੋਂ ਬਾਅਦ, ਸਕੂਲ ਨਿਗਾਹਬਾਨ ਦੂਜੇ ਸਕੂਲ ਦੇ ਵਿਦਿਆਰਥੀਆਂ ਨੂੰ ਦੂਸਰੇ ਹਾਲ ਵਿਚ ਭੇਜ ਦੇਵੇਗਾ।
ਪੇਸ਼ਕਾਰੀ ਨੰ. 2: 4 ਮਿੰਟ ਜਾਂ ਉਸ ਤੋਂ ਘੱਟ ਸਮਾਂ। ਇਹ ਪੇਸ਼ਕਾਰੀ ਭਰਾ ਦੇਣਗੇ। ਵਿਦਿਆਰਥੀ ਪੜ੍ਹਨ ਤੋਂ ਪਹਿਲਾਂ ਜਾਂ ਬਾਅਦ ਵਿਚ ਕੋਈ ਟਿੱਪਣੀ ਨਹੀਂ ਕਰੇਗਾ। ਸਕੂਲ ਨਿਗਾਹਬਾਨ ਖ਼ਾਸਕਰ ਵਿਦਿਆਰਥੀਆਂ ਦੀ ਇਸ ਗੱਲ ਵਿਚ ਮਦਦ ਕਰੇਗਾ ਕਿ ਉਹ ਸਾਮੱਗਰੀ ਨੂੰ ਚੰਗੀ ਤਰ੍ਹਾਂ ਸਮਝ ਕੇ ਪੜ੍ਹਨ। ਉਹ ਸਹੀ ਸ਼ਬਦਾਂ ਉੱਤੇ ਜ਼ੋਰ ਦੇਣ, ਆਵਾਜ਼ ਵਿਚ ਸਹੀ ਉਤਾਰ-ਚੜ੍ਹਾਅ ਲਿਆਉਣ, ਸਹੀ ਥਾਵਾਂ ਤੇ ਰੁਕਣ ਅਤੇ ਸਹਿਜਤਾ ਨਾਲ ਪੜ੍ਹਨ ਵਿਚ ਵੀ ਵਿਦਿਆਰਥੀਆਂ ਦੀ ਮਦਦ ਕਰੇਗਾ।
ਪੇਸ਼ਕਾਰੀ ਨੰ. 3: 5 ਮਿੰਟ। ਇਸ ਨੂੰ ਭੈਣਾਂ ਪੇਸ਼ ਕਰਨਗੀਆਂ। ਵਿਦਿਆਰਥਣ ਸੇਵਾ ਸਕੂਲ ਕਿਤਾਬ ਦੇ ਸਫ਼ਾ 82 ਉੱਤੇ ਦਿੱਤੀ ਗਈ ਸੂਚੀ ਵਿੱਚੋਂ ਇਕ ਸੈਟਿੰਗ ਚੁਣ ਸਕਦੀ ਹੈ ਜਾਂ ਸਕੂਲ ਨਿਗਾਹਬਾਨ ਉਸ ਨੂੰ ਕੋਈ ਸੈਟਿੰਗ ਦੇਵੇਗਾ। ਵਿਦਿਆਰਥਣ ਨੂੰ ਦਿੱਤੇ ਗਏ ਵਿਸ਼ੇ ਉੱਤੇ ਹੀ ਗੱਲ ਕਰਨੀ ਚਾਹੀਦੀ ਹੈ। ਉਹ ਆਪਣੀ ਕਲੀਸਿਯਾ ਦੇ ਖੇਤਰ ਉੱਤੇ ਢੁਕਦੀ ਕਿਸੇ ਸੈਟਿੰਗ ਵਿਚ ਵਿਸ਼ੇ ਉੱਤੇ ਚਰਚਾ ਕਰੇਗੀ। ਜਦੋਂ ਪੇਸ਼ਕਾਰੀ ਲਈ ਕਿਸੇ ਵੀ ਪਾਠ-ਪੁਸਤਕ ਦਾ ਹਵਾਲਾ ਨਹੀਂ ਦਿੱਤਾ ਜਾਂਦਾ, ਤਾਂ ਵਿਦਿਆਰਥਣ ਨੂੰ ਪ੍ਰਕਾਸ਼ਨਾਂ ਵਿੱਚੋਂ ਰਿਸਰਚ ਕਰ ਕੇ ਜਾਣਕਾਰੀ ਇਕੱਠੀ ਕਰਨੀ ਪਵੇਗੀ। ਨਵੀਆਂ ਵਿਦਿਆਰਥਣਾਂ ਨੂੰ ਸਿਰਫ਼ ਉਹੋ ਪੇਸ਼ਕਾਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਜਿਨ੍ਹਾਂ ਲਈ ਪੁਸਤਕਾਂ ਦੇ ਹਵਾਲੇ ਦਿੱਤੇ ਗਏ ਹੋਣ। ਸਕੂਲ ਨਿਗਾਹਬਾਨ ਖ਼ਾਸ ਤੌਰ ਤੇ ਇਸ ਗੱਲ ਵੱਲ ਧਿਆਨ ਦੇਵੇਗਾ ਕਿ ਵਿਦਿਆਰਥਣ ਆਪਣੇ ਵਿਸ਼ੇ ਨੂੰ ਕਿਵੇਂ ਵਿਕਸਿਤ ਕਰਦੀ ਹੈ ਅਤੇ ਉਹ ਆਇਤਾਂ ਉੱਤੇ ਤਰਕ ਕਰਨ ਅਤੇ ਵਿਸ਼ੇ ਦੇ ਮੁੱਖ ਨੁਕਤਿਆਂ ਨੂੰ ਸਮਝਣ ਵਿਚ ਆਪਣੀ ਸਹਾਇਕਣ ਦੀ ਕਿਵੇਂ ਮਦਦ ਕਰਦੀ ਹੈ। ਸਕੂਲ ਨਿਗਾਹਬਾਨ ਉਸ ਲਈ ਇਕ ਸਹਾਇਕਣ ਨਿਯੁਕਤ ਕਰੇਗਾ।
ਪੇਸ਼ਕਾਰੀ ਨੰ. 4: 5 ਮਿੰਟ। ਵਿਦਿਆਰਥੀ ਦਿੱਤੇ ਗਏ ਵਿਸ਼ੇ ਉੱਤੇ ਗੱਲ ਕਰੇਗਾ। ਜੇ ਪੇਸ਼ਕਾਰੀ ਲਈ ਕਿਸੇ ਵੀ ਪਾਠ-ਪੁਸਤਕ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਵਿਦਿਆਰਥੀ ਨੂੰ ਪ੍ਰਕਾਸ਼ਨਾਂ ਵਿੱਚੋਂ ਰਿਸਰਚ ਕਰ ਕੇ ਜਾਣਕਾਰੀ ਇਕੱਠੀ ਕਰਨੀ ਪਵੇਗੀ। ਜਦੋਂ ਇਹ ਭਾਗ ਕਿਸੇ ਭਰਾ ਨੂੰ ਦਿੱਤਾ ਜਾਂਦਾ ਹੈ, ਤਾਂ ਉਹ ਕਿੰਗਡਮ ਹਾਲ ਵਿਚ ਬੈਠੇ ਹਾਜ਼ਰੀਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਨੂੰ ਭਾਸ਼ਣ ਦੇ ਰੂਪ ਵਿਚ ਪੇਸ਼ ਕਰੇਗਾ। ਜਦੋਂ ਇਹ ਭਾਗ ਕਿਸੇ ਭੈਣ ਨੂੰ ਦਿੱਤਾ ਜਾਂਦਾ ਹੈ, ਤਾਂ ਇਸ ਨੂੰ ਪੇਸ਼ਕਾਰੀ ਨੰ. 3 ਵਾਂਗ ਹੀ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਸਕੂਲ ਨਿਗਾਹਬਾਨ ਵਿਸ਼ੇ ਨੂੰ ਦੇਖ ਕੇ ਫ਼ੈਸਲਾ ਕਰ ਸਕਦਾ ਹੈ ਕਿ ਕਦੋਂ ਇਹ ਪੇਸ਼ਕਾਰੀ ਭਰਾਵਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਕਿਰਪਾ ਕਰ ਕੇ ਧਿਆਨ ਦਿਓ ਕਿ ਜਿਨ੍ਹਾਂ ਵਿਸ਼ਿਆਂ ਉੱਤੇ ਤਾਰਾ-ਚਿੰਨ੍ਹ ਦਿੱਤਾ ਗਿਆ ਹੈ, ਉਨ੍ਹਾਂ ਨੂੰ ਸਿਰਫ਼ ਭਰਾ ਹੀ ਪੇਸ਼ ਕਰਨਗੇ। ਜੇ ਕਲੀਸਿਯਾ ਵਿਚ ਦੈਵ-ਸ਼ਾਸਕੀ ਸੇਵਕਾਈ ਸਕੂਲ ਅਤੇ ਸੇਵਾ ਸਭਾ ਦੇ ਭਾਗ ਪੇਸ਼ ਕਰਨ ਲਈ ਕਾਫ਼ੀ ਸਾਰੇ ਬਜ਼ੁਰਗ ਅਤੇ ਸਹਾਇਕ ਸੇਵਕ ਹਨ, ਤਾਂ ਤਾਰਾ-ਚਿੰਨ੍ਹ ਵਾਲੇ ਇਹ ਭਾਗ ਬਜ਼ੁਰਗਾਂ ਤੇ ਸਹਾਇਕ ਸੇਵਕਾਂ ਨੂੰ ਦਿੱਤੇ ਜਾਣਗੇ।
ਸਲਾਹ: 1 ਮਿੰਟ। ਪੇਸ਼ਕਾਰੀ ਤੋਂ ਪਹਿਲਾਂ ਸਕੂਲ ਨਿਗਾਹਬਾਨ ਹਾਜ਼ਰੀਨ ਨੂੰ ਨਹੀਂ ਦੱਸੇਗਾ ਕਿ ਵਿਦਿਆਰਥੀ ਕਿਸ ਸਪੀਚ ਕੁਆਲਿਟੀ ਉੱਤੇ ਕੰਮ ਕਰ ਰਿਹਾ ਹੈ। ਪੇਸ਼ਕਾਰੀ ਨੰ. 2, 3 ਅਤੇ 4 ਮਗਰੋਂ ਸਕੂਲ ਨਿਗਾਹਬਾਨ ਪੇਸ਼ਕਾਰੀ ਦੀ ਕਿਸੇ ਇਕ ਖੂਬੀ ਉੱਤੇ ਟਿੱਪਣੀ ਕਰੇਗਾ। ਉਹ ਸਿਰਫ਼ ਇਹੀ ਨਹੀਂ ਕਹੇਗਾ ਕਿ “ਪੇਸ਼ਕਾਰੀ ਬਹੁਤ ਵਧੀਆ ਸੀ,” ਸਗੋਂ ਉਹ ਇਹ ਵੀ ਦੱਸੇਗਾ ਕਿ ਪੇਸ਼ਕਾਰੀ ਦੀ ਕਿਹੜੀ ਇਕ ਗੱਲ ਵਧੀਆ ਸੀ ਅਤੇ ਕਿਉਂ। ਜੇ ਵਿਦਿਆਰਥੀ ਨੂੰ ਕਿਸੇ ਗੱਲ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਸਭਾ ਤੋਂ ਬਾਅਦ ਜਾਂ ਕਿਸੇ ਹੋਰ ਸਮੇਂ ਤੇ ਉਸ ਨੂੰ ਫ਼ਾਇਦੇਮੰਦ ਸੁਝਾਅ ਦਿੱਤੇ ਜਾ ਸਕਦੇ ਹਨ।
