ਸੇਵਾ ਸਭਾ ਅਨੁਸੂਚੀ
8-14 ਸਤੰਬਰ
ਗੀਤ 26 (204)
10 ਮਿੰਟ: ਸਥਾਨਕ ਘੋਸ਼ਣਾਵਾਂ। ਨਵੇਂ ਰਸਾਲੇ ਦੇਣ ਦੀ ਤਿਆਰੀ ਕਰੋ। ਹਾਜ਼ਰੀਨ ਨੂੰ ਪੁੱਛੋ ਕਿ ਜੁਲਾਈ-ਸਤੰਬਰ ਪਹਿਰਾਬੁਰਜ ਅਤੇ ਜੁਲਾਈ-ਸਤੰਬਰ ਜਾਗਰੂਕ ਬਣੋ! ਰਸਾਲਿਆਂ ਵਿੱਚੋਂ ਕਿਹੜੇ ਅੰਕ ਸਾਡੇ ਇਲਾਕੇ ਲਈ ਜ਼ਿਆਦਾ ਢੁਕਵੇਂ ਸਨ। ਇਹ ਵੀ ਪੁੱਛੋ ਕਿ ਗੱਲਬਾਤ ਸ਼ੁਰੂ ਕਰਨ ਲਈ ਉਨ੍ਹਾਂ ਨੇ ਕਿਹੜਾ ਸਵਾਲ ਤੇ ਕਿਹੜਾ ਹਵਾਲਾ ਇਸਤੇਮਾਲ ਕੀਤਾ ਸੀ। ਪ੍ਰਦਰਸ਼ਿਤ ਕਰੋ ਕਿ ਦਿਲਚਸਪੀ ਦੇਖਣ ਤੋਂ ਬਾਅਦ ਦੋਵੇਂ ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
15 ਮਿੰਟ: ਬਾਈਬਲ ਦੇ ਚੰਗੇ ਸਿੱਖਿਆਕ ਬਣਨ ਵਿਚ ਵਿਦਿਆਰਥੀਆਂ ਦੀ ਮਦਦ ਕਰੋ। ਪਹਿਰਾਬੁਰਜ, 15 ਜਨਵਰੀ 2007, ਸਫ਼ੇ 29-30, ਪੈਰੇ 14-20 ਉੱਤੇ ਆਧਾਰਿਤ ਭਾਸ਼ਣ। ਇਕ ਛੋਟੇ ਜਿਹੇ ਪ੍ਰਦਰਸ਼ਨ ਵਿਚ ਦਿਖਾਓ ਕਿ ਪਬਲੀਸ਼ਰ ਨਵੇਂ ਵਿਦਿਆਰਥੀ ਨੂੰ ਪਬਲਿਕ ਭਾਸ਼ਣ ਅਤੇ ਪਹਿਰਾਬੁਰਜ ਦੇ ਅਧਿਐਨ ਬਾਰੇ ਦੱਸ ਕੇ ਉਸ ਨੂੰ ਮੀਟਿੰਗ ਵਿਚ ਆਉਣ ਦਾ ਸੱਦਾ ਕਿਵੇਂ ਦਿੰਦਾ ਹੈ।
20 ਮਿੰਟ: ਪ੍ਰਚਾਰ ਕਰਦਿਆਂ ਪੱਖਪਾਤ ਦਾ ਸਾਮ੍ਹਣਾ ਕਰਨਾ। ਰਿਸਰਚ ਕਰ ਕੇ ਇਕ ਬਜ਼ੁਰਗ ਭਾਸ਼ਣ ਦੇਵੇਗਾ ਕਿ ਪੱਖਪਾਤ ਸਾਡੀ ਸੇਵਕਾਈ ਉੱਤੇ ਕਿੱਦਾਂ ਪ੍ਰਭਾਵ ਪਾ ਸਕਦਾ ਹੈ ਅਤੇ ਅਸੀਂ ਇਸ ਦਾ ਸਾਮ੍ਹਣਾ ਕਿੱਦਾਂ ਕਰ ਸਕਦੇ ਹਾਂ। ਹੋ ਸਕਦਾ ਹੈ ਕਿ ਜਦ ਅਸੀਂ ਪ੍ਰਚਾਰ ਅਤੇ ਹੋਰ ਕੰਮ-ਕਾਰ ਕਰਦੇ ਹਾਂ, ਤਾਂ ਲੋਕ ਸਾਡਾ ਚਾਲ-ਚਲਣ ਦੇਖ ਕੇ ਆਪਣੇ ਦਿਲਾਂ ਵਿੱਚੋਂ ਸਾਡੇ ਬਾਰੇ ਗ਼ਲਤ ਖ਼ਿਆਲ ਕੱਢ ਦੇਣ ਤੇ ਸੱਚਾਈ ਵੱਲ ਖਿੱਚੇ ਜਾਣ। ਇਸ ਲਈ ਸਾਨੂੰ ਹਮੇਸ਼ਾ ਆਪਣੀ ਬੋਲੀ ਤੇ ਚਾਲ-ਚਲਣ ਵੱਲ ਧਿਆਨ ਦੇਣਾ ਚਾਹੀਦਾ ਹੈ। (1 ਪਤ. 2:12; 3:1, 2) ਹਾਜ਼ਰੀਨ ਨੂੰ ਚੁਣਵੇਂ ਸਥਾਨਕ ਜਾਂ ਪ੍ਰਕਾਸ਼ਿਤ ਤਜਰਬੇ ਸੁਣਾਉਣ ਲਈ ਕਹੋ ਜੋ ਦਿਖਾਉਂਦੇ ਹਨ ਕਿ ਪੱਖਪਾਤ ਦਾ ਕਿੱਦਾਂ ਸਾਮ੍ਹਣਾ ਕੀਤਾ ਜਾ ਸਕਦੇ ਹੈ।
