ਸੇਵਾ ਸਭਾ ਅਨੁਸੂਚੀ
8-14 ਦਸੰਬਰ
ਗੀਤ 18 (130)
10 ਮਿੰਟ: ਸਥਾਨਕ ਘੋਸ਼ਣਾਵਾਂ। ਥੋੜ੍ਹੇ ਸ਼ਬਦਾਂ ਵਿਚ, ਸਫ਼ਾ 8 ਉੱਤੇ ਦਿੱਤੀਆਂ ਅਕਤੂਬਰ-ਦਸੰਬਰ ਦੇ ਪਹਿਰਾਬੁਰਜ ਅਤੇ ਅਕਤੂਬਰ-ਦਸੰਬਰ ਦੇ ਜਾਗਰੂਕ ਬਣੋ! ਰਸਾਲਿਆਂ ਦੀਆਂ ਪੇਸ਼ਕਾਰੀਆਂ ਦੀ ਚਰਚਾ ਕਰੋ। ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਹ ਇਨ੍ਹਾਂ ਨੂੰ ਪੇਸ਼ ਕਰਨ ਵਿਚ ਕਿਵੇਂ ਕਾਮਯਾਬ ਹੋਏ। ਉਨ੍ਹਾਂ ਨੇ ਕਿਹੜਾ ਲੇਖ, ਸਵਾਲ ਅਤੇ ਆਇਤ ਵਰਤੀ ਸੀ?
15 ਮਿੰਟ: ਸਾਲ 2009 ਲਈ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ। ਸਕੂਲ ਓਵਰਸੀਅਰ ਦੁਆਰਾ ਭਾਸ਼ਣ। ਅਕਤੂਬਰ 2008 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਦੱਸੀਆਂ ਕਲੀਸਿਯਾ ਉੱਤੇ ਢੁਕਦੀਆਂ ਗੱਲਾਂ ਦੀ ਚਰਚਾ ਕਰੋ। ਸਹਾਇਕ ਸਲਾਹਕਾਰ ਦੀ ਭੂਮਿਕਾ ਸਮਝਾਓ। ਸਾਰਿਆਂ ਨੂੰ ਉਤਸ਼ਾਹਿਤ ਕਰੋ ਕਿ ਉਹ ਸਕੂਲ ਨੂੰ ਆਪਣਾ ਪੂਰਾ-ਪੂਰਾ ਸਹਿਯੋਗ ਦੇਣ। ਜਦੋਂ ਉਨ੍ਹਾਂ ਨੂੰ ਕੋਈ ਟਾਕ ਪੇਸ਼ ਕਰਨ ਲਈ ਦਿੱਤੀ ਜਾਂਦੀ ਹੈ, ਤਾਂ ਉਹ ਇਸ ਨੂੰ ਗੰਭੀਰਤਾ ਨਾਲ ਲੈਣ। ਸਾਰੇ ਜਣੇ ਹਫ਼ਤੇ ਦੀ ਬਾਈਬਲ ਰੀਡਿੰਗ ਵਿੱਚੋਂ ਖ਼ਾਸ ਗੱਲਾਂ ਦੱਸਣ ਵਿਚ ਹਿੱਸਾ ਲੈਣ ਅਤੇ ਹਰ ਹਫ਼ਤੇ ਸਕੂਲ ਓਵਰਸੀਅਰ ਦੁਆਰਾ ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ (ਹਿੰਦੀ) ਕਿਤਾਬ ਵਿੱਚੋਂ ਦਿੱਤੇ ਜਾਂਦੇ ਸੁਝਾਵਾਂ ਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰਨ।
20 ਮਿੰਟ: “ਕੀ ਤੁਸੀਂ ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਅਤੇ ਬਾਈਬਲ ਦੇ ਖ਼ਾਸ ਵਿਸ਼ੇ ਸਮਝਣੇ ਪੁਸਤਿਕਾਵਾਂ ਇਸਤੇਮਾਲ ਕਰ ਰਹੇ ਹੋ?”a ਪੈਰਾ 4 ਦੀ ਚਰਚਾ ਕਰਦਿਆਂ ਇਕ ਪ੍ਰਦਰਸ਼ਨ ਦਿਖਾਓ ਜਿਸ ਵਿਚ ਪਾਇਨੀਅਰ ਜਾਂ ਹੋਰ ਕੋਈ ਪਬਲੀਸ਼ਰ ਬਾਈਬਲ ਦੇ ਖ਼ਾਸ ਵਿਸ਼ੇ ਪੁਸਤਿਕਾ ਨੂੰ ਇਸਤੇਮਾਲ ਕਰ ਕੇ ਇਸ ਸਵਾਲ ਦਾ ਜਵਾਬ ਦਿੰਦਾ ਹੈ ਕਿ ‘ਯਹੋਵਾਹ ਦੇ ਗਵਾਹ ਕ੍ਰਿਸਮਸ ਕਿਉਂ ਨਹੀਂ ਮਨਾਉਂਦੇ?’