ਸਮਾਂ: ਸਾਰਿਆਂ ਨੂੰ ਆਪਣੀ ਪੇਸ਼ਕਾਰੀ ਸਮੇਂ ਸਿਰ ਖ਼ਤਮ ਕਰਨੀ ਚਾਹੀਦੀ ਹੈ। ਸਕੂਲ ਸਲਾਹਕਾਰ ਨੂੰ ਵੀ ਟਿੱਪਣੀਆਂ ਕਰਨ ਲਈ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੀਦਾ। ਪੇਸ਼ਕਾਰੀ ਨੰ. 2, 3 ਅਤੇ 4 ਦਾ ਸਮਾਂ ਖ਼ਤਮ ਹੋਣ ਤੇ ਇਨ੍ਹਾਂ ਨੂੰ ਨਰਮਾਈ ਨਾਲ ਰੋਕ ਦੇਣਾ ਚਾਹੀਦਾ ਹੈ। ਜੇ ਸਪੀਚ ਕੁਆਲਿਟੀ ਉੱਤੇ ਚਰਚਾ ਕਰਨ ਵਾਲਾ ਭਰਾ, ਪੇਸ਼ਕਾਰੀ ਨੰ. 1 ਦੇਣ ਵਾਲਾ ਭਰਾ ਜਾਂ ਬਾਈਬਲ ਪਠਨ ਦੀਆਂ ਖ਼ਾਸ-ਖ਼ਾਸ ਗੱਲਾਂ ਦੀ ਚਰਚਾ ਕਰਨ ਵਾਲਾ ਭਰਾ ਸਮੇਂ ਸਿਰ ਆਪਣਾ ਭਾਗ ਪੂਰਾ ਨਹੀਂ ਕਰਦਾ, ਤਾਂ ਉਸ ਨੂੰ ਨਿੱਜੀ ਤੌਰ ਤੇ ਸਲਾਹ ਦਿੱਤੀ ਜਾਣੀ ਚਾਹੀਦੀ ਹੈ। ਸਾਰਿਆਂ ਨੂੰ ਆਪਣਾ ਭਾਗ ਸਮੇਂ ਸਿਰ ਖ਼ਤਮ ਕਰਨ ਦਾ ਧਿਆਨ ਰੱਖਣਾ ਚਾਹੀਦਾ ਹੈ। ਪ੍ਰੋਗ੍ਰਾਮ ਦਾ ਕੁੱਲ ਸਮਾਂ: 45 ਮਿੰਟ, ਗੀਤ ਅਤੇ ਪ੍ਰਾਰਥਨਾ ਦਾ ਸਮਾਂ ਵੱਖਰਾ।
ਕੌਂਸਲ ਫਾਰਮ: ਇਹ ਸੇਵਾ ਸਕੂਲ ਪੁਸਤਕ ਵਿਚ ਦਿੱਤਾ ਗਿਆ ਹੈ।
ਸਹਾਇਕ ਸਲਾਹਕਾਰ: ਬਜ਼ੁਰਗਾਂ ਦਾ ਸਮੂਹ ਇਕ ਯੋਗ ਬਜ਼ੁਰਗ (ਜੇ ਸਕੂਲ ਨਿਗਾਹਬਾਨ ਤੋਂ ਇਲਾਵਾ ਕੋਈ ਹੋਰ ਯੋਗ ਬਜ਼ੁਰਗ ਉਪਲਬਧ ਹੋਵੇ) ਨੂੰ ਸਹਾਇਕ ਸਲਾਹਕਾਰ ਦੇ ਤੌਰ ਤੇ ਨਿਯੁਕਤ ਕਰ ਸਕਦਾ ਹੈ। ਜੇ ਕਲੀਸਿਯਾ ਵਿਚ ਕਈ ਬਜ਼ੁਰਗ ਹਨ, ਤਾਂ ਹਰ ਸਾਲ ਇਹ ਜ਼ਿੰਮੇਵਾਰੀ ਵੱਖੋ-ਵੱਖਰੇ ਯੋਗ ਬਜ਼ੁਰਗਾਂ ਨੂੰ ਦਿੱਤੀ ਜਾ ਸਕਦੀ ਹੈ। ਸਹਾਇਕ ਸਲਾਹਕਾਰ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਜੇ ਪੇਸ਼ਕਾਰੀ ਨੰ. 1 ਅਤੇ ਬਾਈਬਲ ਪਠਨ ਦੀਆਂ ਖ਼ਾਸ-ਖ਼ਾਸ ਗੱਲਾਂ ਉੱਤੇ ਚਰਚਾ ਕਰਨ ਵਾਲੇ ਭਰਾਵਾਂ ਨੂੰ ਕਿਸੇ ਗੱਲ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਉਹ ਉਨ੍ਹਾਂ ਨੂੰ ਨਿੱਜੀ ਤੌਰ ਤੇ ਸਲਾਹ ਦੇਵੇ। ਇਹ ਜ਼ਰੂਰੀ ਨਹੀਂ ਕਿ ਉਹ ਹਰ ਭਾਸ਼ਣ ਤੋਂ ਬਾਅਦ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਨੂੰ ਸਲਾਹ ਦੇਵੇ।
ਪੁਨਰ-ਵਿਚਾਰ: 30 ਮਿੰਟ। ਹਰ ਦੋ ਮਹੀਨਿਆਂ ਬਾਅਦ ਸਕੂਲ ਨਿਗਾਹਬਾਨ ਹਾਜ਼ਰੀਨ ਨਾਲ ਪੁਨਰ-ਵਿਚਾਰ ਕਰੇਗਾ। ਪੁਨਰ-ਵਿਚਾਰ ਤੋਂ ਪਹਿਲਾਂ ਸਪੀਚ ਕੁਆਲਿਟੀ ਅਤੇ ਬਾਈਬਲ ਦੀਆਂ ਖ਼ਾਸ-ਖ਼ਾਸ ਗੱਲਾਂ ਉੱਤੇ ਚਰਚਾ ਕੀਤੀ ਜਾਵੇਗੀ। ਇਹ ਪੁਨਰ-ਵਿਚਾਰ ਉਸ ਹਫ਼ਤੇ ਸਮੇਤ ਪਿਛਲੇ ਦੋ ਮਹੀਨਿਆਂ ਦੌਰਾਨ ਸਕੂਲ ਵਿਚ ਚਰਚਾ ਕੀਤੀ ਗਈ ਸਾਮੱਗਰੀ ਉੱਤੇ ਆਧਾਰਿਤ ਹੋਵੇਗਾ। ਜੇ ਪੁਨਰ-ਵਿਚਾਰ ਦੇ ਹਫ਼ਤੇ ਤੁਹਾਡਾ ਸਰਕਟ ਸੰਮੇਲਨ ਹੈ, ਤਾਂ ਉਸ ਹਫ਼ਤੇ ਦੇ ਪੂਰੇ ਪ੍ਰੋਗ੍ਰਾਮ ਨੂੰ ਅਗਲੇ ਹਫ਼ਤੇ ਦੇ ਪ੍ਰੋਗ੍ਰਾਮ ਨਾਲ ਬਦਲ ਲੈਣਾ ਚਾਹੀਦਾ ਹੈ। ਜੇ ਪੁਨਰ-ਵਿਚਾਰ ਦੇ ਹਫ਼ਤੇ ਸਰਕਟ ਨਿਗਾਹਬਾਨ ਤੁਹਾਡੀ ਕਲੀਸਿਯਾ ਦਾ ਦੌਰਾ ਕਰ ਰਿਹਾ ਹੈ, ਤਾਂ ਉਸ ਹਫ਼ਤੇ ਦੀ ਅਨੁਸੂਚੀ ਮੁਤਾਬਕ ਗੀਤ ਤੋਂ ਬਾਅਦ ਸਪੀਚ ਕੁਆਲਿਟੀ ਦਾ ਭਾਗ ਪੇਸ਼ ਕੀਤਾ ਜਾਵੇਗਾ ਤੇ ਬਾਈਬਲ ਪਠਨ ਦੀਆਂ ਖ਼ਾਸ-ਖ਼ਾਸ ਗੱਲਾਂ ਉੱਤੇ ਚਰਚਾ ਕੀਤੀ ਜਾਵੇਗੀ। ਸਪੀਚ ਕੁਆਲਿਟੀ ਮਗਰੋਂ ਹਿਦਾਇਤੀ ਭਾਸ਼ਣ ਅਗਲੇ ਹਫ਼ਤੇ ਦੀ ਅਨੁਸੂਚੀ ਵਿੱਚੋਂ ਲਿਆ ਜਾਵੇਗਾ। ਉਸ ਦੇ ਅਗਲੇ ਹਫ਼ਤੇ, ਅਨੁਸੂਚੀ ਮੁਤਾਬਕ ਸਪੀਚ ਕੁਆਲਿਟੀ ਅਤੇ ਬਾਈਬਲ ਪਠਨ ਦੀਆਂ ਖ਼ਾਸ-ਖ਼ਾਸ ਗੱਲਾਂ ਉੱਤੇ ਚਰਚਾ ਕਰਨ ਤੋਂ ਬਾਅਦ ਪੁਨਰ-ਵਿਚਾਰ ਕੀਤਾ ਜਾਵੇਗਾ।
ਸਕੂਲ ਪ੍ਰੋਗ੍ਰਾਮ
7 ਜਨ. ਬਾਈਬਲ ਪਠਨ: ਮੱਤੀ 1-6 ਗੀਤ 24 (200)
ਸਪੀਚ ਕੁਆਲਿਟੀ: ਜ਼ਰੂਰੀ ਗੱਲਾਂ ਸਮਝਾਓ (be ਸਫ਼ਾ 228 ਪੈਰੇ 2-3)
ਨੰ. 1: ਜਿੱਤਣ ਲਈ ਪੂਰੀ ਤਰ੍ਹਾਂ ਤਿਆਰ (wt ਸਫ਼ੇ 75-78 ਪੈਰੇ 13-15)
ਨੰ. 2: ਮੱਤੀ 5:1-20
ਨੰ. 3: td 40ੲ ਕੀ ਮੁਕਤੀ ਲਈ ਯਿਸੂ ਵਿਚ ਸਿਰਫ਼ ਵਿਸ਼ਵਾਸ ਕਰਨਾ ਹੀ ਕਾਫ਼ੀ ਹੈ?
ਨੰ. 4: ਪਰਮੇਸ਼ੁਰ ਦੀ ਪਵਿੱਤਰ ਆਤਮਾ ਸਾਡੀ ਕਿਨ੍ਹਾਂ ਤਰੀਕਿਆਂ ਨਾਲ ਮਦਦ ਕਰਦੀ ਹੈ?
