2009 ਲਈ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਪ੍ਰੋਗ੍ਰਾਮ
ਹਿਦਾਇਤਾਂ
ਸਾਲ 2009 ਦੌਰਾਨ ਸਕੂਲ ਨੂੰ ਹੇਠਾਂ ਦਿੱਤੀਆਂ ਹਿਦਾਇਤਾਂ ਅਨੁਸਾਰ ਚਲਾਓ।
ਪਾਠ-ਪੁਸਤਕਾਂ: ਪਵਿੱਤਰ ਬਾਈਬਲ, ਪਹਿਰਾਬੁਰਜ [w-PJ], ਪਰਿਵਾਰਕ ਖ਼ੁਸ਼ੀ ਦਾ ਰਾਜ਼ [fy-PJ] ਅਤੇ ਜਾਗਰੂਕ ਬਣੋ! [g-PJ]।
ਸਕੂਲ ਨੂੰ ਸੁਆਗਤ ਦੇ ਕੁਝ ਸ਼ਬਦਾਂ ਨਾਲ ਸਮੇਂ ਸਿਰ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਹੇਠਾਂ ਦਿੱਤੀਆਂ ਹਿਦਾਇਤਾਂ ਅਨੁਸਾਰ ਚਲਾਇਆ ਜਾਣਾ ਚਾਹੀਦਾ ਹੈ। ਹਰ ਪੇਸ਼ਕਾਰੀ ਤੋਂ ਬਾਅਦ ਸਕੂਲ ਓਵਰਸੀਅਰ ਅਗਲੇ ਸਟੂਡੈਂਟ ਨੂੰ ਆਪਣਾ ਭਾਗ ਪੇਸ਼ ਕਰਨ ਲਈ ਬੁਲਾਵੇਗਾ।
ਬਾਈਬਲ ਰੀਡਿੰਗ ਵਿੱਚੋਂ ਖ਼ਾਸ ਗੱਲਾਂ: 10 ਮਿੰਟ। ਪਹਿਲੇ ਚਾਰ ਮਿੰਟਾਂ ਵਿਚ ਇਕ ਯੋਗ ਬਜ਼ੁਰਗ ਜਾਂ ਸਹਾਇਕ ਸੇਵਕ ਬਾਈਬਲ ਦੀਆਂ ਕੁਝ ਆਇਤਾਂ ਉੱਤੇ ਟਿੱਪਣੀਆਂ ਕਰ ਕੇ ਇਨ੍ਹਾਂ ਦੇ ਫ਼ਾਇਦੇ ਦੱਸੇਗਾ। ਪਰ ਜਦੋਂ ਬਾਈਬਲ ਦੀ ਕਿਸੇ ਕਿਤਾਬ ਦੇ ਪਹਿਲੇ ਅਧਿਆਇ ਤੇ ਚਰਚਾ ਕੀਤੀ ਜਾਂਦੀ ਹੈ, ਤਾਂ ਭਰਾ ਨੂੰ ਪਹਿਰਾਬੁਰਜ ਵਿਚ ਛਪੇ “ਯਹੋਵਾਹ ਦਾ ਬਚਨ ਜੀਉਂਦਾ ਹੈ” ਲੇਖਾਂ ਵਿੱਚੋਂ ਜਾਣਕਾਰੀ ਲੈਣੀ ਚਾਹੀਦੀ ਹੈ ਜੋ ਚਾਰ ਮਿੰਟਾਂ ਵਿਚ ਪੂਰੀ ਹੋਣੀ ਚਾਹੀਦੀ ਹੈ। ਮਿਸਾਲ ਲਈ, 5 ਜਨਵਰੀ ਦੇ ਹਫ਼ਤੇ ਦੌਰਾਨ ਉਤਪਤ ਦੇ ਪਹਿਲੇ ਪੰਜ ਅਧਿਆਵਾਂ ਵਿੱਚੋਂ ਖ਼ਾਸ-ਖ਼ਾਸ ਗੱਲਾਂ ਦੱਸੀਆਂ ਜਾਣਗੀਆਂ। ਭਰਾ ਨੂੰ ਪਹਿਰਾਬੁਰਜ ਵਿੱਚੋਂ ਕੁਝ ਨੁਕਤੇ ਲੈ ਕੇ ਕਲੀਸਿਯਾ ਦੀ ਮਦਦ ਲਈ ਕੁਝ ਗੱਲਾਂ ਦੱਸਣੀਆਂ ਚਾਹੀਦੀਆਂ ਹਨ। ਉਸ ਦਾ ਮੁੱਖ ਮਕਸਦ ਭੈਣ-ਭਰਾਵਾਂ ਦੀ ਇਹ ਸਮਝਣ ਵਿਚ ਮਦਦ ਕਰਨੀ ਹੈ ਕਿ ਇਹ ਜਾਣਕਾਰੀ ਉਨ੍ਹਾਂ ਲਈ ਕਿਉਂ ਅਤੇ ਕਿਵੇਂ ਲਾਭਦਾਇਕ ਹੈ। ਸਪੀਕਰ ਨੂੰ ਚਾਰ ਮਿੰਟਾਂ ਤੋਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੀਦਾ। ਉਸ ਨੂੰ ਬਾਕੀ ਦੇ ਛੇ ਮਿੰਟ ਹਾਜ਼ਰੀਨ ਨੂੰ ਟਿੱਪਣੀਆਂ ਕਰਨ ਲਈ ਦੇਣੇ ਚਾਹੀਦੇ ਹਨ। ਹਾਜ਼ਰੀਨ ਨੂੰ ਸੰਖੇਪ ਵਿਚ (30 ਸਕਿੰਟ ਜਾਂ ਇਸ ਤੋਂ ਵੀ ਘੱਟ ਸਮੇਂ ਵਿਚ) ਟਿੱਪਣੀਆਂ ਕਰਨ ਲਈ ਕਹੋ ਕਿ ਉਨ੍ਹਾਂ ਨੂੰ ਬਾਈਬਲ ਦੇ ਅਧਿਆਵਾਂ ਵਿੱਚੋਂ ਕਿਹੜੀਆਂ ਗੱਲਾਂ ਚੰਗੀਆਂ ਲੱਗੀਆਂ। ਇਸ ਟਾਕ ਤੋਂ ਬਾਅਦ, ਸਕੂਲ ਓਵਰਸੀਅਰ ਦੂਜੇ ਸਕੂਲ ਦੇ ਵਿਦਿਆਰਥੀਆਂ ਨੂੰ ਦੂਸਰੇ ਹਾਲ ਵਿਚ ਭੇਜ ਦੇਵੇਗਾ।
ਟਾਕ ਨੰ. 1: 4 ਮਿੰਟ ਜਾਂ ਉਸ ਤੋਂ ਘੱਟ ਸਮਾਂ। ਇਸ ਨੂੰ ਭਰਾ ਪੇਸ਼ ਕਰੇਗਾ। ਉਹ ਪੜ੍ਹਨ ਤੋਂ ਪਹਿਲਾਂ ਜਾਂ ਬਾਅਦ ਵਿਚ ਕੋਈ ਟਿੱਪਣੀ ਨਹੀਂ ਕਰੇਗਾ। ਸਕੂਲ ਓਵਰਸੀਅਰ ਖ਼ਾਸਕਰ ਵਿਦਿਆਰਥੀਆਂ ਦੀ ਇਸ ਗੱਲ ਵਿਚ ਮਦਦ ਕਰੇਗਾ ਕਿ ਉਹ ਜਾਣਕਾਰੀ ਨੂੰ ਚੰਗੀ ਤਰ੍ਹਾਂ ਸਮਝ ਕੇ ਪੜ੍ਹਨ। ਉਹ ਸਹੀ ਸ਼ਬਦਾਂ ਉੱਤੇ ਜ਼ੋਰ ਦੇਣ, ਆਵਾਜ਼ ਵਿਚ ਸਹੀ ਉਤਾਰ-ਚੜ੍ਹਾਅ ਲਿਆਉਣ, ਸਹੀ ਥਾਵਾਂ ਤੇ ਰੁਕਣ ਅਤੇ ਸਹਿਜਤਾ ਨਾਲ ਪੜ੍ਹਨ ਵਿਚ ਵੀ ਵਿਦਿਆਰਥੀਆਂ ਦੀ ਮਦਦ ਕਰੇਗਾ।