ਗੀਤ 17 (127)
15-21 ਸਤੰਬਰ
ਗੀਤ 7 (46)
10 ਮਿੰਟ: ਸਥਾਨਕ ਘੋਸ਼ਣਾਵਾਂ ਅਤੇ ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
20 ਮਿੰਟ: ਪਿਛਲੇ ਸਾਲ ਸਾਡੀ ਸੇਵਕਾਈ ਕਿਸ ਤਰ੍ਹਾਂ ਰਹੀ? ਸੇਵਾ ਨਿਗਾਹਬਾਨ ਜਾਂ ਕਿਸੇ ਹੋਰ ਯੋਗ ਬਜ਼ੁਰਗ ਦੁਆਰਾ ਭਾਸ਼ਣ ਤੇ ਹਾਜ਼ਰੀਨ ਨਾਲ ਚਰਚਾ। ਪਿਛਲੇ ਸੇਵਾ ਸਾਲ ਦੌਰਾਨ ਕਲੀਸਿਯਾ ਦੀ ਸੇਵਕਾਈ ਉੱਤੇ ਵਿਚਾਰ ਕਰੋ। ਭੈਣਾਂ-ਭਰਾਵਾਂ ਦੀ ਕੀਤੀ ਮਿਹਨਤ ਉੱਤੇ ਖ਼ਾਸ ਜ਼ੋਰ ਦਿੰਦੇ ਹੋਏ ਕਲੀਸਿਯਾ ਦੀ ਤਾਰੀਫ਼ ਕਰੋ। ਪਹਿਲਾਂ ਤੋਂ ਹੀ ਇਕ-ਦੋ ਪਬਲੀਸ਼ਰਾਂ ਨੂੰ ਆਪਣੇ ਦਿਲਚਸਪ ਤਜਰਬੇ ਸੁਣਾਉਣ ਲਈ ਤਿਆਰ ਕਰੋ। ਸੁਝਾਅ ਦਿੰਦਿਆਂ ਇਕ-ਦੋ ਗੱਲਾਂ ਦੱਸੋ ਜਿਨ੍ਹਾਂ ਵਿਚ ਕਲੀਸਿਯਾ ਆਉਣ ਵਾਲੇ ਸਾਲ ਦੌਰਾਨ ਹੋਰ ਸੁਧਾਰ ਕਰ ਸਕਦੀ ਹੈ।
15 ਮਿੰਟ: ਮੈਂ ਸ੍ਰਿਸ਼ਟੀ ਬਾਰੇ ਆਪਣੇ ਵਿਸ਼ਵਾਸਾਂ ਨੂੰ ਕਿਵੇਂ ਸਮਝਾ ਸਕਦਾ ਹਾਂ? ਪ੍ਰਕਾਸ਼ਿਤ ਜਾਣਕਾਰੀ ਉੱਤੇ ਆਧਾਰਿਤ ਭਾਸ਼ਣ। ਹਾਜ਼ਰੀਨ ਨੂੰ ਦੱਸਣ ਲਈ ਕਹੋ ਕਿ ਉਨ੍ਹਾਂ ਨੇ ਸਕੂਲ ਵਿਚ, ਕੰਮ ਦੀ ਥਾਂ ਤੇ ਜਾਂ ਕਿਤੇ ਹੋਰ ਸ੍ਰਿਸ਼ਟੀ ਸੰਬੰਧੀ ਆਪਣੇ ਵਿਸ਼ਵਾਸਾਂ ਬਾਰੇ ਕਿਵੇਂ ਸਮਝਾਇਆ। ਪਹਿਲਾਂ ਤੋਂ ਹੀ ਇਕ-ਦੋ ਭੈਣ-ਭਰਾਵਾਂ ਨੂੰ ਟਿੱਪਣੀਆਂ ਕਰਨ ਲਈ ਤਿਆਰ ਕੀਤਾ ਜਾ ਸਕਦਾ ਹੈ।
ਗੀਤ 8 (51)
22-28 ਸਤੰਬਰ
ਗੀਤ 9 (53)
