ਸੇਵਾ ਸਭਾ ਅਨੁਸੂਚੀ
10-16 ਨਵੰਬਰ
ਗੀਤ 16 (224)
10 ਮਿੰਟ: ਸਥਾਨਕ ਘੋਸ਼ਣਾਵਾਂ।
15 ਮਿੰਟ: ਪਿਆਰ ਕਰਨ ਵਾਲੇ ਅਤੇ ਖੁੱਲ੍ਹਦਿਲੇ ਬਣੋ। ਪਹਿਰਾਬੁਰਜ, 15 ਨਵੰਬਰ 2008, ਸਫ਼ੇ 6-7 ਉੱਤੇ ਆਧਾਰਿਤ ਇਕ ਬਜ਼ੁਰਗ ਵੱਲੋਂ ਭਾਸ਼ਣ।
20 ਮਿੰਟ: “ਆਪਣੇ ਅਨਮੋਲ ਖ਼ਜ਼ਾਨੇ ਨੂੰ ਦੂਸਰਿਆਂ ਨਾਲ ਸਾਂਝਾ ਕਰੋ।”a ਪੈਰਾ 2 ਦੀ ਚਰਚਾ ਕਰਦਿਆਂ, ਹਾਜ਼ਰੀਨ ਨੂੰ ਬਾਈਬਲ ਦੀ ਕਿਸੇ ਖ਼ਾਸ ਸੱਚਾਈ ਉੱਤੇ ਟਿੱਪਣੀ ਕਰਨ ਲਈ ਕਹੋ ਜਿਸ ਕਰਕੇ ਉਹ ਯਹੋਵਾਹ ਦੀ ਸੰਸਥਾ ਵੱਲ ਖਿੱਚੇ ਗਏ ਜਾਂ ਜਿਸ ਸੱਚਾਈ ਦੀ ਉਹ ਬਪਤਿਸਮਾ ਲੈਣ ਤੋਂ ਬਾਅਦ ਜ਼ਿਆਦਾ ਕਦਰ ਕਰਦੇ ਹਨ।
ਗੀਤ 6 (43)
17-23 ਨਵੰਬਰ
ਗੀਤ 5 (45)
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਕੁਝ ਖ਼ਾਸ ਘੋਸ਼ਣਾਵਾਂ।
15 ਮਿੰਟ: ਪ੍ਰਸ਼ਨ ਡੱਬੀ ʼਤੇ ਚਰਚਾ।b
20 ਮਿੰਟ: “ਤੁਸੀਂ ਵੀ ਸਿੱਖਿਅਕ ਬਣ ਸਕਦੇ ਹੋ!”c ਇਕ ਪਬਲੀਸ਼ਰ ਜਾਂ ਇਕ ਪਾਇਨੀਅਰ ਦੀ ਇੰਟਰਵਿਊ ਲਵੋ ਜੋ ਪਹਿਲਾਂ ਮਹਿਸੂਸ ਕਰਦਾ ਸੀ ਕਿ ਉਹ ਬਾਈਬਲ ਸਟੱਡੀ ਨਹੀਂ ਕਰਾ ਸਕਦਾ, ਪਰ ਹੁਣ ਉਹ ਇੱਦਾਂ ਮਹਿਸੂਸ ਨਹੀਂ ਕਰਦਾ। ਉਸ ਨੇ ਮਦਦ ਲਈ ਯਹੋਵਾਹ ਉੱਤੇ ਕਿੱਦਾਂ ਭਰੋਸਾ ਰੱਖਿਆ? ਕਿਨ੍ਹਾਂ ਖ਼ਾਸ ਤਰੀਕਿਆਂ ਨਾਲ ਸੰਸਥਾ ਨੇ ਉਸ ਨੂੰ ਕਾਬਲ ਬਣਾਇਆ? ਬਾਈਬਲ ਸਟੱਡੀਆਂ ਕਰਾ ਕੇ ਉਸ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ?