ਟਾਕ ਨੰ. 2: 5 ਮਿੰਟ। ਇਸ ਨੂੰ ਭੈਣ ਪੇਸ਼ ਕਰੇਗੀ। ਉਹ ਸੇਵਾ ਸਕੂਲ ਕਿਤਾਬ ਦੇ ਸਫ਼ਾ 82 ਉੱਤੇ ਦਿੱਤੀ ਗਈ ਸੂਚੀ ਵਿੱਚੋਂ ਇਕ ਸੈਟਿੰਗ ਚੁਣ ਸਕਦੀ ਹੈ ਜਾਂ ਸਕੂਲ ਓਵਰਸੀਅਰ ਉਸ ਨੂੰ ਕੋਈ ਸੈਟਿੰਗ ਦੇਵੇਗਾ। ਭੈਣ ਨੂੰ ਦਿੱਤੇ ਗਏ ਵਿਸ਼ੇ ਉੱਤੇ ਹੀ ਗੱਲ ਕਰਨੀ ਚਾਹੀਦੀ ਹੈ। ਉਹ ਆਪਣੀ ਕਲੀਸਿਯਾ ਦੇ ਇਲਾਕੇ ਉੱਤੇ ਢੁਕਦੀ ਕਿਸੇ ਸੈਟਿੰਗ ਵਿਚ ਵਿਸ਼ੇ ਉੱਤੇ ਚਰਚਾ ਕਰੇਗੀ। ਜਦੋਂ ਟਾਕ ਲਈ ਕਿਸੇ ਵੀ ਪਾਠ-ਪੁਸਤਕ ਦਾ ਹਵਾਲਾ ਨਹੀਂ ਦਿੱਤਾ ਜਾਂਦਾ, ਤਾਂ ਉਸ ਨੂੰ ਪ੍ਰਕਾਸ਼ਨਾਂ ਵਿੱਚੋਂ ਰਿਸਰਚ ਕਰ ਕੇ ਜਾਣਕਾਰੀ ਇਕੱਠੀ ਕਰਨੀ ਪਵੇਗੀ। ਸਕੂਲ ਓਵਰਸੀਅਰ ਖ਼ਾਸ ਤੌਰ ਤੇ ਇਸ ਗੱਲ ਵੱਲ ਧਿਆਨ ਦੇਵੇਗਾ ਕਿ ਭੈਣ ਆਪਣੇ ਵਿਸ਼ੇ ਨੂੰ ਕਿਸ ਢੰਗ ਨਾਲ ਤਿਆਰ ਕਰਦੀ ਹੈ ਅਤੇ ਆਇਤਾਂ ਅਤੇ ਮੁੱਖ ਨੁਕਤਿਆਂ ਨੂੰ ਸਮਝਣ ਵਿਚ ਦੂਸਰੀ ਭੈਣ ਦੀ ਕਿਵੇਂ ਮਦਦ ਕਰਦੀ ਹੈ। ਸਕੂਲ ਓਵਰਸੀਅਰ ਹਾਊਸ-ਹੋਲਡਰ ਦੇ ਤੌਰ ਤੇ ਦੂਸਰੀ ਭੈਣ ਨੂੰ ਵੀ ਚੁਣੇਗਾ।
ਟਾਕ ਨੰ. 3: 5 ਮਿੰਟ। ਇਸ ਨੂੰ ਭੈਣ ਜਾਂ ਭਰਾ ਪੇਸ਼ ਕਰੇਗਾ। ਉਹ ਦਿੱਤੇ ਗਏ ਵਿਸ਼ੇ ਉੱਤੇ ਗੱਲ ਕਰੇਗਾ। ਜੇ ਟਾਕ ਲਈ ਕਿਸੇ ਵੀ ਪਾਠ-ਪੁਸਤਕ ਦਾ ਹਵਾਲਾ ਨਹੀਂ ਦਿੱਤਾ ਗਿਆ ਹੈ, ਤਾਂ ਉਸ ਨੂੰ ਪ੍ਰਕਾਸ਼ਨਾਂ ਵਿੱਚੋਂ ਰਿਸਰਚ ਕਰ ਕੇ ਜਾਣਕਾਰੀ ਇਕੱਠੀ ਕਰਨੀ ਪਵੇਗੀ। ਜਦੋਂ ਇਹ ਭਾਗ ਕਿਸੇ ਭਰਾ ਨੂੰ ਦਿੱਤਾ ਜਾਂਦਾ ਹੈ, ਤਾਂ ਉਹ ਹਾਜ਼ਰੀਨ ਨੂੰ ਧਿਆਨ ਵਿਚ ਰੱਖ ਕੇ ਭਾਸ਼ਣ ਦੇ ਰੂਪ ਵਿਚ ਇਸ ਨੂੰ ਪੇਸ਼ ਕਰੇਗਾ। ਜਦੋਂ ਇਹ ਭਾਗ ਕਿਸੇ ਭੈਣ ਨੂੰ ਦਿੱਤਾ ਜਾਂਦਾ ਹੈ, ਤਾਂ ਇਸ ਨੂੰ ਟਾਕ ਨੰ. 2 ਵਾਂਗ ਹੀ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਧਿਆਨ ਦਿਓ ਕਿ ਜਿਨ੍ਹਾਂ ਵਿਸ਼ਿਆਂ ਉੱਤੇ ਤਾਰਾ-ਚਿੰਨ੍ਹ ਦਿੱਤਾ ਗਿਆ ਹੈ, ਉਨ੍ਹਾਂ ਨੂੰ ਸਿਰਫ਼ ਭਰਾ ਹੀ ਪੇਸ਼ ਕਰਨਗੇ ਅਤੇ ਜਿੱਥੇ ਕਿਤੇ ਢੁਕਵਾਂ ਹੋਵੇ, ਉਦੋਂ ਇਹ ਭਾਗ ਬਜ਼ੁਰਗਾਂ ਤੇ ਸਹਾਇਕ ਸੇਵਕਾਂ ਨੂੰ ਦਿੱਤੇ ਜਾਣੇ ਚਾਹੀਦੇ ਹਨ।
ਸਲਾਹ: 1-2 ਮਿੰਟ। ਟਾਕ ਤੋਂ ਪਹਿਲਾਂ ਸਕੂਲ ਓਵਰਸੀਅਰ ਇਹ ਨਹੀਂ ਦੱਸੇਗਾ ਕਿ ਵਿਦਿਆਰਥੀ ਕਿਸ ਸਪੀਚ ਕੁਆਲਿਟੀ ਉੱਤੇ ਕੰਮ ਕਰ ਰਿਹਾ ਹੈ। ਟਾਕ ਨੰ. 1, 2 ਅਤੇ 3 ਦੇ ਮਗਰੋਂ ਸਕੂਲ ਓਵਰਸੀਅਰ ਟਾਕ ਦੀ ਕਿਸੇ ਇਕ ਖੂਬੀ ਉੱਤੇ ਟਿੱਪਣੀ ਕਰੇਗਾ। ਉਹ ਸਿਰਫ਼ ਇਹੀ ਨਹੀਂ ਕਹੇਗਾ ਕਿ “ਟਾਕ ਬਹੁਤ ਵਧੀਆ ਸੀ,” ਸਗੋਂ ਉਹ ਇਹ ਵੀ ਦੱਸੇਗਾ ਕਿ ਟਾਕ ਦੀ ਕਿਹੜੀ ਗੱਲ ਵਧੀਆ ਸੀ ਅਤੇ ਕਿਉਂ। ਉਸ ਨੂੰ ਲਗਾਤਾਰ ਸੇਵਾ ਸਕੂਲ ਕਿਤਾਬ ਵਿੱਚੋਂ ਹਵਾਲੇ ਦੇਣੇ ਚਾਹੀਦੇ ਹਨ। ਜੇ ਵਿਦਿਆਰਥੀ ਨੂੰ ਕਿਸੇ ਗੱਲ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਮੀਟਿੰਗ ਤੋਂ ਬਾਅਦ ਜਾਂ ਕਿਸੇ ਹੋਰ ਸਮੇਂ ਤੇ ਉਸ ਨੂੰ ਫ਼ਾਇਦੇਮੰਦ ਸੁਝਾਅ ਦਿੱਤੇ ਜਾ ਸਕਦੇ ਹਨ।
