ਘੋਸ਼ਣਾਵਾਂ
◼ ਦਸੰਬਰ ਲਈ ਸਾਹਿੱਤ ਪੇਸ਼ਕਸ਼: ਉਹ ਸਰਬ ਮਹਾਨ ਮਨੁੱਖ ਜੋ ਕਦੇ ਜੀਉਂਦਾ ਰਿਹਾ। ਜੇ ਵਿਅਕਤੀ ਦੇ ਬੱਚੇ ਹਨ, ਤਾਂ ਮਹਾਨ ਸਿੱਖਿਅਕ ਤੋਂ ਸਿੱਖੋ (ਅੰਗ੍ਰੇਜ਼ੀ) ਪੇਸ਼ ਕਰੋ। ਜਨਵਰੀ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਜੇਕਰ ਵਿਅਕਤੀ ਕੋਲ ਪਹਿਲਾਂ ਹੀ ਇਹ ਕਿਤਾਬ ਹੈ, ਤਾਂ ਉਸ ਨੂੰ ਕੋਈ ਵੀ 192 ਸਫ਼ਿਆਂ ਵਾਲੀ ਕਿਤਾਬ ਦਿੱਤੀ ਜਾ ਸਕਦੀ ਹੈ ਜਿਸ ਦਾ ਪੇਪਰ ਪੀਲਾ ਪੈ ਚੁੱਕਾ ਹੈ ਜਾਂ ਜੋ 1992 ਤੋਂ ਪਹਿਲਾਂ ਛਪੀ ਸੀ। ਫਰਵਰੀ: ਇਨ੍ਹਾਂ ਵਿੱਚੋਂ ਕੋਈ ਵੀ ਪੇਸ਼ ਕਰੋ, ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ), ਪਰਿਵਾਰਕ ਖ਼ੁਸ਼ੀ ਦਾ ਰਾਜ਼ ਜਾਂ ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ? (ਅੰਗ੍ਰੇਜ਼ੀ) ਮਾਰਚ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਬਾਈਬਲ ਸਟੱਡੀ ਸ਼ੁਰੂ ਕਰਨ ਦਾ ਪੂਰਾ ਜਤਨ ਕਰੋ।
◼ ਅਸੀਂ ਸਾਰੇ ਪਰਿਵਾਰਾਂ ਅਤੇ ਕਲੀਸਿਯਾਵਾਂ ਨੂੰ ਸਲਾਹ ਦਿੰਦੇ ਹਾਂ ਕਿ ਉਹ ਸਾਡੀਆਂ ਕਿਤਾਬਾਂ ਦੀ ਆਪੋ-ਆਪਣੀ ਲਾਇਬ੍ਰੇਰੀ ਬਣਾਉਣ। ਕਈ ਪੁਰਾਣੀਆਂ ਕਿਤਾਬਾਂ ਵਿਚ ਕਾਫ਼ੀ ਸਾਰੀ ਜਾਣਕਾਰੀ ਪਾਈ ਜਾਂਦੀ ਹੈ। ਇਨ੍ਹਾਂ ਨੂੰ ਪੜ੍ਹ ਕੇ ਸਾਨੂੰ ਸੱਚਾਈ ਦੀ ਹੋਰ ਸਮਝ ਪ੍ਰਾਪਤ ਹੋ ਸਕਦੀ ਹੈ। ਮੀਟਿੰਗਾਂ ਅਤੇ ਆਪਣੀਆਂ ਟਾਕਾਂ ਦੀ ਤਿਆਰੀ ਕਰਨ ਵਿਚ ਵੀ ਇਹ ਸਾਡੇ ਕੰਮ ਆ ਸਕਦੀਆਂ ਹਨ।—km 11/93 ਸਫ਼ਾ 1 (ਅੰਗ੍ਰੇਜ਼ੀ); km-PJ 1/99 ਸਫ਼ਾ 4; km-PJ 4/03 ਸਫ਼ਾ 5 ਦੇਖੋ।
◼ ਬਾਈਬਲ ਕਹਾਣੀਆਂ ਦੀ ਕਿਤਾਬ ਦੀ ਅਨੁਸੂਚੀ ਬਦਲੀ ਗਈ ਹੈ। ਨਵੀਂ ਅਨੁਸੂਚੀ ਹਰ ਮਹੀਨੇ ਸਾਡੀ ਰਾਜ ਸੇਵਕਾਈ ਵਿਚ ਛਾਪੀ ਜਾਵੇਗੀ।
◼ 1 ਜਨਵਰੀ 2009 ਤੋਂ “ਪ੍ਰਧਾਨ ਨਿਗਾਹਬਾਨ” ਨੂੰ “ਬਜ਼ੁਰਗਾਂ ਦੇ ਸਮੂਹ ਦਾ ਸਹਾਇਕ” ਯਾਨੀ “ਸਹਾਇਕ ਬਜ਼ੁਰਗ” ਕਿਹਾ ਜਾਵੇਗਾ।