14 ਜਨ. ਬਾਈਬਲ ਪਠਨ: ਮੱਤੀ 7-11 ਗੀਤ 16 (224)
ਸਪੀਚ ਕੁਆਲਿਟੀ: ਦਿਲ ਕਿਵੇਂ ਸ਼ਾਮਲ ਹੈ? (be ਸਫ਼ਾ 228 ਪੈਰੇ 4-6)
ਨੰ. 1: ਪਰਮੇਸ਼ੁਰ ਦਾ ਬਚਨ ਪੜ੍ਹ ਕੇ ਦਿਲੀ ਖ਼ੁਸ਼ੀ ਪਾਓ (be ਸਫ਼ਾ 9 ਪੈਰਾ 1–ਸਫ਼ਾ 10 ਪੈਰਾ 1)
ਨੰ. 2: ਮੱਤੀ 10:1-23
ਨੰ. 3: ਈਮਾਨਦਾਰ ਬਣਨ ਦੇ ਫ਼ਾਇਦੇ
ਨੰ. 4: td 41ੳ ਯਿਸੂ ਨੇ “ਸਭਨਾਂ ਲਈ ਪ੍ਰਾਸਚਿਤ” ਵਜੋਂ ਆਪਣੀ ਜਾਨ ਦਿੱਤੀ
21 ਜਨ. ਬਾਈਬਲ ਪਠਨ: ਮੱਤੀ 12-15 ਗੀਤ 3 (32)
ਸਪੀਚ ਕੁਆਲਿਟੀ: ਉਹ ਜਾਣਕਾਰੀ ਜਿਸ ਤੋਂ ਹਾਜ਼ਰੀਨ ਕੁਝ ਸਿੱਖਣ (be ਸਫ਼ਾ 230 ਪੈਰੇ 1-6)
ਨੰ. 1: ਰੋਜ਼ ਬਾਈਬਲ ਪੜ੍ਹੋ (be ਸਫ਼ਾ 10 ਪੈਰਾ 2–ਸਫ਼ਾ 12 ਪੈਰਾ 3)
ਨੰ. 2: ਮੱਤੀ 14:1-22
ਨੰ. 3: td 41ਅ ਯਿਸੂ ਰਿਹਾਈ ਦੀ ਕੀਮਤ ਕਿਉਂ ਦੇ ਸਕਿਆ?
ਨੰ. 4: ਮਸੀਹ ਦਾ ਵਿਰੋਧੀ ਕੌਣ ਜਾਂ ਕੀ ਚੀਜ਼ ਹੈ?
28 ਜਨ. ਬਾਈਬਲ ਪਠਨ: ਮੱਤੀ 16-21 ਗੀਤ 9 (53)
ਸਪੀਚ ਕੁਆਲਿਟੀ: ਰਿਸਰਚ ਕਰ ਕੇ ਭਾਸ਼ਣ ਲਈ ਫ਼ਾਇਦੇਮੰਦ ਜਾਣਕਾਰੀ ਇਕੱਠੀ ਕਰਨੀ (be ਸਫ਼ਾ 231 ਪੈਰੇ 1-3)
ਨੰ. 1: “ਚੌਕਸ ਰਹੋ ਜੋ ਕਿਸ ਤਰਾਂ ਸੁਣਦੇ ਹੋ” (be ਸਫ਼ਾ 13 ਪੈਰਾ 1–ਸਫ਼ਾ 14 ਪੈਰਾ 4)
ਨੰ. 2: ਮੱਤੀ 17:1-20
ਨੰ. 3: td 42ੳ ਪਰਮੇਸ਼ੁਰ ਦਾ ਰਾਜ ਮਨੁੱਖਜਾਤੀ ਲਈ ਕੀ ਕਰੇਗਾ?
ਨੰ. 4: ਚੀਜ਼ਾਂ ਜਿਨ੍ਹਾਂ ਨੂੰ ਮਸੀਹੀ ਪਵਿੱਤਰ ਮੰਨਦੇ ਹਨ
4 ਫਰ. ਬਾਈਬਲ ਪਠਨ: ਮੱਤੀ 22-25 ਗੀਤ 20 (162)
ਸਪੀਚ ਕੁਆਲਿਟੀ: ਬਾਈਬਲ ਦੀਆਂ ਆਇਤਾਂ ਨੂੰ ਸਮਝਾਉਣਾ (be ਸਫ਼ਾ 231 ਪੈਰੇ 4-5)
ਨੰ. 1: ਸਭਾਵਾਂ ਤੇ ਸੰਮੇਲਨਾਂ ਵਿਚ ਧਿਆਨ ਨਾਲ ਸੁਣਨਾ (be ਸਫ਼ਾ 14 ਪੈਰਾ 5–ਸਫ਼ਾ 16 ਪੈਰਾ 5)
ਨੰ. 2: ਮੱਤੀ 23:1-24
ਨੰ. 3: ਅਸੀਂ ਹਮੇਸ਼ਾ ਦੀ ਜ਼ਿੰਦਗੀ ਤੋਂ ਬੋਰ ਨਹੀਂ ਹੋਵਾਂਗੇ
ਨੰ. 4: td 42ਅ ਮਸੀਹ ਨੇ ਆਪਣੇ ਵੈਰੀਆਂ ਵਿਚਕਾਰ ਰਾਜ ਕਰਨਾ ਸ਼ੁਰੂ ਕੀਤਾ ਸੀ
11 ਫਰ. ਬਾਈਬਲ ਪਠਨ: ਮੱਤੀ 26-28 ਗੀਤ 24 (200)
ਸਪੀਚ ਕੁਆਲਿਟੀ: ਸ਼ਬਦਾਂ ਦਾ ਮਤਲਬ ਸਮਝਾਉਣਾ (be ਸਫ਼ਾ 232 ਪੈਰਾ 1)
ਨੰ. 1: ਪੁਨਰ-ਉਥਾਨ ਦੀ ਆਸ਼ਾ ਦੀ ਤਾਕਤ (wt ਸਫ਼ੇ 79-82 ਪੈਰੇ 1-8)
ਨੰ. 2: ਮੱਤੀ 27:1-22
ਨੰ. 3: ਕਿਉਂ ਰੱਬ ਨੂੰ ਮੰਨਣਾ ਹੀ ਕਾਫ਼ੀ ਨਹੀਂ?
ਨੰ. 4: td 42ੲ ਪਰਮੇਸ਼ੁਰ ਦਾ ਰਾਜ ਮਨੁੱਖੀ ਜਤਨਾਂ ਦੁਆਰਾ ਸਥਾਪਿਤ ਨਹੀਂ ਹੁੰਦਾ
18 ਫਰ. ਬਾਈਬਲ ਪਠਨ: ਮਰਕੁਸ 1-4 ਗੀਤ 27 (212)
ਸਪੀਚ ਕੁਆਲਿਟੀ: ਬਾਈਬਲ ਦੀਆਂ ਆਇਤਾਂ ਉੱਤੇ ਤਰਕ ਕਰਨਾ (be ਸਫ਼ਾ 232 ਪੈਰੇ 2-4)
ਨੰ. 1: ‘ਪਤਾਲ ਦੀ ਕੁੰਜੀ’ (wt ਸਫ਼ੇ 83-9 ਪੈਰੇ 9-18)
ਨੰ. 2: ਮਰਕੁਸ 2:1-17
ਨੰ. 3: td 43ੳ ਲਹੂ ਲੈਣਾ ਗ਼ਲਤ ਕਿਉਂ ਹੈ?
ਨੰ. 4: ਪਿਆਰ ਸਾਨੂੰ ਹਿੰਮਤ ਕਿਵੇਂ ਦਿੰਦਾ ਹੈ?
25 ਫਰ. ਬਾਈਬਲ ਪਠਨ: ਮਰਕੁਸ 5-8 ਗੀਤ 18 (130)
ਸਪੀਚ ਕੁਆਲਿਟੀ: ਉਹ ਜਾਣਕਾਰੀ ਚੁਣੋ ਜੋ ਹਾਜ਼ਰੀਨ ਲਈ ਲਾਭਦਾਇਕ ਸਾਬਤ ਹੋਵੇ (be ਸਫ਼ਾ 232 ਪੈਰਾ 5–ਸਫ਼ਾ 233 ਪੈਰਾ 4)
ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
3 ਮਾਰ. ਬਾਈਬਲ ਪਠਨ: ਮਰਕੁਸ 9-12 ਗੀਤ 9 (53)
ਸਪੀਚ ਕੁਆਲਿਟੀ: ਦਿੱਤੀ ਗਈ ਸਾਮੱਗਰੀ ਵਰਤਣੀ (be ਸਫ਼ਾ 234 ਪੈਰਾ 1–ਸਫ਼ਾ 235 ਪੈਰਾ 3)
ਨੰ. 1: ਤੁਸੀਂ ਆਪਣੀ ਯਾਦਾਸ਼ਤ ਵਧਾ ਸਕਦੇ ਹੋ (be ਸਫ਼ਾ 17 ਪੈਰਾ 1–ਸਫ਼ਾ 19 ਪੈਰਾ 1)
ਨੰ. 2: ਮਰਕੁਸ 11:1-18
ਨੰ. 3: ਪਰਮੇਸ਼ੁਰ ਝੂਠ ਕਿਉਂ ਨਹੀਂ ਬੋਲ ਸਕਦਾ
ਨੰ. 4: td 43ਅ ਕੀ ਹਰ ਹਾਲ ਵਿਚ ਜਾਨ ਬਚਾਈ ਜਾਣੀ ਚਾਹੀਦੀ ਹੈ?