ਸਮਾਂ: ਸਾਰਿਆਂ ਨੂੰ ਆਪਣੀਆਂ ਟਾਕਾਂ ਸਮੇਂ ਸਿਰ ਖ਼ਤਮ ਕਰਨੀਆਂ ਚਾਹੀਦੀਆਂ ਹਨ। ਸਕੂਲ ਓਵਰਸੀਅਰ ਨੂੰ ਵੀ ਟਿੱਪਣੀਆਂ ਕਰਨ ਲਈ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੀਦਾ। ਟਾਕ ਨੰ. 1, 2 ਅਤੇ 3 ਦਾ ਸਮਾਂ ਖ਼ਤਮ ਹੋਣ ਤੇ ਇਨ੍ਹਾਂ ਨੂੰ ਰੋਕ ਦੇਣਾ ਚਾਹੀਦਾ ਹੈ। ਜੇ ਬਾਈਬਲ ਰੀਡਿੰਗ ਦੀਆਂ ਖ਼ਾਸ ਗੱਲਾਂ ਦੀ ਚਰਚਾ ਕਰਨ ਵਾਲਾ ਭਰਾ ਸਮੇਂ ਸਿਰ ਆਪਣਾ ਭਾਗ ਪੂਰਾ ਨਹੀਂ ਕਰਦਾ, ਤਾਂ ਉਸ ਨੂੰ ਬਾਅਦ ਵਿਚ ਸਲਾਹ ਦਿੱਤੀ ਜਾਣੀ ਚਾਹੀਦੀ ਹੈ। ਸਾਰਿਆਂ ਨੂੰ ਆਪਣਾ ਭਾਗ ਸਮੇਂ ਸਿਰ ਖ਼ਤਮ ਕਰਨ ਦਾ ਧਿਆਨ ਰੱਖਣਾ ਚਾਹੀਦਾ ਹੈ। ਪ੍ਰੋਗ੍ਰਾਮ ਦਾ ਕੁੱਲ ਸਮਾਂ: 30 ਮਿੰਟ।
ਕੌਂਸਲ ਫਾਰਮ: ਇਹ ਸੇਵਾ ਸਕੂਲ ਪੁਸਤਕ ਵਿਚ ਦਿੱਤਾ ਗਿਆ ਹੈ।
ਸਹਾਇਕ ਸਲਾਹਕਾਰ: ਬਜ਼ੁਰਗਾਂ ਦਾ ਸਮੂਹ ਇਕ ਯੋਗ ਬਜ਼ੁਰਗ (ਜੇ ਸਕੂਲ ਨਿਗਾਹਬਾਨ ਤੋਂ ਇਲਾਵਾ ਕੋਈ ਹੋਰ ਯੋਗ ਬਜ਼ੁਰਗ ਉਪਲਬਧ ਹੋਵੇ) ਨੂੰ ਸਹਾਇਕ ਸਲਾਹਕਾਰ ਦੇ ਤੌਰ ਤੇ ਨਿਯੁਕਤ ਕਰ ਸਕਦਾ ਹੈ। ਜੇ ਕਲੀਸਿਯਾ ਵਿਚ ਕਈ ਬਜ਼ੁਰਗ ਹਨ, ਤਾਂ ਹਰ ਸਾਲ ਇਹ ਜ਼ਿੰਮੇਵਾਰੀ ਵੱਖੋ-ਵੱਖਰੇ ਯੋਗ ਬਜ਼ੁਰਗਾਂ ਨੂੰ ਦਿੱਤੀ ਜਾ ਸਕਦੀ ਹੈ। ਸਹਾਇਕ ਸਲਾਹਕਾਰ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਜੇ ਬਾਈਬਲ ਰੀਡਿੰਗ ਦੀਆਂ ਖ਼ਾਸ ਗੱਲਾਂ ਉੱਤੇ ਚਰਚਾ ਕਰਨ ਵਾਲੇ ਭਰਾਵਾਂ ਨੂੰ ਕਿਸੇ ਗੱਲ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਉਹ ਉਨ੍ਹਾਂ ਨੂੰ ਸਲਾਹ ਦੇਵੇ। ਇਹ ਜ਼ਰੂਰੀ ਨਹੀਂ ਕਿ ਉਹ ਹਰ ਭਾਸ਼ਣ ਤੋਂ ਬਾਅਦ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਨੂੰ ਸਲਾਹ ਦੇਵੇ।
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ: 20 ਮਿੰਟ। ਹਰ ਦੋ ਮਹੀਨਿਆਂ ਬਾਅਦ ਸਕੂਲ ਓਵਰਸੀਅਰ ਹਾਜ਼ਰੀਨ ਨਾਲ ਰਿਵਿਊ ਕਰੇਗਾ। ਰਿਵਿਊ ਤੋਂ ਪਹਿਲਾਂ ਬਾਈਬਲ ਰੀਡਿੰਗ ਦੀਆਂ ਖ਼ਾਸ ਗੱਲਾਂ ਉੱਤੇ ਚਰਚਾ ਕੀਤੀ ਜਾਵੇਗੀ। ਚੱਲਦੇ ਹਫ਼ਤੇ ਸਮੇਤ ਪਿਛਲੇ ਦੋ ਮਹੀਨਿਆਂ ਦੀ ਜਾਣਕਾਰੀ ਦਾ ਰਿਵਿਊ ਕੀਤਾ ਜਾਵੇਗਾ। ਜੇ ਰਿਵਿਊ ਦੇ ਹਫ਼ਤੇ ਤੁਹਾਡਾ ਸਰਕਟ ਸੰਮੇਲਨ ਹੈ, ਜਾਂ ਸਰਕਟ ਨਿਗਾਹਬਾਨ ਆ ਰਿਹਾ ਹੈ, ਤਾਂ ਰਿਵਿਊ ਨੂੰ ਅਗਲੇ ਹਫ਼ਤੇ ਰੱਖਿਆ ਜਾਣਾ ਚਾਹੀਦਾ ਹੈ ਅਤੇ ਅਗਲੇ ਹਫ਼ਤਿਆਂ ਦੀਆਂ ਟਾਕਾਂ (ਨੰ.1, 2 ਅਤੇ 3) ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਬਾਈਬਲ ਰੀਡਿੰਗ ਅਤੇ ਬਾਈਬਲ ਰੀਡਿੰਗ ਦੀਆਂ ਖ਼ਾਸ ਗੱਲਾਂ ਨੂੰ ਪ੍ਰੋਗ੍ਰਾਮ ਦੇ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ।
ਸਕੂਲ ਪ੍ਰੋਗ੍ਰਾਮ
5 ਜਨ. ਬਾਈਬਲ ਰੀਡਿੰਗ: ਉਤਪਤ 1-5
ਨੰ. 1: ਉਤਪਤ 3:1-15
ਨੰ. 2: ਦਬਾਉ ਦੇ ਹੇਠ ਪਰਿਵਾਰ (fy ਸਫ਼ੇ 5-9 ਪੈਰੇ 1-14)
ਨੰ. 3: ਕਿਹੜੀ ਚੀਜ਼ ਥੋਥੀ ਨਹੀਂ ਹੈ? (1 ਕੁਰਿੰ. 15:58)