ਗੀਤ 3 (32)
15-21 ਦਸੰਬਰ
ਗੀਤ 15 (124)
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
10 ਮਿੰਟ: ਪ੍ਰਚਾਰ ਕਰਦਿਆਂ ਗੱਲ ਨੂੰ ਵਾਰ-ਵਾਰ ਦੁਹਰਾਓ। ਸੇਵਾ ਸਕੂਲ ਕਿਤਾਬ (ਹਿੰਦੀ) ਦਾ ਸਫ਼ਾ 207 ʼਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਇਕ-ਦੋ ਪ੍ਰਦਰਸ਼ਨ ਵੀ ਦਿਖਾਓ।
25 ਮਿੰਟ: ਨੌਜਵਾਨੋ, ਉਹ ਟੀਚੇ ਰੱਖੋ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ। 1 ਮਈ 2007 ਦੇ ਪਹਿਰਾਬੁਰਜ ਦੇ ਸਫ਼ੇ 26-28, ਪੈਰੇ 9-19 ʼਤੇ ਆਧਾਰਿਤ ਬਜ਼ੁਰਗ ਦੁਆਰਾ ਭਾਸ਼ਣ। ਇਕ-ਦੋ ਜਣਿਆਂ ਦੀ ਇੰਟਰਵਿਊ ਲਓ ਜੋ ਜਵਾਨੀ ਤੋਂ ਹੀ ਪਾਇਨੀਅਰੀ ਕਰ ਰਹੇ ਹਨ। ਉਨ੍ਹਾਂ ਨੇ ਫੁਲ-ਟਾਈਮ ਸੇਵਾ ਕਰਨ ਦਾ ਟੀਚਾ ਕਿਉਂ ਰੱਖਿਆ? ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ?