10 ਮਾਰ. ਬਾਈਬਲ ਪਠਨ: ਮਰਕੁਸ 13-16 ਗੀਤ 5 (45)
ਸਪੀਚ ਕੁਆਲਿਟੀ: ਸਵਾਲਾਂ ਦੀ ਚੰਗੀ ਵਰਤੋਂ (be ਸਫ਼ਾ 236 ਪੈਰੇ 1-5)
ਨੰ. 1: ਉਹ ਰਾਜ “ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ” (wt ਸਫ਼ੇ 90-5 ਪੈਰੇ 1-10)
ਨੰ. 2: ਮਰਕੁਸ 14:1-21
ਨੰ. 3: td 44ੳ ਵਿਆਹ ਦਾ ਬੰਧਨ ਪਵਿੱਤਰ ਹੋਣਾ ਚਾਹੀਦਾ ਹੈ
ਨੰ. 4: ਕਿਉਂ “ਮਨੁੱਖ ਦਾ ਕ੍ਰੋਧ ਪਰਮੇਸ਼ੁਰ ਦੇ ਧਰਮ ਦਾ ਕੰਮ ਨਹੀਂ ਕਰਦਾ”? (ਯਾਕੂ. 1:20)
17 ਮਾਰ. ਬਾਈਬਲ ਪਠਨ: ਲੂਕਾ 1-3 ਗੀਤ 1 (13)
ਸਪੀਚ ਕੁਆਲਿਟੀ: ਗੱਲਬਾਤ ਦਾ ਰੁਖ਼ ਖ਼ਾਸ ਵਿਚਾਰਾਂ ਵੱਲ ਮੋੜਨ ਲਈ ਸਵਾਲ ਪੁੱਛੋ (be ਸਫ਼ਾ 237 ਪੈਰੇ 1-2)
ਨੰ. 1: ਰਾਜ ਦੇ ਮਕਸਦ ਕਿਵੇਂ ਪੂਰੇ ਹੋਣਗੇ? (wt ਸਫ਼ੇ 96-100 ਪੈਰੇ 11-17)
ਨੰ. 2: ਲੂਕਾ 1:1-23
ਨੰ. 3: ਕਿਉਂ “ਅਮਲਾਂ ਬਾਝੋਂ ਨਿਹਚਾ ਅਕਾਰਥ ਹੈ?” (ਯਾਕੂ. 2:20)
ਨੰ. 4: td 44ਅ ਮਸੀਹੀਆਂ ਨੂੰ ਸਰਦਾਰੀ ਦੇ ਅਸੂਲ ਅਨੁਸਾਰ ਚੱਲਣਾ ਚਾਹੀਦਾ ਹੈ
24 ਮਾਰ. ਬਾਈਬਲ ਪਠਨ: ਲੂਕਾ 4-6 ਗੀਤ 16 (224)
ਸਪੀਚ ਕੁਆਲਿਟੀ: ਕਿਸੇ ਵਿਸ਼ੇ ਉੱਤੇ ਤਰਕ ਕਰਨ ਲਈ ਸਵਾਲ ਪੁੱਛਣੇ (be ਸਫ਼ਾ 237 ਪੈਰਾ 3–ਸਫ਼ਾ 238 ਪੈਰਾ 2)
ਨੰ. 1: ਯਾਦ ਰੱਖਣ ਵਿਚ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਭੂਮਿਕਾ (be ਸਫ਼ਾ 19 ਪੈਰਾ 2–ਸਫ਼ਾ 20 ਪੈਰਾ 3)
ਨੰ. 2: ਲੂਕਾ 4:1-21
ਨੰ. 3: td 44ੲ ਬੱਚਿਆਂ ਪ੍ਰਤੀ ਮਸੀਹੀ ਮਾਪਿਆਂ ਦੀ ਜ਼ਿੰਮੇਵਾਰੀ
ਨੰ. 4: ਪਰਮੇਸ਼ੁਰ ਦਾ ਭੈ ਸਾਨੂੰ ਪਾਪ ਕਰਨ ਤੋਂ ਰੋਕਦਾ ਹੈ
31 ਮਾਰ. ਬਾਈਬਲ ਪਠਨ: ਲੂਕਾ 7-9 ਗੀਤ 24 (200)
ਸਪੀਚ ਕੁਆਲਿਟੀ: ਦਿਲ ਦੀ ਗੱਲ ਜਾਣਨ ਲਈ ਸਵਾਲ ਪੁੱਛੋ (be ਸਫ਼ਾ 238 ਪੈਰੇ 3-5)
ਨੰ. 1: ਚੰਗੀ ਤਰ੍ਹਾਂ ਪੜ੍ਹਨ ਦੇ ਫ਼ਾਇਦੇ (be ਸਫ਼ਾ 21 ਪੈਰਾ 1–ਸਫ਼ਾ 23 ਪੈਰਾ 3)
ਨੰ. 2: ਲੂਕਾ 7:1-17
ਨੰ. 3: ਇਸ ਗੱਲ ਦੇ ਸਬੂਤ ਕਿ ਪਰਮੇਸ਼ੁਰ ਸਾਡੇ ਨਾਲ ਪਿਆਰ ਕਰਦਾ ਹੈ ਤੇ ਸਾਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ
ਨੰ. 4: td 44ਸ ਮਸੀਹੀਆਂ ਨੂੰ ਸਿਰਫ਼ ਮਸੀਹੀਆਂ ਨਾਲ ਵਿਆਹ ਕਰਨਾ ਚਾਹੀਦਾ ਹੈ
7 ਅਪ੍ਰੈ. ਬਾਈਬਲ ਪਠਨ: ਲੂਕਾ 10-12 ਗੀਤ 4 (37)
ਸਪੀਚ ਕੁਆਲਿਟੀ: ਖ਼ਾਸ ਗੱਲਾਂ ਤੇ ਜ਼ੋਰ ਦੇਣ ਲਈ ਸਵਾਲ ਪੁੱਛੋ (be ਸਫ਼ਾ 239 ਪੈਰੇ 1-2)
ਨੰ. 1: ਚੰਗੀ ਤਰ੍ਹਾਂ ਪੜ੍ਹਨ ਦੇ ਤਰੀਕੇ (be ਸਫ਼ਾ 23 ਪੈਰਾ 4–ਸਫ਼ਾ 26 ਪੈਰਾ 5)
ਨੰ. 2: ਲੂਕਾ 11:37-54
ਨੰ. 3: ਪਰਕਾਸ਼ ਦੀ ਪੋਥੀ 17:17 ਦਾ ਕੀ ਮਤਲਬ ਹੈ?
ਨੰ. 4: atd 44ਹ ਸੱਚੇ ਮਸੀਹੀ ਇਕ ਤੋਂ ਜ਼ਿਆਦਾ ਵਿਆਹ ਨਹੀਂ ਕਰਾਉਂਦੇ
14 ਅਪ੍ਰੈ. ਬਾਈਬਲ ਪਠਨ: ਲੂਕਾ 13-17 ਗੀਤ 8 (51)
ਸਪੀਚ ਕੁਆਲਿਟੀ: ਗ਼ਲਤ ਵਿਚਾਰਾਂ ਦਾ ਪਰਦਾ ਫ਼ਾਸ਼ ਕਰਨ ਲਈ ਸਵਾਲ ਪੁੱਛੋ (be ਸਫ਼ਾ 239 ਪੈਰੇ 3-5)
ਨੰ. 1: ਅਧਿਐਨ ਕਿਵੇਂ ਕਰੀਏ? (be ਸਫ਼ਾ 27 ਪੈਰਾ 1–ਸਫ਼ਾ 31 ਪੈਰਾ 2)
ਨੰ. 2: ਲੂਕਾ 16:1-15
ਨੰ. 3: ਸਿਲਾ ਚੁਗਣ ਸੰਬੰਧੀ ਪਰਮੇਸ਼ੁਰ ਦੇ ਹੁਕਮ ਤੋਂ ਅਸੀਂ ਕੀ ਸਿੱਖਦੇ ਹਾਂ? (ਲੇਵੀ. 19:9, 10)
ਨੰ. 4: td 45ੳ ਮਸੀਹੀਆਂ ਨਾਲ ਨਫ਼ਰਤ ਕਿਉਂ ਕੀਤੀ ਜਾਂਦੀ ਹੈ
21 ਅਪ੍ਰੈ. ਬਾਈਬਲ ਪਠਨ: ਲੂਕਾ 18-21 ਗੀਤ 22 (185)
ਸਪੀਚ ਕੁਆਲਿਟੀ: ਉਪਮਾਵਾਂ ਅਤੇ ਰੂਪਕਾਂ ਰਾਹੀਂ ਸਿਖਾਓ (be ਸਫ਼ਾ 240 ਪੈਰਾ 1–ਸਫ਼ਾ 241 ਪੈਰਾ 1)
ਨੰ. 1: ‘ਪਹਿਲਾਂ ਰਾਜ ਨੂੰ ਭਾਲੋ’ (wt ਸਫ਼ੇ 101-5 ਪੈਰੇ 1-9)
ਨੰ. 2: ਲੂਕਾ 18:1-17
ਨੰ. 3: td 45ਅ ਪਤਨੀ ਨੂੰ ਪਤੀ ਦੇ ਵਿਰੋਧ ਕਾਰਨ ਪਰਮੇਸ਼ੁਰ ਨੂੰ ਛੱਡਣਾ ਨਹੀਂ ਚਾਹੀਦਾ
ਨੰ. 4: ‘ਬੁੜ ਬੁੜ ਨਾ ਕਰਨ’ ਦਾ ਕੀ ਮਤਲਬ ਹੈ? (ਫ਼ਿਲਿ. 2:14)
28 ਅਪ੍ਰੈ. ਬਾਈਬਲ ਪਠਨ: ਲੂਕਾ 22-24 ਗੀਤ 29 (222)
ਸਪੀਚ ਕੁਆਲਿਟੀ: ਮਿਸਾਲਾਂ ਦੇ ਕੇ ਸਮਝਾਉਣਾ (be ਸਫ਼ਾ 241 ਪੈਰੇ 2-4)
ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
5 ਮਈ ਬਾਈਬਲ ਪਠਨ: ਯੂਹੰਨਾ 1-4 ਗੀਤ 18 (130)
ਸਪੀਚ ਕੁਆਲਿਟੀ: ਬਾਈਬਲ ਵਿੱਚੋਂ ਮਿਸਾਲਾਂ (be ਸਫ਼ਾ 242 ਪੈਰੇ 1-2)
ਨੰ. 1: ਆਪਣੀ ਜ਼ਿੰਦਗੀ ਵਿਚ ਰਾਜ ਨੂੰ ਪਹਿਲੀ ਥਾਂ ਦਿਓ (wt ਸਫ਼ੇ 106-9 ਪੈਰੇ 10-15)
ਨੰ. 2: ਯੂਹੰਨਾ 3:1-21
ਨੰ. 3: ਦਾਊਦ ਦੁਆਰਾ ਰਾਜਾ ਸ਼ਾਊਲ ਨੂੰ ਜਾਨੋਂ ਮਾਰਨ ਤੋਂ ਇਨਕਾਰ ਕਰਨ ਤੋਂ ਅਸੀਂ ਕੀ ਸਿੱਖਦੇ ਹਾਂ?
ਨੰ. 4: btd 45ੲ ਪਤੀ ਨੂੰ ਪਤਨੀ ਦੇ ਵਿਰੋਧ ਕਾਰਨ ਪਰਮੇਸ਼ੁਰ ਨੂੰ ਛੱਡਣਾ ਨਹੀਂ ਚਾਹੀਦਾ
12 ਮਈ ਬਾਈਬਲ ਪਠਨ: ਯੂਹੰਨਾ 5-7 ਗੀਤ 12 (93)
ਸਪੀਚ ਕੁਆਲਿਟੀ: ਕੀ ਲੋਕ ਸਮਝ ਪਾਉਣਗੇ? (be ਸਫ਼ਾ 242 ਪੈਰਾ 3–ਸਫ਼ਾ 243 ਪੈਰਾ 1)
ਨੰ. 1: ਅਧਿਐਨ ਕਰਨ ਦੇ ਬਹੁਤ ਸਾਰੇ ਲਾਭ ਹਨ (be ਸਫ਼ਾ 31 ਪੈਰਾ 3–ਸਫ਼ਾ 32 ਪੈਰਾ 3)
ਨੰ. 2: ਯੂਹੰਨਾ 6:1-21
ਨੰ. 3: ਹਨਾਨਿਯਾ ਅਤੇ ਸਫ਼ੀਰਾ ਦੇ ਬਿਰਤਾਂਤ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?