12 ਜਨ. ਬਾਈਬਲ ਰੀਡਿੰਗ: ਉਤਪਤ 6-10
ਨੰ. 1: ਉਤਪਤ 9:1-17
ਨੰ. 2: ਮੈਂ ਆਪਣੇ ਭਰਾ ਜਾਂ ਭੈਣ ਤੋਂ ਵੱਖਰੀ ਪਛਾਣ ਕਿੱਦਾਂ ਬਣਾ ਸਕਦਾ ਹਾਂ? (g04 ਜਨ.-ਮਾਰ. ਸਫ਼ੇ 13-15)
ਨੰ. 3: ਪਰਿਵਾਰਕ ਖ਼ੁਸ਼ੀ ਦਾ ਰਾਜ਼ (fy ਸਫ਼ੇ 9-12 ਪੈਰੇ 15-23)
19 ਜਨ. ਬਾਈਬਲ ਰੀਡਿੰਗ: ਉਤਪਤ 11-16
ਨੰ. 1: ਉਤਪਤ 14:1-16
ਨੰ. 2: ਕੀ ਤੁਸੀਂ ਵਿਆਹ ਲਈ ਤਿਆਰ ਹੋ? (fy ਸਫ਼ੇ 13-15 ਪੈਰੇ 1-6)
ਨੰ. 3: ਯਹੋਵਾਹ ਸਾਨੂੰ ਕਿਵੇਂ ਢਾਲ਼ਦਾ ਹੈ? (ਯਸਾ. 64:8)
26 ਜਨ. ਬਾਈਬਲ ਰੀਡਿੰਗ: ਉਤਪਤ 17-20
ਨੰ. 1: ਉਤਪਤ 17:1-17
ਨੰ. 2: ਜਦੋਂ ਸਾਡੇ ਰਿਸ਼ਤੇਦਾਰਾਂ ਦਾ ਧਰਮ ਸਾਡੇ ਧਰਮ ਨਾਲੋਂ ਵੱਖਰਾ ਹੁੰਦਾ ਹੈ (g04 ਜਨ.-ਮਾਰ. ਸਫ਼ੇ 20-21)
ਨੰ. 3: ਪਹਿਲਾਂ ਖ਼ੁਦ ਨੂੰ ਜਾਣੋ (fy ਸਫ਼ੇ 16-18 ਪੈਰੇ 7-10)
2 ਫਰ. ਬਾਈਬਲ ਰੀਡਿੰਗ: ਉਤਪਤ 21-24
ਨੰ. 1: ਉਤਪਤ 22:1-18
ਨੰ. 2: ਰਿਵਾਜ ਅਤੇ ਬਾਈਬਲ (fy ਸਫ਼ਾ 17)
ਨੰ. 3: a ਅਸੀਂ ਕਿਨ੍ਹਾਂ ਤਰੀਕਿਆਂ ਰਾਹੀਂ ਦੂਜਿਆਂ ਨੂੰ ਖੁੱਲ੍ਹੇ ਦਿਲ ਨਾਲ ਪਿਆਰ ਕਰ ਸਕਦੇ ਹਾਂ (2 ਕੁਰਿੰ. 6:11-13)
9 ਫਰ. ਬਾਈਬਲ ਰੀਡਿੰਗ: ਉਤਪਤ 25-28
ਨੰ. 1: ਉਤਪਤ 25:1-18
ਨੰ. 2: ਇਕ ਸਾਥੀ ਵਿਚ ਕੀ ਭਾਲਣਾ ਚਾਹੀਦਾ ਹੈ (fy ਸਫ਼ੇ 18-22 ਪੈਰੇ 11-15)
ਨੰ. 3: ਬੱਚਿਆਂ ਨੂੰ ਆਪਣੇ ਮਾਪਿਆਂ ਤੋਂ ਕੀ ਚਾਹੀਦਾ ਹੈ (g04 ਅਪ੍ਰੈ.-ਜੂਨ. ਸਫ਼ੇ 3-11)
16 ਫਰ. ਬਾਈਬਲ ਰੀਡਿੰਗ: ਉਤਪਤ 29-31
ਨੰ. 1: ਉਤਪਤ 29:1-20
ਨੰ. 2: ਸਾਨੂੰ “ਚਿੰਤਾ” ਕਿਉਂ ਨਹੀਂ ਕਰਨੀ ਚਾਹੀਦੀ (ਮੱਤੀ 6:25)
ਨੰ. 3: ਪਹਿਲਾਂ ਤੋਂ ਹੀ ਪਤਾ ਲਗਾਓ (fy ਸਫ਼ੇ 22-24 ਪੈਰੇ 16-19)
23 ਫਰ. ਬਾਈਬਲ ਰੀਡਿੰਗ: ਉਤਪਤ 32-35
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
2 ਮਾਰ. ਬਾਈਬਲ ਰੀਡਿੰਗ: ਉਤਪਤ 36-39
ਨੰ. 1: ਉਤਪਤ 39:1-16
ਨੰ. 2: ਆਪਣੀ ਆਸ਼ਨਾਈ ਨੂੰ ਆਦਰਯੋਗ ਰੱਖੋ (fy ਸਫ਼ੇ 24, 25 ਪੈਰੇ 20, 21)
ਨੰ. 3: ਪਰਮੇਸ਼ੁਰ ਦਾ ਰਾਜ ਇਨਸਾਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਦਾ ਇੱਕੋ-ਇਕ ਜ਼ਰੀਆ
9 ਮਾਰ. ਬਾਈਬਲ ਰੀਡਿੰਗ: ਉਤਪਤ 40-42
ਨੰ. 1: ਉਤਪਤ 40:1-15
ਨੰ. 2: ਵਿਆਹ-ਉਤਸਵ ਤੋਂ ਅਗਾਹਾਂ ਦੇਖਣਾ (fy ਸਫ਼ੇ 25, 26 ਪੈਰੇ 22, 23)
ਨੰ. 3: b ਆਪਣੀ ਮਨ-ਮਰਜ਼ੀ ਕਰਨ ਤੋਂ ਬਚੋ!
16 ਮਾਰ. ਬਾਈਬਲ ਰੀਡਿੰਗ: ਉਤਪਤ 43-46
ਨੰ. 1: ਉਤਪਤ 44:1-17
ਨੰ. 2: ਸਥਾਈ ਵਿਆਹ ਦੀ ਪਹਿਲੀ ਕੁੰਜੀ (fy ਸਫ਼ੇ 27-29 ਪੈਰੇ 1-6)
ਨੰ. 3: ਸਕੂਲ ਦਾ ਕੰਮ ਕਰਨ ਲਈ ਮੈਂ ਕਿੱਥੋਂ ਸਮਾਂ ਕੱਢਾਂ? (g04 ਅਪ੍ਰੈ.-ਜੂਨ. ਸਫ਼ੇ 21-23)
23 ਮਾਰ. ਬਾਈਬਲ ਰੀਡਿੰਗ: ਉਤਪਤ 47-50
ਨੰ. 1: ਉਤਪਤ 48:1-16
ਨੰ. 2: ਕੀ ਸਾਨੂੰ ਸ਼ਤਾਨ ਤੋਂ ਡਰਨਾ ਚਾਹੀਦਾ ਹੈ?
ਨੰ. 3: ਸਥਾਈ ਵਿਆਹ ਦੀ ਪਹਿਲੀ ਕੁੰਜੀ (fy ਸਫ਼ੇ 30, 31 ਪੈਰੇ 7-10)
30 ਮਾਰ. ਬਾਈਬਲ ਰੀਡਿੰਗ: ਕੂਚ 1-6
ਨੰ. 1: ਕੂਚ 1:1-19
ਨੰ. 2: ਬੀਮਾਰੀਆਂ ਵਿਰੁੱਧ ਲੜਾਈ (g04 ਜੁਲਾ.-ਸਤੰ. ਸਫ਼ੇ 3-16)
ਨੰ. 3: ਮਸੀਹ-ਸਮਾਨ ਸਰਦਾਰੀ (fy ਸਫ਼ੇ 31-33 ਪੈਰੇ 11-15)
6 ਅਪ੍ਰੈ. ਬਾਈਬਲ ਰੀਡਿੰਗ: ਕੂਚ 7-10
ਨੰ. 1: ਕੂਚ 9:1-19
ਨੰ. 2: ਪਤਨੀ-ਯੋਗ ਅਧੀਨਗੀ (fy ਸਫ਼ੇ 34, 35 ਪੈਰੇ 16-19)
ਨੰ. 3: c ਗਲਾਤੀਆਂ 2:6 ਅਤੇ ਗਲਾਤੀਆਂ 6:5 ਵਿਚ ਕੀ ਫ਼ਰਕ ਹੈ?
13 ਅਪ੍ਰੈ. ਬਾਈਬਲ ਰੀਡਿੰਗ: ਕੂਚ 11-14
ਨੰ. 1: ਕੂਚ 12:21-36
ਨੰ. 2: ਸਥਾਈ ਵਿਆਹ ਵਿਚ ਅੱਛਾ ਸੰਚਾਰ (fy ਸਫ਼ੇ 35-38 ਪੈਰੇ 20-26)
ਨੰ. 3: ਰੱਬ ਦੁੱਖਾਂ ਨੂੰ ਹਟਾਉਂਦਾ ਕਿਉਂ ਨਹੀਂ? (g04 ਜੁਲਾ.-ਸਤੰ. ਸਫ਼ੇ 14-16)
20 ਅਪ੍ਰੈ. ਬਾਈਬਲ ਰੀਡਿੰਗ: ਕੂਚ 15-18
ਨੰ. 1: ਕੂਚ 15:1-19
ਨੰ. 2: ਝੂਠੀ ਭਗਤੀ ਤੋਂ ਦੂਰ ਰਹਿਣ ਲਈ ਕੀ ਕੁਝ ਕਰਨਾ ਜ਼ਰੂਰੀ ਹੈ?
ਨੰ. 3: ਚਾਦਰ ਵੇਖ ਕੇ ਪੈਰ ਪਸਾਰੋ (fy ਸਫ਼ੇ 39-41 ਪੈਰੇ 1-6)
27 ਅਪ੍ਰੈ. ਬਾਈਬਲ ਰੀਡਿੰਗ: ਕੂਚ 19-22
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
4 ਮਈ ਬਾਈਬਲ ਰੀਡਿੰਗ: ਕੂਚ 23-26
ਨੰ. 1: ਕੂਚ 24:1-18
ਨੰ. 2: ਪਰਿਵਾਰ ਦੇ ਤੌਰ ਤੇ ਭਾਰ ਨੂੰ ਸਾਂਝਾ ਕਰਨਾ (fy ਸਫ਼ੇ 42-44 ਪੈਰੇ 7-11)
ਨੰ. 3: ਵਿਆਹ ਨੂੰ ਇਕ ਪਵਿੱਤਰ ਬੰਧਨ ਕਿਉਂ ਸਮਝੀਏ? (g04 ਜੁਲਾ.-ਸਤੰ. ਸਫ਼ੇ 20-22)
11 ਮਈ ਬਾਈਬਲ ਰੀਡਿੰਗ: ਕੂਚ 27-29
ਨੰ. 1: ਕੂਚ 29:1-18
ਨੰ. 2: ਘਰ ਵਿਚ ਸਫ਼ਾਈ—ਇੰਨੀ ਮਹੱਤਵਪੂਰਣ ਕਿਉਂ? (fy ਸਫ਼ੇ 45-49 ਪੈਰੇ 12-20)d
ਨੰ. 3: e ਗ਼ਲਤ ਨਿਸ਼ਠਾ ਅਤੇ ਇਸ ਦੇ ਖ਼ਤਰੇ
18 ਮਈ ਬਾਈਬਲ ਰੀਡਿੰਗ: ਕੂਚ 30-33
ਨੰ. 1: ਕੂਚ 31:1-18
ਨੰ. 2: ਉਤਸ਼ਾਹ ਹਾਸਲ ਕਰਨ ਨਾਲ ਅਸੀਂ ਫਲਦੇ-ਫੁੱਲਦੇ ਹਾਂ (fy ਸਫ਼ੇ 49, 50 ਪੈਰੇ 21, 22)
ਨੰ. 3: ਵਿਆਹ ਤੋਂ ਪਹਿਲਾਂ ਸੈਕਸ ਕਰਨ ਵਿਚ ਕੀ ਗ਼ਲਤੀ ਹੈ? (g04 ਅਕ.-ਦਸੰ. ਸਫ਼ੇ 16-18)
25 ਮਈ ਬਾਈਬਲ ਰੀਡਿੰਗ: ਕੂਚ 34-37
ਨੰ. 1: ਕੂਚ 37:1-24
ਨੰ. 2: ਬੱਚੇ ਨੂੰ ਸਿਖਲਾਈ ਦੇਣ ਸੰਬੰਧੀ ਬਾਈਬਲ ਦੇ ਵਿਚਾਰ ਸਵੀਕਾਰ ਕਰੋ (fy ਸਫ਼ੇ 51, 52 ਪੈਰੇ 1-5)
ਨੰ. 3: f ਜ਼ਿਆਦਾ ਆਜ਼ਾਦੀ ਦੇਣ ਦਾ ਕੀ ਮਤਲਬ ਹੈ ਅਤੇ ਸਾਨੂੰ ਇਸ ਤਰ੍ਹਾਂ ਕਰਨ ਤੋਂ ਕਿਉਂ ਬਚਣਾ ਚਾਹੀਦਾ ਹੈ?
1 ਜੂਨ ਬਾਈਬਲ ਰੀਡਿੰਗ: ਕੂਚ 38-40
ਨੰ. 1: ਕੂਚ 40:1-19
ਨੰ. 2: ਆਪਣੇ ਬੱਚੇ ਦੀਆਂ ਲੋੜਾਂ ਪੂਰੀਆਂ ਕਰਨੀਆਂ (fy ਸਫ਼ੇ 53-55 ਪੈਰੇ 6-9)
ਨੰ. 3: ਬੱਚਿਆਂ ਦੀ ਸਹੀ ਪਰਵਰਿਸ਼ ਕਰਨ ਦੀ ਅਹਿਮੀਅਤ (g05 ਜਨ.-ਮਾਰ. ਸਫ਼ੇ 3-6)
8 ਜੂਨ ਬਾਈਬਲ ਰੀਡਿੰਗ: ਲੇਵੀਆਂ 1-5
ਨੰ. 1: ਲੇਵੀਆਂ 4:1-15
ਨੰ. 2: ਆਪਣੇ ਬੱਚੇ ਦੇ ਦਿਲ ਵਿਚ ਸੱਚਾਈ ਨੂੰ ਬਿਠਾਓ (fy ਸਫ਼ੇ 55-59 ਪੈਰੇ 10-19)
ਨੰ. 3: g ਮਸੀਹੀਆਂ ਨੂੰ ਅਧਿਕਾਰ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ?
