ਘੋਸ਼ਣਾਵਾਂ
◼ ਅਗਲੇ ਕੁਝ ਮਹੀਨਿਆਂ ਲਈ ਇਹ ਸਾਹਿੱਤ ਪੇਸ਼ ਕੀਤਾ ਜਾਵੇਗਾ। ਅਕਤੂਬਰ: ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ। ਦਿਲਚਸਪੀ ਲੈਣ ਵਾਲਿਆਂ ਨੂੰ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਟ੍ਰੈਕਟ ਦੇ ਕੇ ਇਸ ਉੱਤੇ ਚਰਚਾ ਕਰੋ ਤੇ ਸਟੱਡੀ ਸ਼ੁਰੂ ਕਰਨ ਦਾ ਜਤਨ ਕਰੋ। ਨਵੰਬਰ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਬਾਈਬਲ ਸਟੱਡੀ ਸ਼ੁਰੂ ਕਰਨ ਦਾ ਪੂਰਾ ਜਤਨ ਕਰੋ। ਦਸੰਬਰ: ਬਾਈਬਲ ਕਹਾਣੀਆਂ ਦੀ ਕਿਤਾਬ। ਜਨਵਰੀ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਜੇਕਰ ਵਿਅਕਤੀ ਕੋਲ ਪਹਿਲਾਂ ਹੀ ਇਹ ਕਿਤਾਬ ਹੈ, ਤਾਂ ਉਸ ਨੂੰ ਕੋਈ ਵੀ 192 ਸਫ਼ਿਆਂ ਵਾਲੀ ਕਿਤਾਬ ਦਿੱਤੀ ਜਾ ਸਕਦੀ ਹੈ ਜਿਸ ਦਾ ਪੇਪਰ ਪੀਲਾ ਪੈ ਚੁੱਕਾ ਹੈ ਜਾਂ ਜੋ 1992 ਤੋਂ ਪਹਿਲਾਂ ਛਪੀ ਸੀ।
◼ ਨਵੰਬਰ ਵਿਚ ਪੰਜ ਸ਼ਨੀਵਾਰ-ਐਤਵਾਰ ਹੋਣਗੇ, ਇਸ ਲਈ ਇਹ ਮਹੀਨਾ ਔਗਜ਼ੀਲਰੀ ਪਾਇਨੀਅਰੀ ਕਰਨ ਲਈ ਵਧੀਆ ਹੈ।
◼ ਪ੍ਰਧਾਨ ਨਿਗਾਹਬਾਨ ਅਤੇ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਓਵਰਸੀਅਰ ਲਈ ਸੂਚਨਾ: ਮੀਟਿੰਗਾਂ ਦਾ ਨਵਾਂ ਪ੍ਰੋਗ੍ਰਾਮ 29 ਦਸੰਬਰ 2008 ਦੇ ਹਫ਼ਤੇ ਦੌਰਾਨ ਸ਼ੁਰੂ ਕੀਤਾ ਜਾਵੇਗਾ। ਇਹ ਪ੍ਰੋਗ੍ਰਾਮ ਦਸੰਬਰ 2008 ਦੀ ਸਾਡੀ ਰਾਜ ਸੇਵਕਾਈ ਵਿਚ ਦਿੱਤਾ ਜਾਵੇਗਾ। ਉਸ ਹਫ਼ਤੇ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ ਕਰਦੇ ਹੋਏ, ਅਕਤੂਬਰ 2009 ਲਈ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਪ੍ਰੋਗ੍ਰਾਮ ਵਿਚ ਰਿਵਿਊ ਸੰਬੰਧੀ ਦਿੱਤੀਆਂ ਹਿਦਾਇਤਾਂ ਵੱਲ ਪੂਰਾ-ਪੂਰਾ ਧਿਆਨ ਦਿਓ। ਉਸ ਸ਼ਾਮ ਨੂੰ ਸਪੀਚ ਕੁਆਲਿਟੀ ਉੱਤੇ ਚਰਚਾ ਨਹੀਂ ਕੀਤੀ ਜਾਵੇਗੀ।
◼ ਜਨਵਰੀ ਮਹੀਨੇ ਦੀ ਸੇਵਾ ਸਭਾ ਵਿਚ ਖ਼ੂਨ ਬਿਨਾਂ ਇਲਾਜ—ਮੈਡੀਕਲ ਖੇਤਰ ਦੀ ਸਫ਼ਲਤਾ (No Blood—Medicine Meets the Challenge) ਨਾਮਕ ਅੰਗ੍ਰੇਜ਼ੀ ਵਿਡਿਓ ਪ੍ਰੋਗ੍ਰਾਮ ਉੱਤੇ ਚਰਚਾ ਕੀਤੀ ਜਾਵੇਗੀ। ਜੇ ਤੁਹਾਡੇ ਕੋਲ ਇਹ ਡੀ.ਵੀ.ਡੀ. ਜਾਂ ਵਿਡਿਓ ਕੈਸਟ ਨਹੀਂ ਹੈ, ਤਾਂ ਇਸ ਨੂੰ ਜਲਦੀ ਤੋਂ ਜਲਦੀ ਕਲੀਸਿਯਾ ਰਾਹੀਂ ਆਰਡਰ ਕਰੋ।