ਨੰ. 4: td 1ੳ “ਜੁਗ ਦੇ ਅੰਤ” ਦਾ ਮਤਲਬ
19 ਮਈ ਬਾਈਬਲ ਪਠਨ: ਯੂਹੰਨਾ 8-11 ਗੀਤ 22 (185)
ਸਪੀਚ ਕੁਆਲਿਟੀ: ਰੋਜ਼ਮੱਰਾ ਜ਼ਿੰਦਗੀ ਦੇ ਹਾਲਾਤਾਂ ਤੋਂ ਲਏ ਗਏ ਦ੍ਰਿਸ਼ਟਾਂਤ (be ਸਫ਼ਾ 244 ਪੈਰੇ 1-2)
ਨੰ. 1: ਬਾਈਬਲ ਦੀ ਮਦਦ ਨਾਲ ਖੋਜਬੀਨ ਕਿੱਦਾਂ ਕਰੀਏ? (be ਸਫ਼ਾ 33 ਪੈਰਾ 1–ਸਫ਼ਾ 35 ਪੈਰਾ 4)
ਨੰ. 2: ਯੂਹੰਨਾ 11:38-57
ਨੰ. 3: td 1ਅ ਅੰਤ ਦੇ ਦਿਨਾਂ ਦੇ ਨਿਸ਼ਾਨ ਪਛਾਣਨ ਲਈ ਰੂਹਾਨੀ ਤੌਰ ਤੇ ਜਾਗਦੇ ਰਹਿਣਾ ਜ਼ਰੂਰੀ
ਨੰ. 4: ਬਿਵਸਥਾ ਦੇ ਦਸਵੇਂ ਹੁਕਮ ਨੂੰ ਕਾਨੂੰਨੀ ਤੌਰ ਤੇ ਲਾਗੂ ਕਰਨਾ ਸੰਭਵ ਨਹੀਂ ਸੀ, ਤਾਂ ਫਿਰ ਇਹ ਹੁਕਮ ਕਿਉਂ ਦਿੱਤਾ ਗਿਆ ਸੀ?
26 ਮਈ ਬਾਈਬਲ ਪਠਨ: ਯੂਹੰਨਾ 12-16 ਗੀਤ 19 (143)
ਸਪੀਚ ਕੁਆਲਿਟੀ: ਹਾਜ਼ਰੀਨ ਦੇ ਮੁਤਾਬਕ ਦ੍ਰਿਸ਼ਟਾਂਤ ਚੁਣੋ (be ਸਫ਼ਾ 244 ਪੈਰਾ 3–ਸਫ਼ਾ 245 ਪੈਰਾ 4)
ਨੰ. 1: ਖੋਜਬੀਨ ਕਰਨ ਲਈ ਹੋਰ ਸਾਹਿੱਤ ਦਾ ਇਸਤੇਮਾਲ ਕਰਨਾ ਸਿੱਖਣਾ (be ਸਫ਼ਾ 35 ਪੈਰਾ 3–ਸਫ਼ਾ 38 ਪੈਰਾ 4)
ਨੰ. 2: ਯੂਹੰਨਾ 12:1-19
ਨੰ. 3: td 2ੳ ਇਨਸਾਨ ਦੇ ਅੰਦਰ ਕੋਈ ਅਮਰ ਚੀਜ਼ ਨਹੀਂ ਵੱਸਦੀ
ਨੰ. 4: ਅਸੀਂ ਯਹੋਵਾਹ ਉੱਤੇ ਆਪਣਾ ਭਾਰ ਕਿਵੇਂ ਸੁੱਟ ਸਕਦੇ ਹਾਂ? (ਜ਼ਬੂ. 55:22)
2 ਜੂਨ ਬਾਈਬਲ ਪਠਨ: ਯੂਹੰਨਾ 17-21 ਗੀਤ 5 (45)
ਸਪੀਚ ਕੁਆਲਿਟੀ: ਚੀਜ਼ਾਂ ਦਿਖਾ ਕੇ ਸਿਖਾਉਣਾ (be ਸਫ਼ਾ 247 ਪੈਰੇ 1-2)
ਨੰ. 1: ਤੁਹਾਡਾ ਬਪਤਿਸਮਾ ਕੀ ਮਾਅਨੇ ਰੱਖਦਾ ਹੈ? (wt ਸਫ਼ੇ 110-4 ਪੈਰੇ 1-10)
ਨੰ. 2: ਯੂਹੰਨਾ 21:1-14
ਨੰ. 3: ਜਿਸ ਪਰਮੇਸ਼ੁਰ ਨੂੰ ਅਸੀਂ ਦੇਖ ਨਹੀਂ ਸਕਦੇ, ਉਸ ਉੱਤੇ ਵਿਸ਼ਵਾਸ ਕਿਉਂ ਕਰੀਏ?
ਨੰ. 4: td 3ੳ ਆਰਮਾਗੇਡਨ—ਬੁਰਾਈ ਨੂੰ ਖ਼ਤਮ ਕਰਨ ਲਈ ਪਰਮੇਸ਼ੁਰ ਦਾ ਯੁੱਧ
9 ਜੂਨ ਬਾਈਬਲ ਪਠਨ: ਰਸੂਲਾਂ ਦੇ ਕਰਤੱਬ 1-4 ਗੀਤ 20 (162)
ਸਪੀਚ ਕੁਆਲਿਟੀ: ਯਿਸੂ ਨੇ ਚੀਜ਼ਾਂ ਤੇ ਵਿਅਕਤੀਆਂ ਨੂੰ ਉਦਾਹਰਣਾਂ ਵਜੋਂ ਕਿਵੇਂ ਇਸਤੇਮਾਲ ਕੀਤਾ? (be ਸਫ਼ਾ 247 ਪੈਰਾ 3)
ਨੰ. 1: ਬਪਤਿਸਮਾ ਲੈਣ ਤੋਂ ਬਾਅਦ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ (wt ਸਫ਼ੇ 115-19 ਪੈਰੇ 11-16)
ਨੰ. 2: ਰਸੂਲਾਂ ਦੇ ਕਰਤੱਬ 1:1-14
ਨੰ. 3: td 3ਅ ਆਰਮਾਗੇਡਨ ਪਰਮੇਸ਼ੁਰ ਦੇ ਪਿਆਰ ਦਾ ਸਬੂਤ ਕਿਉਂ ਹੈ?
ਨੰ. 4: ਗੱਲ ਕਰਨ ਵਿਚ “ਦਿਲੇਰੀ” ਹੋਣ ਦਾ ਕੀ ਮਤਲਬ ਹੈ? (ਇਬ. 3:6)
16 ਜੂਨ ਬਾਈਬਲ ਪਠਨ: ਰਸੂਲਾਂ ਦੇ ਕਰਤੱਬ 5-7 ਗੀਤ 8 (51)
ਸਪੀਚ ਕੁਆਲਿਟੀ: ਕਿਹੜੀਆਂ ਚੀਜ਼ਾਂ ਦਿਖਾਈਆਂ ਜਾ ਸਕਦੀਆਂ ਹਨ? (be ਸਫ਼ਾ 248 ਪੈਰੇ 1-3)
ਨੰ. 1: ਰੂਪ-ਰੇਖਾ ਤਿਆਰ ਕਰਨੀ (be ਸਫ਼ੇ 39-42)
ਨੰ. 2: ਰਸੂਲਾਂ ਦੇ ਕਰਤੱਬ 5:1-16
ਨੰ. 3: td 4ੳ ਮਸੀਹੀਆਂ ਲਈ ਸਬਤ ਮਨਾਉਣਾ ਜ਼ਰੂਰੀ ਨਹੀਂ
ਨੰ. 4: ਯਹੋਵਾਹ ਦਾ ਡਰ ਬੁੱਧ ਦੀ ਸ਼ੁਰੂਆਤ ਕਿਉਂ ਹੈ? (ਜ਼ਬੂ. 111:10)
23 ਜੂਨ ਬਾਈਬਲ ਪਠਨ: ਰਸੂਲਾਂ ਦੇ ਕਰਤੱਬ 8-10 ਗੀਤ 24 (200)
ਸਪੀਚ ਕੁਆਲਿਟੀ: ਨਕਸ਼ੇ, ਸੰਮੇਲਨ ਦੇ ਛਪੇ ਪ੍ਰੋਗ੍ਰਾਮ ਅਤੇ ਵਿਡਿਓ ਦਿਖਾਉਣੇ (be ਸਫ਼ਾ 248 ਪੈਰਾ 4–ਸਫ਼ਾ 249 ਪੈਰਾ 2)
ਨੰ. 1: ਦੈਵ-ਸ਼ਾਸਕੀ ਸਕੂਲ ਵਿਚ ਵਿਦਿਆਰਥੀ-ਭਾਗ ਤਿਆਰ ਕਰਨੇ (be ਸਫ਼ਾ 43 ਪੈਰਾ 1–ਸਫ਼ਾ 44 ਪੈਰਾ 3)
ਨੰ. 2: ਰਸੂਲਾਂ ਦੇ ਕਰਤੱਬ 8:1-17
ਨੰ. 3: ਯਿਸੂ ਕਿਵੇਂ ‘ਕੰਗਾਲ ਨੂੰ ਬਚਾਵੇਗਾ’? (ਜ਼ਬੂ. 72:12)
ਨੰ. 4: td 4ਅ ਸਬਤ ਮਨਾਉਣ ਦਾ ਹੁਕਮ ਮਸੀਹੀਆਂ ਨੂੰ ਨਹੀਂ ਦਿੱਤਾ ਗਿਆ ਸੀ
30 ਜੂਨ ਬਾਈਬਲ ਪਠਨ: ਰਸੂਲਾਂ ਦੇ ਕਰਤੱਬ 11-14 ਗੀਤ 5 (45)
ਸਪੀਚ ਕੁਆਲਿਟੀ: ਵੱਡੇ ਗਰੁੱਪ ਨੂੰ ਸਿਖਾਉਣ ਲਈ ਚੀਜ਼ਾਂ ਦੀ ਵਰਤੋਂ (be ਸਫ਼ਾ 249 ਪੈਰਾ 3–ਸਫ਼ਾ 250 ਪੈਰਾ 1)
ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
7 ਜੁਲਾ. ਬਾਈਬਲ ਪਠਨ: ਰਸੂਲਾਂ ਦੇ ਕਰਤੱਬ 15-17 ਗੀਤ 7 (46)
ਸਪੀਚ ਕੁਆਲਿਟੀ: ਤਰਕ ਕਰਨਾ ਕਿਉਂ ਜ਼ਰੂਰੀ ਹੈ? (be ਸਫ਼ਾ 251 ਪੈਰੇ 1-3)
ਨੰ. 1: ਵਿਸ਼ੇ ਅਤੇ ਸੈਟਿੰਗ ਮੁਤਾਬਕ ਭਾਸ਼ਣ ਤਿਆਰ ਕਰਨਾ (be ਸਫ਼ਾ 44 ਪੈਰਾ 4–ਸਫ਼ਾ 46 ਪੈਰਾ 3)
ਨੰ. 2: ਰਸੂਲਾਂ ਦੇ ਕਰਤੱਬ 16:1-15
ਨੰ. 3: ਨਿਡਰਤਾ ਨਾਲ ਯਹੋਵਾਹ ਦੀ ਸੇਵਾ ਕਰਨ ਦੇ ਕਾਰਨ
ਨੰ. 4: td 4ੲ ਪਰਮੇਸ਼ੁਰ ਦੇ ਸਬਤ ਦੀ ਸ਼ੁਰੂਆਤ ਅਤੇ ਸਮਾਪਤੀ
14 ਜੁਲਾ. ਬਾਈਬਲ ਪਠਨ: ਰਸੂਲਾਂ ਦੇ ਕਰਤੱਬ 18-21 ਗੀਤ 3 (32)
ਸਪੀਚ ਕੁਆਲਿਟੀ: ਕਿੱਥੋਂ ਸ਼ੁਰੂ ਕਰੀਏ (be ਸਫ਼ਾ 251 ਪੈਰਾ 4–ਸਫ਼ਾ 252 ਪੈਰਾ 3)
ਨੰ. 1: ਕਲੀਸਿਯਾ ਲਈ ਭਾਸ਼ਣ ਤਿਆਰ ਕਰਨਾ (be ਸਫ਼ਾ 47 ਪੈਰਾ 1–ਸਫ਼ਾ 49 ਪੈਰਾ 2)
ਨੰ. 2: ਰਸੂਲਾਂ ਦੇ ਕਰਤੱਬ 20:1-16
ਨੰ. 3: td 5ੳ ਕਿੱਦਾਂ ਪਤਾ ਲੱਗਦਾ ਹੈ ਕਿ ਪਰਾਈਆਂ ਕੌਮਾਂ ਦਾ ਸਮਾਂ 1914 ਵਿਚ ਖ਼ਤਮ ਹੋਇਆ ਸੀ?