15 ਜੂਨ ਬਾਈਬਲ ਰੀਡਿੰਗ: ਲੇਵੀਆਂ 6-9
ਨੰ. 1: ਲੇਵੀਆਂ 8:1-17
ਨੰ. 2: ਮਾਪੇ ਹੋਣ ਦੇ ਨਾਤੇ ਤੁਹਾਡੀ ਜ਼ਿੰਮੇਵਾਰੀ (g05 ਜਨ.-ਮਾਰ. ਸਫ਼ੇ 7-10)
ਨੰ. 3: ਅਨੁਸ਼ਾਸਨ ਦੀ ਅਤਿ-ਮਹੱਤਵਪੂਰਣ ਜ਼ਰੂਰਤ (fy ਸਫ਼ੇ 59-60 ਪੈਰੇ 20-23) h
22 ਜੂਨ ਬਾਈਬਲ ਰੀਡਿੰਗ: ਲੇਵੀਆਂ 10-13
ਨੰ. 1: ਲੇਵੀਆਂ 11:29-45
ਨੰ. 2: ਆਪਣੇ ਬੱਚੇ ਨੂੰ ਹਾਨੀ ਤੋਂ ਬਚਾਓ (fy ਸਫ਼ੇ 61, 62 ਪੈਰੇ 24-26)
ਨੰ. 3: ਬਪਤਿਸਮਾ ਲੈਣ ਨਾਲ ਮਿਲਦੀਆਂ ਬਰਕਤਾਂ
29 ਜੂਨ ਬਾਈਬਲ ਰੀਡਿੰਗ: ਲੇਵੀਆਂ 14-16
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
6 ਜੁਲਾ. ਬਾਈਬਲ ਰੀਡਿੰਗ: ਲੇਵੀਆਂ 17-20
ਨੰ. 1: ਲੇਵੀਆਂ 19:1-18
ਨੰ. 2: ਰੱਬ ਦੀ ਸਿੱਖਿਆ ਦੇ ਕੇ ਬੱਚਿਆਂ ਦੀ ਪਾਲਣਾ ਕਰੋ (g05 ਜਨ.-ਮਾਰ. ਸਫ਼ੇ 20, 21)
ਨੰ. 3: ਬੱਚਿਆਂ ਨੂੰ ਸਿਖਲਾਈ ਦੇਣ ਲਈ ਈਸ਼ਵਰੀ ਅਗਵਾਈ ਨੂੰ ਭਾਲੋ (fy ਸਫ਼ੇ 62, 63 ਪੈਰੇ 27, 28)
13 ਜੁਲਾ. ਬਾਈਬਲ ਰੀਡਿੰਗ: ਲੇਵੀਆਂ 21-24
ਨੰ. 1: ਲੇਵੀਆਂ 22:17-33
ਨੰ. 2: ਕਿਸ਼ੋਰ ਉਮਰ ਵਿਚ ਅਕਲਮੰਦੀ ਵਰਤੋ (fy ਸਫ਼ਾ 64-65 ਪੈਰੇ 1-3)
ਨੰ. 3: ਸੱਚੇ ਮਸੀਹੀ ਗ਼ਰੀਬਾਂ ਦੀ ਕਿਵੇਂ ਮਦਦ ਕਰਦੇ ਹਨ
20 ਜੁਲਾ. ਬਾਈਬਲ ਰੀਡਿੰਗ: ਲੇਵੀਆਂ 25-27
ਨੰ. 1: ਲੇਵੀਆਂ 25:39-54
ਨੰ. 2: ਪਰਿਵਾਰ ਵਿਚ ਈਮਾਨਦਾਰੀ ਅਤੇ ਖੁੱਲ੍ਹਾ ਸੰਚਾਰ (fy ਸਫ਼ੇ 65, 66 ਪੈਰੇ 4-7)
ਨੰ. 3: ਅਸਫ਼ਲਤਾ ਦਾ ਸਾਮ੍ਹਣਾ ਕਿੱਦਾਂ ਕੀਤਾ ਜਾ ਸਕਦਾ ਹੈ? (g05 ਜਨ.-ਮਾਰ. ਸਫ਼ੇ 23-25)
27 ਜੁਲਾ. ਬਾਈਬਲ ਰੀਡਿੰਗ: ਗਿਣਤੀ 1-3
ਨੰ. 1: ਗਿਣਤੀ 3:1-20
ਨੰ. 2: ਨਰਮਾਈ ਨਾਲ ਪੇਸ਼ ਆਉਣ ਲਈ ਸੰਜਮ ਦੀ ਲੋੜ ਹੈ
ਨੰ. 3: ਪਰਿਵਾਰ ਵਿਚ ਕੀ ਸੰਚਾਰਿਤ ਕਰੀਏ (fy ਸਫ਼ੇ 67, 68 ਪੈਰੇ 8-11)
3 ਅਗ. ਬਾਈਬਲ ਰੀਡਿੰਗ: ਗਿਣਤੀ 4-6
ਨੰ. 1: ਗਿਣਤੀ 4:1-16
ਨੰ. 2: ਮਾਵਾਂ ਦੀਆਂ ਸਮੱਸਿਆਵਾਂ (g05 ਅਪ੍ਰੈ.-ਜੂਨ ਸਫ਼ੇ 3-8)
ਨੰ. 3: ਪਰਿਵਾਰਕ ਅਧਿਐਨ (fy ਸਫ਼ੇ 69, 70 ਪੈਰੇ 12-14)
10 ਅਗ. ਬਾਈਬਲ ਰੀਡਿੰਗ: ਗਿਣਤੀ 7-9
ਨੰ. 1: ਗਿਣਤੀ 9:1-14
ਨੰ. 2: ਘਰ ਵਿਚ ਅਨੁਸ਼ਾਸਨ ਅਤੇ ਆਦਰ (fy ਸਫ਼ੇ 71-72 ਪੈਰੇ 15-18)
ਨੰ. 3: ਯਹੋਵਾਹ ਪ੍ਰਤੀ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਵਫ਼ਾਦਾਰ ਰਹਿੰਦੇ ਹਾਂ?