ਗੀਤ 28 (221)
22-28 ਦਸੰਬਰ
ਗੀਤ 5 (45)
10 ਮਿੰਟ: ਸਥਾਨਕ ਘੋਸ਼ਣਾਵਾਂ। ਅਕਾਊਂਟਸ ਰਿਪੋਰਟ ਅਤੇ ਬ੍ਰਾਂਚ ਆਫ਼ਿਸ ਵੱਲੋਂ ਭੇਜੀ ਦਾਨ ਦੀ ਰਸੀਦ ਪੜ੍ਹੋ। ਦੱਸੋ ਕਿ ਜਨਵਰੀ ਮਹੀਨੇ ਵਿਚ ਪ੍ਰਚਾਰ ਦੌਰਾਨ ਕਿਹੜਾ ਸਾਹਿੱਤ ਪੇਸ਼ ਕੀਤਾ ਜਾਵੇਗਾ ਤੇ ਇਕ ਪ੍ਰਦਰਸ਼ਨ ਵਿਚ ਇਕ ਬਜ਼ੁਰਗ ਨੂੰ ਇਹ ਸਾਹਿੱਤ ਪੇਸ਼ ਕਰਦਿਆਂ ਦਿਖਾਓ।
15 ਮਿੰਟ: ਜਨਵਰੀ-ਮਾਰਚ ਦੇ ਪਹਿਰਾਬੁਰਜ ਅਤੇ ਜਨਵਰੀ-ਮਾਰਚ ਦੇ ਜਾਗਰੂਕ ਬਣੋ! ਰਸਾਲੇ ਪੇਸ਼ ਕਰੋ। ਹਾਜ਼ਰੀਨ ਨਾਲ ਚਰਚਾ। ਦੋਵੇਂ ਰਸਾਲਿਆਂ ਦੇ ਲੇਖਾਂ ਬਾਰੇ ਥੋੜ੍ਹੀ-ਬਹੁਤੀ ਜਾਣਕਾਰੀ ਦੇਣ ਤੋਂ ਬਾਅਦ ਹਾਜ਼ਰੀਨ ਨੂੰ ਪੁੱਛੋ ਕਿ ਕਿਹੜੇ ਲੇਖ ਲੋਕਾਂ ਨੂੰ ਪਸੰਦ ਆਉਣਗੇ ਅਤੇ ਕਿਉਂ। ਪਬਲੀਸ਼ਰਾਂ ਨੂੰ ਪੁੱਛੋ ਕਿ ਗੱਲਬਾਤ ਸ਼ੁਰੂ ਕਰਨ ਲਈ ਉਹ ਕਿਹੜਾ ਢੁਕਵਾਂ ਸਵਾਲ ਪੁੱਛਣ ਬਾਰੇ ਸੋਚ ਰਹੇ ਹਨ ਤੇ ਉਹ ਫਿਰ ਲੇਖ ਵਿਚ ਦਿੱਤੀ ਕਿਹੜੀ ਆਇਤ ਨੂੰ ਬਾਈਬਲ ਵਿੱਚੋਂ ਪੜ੍ਹ ਕੇ ਸੁਣਾਉਣਗੇ। ਭਾਗ ਦੇ ਅਖ਼ੀਰ ਵਿਚ ਭਰਾ ਸਫ਼ਾ 8 ਉੱਤੇ ਦਿੱਤੇ ਸੁਝਾਵਾਂ ਜਾਂ ਆਪਣੇ ਇਲਾਕੇ ʼਤੇ ਢੁਕਦੇ ਸੁਝਾਵਾਂ ਨੂੰ ਵਰਤਦੇ ਹੋਏ ਪ੍ਰਦਰਸ਼ਿਤ ਕਰਦਾ ਹੈ ਕਿ ਰਸਾਲਿਆਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
20 ਮਿੰਟ: “ਬਾਈਬਲ ਸਟੱਡੀਆਂ ਦੀ ਪੇਸ਼ਕਸ਼ ਕਰਨ ਲਈ ਇਕ ਖ਼ਾਸ ਦਿਨ।”b ਦੱਸੋ ਕਿ ਜਨਵਰੀ ਦੇ ਕਿਹੜੇ ਵੀਕ-ਐਂਡ ਨੂੰ ਤੁਹਾਡੀ ਕਲੀਸਿਯਾ ਬਾਈਬਲ ਸਟੱਡੀਆਂ ਸ਼ੁਰੂ ਕਰਨ ਉੱਤੇ ਜ਼ੋਰ ਦੇਵੇਗੀ। ਸਫ਼ਾ 3 ਉੱਤੇ ਦਿੱਤੇ ਸੁਝਾਵਾਂ ਦੀ ਚਰਚਾ ਕਰ ਕੇ ਉਨ੍ਹਾਂ ਵਿੱਚੋਂ ਬਾਈਬਲ ਸਟੱਡੀ ਸ਼ੁਰੂ ਕਰਨ ਦੇ ਇਕ-ਦੋ ਤਰੀਕਿਆਂ ਦਾ ਪ੍ਰਦਰਸ਼ਨ ਕਰੋ। ਸਾਵਧਾਨੀ ਅਤੇ ਸਮਝਦਾਰੀ ਨਾਲ ਪ੍ਰਚਾਰ ਕਰਨ ਉੱਤੇ ਜ਼ੋਰ ਦਿਓ।
