ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
23 ਫਰਵਰੀ 2009 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਸਕੂਲ ਓਵਰਸੀਅਰ 5 ਜਨਵਰੀ ਤੋਂ 23 ਫਰਵਰੀ 2009 ਦੇ ਹਫ਼ਤਿਆਂ ਦੌਰਾਨ ਦਿੱਤੀਆਂ ਗਈਆਂ ਪੇਸ਼ਕਾਰੀਆਂ ਦੇ ਆਧਾਰ ʼਤੇ 20 ਮਿੰਟਾਂ ਲਈ ਰਿਵਿਊ ਕਰੇਗਾ।
1. ਪਰਮੇਸ਼ੁਰ ਪਹਿਲੇ ਦਿਨ ʼਤੇ ਚਾਨਣ ਕਿੱਦਾਂ ਕਰ ਸਕਦਾ ਸੀ ਜਦ ਕਿ ਜੋਤਾਂ ਚੌਥੇ ਦਿਨ ਬਣਾਈਆਂ ਗਈਆਂ ਸਨ? (ਉਤ. 1:3, 16) [w-PJ 04 1⁄1 ਸਫ਼ਾ 28 ਪੈਰਾ 5]
2. ਨੂਹ ਨੇ ਕਨਾਨ ਨੂੰ ਕਿਉਂ ਸਰਾਪਿਆ ਸੀ? (ਉਤ. 9:20-25) [w-PJ 04 1⁄1 ਸਫ਼ਾ 31 ਪੈਰਾ 2]
3. ਅਬਰਾਹਾਮ ਨਾਲ ਬੰਨ੍ਹਿਆ ਨੇਮ ਕਦੋਂ ਅਮਲ ਵਿਚ ਲਿਆਂਦਾ ਗਿਆ ਅਤੇ ਇਹ ਕਿੰਨੀ ਦੇਰ ਤਕ ਕਾਇਮ ਰਿਹਾ? (ਉਤ. 12:1-4) [w-PJ 04 1⁄15 ਸਫ਼ਾ 26 ਪੈਰਾ 4; w-PJ 01 8⁄15 ਸਫ਼ਾ 17 ਪੈਰਾ 13]
4. ਅਸੀਂ ਉਤਪਤ 15:5, 6 ਦੇ ਬਿਰਤਾਂਤ ਤੋਂ ਕੀ ਸਿੱਖ ਸਕਦੇ ਹਾਂ? [w-PJ 04 1⁄15 ਸਫ਼ਾ 27]
5. 2 ਪਤਰਸ 2:7 ਵਿਚ ਲੂਤ ਨੂੰ “ਧਰਮੀ” ਕਿਹਾ ਗਿਆ ਹੈ, ਤਾਂ ਫਿਰ ਉਹ ਆਪਣੀਆਂ ਧੀਆਂ ਨੂੰ ਘਿਣਾਉਣੇ ਆਦਮੀਆਂ ਦੇ ਹਵਾਲੇ ਕਰਨ ਲਈ ਕਿਉਂ ਤਿਆਰ ਸੀ? (ਉਤ. 19:8) [w-PJ 05 2⁄1 ਸਫ਼ਾ 26 ਪੈਰਾ 15-16; w-PJ 04 1⁄15 ਸਫ਼ਾ 27 ਪੈਰਾ 3]
6. ਜਿਸ ਤਰ੍ਹਾਂ ਅਬਰਾਹਾਮ ਨੇ ਹਾਜਰਾ ਤੇ ਸਾਰਾਹ ਵਿਚਕਾਰ ਇਸਮਾਏਲ ਕਾਰਨ ਪੈਦਾ ਹੋਏ ਮਤਭੇਦ ਨੂੰ ਨਜਿੱਠਿਆ, ਉਸ ਤੋਂ ਪਤੀ-ਪਤਨੀ ਕੀ ਸਿੱਖ ਸਕਦੇ ਹਨ? (ਉਤ. 21:10-14; 1 ਥੱਸ 2:13) [w-PJ 06 4⁄15 ਸਫ਼ਾ 6 ਪੈਰਾ 5-8]
7. ਬਾਈਬਲ ਵਿੱਚੋਂ ਇਕ ਮਿਸਾਲ ਦਿਓ ਕਿ ਪਰਮੇਸ਼ੁਰ ਪ੍ਰਾਰਥਨਾਵਾਂ ਦੇ ਜਵਾਬ ਦਿੰਦਾ ਹੈ। (ਉਤ. 24:12-14, 67) [w-PJ 08 2⁄15 ਸਫ਼ਾ 3 ਪੈਰਾ 4]
8. ਯਾਕੂਬ ਦੇ ਸੁਪਨੇ ਦਾ ਕੀ ਮਤਲਬ ਸੀ ਜਿਸ ਵਿਚ ਉਸ ਨੇ ਦੂਤਾਂ ਨੂੰ ‘ਪੌੜੀ ਉੱਤੇ ਚੜ੍ਹਦੇ ਉੱਤਰਦੇ’ ਦੇਖਿਆ? (ਉਤ. 28:10-13) [w-PJ 03 10⁄15 ਸਫ਼ਾ 29 ਪੈਰਾ 1]
9. ਰਾਖੇਲ ਲੇਆਹ ਦੇ ਪੁੱਤਰ ਦੀਆਂ ਦੂਦੀਆਂ (ਮੈਂਡਰਕ) ਕਿਉਂ ਲੈਣੀਆਂ ਚਾਹੁੰਦੀ ਸੀ? (ਉਤ. 30:14, 15) [w-PJ 04 1⁄15 ਸਫ਼ਾ 28 ਪੈਰਾ 7]
10. ਯਾਕੂਬ ਦੀ ਜ਼ਿੰਦਗੀ ਵਿਚ ਔਖਿਆਈ ਕਿਵੇਂ ਆਈ? (ਉਤ. 34:1, 30) [w-PJ 04 1⁄15 ਸਫ਼ਾ 28 ਪੈਰਾ 10]