ਘੋਸ਼ਣਾਵਾਂ
◼ ਜੂਨ ਲਈ ਸਾਹਿੱਤ ਪੇਸ਼ਕਸ਼: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਜੇਕਰ ਵਿਅਕਤੀ ਕੋਲ ਪਹਿਲਾਂ ਹੀ ਇਹ ਕਿਤਾਬ ਹੈ, ਤਾਂ ਉਸ ਨੂੰ ਕੋਈ ਵੀ 192 ਸਫ਼ਿਆਂ ਵਾਲੀ ਕਿਤਾਬ ਦਿੱਤੀ ਜਾ ਸਕਦੀ ਹੈ ਜਿਸ ਦਾ ਪੇਪਰ ਪੀਲਾ ਪੈ ਚੁੱਕਾ ਹੈ ਜਾਂ ਜੋ 1992 ਤੋਂ ਪਹਿਲਾਂ ਛਪੀ ਸੀ। ਜੁਲਾਈ ਅਤੇ ਅਗਸਤ: ਇਹ 32 ਸਫ਼ਿਆਂ ਵਾਲੇ ਬਰੋਸ਼ਰ ਪੇਸ਼ ਕਰੋ: ਤਮਾਮ ਲੋਕਾਂ ਲਈ ਇਕ ਪੁਸਤਕ, ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?, ਜਾਗਦੇ ਰਹੋ!, “ਵੇਖ! ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ,” ਸਾਡੀਆਂ ਸਮੱਸਿਆਵਾਂ—ਉਨ੍ਹਾਂ ਨੂੰ ਸੁਲਝਾਉਣ ਵਿਚ ਕੌਣ ਸਾਡੀ ਮਦਦ ਕਰੇਗਾ?, ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ, ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?, ਮੌਤ ਦਾ ਗਮ ਕਿੱਦਾਂ ਸਹੀਏ? ਸਤੰਬਰ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਜਿਨ੍ਹਾਂ ਲੋਕਾਂ ਨੂੰ ਪਹਿਲੀ ਵਾਰ ਮਿਲਣ ਤੇ ਕਿਤਾਬ ਦਿੱਤੀ ਹੈ, ਉਨ੍ਹਾਂ ਨਾਲ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ। ਸੰਖੇਪ ਵਿਚ ਦਿਖਾਓ ਕਿ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ ਤੇ ਲੋਕਾਂ ਨੂੰ ਉਸ ਤੋਂ ਕਿਵੇਂ ਫ਼ਾਇਦਾ ਹੋ ਸਕਦਾ ਹੈ।
◼ ਸਾਡੇ ਪ੍ਰਕਾਸ਼ਨਾਂ ਵਿਚ ਕੁਝ ਸਮਾਂ ਤੋਂ ਵਰਤੇ ਜਾਂਦੇ ਥੋੜ੍ਹੇ ਕੁ ਸ਼ਬਦਾਂ ਨੂੰ ਬਦਲਣਾ ਹੁਣ ਜ਼ਰੂਰੀ ਸਮਝਿਆ ਜਾ ਰਿਹਾ ਹੈ। ਇੱਦਾਂ ਕਰਨ ਨਾਲ ਸਾਡੀ ਟ੍ਰਾਂਸਲੇਸ਼ਨ ਹੋਰ ਵੀ ਸਹੀ ਹੋਵੇਗੀ। ਮਿਸਾਲ ਲਈ, ਕੁਝ ਭਾਰਤੀ ਭਾਸ਼ਾਵਾਂ ਵਿਚ ਹੁਣ ਪਵਿੱਤਰ ਆਤਮਾ ਦੀ ਜਗ੍ਹਾ “ਪਰਮੇਸ਼ੁਰ ਦੀ ਪਵਿੱਤਰ ਸ਼ਕਤੀ” ਵਰਤਿਆ ਜਾਵੇਗਾ। ਅਸੀਂ ਤੁਹਾਨੂੰ ਯਕੀਨ ਦਿਲਾਉਣਾ ਚਾਹੁੰਦੇ ਹਾਂ ਕਿ ਇਹ ਅਤੇ ਹੋਰ ਤਬਦੀਲੀਆਂ ਪ੍ਰਬੰਧਕ ਸਭਾ ਨੂੰ ਪੁੱਛ ਕੇ ਕੀਤੀਆਂ ਜਾ ਰਹੀਆਂ ਹਨ।