10 ਮਿੰਟ: ਸਥਾਨਕ ਘੋਸ਼ਣਾਵਾਂ। ਆਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫ਼ਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਪਹਿਲੇ ਸਫ਼ੇ ਉੱਤੇ ਦਿੱਤੀ ਬ੍ਰਾਂਚ ਦੀ ਚਿੱਠੀ ਦੀ ਚਰਚਾ ਕਰੋ।
20 ਮਿੰਟ: ਤੁਹਾਨੂੰ ਆਪਣੀ ਸੇਵਾ ਦਾ ਮੇਵਾ ਮਿਲੇਗਾ। ਪਹਿਰਾਬੁਰਜ, 15 ਅਪ੍ਰੈਲ 2005, ਸਫ਼ਾ 28 ਪੈਰਾ 5 ਤੋਂ ਲੈ ਕੇ ਸਫ਼ਾ 29 ਦੇ ਅਖ਼ੀਰ ਤਕ ਲੇਖ ਉੱਤੇ ਆਧਾਰਿਤ ਭਾਸ਼ਣ। ਇਕ-ਦੋ ਜੋਸ਼ੀਲੇ ਭੈਣਾਂ-ਭਰਾਵਾਂ ਦੀ ਛੋਟੀ ਜਿਹੀ ਇੰਟਰਵਿਊ ਲਓ ਕਿ ਉਨ੍ਹਾਂ ਨੂੰ ਯਹੋਵਾਹ ਵੱਲੋਂ ਹੌਸਲਾ ਤੇ ਸਹਾਰਾ ਕਿੱਦਾਂ ਮਿਲਿਆ ਸੀ।
15 ਮਿੰਟ: ਅਕਤੂਬਰ-ਦਸੰਬਰ ਦੇ ਪਹਿਰਾਬੁਰਜ ਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲੇ ਦੇਣ ਦੀ ਤਿਆਰੀ ਕਰੋ। ਹਾਜ਼ਰੀਨ ਨੂੰ ਪੁੱਛੋ ਕਿ ਉਨ੍ਹਾਂ ਦੇ ਖ਼ਿਆਲ ਵਿਚ ਕਿਹੜੇ ਲੇਖ ਲੋਕਾਂ ਨੂੰ ਪਸੰਦ ਆਉਣਗੇ ਅਤੇ ਕਿਉਂ। ਇਹ ਵੀ ਪੁੱਛੋ ਕਿ ਉਹ ਇਨ੍ਹਾਂ ਰਸਾਲਿਆਂ ਵਿੱਚੋਂ ਕਿਹੜੀਆਂ ਗੱਲਾਂ ਵੱਲ ਲੋਕਾਂ ਦਾ ਧਿਆਨ ਖਿੱਚਣਾ ਚਾਹੁੰਦੇ ਹਨ। ਗੱਲਬਾਤ ਸ਼ੁਰੂ ਕਰਨ ਲਈ ਕਿਹੜਾ ਸਵਾਲ ਪੁੱਛਿਆ ਜਾ ਸਕਦਾ ਹੈ? ਫਿਰ ਲੇਖ ਵਿਚ ਦਿੱਤੀ ਕਿਹੜੀ ਆਇਤ ਨੂੰ ਬਾਈਬਲ ਵਿੱਚੋਂ ਪੜ੍ਹ ਕੇ ਸੁਣਾਇਆ ਜਾ ਸਕਦਾ ਹੈ? ਸਫ਼ਾ 4 ਉੱਤੇ ਦਿੱਤੇ ਸੁਝਾਵਾਂ (ਜਾਂ ਤੁਹਾਡੇ ਇਲਾਕੇ ਲਈ ਢੁਕਵੇਂ ਹੋਰ ਸੁਝਾਵਾਂ) ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰੋ ਕਿ ਦੋਵੇਂ ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
ਗੀਤ 5 (190)
29 ਸਤੰਬਰ–5 ਅਕਤੂਬਰ
ਗੀਤ 5 (45)