ਨੰ. 4: ਕੂਚ 23:19ਅ ਵਿਚ ਦੱਸੀ ਪਾਬੰਦੀ ਤੋਂ ਅਸੀਂ ਕੀ ਸਿੱਖਦੇ ਹਾਂ?
21 ਜੁਲਾ. ਬਾਈਬਲ ਪਠਨ: ਰਸੂਲਾਂ ਦੇ ਕਰਤੱਬ 22-25 ਗੀਤ 24 (200)
ਸਪੀਚ ਕੁਆਲਿਟੀ: ਦੂਸਰੇ ਦੀ ਹਰ ਗੱਲ ਦਾ ਖੰਡਨ ਕਰਨ ਦੀ ਲੋੜ ਨਹੀਂ (be ਸਫ਼ਾ 252 ਪੈਰਾ 4–ਸਫ਼ਾ 253 ਪੈਰਾ 1)
ਨੰ. 1: ਸੇਵਾ ਸਭਾ ਦੇ ਭਾਗ ਅਤੇ ਹੋਰ ਭਾਸ਼ਣਾਂ ਦੀ ਤਿਆਰੀ (be ਸਫ਼ਾ 49 ਪੈਰਾ 3–ਸਫ਼ਾ 51 ਪੈਰਾ 3)
ਨੰ. 2: ਰਸੂਲਾਂ ਦੇ ਕਰਤੱਬ 22:1-16
ਨੰ. 3: ਯੂਹੰਨਾ 13:34, 35 ਵਿਚ ਦਿੱਤੇ ਹੁਕਮ ਨੂੰ ਯਹੋਵਾਹ ਦੇ ਗਵਾਹ ਕਿਵੇਂ ਮੰਨ ਰਹੇ ਹਨ?
ਨੰ. 4: td 6ੳ ਕੀ ਯਿਸੂ ਸਲੀਬ ਉੱਤੇ ਮਰਿਆ ਸੀ?
28 ਜੁਲਾ. ਬਾਈਬਲ ਪਠਨ: ਰਸੂਲਾਂ ਦੇ ਕਰਤੱਬ 26-28 ਗੀਤ 20 (162)
ਸਪੀਚ ਕੁਆਲਿਟੀ: ਸਵਾਲ ਪੁੱਛਣੇ ਤੇ ਵਜ੍ਹਾ ਦੱਸਣੀ (be ਸਫ਼ਾ 253 ਪੈਰਾ 2–ਸਫ਼ਾ 254 ਪੈਰਾ 2)
ਨੰ. 1: ਯਹੋਵਾਹ ਦੇ ਸਿੰਘਾਸਣ ਸਾਮ੍ਹਣੇ ਖੜ੍ਹੀ ਵੱਡੀ ਭੀੜ (wt ਸਫ਼ੇ 120-7 ਪੈਰੇ 1-17)
ਨੰ. 2: ਰਸੂਲਾਂ ਦੇ ਕਰਤੱਬ 26:1-18
ਨੰ. 3: td 6ਅ ਕੀ ਮਸੀਹੀਆਂ ਨੂੰ ਸਲੀਬ ਦੀ ਪੂਜਾ ਕਰਨੀ ਚਾਹੀਦੀ ਹੈ?
ਨੰ. 4: ਯਹੋਵਾਹ ਧੀਰਜ ਕਿਉਂ ਰੱਖਦਾ ਹੈ?
4 ਅਗ. ਬਾਈਬਲ ਪਠਨ: ਰੋਮੀਆਂ 1-4 ਗੀਤ 25 (191)
ਸਪੀਚ ਕੁਆਲਿਟੀ: ਪਰਮੇਸ਼ੁਰ ਦੇ ਬਚਨ ਉੱਤੇ ਆਧਾਰਿਤ ਠੋਸ ਦਲੀਲਾਂ (be ਸਫ਼ਾ 255 ਪੈਰਾ 1–ਸਫ਼ਾ 256 ਪੈਰਾ 2)
ਨੰ. 1: ਯਹੋਵਾਹ ਆਪਣੇ ਸੰਗਠਨ ਨੂੰ ਕਿਵੇਂ ਚਲਾਉਂਦਾ ਹੈ?—ਭਾਗ 1 (wt ਸਫ਼ੇ 128-30 ਪੈਰੇ 1-7)
ਨੰ. 2: ਰੋਮੀਆਂ 3:1-20
ਨੰ. 3: ਦੂਤ ਕਿਵੇਂ ਪਰਮੇਸ਼ੁਰ ਦੇ ਸੇਵਕਾਂ ਦੀ ਰਾਖੀ ਕਰਦੇ ਹਨ ਅਤੇ ਉਨ੍ਹਾਂ ਨੂੰ ਤਾਕਤ ਦਿੰਦੇ ਹਨ?
ਨੰ. 4: td 7ੳ ਸਿਰਫ਼ 1,44,000 ਸਵਰਗ ਜਾਂਦੇ ਹਨ
11 ਅਗ. ਬਾਈਬਲ ਪਠਨ: ਰੋਮੀਆਂ 5-8 ਗੀਤ 1 (13)
ਸਪੀਚ ਕੁਆਲਿਟੀ: ਆਪਣੀ ਗੱਲ ਦੀ ਸੱਚਾਈ ਦੇ ਸਬੂਤ ਦਿਓ (be ਸਫ਼ਾ 256 ਪੈਰੇ 3-5)
ਨੰ. 1: ਪਬਲਿਕ ਭਾਸ਼ਣਾਂ ਦੀ ਤਿਆਰੀ (be ਸਫ਼ਾ 52 ਪੈਰਾ 1–ਸਫ਼ਾ 54 ਪੈਰਾ 1)
ਨੰ. 2: ਰੋਮੀਆਂ 6:1-20
ਨੰ. 3: ਯਹੋਵਾਹ ਦੇ ਧਰਮੀ ਅਸੂਲ ਸਾਡੀ ਰਾਖੀ ਕਿਵੇਂ ਕਰਦੇ ਹਨ?
ਨੰ. 4: ctd 8ੳ ਸਾਰੇ ਮਸੀਹੀਆਂ ਨੂੰ ਸੇਵਕ ਹੋਣਾ ਚਾਹੀਦਾ ਹੈ
18 ਅਗ. ਬਾਈਬਲ ਪਠਨ: ਰੋਮੀਆਂ 9-12 ਗੀਤ 5 (45)
ਸਪੀਚ ਕੁਆਲਿਟੀ: ਚੋਖੇ ਸਬੂਤ ਦਿਓ (be ਸਫ਼ਾ 256 ਪੈਰਾ 6–ਸਫ਼ਾ 257 ਪੈਰਾ 3)
ਨੰ. 1: ਯਹੋਵਾਹ ਆਪਣੇ ਸੰਗਠਨ ਨੂੰ ਕਿਵੇਂ ਚਲਾਉਂਦਾ ਹੈ?—ਭਾਗ 2 (wt ਸਫ਼ੇ 131-5 ਪੈਰੇ 8-15)
ਨੰ. 2: ਰੋਮੀਆਂ 9:1-18
ਨੰ. 3: ਚੁਗ਼ਲੀ ਕਰਨ ਅਤੇ ਅਫ਼ਵਾਹਾਂ ਫੈਲਾਉਣ ਦੇ ਕੀ ਨੁਕਸਾਨ ਹੋ ਸਕਦੇ ਹਨ?
ਨੰ. 4: dtd 8ਅ ਸੇਵਕਾਈ ਕਰਨ ਦੇ ਲਾਇਕ ਬਣਨ ਲਈ ਕੀ ਕਰਨਾ ਜ਼ਰੂਰੀ ਹੈ?
25 ਅਗ. ਬਾਈਬਲ ਪਠਨ: ਰੋਮੀਆਂ 13-16 ਗੀਤ 18 (130)
ਸਪੀਚ ਕੁਆਲਿਟੀ: ਦਿਲ ਤਕ ਪਹੁੰਚਣ ਦੀ ਕੋਸ਼ਿਸ਼ ਕਰੋ (be ਸਫ਼ਾ 258 ਪੈਰਾ 1–ਸਫ਼ਾ 259 ਪੈਰਾ 1)
ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
1 ਸਤੰ. ਬਾਈਬਲ ਪਠਨ: 1 ਕੁਰਿੰਥੀਆਂ 1-9 ਗੀਤ 11 (85)
ਸਪੀਚ ਕੁਆਲਿਟੀ: ਲੋਕਾਂ ਦੇ ਦਿਲ ਦੀ ਗੱਲ ਜਾਣਨ ਦੀ ਕੋਸ਼ਿਸ਼ ਕਰਨੀ (be ਸਫ਼ਾ 259 ਪੈਰੇ 2-4)
ਨੰ. 1: ਸਲਾਹ ਨੂੰ ਮੰਨੋ (wt ਸਫ਼ੇ 136-9 ਪੈਰੇ 1-9)
ਨੰ. 2: 1 ਕੁਰਿੰਥੀਆਂ 4:1-17
ਨੰ. 3: td 9ੳ ਬਾਈਬਲ ਵਿਚ ਸ੍ਰਿਸ਼ਟੀ ਦਾ ਬਿਰਤਾਂਤ ਵਿਗਿਆਨਕ ਤੱਥਾਂ ਨਾਲ ਸਹਿਮਤ ਹੈ
ਨੰ. 4: ਕੀ ਅਮੀਰੀ ਪਰਮੇਸ਼ੁਰ ਦੀ ਬਰਕਤ ਦਾ ਸਬੂਤ ਹੈ?
8 ਸਤੰ. ਬਾਈਬਲ ਪਠਨ: 1 ਕੁਰਿੰਥੀਆਂ 10-16 ਗੀਤ 24 (200)
ਸਪੀਚ ਕੁਆਲਿਟੀ: ਚੰਗੀਆਂ ਭਾਵਨਾਵਾਂ ਜਗਾਉਣੀਆਂ (be ਸਫ਼ਾ 259 ਪੈਰਾ 5–ਸਫ਼ਾ 260 ਪੈਰਾ 1)
ਨੰ. 1: ਅਨੁਸ਼ਾਸਨ ਨੂੰ ਸਵੀਕਾਰ ਕਰੋ (wt ਸਫ਼ੇ 139-43 ਪੈਰੇ 10-16)
ਨੰ. 2: 1 ਕੁਰਿੰਥੀਆਂ 13:1–14:6
ਨੰ. 3: ਬਚਨ ਉੱਤੇ ਚੱਲਣ ਵਾਲੇ ਖ਼ੁਸ਼ ਕਿਉਂ ਰਹਿੰਦੇ ਹਨ?
ਨੰ. 4: td 9ਅ ਕੀ ਸ੍ਰਿਸ਼ਟੀ ਦਾ ਹਰ ਦਿਨ 24 ਘੰਟਿਆਂ ਦਾ ਸੀ?