ਗੀਤ 20 (162)
29 ਦਸੰਬਰ–4 ਜਨਵਰੀ
ਗੀਤ 23 (187)
ਕਲੀਸਿਯਾ ਦੀ ਬਾਈਬਲ ਸਟੱਡੀ:
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਪਰਕਾਸ਼ ਦੀ ਪੋਥੀ 15-22
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
ਸੇਵਾ ਸਭਾ:
ਗੀਤ 11 (85)
5 ਮਿੰਟ: ਸਥਾਨਕ ਘੋਸ਼ਣਾਵਾਂ।
10 ਮਿੰਟ: ਕਲੀਸਿਯਾ ਦੀਆਂ ਲੋੜਾਂ।
20 ਮਿੰਟ: ਲਹੂ ਤੋਂ ਬਚੇ ਰਹਿਣ ਦਾ ਹੁਕਮ ਮੰਨਣਾ। ਬਜ਼ੁਰਗ ਦੁਆਰਾ ਭਾਸ਼ਣ। ਭਾਸ਼ਣ ਦੇ ਸ਼ੁਰੂ ਵਿਚ ਦੱਸੋ ਕਿ ਅਸੀਂ ਹੁਣ DPA ਕਾਰਡ ਦੀ ਬਜਾਇ ਇਕ ਨਵਾਂ ਮੈਡੀਕਲ ਦਸਤਾਵੇਜ਼ (Advance Health Care Directive) ਰੱਖਾਂਗੇ। ਇਹ ਨਵਾਂ ਦਸਤਾਵੇਜ਼ ਅੱਜ ਨਹੀਂ ਭਰਿਆ ਜਾਣਾ ਚਾਹੀਦਾ। ਸਾਰੇ ਬਪਤਿਸਮਾ-ਪ੍ਰਾਪਤ ਭੈਣਾਂ-ਭਰਾਵਾਂ ਨੂੰ ਇਹ ਦਸਤਾਵੇਜ਼ ਅਤੇ ਇਸ ਨੂੰ ਭਰਨ ਦੀਆਂ ਹਿਦਾਇਤਾਂ (Instructions for Filling Out the Advance Health Care Directive) ਦੀ ਕਾਪੀ ਦਿਓ ਤਾਂਕਿ ਉਹ ਭਾਸ਼ਣ ਦੌਰਾਨ ਦੇਖ ਸਕਣ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਰੋਮੀਆਂ 14:12 ਅਤੇ ਗਲਾਤੀਆਂ 6:5 ਪੜ੍ਹੋ। ਇਸ ਗੱਲ ʼਤੇ ਜ਼ੋਰ ਦਿਓ ਕਿ ਸਾਰਿਆਂ ਨੇ ਆਪਣੀ ਜ਼ਮੀਰ ਅਨੁਸਾਰ ਯਹੋਵਾਹ ਨੂੰ ਆਪੋ-ਆਪਣਾ ਲੇਖਾ ਦੇਣਾ ਹੈ। ਸਾਰਿਆਂ ਨੂੰ ਪ੍ਰਾਰਥਨਾ ਕਰ ਕੇ ਬੜੇ ਧਿਆਨ ਨਾਲ ਇਹ ਦਸਤਾਵੇਜ਼ ਭਰਨਾ ਚਾਹੀਦਾ ਹੈ। ਇਸ ਗੱਲ ʼਤੇ ਵੀ ਜ਼ੋਰ ਦਿਓ ਕਿ ਇਸ ʼਤੇ ਸਹੀ ਤਰ੍ਹਾਂ ਸਾਈਨ ਕਰਨਾ ਅਤੇ ਸਹੀ ਤਾਰੀਖ਼ ਲਿਖਣੀ ਜ਼ਰੂਰੀ ਹੈ। ਗਰੁੱਪ ਓਵਰਸੀਅਰਾਂ ਨੂੰ ਦੇਖਣਾ ਚਾਹੀਦਾ ਹੈ ਕਿ ਕਿਨ੍ਹਾਂ ਭੈਣਾਂ-ਭਰਾਵਾਂ ਨੇ ਨਵੇਂ ਫਾਰਮ ਨਹੀਂ ਭਰੇ ਤਾਂਕਿ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ। ਸੈਕਟਰੀ ਨੂੰ ਉਨ੍ਹਾਂ ਬੱਚਿਆਂ ਲਈ ਸ਼ਨਾਖਤੀ ਕਾਰਡਾਂ ਦੀ ਚੋਖੀ ਸਪਲਾਈ ਰੱਖਣੀ ਚਾਹੀਦੀ ਹੈ ਜਿਨ੍ਹਾਂ ਨੇ ਅਜੇ ਬਪਤਿਸਮਾ ਨਹੀਂ ਲਿਆ। ਉਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਰੋ ਜਿਨ੍ਹਾਂ ਨੂੰ ਅੰਗ੍ਰੇਜ਼ੀ ਨਹੀਂ ਆਉਂਦੀ ਤਾਂਕਿ ਉਹ ਦਸਤਾਵੇਜ਼ ਨੂੰ ਸਹੀ ਤਰ੍ਹਾਂ ਭਰ ਸਕਣ। (dpa-E In 11⁄04-1)
ਗੀਤ 1 (13)
5-11 ਜਨਵਰੀ
ਗੀਤ 24 (200)
ਕਲੀਸਿਯਾ ਦੀ ਬਾਈਬਲ ਸਟੱਡੀ:
ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ:
ਬਾਈਬਲ ਰੀਡਿੰਗ: ਉਤਪਤ 1-5
ਨੰ. 1: ਉਤਪਤ 3:1-15
ਨੰ. 2: ਦਬਾਉ ਦੇ ਹੇਠ ਪਰਿਵਾਰ (fy ਸਫ਼ੇ 5-9 ਪੈਰੇ 1-14)
ਨੰ. 3: ਕਿਹੜੀ ਚੀਜ਼ ਥੋਥੀ ਨਹੀਂ ਹੈ? (1 ਕੁਰਿੰ. 15:58)
ਸੇਵਾ ਸਭਾ:
ਗੀਤ 13 (113)
5 ਮਿੰਟ: ਸਥਾਨਕ ਘੋਸ਼ਣਾਵਾਂ।
10 ਮਿੰਟ: ਪ੍ਰਚਾਰ ਪ੍ਰਤੀ ਯਿਸੂ ਦੇ ਰਵੱਈਏ ਦੀ ਰੀਸ ਕਰੋ। 15 ਫਰਵਰੀ 2008, ਸਫ਼ੇ 15-16, ਪੈਰਾ 17-20 ʼਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ।
20 ਮਿੰਟ: “ਪ੍ਰਚਾਰ ਕਰਨ ਲਈ ਧੀਰਜ ਦੀ ਲੋੜ।”c ਜੇ ਸਮਾਂ ਹੋਵੇ, ਤਾਂ ਲੇਖ ਵਿਚ ਦਿੱਤੇ ਹਵਾਲਿਆਂ ਉੱਤੇ ਹਾਜ਼ਰੀਨ ਨੂੰ ਟਿੱਪਣੀ ਕਰਨ ਲਈ ਕਹੋ।
ਗੀਤ 17 (127)
[ਫੁਟਨੋਟ]
a ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
b ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।
c ਇਕ ਮਿੰਟ ਤੋਂ ਘੱਟ ਸਮੇਂ ਵਿਚ ਲੇਖ ਬਾਰੇ ਕੁਝ ਕਹਿਣ ਮਗਰੋਂ ਸਵਾਲ-ਜਵਾਬ ਦੁਆਰਾ ਚਰਚਾ ਕਰੋ।