◼ 2009 ਦੇ ਜ਼ਿਲ੍ਹਾ ਸੰਮੇਲਨ ਹਾਲਾਂ ਅਤੇ ਸੰਮੇਲਨ ਹੈੱਡ-ਕੁਆਰਟਰਾਂ ਦੇ ਪਤੇ ਸਾਡੀ ਰਾਜ ਸੇਵਕਾਈ ਦੇ ਆਉਣ ਵਾਲੇ ਅੰਕਾਂ ਵਿਚ ਛਾਪੇ ਜਾਣਗੇ।
◼ ਜੇ ਤੁਸੀਂ ਕਿਸੇ ਹੋਰ ਦੇਸ਼ ਘੁੰਮਣ-ਫਿਰਨ ਜਾ ਰਹੇ ਹੋ ਜਿਸ ਦਾ ਜ਼ਿਕਰ ਹਾਲ ਹੀ ਦੇ ਸੇਵਾ ਸਾਲ ਦੀ ਰਿਪੋਰਟ ਵਿਚ ਨਹੀਂ ਹੈ ਜਾਂ ਜਿਸ ਦਾ ਪਤਾ ਨਵੀਂ ਯੀਅਰ ਬੁੱਕ ਦੇ ਅਖ਼ੀਰਲੇ ਸਫ਼ੇ ਉੱਤੇ ਨਹੀਂ ਦਿੱਤਾ ਹੈ, ਤਾਂ ਕਿਰਪਾ ਕਰ ਕੇ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਨੂੰ ਸੰਪਰਕ ਕਰ ਕੇ ਪੁੱਛੋ ਕਿ ਤੁਹਾਨੂੰ ਉਸ ਦੇਸ਼ ਬਾਰੇ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣ ਦੀ ਲੋੜ ਹੈ। ਉਸ ਦੇਸ਼ ਵਿਚ ਸ਼ਾਇਦ ਪ੍ਰਚਾਰ ਦੇ ਕੰਮ ਉੱਤੇ ਪਾਬੰਦੀ ਲੱਗੀ ਹੋਵੇ। (ਮੱਤੀ 10:16) ਕੁਝ ਦੇਸ਼ਾਂ ਵਿਚ ਉੱਥੇ ਦੇ ਗਵਾਹਾਂ ਜਾਂ ਕਲੀਸਿਯਾਵਾਂ ਨਾਲ ਸੰਪਰਕ ਕਰਨਾ ਸ਼ਾਇਦ ਠੀਕ ਨਹੀਂ ਹੋਵੇਗਾ। ਬ੍ਰਾਂਚ ਤੁਹਾਨੂੰ ਹਿਦਾਇਤਾਂ ਦੇਵੇਗੀ ਕਿ ਤੁਸੀਂ ਗ਼ੈਰ-ਰਸਮੀ ਗਵਾਹੀ ਦੇ ਸਕਦੇ ਹੋ ਜਾਂ ਨਹੀਂ ਜਾਂ ਫਿਰ ਤੁਸੀਂ ਸਾਹਿੱਤ ਲੈ ਜਾ ਸਕਦੇ ਹੋ ਜਾਂ ਨਹੀਂ। ਹਿਦਾਇਤਾਂ ਮੰਨ ਕੇ ਤੁਸੀਂ ਬੇਲੋੜੀਆਂ ਸਮੱਸਿਆਵਾਂ ਤੋਂ ਬਚੋਗੇ ਤੇ ਰਾਜ ਦੇ ਕੰਮਾਂ ਵਿਚ ਵੀ ਕੋਈ ਰੁਕਾਵਟ ਨਹੀਂ ਪਵੇਗੀ।—1 ਕੁਰਿੰ. 14:33, 40.
◼ ਨਵੇਂ ਪ੍ਰਕਾਸ਼ਨ ਉਪਲਬਧ:
ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਕ੍ਰਿਸਚੀਅਨ ਗ੍ਰੀਕ ਸਕ੍ਰਿਪਚਰਸ
—ਹਿੰਦੀ, ਕੰਨੜ, ਮਲਿਆਲਮ, ਤਾਮਿਲ