15 ਸਤੰ. ਬਾਈਬਲ ਪਠਨ: 2 ਕੁਰਿੰਥੀਆਂ 1-7 ਗੀਤ 27 (212)
ਸਪੀਚ ਕੁਆਲਿਟੀ: ਯਹੋਵਾਹ ਦਾ ਡਰ ਰੱਖਣ ਵਿਚ ਦੂਸਰਿਆਂ ਦੀ ਮਦਦ ਕਰੋ (be ਸਫ਼ਾ 260 ਪੈਰੇ 2-3)
ਨੰ. 1: “ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ” (wt ਸਫ਼ੇ 144-50 ਪੈਰੇ 1-14)
ਨੰ. 2: 2 ਕੁਰਿੰਥੀਆਂ 1:1-14
ਨੰ. 3: td 10ੳ ਸ਼ਤਾਨ ਕੌਣ ਹੈ?
ਨੰ. 4:ਸੱਚੇ ਮਸੀਹੀ ਸਤਾਏ ਜਾਣ ਤੇ ਖ਼ੁਸ਼ ਕਿਉਂ ਹੁੰਦੇ ਹਨ?
22 ਸਤੰ. ਬਾਈਬਲ ਪਠਨ: 2 ਕੁਰਿੰਥੀਆਂ 8-13 ਗੀਤ 4 (37)
ਸਪੀਚ ਕੁਆਲਿਟੀ: ਸਾਡਾ ਚਾਲ-ਚਲਣ ਯਹੋਵਾਹ ਲਈ ਮਾਅਨੇ ਰੱਖਦਾ ਹੈ (be ਸਫ਼ਾ 260 ਪੈਰਾ 4–ਸਫ਼ਾ 261 ਪੈਰਾ 1)
ਨੰ. 1: ਘਰੇਲੂ ਜ਼ਿੰਦਗੀ ਵਿਚ ਯਹੋਵਾਹ ਦੇ ਅਸੂਲਾਂ ਤੇ ਚੱਲੋ (wt ਸਫ਼ੇ 151-8 ਪੈਰੇ 1-13)
ਨੰ. 2: 2 ਕੁਰਿੰਥੀਆਂ 9:1-15
ਨੰ. 3: ਸੱਚੇ ਮਸੀਹੀ ਜਗਤ ਦਾ ਹਿੱਸਾ ਕਿਉਂ ਨਹੀਂ ਹਨ?
ਨੰ. 4: td 10ਅ ਇਸ ਸੰਸਾਰ ਦਾ ਸ਼ਾਸਕ ਕੌਣ ਹੈ?
29 ਸਤੰ. ਬਾਈਬਲ ਪਠਨ: ਗਲਾਤੀਆਂ 1-6 ਗੀਤ 21 (164)
ਸਪੀਚ ਕੁਆਲਿਟੀ: ਜਾਂਚ ਕਰਨ ਵਿਚ ਦੂਸਰਿਆਂ ਦੀ ਮਦਦ ਕਰਨੀ (be ਸਫ਼ਾ 261 ਪੈਰੇ 2-4)
ਨੰ. 1: “ਓਹ ਜਗਤ ਦੇ ਨਹੀਂ ਹਨ” (wt ਸਫ਼ੇ 159-66 ਪੈਰੇ 1-15)
ਨੰ. 2: ਗਲਾਤੀਆਂ 1:1-17
ਨੰ. 3: td 10ੲ ਬਾਈਬਲ ਬਾਗ਼ੀ ਦੂਤਾਂ ਬਾਰੇ ਕੀ ਦੱਸਦੀ ਹੈ?
ਨੰ. 4: ਪਿਆਰ ਸਾਨੂੰ ਲੋਕਾਂ ਦੇ ਡਰ ਤੋਂ ਕਿਵੇਂ ਆਜ਼ਾਦ ਕਰਦਾ ਹੈ?
6 ਅਕ. ਬਾਈਬਲ ਪਠਨ: ਅਫ਼ਸੀਆਂ 1-6 ਗੀਤ 9 (53)
ਸਪੀਚ ਕੁਆਲਿਟੀ: ਦਿਲੋਂ ਆਗਿਆਕਾਰੀ ਬਣਨ ਵਿਚ ਦੂਸਰਿਆਂ ਦੀ ਮਦਦ ਕਰਨੀ (be ਸਫ਼ਾ 262 ਪੈਰੇ 1-4)
ਨੰ. 1: ਨਿਡਰਤਾ ਨਾਲ ਪਰਮੇਸ਼ੁਰ ਦਾ ਬਚਨ ਸੁਣਾਉਂਦੇ ਰਹੋ (wt ਸਫ਼ੇ 167-74)
ਨੰ. 2: ਅਫ਼ਸੀਆਂ 3:1-19
ਨੰ. 3: ਮਾਫ਼ੀ ਮੰਗਣਾ ਕਮਜ਼ੋਰੀ ਨਹੀਂ ਹੈ
ਨੰ. 4: td 11ੳ ਇਨਸਾਨ ਦੀ ਕਿਸਮਤ ਲਿਖੀ ਨਹੀਂ ਹੁੰਦੀ
13 ਅਕ. ਬਾਈਬਲ ਪਠਨ: ਫ਼ਿਲਿੱਪੀਆਂ 1–ਕੁਲੁੱਸੀਆਂ 4 ਗੀਤ 6 (43)
ਸਪੀਚ ਕੁਆਲਿਟੀ: ਲੋਕਾਂ ਦੇ ਦਿਲਾਂ ਤਕ ਪਹੁੰਚਣ ਲਈ ਯਹੋਵਾਹ ਨਾਲ ਮਿਲ ਕੇ ਕੰਮ ਕਰਨਾ (be ਸਫ਼ਾ 262 ਪੈਰਾ 5)
ਨੰ. 1: ਯਹੋਵਾਹ ਦੇ ਦਿਨ ਨੂੰ ਹਮੇਸ਼ਾ ਮਨ ਵਿਚ ਰੱਖੋ (wt ਸਫ਼ੇ 175-83)
ਨੰ. 2: ਫ਼ਿਲਿੱਪੀਆਂ 3:1-16
ਨੰ. 3: td 13ੳ ਰੂਹਾਨੀ ਚੰਗਾਈ ਕਿਉਂ ਜ਼ਰੂਰੀ ਹੈ?
ਨੰ. 4: eਇਸਰਾਏਲੀ ਪਰਮੇਸ਼ੁਰ ਦੀ ਮਿਹਰ ਗੁਆ ਬੈਠੇ (wt ਸਫ਼ਾ 185 ਪੈਰੇ 4, 5)
20 ਅਕ. ਬਾਈਬਲ ਪਠਨ: 1 ਥੱਸਲੁਨੀਕੀਆਂ 1–2 ਥੱਸਲੁਨੀਕੀਆਂ 3 ਗੀਤ 5 (45)
ਸਪੀਚ ਕੁਆਲਿਟੀ: ਦਿੱਤੇ ਗਏ ਸਮੇਂ ਵਿਚ ਆਪਣਾ ਭਾਗ ਖ਼ਤਮ ਕਰਨਾ (be ਸਫ਼ਾ 263 ਪੈਰਾ 1–ਸਫ਼ਾ 264 ਪੈਰਾ 4)
ਨੰ. 1: ਯਹੋਵਾਹ ਦਾ ਮਕਸਦ ਸ਼ਾਨਦਾਰ ਤਰੀਕੇ ਨਾਲ ਪੂਰਾ ਹੁੰਦਾ ਹੈ (wt ਸਫ਼ੇ 186-91 ਪੈਰੇ 6-15)
ਨੰ. 2: 1 ਥੱਸਲੁਨੀਕੀਆਂ 1:1–2:8
ਨੰ. 3: td 13ਅ ਪਰਮੇਸ਼ੁਰ ਦੇ ਰਾਜ ਅਧੀਨ ਲੋਕ ਸਦਾ ਲਈ ਤੰਦਰੁਸਤ ਰਹਿਣਗੇ
ਨੰ. 4: fਅੱਜ ਭਗਤੀ ਵਿਚ ਏਕਤਾ ਦਾ ਕੀ ਮਤਲਬ ਹੈ? (wt ਸਫ਼ੇ 5-8 ਪੈਰੇ 1-9)
27 ਅਕ. ਬਾਈਬਲ ਪਠਨ: 1 ਤਿਮੋਥਿਉਸ 1–2 ਤਿਮੋਥਿਉਸ 4 ਗੀਤ 8 (51)
ਸਪੀਚ ਕੁਆਲਿਟੀ: ਅਸਰਦਾਰ ਤਰੀਕੇ ਨਾਲ ਉਪਦੇਸ਼ ਦੇਣਾ (be ਸਫ਼ਾ 265 ਪੈਰਾ 1–ਸਫ਼ਾ 266 ਪੈਰਾ 1)
ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
3 ਨਵੰ. ਬਾਈਬਲ ਪਠਨ: ਤੀਤੁਸ 1–ਫਿਲੇਮੋਨ ਗੀਤ 19 (143)
ਸਪੀਚ ਕੁਆਲਿਟੀ: ਪਿਆਰ ਨਾਲ ਉਪਦੇਸ਼ ਦੇਣਾ (be ਸਫ਼ਾ 266 ਪੈਰੇ 2-5)
ਨੰ. 1: ਕਿਨ੍ਹਾਂ ਗੱਲਾਂ ਨਾਲ ਏਕਤਾ ਵਧਦੀ ਹੈ? (wt ਸਫ਼ੇ 9-13 ਪੈਰੇ 10-14)
ਨੰ. 2: ਤੀਤੁਸ 1:1-16
ਨੰ. 3: td 13ੲ ਅੱਜ ਚਮਤਕਾਰੀ ਚੰਗਾਈ ਪਰਮੇਸ਼ੁਰ ਦੀ ਤਾਕਤ ਨਾਲ ਨਹੀਂ ਹੁੰਦੀ
ਨੰ. 4: gਪਰਮੇਸ਼ੁਰ ਪਿਆਰ ਹੈ (wt ਸਫ਼ੇ 16-18 ਪੈਰੇ 4-9)
10 ਨਵੰ. ਬਾਈਬਲ ਪਠਨ: ਇਬਰਾਨੀਆਂ 1-8 ਗੀਤ 6 (43)
ਸਪੀਚ ਕੁਆਲਿਟੀ: ਬਾਈਬਲ ਵਿੱਚੋਂ ਉਪਦੇਸ਼ (be ਸਫ਼ਾ 267 ਪੈਰੇ 1-2)
ਨੰ. 1: ਯਹੋਵਾਹ ਦੀ ਵਡਿਆਈ ਕਰੋ ਕਿ ਉਹੋ ਇੱਕੋ-ਇਕ ਸੱਚਾ ਪਰਮੇਸ਼ੁਰ ਹੈ (wt ਸਫ਼ੇ 19-22 ਪੈਰੇ 10-16)
ਨੰ. 2: ਇਬਰਾਨੀਆਂ 3:1-19
ਨੰ. 3: td 13ਸ ਕੀ ਅੱਜ ਬੋਲੀਆਂ ਬੋਲਣ ਦੀ ਦਾਤ ਪਰਮੇਸ਼ੁਰ ਦੀ ਮਿਹਰ ਦਾ ਸਬੂਤ ਹੈ?