17 ਅਗ. ਬਾਈਬਲ ਰੀਡਿੰਗ: ਗਿਣਤੀ 10-13
ਨੰ. 1: ਗਿਣਤੀ 13:17-33
ਨੰ. 2: ਪੂਰਾ ਪਰਿਵਾਰ ਮਿਲੇ ਕੇ ਕੰਮ ਅਤੇ ਮਨੋਰੰਜਨ ਕਰਨਾ (fy ਸਫ਼ੇ 72, 73 ਪੈਰੇ 19-22)
ਨੰ. 3: ਮਾਂ ਦੀ ਅਹਿਮ ਭੂਮਿਕਾ (g05 ਅਪ੍ਰੈ.-ਜੂਨ ਸਫ਼ੇ 9-11)
24 ਅਗ. ਬਾਈਬਲ ਰੀਡਿੰਗ: ਗਿਣਤੀ 14-16
ਨੰ. 1: ਗਿਣਤੀ 14:26-43
ਨੰ. 2: ਪਰਮੇਸ਼ੁਰ ਦੀ ਬਿਵਸਥਾ ਨਾਲ ਪ੍ਰੀਤ ਰੱਖਣ ਦਾ ਕੀ ਮਤਲਬ ਹੈ? (ਜ਼ਬੂ. 119:97)
ਨੰ. 3: ਕਿਸ਼ੋਰ ਤੋਂ ਬਾਲਗ (fy ਸਫ਼ੇ 74, 75 ਪੈਰੇ 23-25)
31 ਅਗ. ਬਾਈਬਲ ਰੀਡਿੰਗ: ਗਿਣਤੀ 17-21
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
7 ਸਤੰ. ਬਾਈਬਲ ਰੀਡਿੰਗ: ਗਿਣਤੀ 22-25
ਨੰ. 1: ਗਿਣਤੀ 22:20-35
ਨੰ. 2: ਪਰਿਵਾਰ ਵਿਚ ਬਗਾਵਤ ਕੀ ਹੁੰਦੀ ਹੈ? (fy ਸਫ਼ੇ 76-78 ਪੈਰੇ 1-6)
ਨੰ. 3: ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰੋ (g05 ਅਪ੍ਰੈ.-ਜੂਨ ਸਫ਼ੇ 12-13)
14 ਸਤੰ. ਬਾਈਬਲ ਰੀਡਿੰਗ: ਗਿਣਤੀ 26-29
ਨੰ. 1: ਗਿਣਤੀ 27:1-14
ਨੰ. 2: ਮੱਤ ਦੇਣ ਦਾ ਕੀ ਮਤਲਬ ਹੈ ਅਤੇ ਇਹ ਕਿਉਂ ਜ਼ਰੂਰੀ ਹੈ? (ਅਫ਼. 6:4)
ਨੰ. 3: ਬਗਾਵਤ ਦੇ ਕਾਰਨ (fy ਸਫ਼ੇ 78, 79 ਪੈਰੇ 7, 8)
21 ਸਤੰ. ਬਾਈਬਲ ਰੀਡਿੰਗ: ਗਿਣਤੀ 30-32
ਨੰ. 1: ਗਿਣਤੀ 32:1-15
ਨੰ. 2: ਕੀ ਸਵਰਗੀ ਜੀਵਨ ਸਾਰੇ ਮਸੀਹੀਆਂ ਨੂੰ ਮਿਲੇਗਾ?
ਨੰ. 3: ਇਜਾਜ਼ਤੀ ਏਲੀ ਅਤੇ ਬੰਦਸ਼ੀ ਰਹਬੁਆਮ (fy ਸਫ਼ੇ 80, 81 ਪੈਰੇ 9-13)
28 ਸਤੰ. ਬਾਈਬਲ ਰੀਡਿੰਗ: ਗਿਣਤੀ 33-36
ਨੰ. 1: ਗਿਣਤੀ 33:1-23
ਨੰ. 2: ਬੁਨਿਆਦੀ ਲੋੜਾਂ ਨੂੰ ਪੂਰਾ ਕਰਨਾ ਬਗਾਵਤ ਨੂੰ ਰੋਕ ਸਕਦਾ ਹੈ (fy ਸਫ਼ੇ 82-84 ਪੈਰੇ 14-18) i
ਨੰ. 3: ਪਰਮੇਸ਼ੁਰ ਦਾ ਰਾਜ ਸਾਰੀਆਂ ਮਨੁੱਖੀ ਸਰਕਾਰਾਂ ਨਾਲੋਂ ਕਿਨ੍ਹਾਂ ਤਰੀਕਿਆਂ ਨਾਲ ਉੱਤਮ ਹੈ?
5 ਅਕ. ਬਾਈਬਲ ਰੀਡਿੰਗ: ਬਿਵਸਥਾ ਸਾਰ 1-3
ਨੰ. 1: ਬਿਵਸਥਾ ਸਾਰ 2:1-15
ਨੰ. 2: ਆਪਣੇ ਹੱਥਾਂ ਨਾਲ ਮਿਹਨਤ ਕਰਨ ਦਾ ਕੀ ਫ਼ਾਇਦਾ ਹੋ ਸਕਦਾ ਹੈ? (g05 ਅਪ੍ਰੈ.-ਜੂਨ ਸਫ਼ੇ 20, 21)
ਨੰ. 3: ਜਦੋਂ ਬੱਚੇ ਕਠਿਨਾਈ ਵਿਚ ਪੈ ਜਾਣ (fy ਸਫ਼ੇ 85-87 ਪੈਰੇ 19-23)
12 ਅਕ. ਬਾਈਬਲ ਰੀਡਿੰਗ: ਬਿਵਸਥਾ ਸਾਰ 4-6
ਨੰ. 1: ਬਿਵਸਥਾ ਸਾਰ 4:15-28
ਨੰ. 2: ਇਕ ਦ੍ਰਿੜ੍ਹ ਬਾਗ਼ੀ ਨਾਲ ਨਿਭਣਾ (fy ਸਫ਼ੇ 87-89 ਪੈਰੇ 24-27)
ਨੰ. 3: ਕਦੋਂ ਕਿਹਾ ਜਾ ਸਕਦਾ ਹੈ ਕਿ ਥੋੜ੍ਹੇ ਵਿਚ ਖ਼ੁਸ਼ ਰਹਿਣਾ ਚੰਗਾ ਹੈ? (ਕਹਾ. 15:16)
19 ਅਕ. ਬਾਈਬਲ ਰੀਡਿੰਗ: ਬਿਵਸਥਾ ਸਾਰ 7-10
ਨੰ. 1: ਬਿਵਸਥਾ ਸਾਰ 9:1-14
ਨੰ. 2: ਤੁਹਾਡੇ ਬੱਚਿਆਂ ਨੂੰ ਕੌਣ ਸਿੱਖਿਆ ਦੇਵੇਗਾ? (fy ਸਫ਼ੇ 90-92 ਪੈਰੇ 1-7)
ਨੰ. 3: ਬਾਈਬਲ ਕਿੰਨੇ ਕੁ ਜਣਿਆਂ ਨੂੰ ਸਵਰਗੀ ਜੀਵਨ ਦੀ ਉਮੀਦ ਦਿੰਦੀ ਹੈ?
26 ਅਕ. ਬਾਈਬਲ ਰੀਡਿੰਗ: ਬਿਵਸਥਾ ਸਾਰ 11-13
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
2 ਨਵੰ. ਬਾਈਬਲ ਰੀਡਿੰਗ: ਬਿਵਸਥਾ ਸਾਰ 14-18
ਨੰ. 1: ਬਿਵਸਥਾ ਸਾਰ 15:1-15
ਨੰ. 2: ਪਰਮੇਸ਼ੁਰ ਦਾ ਭੈ ਰੱਖਣ ਵਿਚ ਕੀ ਕੁਝ ਸ਼ਾਮਲ ਹੈ?
ਨੰ. 3: ਸੈਕਸ ਬਾਰੇ ਪਰਮੇਸ਼ੁਰ ਦਾ ਵਿਚਾਰ (fy ਸਫ਼ੇ 92, 93 ਪੈਰੇ 8-11)
9 ਨਵੰ. ਬਾਈਬਲ ਰੀਡਿੰਗ: ਬਿਵਸਥਾ ਸਾਰ 19-22
ਨੰ. 1: ਬਿਵਸਥਾ ਸਾਰ 22:1-19
ਨੰ. 2: ਮਾਪਿਆਂ ਲਈ ਹੋਮ-ਵਰਕ (fy ਸਫ਼ੇ 94 ਪੈਰੇ 12, 13)
ਨੰ. 3: j ਮੈਂ ਉਸ ਕੁੜੀ ਨਾਲ ਕਿਵੇਂ ਪੇਸ਼ ਆਵਾਂ ਜੋ ਮੈਨੂੰ ਪਸੰਦ ਕਰਦੀ ਹੈ? (g05 ਜੁਲਾ.-ਸਤੰ. ਸਫ਼ੇ 18-20)
16 ਨਵੰ. ਬਾਈਬਲ ਰੀਡਿੰਗ: ਬਿਵਸਥਾ ਸਾਰ 23-27
ਨੰ. 1: ਬਿਵਸਥਾ ਸਾਰ 25:1-16
ਨੰ. 2: ਤੁਹਾਡੇ ਬੱਚਿਆਂ ਦੇ ਦੋਸਤ-ਮਿੱਤਰ (fy ਸਫ਼ੇ 95-96 ਪੈਰੇ 14-18)
ਨੰ. 3: k ਸਾਨੂੰ ਕਿਹੜੀਆਂ ਚੀਜ਼ਾਂ ਨੂੰ ਪਵਿੱਤਰ ਸਮਝਣਾ ਚਾਹੀਦਾ ਹੈ?
23 ਨਵੰ. ਬਾਈਬਲ ਰੀਡਿੰਗ: ਬਿਵਸਥਾ ਸਾਰ 28-31
ਨੰ. 1: ਬਿਵਸਥਾ ਸਾਰ 30:1-14
ਨੰ. 2: “ਵੱਡੀ ਭੀੜ” ਲਈ ਬਾਈਬਲ ਵਿਚ ਕਿਹੜੀ ਉਮੀਦ ਦਿੱਤੀ ਗਈ ਹੈ?
ਨੰ. 3: ਪਰਿਵਾਰ ਲਈ ਕਿਸ ਪ੍ਰਕਾਰ ਦਾ ਦਿਲਪਰਚਾਵਾ ਚੰਗਾ ਹੈ (fy ਸਫ਼ੇ 97-101 ਪੈਰੇ 19-25) l
30 ਨਵੰ. ਬਾਈਬਲ ਰੀਡਿੰਗ: ਬਿਵਸਥਾ ਸਾਰ 32-34
ਨੰ. 1: ਬਿਵਸਥਾ ਸਾਰ 32:1-21
ਨੰ. 2: “ਯਹੋਵਾਹ ਦਾ ਮਹਾਨ ਦਿਨ” ਕੀ ਹੈ? (ਸਫ਼. 1:14)
ਨੰ. 3: ਤੁਹਾਡਾ ਪਰਿਵਾਰ ਜਗਤ ਨੂੰ ਜਿੱਤ ਸਕਦਾ ਹੈ (fy ਸਫ਼ੇ 101, 102 ਪੈਰੇ 26, 27)
7 ਦਸੰ. ਬਾਈਬਲ ਰੀਡਿੰਗ: ਯਹੋਸ਼ੁਆ 1-5
ਨੰ. 1: ਯਹੋਸ਼ੁਆ 5:1-15
ਨੰ. 2: ਸਾਡੇ ਦੋਸਤਾਂ-ਮਿੱਤਰ ਪਰਮੇਸ਼ੁਰ ਦੇ ਸੇਵਕ ਹੋਣੇ ਚਾਹੀਦੇ ਹਨ
ਨੰ. 3: ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰ ਸਫ਼ਲ ਹੋ ਸਕਦੇ ਹਨ! (fy ਸਫ਼ੇ 103, 104 ਪੈਰੇ 1-4)
14 ਦਸੰ. ਬਾਈਬਲ ਰੀਡਿੰਗ: ਯਹੋਸ਼ੁਆ 6-8
ਨੰ. 1: ਯਹੋਸ਼ੁਆ 8:1-17
ਨੰ. 2: ਘਰੇਲੂ ਨਿੱਤ-ਕਰਮ ਵਿਚ ਮਾਹਰ ਹੋਣਾ (fy ਸਫ਼ੇ 104, 105 ਪੈਰੇ 5-8)
ਨੰ. 3: ਉਪਦੇਸ਼ਕ ਦੀ ਪੋਥੀ 7:21, 22 ਵਿਚ ਦਿੱਤੀ ਸਲਾਹ ਸਾਡੇ ਲਈ ਕਿਉਂ ਫ਼ਾਇਦੇਮੰਦ ਹੈ?
21 ਦਸੰ. ਬਾਈਬਲ ਰੀਡਿੰਗ: ਯਹੋਸ਼ੁਆ 9-11
ਨੰ. 1: ਯਹੋਸ਼ੁਆ 9:1-15
ਨੰ. 2: ਰੋਜ਼ੀ ਕਮਾਉਣ ਦੀ ਚੁਣੌਤੀ (fy ਸਫ਼ੇ 105, 106 ਪੈਰੇ 9, 10)
ਨੰ. 3: ਪਰਮੇਸ਼ੁਰ ਦੀ ਸ਼ਾਂਤੀਪੂਰਣ ਨਵੀਂ ਦੁਨੀਆਂ ਵਿਚ ਤੁਸੀਂ ਰਹਿ ਸਕਦੇ ਹੋ
28 ਦਸੰ. ਬਾਈਬਲ ਰੀਡਿੰਗ: ਯਹੋਸ਼ੁਆ 12-15
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
[ਫੁਟਨੋਟ]
a ਸਿਰਫ਼ ਭਰਾਵਾਂ ਨੂੰ ਦਿਓ, ਖ਼ਾਸਕਰ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਨੂੰ।
b ਸਿਰਫ਼ ਭਰਾਵਾਂ ਨੂੰ ਦਿਓ, ਖ਼ਾਸਕਰ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਨੂੰ।
c ਸਿਰਫ਼ ਭਰਾਵਾਂ ਨੂੰ ਦਿਓ, ਖ਼ਾਸਕਰ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਨੂੰ।
d ਡੱਬੀ ਵਿਚ ਦਿੱਤੀ ਜਾਣਕਾਰੀ ਨੂੰ ਇਸਤੇਮਾਲ ਕਰੋ।
e ਸਿਰਫ਼ ਭਰਾਵਾਂ ਨੂੰ ਦਿਓ, ਖ਼ਾਸਕਰ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਨੂੰ।
f ਸਿਰਫ਼ ਭਰਾਵਾਂ ਨੂੰ ਦਿਓ, ਖ਼ਾਸਕਰ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਨੂੰ।
g ਸਿਰਫ਼ ਭਰਾਵਾਂ ਨੂੰ ਦਿਓ, ਖ਼ਾਸਕਰ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਨੂੰ।
h ਡੱਬੀ ਵਿਚ ਦਿੱਤੀ ਜਾਣਕਾਰੀ ਨੂੰ ਇਸਤੇਮਾਲ ਕਰੋ।
i ਡੱਬੀ ਵਿਚ ਦਿੱਤੀ ਜਾਣਕਾਰੀ ਨੂੰ ਇਸਤੇਮਾਲ ਕਰੋ।
j ਸਿਰਫ਼ ਭਰਾਵਾਂ ਨੂੰ ਦਿਓ, ਖ਼ਾਸਕਰ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਨੂੰ।
k ਸਿਰਫ਼ ਭਰਾਵਾਂ ਨੂੰ ਦਿਓ, ਖ਼ਾਸਕਰ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਨੂੰ।
l ਡੱਬੀ ਵਿਚ ਦਿੱਤੀ ਜਾਣਕਾਰੀ ਨੂੰ ਇਸਤੇਮਾਲ ਕਰੋ।