ਗੀਤ 19 (143)
24-30 ਨਵੰਬਰ
ਗੀਤ 4 (37)
10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਸੋਸਾਇਟੀ ਦੀ ਚਿੱਠੀ ਪੜ੍ਹੋ ਜਿਸ ਵਿਚ ਦਾਨ ਭੇਜਣ ਲਈ ਧੰਨਵਾਦ ਕੀਤਾ ਗਿਆ ਹੈ। ਸੇਵਾ ਨਿਗਾਹਬਾਨ ਦੀਆਂ ਟਿੱਪਣੀਆਂ ਦੱਸੋ ਕਿ ਕਲੀਸਿਯਾ ਦੇ ਇਲਾਕੇ ਵਿਚ ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਨਾਮਕ ਟ੍ਰੈਕਟ ਵੰਡਣ ਦਾ ਕੰਮ ਕਿਸ ਤਰ੍ਹਾਂ ਚੱਲ ਰਿਹਾ ਹੈ। ਦੱਸੋ ਕਿ ਦਸੰਬਰ ਵਿਚ ਕਿਹੜਾ ਸਾਹਿੱਤ ਪੇਸ਼ ਕੀਤਾ ਜਾਵੇਗਾ ਤੇ ਇਕ-ਦੋ ਪੇਸ਼ਕਾਰੀਆਂ ਵਰਤ ਕੇ ਪ੍ਰਦਰਸ਼ਨ ਦਿਖਾਓ।
20 ਮਿੰਟ: ਕਲੀਸਿਯਾ ਦੀਆਂ ਲੋੜਾਂ।
15 ਮਿੰਟ: ਅਕਤੂਬਰ-ਦਸੰਬਰ ਦੇ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਕਈ ਪਬਲੀਸ਼ਰ ਪਹਿਲਾਂ ਹੀ ਇਹ ਰਸਾਲੇ ਪੇਸ਼ ਕਰ ਰਹੇ ਹਨ। ਹਾਜ਼ਰੀਨ ਨੂੰ ਪੁੱਛੋ ਕਿ ਉਨ੍ਹਾਂ ਨੇ ਇਹ ਕਿਵੇਂ ਪੇਸ਼ ਕੀਤੇ ਹਨ ਜਿਸ ਦੇ ਵਧੀਆ ਨਤੀਜੇ ਨਿਕਲੇ। ਉਨ੍ਹਾਂ ਨੂੰ ਪੁੱਛੋ ਕਿ ਕਿਹੜੇ ਲੇਖ ਲੋਕਾਂ ਨੂੰ ਜ਼ਿਆਦਾ ਪਸੰਦ ਆਉਣਗੇ। ਲੇਖ ਦਿਖਾਉਣ ਲਈ ਉਹ ਕਿਹੜੇ ਸਵਾਲ ਪੁੱਛ ਸਕਦੇ ਹਨ ਤੇ ਆਇਤਾਂ ਦਿਖਾ ਸਕਦੇ ਹਨ? ਸਾਡੀ ਰਾਜ ਸੇਵਕਾਈ ਵਿੱਚੋਂ ਇਕ ਪੇਸ਼ਕਾਰੀ ਵਰਤ ਕੇ ਇਸ ਦਾ ਪ੍ਰਦਰਸ਼ਨ ਕਰੋ। ਇਕ ਬਜ਼ੁਰਗ ਆਪਣੇ ਇਲਾਕੇ ʼਤੇ ਢੁਕਦੇ ਲੇਖ ਦੇ ਆਧਾਰ ʼਤੇ ਇਕ ਛੋਟਾ ਜਿਹਾ ਪ੍ਰਦਰਸ਼ਨ ਦਿਖਾ ਸਕਦਾ ਹੈ।
ਗੀਤ 9 (53)
1-7 ਦਸੰਬਰ
ਗੀਤ 12 (93)
10 ਮਿੰਟ: ਸਥਾਨਕ ਘੋਸ਼ਣਾਵਾਂ। ਪਬਲੀਸ਼ਰਾਂ ਨੂੰ ਨਵੰਬਰ ਦੀਆਂ ਰਿਪੋਰਟਾਂ ਦੇਣ ਦਾ ਚੇਤਾ ਕਰਾਓ।
15 ਮਿੰਟ: ਅਸਰਦਾਰ ਪੇਸ਼ਕਾਰੀਆਂ ਤਿਆਰ ਕਰਨੀਆਂ। ਸਾਡੀ ਰਾਜ ਸੇਵਕਾਈ 1/92 (ਅੰਗ੍ਰੇਜ਼ੀ) ਸਫ਼ਾ 8 ਅਤੇ 1/02 ਸਫ਼ਾ 3 ਉੱਤੇ ਆਧਾਰਿਤ ਹਾਜ਼ਰੀਨ ਨਾਲ ਚਰਚਾ। ਨਾਲੇ ਸੇਵਾ ਸਕੂਲ (ਹਿੰਦੀ) ਕਿਤਾਬ ਦੇ ਸਫ਼ਿਆਂ 62-64, 125, 159, 167, 186, 202, 217-219 ਅਤੇ 236-237 ਤੋਂ ਵੀ ਗੱਲਾਂ ਦੱਸੋ। ਦੋ ਪ੍ਰਦਸ਼ਨ ਦਿਖਾਓ ਕਿ ਦਸੰਬਰ ਦਾ ਸਾਹਿੱਤ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
20 ਮਿੰਟ: “ਵਿਰੋਧ ਦਾ ਸਾਮ੍ਹਣਾ ਕਰਨ ਲਈ ਨਵੇਂ ਚੇਲਿਆਂ ਨੂੰ ਤਿਆਰ ਕਰੋ।”d
ਗੀਤ 23 (187)
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
d ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।