10 ਮਿੰਟ: ਸਥਾਨਕ ਘੋਸ਼ਣਾਵਾਂ। ਪਬਲੀਸ਼ਰਾਂ ਨੂੰ ਸਤੰਬਰ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ। ਪਹਿਲਾਂ ਤੋਂ ਹੀ ਇਕ-ਦੋ ਪਬਲੀਸ਼ਰਾਂ ਨੂੰ ਵਧੀਆ ਤਜਰਬੇ ਸੁਣਾਉਣ ਲਈ ਤਿਆਰ ਕਰੋ ਜੋ ਉਨ੍ਹਾਂ ਨੂੰ ਛੁੱਟੀਆਂ ਵਿਚ ਕਿਤੇ ਘੁੰਮਣ-ਫਿਰਨ ਸਮੇਂ ਗਵਾਹੀ ਦਿੰਦਿਆਂ ਜਾਂ ਹੋਰ ਮੌਕਿਆਂ ਤੇ ਗਰਮੀਆਂ ਦੇ ਮਹੀਨਿਆਂ ਦੌਰਾਨ ਮਿਲੇ।
15 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: “10 ਨਵੰਬਰ ਤੋਂ 7 ਦਸੰਬਰ ਤਕ ਖ਼ਾਸ ਟ੍ਰੈਕਟ ਮੁਹਿੰਮ!”a ਜੇਕਰ ਕਲੀਸਿਯਾ ਨੂੰ ਟ੍ਰੈਕਟ ਮਿਲ ਗਏ ਹਨ, ਤਾਂ ਸਾਰਿਆਂ ਨੂੰ ਇਕ-ਇਕ ਕਾਪੀ ਵੰਡ ਦਿਓ। ਪੈਰਾ 2 ਦੀ ਚਰਚਾ ਕਰਦਿਆਂ ਸੰਖੇਪ ਵਿਚ ਟ੍ਰੈਕਟ ਵਿਚਲੀ ਜਾਣਕਾਰੀ ਬਾਰੇ ਦੱਸੋ। ਪੈਰਾ 4 ਦੀ ਚਰਚਾ ਕਰਦਿਆਂ ਇਕ ਪ੍ਰਦਰਸ਼ਨ ਪੇਸ਼ ਕਰੋ ਕਿ ਲੋਕਾਂ ਨਾਲ ਟ੍ਰੈਕਟ ਕਿੱਦਾਂ ਛੱਡਿਆ ਜਾ ਸਕਦਾ ਹੈ। ਪੈਰਾ 5 ਦੀ ਚਰਚਾ ਕਰਦਿਆਂ ਇਕ ਪ੍ਰਦਰਸ਼ਨ ਵਿਚ ਦਿਖਾਓ ਕਿ ਜਦੋਂ ਇਕ ਪਬਲੀਸ਼ਰ ਵਿਅਕਤੀ ਨੂੰ ਮੁੜ ਜਾ ਕੇ ਮਿਲਦਾ ਹੈ, ਤਾਂ ਉਹ ਟ੍ਰੈਕਟ ਵਰਤ ਕੇ ਬਾਈਬਲ ਸਟੱਡੀ ਕਿੱਦਾਂ ਸ਼ੁਰੂ ਕਰ ਸਕਦਾ ਹੈ।
ਗੀਤ 18 (9)
6-12 ਅਕਤੂਬਰ
ਗੀਤ 2 (15)
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਪ੍ਰਸ਼ਨ ਡੱਬੀ। ਹਾਜ਼ਰੀਨ ਨਾਲ ਚਰਚਾ। ਪਹਿਰਾਬੁਰਜ, 15 ਜੂਨ 2005, ਸਫ਼ੇ 20-22 ਪੈਰੇ 10-16 ਵਿੱਚੋਂ ਟਿੱਪਣੀਆਂ ਕਰੋ।
20 ਮਿੰਟ: “ਲੋਕਾਂ ਨੂੰ ਯਹੋਵਾਹ ਨੂੰ ਪਿਆਰ ਕਰਨਾ ਸਿਖਾਓ।”b ਸਮੇਂ ਨੂੰ ਧਿਆਨ ਵਿਚ ਰੱਖਦੇ ਹੋਏ ਹਾਜ਼ਰੀਨ ਨੂੰ ਲੇਖ ਵਿਚ ਦਿੱਤੇ ਹਵਾਲਿਆਂ ਉੱਤੇ ਟਿੱਪਣੀਆਂ ਕਰਨ ਲਈ ਕਹੋ।
ਗੀਤ 25 (132)
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।