ਨੰ. 4: ਸੱਚੀ ਤੇ ਝੂਠੀ ਨਿਮਰਤਾ ਵਿਚ ਫ਼ਰਕ
17 ਨਵੰ. ਬਾਈਬਲ ਪਠਨ: ਇਬਰਾਨੀਆਂ 9-13 ਗੀਤ 12 (93)
ਸਪੀਚ ਕੁਆਲਿਟੀ: ਸਾਫ਼ ਜ਼ਮੀਰ ਹੋਣ ਕਰਕੇ “ਦਿਲੇਰੀ” ਨਾਲ ਬੋਲਣਾ (be ਸਫ਼ਾ 267 ਪੈਰੇ 3-4)
ਨੰ. 1: ਪਰਮੇਸ਼ੁਰ ਦੇ ਬਚਨ ਨੂੰ ਦ੍ਰਿੜ੍ਹਤਾ ਨਾਲ ਫੜੀ ਰੱਖੋ (wt ਸਫ਼ੇ 23-27 ਪੈਰੇ 1-10)
ਨੰ. 2: ਇਬਰਾਨੀਆਂ 10:1-17
ਨੰ. 3: td 14ੳ ਮਸੀਹੀ ਚਰਚ ਕੀ ਹੈ?
ਨੰ. 4: ਮਾਫ਼ ਕਰਨ ਨਾਲ ਏਕਤਾ ਕਿਵੇਂ ਵਧਦੀ ਹੈ?
24 ਨਵੰ. ਬਾਈਬਲ ਪਠਨ: ਯਾਕੂਬ 1-5 ਗੀਤ 5 (45)
ਸਪੀਚ ਕੁਆਲਿਟੀ: ਦੂਸਰਿਆਂ ਦੀ ਹੌਸਲਾ-ਅਫ਼ਜ਼ਾਈ ਕਰਨੀ ਕਿਉਂ ਜ਼ਰੂਰੀ ਹੈ? (be ਸਫ਼ਾ 268 ਪੈਰੇ 1-3)
ਨੰ. 1: ਪਰਮੇਸ਼ੁਰ ਦੇ ਬਚਨ ਨੂੰ ਦ੍ਰਿੜ੍ਹਤਾ ਨਾਲ ਫੜੀ ਰੱਖੋ—ਸਾਡਾ ਮਕਸਦ (wt ਸਫ਼ੇ 28-31 ਪੈਰੇ 11-13)
ਨੰ. 2: ਯਾਕੂਬ 1:1-21
ਨੰ. 3: td 14ਅ ਕੀ ਕਲੀਸਿਯਾ ਪਤਰਸ ਉੱਤੇ ਉਸਾਰੀ ਗਈ ਹੈ?
ਨੰ. 4: ਕਿਵੇਂ “ਦਯਾ ਨਿਆਉਂ ਦੇ ਉੱਤੇ ਫ਼ਤਹ ਪਾਉਂਦੀ ਹੈ”? (ਯਾਕੂ. 2:13)
1 ਦਸੰ. ਬਾਈਬਲ ਪਠਨ: 1 ਪਤਰਸ 1–2 ਪਤਰਸ 3 ਗੀਤ 17 (127)
ਸਪੀਚ ਕੁਆਲਿਟੀ: ਯਹੋਵਾਹ ਦੇ ਉਪਕਾਰਾਂ ਬਾਰੇ ਯਾਦ ਕਰਾਉਣਾ (be ਸਫ਼ਾ 268 ਪੈਰਾ 4–ਸਫ਼ਾ 269 ਪੈਰਾ 2)
ਨੰ. 1: ਉਹ ਸ਼ਖ਼ਸ ਜਿਸ ਦੀ ਸਾਰੇ ਨਬੀਆਂ ਨੇ ਗਵਾਹੀ ਦਿੱਤੀ (wt ਸਫ਼ੇ 32-37 ਪੈਰੇ 1-9)
ਨੰ. 2: 1 ਪਤਰਸ 2:1-17
ਨੰ. 3: td 15ੳ ਜਾਦੂ-ਟੂਣੇ ਤੋਂ ਦੂਰ ਰਹਿਣਾ ਕਿਉਂ ਜ਼ਰੂਰੀ ਹੈ?
ਨੰ. 4: hਦਿਖਾਓ ਕਿ ਤੁਸੀਂ ਮਸੀਹ ਉੱਤੇ ਵਿਸ਼ਵਾਸ ਕਰਦੇ ਹੋ (wt ਸਫ਼ੇ 37-40 ਪੈਰੇ 10-15)
8 ਦਸੰ. ਬਾਈਬਲ ਪਠਨ: 1 ਯੂਹੰਨਾ 1–ਯਹੂਦਾਹ ਗੀਤ 9 (53)
ਸਪੀਚ ਕੁਆਲਿਟੀ: ਇਸ ਬਾਰੇ ਦੱਸਣਾ ਕਿ ਯਹੋਵਾਹ ਨੇ ਆਪਣੇ ਲੋਕਾਂ ਦੀ ਕਿਵੇਂ ਮਦਦ ਕੀਤੀ ਹੈ (be ਸਫ਼ਾ 269 ਪੈਰੇ 3-5)
ਨੰ. 1: ਯਹੋਵਾਹ ਦੇ ਉਪਾਸਕਾਂ ਨੂੰ ਮਿਲੀ ਆਜ਼ਾਦੀ (wt ਸਫ਼ੇ 41-45 ਪੈਰੇ 1-9)
ਨੰ. 2: 1 ਯੂਹੰਨਾ 4:1-16
ਨੰ. 3: td 16ੳ ਸਦਾ ਦੀ ਜ਼ਿੰਦਗੀ ਸੁਪਨਾ ਨਹੀਂ ਹੈ
ਨੰ. 4: iਗ਼ਲਤ ਕਿਸਮ ਦੀ ਆਜ਼ਾਦੀ ਦੇ ਮਾੜੇ ਨਤੀਜੇ (wt ਸਫ਼ੇ 46-49 ਪੈਰੇ 10-14)
15 ਦਸੰ. ਬਾਈਬਲ ਪਠਨ: ਪਰਕਾਸ਼ ਦੀ ਪੋਥੀ 1-6 ਗੀਤ 29 (222)
ਸਪੀਚ ਕੁਆਲਿਟੀ: ਅੱਜ ਯਹੋਵਾਹ ਜੋ ਕਰ ਰਿਹਾ ਹੈ ਉਸ ਵਿਚ ਖ਼ੁਸ਼ੀ ਮਨਾਓ (be ਸਫ਼ਾ 270 ਪੈਰਾ 1–ਸਫ਼ਾ 271 ਪੈਰਾ 2)
ਨੰ. 1: ਉਹ ਮਸਲਾ ਜਿਸ ਦਾ ਅਸੀਂ ਸਾਰਿਆਂ ਨੇ ਸਾਮ੍ਹਣਾ ਕਰਨਾ ਹੈ—ਭਾਗ 1 (wt ਸਫ਼ੇ 50-53 ਪੈਰੇ 1-8)
ਨੰ. 2: ਪਰਕਾਸ਼ ਦੀ ਪੋਥੀ 3:1-13
ਨੰ. 3: td 16ਅ ਕੌਣ ਲੋਕ ਸਵਰਗ ਜਾਂਦੇ ਹਨ?
ਨੰ. 4: ਧੀਰਜ ਅਤੇ ਦਇਆ ਦੀ ਵੀ ਇਕ ਹੱਦ ਹੈ
22 ਦਸੰ. ਬਾਈਬਲ ਪਠਨ: ਪਰਕਾਸ਼ ਦੀ ਪੋਥੀ 7-14 ਗੀਤ 19 (143)
ਸਪੀਚ ਕੁਆਲਿਟੀ: ਪਰਮੇਸ਼ੁਰੀ ਸੇਵਾ ਸਕੂਲ ਤੋਂ ਪੂਰਾ ਫ਼ਾਇਦਾ ਉਠਾਓ (be ਸਫ਼ਾ 5 ਪੈਰਾ 1–ਸਫ਼ਾ 8 ਪੈਰਾ 1)
ਨੰ. 1: ਉਹ ਮਸਲਾ ਜਿਸ ਦਾ ਅਸੀਂ ਸਾਰਿਆਂ ਨੇ ਸਾਮ੍ਹਣਾ ਕਰਨਾ ਹੈ—ਭਾਗ 2 (wt ਸਫ਼ੇ 54-59 ਪੈਰੇ 9-18)
ਨੰ. 2: ਪਰਕਾਸ਼ ਦੀ ਪੋਥੀ 8:1-13
ਨੰ. 3: td 16ੲ ਅਣਗਿਣਤ ‘ਹੋਰ ਭੇਡਾਂ’ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਹਾਸਲ ਕਰਨਗੀਆਂ
ਨੰ. 4: “ਪਰਮੇਸ਼ੁਰ ਸਾਡੇ ਮਨ ਨਾਲੋਂ ਵੱਡਾ ਹੈ” ਸ਼ਬਦਾਂ ਦਾ ਕੀ ਮਤਲਬ ਹੈ? (1 ਯੂਹੰ. 3:20)
29 ਦਸੰ. ਬਾਈਬਲ ਪਠਨ: ਪਰਕਾਸ਼ ਦੀ ਪੋਥੀ 15-22 ਗੀਤ 23 (187)
ਸਪੀਚ ਕੁਆਲਿਟੀ: ਸਹੀ-ਸਹੀ ਪੜ੍ਹਨਾ (be ਸਫ਼ਾ 83 ਪੈਰੇ 1-5)
ਦੈਵ-ਸ਼ਾਸਕੀ ਸੇਵਕਾਈ ਸਕੂਲ ਪੁਨਰ-ਵਿਚਾਰ
[ਫੁਟਨੋਟ]
a ਸਿਰਫ਼ ਭਰਾਵਾਂ ਨੂੰ ਦਿਓ, ਹੋ ਸਕੇ ਤਾਂ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਨੂੰ
b ਸਿਰਫ਼ ਭਰਾਵਾਂ ਨੂੰ ਦਿਓ, ਹੋ ਸਕੇ ਤਾਂ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਨੂੰ
c ਸਿਰਫ਼ ਭਰਾਵਾਂ ਨੂੰ ਦਿਓ, ਹੋ ਸਕੇ ਤਾਂ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਨੂੰ
d ਸਿਰਫ਼ ਭਰਾਵਾਂ ਨੂੰ ਦਿਓ, ਹੋ ਸਕੇ ਤਾਂ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਨੂੰ
e ਸਿਰਫ਼ ਭਰਾਵਾਂ ਨੂੰ ਦਿਓ, ਹੋ ਸਕੇ ਤਾਂ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਨੂੰ
f ਸਿਰਫ਼ ਭਰਾਵਾਂ ਨੂੰ ਦਿਓ, ਹੋ ਸਕੇ ਤਾਂ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਨੂੰ
g ਸਿਰਫ਼ ਭਰਾਵਾਂ ਨੂੰ ਦਿਓ, ਹੋ ਸਕੇ ਤਾਂ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਨੂੰ
h ਸਿਰਫ਼ ਭਰਾਵਾਂ ਨੂੰ ਦਿਓ, ਹੋ ਸਕੇ ਤਾਂ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਨੂੰ
i ਸਿਰਫ਼ ਭਰਾਵਾਂ ਨੂੰ ਦਿਓ, ਹੋ ਸਕੇ ਤਾਂ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਨੂੰ